Advocate at Tehsil Complex Baghapurana-(ਇਹਨਾ ਲਿਖਤਾਂ ਦੇ ਸਾਰੇ ਅਧਿਕਾਰ Copy Right Act ਦੇ ਤਹਿਤ ਰਾਖ਼ਵੇ ਹਨ।)
Wednesday, 4 December 2013
ਸ਼ਰਕਾਰੀ ਨੋਕਰ ਨਹੀ, ਉੱਦਮੀ ਬਣੋ
ਅੱਜ ਸਾਡੇ ਦੇਸ਼ ਦੇ ਵਿੱਚ ਸ਼ਰਕਾਰੀ ਨੋਕਰੀ ਦੀ ਬਹੁਤ ਵੱਡੀ ਮਾਨਤਾਂ ਹੈ। ਹਰ ਕੋਈ ਚਹੁੰਦਾ ਹੈ, ਕਿ ਉਹ ਸਰਕਾਰੀ ਨੋਕਰੀ ਕਰੇ। ਸ਼ਰਕਾਰੀ ਨੋਕਰੀ ਨੂੰ ਬਹੁਤ ਐਸ਼ ਵਾਲੀ ਅਤੇ ਪੈਸ਼ੇ ਵਾਲੀ ਸ਼ਮਝਿਆ ਜਾਦਾ ਹੈ। ਸਰਕਾਰੀ ਨੋਕਰੀ ਵਿੱਚ ਲੋਕਾਂ ਦਾ ਰੁਝਾਨ, ਇਸ ਕਰਕੇ ਵੀ ਜਿਆਦਾ ਹੈ, ਕਿ ਕੰਮ ਕਰਨਾ ਪਵੇ ਜਾ ਨਾਹ, ਪਰ ਪੈਸ਼ੇ ਹਰ ਮਹੀਨੇ ਮਿਲ ਹੀ ਜਾਦੇ ਨੇ ਅਤੇ ਕੁਝ ਉਪਰੋ ਵੀ ਬਣ ਜਾਦੇ ਹਨ। ਅਸੀ ਕੰਮ ਜਾ ਕਿਰਤ ਕਰਨ ਤੋ ਕੰਨੀ ਕਤਰਾਉਦੇ ਹਾਂ, ਜਿਸ ਕਰਕੇ ਅਸੀ ਸ਼ਰਕਾਰੀ ਨੋਕਰੀ ਨੂੰ ਤਜ਼ਵੀਹ ਦਿੰਦੇ ਹਾਂ। ਸਾਡੇ ਮਾਪੇ ਸਾਨੂੰ ਹੱਥੀ ਕੰਮ ਕਰਨਾ ਨਹੀ ਸਖਾਉਦੇ, ਬਜਾਏ ਇਸ ਦੇ, ਉਹ ਸਾਨੂੰ ਪੜਾਉਣ ਤੇ ਜੋਰ ਲਗਾਉਦੇ ਹਨ। ਜਿਸ ਕਰਕੇ ਅਸੀ ਸਿਰਫ ਸ਼ਰਕਾਰੀ ਨੋਕਰੀ ਦੇ ਕਾਬਲ ਹੀ ਰਹਿ ਜਾਦੇ ਹਾਂ। ਸ਼ਰਕਾਰੀ ਨੋਕਰੀ ਜਦੋ ਮਿਲ ਜਾਦੀ ਹੈ, ਤਾਂ ਬਹੁਤ ਖ਼ੁਸੀ ਮਹਿਸ਼ੂਸ ਹੁੰਦੀ ਹੈ, ਪਰ ਹੋਲੀ-ਹੋਲੀ ਸ਼ਮੇ ਦੇ ਨਾਲ ਇਹ ਬੋਝ ਬਣ ਜਾਦੀ ਹੈ ਅਤੇ ਸਾਰੀ ਜਿੰਦਗੀ, ਇਸ ਬੋਝ ਹੇਠਾ ਗੁਜ਼ਰ ਜਾਦੀ ਹੈ, ਕਿਉਕਿ ਸਾਡਾ ਪਰਿਵਾਰ ਇਸ ਉਪਰ ਨਿਰਭਰ ਹੋ ਜਾਦਾ ਹੈ। ਇਸ ਤਰਾਂ ਸ਼ਰਕਾਰੀ ਨੋਕਰੀ ਸਾਰੀ ਜਿੰਦਗੀ ਨੂੰ ਖਾਂ ਜਾਦੀ ਹੈ। ਸ਼ਰਕਾਰੀ ਨੋਕਰੀ ਕਰਨ ਵਾਲੇ ਵਿਅਕਤੀ ਦੇ ਵਿੱਚ ਆਤਮ-ਵਿਸ਼ਵਾਸ ਵੀ ਘੱਟ ਹੋ ਜਾਦਾ ਹੈ, ਕਿਉਕਿ ਉਸ ਨੂੰ ਆਪਣੀ ਸ਼ਕਤੀ ਸੀਮਤ ਮਹਿਸ਼ੂਸ ਹੁੰਦੀ ਹੈ। ਇਸ ਤਰਾਂ ਵਿਅਕਤੀ ਆਪਣੇ ਆਪ ਨੂੰ ਬੱਝਿਆਂ ਹੋਇਆ ਮਹਿਸ਼ੂਸ ਕਰਦਾ ਹੈ। ਸਰਕਾਰੀ ਨੋਕਰੀ ਬਾਹਰ ਤੋ ਦੇਖਣ ਤੇ ਬੜੀ ਸੋਖੀ ਲੱਗਦੀ ਹੈ, ਪਰ ਅੰਦਰੋ ਜੇਲ ਜਿਹੀ ਮਹਿਸ਼ੂਸ ਹੁੰਦੀ ਹੈ। ਸਾਡੇ ਦੇਸ਼ ਨੂੰ ਚਲਾਉਣ ਦਾ ਢੰਗ ਇਸ ਤਰਾ ਦਾ ਹੈ, ਕਿ ਹਰ ਅਫ਼ਸਰ ਸ਼ਰਕਾਰ ਦੇ ਅਧੀਨ ਹੈ ਅਤੇ ਉਸ ਤੋ ਬਾਅਦ ਛੋਟੇ-ਛੋਟੇ ਕਰਮਚਾਰੀ ਹਨ, ਜੋ ਕਿ ਇਹਨਾ ਅਫ਼ਸਰਾ ਦੇ ਅਧੀਨ ਹਨ। ਇਸ ਤਰਾਂ ਇਹ ਇੱਕ ਲੜੀ ਦੇ ਵਾਗ ਹੈ, ਜਿਹੜੀ ਉਪਰ ਤੋ ਲੈ ਕੇ ਹੇਠਾਂ ਤੱਕ ਕੰਮ ਕਰਦੀ ਹੈ। ਜਿਹੜੇ ਵਿਅਕਤੀ ਇਸ ਲੜੀ ਵਿੱਚ ਆਉਦੇ ਹਨ, ਉਹ ਆਪਣੇ ਕੰਮਾਂ ਦੇ ਲਈ ਆਪਣੇ ਤੋ ਉਪਰਲੇ ਅਧਿਕਾਰੀ ਲਈ ਜਿੰਮੇਵਾਰ ਹੁੰਦੇ ਹਨ। ਇਸ ਤਰਾਂ ਸ਼ਰਕਾਰੀ ਨੋਕਰੀ ਦੇ ਰਾਹੀ ਦੇਸ਼ ਦਾ ਢਾਚਾ ਚਲਾਇਆ ਜਾਦਾ ਹੈ। ਸ਼ਰਕਾਰੀ ਨੋਕਰੀ ਕਰਨ ਵਾਲੇ, ਇੱਕ ਤਰਾ ਦੇ ਨਾਲ ਮਸ਼ੀਨਰੀ ਵਾਗ ਕੰਮ ਕਰਦੇ ਹਨ। ਇਸ ਲਈ ਸ਼ਰਕਾਰੀ ਨੋਕਰੀ ਵਾਲਾ ਵਿਅਕਤੀ, ਇੱਕ ਮਸ਼ੀਨ ਦੀ ਤਰਾਂ ਹੈ। ਜੇਕਰ ਇਸ ਮਸ਼ੀਨਰੀ ਵਿੱਚ, ਕੋਈ ਵੀ ਕਰਮਚਾਰੀ ਨਾ ਹਾਜਰ ਹੋਵੇ, ਤਾਂ ਦੇਸ਼ ਬੇਹਾਲ ਹੋ ਜਾਏਗਾ। ਇੱਥੇ ਅਸੀ ਇਹ ਨਹੀ ਕਹਿ ਰਹੇ ਕਿ ਕੋਈ ਵੀ ਵਿਅਕਤੀ ਸ਼ਰਕਾਰੀ ਨੋਕਰੀ ਨਾ ਕਰੇ, ਬਲਕਿ ਅਸੀ ਤਾ ਇਸ ਗੱਲ ਤੇ ਵਿਚਾਰ ਕਰ ਰਹੇ ਹਾਂ, ਕਿ ਕਿਸ ਤਰਾਂ ਇੱਕ ਸ਼ਰਕਾਰੀ ਨੋਕਰੀ ਸਾਰੀ ਜਿੰਦਗੀ ਨੂੰ ਖਾ ਜਾਦੀ ਹੈ। ਕੰਮ ਕਰਨ ਦੇ ਬਾਵਜੂਦ ਵੀ, ਅਫ਼ਸਰਾ ਦਾ ਅਲੱਗ ਰੋਹਬ ਝੱਲਣਾ ਪੈਦਾ ਹੈ। ਕਈ ਕਰਮਚਾਰੀ ਸਾਰੀ ਉਮਰ ਇੱਕੋ ਰੈਂਕ ਤੇ ਰਹਿੰਦੇ ਹਨ ਅਤੇ ਜਿੰਦਗੀ ਵਿੱਚ ਆਪਣਾ ਕੋਈ ਖ਼ਾਸ ਮੁਕਾਮ ਛੱਡ ਕੇ ਨਹੀ ਜਾਦੇ। ਇਸ ਤਰਾਂ ਉਹਨਾ ਦੀ ਉਮਰ ਐਵੇ ਹੀ ਗੁਜ਼ਰ ਜਾਦੀ ਹੈ। ਸਰਕਾਰੀ ਨੋਕਰੀਆ ਦੀ ਵਿਵਸ਼ਥਾ ਇਸ ਤਰਾਂ ਕੀਤੀ ਗਈ ਹੈ, ਕਿ ਹਰ ਸਰਕਾਰੀ ਅਫ਼ਸਰ ਜਾ ਕਰਮਚਾਰੀ ਕਿਸੇ ਨਾ ਕਿਸੇ ਦੇ ਅਧੀਨ ਹੈ, ਨਾ ਕਿ ਪੂਰੀ ਅਜਾਦੀ ਵਿੱਚ। ਸਰਕਾਰੀ ਨੋਕਰੀਆਂ ਸਾਡੀ ਸਾਹ ਕਿਰਿਆਂ ਵਾਗ ਹੁੰਦੀਆ ਨੇ। ਜੇਕਰ ਸਾਡੇ ਸਾਹ ਚੱਲ ਰਹੇ ਹਨ, ਤਾਂ ਅਸੀ ਜੀਵਤ ਹਾਂ। ਇਸੇ ਤਰਾਂ ਸਰਕਾਰੀ ਨੋਕਰੀਆਂ ਹਨ, ਜਿਹਨਾ ਦੇ ਕਰਕੇ ਸਾਡੇ ਦੇਸ਼ ਦੀ ਵਿਵਸ਼ਥਾਂ ਚੱਲ ਰਹੀ ਹੈ, ਪਰ ਸ਼ੁਆਲ ਇਹ ਪੈਦਾ ਹੁੰਦਾ ਹੈ, ਕਿ ਇਹਨਾ ਕਿਰਿਆਵਾਂ ਤੋ ਕੁਝ ਵੀ ਪੈਦਾ ਨਹੀ ਹੁੰਦਾ। ਕਹਿਣ ਦਾ ਭਾਵ ਹੈ, ਕਿ ਸ਼ਰਕਾਰੀ ਨੋਕਰੀਆ ਚਲਦੀਆ ਤਾਂ ਹਨ, ਪਰ ਕੁਝ ਪੈਦਾ ਨਹੀ ਕਰਦੀਆਂ। ਜਿਵੇ ਕਿ ਇੱਕ ਫ਼ਾਈਲ ਹਰ ਦਫ਼ਤਰ ਵਿੱਚੋ ਗੁਜਰਦੀ ਹੋਈ, ਪਹਿਲੇ ਦਫਤਰ ਵਿੱਚ ਫ਼ਿਰ ਪਹੁੰਚ ਜਾਦੀ ਹੈ। ਇਸ ਤਰਾਂ ਇੱਕੋ ਹੀ ਫ਼ਾਈਲ ਵੱਖ-ਵੱਖ ਦਫਤਰਾਂ ਵਿੱਚ ਘੁੰਮਦੀ ਰਹਿੰਦੀ ਹੈ। ਜਿਸ ਤਰਾਂ ਬੱਸ਼ ਦਾ ਕੰਨੈਟਰ ਸ਼ਫਰ ਤਾ ਰੋਜ ਕਰਦਾ ਹੈ, ਪਰ ਪਹੁੰਚਦਾ ਕਿਤੇ ਵੀ ਨਹੀ। ਇਸ ਤਰਾ ਸ਼ਰਕਾਰੀ ਕਰਮਚਾਰੀ ਕੰਮ ਤਾ ਰੋਜ ਕਰਦੇ ਹਨ, ਪਰ ਇੱਕੋ ਕਰਦੇ ਹਨ। ਇਸ ਲਈ ਸਾਨੂੰ ਸ਼ਰਕਾਰੀ ਨੋਕਰੀ ਤੋ ਨਿੱਜੀ ਤੋਰ ਤੇ ਫਾਇਦਾ ਜਰੂਰ ਹੁੰਦਾ ਹੈ, ਪਰ ਅਸੀ ਦੇਸ਼ ਦੇ ਲਈ ਕੁਝ ਵੀ ਨਹੀ ਕਰ ਰਹੇ ਹੁੰਦੇ। ਮੈ ਇਸ ਪੱਖ ਨੂੰ ਸ਼ਾਫ ਕਰਨ ਦੀ ਕੋਸ਼ਿਸ ਰਿਹਾ ਹਾ, ਕਿ ਅਸੀ ਨਿੱਜੀ ਤੋਰ ਤੇ ਨਹੀ, ਬਲਕਿ ਸਰਕਾਰੀ ਨੋਕਰ ਬਣ ਕੇ ਆਸਾਨੀ ਨਾਲ ਪੈਸ਼ਾ ਕਮਾਉਣਾ ਚਾਹੁੰਦੇ ਹਾ। ਸਾਨੂੰ ਇਸ ਤਰਾ ਦੀ ਕੋਸ਼ਿਸ ਨਹੀ ਕਰਨੀ ਚਾਹੀਦੀ। ਸਾਡੇ ਦੇਸ਼ ਦੇ ਵਿੱਚ ਕਈ ਅਜਿਹੇ ਲੋਕ ਹਨ, ਜਿਹਨਾ ਦੇ ਵਿੱਚ ਵੱਖਰਾ ਕਰਨ ਦੀ ਯੋਗਤਾ ਹੁੰਦੀ ਹੈ, ਪਰ ਸਰਕਾਰੀ ਨੋਕਰੀ ਮਿਲ ਜਾਣ ਕਾਰਨ ਉਹਨਾ ਦੀ ਯੋਗਤਾ ਐਵੇ ਹੀ ਚਲੀ ਜਾਦੀ ਹੈ। ਪੱਛਮੀ ਦੇਸ਼ ਇਸ ਲਈ ਸ਼ਫਲ ਹਨ, ਕਿਉਕਿ ਉੱਥੇ ਯੋਗਤਾ ਦਾ ਮੁੱਲ ਹੈ। ਇਸ ਲੇਖ ਨੂੰ ਲਿਖਣ ਦਾ ਮੇਰਾ ਮਕਸ਼ਦ ਸੀ, ਕਿ ਜੇਕਰ ਇਸ ਦੁਨਿਆਂ ਵਿੱਚ ਆਏ ਹੋ, ਤਾ ਕੁਝ ਵੱਖਰਾਂ ਕਰਕੇ ਜਾਉ। ਸਿਰਫ ਸ਼ਰਕਾਰੀ ਨੋਕਰੀ ਵਿੱਚ ਆਪਣਾ ਸਾਰਾ ਜੀਵਨ ਬਤੀਤ ਨਾ ਕਰੋ। ਆਪਣੀ ਨਿੱਜੀ ਮਿਹਨਤ ਦੇ ਨਾਲ, ਦੁਨਿਆ ਦੇ ਵਿੱਚ ਕੁਝ ਵੱਖਰਾ ਕਰੋ। ਇਹ ਜੀਵਨ ਸਿਰਫ਼ ਇੱਕ ਹੈ, ਇਹ ਸਾਡੇ ਤੇ ਨਿਰਭਰ ਕਰਦਾ ਹੈ, ਕਿ ਅਸੀ ਇਸ ਨੂੰ ਕਿਸ ਦੇ ਲੇਖੇ ਲਾਉਦੇ ਹਾਂ। ਸਾਨੂੰ ਆਪਣੇ ਇਸ ਜੀਵਨ ਵਿੱਚ ਦੁਨਿਆਂ ਨੂੰ ਅਜਿਹਾ ਕਰ ਕੇ ਦਖਾਉਣਾ ਚਾਹੀਦਾ ਹੈ, ਜੋ ਅੱਜ ਤੱਕ ਕਿਸੇ ਨੇ ਨਹੀ ਕੀਤਾ। ਸਾਡੇ ਆਲੇ-ਦੁਆਲੇ ਕਈ ਨਿੱਜੀ ਕੰਪਨੀਆਂ ਜਾ ਸਿੱਖਿਅਕ ਅਦਾਰਿਆਂ ਦੀ ਭਰਮਾਰ ਹੈ, ਜਿਹਨਾ ਨੇ ਦੇਸ਼ ਦੀ ਤਰੱਕੀ ਵਿੱਚ ਬਹੁਤ ਵੱਡਾ ਹਿੱਸਾ ਪਾਇਆ ਹੈ। ਇਸੇ ਲਈ ਅਸੀ ਵੀ ਆਪਣੇ ਅੰਦਰਲੇ ਗੁਣਾਂ ਨੂੰ ਪਹਿਚਾਣ ਕੇ ਦੁਨਿਆ ਦੇ ਵਿੱਚ ਵੱਖਰਾ ਮੁਕਾਮ ਹਾਸਲ ਕਰ ਸਕਦੇ ਹਾ। ਸਰਕਾਰੀ ਨੋਕਰੀ ਤਾ ਸਿਰਫ਼, ਇੱਕ ਗੰਭੀਰ ਹਾਲਤ ਵਿੱਚ ਪਏ ਮਰੀਜ ਦੇ ਲੱਗੀ ਸ਼ਾਹ ਨਲੀ ਹੈ, ਜਿਸ ਨਾਲ ਅਸੀ ਸਾਰੀ ਜਿੰਦਗੀ ਜਿਉਦੇ ਰਹਿੰਦੇ ਹਾਂ। ਜਦੋ ਅਸੀ ਰਿਟਾਇਰ ਹੋ ਜਾਦੇ ਹਾਂ, ਤਾ ਇਹ ਨਲੀ ਲਾਹ ਦਿੱਤੀ ਜਾਦੀ ਹੈ,ਪਰ ਅਸੀ ਉਸ ਸ਼ਮੇ ਬੁਢਾਪੇ ਵਿੱਚ ਪੈਰ ਰੱਖ ਚੁੱਕੇ ਹੁੰਦੇ ਹਾ। ਸਾਡੇ ਸਾਰੇ ਜੀਵਨ ਦੀ ਅੰਦਰਲੀ ਸ਼ਕਤੀ ਖ਼ਤਮ ਹੋ ਚੁੱਕੀ ਹੁੰਦੀ ਹੈ, ਜਿਹੜੀ ਕਿ ਸਾਨੂੰ ਦੁਨਿਆ ਵਿੱਚ ਕੁਝ ਵੱਖਰਾ ਕਰਨ ਅਤੇ ਉੱਚੀਆ ਤਰੱਕੀਆ ਨੂੰ ਛੂਹਣ ਲਈ ਚਾਹੀਦੀ ਸੀ। ਇਸ ਤਰਾ ਸਾਡਾ ਸਾਰਾ ਜੀਵਨ ਦਫਤਰੀ ਫ਼ਾਇਲਾ ਵਿੱਚ ਰੁਲ ਕੇ ਰਹਿ ਜਾਦਾ ਹੈ। ਆਉ ਸਰਕਾਰੀ ਨੋਕਰ ਬਣਨ ਦੀ ਬਜਾਏ, ਉੱਦਮੀ ਬਣੀਏ। By - ਐਂਡਵੋਕੇਟ ਉਂਕਾਰ ਸਿੰਘ ਭਲੂਰ, ਪਿੰਡ-ਭਲੂਰ, ਜਿਲਾਂ-ਮੋਗਾ, ਪੰਜਾਬ (ਭਾਰਤ)-151207
Saturday, 9 November 2013
ਹੁਣ ਰਿਸ਼ਤੇ ਨਿਭਾਉਣੇ ਸੋਖੇ ਨਹੀ
ਹਰ ਪਾਸੇ ਇਹੀ ਦੁਹਾਈ ਪਾਈ ਜਾ ਰਹੀ ਹੈ, ਕਿ ਰਿਸ਼ਤੇ ਟੁੱਟਦੇ ਜਾ ਰਹੇ ਹਨ। ਹਰ ਕੋਈ ਕਹਿ ਰਿਹਾ ਹੈ, ਕਿ ਰਿਸ਼ਤਿਆ ਵਿੱਚ ਪਹਿਲਾ ਵਰਗੀ ਮਿਠਾਸ਼ ਨਹੀ ਰਹੀ। ਕਿਸੇ ਨਾ ਕਿਸੇ ਅਖਬਾਰ ਵਿੱਚ ਵੀ, ਇਸ ਸੰਬੰਧੀ ਲੇਖ਼ ਛਪਦੇ ਰਹਿੰਦੇ ਹਨ। ਅਖ਼ਬਾਰਾਂ ਵਿੱਚ ਇਹਨਾ ਗੱਲਾ ਨੂੰ ਕਿਹਾ ਜਾ ਰਿਹਾ ਹੈ, ਕਿ ਅਸੀ ਸਿਰਫ ਆਪਣੇ ਬਾਰੇ ਸੋਚ ਰਹੇ ਹਾ ਅਤੇ ਰਿਸ਼ਤਿਆ ਨੂੰ ਨਿਕਾਰ ਰਹੇ ਹਾਂ। ਸੱਥਾਂ ਵਿੱਚ ਬੈਠੇ ਬਜ਼ੁਰਗ ਵੀ ਪੁਰਾਣੇ ਜਮਾਨੇ ਚੰਗੇ ਹੋਣ ਅਤੇ ਹੁਣ ਆਪਣੇ ਖੂਨ ਦੇ ਬਦਲ ਜਾਣ ਦੀਆ ਗੱਲਾਂ ਕਰਦੇ ਹਨ। ਹਰ ਘਰ ਵਿੱਚ ਲੜਾਈ-ਝਗੜੇ ਵੱਧ ਗਏ ਹਨ। ਸਾਡੇ ਪਰਿਵਾਰ ਵੰਡੇ ਗਏ ਹਨ। ਦੋ ਭਰਾ ਇਕੱਠੇ ਨਹੀ ਰਹਿਣਾ ਚਾਹੁੰਦੇ। ਇਸ ਲਈ ਘਰਾਂ ਵਿੱਚ ਕੰਧਾ ਨਿਕਲ ਰਹੀਆ ਹਨ। ਜਿਸ ਨਾਲ ਸਾਡੇ ਘਰ ਛੋਟੇ-ਛੋਟੇ ਟੁਕੜਿਆ ਵਿੱਚ ਵੰਡੇ ਗਏ ਹਨ। ਇਹਨਾ ਟੁੱਟਦਿਆ ਰਿਸ਼ਤਿਆ ਦੇ ਵਿੱਚ ਬਜ਼ੁਰਗਾ ਦੀ ਹਾਲਤ ਬਹੁਤ ਮਾੜੀ ਹੈ। ਉਹਨਾ ਨੂੰ ਕੋਈ ਵੀ ਧਿਰ ਰੱਖ ਕੇ ਰਾਜੀ ਨਹੀ ਹੈ। ਇਸ ਲਈ ਬਿਰਧ ਆਸ਼ਰਮਾ ਵਿੱਚ ਬਜੁਰਗਾ ਦੀ ਗਿਣਤੀ ਵੱਧ ਰਹੀ ਹੈ। ਰੱਬ ਦਾ ਰੂਪ ਕਹੀ ਜਾਣ ਵਾਲੀ ਬੁੱਢੀ ਮਾਂ ਵੀ ਅੱਜ ਰੁਲ ਰਹੀ ਹੈ ਅਤੇ ਬੁੱਢਾ ਬਾਪ ਮੋਡੇ ਦਾ ਸ਼ਹਾਰਾ ਭਾਲਦਾ ਹੈ, ਪਰ ਹੁਣ ਉਹਨਾ ਮੋਡਿਆਂ ਤੇ ਉਹਨਾ ਦੇ ਹੱਥ ਰੱਖਣ ਲਈ ਥਾਂ ਨਹੀ ਹੈ। ਇਹ ਹਰ ਥਾਂ ਉਪਰ ਵਾਪਰ ਰਿਹਾ ਹੈ। ਇਹ ਸਭ ਕੁਝ ਕਿਉ ਹੋ ਗਿਆ ਅਤੇ ਪਹਿਲਾ ਵਾਲਾ ਸ਼ਮਾ ਅਤੇ ਰਿਸ਼ਤੇ ਕਿਉ ਨਹੀ ਰਹੇ। ਇੱਕ ਦੂਜੇ ਦੀ ਆਲੋਚਨਾ ਨਹੀ ਕਰਨੀ, ਬਲਕਿ ਸੋਚਣਾ ਚਾਹੀਦਾ ਹੈ, ਕਿ ਸਭ ਕਿਉ ਹੋ ਗਿਆ ? ਆਉ ਵਿਚਾਰੀਏ ਰਿਸ਼ਤੇ ਫਿੱਕੇ ਹੋਣ ਦਾ ਸਭ ਤੋ ਵੱਡਾ ਕਾਰਨ ਮਹਿੰਗਾਈ ਹੈ। ਮਹਿੰਗਾਈ ਨੇ ਸਾਡੀਆ ਥੁੜਾਂ ਪੈਦਾ ਕਰ ਦਿੱਤੀਆ ਨੇ। ਇੱਕ ਲੋੜ ਪੂਰੀ ਹੋ ਜਾਦੀ ਹੈ ਤਾਂ ਦੂਜੀ ਲੋੜ ਪੈਦਾ ਹੋ ਜਾਦੀ ਹੈ। ਸਾਡਾ ਕੁਝ ਵੀ ਪੂਰਾ ਹੀ ਨਹੀ ਹੁੰਦਾ ਹੀ ਨਹੀ। ਅਜਿਹੀ ਹਾਲਤ ਦੇ ਵਿੱਚ ਅਸੀ ਰਿਸ਼ਤਿਆਂ ਦੇ ਲਈ ਸ਼ਮਾਂ ਕਿਵੇ ਕੱਢੀਏ ? ਸਾਨੂੰ ਆਪਣਾ ਫ਼ਿਕਰ ਬਣ ਗਿਆ ਹੈ, ਤਾ ਫਿਰ ਰਿਸ਼ਤਿਆ ਵੱਲ ਸਾਡਾ ਧਿਆਨ ਕਿਵੇ ਜਾਵੇ ? ਅਸੀ ਹਰ ਵੇਲੇ ਆਪਣੇ ਪਰਿਵਾਰ ਦੇ ਤਾਣੇ-ਬਾਣੇ ਵਿੱਚ ਉਲਝੇ ਰਹਿੰਦੇ ਹਾਂ। ਅੱਜ ਕੱਲ ਪੂੰਜੀਵਾਦ ਦੇ ਯੁੱਗ ਨੇ ਸਾਡੀਆ ਭਾਵਨਾਵਾ ਨੂੰ ਦਬੋਚ ਲਿਆ ਹੈ, ਪਰ ਭਾਵਨਾਵਾ ਦੇ ਆਧਾਰ ਤੇ ਰਿਸ਼ਤੇ ਖੜੇ ਹੁੰਦੇ ਹਨ। ਅੱਜ ਹਰ ਚੀਜ ਅਸੀ ਪੈਸੇ ਨਾਲ ਹਾਸਲ ਕਰ ਸਕਦੇ ਹਾਂ, ਤਾ ਇਸ ਕਰਕੇ ਰਿਸ਼ਤੇ ਪਿੱਛੇ ਹੋ ਗਏ ਹਨ। ਪੁਰਾਣੇ ਜਮਾਨੇ ਦੇ ਵਿੱਚ ਮਹਿੰਗਾਈ ਬਹੁਤ ਘੱਟ ਹੁੰਦੀ ਸੀ। ਦਾਦਾ ਜੀ ਕਹਿੰਦੇ ਹੁੰਦੇ ਸੀ, ਕਿ ਇੱਕ ਰੁਪਏ ਬਹੁਤ ਜਿਆਦਾ ਸ਼ਮਾਨ ਆ ਜਾਦਾ ਸੀ। ਇਸ ਕਰਕੇ ਉਸ ਸ਼ਮੇ ਪੈਸ਼ੇ ਦੇ ਨਾਲੋ, ਰਿਸ਼ਤਿਆ ਦੀ ਬਹੁਤ ਕਦਰ ਸੀ, ਪਰ ਅੱਜ ਸ਼ਥਿਤੀ ਬਿਲਕੁਲ ਉਲਟ ਹੈ। ਮਹਿੰਗਾਈ ਦੇ ਕਾਰਨ ਅੱਜ ਪੈਸ਼ੇ ਤੋ ਬਿਨਾ ਕਿਸੇ ਨੂੰ ਹੋਰ ਕੁਝ ਯਾਦ ਨਹੀ ਰਹਿੰਦਾ। ਪਰ ਇਸ ਵਿੱਚ ਸਾਡਾ ਕਸ਼ੂਰ ਨਹੀ ਹੈ। ਹਰ ਲੋੜੀਦੀ ਚੀਜ ਨਾ ਮਿਲਣ ਕਰਕੇ ਸਾਨੂੰ ਸ਼ਵਾਰਥੀ ਹੋਣਾ ਪੈ ਰਿਹਾ ਹੈ। ਅੱਜ-ਕੱਲ ਬਹੁਤ ਸਾਰੀ ਮਿਹਨਤ ਵਿੱਚੋ ਬਹੁਤ ਥੋੜਾ ਹਾਸਲ ਹੁੰਦਾ ਹੈ, ਜਿਸ ਨਾਲ ਸਿਰਫ ਆਪਣੀ ਲੋੜ ਪੂਰੀ ਹੁੰਦੀ ਹੈ, ਤਾਂ ਫਿਰ ਦੂਸਰੇ ਦੀ ਲੋੜ ਨੂੰ ਕਿਵੇ ਪੂਰਾ ਕਰੀਏ ? ਰਿਸ਼ਤੇਦਾਰੀਆਂ ਇਸ ਲਈ ਵੀ ਨਿਭਾਉਣੀਆਂ ਔਖੀਆਂ ਹੋ ਗਈਆ ਹਨ, ਕਿਉਕਿ ਸਾਡੀਆ ਮਜਬੂਰੀਆਂ ਹੀ ਬਹੁਤ ਵੱਧ ਗਈਆ ਹਨ। ਪਰਿਵਾਰਿਕ ਮਜਬੂਰੀਆਂ ਵਿੱਚ ਅਸੀ ਇਸ ਹੱਦ ਤੱਕ ਉਲਝ ਗਏ ਹਾਂ, ਕਿ ਸਾਨੂੰ ਆਪਣਾ 2 ਮਿੰਟ ਲਈ ਘਰ ਛੱਡ ਕੇ ਜਾਣਾ ਔਖਾ ਹੈ। ਬੇਰੁਜ਼ਗਾਰੀ ਦੇ ਕਾਰਨ, ਹੁਣ ਸਾਨੂੰ ਨਿੱਜੀ ਰੁਜ਼ਗਾਰ ਕਰਨਾ ਪੈ ਰਿਹਾ ਹੈ। ਅਜਿਹੀ ਸ਼ਥਿਤੀ ਵਿੱਚ ਸਾਨੂੰ ਸਾਡੇ ਕੰਮਾਂ ਨੇ ਬੰਨ ਲਿਆ ਹੈ। ਮਜਬੂਰੀਆਂ ਅੱਗੇ ਰਿਸ਼ਤੇਦਾਰੀਆਂ ਫਿੱਕੀਆਂ ਪੈ ਗਈਆ ਹਨ। ਮਜਬੂਰੀ ਇੱਕ ਇਹੋ ਜਿਹੀ ਸਥਿਤੀ ਹੈ, ਜਿਸ ਵਿੱਚੋ ਅਸੀ ਚਾਹੁੰਦਿਆ ਹੋਇਆ ਵੀ ਨਹੀ ਨਿਕਲ ਸਕਦੇ ਹਾਂ। ਕੁਝ ਮਜ਼ਬੂਰੀਆ ਇਸ ਤਰਾਂ ਹੁੰਦੀਆ ਹਨ, ਜੋ ਅਸੀ ਆਪ ਸਹੇੜ ਲੈਦੇ ਹਾਂ ਅਤੇ ਰਿਸ਼ਤੇਦਾਰਾ ਤੋ ਟੁੱਟ ਜਾਦੇ ਹਾਂ। ਕੁਝ ਮਜ਼ਬੂਰੀਆਂ ਆਪਣੇ ਆਪ ਆਉਦੀਆਂ ਨੇ, ਜਿਹੜੀਆ ਸਾਨੂੰ ਰਿਸ਼ਤੇਦਾਰਾਂ ਨਾਲੋ ਤੋੜ ਦਿੰਦੀਆ ਹਨ। ਆਮ ਤੋਰ ਤੇ ਕਈ ਸ਼ਿਕਵਾਂ ਕਰਦੇ ਹਨ, ਕਿ ਉਹ ਸਾਨੂੰ ਯਾਦ ਨਹੀ ਕਰਦੇ, ਪਰ ਸੋਚਣਾ ਚਾਹੀਦਾ ਹੈ, ਕਿ ਉਹਨਾ ਦੀ ਵੀ ਕੋਈ ਮਜ਼ਬੂਰੀ ਹੋਵੇਗੀ। ਜਿਹੜੇ ਇਸ ਗੱਲ ਨੂੰ ਨਹੀ ਸ਼ਮਝਦੇ, ਉਹ ਵੀ ਆਖਰ ਰਿਸ਼ਤਿਆਂ ਤੋ ਟੁੱਟ ਜਾਦੇ ਹਨ। ਇਸ ਤਰਾਂ ਕੋਈ ਆਪ ਨਹੀ ਚਾਹੁੰਦਾ, ਕਿ ਉਹਨਾ ਦੇ ਰਿਸ਼ਤੇ ਟੁੱਟਣ, ਬਲਕਿ ਮਜ਼ਬੂਰੀਆਂ ਉਹਨਾ ਨੂੰ ਮਜਬੂਰ ਕਰ ਦਿੰਦੀਆ ਹਨ। ਇਹ ਵਰਤਾਰਾ ਹਰ ਜਗਾ ਹੈ। ਜੇਕਰ ਕੋਈ ਇੱਕ ਵਿਅਕਤੀ ਸੋਚੇ, ਕਿ ਰਿਸ਼ਤੇਦਾਰ ਉਸ ਤੋ ਮੁੱਖ ਮੋੜ ਗਏ, ਤਾਂ ਉਹ ਗਲਤ ਹੈ, ਕਿਉਕਿ ਇਹ ਸਭ ਜਗਾਂ ਵਾਪਰ ਰਿਹਾ ਹੈ। ਇਸ ਤਰਾਂ ਮਜ਼ਬੂਰੀਆਂ ਸਾਨੂੰ ਰਿਸ਼ਤਿਆਂ ਤੋ ਦੂਰ ਕਰ ਰਹੀਆ ਹਨ। ਕੁਝ ਸਾਡੇ ਪੰਜਾਬੀ ਰੀਤੀ-ਰਿਵਾਜਾ ਨੇ ਵੀ ਸਾਡੇ ਰਿਸ਼ਤਿਆਂ ਦੇ ਵਿੱਚ ਤਰੇੜਾਂ ਪਾਈਆ ਹਨ। ਅਸੀ ਆਪਣੇ ਰੀਤੀ-ਰਿਵਾਜ਼ ਛੱਡਣਾ ਨਹੀ ਚਹੁੰਦੇ, ਬਲਕਿ ਉਹਨਾ ਨੂੰ ਉਸੇ ਤਰਾਂ ਨਿਭਾਉਣਾ ਚਾਹੁੰਦੇ ਹਾਂ, ਜਿਸ ਤਰਾਂ ਪਹਿਲਾ ਨਿਭਾਏ ਜਾਦੇ ਸਨ, ਪਰ ਹੁਣ ਉਹ ਸਮਾਂ ਨਹੀ ਰਿਹਾ, ਕਿ ਸਾਡੇ ਰੀਤੀ-ਰਿਵਾਜ ਉਸੇ ਤਰਾਂ ਨਿਭਾਏ ਜਾ ਸਕਣ। ਅੱਜ ਦੇ ਯੁੱਗ ਵਿੱਚ ਮੰਹਿਗਾਈ ਦੇ ਕਾਰਨ ਮਹਿੰਗੇ ਪੈ ਰਹੇ ਹਨ। ਜਿਵੇ ਇੱਕ ਰੱਖੜੀ ਦਾ ਤਿਉਹਾਰ ਹੈ। ਇਸ ਤਿਉਹਾਰ ਦੀ ਰੀਤ ਦੇ ਅਨੁਸਾਰ ਭਰਾ ਨੇ ਰੱਖੜੀ ਦੇ ਬਦਲੇ ਵਿੱਚ ਆਪਣੀ ਭੈਣ ਨੂੰ ਕੋਈ ਨਾਵਾਂ ਦੇਣਾ ਹੁੰਦਾ ਹੈ, ਪਰ ਅੱਜ ਦੇ ਯੁੱਗ ਵਿੱਚ ਹਰ ਕਿਸੇ ਦੇ ਭਰਾਂ ਕੋਲ ਏਨੀ ਪੂੰਜੀ ਨਹੀ ਹੈ, ਕਿ ਉਹ ਆਪਣੀ ਭੈਣ ਦੀ ਰੀਝ ਪੂਰੀ ਕਰ ਸਕੇ। ਇਸ ਕਰਕੇ ਭੈਣ-ਭਰਾਂ ਦਾ ਰਿਸ਼ਤਾ ਫਿੱਕਾਂ ਪੈ ਰਿਹਾ ਹੈ। ਰਿਸ਼ਤਿਆਂ ਨੂੰ ਨਭਾਉਣ ਦੇ ਲਈ ਉਤਸ਼ਾਹ ਅਤੇ ਪੂੰਜੀ ਦੀ ਲੋੜ ਹੁੰਦੀ ਹੈ, ਜਿਹੜੀ ਕਿ ਸਾਡੇ ਕੋਲ ਨਹੀ ਬਚੀ ਹੈ। ਸਾਡੇ ਪੰਜਾਬੀ ਰਿਵਾਜਾ ਵਿੱਚ ਸੂਟ ਜਾ ਕੱਪੜਾ ਲੈਣ-ਦੇਣ ਦਾ ਬਹੁਤ ਰਿਵਾਜ ਹੈ ਜਾ ਕਿਸੇ ਵਿਸ਼ੇਸ ਦਿਨਾ ਵਿੱਚ ਕਿਸੇ ਨੂੰ ਕੋਈ ਤੋਹਫਾ ਦੇਣਾ ਦਾ, ਜੋ ਕਿ ਅੱਜ ਦੇ ਸ਼ਮੇ ਵਿੱਚ ਬਹੁਤ ਔਖਾ ਹੋ ਗਿਆ ਹੈ। ਹੁਣ ਸਾਝੇ ਪਰਿਵਾਰ ਵੀ ਟੁੱਟ ਰਹੇ ਹਨ, ਕਿਉਕਿ ਪੈਸੇ ਦੀ ਮਹੱਤਤਾ ਵੱਧ ਰਹੀ ਹੈ। ਕਈ ਸਾਝੇ ਪਰਿਵਾਰਾ ਵਿੱਚ ਇੱਕ ਵਿਅਕਤੀ ਜਿਆਦਾ ਕਮਾਂ ਰਿਹਾ ਹੈ ਅਤੇ ਇੱਕ ਆਦਮੀ ਘੱਟ ਕਮਾਂ ਰਿਹਾ ਹੈ। ਅਜਿਹੇ ਪਰਿਵਾਰ ਵਿੱਚ ਵੱਧ ਕਮਾਉਣ ਵਾਲੇ ਦੀ, ਘੱਟ ਕਮਾਉਣ ਵਾਲੇ ਨਾਲ ਨਿਭਣੀ ਔਖੀ ਹੈ। ਇਸ ਤਰਾਂ ਇਹਨਾ ਕਾਰਨਾ ਕਰਕੇ ਰਿਸ਼ਤੇ ਟੁੱਟਦੇ ਜਾ ਰਹੇ ਹਨ। ਸਾਡੇ ਬੁੱਧੀਜੀਵੀਆਂ ਅਤੇ ਲੇਖਕਾਂ ਨੂੰ ਟੁੱਟ ਰਹੇ ਰਿਸ਼ਤਿਆਂ ਦੇ ਬਾਰੇ ਅਖ਼ਬਾਰਾਂ ਅਤੇ ਰਸ਼ਾਲਿਆਂ ਵਿੱਚ ਦੁਹਾਈ ਪਾਉਣ ਨਾਲੋ ਇਹਨਾ ਦੇ ਅਸ਼ਲੀ ਕਾਰਨਾ ਦਾ ਪਤਾਂ ਲਗਾਉਣਾ ਚਾਹੀਦਾ ਹੈ। ਕਈ ਲੇਖਕਾਂ ਵੱਲੋ ਸਿਰਫ ਇਸ ਗੱਲ ਤੇ ਜੋਰ ਦਿੱਤਾ ਜਾ ਰਿਹਾ ਹੈ, ਕਿ ਰਿਸ਼ਤੇ ਸਾਡੀ ਮਾਨਸ਼ਿਕ ਤਬਦੀਲੀ ਦੇ ਕਾਰਨ ਟੁੱਟ ਰਹੇ ਹਨ। ਸਾਡੇ ਰਿਸ਼ਤੇ ਮਾਨਸ਼ਿਕ ਤਬਦੀਲੀ ਕਰਕੇ ਨਹੀ ਟੁੱਟੇ, ਬਲਕਿ ਬਾਹਰਲੀ ਤਬਦੀਲੀ ਕਰਕੇ ਟੁੱਟੇ ਹਨ। ਜਿਵੇ-ਜਿਵੇ ਸਮਾਂ ਬਦਲਦਾ ਗਿਆ, ਉਵੇ-ਉਵੇ ਸਾਡੇ ਰਿਸ਼ਤੇ ਵੀ ਟੁੱਟਦੇ ਗਏ। ਸਾਨੂੰ ਇਕੱਲੇ, ਬਦਲਦੇ ਸ਼ਮੇ ਅਤੇ ਪੈਸ਼ੇ ਨੇ ਕੀਤਾ ਹੈ। ਅੱਜ ਦੇ ਸ਼ਮੇ ਵਿੱਚ, ਅਸੀ ਭਾਵੇ ਬਹੁਤ ਸਾਰਾ ਪੈਸ਼ਾ ਕਮਾਂ ਲਿਆ ਹੈ, ਪਰ ਰਿਸਤਿਆ ਦੇ ਪੱਖੋ ਅਸੀ ਅਧੂਰੇ ਹੋ ਗਏ ਹਾਂ। ਇਸ ਸ਼ਮੇ ਸਾਡੇ ਵਿੱਚ ਇਕੱਲਤਾ ਹੈ। ਜਿਸ ਕਰਕੇ ਸਾਨੂੰ ਆਪਣੇ ਭਵਿੱਖ ਦੇ ਵਿੱਚ ਹਨੇਰਾਂ ਨਜ਼ਰ ਆਉਦਾ ਹੈ, ਕਿਉਕਿ ਪਹਿਲੇ ਸ਼ਮੇ ਵਿੱਚ ਰਲ-ਮਿਲ ਕੇ, ਅਸੀ ਜਿੰਦਗੀ ਦੇ ਪੈਡੇ ਪਾਰ ਕਰ ਲੈਦੇ ਸਾ। ਆਉਣ ਵਾਲੇ ਸ਼ਮੇ ਵਿੱਚ ਸਾਡੀ ਇਕੱਲਤਾਂ ਹੋਰ ਵਧੇਗੀ। ਜਿਸ ਨਾਲ ਸਾਨੂੰ ਜਿੰਦਗੀ ਦੇ ਪੈਡੇ ਹੋਰ ਲੰਮੇ ਲੱਗਣਗੇ। ਲੋੜ ਹੈ, ਕਿ ਅਸੀ ਪਹਿਲਾ ਦੇ ਸ਼ਮੇ ਵਾਗ ਸਾਦੇ ਬਣੀਏ, ਆਪਣੇ ਰੀਤੀ-ਰਿਵਾਜਾ ਦੀ ਕਦਰ ਕਰੀਏ ਅਤੇ ਆਪਣੇ ਰਿਸ਼ਤਿਆਂ ਨੂੰ ਪਹਿਲਾ ਦੀ ਤਰਾਂ ਸਤਿਕਾਰ ਦਈਏ। ਵੈਸ਼ੇ ਇਹ ਗੱਲ ਠੀਕ ਹੈ, ਕਿ ਹੁਣ ਰਿਸ਼ਤਿਆ ਨੂੰ ਨਿਭਾਉਣਾ ਸੋਂਖਾ ਨਹੀ, ਪਰ ਫਿਰ ਵੀ ਸਾਨੂੰ ਨਿਭਾਉਣ ਦੀ ਕੋਸ਼ਿਸ ਕਰਨੀ ਚਾਹੀਦੀ ਹੈ। By - ਐਂਡਵੋਕੇਟ ਉਂਕਾਰ ਸਿੰਘ ਭਲੂਰ, ਪਿੰਡ-ਭਲੂਰ, ਜਿਲਾਂ-ਮੋਗਾ, ਪੰਜਾਬ (ਭਾਰਤ)-151207
Wednesday, 9 October 2013
ਗਹੁ ਨਾਲ ਤੱਕਿਆ ਚੰਡੀਗੜ
ਚੰਡੀਗੜ ਸਾਡੇ ਪੰਜਾਬੀਆਂ ਦੇ ਲਈ ਕਨੇਡਾਂ ਵਾਗ ਹੈ। ਹਰ ਪੰਜਾਬੀ ਚਹੁੰਦਾ ਹੈ, ਕਿ ਉਹ ਇੱਕ ਵਾਰ ਚੰਡੀਗੜ ਨੂੰ ਜਰੂਰ ਦੇਖ ਕੇ ਆਵੇ। ਇਸ ਵਿੱਚ ਕੋਈ ਸੱਕ ਨਹੀ ਹੈ, ਕਿ ਚੰਡੀਗੜ ਇੱਕ ਬਹੁਤ ਹੀ ਸੁੰਦਰ ਸ਼ਹਿਰ ਹੈ। ਇਸ ਦੀਆ ਚੋੜੀਆ ਸ਼ੜਕਾਂ ਦੇ ਆਲੇ-ਦੁਆਲੇ ਲੱਗੇ ਦਰਖੱਤ ਅਤੇ ਚੋਕਾਂ ਉਪਰ ਟਹਿਕਦੇ ਫੁੱਲ, ਇਸ ਦੀ ਸੁੰਦਰਤਾਂ ਨੂੰ ਚਾਰ ਚੰਨ ਲਾਉਦੇ ਹਨ। ਚੰਡੀਗੜ ਦੀ ਇਸ ਸੁੰਦਰਤਾਂ ਕਾਰਨ, ਵੱਖ-ਵੱਖ ਰਾਜਾਂ ਦੇ ਲੋਕ ਅਤੇ ਵਿਦੇਸ਼ੀ ਸ਼ੈਲਾਨੀ ਇਸ ਨੂੰ ਵੇਖਣ ਦੇ ਲਈ ਆਉਦੇ ਹਨ। ਇਸ ਸ਼ਹਿਰ ਦੇ ਸੁੰਦਰ ਅਤੇ ਵਿਕਸਤ ਹੋਣ ਦਾ ਕਾਰਨ, ਇਸ ਦਾ ਕੇਦਰ ਸ਼ਾਸਤ ਇਲਾਕਾ ਹੋਣਾ ਹੈ, ਕਿਉਕਿ ਕੇਦਰ ਸਰਕਾਰ ਤੋ ਇਸ ਨੂੰ ਸ਼ੁੰਦਰ ਅਤੇ ਵਿਕਸ਼ਤ ਕਰਨ ਲਈ ਕਰੋੜਾਂ ਦੀ ਗਰਾਂਟ ਆਉਦੀ ਹੈ। ਜਿਸ ਕਰਕੇ ਇਹ ਕਨੇਡਾਂ ਤੋ ਵੀ ਸੋਹਣਾ ਲੱਗਦਾ ਹੈ। ਚੰਡੀਗੜ ਪੰਜਾਬ ਦੇ ਨਜ਼ਦੀਕ ਹੋਣ ਕਾਰਨ, ਇਸ ਦਾ ਪੰਜਾਬੀਆਂ ਦੇ ਉਪਰ ਕਾਫੀ ਪਰਭਾਵ ਹੈ ਅਤੇ ਸਾਡੇ ਪੰਜਾਬੀ ਗੀਤਾ ਦੇ ਵਿੱਚ ਇਸ ਦੀ ਖੂਬ ਚਰਚਾਂ ਹੁੰਦੀ ਹੈ। ਪੰਜਾਬ ਦੀ ਰਾਜਧਾਨੀ ਵੀ ਚੰਡੀਗੜ ਹੈ। ਜਿਸ ਕਾਰਨ ਪੰਜਾਬ ਦੇ ਸਰਕਾਰੀ ਦਫ਼ਤਰ ਅਤੇ ਉੱਚ ਅਦਾਲਤ ਚੰਡੀਗੜ ਵਿੱਚ ਹੀ ਹੈ। ਇਸ ਕਾਰਨ ਪੰਜਾਬੀਆਂ ਦਾ ਇੱਥੇ ਆਉਣਾ-ਜਾਣਾ ਲੱਗਿਆ ਰਹਿੰਦਾ ਹੈ। ਪੰਜਾਬੀ ਚੰਡੀਗੜ ਆ ਕੇ, ਇੱਕ ਵੱਖਰੀ ਦੁਨਿਆਂ ਵਿੱਚ ਆ ਗਏ ਮਹਿਸ਼ੂਸ ਕਰਦੇ ਹਨ, ਕਿਉਕਿ ਪੰਜਾਬੀ ਸ਼ਭਿਆਚਾਰ ਅਤੇ ਚੰਡੀਗੜ ਦੇ ਮਾਹੋਲ ਵਿੱਚ ਜਮੀਨ-ਅਸਮਾਨ ਦਾ ਫ਼ਰਕ ਹੈ। ਪੰਜਾਬੀ ਸ਼ਭਿਆਚਾਰ ਦੇ ਵਿੱਚ ਸ਼ਾਦਾਪਨ ਹੈ, ਜਦ ਕਿ ਚੰਡੀਗੜ ਦੇ ਮਾਹੋਲ ਵਿੱਚ ਗ਼ਲੈਮਰ ਹੈ।ਚੰਡੀਗੜ ਦਾ ਬਹੁਤ ਸਾਰਾ ਵਰਗ ਪੜਿਆਂ-ਲਿਖਿਆ ਹੈ। ਇਸ ਕਰਕੇ ਬਹੁਤ ਸਾਰੇ ਲੋਕ ਸ਼ਰਕਾਰੀ ਨੋਕਰੀਆਂ ਤੇ ਲੱਗੇ ਹੋਏ ਹਨ। ਉਹਨਾ ਦਾ ਰਹਿਣ-ਸ਼ਹਿਣ ਬਹੁਤ ਉੱਚਾ ਅਤੇ ਸਾਨਦਾਰ ਕੋਠੀਆਂ ਹਨ। ਇਹ ਕੋਠੀਆਂ ਬੜੀ ਤਰਤੀਬ ਨਾਲ ਬਣਾਈਆ ਗਈਆ ਹਨ ਅਤੇ ਹਰ ਗਲੀ, ਕੋਠੀ ਦਾ ਆਪਣਾ-ਆਪਣਾ ਨੰਬਰ ਹੈ। ਇਸ ਤਰਾਂ ਹਰ ਕਿਸੇ ਦੀ ਕੋਠੀ ਨੂੰ ਆਸਾਨੀ ਨਾਲ ਲੱਭਿਆ ਜਾ ਸਕਦਾ ਹੈ। ਚੰਡੀਗੜ ਦੇ ਲੋਕ ਖਾਣ-ਪੀਣ ਦੇ ਬਹੁਤ ਸ਼ੋਕੀਨ ਹਨ। ਉਹ ਸਭ ਤੋ ਜਿਆਦਾ ਖ਼ਰਚ ਆਪਣੇ ਖਾਣ-ਪੀਣ ਉਪਰ ਹੀ ਕਰਦੇ ਹਨ। ਜਿਸ ਕਾਰਨ ਉਹ ਮੋਟਾਪੇ ਦਾ ਸ਼ਿਕਾਰ ਹੋ ਰਹੇ ਹਨ। ਇਸ ਤੋ ਇਲਾਵਾ ਚੰਡੀਗੜ ਵਾਸੀਆ ਦੇ ਹੋਰ ਵੀ ਬੜੇ ਮਹਿੰਗੇ ਸ਼ੋਕ ਹਨ, ਜਿਵੇ ਕਿ ਚੰਡੀਗੜ ਦੇ ਹਰ ਵਸ਼ਨੀਕ ਕੋਲ ਕਾਰ ਹੈ ਅਤੇ ਤਨ ਤੇ ਪਹਿਨਣ ਲਈ ਮਹਿੰਗੇ ਤੋ ਮਹਿੰਗੇ ਕੱਪੜੇ ਹਨ। ਇਹਨਾ ਬਹੁਤ ਸਾਰੇ ਸ਼ੋਕਾ ਦੇ ਕਾਰਨ ਕਈ ਚੰਡੀਗੜੀਏ ਕਰਜਾਈ ਹਨ। ਆਪਣੇ ਇਹਨਾ ਸ਼ੋਕਾ ਨੂੰ ਪੂਰਾ ਕਰਨ ਲਈ, ਉਹ ਕਰਜ਼ਾ ਚੁੱਕਦੇ ਹਨ, ਕਿਉਕਿ ਇਹਨਾ ਵੱਡੇ-ਵੱਡੇ ਸ਼ੋਕਾ ਦੇ ਮੁਕਾਬਲੇ, ਉਹਨਾ ਦੀਆ ਤਨਖ਼ਾਹਾ ਬਹੁਤ ਘੱਟ ਹਨ। ਚੰਡੀਗੜ ਦੇ ਵਿੱਚ ਸਿੱਖਿਆ ਦਾ ਮੀਨਾਰ ਬਹੁਤ ਉੱਚਾ ਹੈ। ਇੱਥੋ ਦਾ ਹਰ ਵਿਅਕਤੀ ਉੱਚੀ ਵਿੱਦਿਆਂ ਰੱਖਦਾ ਹੈ। ਇਸ ਵਿੱਚ ਚੰਡੀਗੜ ਦੀ ਪੰਜਾਬ ਯੂਨੀਵਰਸ਼ਟੀ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਯੂਨੀਵਰਸਿਟੀ ਨੇ ਪੰਜਾਬੀਆ ਨੂੰ ਵੀ ਉੱਚ ਵਿੱਦਿਆ ਦੀ ਦੇਣ ਦਿੱਤੀ ਹੈ। ਇਸ ਯੂਨੀਵਰਸਿਟੀ ਦਾ ਨਾਂ ਪੰਜਾਬ ਯੂਨੀਵਰਸਿਟੀ ਸਾਇਦ ਤਾਂ ਹੈ, ਕਿਉਕਿ ਇਸ ਵਿੱਚੋ ਪੰਜਾਬੀਅਤ ਦੀ ਖੁਸ਼ਬੋ ਆਉਦੀ ਹੈ। ਚੰਡੀਗੜ ਦੇ ਵਿੱਚ ਪੈਸ਼ੇ ਦੀ ਬਹੁਤ ਮਹੱਤਤਾ ਹੈ, ਪਰ ਇਨਸਾਨੀਅਤ ਦੀ ਕਦਰ ਘੱਟ ਹੈ। ਪੈਸ਼ੇ ਤੋ ਬਿਨਾ ਤਹਾਨੂੰ ਉੱਥੇ ਧੱਕੇ ਹੀ ਮਿਲਣਗੇ, ਹੋਰ ਕੁਝ ਨਹੀ। ਉੱਥੇ ਗੱਲ ਪੈਸ਼ੇ ਤੋ ਸੁਰੂ ਹੋ ਕੇ, ਪੈਸ਼ੇ ਤੇ ਹੀ ਮੁੱਕਦੀ ਹੈ। ਇੰਜ ਲਗਦਾ ਹੈ, ਜਿਵੇ ਚੰਡੀਗੜ ਸ਼ਹਿਰ ਬਣਿਆ ਹੀ ਪੈਸ਼ੇ ਖ਼ਰਚਣ ਲਈ ਹੈ, ਜਿੱਥੇ ਹਰ ਚੀਜ ਮੁੱਲ ਮਿਲਦੀ ਹੈ। ਇਸ ਤਰਾਂ ਕੋਈ ਗਰੀਬ ਵਿਅਕਤੀ ਚੰਡੀਗੜ ਨੂੰ ਸ਼ੁਪਨੇ ਵਿੱਚ ਤਾ ਵੇਖ ਸਕਦਾ ਹੈ, ਪਰ ਅਸਲ ਵਿੱਚ ਨਹੀ। ਸਾਡੇ ਆਮ ਸ਼ਹਿਰਾ ਨਾਲੋ ਇੱਥੇ ਹਰ ਚੀਜ ਦੁੱਗਣੇ ਰੇਟ ਤੇ ਮਿਲਦੀ ਹੈ, ਪਰ ਕੱਲੀ ਸ਼ਰਾਬ ਸ਼ਸਤੀ ਹੈ। ਇੱਥੋ ਦੇ ਦੁਕਾਨਾ ਅਤੇ ਮਾਰਕੀਟ ਮੋਲ ਅਮੀਰਾਂ ਦੀ ਪਸ਼ੰਦ ਦੇ ਆਧਾਰ ਤੇ ਵਸ਼ਤਾਂ ਰੱਖਦੇ ਹਨ। ਇਹਨਾ ਨੂੰ ਮੱਧਵਰਤੀ ਪੰਜਾਬੀ ਲੋਕ ਦੇਖ ਤਾ ਸਕਦੇ ਹਨ, ਪਰ ਖਰੀਦ ਨਹੀ ਸਕਦੇ। ਚੰਡੀਗੜ ਵਿੱਚ ਸ਼ਾਹੀ ਪਰਿਵਾਰ ਰਹਿੰਦੇ ਹਨ। ਉਹਨਾ ਦੇ ਨਿੱਕੇ-ਨਿੱਕੇ ਘਰ ਹਨ ਅਤੇ ਉਹਨੇ ਦੇ ਅੱਗੇ ਸ਼ਜਾਵਜੀ ਬੂਹੇ ਲੱਗੇ ਹੋਏ ਹਨ, ਜਿਸ ਕਰਕੇ ਇਹ ਸ਼ੁੰਦਰ ਨਜਰ ਆਉਦੇ ਹਨ। ਜਦੋ ਕਦੇ ਇਹਨਾ ਦੇ ਅੱਗੋ ਲੰਘੀਏ, ਤਾ ਇਹਨਾ ਘਰਾਂ ਵਿੱਚ ਬਿਲਕੁਲ ਸ਼ਾਤੀ ਮਹਿਸ਼ੂਸ ਹੁੰਦੀ ਹੈ। ਇੰਜ ਲੱਗਦਾ ਹੈ, ਜਿਵੇ ਇੱਥੇ ਕੋਈ ਰਹਿੰਦਾ ਹੀ ਨਾ ਹੋਵੇ। ਚੰਡੀਗੜ ਸ਼ਹਿਰ ਵਿੱਚ ਪਲਾਟਾਂ ਦੀ ਕੀਮਤ ਬਹੁਤ ਜਿਆਦਾ ਹੈ। ਜਿਹਨਾ ਨੂੰ ਆਮ ਆਦਮੀ ਨਹੀ ਖ਼ਰੀਦ ਸਕਦਾ। ਇਸ ਲਈ ਪੰਜ਼ਾਬ ਅਤੇ ਹਰਿਆਣਾ ਦੀਆ ਸ਼ਰਕਾਰਾ ਨੇ ਆਪਣੇ-ਆਪਣੇ ਨਾਗਰਿਕਾ ਦੇ ਲਈ ਕੁਝ ਸ਼ਰਕਾਰੀ ਰਹਾਇਸ਼ੀ ਸ਼ਥਾਨ ਬਣਾਏ ਗਏ ਹਨ, ਪਰ ਇਹਨਾ ਉਪਰ ਨੇਤਾਵਾਂ ਅਤੇ ਸਰਕਾਰੀ ਅਫਸ਼ਰਾ ਦਾ ਕਬਜਾ ਹੈ। ਚੰਡੀਗੜ ਕੇਦਰ ਸ਼ਾਸਤ ਇਲਾਕਾ ਹੋਣ ਕਰਕੇ, ਵੱਖ-ਵੱਖ ਰਾਜਾਂ ਤੋ ਵੱਖਰੇ-ਵੱਖਰੇ ਲੋਕ ਇੱਥੇ ਆ ਕੇ ਵਸੇ ਹੋਏ ਹਨ ਅਤੇ ਉਹਨਾ ਦੇ ਵੱਖਰੇ-ਵੱਖਰੇ ਰੰਗ ਹਨ। ਇਸ ਕਰਕੇ ਭਾਰਤ ਦੇ ਕਿਸੇ ਵੀ ਰਾਜ ਦਾ ਨਾਗਰਿਕ ਤਹਾਨੂੰ ਇੱਥੇ ਮਿਲ ਸਕਦਾ ਹੈ। ਚੰਡੀਅੜ ਦੀ ਖੂਬਸ਼ੁਰਤੀ ਜਿਆਦਾ ਹੋਣ ਕਾਰਨ, ਭਾਰਤ ਦੇ ਵੱਖ-ਵੱਖ ਰਾਜਾਂ ਤੋ ਅਤੇ ਵਿਦੇਸ਼ਾ ਤੋ ਸ਼ੈਲਾਨੀ ਇਸ ਨੂੰ ਵੇਖਣ ਲਈ ਆਉਦੇ ਹਨ। ਅਕਸ਼ਰ ਚੰਡੀਗੜ ਦੇ ਹਰ Sec. ਵਿੱਚ ਰੋਣਕ ਹੁੰਦੀ ਹੈ, ਪਰ Sec. 17, Sec 22 ਅਤੇ ਸ਼ੁਖਨਾ ਲੇਕ ਤੇ ਜਿਆਦਾ ਰੋਣਕ ਹੁੰਦੀ ਹੈ। ਇਹਨਾ ਥਾਵਾਂ ਤੇ ਸ਼ਾਮ ਨੂੰ ਲੋਕ ਘੁੰਮਣ-ਫਿਰਨ ਲਈ ਆਉਦੇ ਹਨ ਅਤੇ ਖੂਬ ਮਸ਼ਤੀ ਕਰਦੇ ਹਨ। ਕਿਸੇ ਵੀ Sec. ਵਿਚ ਚਲੇ ਜਾਉ, ਹਰ ਕੋਈ ਆਪਣੇ ਆਪ ਵਿੱਚ ਮਸ਼ਤ ਹੈ। ਕੋਈ ਖ਼ਰੀਦਦਾਰੀ ਕਰ ਰਿਹਾ ਹੈ, ਕਈ ਆਪਸ ਵਿੱਚ ਗੱਲਾਂ ਕਰ ਰਹੇ ਹਨ ਅਤੇ ਕੋਈ ਖਾਣ-ਪੀਣ ਵਿੱਚ ਲੱਗਾ ਹੋਇਆ ਹੈ। ਚੰਡੀਗੜ ਦੇ ਵਿੱਚ ਕੋਈ ਵੀ ਸਭਿਆਚਾਰ ਨਹੀ ਹੈ। ਇੱਥੇ ਹਰ ਕੋਈ ਵੱਖਰਾਂ-ਵੱਖਰਾ ਪਹਿਰਾਵਾਂ ਪਾਉਦਾ ਹੈ। ਜੇਕਰ ਕੋਈ ਹਿਮਾਚਲੀ ਹੈ, ਤਾਂ ਉਸ ਦੇ ਹਿਮਾਚਲੀ ਪਹਿਰਾਵਾਂ ਹੋਵੇਗਾ ਅਤੇ ਜੇਕਰ ਕੋਈ ਪੰਜਾਬੀ ਹੈ, ਤਾਂ ਉਸ ਨੇ ਪੰਜਾਬੀ ਪਹਿਰਾਵਾਂ ਪਾਇਆ ਹੋਵੇਗਾ। ਕੇਦਰ ਸ਼ਾਸਤ ਇਲਾਕਾ ਹੋਣ ਕਰਕੇ ਇੱਥੇ ਬੋਲੀ ਵੀ ਕਈ ਤਰਾਂ ਦੀ ਬੋਲੀ ਜਾਦੀ ਹੈ। ਹਿਮਾਚਲ ਦੇ ਵਾਸ਼ੀ ਪਹਾੜੀ ਬੋਲੀ ਬੋਲਦੇ ਹਨ ਅਤੇ ਜਿਹੜੇ ਪੰਜਾਬ ਤੋ ਨੇ, ਉਹ ਪੰਜਾਬੀ ਬੋਲਦੇ ਨੇ, ਪਰ ਸਾਰੇ ਚੰਡੀਗੜ ਵਿੱਚ ਜਿਆਦਾਤਰ ਹਿੰਦੀ ਭਾਸ਼ਾ ਹੀ ਬੋਲੀ ਜਾਦੀ ਹੈ। ਚੰਡੀਗੜ ਅਕਸਰ ਹੀ ਪੰਜਾਬੀ ਮਾਪੇ ਆਪਣੇ ਬੱਚਿਆਂ ਨੂੰ ਪੜਨ ਲਈ ਭੇਜਦੇ ਹਨ। ਉਹਨਾ ਦੇ ਸੁਪਨੇ ਹਨ, ਕਿ ਉਹਨਾ ਦੇ ਧੀਆਂ-ਪੁੱਤ ਉੱਚ ਵਿੱਦਿਆ ਹਾਸਲ ਕਰਨ ਅਤੇ ਉਹ ਕਿਸੇ ਉੱਚ ਆਹੁਦੇ ਤੇ ਲੱਗਣ। ਉਹ ਆਪਣੀ ਹੱਡ-ਭੰਨਵੀ ਕਮਾਈ ਵਿੱਚੋ, ਉਹਨਾ ਦੀਆ ਫੀਸ਼ਾ ਅਤੇ ਹੋਰ ਖਰਚੇ ਕਰ ਰਹੇ ਹਨ। ਚੰਡੀਗੜ ਦੇ ਵਿੱਚ ਪੜਾਈ ਸਭ ਤੋ ਮਹਿੰਗੀ ਹੈ। ਪਰ ਫਿਰ ਵੀ ਮਾਪੇ, ਆਪਣੇ ਬੱਚਿਆਂ ਦੀ ਪੜਾਈ ਲਈ ਖ਼ਰਚ ਕਰਨ ਨੂੰ ਤਿਆਰ ਹਨ, ਪਰ ਸ਼ਥਿਤੀ ਬਿਲਕੁਲ ਇਸ ਦੇ ਉਲਟ ਹੈ, ਕਿਉਕਿ ਨੋਜਵਾਨ ਨਵੇ ਮਾਹੋਲ ਵਿੱਚ ਆ ਕੇ ਵਿਗੜ ਰਹੇ ਹਨ ਅਤੇ ਆਪਣੀਆ ਕਦਰਾਂ-ਕੀਮਤਾ ਨੂੰ ਭੁੱਲ ਰਹੇ ਹਨ। ਪਿੰਡਾਂ ਵਿੱਚ ਪਜ਼ਾਮਾ ਪਾਉਣ ਵਾਲੇ, ਚੰਡੀਗੜ ਆ ਕੇ ਜੀਨਾ ਪਾਉਦੇ ਹਨ। ਉਹ ਵੀ ਚੰਡੀਗੜੀਆ ਦੇ ਵਾਗ ਦਿਖਣਾ ਚਾਹੁੰਦੇ ਹਨ। ਉਹ night clubs ਵਿੱਚ ਜਾਦੇ ਹਨ ਅਤੇ ਮਾੜੀ ਸ਼ੰਗਤ ਨਾਲ ਰਲ ਕੇ ਨਸਾ-ਪੱਤਾ ਕਰਦੇ ਹਨ। ਉਹ ਆਪਣੀ ਮਰਜੀ ਨਾਲ ਘੁੰਮਦੇ ਅਤੇ ਐਸ਼ ਪਰਸਤੀ ਕਰਦੇ ਹਨ। ਕਈ ਵਾਰ ਪੰਜਾਬੀ ਮੁੰਡੇ ਐਂਸ਼- ਪਰਸਤੀ ਵਿੱਚ ਏਨਾ ਰੁੱਝ ਜਾਦੇ ਹਨ, ਕਿ ਉਹਨਾ ਨੂੰ ਆਪਣਾ ਪਿੰਡ ਹੀ ਭੁੱਲ ਜਾਦਾ ਹੈ। ਇਧਰ ਉਹਨਾ ਦੇ ਮਾਪੇ ਵੱਡੀਆ ਆਸਾ ਲਾਈ ਬੈਠੇ ਹਨ ਅਤੇ ਮਾਣ ਕਰਦੇ ਹਨ, ਕਿ ਚੰਡੀਗੜ ਵਿੱਚ ਉਹਨਾ ਦਾ ਲੜਕਾ ਉੱਚ ਡਿਗਰੀ ਲੈ ਰਿਹਾ ਹੈ। ਸੋਂ ਲੋੜ ਹੈ ਕਿ ਮਾਪੇ ਆਪਣੇ ਬੱਚਿਆ ਨਾਲ ਸੰਪਰਕ ਰੱਖਣ ਅਤੇ ਉਹਨਾ ਨੂੰ ਦੇ ਰਹੇ ਖ਼ਰਚ ਦਾ ਹਿਸਾਬ ਰੱਖਣ। ਨੋਜ਼ਵਾਨਾ ਨੂੰ ਵੀ ਚਾਹੀਦਾ ਹੈ, ਕਿ ਉਹ ਵੀ ਆਪਣੇ ਮਾਪਿਆ ਦੇ ਸ਼ੁਪਨਿਆ ਨੂੰ ਪੂਰਾ ਕਰਨ ਅਤੇ ਆਪਣੇ ਸਭਿਆਚਾਰ ਦੀ ਵੀ ਕਦਰ ਕਰਨ। ਚੰਡੀਗੜ ਨੇ ਆਪਣੇ ਨਾਲ ਲਗਦੇ ਰਾਜਾਂ ਦੇ ਸਭਿਆਚਾਰ ਨੂੰ ਬਹੁਤ ਢਾਅ ਲਾਈ ਹੈ। ਬਹੁਤ ਸਾਰੀਆ ਸਹੂਲਤਾਂ ਦੇ ਕਾਰਨ, ਨੇੜੇ-ਨੇੜੇ ਰਾਜਾਂ ਦੀ ਕਾਫੀ ਵਸੋਂ ਚੰਡੀਗੜ ਵਿੱਚ ਆ ਵਸ ਗਈ ਹੈ। ਜਿਸ ਕਾਰਨ ਉਹ ਆਪਣਾ ਸ਼ਭਿਆਚਾਰ ਛੱਡ ਕੇ, ਚੰਡੀਗੜ ਦੇ ਮਾਹੋਲ ਕਾਰਨ ਪੱਛਮੀ ਸ਼ਭਿਆਚਾਰ ਨੂੰ ਅਪਨਾਉਣ ਲੱਗੇ ਹਨ। ਚੰਡੀਗੜ ਸ਼ਹਿਰ ਇੱਕ ਜਗਦੇ ਹੋਏ ਬਲਬ ਵਾਗ ਹੈ, ਜਿਹੜਾ ਕਿ ਹਰ ਇੱਕ ਨੂੰ ਜੁਗਨੂੰ ਵਾਗ ਆਪਣੇ ਵੱਲ ਅਕਰਸ਼ਤ ਕਰਦਾ ਹੈ। ਚੰਡੀਗੜ ਦੀ ਧਰਤੀ ਇਹੋ ਜਿਹੀ ਹੈ, ਕਿ ਜਿਸ ਨੇ ਵੀ ਇਸ ਤੇ ਪੈਰ ਰੱਖਿਆ, ਉਸ ਲਈ ਪਿੱਛੇ ਮੁੜਨਾ ਔਖਾ ਹੋ ਗਿਆ। ਅਸਲ ਵਿੱਚ ਚੰਡੀਗੜ ਨੇ ਆਪਣਾ ਹੀ ਵਿਕਾਸ਼ ਕੀਤਾ ਹੈ, ਪਰ ਦੇਸ਼ ਦੇ ਵਿਕਾਸ ਵਿੱਚ ਕੋਈ ਹਿੱਸਾ ਨਹੀ ਪਾਇਆ ਹੈ। ਜਿਸ ਕਰਕੇ 'ਚੰਡੀਗੜ' ਦੇਸ਼ ਤੋ ਅਲੱਗ ਜਿਹਾ ਇਲਾਕਾ ਨਜ਼ਰ ਆਉਦਾ ਹੈ। ਚੰਡੀਗੜ ਦੇ ਵਿੱਚ ਨਿੱਜ਼ਵਾਦ ਬਹੁਤ ਜਿਆਦਾ ਹੈ। ਹਰ ਕੋਈ ਆਪਣੇ-ਆਪ ਵਿੱਚ ਭੱਜਿਆ ਫ਼ਿਰਦਾ ਹੈ। ਕਿਸੇ ਕੋਲ ਕਿਸੇ ਹੋਰ ਲਈ ਰੁਕਣ ਲਈ ਸਮਾਂ ਨਹੀ ਹੈ। ਜੇਕਰ ਕਿਸੇ ਨਾਲ ਹਾਦਸ਼ਾ ਵਾਪਰ ਜਾਵੇ, ਤਾਂ ਉਸ ਲਈ ਕੋਈ ਨਹੀ ਰੁਕਦਾ। ਇਸ ਲਈ ਚੰਡੀਗੜ ਇੱਕ ਪੱਥਰਾਂ ਦਾ ਸ਼ਹਿਰ ਹੈ। ਚੰਡੀਗੜ ਉਪਰੋ ਭਾਵੇ ਬਹੁਤ ਸ਼ੋਹਣਾ ਹੈ, ਪਰ ਅੰਦਰੋ ਲੀਰਾਂ ਦਾ ਭਰਿਆ ਹੋਇਆ ਹੈ। ਚੰਡੀਗੜ ਦੇ ਆਮ ਵਿਅਕਤੀ ਕੋਲ ਜਿੰਦਗੀ ਜੀਣ ਦਾ ਢੰਗ ਹੀ ਅਲੱਗ ਹੈ।- ਐਂਡਵੋਕੇਟ ਉਂਕਾਰ ਸਿੰਘ ਭਲੂਰ, ਪਿੰਡ-ਭਲੂਰ, ਜਿਲਾਂ-ਮੋਗਾ, ਪੰਜਾਬ (ਭਾਰਤ)-151207
Wednesday, 21 August 2013
ਸਾਡਾ ਚੋਥੀਂ ਵਾਲਾ ਸ਼ਕੂਲ
ਜਦੋ ਕਦੇ ਬਚਪਨ ਨੂੰ ਯਾਦ ਕਰਦੇ ਹਾ, ਤਾਂ ਚੋਥੀਂ ਵਾਲਾ ਸ਼ਕੂਲ ਅੱਖਾਂ ਅੱਗੇ ਆ ਜਾਦਾ ਹੈ। ਉਹ ਸਕੂਲ, ਜਿੱਥੇ ਪੜਦਿਆਂ ਬਚਪਨ ਦੇ ਬੜੇ ਭੋਲੇ ਦਿਨ ਗੁਜਾਰੇ ਸਨ। ਉਹ ਦਿਨ, ਜਦੋ ਅਸੀ ਪੜਨਾਂ ਅਤੇ ਲਿਖਣਾ ਸਿੱਖਿਆਂ ਸੀ। ਸਾਡੇ ਕੋਲ ਨਿੱਕੇ-ਨਿੱਕੇ ਕਾਇਦੇ ਹੁੰਦੇ ਸਨ। ਜਿਹਨਾ ਉਪਰ 'ਓ' 'ਅ' ਅਤੇ 'ਪਹਾੜੇ' ਲਿਖੇ ਹੁੰਦੇ ਸਨ। ਉਸ ਸ਼ਮੇ ਅੱਜ ਦੇ ਵਾਗ ਪੜਾਈ ਦਾ ਬਹੁਤ ਜਿਆਦਾ ਬੋਝ ਨਹੀ ਸੀ। ਜਿਸ ਕਰਕੇ ਸ਼ਕੂਲ ਜਾਣ ਤੋ, ਦਿਲ ਬਹੁਤਾ ਨਹੀ ਸੀ ਡਰਦਾ ਅਤੇ ਬਾਪੂ ਦੇ ਇੱਕ ਰੁਪਈਏ ਨਾਲ ਹੀ ਜਾਣ ਲਈ ਤਿਆਰ ਹੋ ਜਾਦਾ ਸੀ। ਉਦੋ ਸ਼ਕੂਲ ਜਾਣ ਸ਼ਮੇ ਮਾਂ ਨੇ ਨਿੱਕੀ ਜਿਹੀ ਜੂੜੀ ਉਪਰ ਚਿੱਟਾ ਰੁਮਾਲ ਬੰਨ ਦੇਣਾ, ਜਿਹੜਾ ਕਿ ਸ਼ਕੂਲ ਤੋ ਆਉਦਿਆ ਜੂੜੀ ਦੇ ਢਹਿਣ ਨਾਲ ਟੇਡਾ ਹੋ ਜਾਦਾ ਸੀ। ਸਵੇਰ ਵੇਲੇ ਕਈ ਵਾਰ ਜਦੋ ਚਾਚੇ ਜਾ ਤਾਏ ਨੇ ਸ਼ਕੂਲ ਛੱਡਣ ਲਈ ਜਾਣਾ, ਤਾਂ ਉਹਨਾ ਦੇ ਮੋਢਿਆਂ ਤੇ ਬੈਠ ਕੇ ਜਾਦੇ ਹੁੰਦੇ ਸੀ ਅਤੇ ਛੁੱਟੀ ਹੋਣ ਸ਼ਮੇ ਸ਼ਕੂਲ ਦੇ ਗੇਟ ਅੱਗੇ ਖੜ ਕੇ, ਉਹਨਾ ਨੂੰ ਫਿਰ ਉਡੀਕਣ ਲੱਗ ਜਾਦੇ ਸੀ। ਉਸ ਸ਼ਮੇ ਸ਼ਕੂਲ ਦੇ ਲੱਗਣ ਦੇ ਟਾਈਮ ਦਾ ਜਿਆਦਾ ਗਿਆਨ ਨਹੀ ਹੁੰਦਾ ਸੀ ਅਤੇ ਸਿਰਫ਼ ਸਕੂਲ ਦੀ ਘੰਟੀ ਵੱਜਣ ਤੋ ਸ਼ਕੂਲ ਦੇ ਲੱਗਣ ਅਤੇ ਸ਼ਕੂਲ ਤੋ ਛੁੱਟੀ ਹੋਣ ਦਾ ਅੰਦਾਜਾ ਲਾਉਦੇ ਹੁੰਦੇ ਸੀ। ਸ਼ਕੂਲ ਦੀ ਕਲਾਸ ਲੱਗਣ ਤੋ ਪਹਿਲਾ ਪੀ ਟੀ ਹੁੰਦੀ ਸੀ ਅਤੇ ਇੱਕ ਰਾਸ਼ਟਰੀ ਗੀਤ ਗਾਇਆ ਜਾਦਾ ਸੀ, ਜਿਹੜਾ ਕਿ ਵਿਦਿਆਰਥੀਆਂ ਦੁਆਰਾ ਇਕੱਠਿਆ ਗਾਇਆ ਜਾਦਾ ਸੀ। ਇਸ ਤੋ ਬਾਅਦ ਸਾਰੇ ਆਪਣੀਆ-ਆਪਣੀਆ ਕਲਾਸਾ ਵਿੱਚ ਜਾ ਕੇ ਬੈਠ ਜਾਦੇ ਸੀ।ਸਾਡੇ ਚੋਂਥੀ ਵਾਲੇ ਸ਼ਕੂਲ ਵਿੱਚ, ਇੱਕ ਕਲਾਸ ਨੂੰ ਪੜਾਉਣ ਲਈ ਇੱਕ ਹੀ ਆਧਿਆਪਕ ਜਾ ਅਧਿਆਪਿਕਾ ਹੁੰਦੀ ਸੀ। ਜਿਹਨਾ ਨੂੰ ਅਸੀ ਮਾਸ਼ਟਰ ਜੀ ਜਾ ਭੈਣ ਜੀ ਕਹਿ ਕੇ ਬਲਾਉਦੇ ਸੀ। ਉਸ ਸ਼ਮੇ ਅਧਿਅਪਕਾ ਦਾ ਸਤਿਕਾਰ ਬਹੁਤ ਸੀ ਅਤੇ ਅਸੀ ਵੀ ਉਹਨਾ ਨੂੰ ਰੱਬ ਵਾਗ ਮੰਨਦੇ ਸਾ। ਸਕੂਲ ਵਿੱਚ ਆ ਕੇ ਸਭ ਤੋ ਪਹਿਲਾ, ਆਪਣੇ ਆਧਿਆਪਕ ਨੂੰ ਸਤਿਕਾਰ ਵਜੋ ਨਮਸ਼ਤੇ ਬਲਾਉਣੀ ਅਤੇ ਫਿਰ ਕਲਾਸ ਵਿੱਚ ਬੈਠ ਕੇ ਉਹਨਾ ਨੂੰ ਉਡੀਕਣ ਲੱਗ ਜਾਦੇ ਸੀ। ਉਸ ਸ਼ਮੇ ਆਧਿਆਪਕਾ ਦੀ ਸ਼ਖਸੀਅਤ ਦੇ ਵਿੱਚ ਵੀ ਸਾਦਾਪਨ ਸੀ। ਸਾਡੇ ਮਾਸ਼ਟਰ ਜੀ ਆਪਣੇ ਦੁਬਲੇ-ਪਤਲੇ ਸ਼ਰੀਰ ਉਪਰ ਕੁੜਤਾਂ-ਪਜਾਮਾਂ ਪਹਿਨਦੇ ਹੁੰਦੇ ਸਨ ਅਤੇ ਉਹਨਾ ਦੇ ਸਿਰ ਉਪਰ ਸ਼ਾਧਾਰਨ ਜਿਹੀ ਪੱਗ ਹੁੰਦੀ ਸੀ। ਜਦੋ ਉਹ ਕਲਾਸ ਵਿੱਚ ਪੜਾਉਦੇ ਤਾਂ, ਉਹਨਾ ਦੇ ਬੋਲਾ ਵਿੱਚੋ ਠੇਠ ਪੰਜ਼ਾਬੀ ਡੁੱਲ-ਡੁੱਲ ਪੈਦੀ ਸੀ। ਉਸ ਸ਼ਮੇ ਆਧਿਆਪਕਾ ਦਾ ਸ਼ਕੂਲ ਵਿੱਚ ਰੋਅਬ ਬਹੁਤ ਸੀ ਅਤੇ ਵਿਦਿਆਰਥੀ ਉਹਨਾ ਤੋ ਥਰ-ਥਰ ਕੰਬਦੇ ਸਨ। ਅਸੀ ਵੀ ਆਪਣੇ ਮਾਸ਼ਟਰ ਜੀ ਤੋ ਬਹੁਤ ਡਰਦੇ ਅਤੇ ਉਹਨਾ ਵੱਲੋ ਯਾਦ ਕਰਨ ਲਈ ਦਿੱਤੇ ਗਏ ਪਾਠ ਨੂੰ ਰੱਟਾ ਲਾ-ਲਾ ਯਾਦ ਕਰਦੇ, ਤਾਂ ਕਿ ਕੁੱਟ ਤੋ ਬਚ ਸਕੀਏ। ਜਿਸ ਦਿਨ ਪਾਠ ਯਾਦ ਨਾ ਹੋਣਾ, ਉਸ ਦਿਨ ਮਾਸ਼ਟਰ ਜੀ ਕੁੱਟਦੇ-ਮਾਰਦੇ ਘੱਟ, ਪਰ ਅਨੋਖੀ ਜਿਹੀ ਸਜਾ ਜਿਆਦਾ ਦਿੰਦੇ ਸਨ। ਜਿਵੇ-ਕਈ ਵਾਰ ਉਹਨਾ ਨੇ ਹੱਥ ਖੜੇ ਕਰਵਾਉਣੇ ਜਾ ਕੰਨ ਫੜਾ ਕੇ ਸਾਰੇ ਸਕੂਲ ਦੇ ਗੇੜੇ ਲਗਵਾਉਣੇ। ਉਹਨਾ ਦੀ ਇਹ ਸ਼ਜਾ ਉਸ ਸ਼ਮੇ ਭਾਵੇ ਔਖੀ ਲੱਗਦੀ ਸੀ, ਪਰ ਅੱਜ ਉਸ ਨੇ ਜਿੰਦਗੀ ਨੂੰ ਸੋਖੀ ਕਰ ਦਿੱਤਾ ਹੈ। ਉਸ ਸ਼ਮੇ ਸ਼ਕੂਲ ਦੀਆ ਕਿਤਾਬਾ ਲਈ ਬੋਰੀ ਦੇ ਬਸ਼ਤੇ ਹੁੰਦੇ ਸਨ। ਜਿਹਨਾ ਨੂੰ ਅਸੀ ਝੋਲੇ ਕਹਿੰਦੇ ਸੀ। ਇਹਨਾ ਝੋਲਿਆਂ ਦੇ ਵੱਡੀਆ-ਵੱਡੀਆ ਤਣੀਆਂ ਲੱਗੀਆ ਹੁੰਦੀਆ ਸਨ, ਜਿਹਨਾ ਨੂੰ ਅਸੀ ਮੋਢੇ ਪਾ ਲੈਦੇ ਸੀ। ਇਹ ਅੱਜ ਦੇ ਬਸ਼ਤਿਆ ਵਾਗ ਭਾਰੇ ਨਹੀ ਹੁੰਦੇ ਸੀ ਅਤੇ ਚੁੱਕਣੇ ਸੋਖੇ ਸਨ। ਉਸ ਸ਼ਮੇ ਕਲਾਸ਼ ਦੇ ਵਿੱਚ ਬੈਠਣ ਲਈ ਵੀ ਬੋਰੀਆ ਹੁੰਦੀਆ ਸੀ, ਜਿਹੜੀਆ ਕਿ ਅਸੀ ਆਪਣੇ-ਆਪਣੇ ਘਰਾਂ ਤੋ ਬਸ਼ਤਿਆ ਦੇ ਵਿੱਚ ਪਾ ਕੇ ਲਿਆਉਦੇ ਸੀ। ਕਲਾਸ਼ ਵਿੱਚ ਸਭ ਤੋ ਪਹਿਲਾ ਜਿਸ ਨੇ ਵੀ ਆਉਣਾ, ਉਸ ਨੇ ਆਪਣੀ ਬੋਰੀ ਵਿਛਾ ਕੇ ਮਨਪਸ਼ੰਦ ਜਗਾਂ ਤੇ ਬੈਠ ਜਾਣਾ। ਜਿਹਨਾ ਦੀ ਗੂੜੀ ਦੋਸ਼ਤੀ ਹੁੰਦੀ ਸੀ, ਉਹ ਇੱਕੋ ਬੋਰੀ ਤੇ ਇਕੱਠੇ ਬੈਠ ਜਾਦੇ ਸੀ ਜਾ ਇੱਕ-ਦੂਜੇ ਦੇ ਬੈਠਣ ਲਈ ਜਗਾਂ ਰੋਕ ਕੇ ਰੱਖ ਲੈਦੇ ਸੀ। ਉਸ ਸ਼ਮੇ ਦੋਸ਼ਤੀਆ ਵੀ ਕਮਾਲ ਦੀਆ ਹੁੰਦੀਆ ਸੀ, ਜਿਹੜੀਆ ਕਿ ਬਹੁਤ ਜਲਦੀ ਬਣਦੀਆ ਅਤੇ ਟੁੱਟਦੀਆ ਸਨ। ਜਦੋ ਕਿਸੇ ਨਾਲ ਦੋਸ਼ਤੀ ਤੋੜਦੇ ਸੀ, ਤਾਂ ਉਸ ਨੂੰ 'ਟੂ' ਕਹਿ ਦਿੰਦੇ ਸੀ ਅਤੇ ਜਦੋ ਕਿਸੇ ਨਾਲ ਦੋਸ਼ਤੀ ਸੁਰੂ ਕਰਨੀ ਹੁੰਦੀ ਸੀ, ਤਾਂ ਉਸ ਨੂੰ 'ਆੜੀ' ਕਹਿਣ ਲੱਗ ਪੈਦੇ ਸੀ। ਸ਼ਕੂਲ ਵਿੱਚ ਜਦੋ ਅੱਧੀ ਛੁੱਟੀ ਹੋਣੀ, ਤਾਂ ਸ਼ਕੂਲ ਦੇ ਵਿਹੜੇ ਵਿੱਚ ਰੋਣਕਾਂ ਲੱਗ ਜਾਦੀਆ ਸੀ। ਸਾਰੀਆ ਕੁੜੀਆਂ ਇਕੱਠੀਆ ਹੋ ਕੇ ਰੋੜੇ, ਖੋ-ਖੋ, ਗੀਟੀਆਂ ਆਦਿ ਖੇਡਾਂ ਖੇਡਦੀਆ ਸੀ ਅਤੇ ਮੁੰਡੇ ਛੂਹਣ-ਛਲਾਈ, ਘੋੜੀ ਬਿਠਾਉਣ, ਲੁਕਣ-ਮੀਟੀ ਆਦਿ ਖੇਡਾਂ ਖੇਡਦੇ ਸਨ। ਸ਼ਕੂਲ ਵਿੱਚ ਹਰ ਸ਼ਨੀਵਾਰ ਬਾਲ ਸਭਾਂ ਵੀ ਹੁੰਦੀ ਸੀ। ਜਿਸ ਵਿੱਚ ਵਿਦਿਆਰਥੀ ਗਾਉਦੇ ਹੁੰਦੇ ਸੀ। ਉਸ ਸ਼ਮੇ ਆਧਿਆਪਿਕਾ ਦੇ ਪੜਾਉਣ ਦੇ ਤਰੀਕੇ ਬੜੇ ਸਾਦੇ ਜਿਹੇ ਹੁੰਦੇ ਸੀ। ਹਰੇਕ ਕਲਾਸ਼ ਦੇ ਸਾਹਮਣੇ ਇੱਕ ਬਲੈਕ ਬੋਰਡ ਲੱਗਿਆ ਹੁੰਦਾ ਸੀ, ਜਿਸ ਨੂੰ ਮਾਸ਼ਟਰ ਜੀ ਇੱਕ ਚਾਂਕ ਦੀ ਮਦਦ ਨਾਲ ਲਿਖ਼ ਕੇ ਸਾਨੂੰ ਕੁਝ ਨਾ ਕੁਝ ਸਮਝਾਉਦੇ ਰਹਿੰਦੇ ਸੀ। ਜਦੋ ਮਾਸ਼ਟਰ ਜੀ ਨੇ ਲਿਖ਼-ਲਿਖ਼ ਕੇ ਬੋਰਡ ਭਰ ਦੇਣਾ, ਤਾਂ ਉਸ ਨੂੰ ਸਾਫ਼ ਕਰਨ ਦੀ ਜਿੰਮੇਵਾਰੀ ਸਾਡੀ ਹੁੰਦੀ ਸੀ। ਉਸ ਸ਼ਮੇ ਪੜਾਈ, ਬਲੈਕ ਬੋਰਡ ਦੇ ਨਾਲ-ਨਾਲ, ਲੱਕੜ ਦੀਆ ਫ਼ੱਟੀਆਂ ਉਪਰ ਵੀ ਕਰਵਾਈ ਜਾਦੀ ਸੀ। ਇਹਨਾ ਫ਼ੱਟੀਆਂ ਉਪਰ ਮਾਸ਼ਟਰ ਜੀ ਨੇ ਪੈਨਸ਼ਲ ਦੇ ਨਾਲ ਪੂਰਨੇ ਪਾ ਕੇ ਦੇਣੇ ਅਤੇ ਅਸੀ ਉਹਨਾ ਪੂਰਨਿਆ ਦੇ ਉਪਰ ਕਾਲੀ ਸ਼ਾਹੀ ਦੀ ਮਦਦ ਨਾਲ ਲਿਖਣਾ। ਜਦੋ ਫ਼ੱਟੀ ਲਿਖ਼ ਲੈਣੀ, ਤਾਂ ਮਾਸ਼ਟਰ ਜੀ ਤੋ ਸਹੀ ਲਵਾਉਣ ਤੋ ਬਾਅਦ ਫੱਟੀ ਨੂੰ ਫਿਰ ਤੋ ਧੋ ਕੇ ਸਾਫ ਕਰ ਲੈਦੇ ਸੀ। ਫ਼ੱਟੀ ਨੂੰ ਧੋਣ ਲਈ ਸ਼ਕੂਲ ਦੇ ਵਿਚਕਾਰ ਪਾਣੀ ਦਾ ਇੱਕ ਟੋਬਾਂ ਹੁੰਦਾ ਸੀ। ਅਸੀ ਉਸ ਟੋਬੇ ਤੇ ਬੈਠ, ਫੱਟੀ ਨੂੰ ਗਿੱਲੀ ਕਰ ਕੇ ਗਾਚੀ ਦੀ ਮਦਦ ਦੇ ਨਾਲ ਸ਼ਾਫ ਕਰਦੇ ਅਤੇ ਸ਼ਾਫ ਕਰਨ ਤੋ ਬਾਅਦ ਫ਼ੱਟੀ ਨੂੰ ਸਕਾਉਣ ਲਈ ਸਕੂਲ ਦੀ ਕੰਧ ਨਾਲ ਧੁੱਪੇ ਰੱਖ ਦਿੰਦੇ ਜਾ ਫਿਰ ਜਲਦੀ ਸਕਾਉਣ ਲਈ ਹਵਾਂ ਵਿੱਚ ਉਲਾਰਦੇ ਸੀ ਅਤੇ ਕਹਿੰਦੇ ਹੁੰਦੇ ਸੀ 'ਸੂਰਜਾਂ-ਸੂਰਜਾਂ ਫ਼ੱਟੀ ਸਕਾ, ਸਾਡੀ ਝੋਲੀ ਦਾਣੇ ਪਾ' ਇਸ ਤਰਾਂ ਫ਼ੱਟੀ ਜਲਦੀ ਸੁੱਕ ਜਾਦੀ ਸੀ। ਫ਼ੱਟੀ ਨੂੰ ਲਿਖਣ ਲਈ ਜਿਸ ਕਲਮ ਦੀ ਵਰਤੋ ਹੁੰਦੀ ਸੀ, ਉਹ ਕਾਨੇ ਤੋ ਬਣੀ ਹੁੰਦੀ ਸੀ ਅਤੇ ਉਸ ਨੂੰ ਦਵਾਤ ਵਿਚਲੀ ਕਾਲੀ ਸ਼ਾਹੀ ਵਿੱਚ ਡੁਬੋ ਕੇ ਫੱਟੀ ਤੇ ਲਿਖਿਆ ਕਰਦੇ ਸੀ।ਇਸ ਚੋਂਥੀ ਵਾਲੇ ਸ਼ਕੂਲ ਦੀਆ ਯਾਦਾਂ ਸਾਰੀ ਜਿੰਦਗੀ ਯਾਦ ਰਹਿਣਗੀਆ। ਸਾਡੇ ਸ਼ਹਿਪਾਠੀ ਦੋਸ਼ਤ, ਅੱਜ ਭਾਵੇ ਜਿੱਥੇ ਵੀ ਹਨ, ਉਹ ਇਹਨਾ ਯਾਦਾਂ ਦੇ ਕਰਕੇ ਸਾਡੇ ਕੋਲ ਹੀ ਨੇ। ਸ਼ਾਇਦ ਹੀ ਕੋਈ ਅਜਿਹਾ ਦੋਸ਼ਤ ਹੋਵੇ, ਜੋ ਚੋਂਥੀ ਵਾਲੇ ਸਕੂਲ ਦੇ ਇਹਨਾ ਦਿਨਾ ਨੂੰ ਨਾ ਯਾਦ ਕਰਦਾ ਹੋਵੇ, ਕਿਉਕਿ ਉਹਨਾ ਦੇ ਜੀਵਨ ਦੇ ਸਭ ਤੋ ਪਿਆਰੇ ਦਿਨ ਇਹੀ ਸਨ। ਹੁਣ ਵੀ ਜਦੋ ਕਿਤੇ ਦਿਲ ਉਦਾਸ਼ ਹੋਵੇ, ਤਾਂ ਸ਼ਕੂਲ ਦੇ ਇਹਨਾ ਦਿਨਾ ਨੂੰ ਯਾਦ ਕਰਕੇ ਖੁਸ਼ ਹੋ ਜਾਦਾ ਹੈ। ਜਿਹੜੇ ਆਧਿਆਪਕ ਸਾਨੂੰ ਪੜਾਉਦੇ ਰਹੇ ਸਨ, ਉਹਨਾ ਦੇ ਚਿਹਰੇ ਸਾਨੂੰ ਉਸੇ ਤਰਾਂ ਯਾਦ ਨੇ। ਅੱਜ ਵੀ ਜਦੋ ਕਦੇ ਮਿਲਦੇ ਹਨ, ਤਾਂ ਸ਼ਤਿਕਾਰ ਵਜੋ ਸ਼ੀਸ ਝੁਕ ਜਾਦਾ ਹੈ ਅਤੇ ਉਹਨਾ ਦੇ ਚਰਨ ਛੋਹ ਕੇ ਹੱਥ ਨਿਰਮਲ ਹੋ ਜਾਦੇ ਹਨ। ਇਹਨਾ ਆਧਿਆਪਕਾ ਕੋਲੋ ਪੜ ਕੇ, ਅੱਜ ਅਸੀ ਫਰਸ਼ ਤੋ ਅਰਸ਼ ਤੇ ਪਹੁੰਚ ਗਏ ਹਾ ਅਤੇ ਇਹਨਾ ਦੀ ਕੁੱਟ ਦੀ ਪੀੜ, ਆਰਾਮ ਵਿੱਚ ਬਦਲ ਗਈ ਹੈ। ਹੁਣ ਜਦੋ ਕਦੇ ਵੀ ਸ਼ਕੂਲ ਅੱਗੋ ਲੰਘੀਏ, ਤਾਂ ਰੁਕ ਜਾਣ ਨੂੰ ਦਿਲ ਕਰਦਾ ਹੈ। ਦਿਲ ਕਰਦਾ ਹੈ, ਕਿ ਇਸ ਦੇ ਰੁੱਖਾਂ ਨੂੰ ਗਲ ਨਾਲ ਲਾਈਏ, ਉਸ ਕਲਾਸ਼ ਦੇ ਕਮਰੇ ਵਾਲੀ ਥਾਂ ਤੇ ਬੈਠੀਏ, ਜਿਸ ਥਾਂ ਤੇ ਬੈਠਦੇ ਹੁੰਦੇ ਸੀ ਅਤੇ ਉਸ ਟੋਭੇ ਤੇ ਬੈਠ ਕੇ ਫ਼ੱਟੀਆਂ ਪੋਚੀਏ, ਜਿਸ ਤੇ ਪੋਚਦੇ ਹੁੰਦੇ ਸੀ। ਉਹ ਵੇਲੇ ਸਾਇਦ ਕਦੇ ਵਾਪਸ ਨਾ ਆਉਣ, ਪਰ ਉਹਨਾ ਦੀਆ ਹਸ਼ੀਨ ਯਾਦਾਂ ਸਾਡੇ ਕੋਲ ਹਨ। ਇਹ ਹਸ਼ੀਨ ਯਾਦਾਂ ਸਾਡੀ ਜ਼ਿੰਦਗੀ ਦਾ ਹਿੱਸਾ ਰਹਿਣਗੀਆਂ ਅਤੇ ਇਹਨਾ ਨਾਲ ਸਾਡਾ ਬਚਪਨ ਅਤੇ ਚੋਂਥੀ ਵਾਲਾ ਸ਼ਕੂਲ ਹਮੇਸ਼ਾ ਦਿਲ ਵਿੱਚ ਰਹੇਗਾ। By - ਐਂਡਵੋਕੇਟ ਉਂਕਾਰ ਸਿੰਘ ਭਲੂਰ, ਪਿੰਡ-ਭਲੂਰ, ਜਿਲਾਂ-ਮੋਗਾ, ਪੰਜਾਬ (ਭਾਰਤ)-151207
Saturday, 6 July 2013
ਗੱਡੀਆਂ ਵਾਲੇ
ਅੱਜ ਤੋ ਕੁਝ ਸਾਲ ਪਹਿਲਾ ਸਾਡੇ ਪਿੰਡਾਂ ਵਿੱਚ ਇੱਕ ਕਬੀਲਾਂ ਆਇਆ ਕਰਦਾ ਸੀ। ਜਿਹਨਾ ਨੂੰ ਅਸੀ ਗੱਡੀਆਂ ਵਾਲੇ ਕਹਿੰਦੇ ਹੁੰਦੇ ਸੀ। ਜਿਹੜੇ ਪਿੰਡ ਦੀ ਕਿਸੇ ਖ਼ਾਲੀ ਥਾਂ ਜਾ ਪਿੜ ਵਿੱਚ ਤੰਬੂ ਲਗਾ ਕੇ ਬੈਠ ਜਾਦੇ ਸਨ ਅਤੇ ਕੁਝ ਸ਼ਮਾਂ ਉਸ ਥਾਂ ਤੇ ਗੁਜਾਰਨ ਮਗਰੋ, ਇਹ ਇੱਕ ਕਾਫ਼ਲੇ ਦੇ ਰੂਪ ਵਿੱਚ ਇੱਕ ਪਿੰਡ ਤੋ ਦੂਜੇ ਪਿੰਡ ਵੱਲ ਤੁਰ ਪੈਦੇ ਸਨ ਅਤੇ ਦੂਜੇ ਪਿੰਡ ਕੁਝ ਸ਼ਮਾਂ ਠਹਿਰਨ ਮਗਰੋ, ਫਿਰ ਤੀਜੇ ਪਿੰਡ ਵੱਲ ਹੋ ਤੁਰਦੇ ਸਨ। ਇਸ ਤਰਾਂ ਇਹ ਸਾਰੇ ਪੰਜਾਬ ਨੂੰ ਘੁੰਮ ਲੈਦੇ ਸਨ। ਇੱਕ ਥਾਂ ਤੋ ਦੂਜੀ ਥਾਂ ਜਾਣ ਲਈ, ਇਹਨਾ ਦੁਆਰਾ ਬੈਂਲ-ਗੱਡੀਆਂ ਦੀ ਵਰਤੋ ਕੀਤੀ ਜਾਦੀ ਸੀ। ਜਿਸ ਕਰਕੇ ਇਹਨਾ ਨੂੰ ਗੱਡੀਆਂ ਵਾਲੇ ਕਿਹਾ ਜਾਦਾ ਸੀ। ਇਹਨਾ ਦੀਆ ਲੋੜਾਂ ਬਹੁਤ ਸ਼ੀਮਤ ਹੁੰਦੀਆ ਸਨ। ਜਿਸ ਕਰਕੇ ਬਹੁਤ ਥੋੜੇ ਜਿਹੇ ਸ਼ਮਾਨ ਨੂੰ ਇੱਕ ਥਾਂ ਤੋ ਦੂਜੀ ਥਾਂ ਤੇ ਲਿਜਾਣ ਵਿੱਚ ਸੋਖ ਹੁੰਦੀ ਸੀ। ਗੱਡੀਆਂ ਵਾਲੇ ਆਪਣੇ ਸਾਰੇ ਸ਼ਮਾਨ ਨੂੰ, ਬੜੀ ਹੀ ਵਿਉਂਤ ਨਾਲ ਗੱਡੀਆਂ ਉਪਰ ਰੱਖਦੇ ਅਤੇ ਫਿਰ ਤੁਰ ਪੈਦੇ ਸਨ। ਇਹਨਾ ਦੇ ਜਾਣ ਤੋ ਬਾਅਦ ਪਿੰਡ ਦਾ ਉਹ ਥਾਂ, ਜਿੱਥੋ ਇਹ ਉੱਠ ਕੇ ਗਏ ਹੁੰਦੇ ਸਨ, ਸੁੰਨਾ-ਸੁੰਨਾ ਜਾਪਣ ਲੱਗ ਪੈਦਾ ਸੀ। ਇਹਨਾ ਦਾ ਦੂਜੇ ਪਿੰਡ ਵੱਲ ਜਾਦਾ ਗੱਡੀਆਂ ਦਾ ਕਾਫ਼ਲਾ, ਦੂਰ ਤੱਕ ਨਜ਼ਰੀ ਆਉਦਾ ਰਹਿੰਦਾ ਸੀ। ਜਿਸ ਪਿੰਡ ਦੇ ਵਿੱਚ ਜਾ ਕੇ ਇਹ ਬੈਠ ਜਾਦੇ ਸਨ, ਉਸ ਪਿੰਡ ਦੇ ਵਿੱਚ ਰੋਣਕਾਂ ਲੱਗ ਜਾਦੀਆ ਸਨ। ਇਹਨਾ ਦੇ ਤੰਬੂ, ਪਿੰਡ ਦਾ ਜਿਵੇ ਵਿਹੜਾ ਭਰ ਦਿੰਦੇ ਸੀ ਅਤੇ ਰਾਤ ਨੂੰ ਤਾਰਿਆਂ ਦੇ ਵਾਗ ਚਮਕਦੇ ਸਨ।ਇਹਨਾ ਗੱਡੀਆਂ ਵਾਲਿਆ ਦਾ ਆਪਣਾ ਇੱਕ ਵੱਖਰਾ ਸ਼ਭਿਆਚਾਰ ਹੁੰਦਾ ਸੀ। ਜਿਹੜਾ ਕਿ ਸਾਡੇ ਤੋ, ਇਹਨਾ ਨੂੰ ਵੱਖ ਕਰਦਾ ਸੀ। ਇਹਨਾ ਦਾ ਪਹਿਰਾਵਾਂ ਬੜਾ ਹੀ ਵਿਲੱਖਣ ਹੁੰਦਾ ਸੀ। ਗੱਡੀਆਂ ਵਾਲਿਆ ਦੀਆ ਔਰਤਾਂ ਅਤੇ ਮਰਦ ਵੱਖਰੇ-ਵੱਖਰੇ ਤਰਾਂ ਦੇ ਪਹਿਰਾਵੇ ਪਾਉਦੇ ਸਨ। ਇਹਨਾ ਦੀਆ ਔਰਤਾਂ ਦੇ ਪਹਿਰਾਵੇ ਵਿੱਚ ਬਹੁਤ ਜਿਆਦਾ ਸ਼ਿੰਗਾਰ ਹੁੰਦਾ ਸੀ। ਉਹ ਆਪਣੀ ਤੰਗ ਕੁੜਤੀ ਦੇ ਨਾਲ, ਵਿਸ਼ਾਲ ਘੱਗਰਾਂ ਪਾਉਦੀਆ ਸਨ। ਉਹਨਾ ਦੇ ਦੋਹਾ ਪੈਰਾਂ ਦੇ ਵਿੱਚ ਪਿੱਤਲ ਦੇ ਵੱਡੇ ਘੁੰਗਟ ਅਤੇ ਪੰਜਾਬੀ ਜੁੱਤੀ ਪਾਈ ਹੁੰਦੀ ਸੀ। ਇਸ ਤੋ ਇਲਾਵਾ ਗਲੇ ਦੇ ਵਿੱਚ ਹਾਰ, ਕੰਨਾਂ ਵਿੱਚ ਲੰਮੇ-ਲੰਮੇ ਰਿੰਗ, ਨੱਕ ਵਿੱਚ ਨੱਥਲੀ ਅਤੇ ਸਿਰ ਉਪਰ ਸ਼ਿਤਾਰਿਆਂ ਭਰੀ ਚੁੰਨੀ ਹੁੰਦੀ ਸੀ। ਗੱਡੀਆਂ ਵਾਲਿਆ ਦੇ ਮਰਦ ਆਪਣੇ ਪਹਿਰਾਵੇ ਦੇ ਵਿੱਚ ਲੰਮੇ ਕੁੜਤੇਂ ਦੇ ਨਾਲ, ਚਾਦਰਾ ਬੰਨਦੇ ਹੁੰਦੇ ਸੀ। ਉਹਨਾ ਦੇ ਗਲਾਂ ਵਿੱਚ ਕਾਲੇ ਰੰਗ ਦੀਆ ਤਵੀਤੀਆਂ ਅਤੇ ਕੰਨਾਂ ਦੇ ਵਿੱਚ ਨੱਤੀਆਂ ਹੁੰਦੀਆ ਸਨ। ਉਹ ਆਪਣੇ ਸਿਰ ਉਪਰ ਗੋਲ ਨੁਮਾ ਰੰਗਦਾਰ ਸ਼ਾਫਾ ਬੰਨਦੇ ਅਤੇ ਪੈਰਾ ਦੇ ਵਿੱਚ ਨੋਕਦਾਰ ਜੁੱਤੀ ਪਾਉਦੇ ਸਨ। ਗੱਡੀਆਂ ਵਾਲਿਆ ਦੀ ਬੋਲੀ ਵੀ ਬਿਲਕੁਲ ਵੱਖਰੀ ਸੀ। ਉਹ ਆਪਸ ਵਿੱਚ ਗੱਲ ਕਰਦੇ ਸ਼ਮੇ, ਆਪਣੀ ਹੀ ਭਾਸ਼ਾ ਵਿੱਚ ਗੱਲ ਕਰਦੇ ਸਨ ਅਤੇ ਜਦੋ ਪਿੰਡ ਵਾਲਿਆ ਨਾਲ ਗੱਲ ਕਰਦੇ ਸਨ, ਤਾਂ ਪੰਜਾਬੀ ਬੋਲਦੇ ਸਨ। ਉਹਨਾ ਦੀ ਆਪਣੀ ਬੋਲੀ, ਪਿੰਡ ਵਾਲਿਆ ਨੂੰ ਨਹੀ ਸ਼ਮਝ ਆਉਦੀ ਸੀ। ਗੱਡੀਆਂ ਵਾਲਿਆ ਦੇ ਰਸ਼ਮ-ਰਿਵਾਜ਼ ਵੀ ਵੱਖਰੇ ਸਨ। ਉਹ ਆਪਣੇ ਧੀ-ਪੁੱਤ ਦਾ ਰਿਸ਼ਤਾ ਜਾ ਵਿਆਹ, ਵਟਾਦਰੇ ਦੇ ਰੂਪ ਵਿੱਚ ਕਰਦੇ ਸਨ। ਗੱਡੀਆਂ ਵਾਲਿਆ ਦੇ ਕੋਲ ਮੋਜੂਦ ਹਰ ਚੀਜ ਦਾ ਰੂਪ ਅਲੱਗ ਹੀ ਹੁੰਦਾ ਸੀ। ਉਹਨਾ ਦੀਆ ਗੱਡੀਆਂ ਦੀ ਬਣਤਰ ਵੱਖਰੀ ਜਿਹੀ ਹੁੰਦੀ ਸੀ ਅਤੇ ਬੜੇ ਹੀ ਰੀਝ ਨਾਲ ਸ਼ੰਗਾਰੀਆ ਹੁੰਦੀਆ ਸਨ। ਇਹਨਾ ਗੱਡੀਆਂ ਤੇ ਜੋੜਨ ਵਾਲੇ ਬਲਦਾਂ ਦੇ ਵੀ ਗਲ ਟੱਲੀਆਂ, ਪੈਰਾ ਵਿੱਚ ਘੁੰਗਰੂੰ, ਪਿੱਠ ਤੇ ਰੰਗਦਾਰ ਕੱਪੜਾ ਅਤੇ ਹੋਰ ਕਈ ਤਰਾਂ ਦਾ ਸ਼ਿੰਗਾਰ ਹੁੰਦਾ ਸੀ। ਇਸ ਤੋ ਇਲਾਵਾ, ਗੱਡੀਆਂ ਵਾਲਿਆ ਦੇ ਕੋਲ ਵਰਤੋ ਦੀਆ ਹੋਰ ਵਸਤਾਂ ਵੀ ਵਿਲੱਖਣ ਹੁੰਦੀਆ ਸਨ, ਜਿਵੇ ਇਹਨਾ ਦੇ ਕੋਲ ਮੋਜੂਦ ਖਾਣ-ਪੀਣ ਵਾਲੇ ਭਾਡਿਆਂ ਦੀ ਵਿਸ਼ੇਸ ਬਣਤਰ ਹੁੰਦੀ ਸੀ। ਇਹਨਾ ਨੇ ਆਪਣੇ ਮੰਜਿਆਂ ਦੇ ਉਪਰ ਵੀ ਵਿਸ਼ੇਸ ਕਲਾਕਾਰੀ ਕੀਤੀ ਹੁੰਦੀ ਸੀ। ਇਹ ਆਪਣੇ ਹੱਥੀ, ਲੱਕੜ ਦੇ ਮੰਜਿਆਂ ਨੂੰ ਬਣਾਉਦੇ ਅਤੇ ਉਹਨਾ ਦੇ ਪਾਵਿਆਂ ਨੂੰ ਘਮਾਉਦਾਰ ਅਤੇ ਬਾਹੀਆਂ ਨੂੰ ਗੋਲਨੁਮਾਂ ਆਕਾਰ ਦਿੰਦੇ ਸਨ। ਗੱਡੀਆਂ ਵਾਲੇ ਖਾਣ-ਪੀਣ ਦੇ ਬਹੁਤ ਸ਼ੋਕੀਨ ਸਨ। ਉਹ ਜਿਆਦਾਤਰ ਮਾਸ਼ਾਹਾਰੀ ਹੁੰਦੇ ਸਨ। ਆਪਣੇ ਮੀਟ ਖ਼ਾਣ ਦੇ ਸੋਕ ਕਾਰਨ, ਉਹ ਆਪਣੇ ਨਾਲ ਮੁਰਗੇ ਅਤੇ ਬੱਕਰੇ ਰੱਖਦੇ ਹੁੰਦੇ ਸਨ। ਗੱਡੀਆਂ ਵਾਲੇ ਆਮ ਤੋਰ ਤੇ ਕਈ ਤਰਾਂ ਦਾ ਨਸ਼ਾ ਵੀ ਕਰਦੇ ਸਨ। ਉਹਨਾ ਦੇ ਬਜ਼ੁਰਗਾ ਕੋਲ ਇੱਕ ਹੁੱਕਾਂ ਹੁੰਦਾ ਸੀ। ਜਿਸ ਦਾ ਆਕਾਰ ਕਾਫੀ ਵੱਡਾ ਹੁੰਦਾ ਸੀ। ਉਸ ਹੁੱਕੇ ਦੇ ਵਿੱਚ ਤਬਾਕੂੰ ਨੂੰ ਮੱਠੀ ਜਿਹੀ ਅੱਗ ਦੇ ਨਾਲ ਧੂੰਏ ਦਾ ਰੂਪ ਦਿੱਤਾ ਜਾਦਾ ਅਤੇ ਫਿਰ ਹੁੱਕੇ ਦੇ ਉਪਰ ਲੱਗੀ ਹੋਈ ਖ਼ਾਸ ਨਲੀ ਦੇ ਰਾਹੀ ਧੂੰਏ ਨੂੰ, ਸਾਹ ਦੁਆਰਾ ਸਰੀਰ ਅੰਦਰ ਖਿੱਚਿਆ ਜਾਦਾ, ਤਾਂ ਇੱਕ ਉੱਚੀ ਜਿਹੀ ਆਵਾਜ ਪੈਦਾ ਹੁੰਦੀ ਸੀ। ਉਸ ਹੁੱਕੇ ਨੂੰ ਗੱਡੀਆਂ ਵਾਲਿਆ ਦੇ ਬਜ਼ੁਰਗ ਨਸ਼ੇ ਦੇ ਤੋਰ ਤੇ ਵਰਤਦੇ ਸਨ। ਗੱਡੀਆਂ ਵਾਲੇ ਹੱਥੀ ਕੰਮਾ ਦੇ ਵਿੱਚ ਬਹੁਤ ਮਾਹਿਰ ਸਨ। ਉਹ ਲੋਹੇ ਦੇ ਘਰੇਲੂ ਵਰਤੋ ਵਾਲੇ ਸ਼ੰਦ, ਆਪਣੇ ਹੱਥੀ ਤਿਆਰ ਕਰ ਲੈਦੇ ਸਨ। ਪਿੰਡ ਵਾਲੇ ਆਪਣੀਆਂ ਵਰਤੋ ਦੀਆ ਵਸਤਾਂ, ਇਹਨਾ ਤੋ ਬਣਾ ਲੈਦੇ ਜਾ ਠੀਕ ਕਰਵਾਂ ਲੈਦੇ ਸਨ। ਇਹ ਆਪਣੀ ਇਸ ਮਿਹਨਤ ਬਦਲੇ, ਪਿੰਡ ਵਾਲਿਆਂ ਤੋ ਥੋੜੀ-ਬਹੁਤ ਲੋੜ ਪੂਰੀ ਕਰ ਲੈਦੇ ਸਨ। ਗੱਡੀਆਂ ਵਾਲੇ ਥੋੜਾਂ-ਬਹੁਤ ਵਪਾਰ ਵੀ ਕਰ ਲੈਦੇ ਸਨ। ਇਹਨਾ ਕੋਲ ਚੰਗੀ ਨਸ਼ਲ ਦੇ ਬਲਦ ਹੁੰਦੇ ਸਨ, ਜਿੰਨਾ ਨੂੰ ਪਿੰਡ ਵਾਲੇ ਅਕਸ਼ਰ ਪਸ਼ੰਦ ਕਰ ਲੈਦੇ ਅਤੇ ਇਹਨਾ ਤੋ ਖ਼ਰੀਦ ਲੈਦੇ ਸਨ। ਇਸ ਤਰਾਂ ਇਹਨਾ ਨੂੰ ਕੁਝ ਕਮਾਈ ਹੋ ਜਾਦੀ ਸੀ। ਗੱਡੀਆਂ ਵਾਲਿਆ ਕੋਲ ਕਮਾਈ ਦੇ ਬਹੁਤ ਜਿਆਦਾ ਸ਼ਾਧਨ ਨਹੀ ਸਨ। ਇਸ ਲਈ ਇਹ ਜਿਆਦਾਤਰ ਪਿੰਡ ਵਾਲਿਆਂ ਦੇ ਉਪਰ ਨਿਰਭਰ ਸਨ। ਗੱਡੀਆਂ ਵਾਲੇ ਆਪਣੀਆ ਹੋਰ ਲੋੜਾਂ ਨੂੰ, ਪਿੰਡ ਦੇ ਘਰਾਂ ਤੋ ਮੰਗ ਕੇ ਪੂਰਾ ਕਰਦੇ ਸਨ। ਉਦਾਹਰਣ ਵਜੋਂ - ਪਸ਼ੂਆਂ ਲਈ ਚਾਰਾਂ, ਆਟਾਂ, ਵਸਤਾਂ ਆਦਿ ਇਹਨਾ ਨੂੰ ਪਿੰਡ ਵਾਲਿਆਂ ਤੋ ਮੰਗਿਆ ਮਿਲ ਜਾਦਾ ਸੀ। ਪਿੰਡ ਵਾਲੇ ਵੀ ਆਪਣੀ ਖੁਸ਼ੀ ਨਾਲ, ਦਾਨ ਦੇ ਰੂਪ ਵਿੱਚ ਇਹਨਾ ਦੀਆ ਲੋੜਾਂ ਪੂਰੀਆ ਕਰ ਦਿੰਦੇ ਸਨ। ਗੱਡੀਆਂ ਵਾਲੇ ਇੱਕ ਪਿੰਡ ਤੋ ਦੂਜੇ ਪਿੰਡ ਪਰਵਾਸ਼ ਉਸ ਵੇਲੇ ਕਰਦੇ ਸਨ, ਜਦੋ ਇੱਕ ਪਿੰਡ ਦੇ ਹਰ ਘਰ ਤੋ ਉਹਨਾ ਦੀ ਲੋੜ ਪੂਰੀ ਹੋ ਜਾਦੀ ਸੀ। ਫ਼ਿਰ ਇਹ ਦੂਜੇ ਪਿੰਡ ਜਾ ਕੇ ਨਵੇ ਮਹਿਮਾਨਾਂ ਵਾਗ, ਉਸ ਪਿੰਡ ਦੇ ਘਰਾਂ ਤੋ ਆਪਣੀ ਲੋੜ ਪੂਰੀ ਕਰਨੀ ਸੁਰੂ ਕਰ ਦਿੰਦੇ ਸਨ। ਇਸ ਤਰਾਂ ਇਹ ਪੰਜਾਬ ਦੇ ਹਰ ਘਰ ਤੋ ਲੋੜ ਪੂਰੀ ਕਰ ਕੇ, ਆਪਣਾ ਜੀਵਨ ਬਸ਼ਰ ਕਰਦੇ ਸਨ।ਗੱਡੀਆਂ ਵਾਲੇ ਪਿਛਲੇ ਕੁਝ ਸਾਲਾ ਤੋ, ਵੱਖ-ਵੱਖ ਥਾਵਾਂ ਦੇ ਉਪਰ ਪੱਕੇ ਤੋਰ ਤੇ ਸ਼ਥਾਪਿਤ ਹੋ ਗਏ ਹਨ। ਉਹ ਹੁਣ ਇੱਕ ਥਾਂ ਤੋ ਦੂਜੇ ਥਾਂ ਤੇ ਪਰਵਾਸ਼ ਨਹੀ ਕਰਦੇ ਅਤੇ ਉਹਨਾ ਨੇ ਆਮ ਵਿਅਕਤੀ ਦੀ ਤਰਾਂ ਜੀਵਨ ਬਤੀਤ ਕਰਨਾ ਸੁਰੂ ਕਰ ਦਿੱਤਾ ਹੈ। ਗੱਡੀਆਂ ਵਾਲੇ ਮੰਗਣਾਂ ਛੱਡ ਕੇ, ਆਪ ਕਮਾਉਣ ਲੱਗ ਪਏ ਹਨ। ਉਹਨਾ ਦੇ ਬੱਚੇ ਵੀ ਆਪਣੇ ਸ਼ਭਿਆਚਾਰ ਤੋ ਦੂਰ ਹੁੰਦੇ ਜਾ ਰਹੇ ਹਨ। ਉਹ ਆਪਣੇ ਰਵਾਇਤੀ ਪਹਿਰਾਵੇ ਨੂੰ ਛੱਡ, ਸ਼ਾਧਾਰਨ ਪਹਿਰਾਵੇ ਨੂੰ ਤਜ਼ਵੀਹ ਦੇਣ ਲੱਗੇ ਹਨ। ਗੱਡੀਆਂ ਵਾਲੇ ਹੁਣ ਖੁੱਲੇ ਅਸ਼ਮਾਨ ਹੇਠਾ ਰਹਿਣ ਦੀ ਥਾਂ, ਆਪਣੇ ਇੱਟਾਂ ਨਾਲ ਬਣਾਏ ਹੋਏ ਕਮਰਿਆਂ ਵਿੱਚ ਰਹਿੰਦੇ ਹਨ। ਉਹਨਾ ਕੋਲ ਗੱਡੀਆਂ ਦੀ ਗਿਣਤੀ ਵੀ ਨਾਂ-ਮਾਤਰ ਰਹਿ ਗਈ ਹੈ, ਜਿਹਨਾ ਕਰਕੇ ਇਹਨਾ ਨੂੰ ਗੱਡੀਆਂ ਵਾਲੇ ਕਿਹਾ ਜਾਦਾ ਸੀ। ਗੱਡੀਆਂ ਵਾਲਿਆ ਦੇ ਇੱਕ ਥਾਂ ਟਿਕਣ ਦਾ ਅਤੇ ਆਤਮ-ਨਿਰਭਰ ਹੋਣ ਦਾ ਕਾਰਨ, ਇਹਨਾ ਲਈ ਸਾਡੀ ਸੋਚ ਦੇ ਵਿੱਚ ਤਬਦੀਲੀ ਹੈ। ਹੁਣ ਸਾਡੇ ਕੋਲ ਪੁਰਾਣੇ ਬਜੁਰਗਾਂ ਵਰਗੇ ਦਿਲ ਨਹੀ ਰਹੇ, ਜਿਹੜੇ ਗੱਡੀਆਂ ਵਾਲਿਆ ਨੂੰ ਆਪਣੇ ਪਿੰਡ ਵਿੱਚ ਆਏ ਹੋਏ ਮਹਿਮਾਨ ਸ਼ਮਝਦੇ ਸਨ ਅਤੇ ਉਹਨਾ ਦੀ ਹਰ ਮੰਗਤ, ਖ਼ੁਸ਼ੀ ਦੇ ਨਾਲ ਪੂਰੀ ਕਰਦੇ ਸਨ। ਅੱਜ ਦੇ ਸ਼ਮੇ ਗੱਡੀਆਂ ਵਾਲਿਆ ਨੂੰ ਸਾਡੇ ਘਰਾਂ ਵਿੱਚੋ ਕੁਝ ਨਹੀ ਮਿਲਦਾ, ਕਿਉਕਿ ਅਸੀ ਖੁਦ ਥੁੜਾਂ ਦੇ ਮਾਰੇ ਪਏ ਹਾ। ਸਾਡੀਆ ਆਪਣੀਆ ਲੋੜਾਂ ਨਹੀ ਪੂਰੀਆਂ ਹੋ ਰਹੀਆ, ਅਸੀ ਕਿਸੇ ਦੀਆ ਲੋੜਾਂ ਕੀ ਪੂਰੀਆਂ ਕਰਾਗੇ ? ਇਸ ਲਈ ਗੱਡੀਆਂ ਵਾਲੇ ਪਿੰਡਾਂ ਦੇ ਘਰਾ ਤੋ ਮੰਗਣਾ ਛੱਡ ਕੇ, ਖੁਦ ਕਮਾਉਣ ਲੱਗ ਪਏ ਹਨ ਅਤੇ ਇੱਕ ਥਾਂ ਉਪਰ ਪੱਕੇ ਤੋਰ ਤੇ ਵੱਸ ਗਏ ਹਨ।By - ਐਂਡਵੋਕੇਟ ਉਂਕਾਰ ਸਿੰਘ ਭਲੂਰ, ਪਿੰਡ-ਭਲੂਰ, ਜਿਲਾਂ-ਮੋਗਾ, ਪੰਜਾਬ (ਭਾਰਤ)-151207
Friday, 17 May 2013
ਕੁਦਰਤ ਨੂੰ ਨਹੀ ਸ਼ਮਝ ਸਕੇਗਾ ਵਿਗਿਆਨ
ਕੁਦਰਤ ਦੇ ਰੰਗ ਅਨੇਕ ਹਨ। ਸਾਰਾ ਸ਼ੰਸਾਰ ਇਹਨਾ ਰੰਗਾਂ ਦੇ ਨਾਲ ਭਰਿਆ ਪਿਆ ਹੈ, ਜਿਹਨਾ ਨੂੰ ਦੇਖਣ ਲਈ ਸਾਡਾ ਇਹ ਜੀਵਨ ਬਹੁਤ ਹੀ ਛੋਟਾ ਹੈ। ਕੁਦਰਤ ਦੇ ਵੱਖ-ਵੱਖ ਰੰਗਾਂ ਵਿੱਚ ਮਨੁੱਖ, ਰੁੱਖ, ਸੂਰਜ਼, ਚੰਦ-ਤਾਰੇ, ਜੀਵ-ਜੰਤੂ ਆਦਿ ਹਨ, ਜਿਹੜੇ ਲਗਾਤਾਰ ਆਪਣੀ ਕਿਰਿਆਂ ਕਰ ਰਹੇ ਹਨ। ਇਹ ਸਭ ਕੁਝ ਬੜੇ ਹੀ ਨਿਯਮ-ਬੱਧ ਤਰੀਕੇ ਨਾਲ ਹੋ ਰਿਹਾ ਹੈ। ਇਸ ਤਰਾਂ ਹੀ ਰੁੱਤਾਂ ਅਤੇ ਮੋਸ਼ਮ ਆਪਣੇ-ਆਪ ਬਦਲ ਰਹੇ ਹਨ। ਸਾਡੀ ਧਰਤੀ ਮਾਂ ਆਪਣੀ ਕੁੱਖ ਵਿੱਚੋ ਰੁੱਖਾਂ, ਫੁੱਲਾਂ, ਫਸ਼ਲਾਂ ਨੂੰ ਪੈਦਾ ਕਰ ਰਹੀ ਹੈ ਅਤੇ ਇਸ ਦੀ ਮਿੱਟੀ, ਹਰ ਇੱਕ ਦੇ ਅੰਤ ਨੂੰ ਆਪਣੇ ਅੰਦਰ ਸਮਾ ਰਹੀ ਹੈ। ਇਸ ਤਰਾਂ ਕੁਦਰਤ ਵਿੱਚ ਉਹ ਸਭ ਕੁਝ ਹੈ, ਜੋ ਕਿ ਜੀਵਨ ਦੇ ਲਈ ਜਰੂਰੀ ਹੈ। ਜਿਸ ਕਾਰਨ ਧਰਤੀ ਦੇ ਉਪਰ ਅਨੇਕਾਂ ਤਰਾਂ ਦੇ ਜੀਵ ਵਾਸ਼ ਕਰਦੇ ਹਨ। ਹਰ ਇੱਕ ਜੀਵ ਦੇ ਸਰੀਰ ਦੀ ਕੁਦਰਤੀ ਰਚਨਾਂ ਵੱਖਰੀ ਅਤੇ ਕਮਾਲ ਦੀ ਹੈ। ਇਸ ਕੁਦਰਤ ਦੇ ਵਿੱਚ ਸਭ ਤੋ ਉੱਤਮ ਜੀਵ ਮਨੁੱਖ ਹੈ, ਜਿਸ ਦੇ ਸਰੀਰ ਦੀ ਕੁਦਰਤੀ ਬਣਤਰ ਵੀ ਹੈਰਾਨੀਜ਼ਨਕ ਹੈ। ਮਨੁੱਖੀ ਸਰੀਰ ਦੇ ਹਰ ਅੰਗ ਦਾ ਰੂਪ ਅਤੇ ਕਾਰਜ ਵੱਖਰਾ-ਵੱਖਰਾ ਹੈ। ਸਾਡੇ ਦੇਖਣ ਲਈ ਅੱਖਾਂ ਅਤੇ ਤੁਰਨ ਲਈ ਪੈਰ ਹਨ। ਇਹ ਸਭ ਕੁਝ ਕੁਦਰਤ ਦੀ ਹੀ ਦੇਣ ਹਨ। ਇਸ ਤਰਾਂ ਜੇਕਰ ਅਸ਼ਮਾਨ ਦੇ ਵਿੱਚ ਸ਼ਨੀ, ਮੰਗਲ, ਬੁੱਧ, ਸੁੱਕਰ ਅਦਿ ਗਤੀ ਕਰ ਰਹੇ ਹਨ, ਤਾ ਇਹ ਸਭ ਕੁਦਰਤ ਦੇ ਕੰਟਰੋਲ ਵਿੱਚ ਹੋ ਰਿਹਾ ਹੈ ਅਤੇ ਜੇਕਰ ਧਰਤੀ ਦੇ ਉਪਰ ਪਾਣੀ, ਹਵਾਂ ਜਾ ਆਕਸ਼ੀਜਨ ਮੋਜੂਦ ਹੈ, ਤਾਂ ਇਸ ਦਾ ਕਾਰਨ ਵੀ ਕੁਦਰਤ ਹੈ। ਇਸ ਤੋ ਸਾਬਤ ਹੁੰਦਾ ਹੈ, ਕਿ ਕੁਦਰਤ ਮਹਾਨ ਹੈ।ਕੁਦਰਤ ਦੀ ਮਹਾਨਤਾ ਨੂੰ ਕਾਫੀ ਸਾਲਾ ਤੋ ਵਿਗਿਆਨ ਦੇ ਦੁਆਰਾ ਸ਼ਮਝਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਵਿਗਿਆਨੀਆਂ ਦੇ ਦੁਆਰਾ ਹਰ ਸਾਲ ਕੁਦਰਤ ਦੇ ਸ਼ੰਬੰਧ ਵਿੱਚ ਨਵੀ ਖ਼ੋਜ ਕੀਤੀ ਜਾਦੀ ਹੈ, ਪਰ ਹਰ ਖੋਂਜ ਦੇ ਨਾਲ ਇੱਕ ਨਵਾਂ ਰਹੱਸ ਪੈਦਾ ਹੋ ਜਾਦਾ ਹੈ। ਕੁਦਰਤ ਦੇ ਜਿਸ ਭਾਗ ਦੀ ਵੀ ਖੋਂਜ ਕੀਤੀ ਜਾਦੀ ਹੈ, ਉਸ ਭਾਗ ਦੀ ਉਤਪਤੀ ਤੇ ਸੁਆਲ ਪੈਦਾ ਹੋ ਜਾਦੇ ਹਨ। ਜਿਸ ਤਰਾਂ ਵਿਗਿਆਨ ਨੇ 'ਡਾਇਨਾਸੋਰ' ਜੀਵ ਖੋਜੇ ਤਾਂ ਹਨ, ਪਰ ਇਹ ਕਿੱਥੋ ਆਏ ? ਇਸ ਬਾਰੇ ਨਹੀ ਦੱਸ ਸਕਿਆ। ਇਸ ਤੋ ਇਲਾਵਾ ਵਿਗਿਆਨ ਹੁਣ ਤੱਕ ਅਸ਼ਮਾਨ ਦੇ ਵਿੱਚ ਸਿਰਫ਼ ਮੰਗਲ ਅਤੇ ਚੰਦ ਦੇ ਉਪਰ ਹੀ ਪਹੁੰਚ ਕਰ ਸਕਿਆ ਹੈ, ਪਰ ਇਹਨਾ ਦੋਹਾ ਬਾਰੇ ਵੀ ਸ਼ਪੱਸਟ ਜਾਣਕਾਰੀ ਨਹੀ ਹਾਸ਼ਲ ਕਰ ਸਕਿਆ ਹੈ। ਵਿਗਿਆਨ ਦੇ ਦੁਆਰਾ ਕੁਦਰਤ ਦੇ ਸੰਬੰਧ ਵਿੱਚ ਕੀਤੇ ਗਏ ਦਾਅਵੇਂ ਵੀ ਸ਼ਮੇ-ਸ਼ਮੇ ਤੇ ਝੂਠੇ ਸ਼ਾਬਤ ਹੋਏ ਹਨ। ਇੱਕ ਮਸ਼ਹੂਰ ਵਿਗਿਆਨੀ ਨੇ ਦਸ਼ੰਬਰ 2012 ਵਿੱਚ ਦੁਨਿਆਂ ਦੇ ਖਤਮ ਹੋਣ ਦੀ ਗੱਲ ਕਹੀ ਸੀ, ਜੋ ਕਿ ਝੂਠੀ ਸ਼ਾਬਤ ਹੋਈ। ਇਸੇ ਤਰਾਂ ਵਿਗਿਆਨ ਨੇ ਧਰਤੀ ਦੇ ਤਾਪਮਾਨ ਵੱਧਣ ਕਰਕੇ, ਗਲੇਸ਼ੀਅਰ ਪਿਘਲਣ ਦੀ ਗੱਲ ਕੀਤੀ ਸੀ, ਉਸ ਨੂੰ ਕੁਦਰਤ ਨੇ ਫਿਰ ਤੋ ਜੋਰਦਾਰ ਸ਼ਰਦੀ ਦੇ ਨਾਲ ਜਮਾਂ ਕੇ ਪਹਿਲਾ ਵਾਲਾ ਰੂਪ ਦੇ ਦਿੱਤਾ ਹੈ। ਵਿਗਿਆਨ ਨੇ ਮਨੁੱਖੀ ਸ਼ਰੀਰ ਅਤੇ ਜੀਵ-ਜੰਤੂਆਂ ਉਪਰ ਵੀ ਬਹੁਤ ਵੱਡੀ ਖੋਜ਼ ਕੀਤੀ ਹੈ। ਜਿਸ ਨਾਲ ਵਿਗਿਆਨ ਨੂੰ ਮਨੁੱਖੀ ਸ਼ਰੀਰ ਦੇ ਹਰ ਅੰਗ ਅਤੇ ਜੀਵ-ਜੰਤੂ ਦੀ ਹਰ ਨਸ਼ਲ ਬਾਰੇ ਗਿਆਨ ਹੈ, ਪਰ ਇਹ ਮਨੁੱਖ ਅਤੇ ਜੀਵ-ਜੰਤੂ ਧਰਤੀ ਉਪਰ ਕਦੋ ਅਤੇ ਕਿਵੇ ਆਏ ? ਇਸ ਬਾਰੇ ਵਿਗਿਆਨ ਚੁੱਪ ਹੈ।ਸੋਂ, ਅੰਤ ਵਿੱਚ ਕਿਹਾ ਜਾ ਸਕਦਾ ਹੈ ਕਿ ਕੁਦਰਤ ਨੂੰ ਸ਼ਮਝਣਾ, ਮੁਸ਼ਕਿਲ ਹੀ ਨਹੀ, ਨਾ-ਮੁਮਕਿਨ ਹੈ। ਵਿਗਿਆਨ ਦੀ ਸੋਂਚ ਦਾ ਦਾਇਰਾਂ ਬਹੁਤ ਛੋਟਾ ਅਤੇ ਕੁਦਰਤ ਦਾ ਪਿਸਾਰਾਂ ਬਹੁਤ ਵੱਡਾ ਹੈ। ਕੁਦਰਤ ਇੰਨੀ ਵਿਸ਼ਾਲ ਹੈ, ਕਿ ਇਸ ਦਾ ਕੋਈ ਅੰਤ ਹੀ ਨਹੀ। ਜਿਸ ਕਰਕੇ ਵੱਡੇ-ਵੱਡੇ ਵਿਗਿਆਨੀ, ਇਸ ਨੂੰ ਲੱਭਦੇ-ਲੱਭਦੇ ਆਪ ਗੁਆਚ ਗਏ। ਕੁਦਰਤ ਦਾ ਨਾ ਤਾ ਕੋਈ ਜਨਮ ਹੈ ਅਤੇ ਨਾ ਹੀ ਕੋਈ ਮਰਨ ਹੈ। ਇਹ ਅਮਰ ਹੈ। ਵਿਗਿਆਨ ਦੇ ਦੁਆਰਾ ਕਿਹਾ ਗਿਆ ਹੈ ਕਿ ਕੁਦਰਤ ਦਾ ਜਨਮ, ਇੱਕ ਧਮਾਕੇਂ ਤੋ ਹੋਇਆ। ਇਹ ਇੱਕ ਕਾਲਪਨਿਕ ਧਾਰਨਾ ਹੈ। ਕੁਦਰਤ ਦਾ ਅੰਤਮ ਸਮਾਂ ਕਦੋ ਹੋਵੇਗਾ ? ਇਸ ਸ਼ੁਆਲ ਦਾ ਜਵਾਬ ਵੀ ਵਿਗਿਆਨ ਕੋਲ ਕਾਲਪਨਿਕ ਹੋ ਸਕਦਾ ਹੈ, ਠੋਸ਼ ਨਹੀ। ਕੁਦਰਤ ਦੇ ਵਿੱਚ ਵਾਸ਼ ਕਰ ਰਹੇ ਜ਼ੀਵ-ਜੰਤੂ ਅਤੇ ਮਨੁੱਖ ਜਨਮ ਤੋ ਲੈ ਕੇ ਮਰਨ ਤੱਕ, ਇੱਕ ਨਿਸ਼ਚਿਤ ਉਮਰ ਦਾ ਜੀਵਨ ਬਤਾਉਦੇ ਹਨ। ਇਹਨਾ ਜੀਵ-ਜੰਤੂਆਂ ਅਤੇ ਮਨੁੱਖ ਦੀ ਰੂਹ, ਜਨਮ ਤੋ ਪਹਿਲਾ ਕਿੱਥੇ ਸੀ ਅਤੇ ਮਰਨ ਤੋ ਬਾਅਦ ਕਿੱਥੇ ਹੋਵੇਗੀ? ਇਹ ਕੁਦਰਤ ਹੀ ਜਾਣਦੀ ਹੈ। ਇਸ ਬਾਰੇ ਵਿਗਿਆਨ ਨਹੀ ਦੱਸ ਸਕਦਾ। ਮਨੁੱਖ ਅਤੇ ਜੀਵ-ਜੰਤੂਆਂ ਦੀਆ ਸ਼ਰੀਰਕ ਕਿਰਿਆਵਾਂ ਵੀ ਕੁਦਰਤੀ ਤੋਰ ਤੇ ਆਪਣੇ-ਆਪ ਹੋ ਰਹੀਆ ਹਨ। ਇਹ ਕਿਰਿਆਵਾਂ, ਵਿਗਿਆਨ ਦੇ ਦੁਆਰਾ ਬਣਾਏ ਗਏ ਰੋਬੋਂਟ ਵਿੱਚ ਆਪਣੇ-ਆਪ ਨਹੀ ਹੋ ਸਕਦੀਆ। ਇਸ ਤਰਾਂ ਵਿਗਿਆਨ ਭਾਵੇਂ, ਸਾਡੇ ਲਈ ਗਿਆਨ ਦਾ ਸਭ ਤੋ ਵੱਡਾ ਸੋਮਾਂ ਹੈ, ਪਰ ਇਹ ਕਦੇ ਵੀ ਕੁਦਰਤ ਦੇ ਸੰਬੰਧ ਵਿੱਚ ਸੰਪੂਰਨ ਗਿਆਨ ਸਾਡੇ ਸਾਹਮਣੇ ਨਹੀ ਰੱਖ ਸਕੇਗਾ। By - ਐਂਡਵੋਕੇਟ ਉਂਕਾਰ ਸਿੰਘ ਭਲੂਰ, ਪਿੰਡ-ਭਲੂਰ, ਜਿਲਾਂ-ਮੋਗਾ, ਪੰਜਾਬ (ਭਾਰਤ)-151207
Thursday, 18 April 2013
ਸ਼ਮੇ ਦੇ ਹਾਣ ਦੀ ਨਹੀ ਰਹੀ ਰਾਜ਼ਨੀਤੀ
ਸਮਾਂ ਬਹੁਤ ਹੀ ਤੇਜੀ ਦੇ ਨਾਲ ਬਦਲ ਰਿਹਾ ਹੈ। ਇਸ ਬਦਲ ਰਹੇ ਸ਼ਮੇ ਦੇ ਨਾਲ, ਹਰ ਚੀਜ਼ ਅਤੇ ਵਿਚਾਰਧਾਰਾ ਬਦਲ ਰਹੀ ਹੈ। ਜੋ ਵੀ ਇਸ ਬਦਲ ਰਹੇ ਸ਼ਮੇ ਦੇ ਨਾਲ ਨਹੀ ਬਦਲ ਰਿਹਾ, ਉਹ ਹੋਲੀ-ਹੋਲੀ ਆਪਣੀ ਮਹੱਤਤਾ ਗੁਆ ਰਿਹਾ ਹੈ ਅਤੇ ਜੋ ਸ਼ਮੇ ਦੇ ਨਾਲ ਬਦਲ ਰਿਹਾ ਹੈ, ਉਸ ਦੀ ਮਹੱਤਤਾ ਸ਼ਮੇ ਦੇ ਨਾਲ ਬਣੀ ਹੋਈ ਹੈ। ਸੋਂ ਹਰ ਚੀਜ਼ ਜਾ ਵਿਚਾਰਧਾਰਾ ਨੂੰ ਆਪਣੀ ਮਹੱਤਤਾ ਕਾਇਮ ਰੱਖਣ ਲਈ ਸ਼ਮੇ ਦੇ ਨਾਲ ਬਦਲਣਾ ਜਰੂਰੀ ਹੋ ਗਿਆ ਹੈ। ਇਸ ਲਈ ਸਾਡੇ ਆਲੇ-ਦੁਆਲੇ ਬਹੁਤ ਕੁਝ ਬਦਲ ਰਿਹਾ ਹੈ, ਪਰ ਸਾਡੇ ਦੇਸ਼ ਦੀ ਰਾਜ਼ਨੀਤੀ ਅੱਜ ਵੀ ਉੱਥੇ ਹੀ ਖੜੀ ਹੈ। ਇਸ ਵਿੱਚ ਸ਼ਮੇ ਦੇ ਨਾਲ ਬਦਲਾਅ ਨਹੀ ਹੋਇਆ। ਭਾਰਤ ਇੱਕ ਲੋਕਤੰਤਰ ਦੇਸ਼ ਹੋਣ ਕਰਕੇ, ਰਾਜ਼ਨੀਤੀ ਦੇ ਨਾਲ ਜੁੜਿਆ ਰਿਹਾ ਹੈ ਅਤੇ ਇਸ ਨੂੰ ਰਾਜ਼ਨੀਤੀ ਦੇ ਨਾਲੋ ਵੱਖ ਵੀ ਨਹੀ ਕੀਤਾ ਜਾ ਸਕਦਾ, ਪਰ ਦੇਸ਼ ਦੇ ਵਿੱਚ ਰਾਜ਼ਨੀਤੀ ਦਾ ਬਹੁਤ ਜਿਆਦਾ ਆਧਾਰ ਹੋਣ ਦੇ ਬਾਵਜੂਦ, ਇਹ ਦੇਸ਼ ਦੇ ਹਰ ਪਾਸੇ ਆ ਰਹੀ ਤਬਦੀਲੀ ਦੇ ਨਾਲ, ਨਹੀ ਬਦਲ ਰਹੀ। ਰਾਜ਼ਨੀਤੀ ਦੇ ਉਹੀ ਪੁਰਾਣੇ ਅਸ਼ੂਲ ਅਤੇ ਵਿਚਾਰ, ਇਸ ਦੇ ਪੈਰਾਂ ਦੀਆ ਬੇੜੀਆ ਬਣੇ ਹੋਏ ਹਨ। ਅੱਜ ਇੰਟਰਨੈਟ ਅਤੇ ਕੰਪਿਊਟਰ ਦੇ ਯੁੱਗ ਵਿੱਚ ਵੀ ਰਾਜ਼ਨੀਤੀ ਕਾਫ਼ੀ ਹੱਦ ਤੱਕ ਕਾਗਜੀ ਕਾਰਵਾਈ ਉਪਰ ਨਿਰਭਰ ਹੈ। ਇਸ ਨੇ ਕਦੇ ਵੀ ਆਪਣੀਆ ਨੀਤੀਆਂ ਦੇ ਵਿੱਚ, ਆਧੁਨਿਕ ਸ਼ਮੇ ਦੀ ਲੋੜ ਨੂੰ ਮਹਿਸ਼ੂਸ ਨਹੀ ਕੀਤਾ। ਜਿਸ ਕਰਕੇ ਸਾਡੇ ਦੇਸ਼ ਦਾ ਵਿਕਾਸ਼ ਪੂਰੀ ਤਰਾਂ ਦੇ ਨਾਲ ਨਹੀ ਹੋ ਸ਼ਕਿਆ। ਸ਼ਮੇ ਦੇ ਨਾਲ ਨਾ ਬਦਲਣ ਕਰਕੇ, ਸਾਡੇ ਦੇਸ਼ ਦੀ ਰਾਜ਼ਨੀਤੀ ਕਈ ਰਾਜ਼ਨੀਤਿਕ ਕੁਰੀਤੀਆਂ ਦਾ ਵੀ ਸ਼ਿਕਾਰ ਹੋ ਗਈ ਹੈ।ਸਾਡੇ ਦੇਸ਼ ਵਿੱਚ ਰਾਜ਼ਨੀਤੀ ਕਰਨ ਵਾਲੇ ਬਜ਼ੁਰਗ ਲੀਡਰ ਜਿਆਦਾ ਹਨ ਅਤੇ ਨੋਜ਼ਵਾਨ ਲੀਡਰਾਂ ਦੀ ਗਿਣਤੀ ਬਹੁਤ ਘੱਟ ਹੈ। ਇੱਥੇ ਰਾਜਨੀਤਿਕ ਪਾਰਟੀਆਂ ਦੀ ਅਗਵਾਈ ਵੀ ਬਜ਼ੁਰਗ ਨੇਤਾ ਹੀ ਕਰਦੇ ਹਨ। ਆਮ ਤੋਰ ਤੇ ਸਾਡਾ ਪਰਧਾਨ ਮੰਤਰੀ ਅਤੇ ਰਾਜ ਦਾ ਮੁੱਖ ਮੰਤਰੀ ਬਜ਼ੁਰਗ ਨੇਤਾ ਹੁੰਦਾ ਹੈ। ਉਹ ਆਪਣੇ ਪੁਰਾਣੇ ਰਾਜ਼ਨੀਤਿਕ ਤਜਰਬਿਆਂ ਦੇ ਆਧਾਰ ਤੇ ਸ਼ਰਕਾਰਾਂ ਤਾ ਚਲਾ ਲੈਦੇ ਹਨ, ਪਰ ਉਹਨਾ ਨੂੰ ਆਧੁਨਿਕ ਸ਼ਮੇ ਦੀਆ ਮੁੱਖ ਲੋੜਾਂ ਦਾ ਗਿਆਨ ਨਹੀ ਹੁੰਦਾ। ਜਿਸ ਕਰਕੇ ਸਰਕਾਰਾਂ ਦੇ ਦੁਆਰਾ ਬਣਾਈਆ ਗਈਆ ਨੀਤੀਆਂ, ਸ਼ਮੇ ਦੀ ਲੋੜ ਤੇ ਖ਼ਰਾਂ ਨਹੀ ਉਤਰਦੀਆਂ। ਅੱਜ ਦੇ ਇੱਕ ਰਾਜ਼ਨੀਤਿਕ ਨੇਤਾ ਅਤੇ ਨੋਜ਼ਵਾਨ ਦੀ ਸੋਚ ਦੇ ਵਿੱਚ ਬਹੁਤ ਵੱਡਾ ਅੰਤਰ ਹੈ। ਹੁਣ ਸਾਡੇ ਦੇਸ਼ ਦਾ ਨੋਜ਼ਵਾਨ ਬਹੁਤ ਉੱਚੀ ਸੋਚ ਰੱਖਦਾ ਹੈ। ਉਹ ਇੰਟਰਨੈਟ ਦੇ ਜ਼ਰੀਏ, ਸਾਰੇ ਸ਼ੰਸਾਰ ਦੇ ਬਾਰੇ ਜਾਣਦਾ ਹੈ ਅਤੇ ਦੂਰ-ਦੂਰ ਤੱਕ ਆਪਣੇ ਸ਼ੰਬੰਧ ਬਣਾਈ ਬੈਠਾ ਹੈ, ਪਰ ਸਾਡੇ ਜਿਆਦਾਤਰ ਰਾਜਨੀਤਿਕ ਨੇਤਾਵਾਂ ਨੂੰ ਇੰਟਰਨੈਟ ਦਾ ਬਿਲਕੁਲ ਗਿਆਨ ਨਹੀ ਹੈ। ਉਹਨਾ ਦਾ ਗ਼ਿਆਨ ਸਿਰਫ਼ ਕਿਤਾਬੀ ਪੜਾਈ ਤੱਕ ਹੀ ਸ਼ੀਮਤ ਹੈ। ਸ਼ਮੇ ਦੇ ਬਦਲਣ ਨਾਲ ਸਾਡੇ ਰਾਜ਼ਨੀਤਿਕ ਨੇਤਾਵਾਂ ਦੇ ਸ਼ੰਸਕਾਰ ਵੀ ਨਹੀ ਬਦਲੇ। ਉਹ ਹੁਣ ਵੀ ਆਪਣੇ ਨਿੱਜੀ ਹਿੱਤਾਂ ਲਈ ਪਾਰਟੀਆਂ ਬਦਲਦੇ ਅਤੇ ਇੱਕ-ਦੂਜੇ ਦੇ ਉੱਪਰ ਦੂਸ਼ਣ-ਬਾਜੀ ਕਰਦੇ ਹਨ। ਉਹਨਾ ਦੀ ਸੋਚ ਅੱਜ ਤੋ ਵੀਹ ਸਾਲ ਪਿੱਛੇ ਹੈ। ਚੋਣਾਂ ਦੇ ਦੋਰਾਨ ਰਾਜ਼ਨੀਤਿਕ ਨੇਤਾਵਾ ਦੇ ਦੁਆਰਾ, ਜਿਹੜੇ ਭਾਸ਼ਣ ਦਿੱਤੇ ਜਾਦੇ ਹਨ, ਉਹ ਅੱਜ ਦੇ ਸ਼ੂਝਵਾਨ ਵੋਟਰ ਦੀ ਸੋਚ ਤੋ ਨੀਵੇ ਹੁੰਦੇ ਹਨ। ਸ਼ਮੇ ਦੇ ਬਦਲਣ ਨਾਲ ਸਾਡੇ ਦੇਸ਼ ਦੇ ਮਸ਼ਲੇ ਬਹੁਤ ਗੰਭੀਰ ਅਤੇ ਗੁੰਝਲਦਾਰ ਹੋ ਗਏ ਹਨ। ਜਿਸ ਦਾ ਮੁੱਖ ਕਾਰਨ ਦੇਸ਼ ਦੀ ਜਨਸ਼ੰਖਿਆ ਦੇ ਵਿੱਚ ਲਗਾਤਾਰ ਵਾਧਾ, ਸ਼ਭਿਆਚਾਰਾ ਦੇ ਵਿੱਚ ਤਬਦੀਲੀ, ਸ਼ੰਚਾਰ ਸ਼ਾਧਨਾ ਦੇ ਵਿੱਚ ਵਾਧਾ ਆਦਿ। ਇਹਨਾ ਮਸ਼ਲਿਆ ਨੂੰ ਸ਼ਮਝਣ ਦੇ ਲਈ ਬਹੁਤ ਹੀ ਤੇਜ ਸ਼ਮਝ ਦੀ ਜਰੂਰਤ ਹੈ, ਪਰ ਇਹ ਗੰਭੀਰ ਮਸ਼ਲੇ, ਅੱਜ ਦੇ ਰਾਜਨੀਤਿਕ ਨੇਤਾਵਾਂ ਦੀ ਸੋਚ ਤੋ ਬਾਹਰ ਹੋ ਗਏ ਹਨ। ਜਿਸ ਕਾਰਨ ਉਹਨਾ ਦੇ ਦੁਆਰਾ ਕਿਸੇ ਮਸ਼ਲੇ ਨੂੰ ਸੁਲਝਾਉਣ ਲਈ, ਜਿਹੜੇ ਤਰੀਕੇ ਅਪਣਾਏ ਜਾਦੇ ਹਨ, ਉਹ ਸ਼ਥਾਈ ਤੋਰ ਤੇ ਮਸ਼ਲੇ ਦਾ ਹੱਲ ਨਹੀ ਕਰਦੇ ਅਤੇ ਦੇਸ਼ ਦੇ ਵਿੱਚ ਉਹੀ ਮਸ਼ਲੇ ਦੁਬਾਰਾ ਫ਼ਿਰ ਖ਼ੜੇ ਹੋ ਰਹੇ ਹਨ। ਇਸ ਤਰਾਂ ਦੇਸ਼ ਨੂੰ ਇੱਕ ਤਰਾਂ ਦੀ ਸ਼ਮੱਸਿਆ ਦੇ ਨਾਲ, ਲੰਮਾਂ ਸਮਾਂ ਉਲਝਣਾਂ ਪੈ ਰਿਹਾ ਹੈ। ਸ਼ਮੇ ਦੀ ਲੋੜ ਹੈ ਕਿ ਇਹ ਆਧੁਨਿਕ ਸ਼ਮੱਸਿਆਵਾ, ਜਿਸ ਤਰਾਂ ਸ਼ਮੇ ਦੇ ਨਾਲ ਗੁੰਝਲਦਾਰ ਹੋਈਆ ਹਨ, ਉਵੇ ਹੀ ਸਾਡੇ ਦੇਸ਼ ਦੇ ਨੇਤਾਵਾਂ ਦੀ ਸੋਚ ਵੀ ਹੋਰ ਤਿੱਖੀ ਹੋਵੇ, ਪਰ ਇਹਨਾ ਦੀ ਸੋਚ-ਸ਼ਮਝ ਸ਼ਿਰਫ ਗੱਦੀ ਤੱਕ ਹੀ ਸ਼ੀਮਤ ਹੋ ਕੇ ਰਹਿ ਗਈ ਹੈ। ਜਿਸ ਨਾਲ ਆਉਣ ਵਾਲੇ ਸ਼ਮੇ ਵਿੱਚ ਨੇਤਾਵਾਂ ਨੂੰ, ਸਰਕਾਰਾਂ ਚਲਾਉਣੀਆ ਬਹੁਤ ਮੁਸ਼ਕਲ ਹੋਣਗੀਆ। ਸਾਡੇ ਦੇਸ਼ ਦਾ ਵਿਕਾਸ਼ ਵੀ ਮੁੱਖ ਤੋਰ ਤੇ, ਸਾਡੇ ਦੇਸ਼ ਦੀਆ ਸਰਕਾਰਾਂ ਦੇ ਉਪਰ ਨਿਰਭਰ ਹੈ। ਜੇਕਰ ਸਰਕਾਰਾਂ ਨੂੰ ਚਲਾਉਣ ਵਾਲੇ ਨੇਤਾ ਆਪਣੀ ਸੋਚ ਨੂੰ, ਸ਼ਮੇ ਦੇ ਨਾਲ ਨਹੀ ਬਦਲਦੇ ਤਾਂ ਸਾਡੇ ਦੇਸ਼ ਦਾ ਵਿਕਾਸ਼ ਵੀ, ਇਹਨਾ ਦੀ ਸੋਚ ਦੇ ਨਾਲ ਸ਼ਥਿਰ ਹੀ ਰਹੇਗਾ, ਕਿਉਕਿ ਸੋਚ ਬਦਲਣ ਨਾਲ ਹੀ ਦੇਸ਼ ਬਦਲਦਾ ਹੈ।ਸਾਡੀ ਮਾਂ ਬੋਲੀ ਪੰਜਾਬੀ ਦੀ ਕਹਾਵਤ ਹੈ ਕਿ "ਰੁਕਿਆ ਹੋਇਆ ਪਾਣੀ, ਅੰਤ ਨੂੰ ਮੁਸ਼ਕ ਜਾਦਾ ਹੈ।" ਉਸੇ ਤਰਾਂ ਸਾਡੇ ਦੇਸ਼ ਦੀ ਰਾਜ਼ਨੀਤੀ ਇੱਕ ਸ਼ਮੇ ਤੇ ਰੁਕ ਕੇ, ਆਪਣੀ ਸਾਨੋ-ਸੋਂਕਤ ਨੂੰ ਗੁਆ ਰਹੀ ਹੈ। ਜਿਸ ਕਾਰਨ ਅੱਜ ਦੀ ਨੋਜ਼ਵਾਨ ਪੀੜੀ ਰਾਜ਼ਨੀਤੀ ਦੇ ਵਿੱਚ ਨਹੀ ਆਉਣਾ ਚਾਹੁੰਦੀ। ਉਹ ਰਾਜ਼ਨੀਤੀ ਦੀ ਬਜ਼ਾਏ, ਕਿਸੇ ਹੋਰ ਖੇਂਤਰ ਵਿੱਚ ਜਾਣਾ ਬੇਹਤਰ ਸ਼ਮਝਦੀ ਹੈ। ਰਾਜ਼ਨੀਤੀ ਦਾ ਇੱਕ ਕਮਜੋਰ ਪੱਖ ਇਹ ਵੀ ਹੈ ਕਿ ਸਾਡੇ ਦੇਸ਼ ਵਿੱਚ ਸਰਕਾਰਾਂ, ਸ਼ਿਰਫ ਦੋ ਹੀ ਰਾਜਨੀਤਿਕ ਪਾਰਟੀਆ ਬਣਾਉਦੀਆ ਹਨ, ਜੋ ਕਿ ਪੁਰਾਣੀਆ ਪਾਰਟੀਆ ਹਨ ਅਤੇ ਉਹਨਾ ਦੀ ਵਿਚਾਰਧਾਰਾ ਵੀ ਪੁਰਾਣੀ ਹੈ। ਇਸ ਨਾਲ ਨਵੀਆਂ ਬਣਨ ਵਾਲੀਆ ਰਾਜ਼ਨੀਤਿਕ ਪਾਰਟੀਆ, ਜੋ ਕਿ ਨਵੀ ਵਿਚਾਰਧਾਰਾਂ ਰੱਖ਼ਦੀਆ ਹਨ, ਨੂੰ ਸ਼ਰਕਾਰ ਬਣਾਉਣ ਦਾ ਮੋਕਾ ਨਹੀ ਮਿਲਦਾ। ਜਿਸ ਨਾਲ ਨਵੇ ਰਾਜਨੀਤਿਕ ਨੇਤਾ, ਸਾਡੇ ਅੱਗੇ ਨਹੀ ਆ ਰਹੇ। ਉਹੀ ਪੁਰਾਣੇ ਰਾਜ਼ਨੀਤਿਕ ਨੇਤਾ, ਵਾਰ-ਵਾਰ ਸਾਡੀ ਅਗਵਾਈ ਕਰ ਰਹੇ ਹਨ। ਇਹਨਾ ਕਾਰਨਾਂ ਕਰਕੇ, ਸਾਡੇ ਦੇਸ਼ ਦੀ ਰਾਜ਼ਨੀਤੀ ਬੁੱਢੀ ਹੋ ਗਈ ਹੈ। ਸੋਂ ਲੋੜ ਹੈ, ਕਿ ਭਾਰਤੀ ਰਾਜ਼ਨੀਤੀ ਦੇ ਵਿੱਚ ਸ਼ਮੇ ਦੇ ਨਾਲ ਜਰੂਰੀ ਬਦਲਾਅ ਆਵੇ। ਇਸ ਦੇ ਵਿੱਚ ਆ ਰਿਹਾ ਨਿੱਜਵਾਦ ਰੁਕੇ ਅਤੇ ਨੈਤਿਕ ਕਦਰਾਂ-ਕੀਮਤਾਂ ਦੀ ਕਦਰ ਹੋਵੇ। ਰਾਜਨੀਤਿਕ ਨੇਤਾਵਾਂ ਦੀ ਸ਼ੋਚ ਵੀ ਸ਼ਮੇ ਦੇ ਨਾਲ ਹੋਰ ਡੂੰਘੀ ਹੋਵੇ, ਕਿਉਕਿ ਭਾਰਤ ਦੇ ਲੋਕ ਹੁਣ ਬਹੁਤ ਪੜ-ਲਿਖ਼ ਗਏ ਹਨ। ਉਹ ਰਾਜ਼ਨੀਤੀ ਦੇ ਵਿੱਚ ਆਈ ਇਸ ਗਿਰਾਵਟ ਨੂੰ ਪਸ਼ੰਦ ਨਹੀ ਕਰਦੇ। ਜੇਕਰ ਰਾਜ਼ਨੀਤੀ ਦੇ ਖੇਂਤਰ ਵਿੱਚ ਸੁਧਾਰ ਆਵੇ, ਤਾਂ ਨੋਜ਼ਵਾਨ ਪੀੜੀ ਇਸ ਖੇਂਤਰ ਵਿੱਚ ਜਾਣਾ ਪਸ਼ੰਦ ਕਰੇਗੀ ਅਤੇ ਨਵੀ ਸ਼ੋਚ ਨੂੰ ਲੈ ਕੇ ਅੱਗੇ ਆਏਗੀ। By - ਐਂਡਵੋਕੇਟ ਉਂਕਾਰ ਸਿੰਘ ਭਲੂਰ, ਪਿੰਡ-ਭਲੂਰ, ਜਿਲਾਂ-ਮੋਗਾ, ਪੰਜਾਬ (ਭਾਰਤ)-151207
Monday, 18 March 2013
ਬੇਰੁਜ਼ਗਾਰੀ ਦੇ ਆਲਮ ਵਿੱਚ ਪਿਸ਼ਦੇ ਨੋਜ਼ਵਾਨ ਅਤੇ ਮਾਪੇ
ਬੇਰੁਜਗਾਰੀ ਸਾਡੇ ਦੇਸ਼ ਦੇ ਵਿੱਚ ਸਭ ਤੋ ਵੱਡੀ ਸ਼ਮੱਸਿਆਂ ਬਣ ਚੁੱਕੀ ਹੈ। ਇੱਥੇ ਰੁਜ਼ਗਾਰ ਦੇ ਵਸ਼ੀਲੇ ਦਿਨੋ-ਦਿਨ ਘੱਟ ਰਹੇ ਹਨ ਅਤੇ ਬੇਰੁਜਗਾਰ ਲਗਾਤਾਰ ਵੱਧ ਰਹੇ ਹਨ। ਹੁਣ ਉਚੇਰੀ ਵਿੱਦਿਆਂ ਤੋ ਬਾਅਦ ਵੀ ਕਿਸੇ ਨੂੰ ਨੋਕਰੀ ਨਹੀ ਮਿਲ ਰਹੀ ਅਤੇ ਹਰ ਕੋਈ ਰੋਜਗਾਰ ਦੀ ਤਲਾਸ਼ ਵਿੱਚ ਇਧਰ-ਉਧਰ ਭਟਕ ਰਿਹਾ ਹੈ। ਜੇਕਰ ਨੋਕਰੀ ਮਿਲ ਵੀ ਰਹੀ ਹੈ ਤਾਂ ਪੈਸ਼ੇ ਦੇ ਬਦਲੇ ਮਿਲ ਰਹੀ ਹੈ। ਹੁਣ ਵਿੱਦਿਆਂ ਨੂੰ ਮਹੱਤਵ ਨਹੀ ਦਿੱਤਾ ਜਾ ਰਿਹਾ। ਜਿਸ ਕਾਰਨ ਵਿੱਦਿਅਕ ਪੱਧਰ ਤੇ ਅਵੱਲ ਰਹੇ ਵਿਦਆਰਥੀਆਂ ਦੀ ਯੋਗਤਾਂ ਦਾ ਮੁੱਲ ਨਹੀ ਪੈ ਰਿਹਾ, ਬਲਕਿ ਨੋਕਰੀਆਂ ਦਾ ਮੁੱਲ ਪੈ ਰਿਹਾ ਹੈ। ਸਰਕਾਰਾਂ ਦੇ ਦੁਆਰਾ ਕੀਤੇ ਜਾ ਰਹੇ ਯਤਨ, ਇਸ ਸ਼ਮੱਸਿਆਂ ਦੇ ਹੱਲ ਲਈ ਨਾ-ਕਾਫ਼ੀ ਹਨ, ਕਿਉਕਿ ਸਰਕਾਰਾਂ ਦੇ ਦੁਆਰਾ ਜਿਹੜੇ ਰੁਜਗਾਰ ਦੇ ਮੋਕੇ ਪੈਦਾ ਕੀਤੇ ਗਏ ਹਨ, ਉਹ ਬੇਰੁਜਗਾਰਾਂ ਦੀ ਗਿਣਤੀ ਦੇ ਮੁਕਾਬਲੇ ਬਹੁਤ ਥੋੜੇ ਹਨ। ਹਰ ਸਰਕਾਰ ਬੇਰੁਜਗਾਰੀ ਨੂੰ ਰੋਕਣ ਦੇ ਵਿੱਚ ਨਾਕਾਮ ਰਹੀ ਹੈ ਅਤੇ ਸਰਕਾਰੀ ਰੋਜਗਾਰ ਦਫ਼ਤਰ ਵੀ ਚਿੱਟੇ ਹਾਥੀ ਸਾਬਤ ਹੋਏ ਨੇ, ਜਿਹਨਾ ਨੇ ਕਦੇ ਕੋਈ ਰੁਜਗਾਰ ਦਾ ਸ਼ੁਨੇਹਾਂ ਨਹੀ ਭੇਜਿਆ। ਸਾਡੇ ਵਿੱਦਿਅਕ ਅਦਾਰੇ ਵੀ ਬੇਰੁਜਗਾਰ ਪੈਦਾ ਕਰ ਰਹੇ ਹਨ, ਕਿਉਕਿ ਇਹਨਾ ਵਿੱਚ ਵਿਦਿਆਰਥੀਆਂ ਨੂੰ ਅਜਿਹੀ ਸਿੱਖਿਆਂ ਨਹੀ ਦਿੱਤੀ ਜਾਦੀ, ਜਿਸ ਨਾਲ ਉਹ ਸਵੈ-ਰੁਜ਼ਗਾਰ ਨੂੰ ਸ਼ਰੂ ਕਰ ਸਕਣ। ਇਹਨਾ ਦਾ ਕਾਫ਼ੀ ਹੱਦ ਤੱਕ ਵਪਾਰੀਕਰਨ ਹੋ ਗਿਆ ਹੈ ਅਤੇ ਇਹ ਸਿਰਫ਼ ਪੈਸ਼ੇ ਤੱਕ ਸ਼ੀਮਤ ਹੋ ਕੇ ਰਹਿ ਗਏ ਹਨ। ਇਸ ਤਰਾਂ ਵਿੱਦਿਅਕ ਅਦਾਰਿਆਂ ਨੇ ਆਪਣੇ ਫ਼ਰਜਾ ਨੂੰ ਭੁਲਾ ਦਿੱਤਾ ਹੈ।ਬੇਰੁਜਗਾਰੀ ਦੇ ਇਸ ਮਾਹੋਲ ਵਿੱਚ ਦੇਸ਼ ਦਾ ਨੋਜਵਾਨ ਵਰਗ ਬਹੁਤ ਜਿਆਦਾ ਪਰੇਸ਼ਾਨ ਹੈ। ਉਹਨਾ ਨੂੰ ਕੋਈ ਰਾਹ ਨਹੀ ਦਿਸ ਰਿਹਾ, ਕਿ ਉਹ ਕਿਸ ਪਾਸੇ ਜਾਣ। ਉਹਨਾ ਦੇ ਮਾਪਿਆਂ ਨੇ, ਉਹਨਾ ਉਪਰ ਬਹੁਤ ਜਿਆਦਾ ਆਸਾਂ ਰੱਖੀਆਂ ਹੋਈਆ ਹਨ ਅਤੇ ਉਸ ਸਮੇ ਨੂੰ ਉਡੀਕ ਰਹੇ ਹਨ, ਜਦੋ ਉਹਨਾ ਦੇ ਪੁੱਤ ਕਮਾਊਂ ਹੋਣਗੇ, ਪਰ ਜਿਸ ਤਰਾਂ ਦੇ ਹਾਲਾਤ ਹੁਣ ਬਣ ਚੁੱਕੇ ਹਨ, ਉਸ ਤੋ ਨਹੀ ਲਗਦਾ ਕਿ ਸਾਰੇ ਨੋਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਅਤੇ ਉਹਨਾ ਦੇ ਮਾਪਿਆਂ ਦੇ ਸ਼ੁਪਨੇ ਪੂਰੇ ਹੋਣਗੇ। ਇੱਕ ਨੋਜ਼ਵਾਨ ਆਪਣੇ ਮਾਪਿਆਂ ਦਾ ਕਰਜ਼ਦਾਰ ਹੁੰਦਾ ਹੈ, ਕਿਉਕਿ ਉਹਨਾ ਨੇ ਉਸ ਨੂੰ ਬਚਪਨ ਤੋ ਲੈ ਕੇ ਜਵਾਨੀ ਤੱਕ ਪਾਲਿਆਂ ਅਤੇ ਪੜਾਇਆਂ ਹੁੰਦਾ ਹੈ। ਉਸ ਦੀ ਪੜਾਈ ਦਾ ਖ਼ਰਚ ਉਠਾਇਆਂ ਹੁੰਦਾ ਹੈ। ਇਸ ਲਈ ਹਰ ਨੋਜ਼ਵਾਨ ਚਾਹੁੰਦਾ ਹੈ, ਕਿ ਉਹ ਪੜ-ਲਿਖ਼ ਕੇ ਨੋਕਰੀ ਲੱਗੇ ਅਤੇ ਆਪਣੇ ਮਾਪਿਆਂ ਦੇ ਸ਼ੁਪਨਿਆਂ ਨੂੰ ਪੂਰਾ ਕਰੇ, ਪਰ ਅੱਜ ਦੇ ਮਾਹੋਲ ਵਿੱਚ ਜਦੋ ਨੋਕਰੀ ਨਹੀ ਮਿਲ ਰਹੀ, ਤਾਂ ਇਹ ਨੋਜ਼ਵਾਨ ਵਰਗ ਬੇ-ਹੱਦ ਉਦਾਸ਼ ਹੈ। ਇਹਨਾ ਨੋਜ਼ਵਾਨਾਂ ਨੂੰ ਹੱਥਾਂ ਵਿੱਚ ਡਿਗਰੀਆਂ ਲੈ ਕੇ, ਲੀਡਰਾਂ ਦੇ ਬੂਹਿਆਂ ਅੱਗੇ ਗੋਡੇ ਰਗੜਨੇ ਪੈ ਰਹੇ ਹਨ। ਇਹਨਾ ਨੂੰ ਗੱਭਰੂ ਹੋ ਕੇ ਵੀ ਆਰਥਿਕ ਤੋਰ ਤੇ, ਮਾਪਿਆਂ ਦੇ ਉਪਰ ਨਿਰਭਰ ਰਹਿਣਾ ਪੈ ਰਿਹਾ ਹੈ, ਪਰ ਕਮਾਉਣ ਵਾਲੀ ਉਮਰ ਵਿੱਚ ਵੀ ਮਾਪਿਆਂ ਤੋ ਪੈਸ਼ੇ ਮੰਗਣੇ ਬਹੁਤ ਔਖ਼ੇ ਹੁੰਦੇ ਹਨ। ਇਸ ਵਿੱਚ ਅੰਤਾਂ ਦੀ ਸ਼ਰਮ ਮਹਿਸ਼ੂਸ ਹੁੰਦੀ ਹੈ। ਅਜਿਹੀ ਹਾਲਤ ਵਿੱਚ ਨੋਜ਼ਵਾਨ ਦੋਹਾ ਪਾਸ਼ਿਆ ਤੋ ਸ਼ੰਤਾਪ ਹੰਢਾ ਰਹੇ ਹਨ, ਕਿਉਕਿ ਇੱਕ ਪਾਸ਼ੇ ਤਾਂ ਇਹਨਾ ਨੂੰ ਰੁਜ਼ਗਾਰ ਦਾ ਸ਼ਾਧਨ ਨਹੀ ਮਿਲ ਰਿਹਾ ਅਤੇ ਦੂਜ਼ੇ ਪਾਸੇ ਆਪਣੇ ਮਾਪਿਆਂ ਦੇ ਉਪਰ ਨਿਰਭਰ ਹੋਣਾ ਪੈ ਰਿਹਾ ਹੈ। ਬੇਰੁਜ਼ਗਾਰੀ ਦੀ ਇਸ ਸ਼ਥਿਤੀ ਵਿੱਚ ਨੋਜ਼ਵਾਨਾ ਦੇ ਮਾਪੇ ਵੀ ਉਦਾਸ਼ ਹਨ, ਕਿਉਕਿ ਹਰ ਮਾਂ-ਬਾਪ ਆਪਣੇ ਧੀਆਂ-ਪੁੱਤਾਂ ਨੂੰ ਬੜੇ ਚਾਵਾਂ ਦੇ ਨਾਲ ਪਾਲਦਾ ਅਤੇ ਪੜਾਉਦਾ ਹੈ। ਉਹ ਆਪਣੀ ਹੱਡ-ਭੰਨਵੀ ਕਮਾਈ ਵਿੱਚੋ ਵੀ ਤੀਜਾ ਹਿੱਸ਼ਾ, ਆਪਣੇ ਬੱਚਿਆ ਦੀ ਪੜਾਈ ਉਪਰ ਲਾਉਦੇ ਹਨ, ਤਾਂ ਜੋ ਉਹਨਾ ਦੇ ਬੱਚੇ ਪੜ-ਲਿਖ਼ ਕੇ ਨੋਕਰੀ ਲੱਗਣ ਅਤੇ ਉਹਨਾ ਦੇ ਸੁਪਨੇ ਪੂਰੇ ਹੋਣ, ਪਰ ਜਦੋ ਹੁਣ ਉਹਨਾ ਦੇ ਧੀਆਂ-ਪੁੱਤਾਂ ਨੂੰ ਨੋਕਰੀ ਨਹੀ ਮਿਲ ਰਹੀ, ਤਾ ਉਹ ਵੀ ਫ਼ਿਕਰਾ ਦੇ ਵਿੱਚ ਰਾਤਾਂ ਨੂੰ ਸੋਦੇ ਨਹੀ। ਮਾਪਿਆ ਨੂੰ ਆਪਣੇ ਬੱਚਿਆ ਦੇ ਭਵਿੱਖ਼ ਵਿੱਚ ਹਨੇਰਾਂ ਨਜ਼ਰ ਆਉਦਾ ਹੈ। ਉਹਨਾ ਦੀਆ ਸਾਰੀਆ ਖੁਸ਼ੀਆਂ, ਇਸ ਚਿੰਤਾਂ ਦੇ ਕਾਰਨ ਫਿੱਕੀਆਂ ਹੋ ਗਈਆ ਹਨ। ਸਾਡੇ ਸ਼ਮਾਜ ਦੇ ਵਿੱਚ ਉਹਨਾ ਮਾਪਿਆਂ ਨੂੰ ਹੀ ਕਾਮਯਾਬ ਮੰਨਿਆ ਜਾਦਾ ਹੈ, ਜਿਹਨਾ ਦੇ ਧੀਆਂ-ਪੁੱਤ ਸਰਕਾਰੀ ਨੋਕਰੀਆ ਕਰਦੇ ਹਨ। ਇਸ ਲਈ ਹਰ ਮਾਂ-ਬਾਪ ਚਹੁੰਦਾ ਹੈ, ਕਿ ਉਹਨਾ ਦੇ ਬੱਚੇ ਸਰਕਾਰੀ ਨੋਕਰੀਆ ਕਰਨ, ਪਰ ਹੁਣ ਦੇ ਸ਼ਮੇ ਵਿੱਚ ਸਰਕਾਰੀ ਨੋਕਰੀਆ ਮਿਲਣਾ ਤਾ ਦੂਰ, ਕੋਈ ਨਿੱਜੀ ਰੁਜ਼ਗਾਰ ਮਿਲਣਾ ਜਾ ਸ਼ੁਰੂ ਕਰਨਾ ਔਖਾਂ ਹੋ ਗਿਆ ਹੈ। ਜਿਸ ਕਾਰਨ ਮਾਪਿਆਂ ਨੂੰ ਵੀ ਆਪਣੇ ਸ਼ੁਪਨਿਆ ਉਪਰ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ। ਉਹਨਾ ਦਾ ਸਾਰਾ ਦਿਨ ਮਾਨਸ਼ਿਕ ਪਰੇਸ਼ਾਨੀ ਵਿੱਚ ਬੀਤਦਾ ਹੈ। ਜਦੋ ਕਿਤੇ ਕੋਈ ਆਸ਼ਾਮੀ ਦਾ ਪਤਾ ਲਗਦਾ ਹੈ, ਤਾ ਉਹ ਆਪਣੇ ਬੱਚਿਆਂ ਨੂੰ ਉਸ ਥਾਂ ਤੇ ਜਰੂਰ ਭੇਜਦੇ ਹਨ, ਜਦ ਕਿ ਬੱਚੇ ਹਰ ਵਾਰ ਖ਼ਰਚਾ ਕਰਕੇ, ਖ਼ਾਲੀ ਹੱਥ ਵਾਪਸ਼ ਮੁੜ ਆਉਦੇ ਹਨ। ਇਸ ਤਰਾ ਮਾਪੇ ਮਾਨਸ਼ਿਕ ਪਰੇਸ਼ਾਨੀਆ ਦੇ ਨਾਲ-ਨਾਲ ਆਰਥਿਕ ਨੁਕਸ਼ਾਨ ਦਾ ਵੀ ਸ਼ਿਕਾਰ ਹੋ ਰਹੇ ਹਨ।ਬੇਰੁਜਗਾਰੀ ਦੇ ਕਾਰਨ ਜੀਵਨ ਦੀਆ ਸਾਰੀਆ ਖ਼ੁਸ਼ੀਆ ਗੁਆਚ ਰਹੀਆ ਹਨ ਅਤੇ ਚਾਅ ਤੇ ਅਰਮਾਨ, ਜਿਵੇ ਮਿੱਟੀ ਹੇਠਾ ਦੱਬੇ ਜਾ ਰਹੇ ਹਨ। ਕੁਝ ਰਿਸ਼ਤੇ ਰੁਜ਼ਗਾਰ ਨਾਲ ਜੁੜੇ ਹੋਣ ਕਰਕੇ, ਬਰੂਹਾਂ ਤੋ ਹੋ ਕੇ ਵਾਪਸ਼ ਮੁੜ ਰਹੇ ਹਨ। ਜਿਸ ਕਾਰਨ ਜਿੰਦਗੀ ਬੇ-ਰੋਣਕ ਹੋ ਗਈ ਹੈ। ਹਰ ਬੇਰੁਜ਼ਗਾਰ ਨੋਜ਼ਵਾਨ ਆਪਣੀ ਬੇਰੁਜ਼ਗਾਰੀ ਕਾਰਨ ਹੀਣ-ਭਾਵਨਾਂ ਮਹਿਸ਼ੂਸ ਕਰਦਾ ਹੈ ਅਤੇ ਉਸ ਨੂੰ ਵਿਹਲੇਪਣ ਵਿੱਚ, ਆਪਣਾ ਜੀਵਨ ਬੇਕਾਰ ਲਗਦਾ ਹੈ। ਜਦੋ ਹੁਣ ਬੇਰੁਜਗਾਰੀ ਲਗਾਤਾਰ ਵੱਧ ਰਹੀ ਹੈ, ਤਾਂ ਨੋਜਵਾਨ ਵਰਗ ਉਦਾਸ਼ ਹੋ ਕੇ ਨਸ਼ਿਆ ਦੇ ਵੱਲ ਜਾ ਰਿਹਾ ਹੈ। ਜਿਸ ਕਰਕੇ ਦੇਸ਼ ਦਾ ਆਉਣ ਵਾਲਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ। ਜੇਕਰ ਸ਼ਥਿਤੀ ਇਹੀ ਰਹੀ, ਤਾਂ ਦੇਸ਼ ਦਾ ਮਾਹੋਲ ਵੀ ਆਉਣ ਵਾਲੇ ਸ਼ਮੇ ਵਿੱਚ ਬਹੁਤ ਜਿਆਦਾ ਖ਼ਰਾਬ ਹੋਵੇਗਾ। ਹੁਣ ਵੀ ਮਾਪਿਆਂ ਦਾ ਇਸ ਮਾਹੋਲ ਵਿੱਚ ਜੀਣਾ ਮੁਹਾਲ ਹੋ ਰਿਹਾ ਹੈ। ਉਹ ਆਪਣੇ ਬੱਚਿਆ ਦੇ ਭਵਿੱਖ਼ ਦੇ ਵਿੱਚ ਦਿਸ ਰਹੇ ਹਨੇਰੇ ਕਾਰਨ, ਆਪ ਮਾਨਸ਼ਿਕ ਅਤੇ ਸਰੀਰਕ ਰੋਗਾਂ ਦੇ ਨਾਲ-ਨਾਲ, ਅੱਖਾਂ ਤੋ ਅੰਨੇ ਹੋ ਰਹੇ ਹਨ। ਅੰਤ ਵਿੱਚ ਕਿਹਾ ਜਾ ਸਕਦਾ ਹੈ, ਕਿ ਰੁਜ਼ਗਾਰ ਜਿੰਦਗੀ ਦੀ ਸਭ ਤੋ ਵੱਡੀ ਖ਼ੁਸ਼ੀ ਹੁੰਦੀ ਹੈ, ਜਿਸ ਨਾਲ ਬਹੁਤ ਸਾਰੇ ਸੰਬੰਧ ਜੁੜੇ ਅਤੇ ਜੁੜਨੇ ਹੁੰਦੇ ਹਨ। ਜੇਕਰ ਰੁਜ਼ਗਾਰ ਨਹੀ, ਤਾਂ ਜਿੰਦਗੀ ਦੀਆ ਖੁਸ਼ੀਆਂ ਵੀ ਨਹੀ। ਇਸ ਲਈ ਜਰੂਰੀ ਹੈ, ਕਿ ਹਰ ਨੋਜ਼ਵਾਨ ਨੂੰ ਰੁਜ਼ਗਾਰ ਮਿਲੇ, ਤਾਂ ਜੋ ਉਹ ਜਿੰਦਗੀ ਦੀ ਰੋਣਕ ਨੂੰ ਮਾਣ ਸਕੇ ਅਤੇ ਉਸ ਦੇ ਮਾਪਿਆ ਦੇ ਸ਼ੁਪਨੇ ਪੂਰੇ ਹੋਣ। ਇਸ ਲਈ ਸਰਕਾਰਾਂ ਨੂੰ ਯੋਗ ਉਪਰਾਲੇ ਕਰਨੇ ਚਾਹੀਦੇ ਹਨ। By - ਐਂਡਵੋਕੇਟ ਉਂਕਾਰ ਸਿੰਘ ਭਲੂਰ, ਪਿੰਡ-ਭਲੂਰ, ਜਿਲਾਂ-ਮੋਗਾ, ਪੰਜਾਬ (ਭਾਰਤ)-151207
Saturday, 16 February 2013
ਜਿਹੜੇ ਜਿੰਮੇਵਾਰੀਆਂ ਨਹੀ ਨਿਭਾਉਦੇ
ਇੱਕ ਜਿੰਮੇਵਾਰ ਇਨਸ਼ਾਨ ਹੋਣਾ ਜੀਵਨ ਦੇ ਵਿੱਚ ਬਹੁਤ ਜਰੂਰੀ ਹੈ। ਜਿੰਮੇਵਾਰ ਹੋਣ ਨਾਲ ਸ਼ਖਸੀਅਤ ਨੂੰ ਚਾਰ-ਚੰਨ ਲੱਗਦੇ ਹਨ। ਅਸੀ ਉਦੋ ਤਕ ਸ਼ਿਆਣੇ ਨਹੀ ਗਿਣੇ ਜਾਦੇ, ਜਦੋ ਤਕ ਅਸੀ ਜਿੰਮੇਵਾਰ ਨਹੀ ਬਣ ਜਾਦੇ। ਹਰ ਮਾਂ-ਬਾਪ ਚਾਹੁੰਦਾ ਹੈ, ਕਿ ਉਹਨਾ ਦਾ ਪੁੱਤ ਜਲਦੀ ਜਿੰਮੇਵਾਰ ਹੋਵੇ ਅਤੇ ਉਹ ਆਪ ਜਿੰਮੇਵਾਰੀਆਂ ਤੋ ਮੁਕਤ ਹੋਣ। ਕਿਸੇ ਵਿਅਕਤੀ ਦੀ ਮਹੱਤਤਾ ਅਤੇ ਆਦਰ-ਸ਼ਤਿਕਾਰ, ਉਸ ਦੇ ਜਿੰਮੇਵਾਰ ਹੋਣ ਦੇ ਅਨੁਪਾਤ ਵਿੱਚ ਹੈ ਅਤੇ ਜਿੰਮੇਵਾਰੀਆਂ ਨਿਭਾਉਣ ਤੇ ਹੀ ਕਿਸੇ ਵਿਅਕਤੀ ਨੂੰ, ਇੱਕ ਰੁਤਬਾਂ ਮਿਲਦਾ ਹੈ। ਸਾਡੀ, ਪੂਰੀ ਉਮਰ ਦੇ ਹਰ ਇੱਕ ਪੜਾਂਅ ਤੇ, ਇੱਕ ਵੱਖਰੀ ਜਿੰਮੇਵਾਰੀ ਹੁੰਦੀ ਹੈ, ਜਿਸ ਨੂੰ ਨਿਭਾਉਣ ਨਾਲ ਹੀ ਜੀਵਨ ਦੀ ਸਫ਼ਲਤਾ ਨੂੰ ਮਾਣਿਆ ਜਾ ਸਕਦਾ ਹੈ। ਜਿੰਮੇਵਾਰ ਹੋਣ ਨਾਲ, ਸਾਡੇ ਆਤਮ-ਵਿਸ਼ਵਾਸ ਵਿੱਚ ਵਾਧਾ ਹੁੰਦਾ ਹੈ ਅਤੇ ਜੀਵਨ ਦੇ ਵਿੱਚ ਆਪਣੀ ਲੋੜ ਦਾ ਅਹਿਸ਼ਾਸ ਹੁੰਦਾ ਹੈ। ਜਿੰਮੇਵਾਰੀਆ ਤੋ ਬਿਨਾਂ ਕੋਈ ਵੀ ਇਨਸ਼ਾਨ ਕਦੇ ਕੁਝ ਪੈਦਾ ਨਹੀ ਕਰਦਾ, ਉਹ ਸ਼ੰਸਾਰ ਦੀ ਕਾਰਜ-ਸ਼ੈਲੀ ਦਾ ਭਾਗ਼ ਨਹੀ ਬਣਦਾ ਅਤੇ ਲੋਕ ਉਸ ਨੂੰ ਯਾਦ ਨਹੀ ਕਰਦੇ। ਇਸ ਲੇਖ਼ ਵਿੱਚ ਅਸੀ ਉਹਨਾ ਵਿਅਕਤੀਆਂ ਦੀ ਗੱਲ ਕਰਾਗੇ, ਜਿਹੜੇ ਕਿ ਆਪਣੀਆ ਜਿੰਮੇਵਾਰੀ ਤੋ ਭੱਜ ਕੇ, ਆਪਣੀਆ ਰਿਸ਼ਤੇਦਾਰੀਆਂ ਨੂੰ ਫ਼ਿੱਕਾ ਕਰ ਲੈਦੇ ਹਨ। ਅਸੀ ਗੱਲ ਕਰਾਗੇ, ਕਿ ਕਿਵੇ ਇਹ ਗੈਰ-ਜਿੰਮੇਵਾਰ ਵਿਅਕਤੀ ਆਪਣੇ ਫ਼ਰਜਾਂ ਨੂੰ ਭੁੱਲ ਕੇ, ਦੂਸਰਿਆਂ ਦੇ ਲਈ ਪਰੇਸ਼ਾਨੀ ਦਾ ਕਾਰਨ ਬਣਦੇ ਹਨ। ਆਉ ਇਸ ਲੇਖ਼ ਨੂੰ ਸ਼ੁਰੂ ਕਰੀਏ। ਜਿੰਮੇਵਾਰੀਆਂ ਦੇ ਨਾਲ ਰਿਸ਼ਤੇਦਾਰੀਆਂ ਨਿਭਦੀਆ ਹਨ। ਜਿਹੜੇ ਜਿੰਮੇਵਾਰੀਆਂ ਨਹੀ ਨਿਭਾਉਦੇ, ਉਹਨਾ ਦੀਆ ਰਿਸ਼ਤੇਦਾਰੀਆਂ ਬਹੁਤ ਜਲਦੀ ਟੁੱਟ ਜਾਦੀਆ ਹਨ, ਕਿਉਕਿ ਰਿਸ਼ਤੇਦਾਰੀਆਂ ਦੀ ਬੁਨਿਆਦ ਹੀ ਜਿੰਮੇਵਾਰੀਆ ਹੁੰਦੀਆ ਹਨ। ਜੇਕਰ ਇਹ ਨਾ ਨਿਭਾਈਆ ਜਾਣ ਤਾ ਰਿਸ਼ਤੇ ਹੋਲੀ-ਹੋਲੀ ਖ਼ਤਮ ਹੋ ਜਾਦੇ ਹਨ। ਹਰ ਇੱਕ ਰਿਸ਼ਤਾਂ ਜਿੰਮੇਵਾਰੀ ਤੋ ਬਿਨਾਂ, ਇੱਕ ਕੱਚੀ ਤੰਦ ਵਾਗ ਹੈ, ਜਿਹੜੀ ਕਿਸੇ ਵੇਲੇ ਵੀ ਟੁੱਟ ਸਕਦੀ ਹੈ। ਅੱਜ ਦੇ ਸ਼ਮੇ ਵਿੱਚ ਰਿਸ਼ਤੇ ਫ਼ਿੱਕੇ ਹੋਣ ਦਾ ਕਾਰਨ, ਗੈਰ-ਜਿੰਮੇਵਾਰ ਵਿਅਕਤੀ ਹਨ। ਜਿਹੜੇ ਜਿੰਮੇਵਾਰ ਨੇ, ਉਹਨਾ ਦੇ ਰਿਸ਼ਤੇ-ਨਾਤੇ ਅੱਜ ਵੀ ਪੂਰੀ ਤਰਾਂ ਕਾਇਮ ਹਨ ਅਤੇ ਚਿਰਾਂ ਤੱਕ ਨਿਭਣ ਦੀ ਤਾਕਤ ਰੱਖਦੇ ਹਨ। ਸਭ ਤੋ ਕਰੀਬੀ ਰਿਸ਼ਤਾਂ ਪਤੀ-ਪਤਨੀ ਦਾ ਹੁੰਦਾ ਹੈ, ਜਿਹੜਾ ਕਿ ਸਭ ਤੋ ਜਿਆਦਾ ਜਿੰਮੇਵਾਰੀ ਲੋਚਦਾ ਹੈ। ਜਿਹੜੇ ਇਸ ਲਈ ਜਿੰਮੇਵਾਰੀ ਨਹੀ ਨਿਭਾਉਦੇ, ਉਹਨਾ ਲਈ ਇਹ ਰਿਸ਼ਤਾ ਗਲੇ ਦੀ ਹੱਡੀ ਬਣ ਜਾਦਾ ਹੈ। ਜਿੰਮੇਵਾਰੀਆਂ ਤੋ ਸ਼ੱਖਣੀਆਂ ਯਾਰੀਆਂ-ਦੋਸ਼ਤੀਆਂ ਵੀ ਬਹੁਤਾ ਚਿਰ ਨਹੀ ਨਿਭਦੀਆਂ। ਇਹਨਾ ਨੂੰ ਕਾਇਮ ਰੱਖਣ ਲਈ ਵੀ ਜਿੰਮੇਵਾਰੀ ਦੀ ਭਾਵਨਾ ਦਾ ਹੋਣਾ ਜਰੂਰੀ ਹੈ। ਜਿੰਮੇਵਾਰੀ ਨੂੰ ਨਿਭਾਏ ਬਿਨਾ ਕਿਸੇ ਦਾ ਜਿਗਰੀ ਦੋਸ਼ਤ ਨਹੀ ਬਣਿਆ ਜਾ ਸਕਦਾ। ਇਸ ਲਈ ਜਿਹੜੇ ਜਿੰਮੇਵਾਰੀਆਂ ਨਹੀ ਨਭਾਉਦੇ, ਉਹਨਾ ਨੂੰ ਕਦੇ ਗੂੜੀਆਂ ਯਾਰੀਆਂ ਦਾ ਸੁੱਖ ਨਸ਼ੀਬ ਨਹੀ ਹੁੰਦਾ। ਰਿਸ਼ਤੇਦਾਰੀਆਂ ਅਤੇ ਯਾਰੀਆਂ-ਦੋਸ਼ਤੀਆਂ, ਇੱਕ ਸ਼ਿੱਕੇ ਦੀ ਤਰਾਂ ਜਿੰਮੇਵਾਰੀਆਂ ਦਾ ਦੂਜਾ ਪਾਸ਼ਾ ਹਨ, ਜਿਹਨਾ ਨੂੰ ਕਦੇ ਅਲੱਗ ਨਹੀ ਕੀਤਾ ਜਾ ਸਕਦਾ। ਗੈਰ-ਜਿੰਮੇਵਾਰ ਵਿਅਕਤੀ ਕਿਸੇ ਦੂਸ਼ਰੇ ਵਿਅਕਤੀ ਲਈ ਪਰੇਸ਼ਾਨੀ ਦਾ ਕਾਰਨ ਵੀ ਬਣਦੇ ਹਨ। ਕਈ ਵਾਰ ਵਿਅਕਤੀ, ਅਣਜਾਣੇ ਵਿੱਚ ਇਹਨਾ ਨੂੰ ਕੋਈ ਵੱਡੀ ਜਿੰਮੇਵਾਰੀ ਸੋਂਪ ਦਿੰਦਾ ਹੈ, ਪਰ ਜਦੋ ਇਹ ਉਸ ਜਿੰਮੇਵਾਰੀ ਤੇ ਖ਼ਰੇ ਨਹੀ ਉਤਰਦੇ, ਤਾਂ ਸੰਬੰਧਤ ਵਿਅਕਤੀ ਨੂੰ ਨੁਕਸ਼ਾਨ ਉਠਾਉਣਾਂ ਪੈਦਾ ਹੈ। ਗੈਰ-ਜਿੰਮੇਵਾਰ ਵਿਅਕਤੀ ਜੇਕਰ ਕੋਈ ਕੰਮ ਕਰਦੇ ਹਨ, ਤਾਂ ਇਹ ਦਿਲ ਨਾਲ ਨਹੀ ਕਰਦੇ। ਜਿਸ ਕਾਰਨ ਕੰਮ ਦਾ ਪੱਧਰ ਬਹੁਤ ਨੀਵਾਂ ਰਹਿ ਜਾਦਾ ਹੈ। ਇੱਥੇ ਹਰ ਕੋਈ ਚਹੁੰਦਾ ਹੈ, ਕਿ ਜਿਸ ਤਰਾਂ ਉਸ ਨੇ ਕਿਸੇ ਦੂਸਰੇ ਦੀ ਮਦਦ ਕੀਤੀ ਹੈ, ਉਸੇ ਤਰਾਂ ਉਸ ਨੂੰ ਵੀ ਲੋੜ ਪੈਣ ਤੇ ਮਦਦ ਮਿਲੇ, ਪਰ ਜਦੋ ਕੋਈ ਇਸ ਲਈ ਆਪਣੀ ਜਿੰਮੇਵਾਰੀ ਨਹੀ ਸਮਝਦਾ, ਤਾਂ ਦਿਲ ਬਹੁਤ ਦੁਖ਼ੀ ਹੁੰਦਾ ਹੈ। ਅੱਜ ਦੇ ਸਮੇ ਵਿੱਚ ਇੱਕ ਪੱਖ਼ ਤਾ ਜਿੰਮੇਵਾਰ ਹੈ, ਜਦਕਿ ਦੂਜਾ ਪੱਖ਼ ਗੈਰ-ਜਿੰਮੇਵਾਰ ਹੈ। ਉਦਾਹਰਨ ਵਜੋ- ਜੇਕਰ ਕੋਈ ਸਮੇਂ ਸਿਰ ਬੱਸ਼ ਸਟੈਡ ਉਪਰ ਪਹੁੰਚਦਾ ਹੈ, ਤਾਂ ਬੱਸ ਟਾਈਮ ਤੇ ਨਹੀ ਪਹੁੰਚਦੀ, ਜੇਕਰ ਕੋਈ ਦਫ਼ਤਰ ਵਿੱਚ ਆਪਣਾ ਕੰਮ ਕਰਵਾਉਣ ਲਈ ਜਾਦਾ ਹੈ, ਤਾਂ ਉਸ ਨੂੰ ਕਰਮਚਾਰੀ ਨਹੀ ਮਿਲਦਾ, ਜੇਕਰ ਕਿਸੇ ਨੂੰ ਲੋੜ ਪੈਣ ਤੇ ਉਧਾਰ ਦੇ ਦਿੱਤਾ ਜਾਵੇ, ਤਾਂ ਉਹ ਸ਼ਮੇ ਸਿਰ ਵਾਪਸ ਨਹੀ ਕਰਦਾ ਆਦਿ। ਇਸ ਤਰਾਂ ਜਿੰਮੇਵਾਰੀਆ ਇੱਕ ਤਰਫ਼ਾਂ ਪੁੱਗ ਰਹੀਆ ਹਨ। ਜਿਸ ਕਾਰਨ ਨਿਰਾਸ਼ਾ ਦਾ ਮਾਹੋਲ ਪੈਦਾ ਹੋ ਰਿਹਾ ਹੈ। ਜਦੋ ਤੱਕ ਜਿੰਮੇਵਾਰੀਆ ਦੋਹਾਂ ਪਾਸਿਆਂ ਤੋ ਨਹੀ ਨਿਭਣਗੀਆਂ, ਉਦੋ ਤੱਕ ਸ਼ਮਾਜਿਕ ਜੀਵਨ ਦੇ ਵਿੱਚ ਖ਼ੁਸ਼ਹਾਲੀ ਨਹੀ ਆ ਸਕਦੀ। ਗੈਰ-ਜਿੰਮੇਵਾਰ ਵਿਅਕਤੀਆਂ ਦੇ ਕਾਰਨ ਸ਼ਮਾਜ ਵਿੱਚ ਉਦਾਸ਼ੀ ਹੈ, ਕਿਉਕਿ ਸਭ ਤੋ ਜਿਆਦਾ ਪਰੇਸ਼ਾਨੀ ਅਤੇ ਨੁਕਸ਼ਾਨ, ਇਹਨਾ ਦੀ ਦੇਣ ਹਨ। ਇੱਕ ਜਿੰਮੇਵਾਰ ਇਨਸ਼ਾਨ ਵੀ, ਗੈਰ-ਜਿੰਮੇਵਾਰੀ ਵਾਲੇ ਵਿਹਾਰ ਕਾਰਨ, ਇਸ ਮਾਹੋਲ ਦਾ ਸ਼ਿਕਾਰ ਹੋ ਰਿਹਾ ਹੈ। ਅੱਜ-ਕੱਲ ਗੈਰ-ਜਿੰਮੇਵਾਰ ਵਿਅਕਤੀਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿੰਮੇਵਾਰੀਆਂ ਨੂੰ ਨਾ ਨਿਭਾਉਣ ਕਾਰਨ, ਰਿਸ਼ਤੇ ਲਗਾਤਾਰ ਟੁੱਟ ਰਹੇ ਹਨ ਅਤੇ ਨਹੁੰ-ਮਾਸ਼ ਵਰਗੇ ਸ਼ੰਬੰਧ ਵੀ ਝਗੜਿਆਂ ਦੇ ਵਿੱਚ ਤਬਦੀਲ ਹੋ ਰਹੇ ਹਨ। ਅਦਾਲਤਾਂ ਵਿੱਚ ਵੱਧ ਰਹੇ ਤਲਾਕ ਦੇ ਮਕੁੱਦਮਿਆਂ ਦਾ ਕਾਰਨ ਵੀ, ਜਿੰਮੇਵਾਰੀਆਂ ਤੋ ਭੱਜਣਾ ਹੈ। ਸ਼ਮੇ ਦੇ ਨਾਲ-ਨਾਲ ਸ਼ਮਾਜ, ਜਿੰਮੇਵਾਰੀਆਂ ਤੋ ਵਿਰਵਾਂ ਹੁੰਦਾ ਜਾ ਰਿਹਾ ਹੈ। ਜਿਸ ਕਾਰਨ ਹੁਣ ਕਿਸੇ ਨੂੰ ਜਿੰਮੇਵਾਰੀ ਸ਼ੋਪਣ ਤੋ ਡਰ ਲੱਗਦਾ ਹੈ, ਕਿਉਕਿ ਸਾਨੂੰ ਅੱਜ ਦੇ ਸ਼ਮੇ ਵਿਸ਼ਵਾਸ ਨਹੀ ਰਿਹਾ, ਕਿ ਕੋਈ ਇਸ ਤੇ ਖ਼ਰਾਂ ਉਤਰੇਗਾ। ਸਾਡੇ ਨੁਕਸ਼ਾਨ ਗੈਰ-ਜਿੰਮੇਵਾਰ ਲੋਕਾਂ ਦੇ ਹੱਥੋਂ ਹੀ ਜਿਆਦਾ ਹੋ ਰਹੇ ਹਨ, ਇਸ ਦਾ ਕਾਰਨ ਸਾਡੇ ਜੀਵਨ ਨਾਲ, ਇਹਨਾ ਦਾ ਸਿੱਧਾ ਸੰਬੰਧ ਹੈ। ਪੂੰਜੀਵਾਦੀ ਸ਼ਮਾਜ ਹੋਣ ਕਾਰਨ ਵੀ, ਜਿੰਮੇਵਾਰੀਆਂ ਦੀ ਮਹੱਤਤਾਂ ਘੱਟ ਰਹੀ ਹੈ, ਕਿਉਕਿ ਹੁਣ ਪੈਸ਼ਾਂ ਅੱਗੇ ਹੋ ਗਿਆ ਹੈ ਅਤੇ ਜਿੰਮਵਾਰੀਆਂ ਪਿੱਛੇ ਹੱਟ ਗਈਆ ਹਨ। ਜੇਕਰ ਕੋਈ ਜਿੰਮੇਵਾਰੀ ਨਿਭਾਉਦਾ ਵੀ ਹੈ, ਤਾਂ ਉਹ ਸ਼ਿਰਫ਼ ਪੈਸ਼ੇ ਤੱਕ ਹੀ ਸੀਮਤ ਹੁੰਦੀ ਹੈ। ਸੋਂ ਲੋੜ ਹੈ, ਕਿ ਜਿੰਮੇਵਾਰੀਆਂ ਤੋ ਬੇ-ਮੁੱਖ ਹੁੰਦੇ ਜਾ ਰਹੇ ਇਸ ਸ਼ਮਾਜ ਦਾ ਹਿੱਸਾ ਨਾ ਬਣਿਆ ਜਾਵੇ। ਅਸੀ ਆਪਣੀਆਂ ਖ਼ੁਦ ਦੀਆ ਜਿੰਮੇਵਾਰੀਆਂ ਨੂੰ ਸ਼ਮਝੀਏ ਅਤੇ ਇਹਨਾ ਨੂੰ ਪੂਰੀ ਇਮਾਨਦਾਰੀ ਨਾਲ ਨਭਾਈਏ। ਜਿਸ ਨਾਲ ਸਾਡੇ ਰਿਸ਼ਤੇ ਅਤੇ ਯਾਰੀਆਂ-ਦੋਸ਼ਤੀਆਂ ਵੀ ਹਮੇਸ਼ਾ ਕਾਇਮ ਰਹਿਣ ਅਤੇ ਅਸੀ ਕਿਸੇ ਦੇ ਵਿਸ਼ਵਾਸ-ਪਾਤਰ ਬਣ ਸਕੀਏ। ਜੇਕਰ ਅਸੀ ਆਪਣੀਆਂ ਜਿੰਮੇਵਾਰੀਆਂ ਨੂੰ ਨਾ ਸਮਝੇ, ਤਾਂ ਅਸੀ ਵੀ ਇਸ ਸ਼ਮਾਜ ਦੀ ਭੀੜ ਦਾ ਭਾਗ ਹੋਵਾਗੇ। By - ਐਂਡਵੋਕੇਟ ਉਂਕਾਰ ਸਿੰਘ ਭਲੂਰ, ਪਿੰਡ-ਭਲੂਰ, ਜਿਲਾਂ-ਮੋਗਾ, ਪੰਜਾਬ (ਭਾਰਤ)-151207
Thursday, 10 January 2013
ਨਲਾਇਕ ਔਲਾਦ ਹੁੰਦੇ ਨੇ ਰਿਸ਼ਵਤਖੋਂਰ
ਰਿਸ਼ਵਤਖੋਰ ਅਜਿਹੇ ਵਿਅਕਤੀ ਹੁੰਦੇ ਹਨ, ਜਿਹੜੇ ਆਪਣੇ ਹੀ ਉਸ ਦੇਸ਼ ਦੇ ਨਾਲ ਗਦਾਰੀ ਕਰਦੇ ਹਨ, ਜਿਸ ਨੇ ਉਹਨਾ ਨੂੰ ਰੁਜਗਾਰ ਦਿੱਤਾ ਹੁੰਦਾ ਹੈ। ਇਹਨਾ ਦਾ ਆਪਣੇ ਦੇਸ਼ ਦੀ ਮਿੱਟੀ ਦੇ ਨਾਲ ਬਹੁਤਾਂ ਲਗਾਵ ਨਹੀ ਹੁੰਦਾ, ਜਿਸ ਕਰਕੇ ਇਹ ਦੇਸ਼ ਦੇ ਹਿੱਤ ਵਿੱਚ ਘੱਟ ਹੀ ਸੋਚਦੇ ਹਨ ਅਤੇ ਇਸ ਦੇ ਵਿਕਾਸ਼ ਵਿੱਚ ਰੋੜਾਂ ਬਣ ਜਾਦੇ ਹਨ। ਇਹਨਾ ਦੁਆਰਾਂ ਜੋੜੇ ਹੋਏ ਨਜਾਇਜ ਧਨ ਕਾਰਨ, ਇਹਨਾ ਦੀਆਂ ਆਉਣ ਵਾਲੀਆਂ ਪੀੜੀਆਂ ਵੀ ਨਲਾਇਕ ਸਾਬਤ ਹੁੰਦੀਆਂ ਹਨ ਅਤੇ ਉਹ ਵੀ ਆਪਣੇ ਪਿਤਾਂ-ਪੁਰਖਿਆਂ ਦੇ ਰਾਹਾਂ ਤੇ ਤੁਰਨਾਂ ਨਹੀ ਭੁੱਲਦੇ। ਇਹ ਸਾਰੀ ਸਥਿਤੀ, ਦੇਸ਼ ਦੇ ਵਿੱਚ ਹੱਕ ਦੀ ਰੋਟੀ ਖਾਣ ਵਾਲਿਆਂ ਦੇ ਜੀਵਨ ਨੂੰ ਵੀ ਕਲੰਕ ਲਾ ਦਿੰਦੀ ਹੈ। ਰਿਸ਼ਵਤਖੋਰ ਆਮ ਤੋਰ ਤੇ ਭੀੜ ਦਾ ਭਾਗ ਹੁੰਦੇ ਹਨ ਅਤੇ ਜਿੰਦਗੀ ਵਿੱਚ ਕਦੇ ਕੁਝ ਵੱਖਰਾਂ ਕਰਨ ਦਾ ਜ਼ਜਬਾਂ ਨਹੀ ਰੱਖਦੇ। ਇਹਨਾ ਦਾ ਸਾਰਾ ਜੀਵਨ ਹੇਠਲੇ ਪੱਧਰ ਤੋ ਸੁਰੂ ਹੋ ਕੇ ਹੇਠਲੇ ਪੱਧਰ ਤੇ ਹੀ ਖ਼ਤਮ ਹੋ ਜਾਦਾ ਹੈ। ਇਹ ਆਪਣੇ ਹਿੱਤਾਂ ਦੀ ਉਸ ਹੱਦ ਤੱਕ ਜਿਊਦੇ ਹਨ, ਜਿਥੋ ਤਕ ਇਹਨਾ ਦਾ ਮਤਲਬ ਹੁੰਦਾ ਹੈ। ਇਹਨਾ ਨੂੰ ਆਪਣੇ ਸਭਿਆਚਾਰ ਦੇ ਸੰਸ਼ਕਾਰ ਅਤੇ ਸਾਧਾਰਨ ਜਿਹਾ ਜੀਵਨ ਬਿਲਕੁਲ ਚੰਗਾਂ ਨਹੀ ਲੱਗਦਾ, ਜਿਸ ਕਰਕੇ ਇਹ ਹਮੇਸਾਂ ਚਕਾਂ-ਚੋਂਧ ਵਾਲੇ ਜੀਵਨ ਦੇ ਸੁਪਨੇਂ ਲੈਦੇ ਹਨ। ਆਪਣੇ ਇਸ ਸੁਪਨੇ ਨੂੰ ਪੂਰਾਂ ਕਰਨ ਲਈ ਇਹ ਹਰ ਹੱਥ-ਕੰਡਾਂ ਅਪਣਾਉਦੇ ਹਨ। ਇਹਨਾ ਦਾ ਲਾਲਚ ਇਸ ਹੱਦ ਤਕ ਵੱਧ ਜਾਦਾ ਹੈ, ਕਿ ਇਹ ਬੇਗਾਨੇ ਹੱਕ ਨੂੰ ਵੀ ਖੋਹਣ ਦੀ ਕੋਸ਼ਿਸ ਕਰਦੇ ਹਨ। ਰਿਸ਼ਵਤਖੋਰ ਬਚਪਨ ਵਿੱਚ ਮਾਪਿਆਂ ਦੇ ਬਹੁਤ ਜਿਆਦਾ ਲਾਡਲੇ ਹੁੰਦੇ ਹਨ। ਇਹਨਾ ਨੂੰ ਚਾਚੇ, ਤਾਇਆਂ, ਭੂਆਂ, ਦਾਦੇ-ਦਾਦੀ ਆਦਿ ਵੱਲੋ ਵੀ ਬਹੁਤ ਜਿਆਦਾ ਲਾਡ ਅਤੇ ਪਿਆਰ ਮਿਲਿਆ ਹੁੰਦਾ ਹੈ। ਇਸ ਲਈ ਹਰ ਵੇਲੇ ਗੋਦੀ ਵਿੱਚ ਚੁੱਕੇ ਰਹਿਣ ਕਰਕੇ, ਇਹਨਾ ਨੂੰ ਮਿੱਟੀ ਦੇ ਟਿੱਲੇਆਂ ਨਾਲ ਖੇਡਣ ਦਾ ਬਹੁਤ ਘੱਟ ਮੋਕਾਂ ਮਿਲਦਾ ਹੈ। ਜਿਸ ਕਰਕੇ ਇਹ ਬਚਪਨ ਤੋ ਹੀ ਅਨੁਭਵਾਂ ਦੇ ਪੱਖੋ ਵਾਝੇ ਰਹਿ ਜਾਦੇ ਹਨ। ਜਦੋ ਰਿਸ਼ਵਖ਼ੋਰ ਜਵਾਨੀ ਦੀ ਦਹਿਲੀਜ ਤੇ ਪੈਰ ਰੱਖਦੇ ਹਨ, ਤਾਂ ਉਦੋ ਵੀ ਇਹ ਆਪਣੇ-ਆਪ ਨੂੰ ਬੱਚੇ ਹੀ ਸਮਝਦੇ ਰਹਿੰਦੇ ਹਨ। ਇਸ ਕਰਕੇ ਇਹਨਾ ਦੀ ਕਮਾਉਣ ਵਾਲੀ ਉਮਰ ਵੀ ਐਵੇ ਹੀ ਲੰਘ ਜਾਦੀ ਹੈ। ਜਦੋ ਅੱਖਾਂ ਖੁੱਲਦੀਆਂ ਹਨ, ਤਾਂ ਇਹ ਡਿਗਰੀਆਂ ਲੈ ਕੇ ਸਰਕਾਰੀ ਨੋਕਰੀ ਦੇ ਲਈ ਤਰਲੋਂ-ਮੱਛੀ ਹੋ ਜਾਦੇ ਹਨ। ਇਸ ਤਰਾਂ ਬਚਪਨ ਦੇ ਵਿੱਚ ਮਿਲੇ ਬਹੁਤ ਸਾਰੇ ਲਾਡ-ਪਿਆਰ ਕਾਰਨ, ਰਿਸ਼ਵਤਖ਼ੋਰ ਨਲਾਇਕ ਸਾਬਤ ਹੁੰਦੇ ਹਨ। ਇਸ ਲਈ ਇਹ ਸਿਰਫ਼ ਸਰਕਾਰੀ ਨੋਕਰੀ ਨੂੰ ਹੀ ਪਹਿਲ ਦਿੰਦੇ ਹਨ। ਇਹਨਾ ਵਿੱਚ ਆਪਣੇ ਕਾਰੋਬਾਰ ਨੂੰ ਖੜੇ ਕਰਨ ਦੀ ਕਾਬਲੀਅਤ ਖ਼ਤਮ ਹੋ ਜਾਦੀ ਹੈ। ਜਿੰਦਗੀ ਦੇ ਵਿੱਚ ਬਚਪਨ, ਹਰ ਸ਼ਖਸੀਅਤ ਦੀ ਇੱਕ ਨੀਹ ਹੁੰਦੀ ਹੈ, ਪਰ ਜਦੋ ਇਹ ਨੀਹ ਹੀ ਕਮਜੋਰ ਹੋਵੇ ਤਾਂ ਸਾਰੀ ਜਿੰਦਗੀ ਡਾਵਾਂ-ਡੋਲ ਹੋ ਜਾਦੀ ਹੈ ਅਤੇ ਜੀਣ ਦਾ ਮਕਸਦ ਗੁਆਚ ਜਾਦਾ ਹੈ। ਇਸ ਲਈ ਰਿਸ਼ਵਤਖੋਰਾਂ ਦਾ ਬਚਪਨ ਜਦੋ ਬਿਨਾਂ ਪੈਰ ਵਿੱਚ ਕੰਡਾਂ ਵੱਜਿਆ ਬੀਤਦਾਂ ਹੈ, ਤਾਂ ਇਹਨਾ ਨੂੰ ਸਾਰੀ ਜਿੰਦਗੀ ਕਿਸੇ ਦੇ ਦਰਦ ਦਾ ਅਹਿਸ਼ਾਸ ਨਹੀ ਹੁੰਦਾ। ਜਿਸ ਕਰਕੇ ਇਹ ਹਰ ਕਿਸੇ ਦੇ ਦਰਦ ਦਾ ਭਰਪੂਰ ਫ਼ਾਇਦਾ ਉਠਾਉਦੇ ਹਨ। ਰਿਸ਼ਵਤਖੋਰ ਪੈਸਿਆਂ ਦੇ ਜੋਰ ਨਾਲ ਸਰਕਾਰੀ ਨੋਕਰੀ ਹਾਸਲ ਕਰਦੇ ਹਨ। ਇਸ ਤਰਾਂ ਇਹ ਪਹਿਲਾਂ ਰਿਸ਼ਵਤਖ਼ੋਰੀ ਨੂੰ ਜਨਮ ਦਿੰਦੇ ਹਨ ਅਤੇ ਬਾਅਦ ਵਿੱਚ ਆਪ ਰਿਸ਼ਵਤਖੋਰ ਬਣ ਕੇ ਆਪਣੇ ਹੀ ਦੇਸ਼ ਨੂੰ ਖੋਰਾਂ ਲਾਉਦੇ ਹਨ। ਇਹ ਆਮ ਤੋਰ ਤੇ ਕਹਿੰਦੇ ਰਹਿੰਦੇ ਹਨ, ਕਿ "ਰਿਸ਼ਵਤ ਲੈਣਾ ਉਹਨਾ ਦਾ ਹੱਕ ਹੈ, ਕਿਉਕਿ ਉਹ ਆਪ ਰਿਸ਼ਵਤ ਦੇ ਕੇ ਨੋਕਰੀ ਉਪਰ ਲੱਗੇ ਹਨ" ਪਰ ਇਹਨਾ ਨੂੰ ਪੁੱਛਿਆਂ ਜਾਵੇ, ਕਿ ਜੇਕਰ ਤੁਸੀ ਨੋਕਰੀ ਦੇ ਯੋਗ ਹੁੰਦੇ ਤਾਂ ਤਹਾਨੂੰ ਰਿਸ਼ਵਤ ਦੇਣ ਦੀ ਜਰੂਰਤ ਕਿਉ
ਪੈਦੀ ? ਇਸ ਤਰਕ ਦੇ ਆਧਾਰ ਤੇ ਰਿਸ਼ਵਤਖੋਰਾਂ ਦੇ ਮਾਪੇ ਵੀ ਉਹਨਾ ਨੂੰ ਰਿਸ਼ਵਤਾਂ ਲੈਣ ਦੇ ਲਈ ਉਤਸ਼ਾਹਿਤ ਕਰਦੇ ਹਨ। ਇਸ ਤਰਾਂ ਰਿਸ਼ਵਤਖੋਰੀ ਅੱਗੇ ਤੋ ਅੱਗੇ ਵਧਦੀ ਤੁਰੀ ਜਾਦੀ ਹੈ। ਰਿਸ਼ਵਤਖੋਰ ਨੋਕਰੀ ਨੂੰ ਫ਼ਰਜ ਨਹੀ, ਬਲਕਿ ਇੱਕ ਬੋਝ ਸਮਝਦੇ ਹਨ ਕਿਉਕਿ ਇਹ ਇਹਨਾ ਨੇ ਮਿਹਨਤ ਨਾਲ ਨਹੀ, ਸਗੋਂ ਪੈਸ਼ੇ ਨਾਲ ਹਾਸਲ ਕੀਤੀ ਹੁੰਦੀ ਹੈ। ਇਹ ਨੋਕਰੀ ਦੇ ਲਈ ਵਫ਼ਾਦਾਰ ਨਹੀ ਹੁੰਦੇ, ਜਿਸ ਦਾ ਨੁਕਸ਼ਾਨ ਦੇਸ਼ ਦੀ ਆਮ ਜਨਤਾਂ ਨੂੰ ਉਠਾਉਣਾਂ ਪੈਦਾ ਹੈ। ਰਿਸ਼ਵਤਖ਼ੋਰ ਨੋਕਰੀ ਦੇ ਸ਼ਮੇ ਦੋਰਾਨ ਕੀਤੀ ਗਈ ਸੇਵਾਂ ਨੂੰ, ਕਿਸੇ ਉੱਪਰ ਕੀਤਾ ਗਿਆ ਅਹਿਸ਼ਾਨ ਮੰਨਦੇ ਹਨ। ਜਿਸ ਦੇ ਬਦਲੇ ਇਹ ਧੰਨਵਾਦ ਦੇ ਰੂਪ ਵਿੱਚ, ਰਿਸ਼ਵਤ ਵਸੂਲਦੇ ਹਨ। ਇਹ ਰਿਸ਼ਵਤ ਦੇ ਲਈ ਕਿਸੇ ਵੀ ਗੈਰ-ਕਨੂੰਨੀ ਕੰਮ ਨੂੰ ਕਰਨ ਲਈ ਤਿਆਰ ਹੋ ਜਾਦੇ ਹਨ, ਜਿਸ ਦੇ ਨਾਲ ਕਈ ਵਾਰ ਕਿਸੇ ਦੂਸਰੇ ਵਿਅਕਤੀ ਦਾ ਵੀ ਕਨੂੰਨੀ ਹੱਕ ਮਾਰਿਆਂ ਜਾਦਾ ਹੈ। ਇਸ ਦੇ ਨਾਲ ਦੇਸ਼ ਵਿੱਚ ਨਜ਼ਾਇਜ ਵਰਤਾਰਿਆਂ ਦਾ ਵਾਧਾ ਹੁੰਦਾ ਹੈ। ਰਿਸ਼ਵਤਖੋਰਾਂ ਦੇ ਲਈ ਪੈਸਾਂ ਹੀ ਸਭ ਕੁਝ ਹੁੰਦਾ ਹੈ। ਇਹਨਾ ਦੇ ਲਈ ਰਿਸ਼ਤੇ ਬਹੁਤ ਜਿਆਦਾ ਮਹੱਤਤਾ ਨਹੀ ਰੱਖਦੇ, ਜਿਸ ਕਰਕੇ ਇਹ ਰਿਸ਼ਤੇਦਾਰੀਆਂ ਤੋ ਬਹੁਤ ਜਲਦੀ ਟੁੱਟ ਜਾਦੇ ਹਨ। ਰਿਸ਼ਵਤਖੋਰ ਆਪਣੇ ਪਰਿਵਾਰਿਕ ਵੰਡ ਦੁਆਰਾ ਮਿਲੇ ਹੱਕ ਤੋ ਸੰਤਸੁਟ ਨਹੀ ਹੁੰਦੇ, ਇਹ ਹੋਰ ਜਿਆਦਾ ਹੱਕ ਹਾਸਲ ਕਰਨ ਦੇ ਲਾਲਚ ਵਿੱਚ ਆਪਣੇ ਪਰਿਵਾਰ ਦੇ ਨਾਲ ਸੰਬੰਧ ਖ਼ਰਾਬ ਕਰ ਲੈਦੇ ਹਨ। ਇਹਨਾ ਦੁਆਰਾ ਹਰ ਇੱਕ ਰਿਸ਼ਤੇ ਨੂੰ ਪੈਸ਼ਿਆ ਦੇ ਬਰਾਬਰ ਤੋਲ ਕੇ ਵੇਖਿਆ ਜਾਦਾ ਹੈ, ਜੇਕਰ ਕੋਈ ਰਿਸ਼ਤਾ ਲਾਭ ਨਾ ਦੇਵੇ, ਤਾਂ ਇਹ ਉਸ ਰਿਸ਼ਤੇ ਨੂੰ ਚਾਹ ਵਿੱਚੋ ਮੱਖੀ ਵਾਗ,
ਆਪਣੀ ਜਿੰਦਗੀ ਵਿੱਚੋ ਬਾਹਰ ਕੱਢ ਕੇ ਸੁੱਟ ਦਿੰਦੇ ਹਨ। ਰਿਸ਼ਤਖੋਰਾਂ ਦੀਆ ਯਾਰੀਆਂ-ਦੋਸ਼ਤੀਆਂ ਵੀ ਕੱਚੇ ਧਾਗੇ ਵਾਗ ਹੁੰਦੀਆ ਹਨ, ਜਿਹੜੀਆ ਕਿ ਖੁਦਗਰਜੀ ਦਾ ਸ਼ਿਕਾਰ ਹੋਣ ਕਾਰਨ, ਬਹੁਤਾ ਚਿਰ ਨਹੀ ਨਿਭਦੀਆ। ਇਹ ਆਪਣੇ ਯਾਦ ਕਰਨ ਵਾਲਿਆਂ ਨੂੰ ਕਦੇ ਵੀ ਸੁਨੇਹਾਂ ਜਾ ਚਿੱਠੀ ਨਹੀ ਭੇਜਦੇ, ਕਿਉਕਿ ਚਿੱਠੀ ਉਪਰ ਲੱਗਣ ਵਾਲੀ ਟਿਕਟ, ਇਹਨਾ ਨੂੰ ਬਹੁਤ ਮਹਿੰਗੀ ਲੱਗਦੀ ਹੈ। ਰਿਸ਼ਵਤਖੋਰ ਆਪਣੇ ਉਸ ਪਿੰਡ ਜਾ ਜੱਦੀ ਇਲਾਕੇ ਨਾਲ ਵੀ ਬਹੁਤ ਜਿਆਦਾ ਪਿਆਰ ਨਹੀ ਕਰਦੇ, ਜਿੱਥੇ ਇਹਨਾ ਦਾ ਬਚਪਨ ਬੀਤਿਆਂ ਹੁੰਦਾ ਹੈ। ਇਹ ਉਹਨਾ ਚਾਚੇ-ਤਾਇਆਂ ਨੂੰ ਭੁੱਲ ਜਾਦੇ ਹਨ, ਜਿਹਨਾ ਨੇ ਬਚਪਨ ਵਿੱਚ ਇਹਨਾ ਨੂੰ ਬਹੁਤ ਲਾਡ ਅਤੇ ਪਿਆਰ ਦਿੱਤਾ ਹੁੰਦਾ ਹੈ। ਇਸ ਤਰਾਂ ਇਹ ਆਪਣੀ ਵੱਖਰੀ ਹੀ ਦੁਨਿਆਂ ਉਸ਼ਾਰ ਲੈਦੇ ਹਨ, ਜਿੱਥੇ ਸ਼ਿਰਫ ਨਿੱਜੀਵਾਦ, ਪੈਸ਼ੇ, ਕੋਠੀਆਂ ਅਤੇ ਗੱਡੀਆਂ ਦੀ ਭਰਮਾਰ ਹੁੰਦੀ ਹੈ, ਜਿਸ ਕਰਕੇ ਇਹਨਾ ਨੂੰ ਰਿਸ਼ਤਿਆ ਦਾ ਨਿੱਘ ਕਦੇ ਵੀ ਨਸ਼ੀਬ ਨਹੀ ਹੁੰਦਾ ਹੈ। ਰਿਸ਼ਵਤਖੋਰ ਜਦੋ ਸੇਵਾਂ-ਮੁਕਤ ਹੁੰਦੇ ਹਨ, ਉਸ ਵੇਲੇ ਤਕ ਇਹਨਾ ਕੋਲ ਕਾਫ਼ੀ ਸਾਰਾ ਧਨ ਇਕੱਠਾਂ ਹੋ ਜਾਦਾ ਹੈ, ਪਰ ਮਾਨਸਿਕ-ਸ਼ਾਤੀ ਬਿਲਕੁਲ ਵੀ ਨਹੀ ਹੁੰਦੀ। ਇਹ ਜਦੋ ਬੁਢਾਪੇ ਵਿੱਚ ਪੈਰ ਧਰਦੇ ਹਨ, ਤਾਂ ਇਹਨਾ ਦੀ ਜਿੰਦਗੀ ਨਰਕ ਬਣ ਜਾਦੀ ਹੈ, ਕਿਉਕਿ ਇਹਨਾ ਦੀ ਆਪਣੇ ਹੀ ਬੱਚਿਆਂ ਦੇ ਦੁਆਰਾ ਕਦਰ ਨਹੀ ਹੁੰਦੀ, ਜਿਸ ਦਾ ਕਾਰਨ ਉਹਨਾ ਨੂੰ ਚੰਗੇ ਸ਼ੰਸਕਾਰ ਨਹੀ ਦਿਤੇ ਗਏ ਹੁੰਦੇ ਅਤੇ ਉਹਨਾ ਦੇ ਸਾਹਮਣੇ ਮਾਪਿਆਂ ਅਤੇ ਰਿਸ਼ਤੇਦਾਰੀਆਂ ਨੂੰ ਦੁਰਕਾਰਿਆਂ ਗਿਆ ਹੁੰਦਾ ਹੈ। ਰਿਸ਼ਵਤਖੋਰਾਂ ਦੁਆਰਾ ਜੋੜੇ ਹੋਏ ਧਨ ਨੂੰ ਵੀ ਇਹਨੇ ਦੇ ਬੱਚੇ ਸ਼ਤਿਕਾਰ ਨਹੀ ਦਿੰਦੇ ਅਤੇ ਇਸ ਨੂੰ ਐਵੇ ਹੀ ਉਡਾਂ ਦਿੰਦੇ ਹਨ, ਕਿਉਕਿ ਇਹ ਧਨ ਦਸ਼ਾਂ-ਨਹੁੰਆਂ ਦੀ ਕਿਰਤ ਨਾਲ ਨਹੀ, ਬਲਕਿ ਨਜਾਇਜ ਤਰੀਕਿਆਂ ਦੇ ਨਾਲ ਕਮਾਇਆਂ ਗਿਆ ਹੁੰਦਾ ਹੈ। ਰਿਸ਼ਵਤਖੋਰਾਂ ਕੋਲ ਜਿੰਦਗੀ ਦੇ ਅੰਤਲੇ ਪੜਾਂ ਤੇ ਮਾਣ ਕਰਨ ਯੋਗ ਕੁਝ ਵੀ ਨਹੀ ਹੁੰਦਾ, ਕਿਉਕਿ ਸਾਰੀ ਜਿੰਦਗੀ ਵਿੱਚ ਇਹਨਾ ਨੇ ਕੋਈ ਮਾਣ ਵਾਲਾ ਕੰਮ ਹੀ ਨਹੀ ਕੀਤਾ ਹੁੰਦਾ। ਇਹ ਉਸ ਗਿਆਨ ਪੱਖੋ ਵੀ ਉਣੇ ਹੁੰਦੇ ਹਨ, ਜਿਹੜਾ ਕਿ ਬਜੁਰਗ ਅਵਸ਼ਥਾ ਵਿੱਚ ਹਰ ਵਿਅਕਤੀ ਨੂੰ ਹੁੰਦਾ ਹੈ। ਇਸ ਕਾਰਨ ਇਹਨਾ ਦੇ ਪੋਤੇ-ਪੋਤੀਆਂ ਵੀ, ਇਹਨਾ ਕੋਲ ਬੈਠਣਾ ਪਸ਼ੰਦ ਨਹੀ ਕਰਦੇ। ਸੋਂ ਇਸ ਤਰਾਂ ਰਿਸ਼ਵਤਖੋਰ ਆਪਣੇ ਜੀਵਨ ਨੂੰ, ਆਪਣੇ ਹੀ ਹੱਥੀ ਮਹੱਤਵਹੀਣ ਬਣਾ ਲੈਦੇ ਹਨ। ਇਹਨਾ ਕੋਲ ਪੈਸ਼ਾ ਜਰੂਰ ਆ ਜਾਦਾ ਹੈ, ਪਰ ਇਹਨਾ ਕੋਲੋ ਜਿੰਦਗੀ ਦੀ ਰੋਣਕ ਚਲੀ ਜਾਦੀ ਹੈ। ਇਹ ਇੱਕ ਸਮੇ ਆਪਣੇ ਕੀਤੇ ਹੋਏ ਤੇ ਪਛਤਾਉਦੇ ਜਰੂਰ ਹਨ, ਪਰ ਉਦੋ ਤਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ।
By - ਐਂਡਵੋਕੇਟ ਉਂਕਾਰ ਸਿੰਘ ਭਲੂਰ, ਪਿੰਡ-ਭਲੂਰ, ਜਿਲਾਂ-ਮੋਗਾ, ਪੰਜਾਬ (ਭਾਰਤ)-151207
Subscribe to:
Posts (Atom)