Friday, 17 May 2013

ਕੁਦਰਤ ਨੂੰ ਨਹੀ ਸ਼ਮਝ ਸਕੇਗਾ ਵਿਗਿਆਨ

ਕੁਦਰਤ ਦੇ ਰੰਗ ਅਨੇਕ ਹਨ। ਸਾਰਾ ਸ਼ੰਸਾਰ ਇਹਨਾ ਰੰਗਾਂ ਦੇ ਨਾਲ ਭਰਿਆ ਪਿਆ ਹੈ, ਜਿਹਨਾ ਨੂੰ ਦੇਖਣ ਲਈ ਸਾਡਾ ਇਹ ਜੀਵਨ ਬਹੁਤ ਹੀ ਛੋਟਾ ਹੈ। ਕੁਦਰਤ ਦੇ ਵੱਖ-ਵੱਖ ਰੰਗਾਂ ਵਿੱਚ ਮਨੁੱਖ, ਰੁੱਖ, ਸੂਰਜ਼, ਚੰਦ-ਤਾਰੇ, ਜੀਵ-ਜੰਤੂ ਆਦਿ ਹਨ, ਜਿਹੜੇ ਲਗਾਤਾਰ ਆਪਣੀ ਕਿਰਿਆਂ ਕਰ ਰਹੇ ਹਨ। ਇਹ ਸਭ ਕੁਝ ਬੜੇ ਹੀ ਨਿਯਮ-ਬੱਧ ਤਰੀਕੇ ਨਾਲ ਹੋ ਰਿਹਾ ਹੈ। ਇਸ ਤਰਾਂ ਹੀ ਰੁੱਤਾਂ ਅਤੇ ਮੋਸ਼ਮ ਆਪਣੇ-ਆਪ ਬਦਲ ਰਹੇ ਹਨ। ਸਾਡੀ ਧਰਤੀ ਮਾਂ ਆਪਣੀ ਕੁੱਖ ਵਿੱਚੋ ਰੁੱਖਾਂ, ਫੁੱਲਾਂ, ਫਸ਼ਲਾਂ ਨੂੰ ਪੈਦਾ ਕਰ ਰਹੀ ਹੈ ਅਤੇ ਇਸ ਦੀ ਮਿੱਟੀ, ਹਰ ਇੱਕ ਦੇ ਅੰਤ ਨੂੰ ਆਪਣੇ ਅੰਦਰ ਸਮਾ ਰਹੀ ਹੈ। ਇਸ ਤਰਾਂ ਕੁਦਰਤ ਵਿੱਚ ਉਹ ਸਭ ਕੁਝ ਹੈ, ਜੋ ਕਿ ਜੀਵਨ ਦੇ ਲਈ ਜਰੂਰੀ ਹੈ। ਜਿਸ ਕਾਰਨ ਧਰਤੀ ਦੇ ਉਪਰ ਅਨੇਕਾਂ ਤਰਾਂ ਦੇ ਜੀਵ ਵਾਸ਼ ਕਰਦੇ ਹਨ। ਹਰ ਇੱਕ ਜੀਵ ਦੇ ਸਰੀਰ ਦੀ ਕੁਦਰਤੀ ਰਚਨਾਂ ਵੱਖਰੀ ਅਤੇ ਕਮਾਲ ਦੀ ਹੈ। ਇਸ ਕੁਦਰਤ ਦੇ ਵਿੱਚ ਸਭ ਤੋ ਉੱਤਮ ਜੀਵ ਮਨੁੱਖ ਹੈ, ਜਿਸ ਦੇ ਸਰੀਰ ਦੀ ਕੁਦਰਤੀ ਬਣਤਰ ਵੀ ਹੈਰਾਨੀਜ਼ਨਕ ਹੈ। ਮਨੁੱਖੀ ਸਰੀਰ ਦੇ ਹਰ ਅੰਗ ਦਾ ਰੂਪ ਅਤੇ ਕਾਰਜ ਵੱਖਰਾ-ਵੱਖਰਾ ਹੈ। ਸਾਡੇ ਦੇਖਣ ਲਈ ਅੱਖਾਂ ਅਤੇ ਤੁਰਨ ਲਈ ਪੈਰ ਹਨ। ਇਹ ਸਭ ਕੁਝ ਕੁਦਰਤ ਦੀ ਹੀ ਦੇਣ ਹਨ। ਇਸ ਤਰਾਂ ਜੇਕਰ ਅਸ਼ਮਾਨ ਦੇ ਵਿੱਚ ਸ਼ਨੀ, ਮੰਗਲ, ਬੁੱਧ, ਸੁੱਕਰ ਅਦਿ ਗਤੀ ਕਰ ਰਹੇ ਹਨ, ਤਾ ਇਹ ਸਭ ਕੁਦਰਤ ਦੇ ਕੰਟਰੋਲ ਵਿੱਚ ਹੋ ਰਿਹਾ ਹੈ ਅਤੇ ਜੇਕਰ ਧਰਤੀ ਦੇ ਉਪਰ ਪਾਣੀ, ਹਵਾਂ ਜਾ ਆਕਸ਼ੀਜਨ ਮੋਜੂਦ ਹੈ, ਤਾਂ ਇਸ ਦਾ ਕਾਰਨ ਵੀ ਕੁਦਰਤ ਹੈ। ਇਸ ਤੋ ਸਾਬਤ ਹੁੰਦਾ ਹੈ, ਕਿ ਕੁਦਰਤ ਮਹਾਨ ਹੈ।
ਕੁਦਰਤ ਦੀ ਮਹਾਨਤਾ ਨੂੰ ਕਾਫੀ ਸਾਲਾ ਤੋ ਵਿਗਿਆਨ ਦੇ ਦੁਆਰਾ ਸ਼ਮਝਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਵਿਗਿਆਨੀਆਂ ਦੇ ਦੁਆਰਾ ਹਰ ਸਾਲ ਕੁਦਰਤ ਦੇ ਸ਼ੰਬੰਧ ਵਿੱਚ ਨਵੀ ਖ਼ੋਜ ਕੀਤੀ ਜਾਦੀ ਹੈ, ਪਰ ਹਰ ਖੋਂਜ ਦੇ ਨਾਲ ਇੱਕ ਨਵਾਂ ਰਹੱਸ ਪੈਦਾ ਹੋ ਜਾਦਾ ਹੈ। ਕੁਦਰਤ ਦੇ ਜਿਸ ਭਾਗ ਦੀ ਵੀ ਖੋਂਜ ਕੀਤੀ ਜਾਦੀ ਹੈ, ਉਸ ਭਾਗ ਦੀ ਉਤਪਤੀ ਤੇ ਸੁਆਲ ਪੈਦਾ ਹੋ ਜਾਦੇ ਹਨ। ਜਿਸ ਤਰਾਂ ਵਿਗਿਆਨ ਨੇ 'ਡਾਇਨਾਸੋਰ' ਜੀਵ ਖੋਜੇ ਤਾਂ ਹਨ, ਪਰ ਇਹ ਕਿੱਥੋ ਆਏ ? ਇਸ ਬਾਰੇ ਨਹੀ ਦੱਸ ਸਕਿਆ। ਇਸ ਤੋ ਇਲਾਵਾ ਵਿਗਿਆਨ ਹੁਣ ਤੱਕ ਅਸ਼ਮਾਨ ਦੇ ਵਿੱਚ ਸਿਰਫ਼ ਮੰਗਲ ਅਤੇ ਚੰਦ ਦੇ ਉਪਰ ਹੀ ਪਹੁੰਚ ਕਰ ਸਕਿਆ ਹੈ, ਪਰ ਇਹਨਾ ਦੋਹਾ ਬਾਰੇ ਵੀ ਸ਼ਪੱਸਟ ਜਾਣਕਾਰੀ ਨਹੀ ਹਾਸ਼ਲ ਕਰ ਸਕਿਆ ਹੈ।
ਵਿਗਿਆਨ ਦੇ ਦੁਆਰਾ ਕੁਦਰਤ ਦੇ ਸੰਬੰਧ ਵਿੱਚ ਕੀਤੇ ਗਏ ਦਾਅਵੇਂ ਵੀ ਸ਼ਮੇ-ਸ਼ਮੇ ਤੇ ਝੂਠੇ ਸ਼ਾਬਤ ਹੋਏ ਹਨ। ਇੱਕ ਮਸ਼ਹੂਰ ਵਿਗਿਆਨੀ ਨੇ ਦਸ਼ੰਬਰ 2012 ਵਿੱਚ ਦੁਨਿਆਂ ਦੇ ਖਤਮ ਹੋਣ ਦੀ ਗੱਲ ਕਹੀ ਸੀ, ਜੋ ਕਿ ਝੂਠੀ ਸ਼ਾਬਤ ਹੋਈ। ਇਸੇ ਤਰਾਂ ਵਿਗਿਆਨ ਨੇ ਧਰਤੀ ਦੇ ਤਾਪਮਾਨ ਵੱਧਣ ਕਰਕੇ, ਗਲੇਸ਼ੀਅਰ ਪਿਘਲਣ ਦੀ ਗੱਲ ਕੀਤੀ ਸੀ, ਉਸ ਨੂੰ ਕੁਦਰਤ ਨੇ ਫਿਰ ਤੋ ਜੋਰਦਾਰ ਸ਼ਰਦੀ ਦੇ ਨਾਲ ਜਮਾਂ ਕੇ ਪਹਿਲਾ ਵਾਲਾ ਰੂਪ ਦੇ ਦਿੱਤਾ ਹੈ। ਵਿਗਿਆਨ ਨੇ ਮਨੁੱਖੀ ਸ਼ਰੀਰ ਅਤੇ ਜੀਵ-ਜੰਤੂਆਂ ਉਪਰ ਵੀ ਬਹੁਤ ਵੱਡੀ ਖੋਜ਼ ਕੀਤੀ ਹੈ। ਜਿਸ ਨਾਲ ਵਿਗਿਆਨ ਨੂੰ ਮਨੁੱਖੀ ਸ਼ਰੀਰ ਦੇ ਹਰ ਅੰਗ ਅਤੇ ਜੀਵ-ਜੰਤੂ ਦੀ ਹਰ ਨਸ਼ਲ ਬਾਰੇ ਗਿਆਨ ਹੈ, ਪਰ ਇਹ ਮਨੁੱਖ ਅਤੇ ਜੀਵ-ਜੰਤੂ ਧਰਤੀ ਉਪਰ ਕਦੋ ਅਤੇ ਕਿਵੇ ਆਏ ? ਇਸ ਬਾਰੇ ਵਿਗਿਆਨ ਚੁੱਪ ਹੈ।
ਸੋਂ, ਅੰਤ ਵਿੱਚ ਕਿਹਾ ਜਾ ਸਕਦਾ ਹੈ ਕਿ ਕੁਦਰਤ ਨੂੰ ਸ਼ਮਝਣਾ, ਮੁਸ਼ਕਿਲ ਹੀ ਨਹੀ, ਨਾ-ਮੁਮਕਿਨ ਹੈ। ਵਿਗਿਆਨ ਦੀ ਸੋਂਚ ਦਾ ਦਾਇਰਾਂ ਬਹੁਤ ਛੋਟਾ ਅਤੇ ਕੁਦਰਤ ਦਾ ਪਿਸਾਰਾਂ ਬਹੁਤ ਵੱਡਾ ਹੈ। ਕੁਦਰਤ ਇੰਨੀ ਵਿਸ਼ਾਲ ਹੈ, ਕਿ ਇਸ ਦਾ ਕੋਈ ਅੰਤ ਹੀ ਨਹੀ। ਜਿਸ ਕਰਕੇ ਵੱਡੇ-ਵੱਡੇ ਵਿਗਿਆਨੀ, ਇਸ ਨੂੰ ਲੱਭਦੇ-ਲੱਭਦੇ ਆਪ ਗੁਆਚ ਗਏ। ਕੁਦਰਤ ਦਾ ਨਾ ਤਾ ਕੋਈ ਜਨਮ ਹੈ ਅਤੇ ਨਾ ਹੀ ਕੋਈ ਮਰਨ ਹੈ। ਇਹ ਅਮਰ ਹੈ। ਵਿਗਿਆਨ ਦੇ ਦੁਆਰਾ ਕਿਹਾ ਗਿਆ ਹੈ ਕਿ ਕੁਦਰਤ ਦਾ ਜਨਮ, ਇੱਕ ਧਮਾਕੇਂ ਤੋ ਹੋਇਆ। ਇਹ ਇੱਕ ਕਾਲਪਨਿਕ ਧਾਰਨਾ ਹੈ। ਕੁਦਰਤ ਦਾ ਅੰਤਮ ਸਮਾਂ ਕਦੋ ਹੋਵੇਗਾ ? ਇਸ ਸ਼ੁਆਲ ਦਾ ਜਵਾਬ ਵੀ ਵਿਗਿਆਨ ਕੋਲ ਕਾਲਪਨਿਕ ਹੋ ਸਕਦਾ ਹੈ, ਠੋਸ਼ ਨਹੀ। ਕੁਦਰਤ ਦੇ ਵਿੱਚ ਵਾਸ਼ ਕਰ ਰਹੇ ਜ਼ੀਵ-ਜੰਤੂ ਅਤੇ ਮਨੁੱਖ ਜਨਮ ਤੋ ਲੈ ਕੇ ਮਰਨ ਤੱਕ, ਇੱਕ ਨਿਸ਼ਚਿਤ ਉਮਰ ਦਾ ਜੀਵਨ ਬਤਾਉਦੇ ਹਨ। ਇਹਨਾ ਜੀਵ-ਜੰਤੂਆਂ ਅਤੇ ਮਨੁੱਖ ਦੀ ਰੂਹ, ਜਨਮ ਤੋ ਪਹਿਲਾ ਕਿੱਥੇ ਸੀ ਅਤੇ ਮਰਨ ਤੋ ਬਾਅਦ ਕਿੱਥੇ ਹੋਵੇਗੀ? ਇਹ ਕੁਦਰਤ ਹੀ ਜਾਣਦੀ ਹੈ। ਇਸ ਬਾਰੇ ਵਿਗਿਆਨ ਨਹੀ ਦੱਸ ਸਕਦਾ। ਮਨੁੱਖ ਅਤੇ ਜੀਵ-ਜੰਤੂਆਂ ਦੀਆ ਸ਼ਰੀਰਕ ਕਿਰਿਆਵਾਂ ਵੀ ਕੁਦਰਤੀ ਤੋਰ ਤੇ ਆਪਣੇ-ਆਪ ਹੋ ਰਹੀਆ ਹਨ। ਇਹ ਕਿਰਿਆਵਾਂ, ਵਿਗਿਆਨ ਦੇ ਦੁਆਰਾ ਬਣਾਏ ਗਏ ਰੋਬੋਂਟ ਵਿੱਚ ਆਪਣੇ-ਆਪ ਨਹੀ ਹੋ ਸਕਦੀਆ। ਇਸ ਤਰਾਂ ਵਿਗਿਆਨ ਭਾਵੇਂ, ਸਾਡੇ ਲਈ ਗਿਆਨ ਦਾ ਸਭ ਤੋ ਵੱਡਾ ਸੋਮਾਂ ਹੈ, ਪਰ ਇਹ ਕਦੇ ਵੀ ਕੁਦਰਤ ਦੇ ਸੰਬੰਧ ਵਿੱਚ ਸੰਪੂਰਨ ਗਿਆਨ ਸਾਡੇ ਸਾਹਮਣੇ ਨਹੀ ਰੱਖ ਸਕੇਗਾ।
By - ਐਂਡਵੋਕੇਟ ਉਂਕਾਰ ਸਿੰਘ ਭਲੂਰ, ਪਿੰਡ-ਭਲੂਰ, ਜਿਲਾਂ-ਮੋਗਾ, ਪੰਜਾਬ (ਭਾਰਤ)-151207