Advocate at Tehsil Complex Baghapurana-(ਇਹਨਾ ਲਿਖਤਾਂ ਦੇ ਸਾਰੇ ਅਧਿਕਾਰ Copy Right Act ਦੇ ਤਹਿਤ ਰਾਖ਼ਵੇ ਹਨ।)
Saturday, 6 July 2013
ਗੱਡੀਆਂ ਵਾਲੇ
ਅੱਜ ਤੋ ਕੁਝ ਸਾਲ ਪਹਿਲਾ ਸਾਡੇ ਪਿੰਡਾਂ ਵਿੱਚ ਇੱਕ ਕਬੀਲਾਂ ਆਇਆ ਕਰਦਾ ਸੀ। ਜਿਹਨਾ ਨੂੰ ਅਸੀ ਗੱਡੀਆਂ ਵਾਲੇ ਕਹਿੰਦੇ ਹੁੰਦੇ ਸੀ। ਜਿਹੜੇ ਪਿੰਡ ਦੀ ਕਿਸੇ ਖ਼ਾਲੀ ਥਾਂ ਜਾ ਪਿੜ ਵਿੱਚ ਤੰਬੂ ਲਗਾ ਕੇ ਬੈਠ ਜਾਦੇ ਸਨ ਅਤੇ ਕੁਝ ਸ਼ਮਾਂ ਉਸ ਥਾਂ ਤੇ ਗੁਜਾਰਨ ਮਗਰੋ, ਇਹ ਇੱਕ ਕਾਫ਼ਲੇ ਦੇ ਰੂਪ ਵਿੱਚ ਇੱਕ ਪਿੰਡ ਤੋ ਦੂਜੇ ਪਿੰਡ ਵੱਲ ਤੁਰ ਪੈਦੇ ਸਨ ਅਤੇ ਦੂਜੇ ਪਿੰਡ ਕੁਝ ਸ਼ਮਾਂ ਠਹਿਰਨ ਮਗਰੋ, ਫਿਰ ਤੀਜੇ ਪਿੰਡ ਵੱਲ ਹੋ ਤੁਰਦੇ ਸਨ। ਇਸ ਤਰਾਂ ਇਹ ਸਾਰੇ ਪੰਜਾਬ ਨੂੰ ਘੁੰਮ ਲੈਦੇ ਸਨ। ਇੱਕ ਥਾਂ ਤੋ ਦੂਜੀ ਥਾਂ ਜਾਣ ਲਈ, ਇਹਨਾ ਦੁਆਰਾ ਬੈਂਲ-ਗੱਡੀਆਂ ਦੀ ਵਰਤੋ ਕੀਤੀ ਜਾਦੀ ਸੀ। ਜਿਸ ਕਰਕੇ ਇਹਨਾ ਨੂੰ ਗੱਡੀਆਂ ਵਾਲੇ ਕਿਹਾ ਜਾਦਾ ਸੀ। ਇਹਨਾ ਦੀਆ ਲੋੜਾਂ ਬਹੁਤ ਸ਼ੀਮਤ ਹੁੰਦੀਆ ਸਨ। ਜਿਸ ਕਰਕੇ ਬਹੁਤ ਥੋੜੇ ਜਿਹੇ ਸ਼ਮਾਨ ਨੂੰ ਇੱਕ ਥਾਂ ਤੋ ਦੂਜੀ ਥਾਂ ਤੇ ਲਿਜਾਣ ਵਿੱਚ ਸੋਖ ਹੁੰਦੀ ਸੀ। ਗੱਡੀਆਂ ਵਾਲੇ ਆਪਣੇ ਸਾਰੇ ਸ਼ਮਾਨ ਨੂੰ, ਬੜੀ ਹੀ ਵਿਉਂਤ ਨਾਲ ਗੱਡੀਆਂ ਉਪਰ ਰੱਖਦੇ ਅਤੇ ਫਿਰ ਤੁਰ ਪੈਦੇ ਸਨ। ਇਹਨਾ ਦੇ ਜਾਣ ਤੋ ਬਾਅਦ ਪਿੰਡ ਦਾ ਉਹ ਥਾਂ, ਜਿੱਥੋ ਇਹ ਉੱਠ ਕੇ ਗਏ ਹੁੰਦੇ ਸਨ, ਸੁੰਨਾ-ਸੁੰਨਾ ਜਾਪਣ ਲੱਗ ਪੈਦਾ ਸੀ। ਇਹਨਾ ਦਾ ਦੂਜੇ ਪਿੰਡ ਵੱਲ ਜਾਦਾ ਗੱਡੀਆਂ ਦਾ ਕਾਫ਼ਲਾ, ਦੂਰ ਤੱਕ ਨਜ਼ਰੀ ਆਉਦਾ ਰਹਿੰਦਾ ਸੀ। ਜਿਸ ਪਿੰਡ ਦੇ ਵਿੱਚ ਜਾ ਕੇ ਇਹ ਬੈਠ ਜਾਦੇ ਸਨ, ਉਸ ਪਿੰਡ ਦੇ ਵਿੱਚ ਰੋਣਕਾਂ ਲੱਗ ਜਾਦੀਆ ਸਨ। ਇਹਨਾ ਦੇ ਤੰਬੂ, ਪਿੰਡ ਦਾ ਜਿਵੇ ਵਿਹੜਾ ਭਰ ਦਿੰਦੇ ਸੀ ਅਤੇ ਰਾਤ ਨੂੰ ਤਾਰਿਆਂ ਦੇ ਵਾਗ ਚਮਕਦੇ ਸਨ।ਇਹਨਾ ਗੱਡੀਆਂ ਵਾਲਿਆ ਦਾ ਆਪਣਾ ਇੱਕ ਵੱਖਰਾ ਸ਼ਭਿਆਚਾਰ ਹੁੰਦਾ ਸੀ। ਜਿਹੜਾ ਕਿ ਸਾਡੇ ਤੋ, ਇਹਨਾ ਨੂੰ ਵੱਖ ਕਰਦਾ ਸੀ। ਇਹਨਾ ਦਾ ਪਹਿਰਾਵਾਂ ਬੜਾ ਹੀ ਵਿਲੱਖਣ ਹੁੰਦਾ ਸੀ। ਗੱਡੀਆਂ ਵਾਲਿਆ ਦੀਆ ਔਰਤਾਂ ਅਤੇ ਮਰਦ ਵੱਖਰੇ-ਵੱਖਰੇ ਤਰਾਂ ਦੇ ਪਹਿਰਾਵੇ ਪਾਉਦੇ ਸਨ। ਇਹਨਾ ਦੀਆ ਔਰਤਾਂ ਦੇ ਪਹਿਰਾਵੇ ਵਿੱਚ ਬਹੁਤ ਜਿਆਦਾ ਸ਼ਿੰਗਾਰ ਹੁੰਦਾ ਸੀ। ਉਹ ਆਪਣੀ ਤੰਗ ਕੁੜਤੀ ਦੇ ਨਾਲ, ਵਿਸ਼ਾਲ ਘੱਗਰਾਂ ਪਾਉਦੀਆ ਸਨ। ਉਹਨਾ ਦੇ ਦੋਹਾ ਪੈਰਾਂ ਦੇ ਵਿੱਚ ਪਿੱਤਲ ਦੇ ਵੱਡੇ ਘੁੰਗਟ ਅਤੇ ਪੰਜਾਬੀ ਜੁੱਤੀ ਪਾਈ ਹੁੰਦੀ ਸੀ। ਇਸ ਤੋ ਇਲਾਵਾ ਗਲੇ ਦੇ ਵਿੱਚ ਹਾਰ, ਕੰਨਾਂ ਵਿੱਚ ਲੰਮੇ-ਲੰਮੇ ਰਿੰਗ, ਨੱਕ ਵਿੱਚ ਨੱਥਲੀ ਅਤੇ ਸਿਰ ਉਪਰ ਸ਼ਿਤਾਰਿਆਂ ਭਰੀ ਚੁੰਨੀ ਹੁੰਦੀ ਸੀ। ਗੱਡੀਆਂ ਵਾਲਿਆ ਦੇ ਮਰਦ ਆਪਣੇ ਪਹਿਰਾਵੇ ਦੇ ਵਿੱਚ ਲੰਮੇ ਕੁੜਤੇਂ ਦੇ ਨਾਲ, ਚਾਦਰਾ ਬੰਨਦੇ ਹੁੰਦੇ ਸੀ। ਉਹਨਾ ਦੇ ਗਲਾਂ ਵਿੱਚ ਕਾਲੇ ਰੰਗ ਦੀਆ ਤਵੀਤੀਆਂ ਅਤੇ ਕੰਨਾਂ ਦੇ ਵਿੱਚ ਨੱਤੀਆਂ ਹੁੰਦੀਆ ਸਨ। ਉਹ ਆਪਣੇ ਸਿਰ ਉਪਰ ਗੋਲ ਨੁਮਾ ਰੰਗਦਾਰ ਸ਼ਾਫਾ ਬੰਨਦੇ ਅਤੇ ਪੈਰਾ ਦੇ ਵਿੱਚ ਨੋਕਦਾਰ ਜੁੱਤੀ ਪਾਉਦੇ ਸਨ। ਗੱਡੀਆਂ ਵਾਲਿਆ ਦੀ ਬੋਲੀ ਵੀ ਬਿਲਕੁਲ ਵੱਖਰੀ ਸੀ। ਉਹ ਆਪਸ ਵਿੱਚ ਗੱਲ ਕਰਦੇ ਸ਼ਮੇ, ਆਪਣੀ ਹੀ ਭਾਸ਼ਾ ਵਿੱਚ ਗੱਲ ਕਰਦੇ ਸਨ ਅਤੇ ਜਦੋ ਪਿੰਡ ਵਾਲਿਆ ਨਾਲ ਗੱਲ ਕਰਦੇ ਸਨ, ਤਾਂ ਪੰਜਾਬੀ ਬੋਲਦੇ ਸਨ। ਉਹਨਾ ਦੀ ਆਪਣੀ ਬੋਲੀ, ਪਿੰਡ ਵਾਲਿਆ ਨੂੰ ਨਹੀ ਸ਼ਮਝ ਆਉਦੀ ਸੀ। ਗੱਡੀਆਂ ਵਾਲਿਆ ਦੇ ਰਸ਼ਮ-ਰਿਵਾਜ਼ ਵੀ ਵੱਖਰੇ ਸਨ। ਉਹ ਆਪਣੇ ਧੀ-ਪੁੱਤ ਦਾ ਰਿਸ਼ਤਾ ਜਾ ਵਿਆਹ, ਵਟਾਦਰੇ ਦੇ ਰੂਪ ਵਿੱਚ ਕਰਦੇ ਸਨ। ਗੱਡੀਆਂ ਵਾਲਿਆ ਦੇ ਕੋਲ ਮੋਜੂਦ ਹਰ ਚੀਜ ਦਾ ਰੂਪ ਅਲੱਗ ਹੀ ਹੁੰਦਾ ਸੀ। ਉਹਨਾ ਦੀਆ ਗੱਡੀਆਂ ਦੀ ਬਣਤਰ ਵੱਖਰੀ ਜਿਹੀ ਹੁੰਦੀ ਸੀ ਅਤੇ ਬੜੇ ਹੀ ਰੀਝ ਨਾਲ ਸ਼ੰਗਾਰੀਆ ਹੁੰਦੀਆ ਸਨ। ਇਹਨਾ ਗੱਡੀਆਂ ਤੇ ਜੋੜਨ ਵਾਲੇ ਬਲਦਾਂ ਦੇ ਵੀ ਗਲ ਟੱਲੀਆਂ, ਪੈਰਾ ਵਿੱਚ ਘੁੰਗਰੂੰ, ਪਿੱਠ ਤੇ ਰੰਗਦਾਰ ਕੱਪੜਾ ਅਤੇ ਹੋਰ ਕਈ ਤਰਾਂ ਦਾ ਸ਼ਿੰਗਾਰ ਹੁੰਦਾ ਸੀ। ਇਸ ਤੋ ਇਲਾਵਾ, ਗੱਡੀਆਂ ਵਾਲਿਆ ਦੇ ਕੋਲ ਵਰਤੋ ਦੀਆ ਹੋਰ ਵਸਤਾਂ ਵੀ ਵਿਲੱਖਣ ਹੁੰਦੀਆ ਸਨ, ਜਿਵੇ ਇਹਨਾ ਦੇ ਕੋਲ ਮੋਜੂਦ ਖਾਣ-ਪੀਣ ਵਾਲੇ ਭਾਡਿਆਂ ਦੀ ਵਿਸ਼ੇਸ ਬਣਤਰ ਹੁੰਦੀ ਸੀ। ਇਹਨਾ ਨੇ ਆਪਣੇ ਮੰਜਿਆਂ ਦੇ ਉਪਰ ਵੀ ਵਿਸ਼ੇਸ ਕਲਾਕਾਰੀ ਕੀਤੀ ਹੁੰਦੀ ਸੀ। ਇਹ ਆਪਣੇ ਹੱਥੀ, ਲੱਕੜ ਦੇ ਮੰਜਿਆਂ ਨੂੰ ਬਣਾਉਦੇ ਅਤੇ ਉਹਨਾ ਦੇ ਪਾਵਿਆਂ ਨੂੰ ਘਮਾਉਦਾਰ ਅਤੇ ਬਾਹੀਆਂ ਨੂੰ ਗੋਲਨੁਮਾਂ ਆਕਾਰ ਦਿੰਦੇ ਸਨ। ਗੱਡੀਆਂ ਵਾਲੇ ਖਾਣ-ਪੀਣ ਦੇ ਬਹੁਤ ਸ਼ੋਕੀਨ ਸਨ। ਉਹ ਜਿਆਦਾਤਰ ਮਾਸ਼ਾਹਾਰੀ ਹੁੰਦੇ ਸਨ। ਆਪਣੇ ਮੀਟ ਖ਼ਾਣ ਦੇ ਸੋਕ ਕਾਰਨ, ਉਹ ਆਪਣੇ ਨਾਲ ਮੁਰਗੇ ਅਤੇ ਬੱਕਰੇ ਰੱਖਦੇ ਹੁੰਦੇ ਸਨ। ਗੱਡੀਆਂ ਵਾਲੇ ਆਮ ਤੋਰ ਤੇ ਕਈ ਤਰਾਂ ਦਾ ਨਸ਼ਾ ਵੀ ਕਰਦੇ ਸਨ। ਉਹਨਾ ਦੇ ਬਜ਼ੁਰਗਾ ਕੋਲ ਇੱਕ ਹੁੱਕਾਂ ਹੁੰਦਾ ਸੀ। ਜਿਸ ਦਾ ਆਕਾਰ ਕਾਫੀ ਵੱਡਾ ਹੁੰਦਾ ਸੀ। ਉਸ ਹੁੱਕੇ ਦੇ ਵਿੱਚ ਤਬਾਕੂੰ ਨੂੰ ਮੱਠੀ ਜਿਹੀ ਅੱਗ ਦੇ ਨਾਲ ਧੂੰਏ ਦਾ ਰੂਪ ਦਿੱਤਾ ਜਾਦਾ ਅਤੇ ਫਿਰ ਹੁੱਕੇ ਦੇ ਉਪਰ ਲੱਗੀ ਹੋਈ ਖ਼ਾਸ ਨਲੀ ਦੇ ਰਾਹੀ ਧੂੰਏ ਨੂੰ, ਸਾਹ ਦੁਆਰਾ ਸਰੀਰ ਅੰਦਰ ਖਿੱਚਿਆ ਜਾਦਾ, ਤਾਂ ਇੱਕ ਉੱਚੀ ਜਿਹੀ ਆਵਾਜ ਪੈਦਾ ਹੁੰਦੀ ਸੀ। ਉਸ ਹੁੱਕੇ ਨੂੰ ਗੱਡੀਆਂ ਵਾਲਿਆ ਦੇ ਬਜ਼ੁਰਗ ਨਸ਼ੇ ਦੇ ਤੋਰ ਤੇ ਵਰਤਦੇ ਸਨ। ਗੱਡੀਆਂ ਵਾਲੇ ਹੱਥੀ ਕੰਮਾ ਦੇ ਵਿੱਚ ਬਹੁਤ ਮਾਹਿਰ ਸਨ। ਉਹ ਲੋਹੇ ਦੇ ਘਰੇਲੂ ਵਰਤੋ ਵਾਲੇ ਸ਼ੰਦ, ਆਪਣੇ ਹੱਥੀ ਤਿਆਰ ਕਰ ਲੈਦੇ ਸਨ। ਪਿੰਡ ਵਾਲੇ ਆਪਣੀਆਂ ਵਰਤੋ ਦੀਆ ਵਸਤਾਂ, ਇਹਨਾ ਤੋ ਬਣਾ ਲੈਦੇ ਜਾ ਠੀਕ ਕਰਵਾਂ ਲੈਦੇ ਸਨ। ਇਹ ਆਪਣੀ ਇਸ ਮਿਹਨਤ ਬਦਲੇ, ਪਿੰਡ ਵਾਲਿਆਂ ਤੋ ਥੋੜੀ-ਬਹੁਤ ਲੋੜ ਪੂਰੀ ਕਰ ਲੈਦੇ ਸਨ। ਗੱਡੀਆਂ ਵਾਲੇ ਥੋੜਾਂ-ਬਹੁਤ ਵਪਾਰ ਵੀ ਕਰ ਲੈਦੇ ਸਨ। ਇਹਨਾ ਕੋਲ ਚੰਗੀ ਨਸ਼ਲ ਦੇ ਬਲਦ ਹੁੰਦੇ ਸਨ, ਜਿੰਨਾ ਨੂੰ ਪਿੰਡ ਵਾਲੇ ਅਕਸ਼ਰ ਪਸ਼ੰਦ ਕਰ ਲੈਦੇ ਅਤੇ ਇਹਨਾ ਤੋ ਖ਼ਰੀਦ ਲੈਦੇ ਸਨ। ਇਸ ਤਰਾਂ ਇਹਨਾ ਨੂੰ ਕੁਝ ਕਮਾਈ ਹੋ ਜਾਦੀ ਸੀ। ਗੱਡੀਆਂ ਵਾਲਿਆ ਕੋਲ ਕਮਾਈ ਦੇ ਬਹੁਤ ਜਿਆਦਾ ਸ਼ਾਧਨ ਨਹੀ ਸਨ। ਇਸ ਲਈ ਇਹ ਜਿਆਦਾਤਰ ਪਿੰਡ ਵਾਲਿਆਂ ਦੇ ਉਪਰ ਨਿਰਭਰ ਸਨ। ਗੱਡੀਆਂ ਵਾਲੇ ਆਪਣੀਆ ਹੋਰ ਲੋੜਾਂ ਨੂੰ, ਪਿੰਡ ਦੇ ਘਰਾਂ ਤੋ ਮੰਗ ਕੇ ਪੂਰਾ ਕਰਦੇ ਸਨ। ਉਦਾਹਰਣ ਵਜੋਂ - ਪਸ਼ੂਆਂ ਲਈ ਚਾਰਾਂ, ਆਟਾਂ, ਵਸਤਾਂ ਆਦਿ ਇਹਨਾ ਨੂੰ ਪਿੰਡ ਵਾਲਿਆਂ ਤੋ ਮੰਗਿਆ ਮਿਲ ਜਾਦਾ ਸੀ। ਪਿੰਡ ਵਾਲੇ ਵੀ ਆਪਣੀ ਖੁਸ਼ੀ ਨਾਲ, ਦਾਨ ਦੇ ਰੂਪ ਵਿੱਚ ਇਹਨਾ ਦੀਆ ਲੋੜਾਂ ਪੂਰੀਆ ਕਰ ਦਿੰਦੇ ਸਨ। ਗੱਡੀਆਂ ਵਾਲੇ ਇੱਕ ਪਿੰਡ ਤੋ ਦੂਜੇ ਪਿੰਡ ਪਰਵਾਸ਼ ਉਸ ਵੇਲੇ ਕਰਦੇ ਸਨ, ਜਦੋ ਇੱਕ ਪਿੰਡ ਦੇ ਹਰ ਘਰ ਤੋ ਉਹਨਾ ਦੀ ਲੋੜ ਪੂਰੀ ਹੋ ਜਾਦੀ ਸੀ। ਫ਼ਿਰ ਇਹ ਦੂਜੇ ਪਿੰਡ ਜਾ ਕੇ ਨਵੇ ਮਹਿਮਾਨਾਂ ਵਾਗ, ਉਸ ਪਿੰਡ ਦੇ ਘਰਾਂ ਤੋ ਆਪਣੀ ਲੋੜ ਪੂਰੀ ਕਰਨੀ ਸੁਰੂ ਕਰ ਦਿੰਦੇ ਸਨ। ਇਸ ਤਰਾਂ ਇਹ ਪੰਜਾਬ ਦੇ ਹਰ ਘਰ ਤੋ ਲੋੜ ਪੂਰੀ ਕਰ ਕੇ, ਆਪਣਾ ਜੀਵਨ ਬਸ਼ਰ ਕਰਦੇ ਸਨ।ਗੱਡੀਆਂ ਵਾਲੇ ਪਿਛਲੇ ਕੁਝ ਸਾਲਾ ਤੋ, ਵੱਖ-ਵੱਖ ਥਾਵਾਂ ਦੇ ਉਪਰ ਪੱਕੇ ਤੋਰ ਤੇ ਸ਼ਥਾਪਿਤ ਹੋ ਗਏ ਹਨ। ਉਹ ਹੁਣ ਇੱਕ ਥਾਂ ਤੋ ਦੂਜੇ ਥਾਂ ਤੇ ਪਰਵਾਸ਼ ਨਹੀ ਕਰਦੇ ਅਤੇ ਉਹਨਾ ਨੇ ਆਮ ਵਿਅਕਤੀ ਦੀ ਤਰਾਂ ਜੀਵਨ ਬਤੀਤ ਕਰਨਾ ਸੁਰੂ ਕਰ ਦਿੱਤਾ ਹੈ। ਗੱਡੀਆਂ ਵਾਲੇ ਮੰਗਣਾਂ ਛੱਡ ਕੇ, ਆਪ ਕਮਾਉਣ ਲੱਗ ਪਏ ਹਨ। ਉਹਨਾ ਦੇ ਬੱਚੇ ਵੀ ਆਪਣੇ ਸ਼ਭਿਆਚਾਰ ਤੋ ਦੂਰ ਹੁੰਦੇ ਜਾ ਰਹੇ ਹਨ। ਉਹ ਆਪਣੇ ਰਵਾਇਤੀ ਪਹਿਰਾਵੇ ਨੂੰ ਛੱਡ, ਸ਼ਾਧਾਰਨ ਪਹਿਰਾਵੇ ਨੂੰ ਤਜ਼ਵੀਹ ਦੇਣ ਲੱਗੇ ਹਨ। ਗੱਡੀਆਂ ਵਾਲੇ ਹੁਣ ਖੁੱਲੇ ਅਸ਼ਮਾਨ ਹੇਠਾ ਰਹਿਣ ਦੀ ਥਾਂ, ਆਪਣੇ ਇੱਟਾਂ ਨਾਲ ਬਣਾਏ ਹੋਏ ਕਮਰਿਆਂ ਵਿੱਚ ਰਹਿੰਦੇ ਹਨ। ਉਹਨਾ ਕੋਲ ਗੱਡੀਆਂ ਦੀ ਗਿਣਤੀ ਵੀ ਨਾਂ-ਮਾਤਰ ਰਹਿ ਗਈ ਹੈ, ਜਿਹਨਾ ਕਰਕੇ ਇਹਨਾ ਨੂੰ ਗੱਡੀਆਂ ਵਾਲੇ ਕਿਹਾ ਜਾਦਾ ਸੀ। ਗੱਡੀਆਂ ਵਾਲਿਆ ਦੇ ਇੱਕ ਥਾਂ ਟਿਕਣ ਦਾ ਅਤੇ ਆਤਮ-ਨਿਰਭਰ ਹੋਣ ਦਾ ਕਾਰਨ, ਇਹਨਾ ਲਈ ਸਾਡੀ ਸੋਚ ਦੇ ਵਿੱਚ ਤਬਦੀਲੀ ਹੈ। ਹੁਣ ਸਾਡੇ ਕੋਲ ਪੁਰਾਣੇ ਬਜੁਰਗਾਂ ਵਰਗੇ ਦਿਲ ਨਹੀ ਰਹੇ, ਜਿਹੜੇ ਗੱਡੀਆਂ ਵਾਲਿਆ ਨੂੰ ਆਪਣੇ ਪਿੰਡ ਵਿੱਚ ਆਏ ਹੋਏ ਮਹਿਮਾਨ ਸ਼ਮਝਦੇ ਸਨ ਅਤੇ ਉਹਨਾ ਦੀ ਹਰ ਮੰਗਤ, ਖ਼ੁਸ਼ੀ ਦੇ ਨਾਲ ਪੂਰੀ ਕਰਦੇ ਸਨ। ਅੱਜ ਦੇ ਸ਼ਮੇ ਗੱਡੀਆਂ ਵਾਲਿਆ ਨੂੰ ਸਾਡੇ ਘਰਾਂ ਵਿੱਚੋ ਕੁਝ ਨਹੀ ਮਿਲਦਾ, ਕਿਉਕਿ ਅਸੀ ਖੁਦ ਥੁੜਾਂ ਦੇ ਮਾਰੇ ਪਏ ਹਾ। ਸਾਡੀਆ ਆਪਣੀਆ ਲੋੜਾਂ ਨਹੀ ਪੂਰੀਆਂ ਹੋ ਰਹੀਆ, ਅਸੀ ਕਿਸੇ ਦੀਆ ਲੋੜਾਂ ਕੀ ਪੂਰੀਆਂ ਕਰਾਗੇ ? ਇਸ ਲਈ ਗੱਡੀਆਂ ਵਾਲੇ ਪਿੰਡਾਂ ਦੇ ਘਰਾ ਤੋ ਮੰਗਣਾ ਛੱਡ ਕੇ, ਖੁਦ ਕਮਾਉਣ ਲੱਗ ਪਏ ਹਨ ਅਤੇ ਇੱਕ ਥਾਂ ਉਪਰ ਪੱਕੇ ਤੋਰ ਤੇ ਵੱਸ ਗਏ ਹਨ।By - ਐਂਡਵੋਕੇਟ ਉਂਕਾਰ ਸਿੰਘ ਭਲੂਰ, ਪਿੰਡ-ਭਲੂਰ, ਜਿਲਾਂ-ਮੋਗਾ, ਪੰਜਾਬ (ਭਾਰਤ)-151207