Saturday, 9 November 2013

ਹੁਣ ਰਿਸ਼ਤੇ ਨਿਭਾਉਣੇ ਸੋਖੇ ਨਹੀ

ਹਰ ਪਾਸੇ ਇਹੀ ਦੁਹਾਈ ਪਾਈ ਜਾ ਰਹੀ ਹੈ, ਕਿ ਰਿਸ਼ਤੇ ਟੁੱਟਦੇ ਜਾ ਰਹੇ ਹਨ। ਹਰ ਕੋਈ ਕਹਿ ਰਿਹਾ ਹੈ, ਕਿ ਰਿਸ਼ਤਿਆ ਵਿੱਚ ਪਹਿਲਾ ਵਰਗੀ ਮਿਠਾਸ਼ ਨਹੀ ਰਹੀ। ਕਿਸੇ ਨਾ ਕਿਸੇ ਅਖਬਾਰ ਵਿੱਚ ਵੀ, ਇਸ ਸੰਬੰਧੀ ਲੇਖ਼ ਛਪਦੇ ਰਹਿੰਦੇ ਹਨ। ਅਖ਼ਬਾਰਾਂ ਵਿੱਚ ਇਹਨਾ ਗੱਲਾ ਨੂੰ ਕਿਹਾ ਜਾ ਰਿਹਾ ਹੈ, ਕਿ ਅਸੀ ਸਿਰਫ ਆਪਣੇ ਬਾਰੇ ਸੋਚ ਰਹੇ ਹਾ ਅਤੇ ਰਿਸ਼ਤਿਆ ਨੂੰ ਨਿਕਾਰ ਰਹੇ ਹਾਂ। ਸੱਥਾਂ ਵਿੱਚ ਬੈਠੇ ਬਜ਼ੁਰਗ ਵੀ ਪੁਰਾਣੇ ਜਮਾਨੇ ਚੰਗੇ ਹੋਣ ਅਤੇ ਹੁਣ ਆਪਣੇ ਖੂਨ ਦੇ ਬਦਲ ਜਾਣ ਦੀਆ ਗੱਲਾਂ ਕਰਦੇ ਹਨ। ਹਰ ਘਰ ਵਿੱਚ ਲੜਾਈ-ਝਗੜੇ ਵੱਧ ਗਏ ਹਨ। ਸਾਡੇ ਪਰਿਵਾਰ ਵੰਡੇ ਗਏ ਹਨ। ਦੋ ਭਰਾ ਇਕੱਠੇ ਨਹੀ ਰਹਿਣਾ ਚਾਹੁੰਦੇ। ਇਸ ਲਈ ਘਰਾਂ ਵਿੱਚ ਕੰਧਾ ਨਿਕਲ ਰਹੀਆ ਹਨ। ਜਿਸ ਨਾਲ ਸਾਡੇ ਘਰ ਛੋਟੇ-ਛੋਟੇ ਟੁਕੜਿਆ ਵਿੱਚ ਵੰਡੇ ਗਏ ਹਨ। ਇਹਨਾ ਟੁੱਟਦਿਆ ਰਿਸ਼ਤਿਆ ਦੇ ਵਿੱਚ ਬਜ਼ੁਰਗਾ ਦੀ ਹਾਲਤ ਬਹੁਤ ਮਾੜੀ ਹੈ। ਉਹਨਾ ਨੂੰ ਕੋਈ ਵੀ ਧਿਰ ਰੱਖ ਕੇ ਰਾਜੀ ਨਹੀ ਹੈ। ਇਸ ਲਈ ਬਿਰਧ ਆਸ਼ਰਮਾ ਵਿੱਚ ਬਜੁਰਗਾ ਦੀ ਗਿਣਤੀ ਵੱਧ ਰਹੀ ਹੈ। ਰੱਬ ਦਾ ਰੂਪ ਕਹੀ ਜਾਣ ਵਾਲੀ ਬੁੱਢੀ ਮਾਂ ਵੀ ਅੱਜ ਰੁਲ ਰਹੀ ਹੈ ਅਤੇ ਬੁੱਢਾ ਬਾਪ ਮੋਡੇ ਦਾ ਸ਼ਹਾਰਾ ਭਾਲਦਾ ਹੈ, ਪਰ ਹੁਣ ਉਹਨਾ ਮੋਡਿਆਂ ਤੇ ਉਹਨਾ ਦੇ ਹੱਥ ਰੱਖਣ ਲਈ ਥਾਂ ਨਹੀ ਹੈ। ਇਹ ਹਰ ਥਾਂ ਉਪਰ ਵਾਪਰ ਰਿਹਾ ਹੈ। ਇਹ ਸਭ ਕੁਝ ਕਿਉ ਹੋ ਗਿਆ ਅਤੇ ਪਹਿਲਾ ਵਾਲਾ ਸ਼ਮਾ ਅਤੇ ਰਿਸ਼ਤੇ ਕਿਉ ਨਹੀ ਰਹੇ। ਇੱਕ ਦੂਜੇ ਦੀ ਆਲੋਚਨਾ ਨਹੀ ਕਰਨੀ, ਬਲਕਿ ਸੋਚਣਾ ਚਾਹੀਦਾ ਹੈ, ਕਿ ਸਭ ਕਿਉ ਹੋ ਗਿਆ ? ਆਉ ਵਿਚਾਰੀਏ
ਰਿਸ਼ਤੇ ਫਿੱਕੇ ਹੋਣ ਦਾ ਸਭ ਤੋ ਵੱਡਾ ਕਾਰਨ ਮਹਿੰਗਾਈ ਹੈ। ਮਹਿੰਗਾਈ ਨੇ ਸਾਡੀਆ ਥੁੜਾਂ ਪੈਦਾ ਕਰ ਦਿੱਤੀਆ ਨੇ। ਇੱਕ ਲੋੜ ਪੂਰੀ ਹੋ ਜਾਦੀ ਹੈ ਤਾਂ ਦੂਜੀ ਲੋੜ ਪੈਦਾ ਹੋ ਜਾਦੀ ਹੈ। ਸਾਡਾ ਕੁਝ ਵੀ ਪੂਰਾ ਹੀ ਨਹੀ ਹੁੰਦਾ ਹੀ ਨਹੀ। ਅਜਿਹੀ ਹਾਲਤ ਦੇ ਵਿੱਚ ਅਸੀ ਰਿਸ਼ਤਿਆਂ ਦੇ ਲਈ ਸ਼ਮਾਂ ਕਿਵੇ ਕੱਢੀਏ ? ਸਾਨੂੰ ਆਪਣਾ ਫ਼ਿਕਰ ਬਣ ਗਿਆ ਹੈ, ਤਾ ਫਿਰ ਰਿਸ਼ਤਿਆ ਵੱਲ ਸਾਡਾ ਧਿਆਨ ਕਿਵੇ ਜਾਵੇ ? ਅਸੀ ਹਰ ਵੇਲੇ ਆਪਣੇ ਪਰਿਵਾਰ ਦੇ ਤਾਣੇ-ਬਾਣੇ ਵਿੱਚ ਉਲਝੇ ਰਹਿੰਦੇ ਹਾਂ। ਅੱਜ ਕੱਲ ਪੂੰਜੀਵਾਦ ਦੇ ਯੁੱਗ ਨੇ ਸਾਡੀਆ ਭਾਵਨਾਵਾ ਨੂੰ ਦਬੋਚ ਲਿਆ ਹੈ, ਪਰ ਭਾਵਨਾਵਾ ਦੇ ਆਧਾਰ ਤੇ ਰਿਸ਼ਤੇ ਖੜੇ ਹੁੰਦੇ ਹਨ। ਅੱਜ ਹਰ ਚੀਜ ਅਸੀ ਪੈਸੇ ਨਾਲ ਹਾਸਲ ਕਰ ਸਕਦੇ ਹਾਂ, ਤਾ ਇਸ ਕਰਕੇ ਰਿਸ਼ਤੇ ਪਿੱਛੇ ਹੋ ਗਏ ਹਨ। ਪੁਰਾਣੇ ਜਮਾਨੇ ਦੇ ਵਿੱਚ ਮਹਿੰਗਾਈ ਬਹੁਤ ਘੱਟ ਹੁੰਦੀ ਸੀ।
ਦਾਦਾ ਜੀ ਕਹਿੰਦੇ ਹੁੰਦੇ ਸੀ, ਕਿ ਇੱਕ ਰੁਪਏ ਬਹੁਤ ਜਿਆਦਾ ਸ਼ਮਾਨ ਆ ਜਾਦਾ ਸੀ। ਇਸ ਕਰਕੇ ਉਸ ਸ਼ਮੇ ਪੈਸ਼ੇ ਦੇ ਨਾਲੋ, ਰਿਸ਼ਤਿਆ ਦੀ ਬਹੁਤ ਕਦਰ ਸੀ, ਪਰ ਅੱਜ ਸ਼ਥਿਤੀ ਬਿਲਕੁਲ ਉਲਟ ਹੈ। ਮਹਿੰਗਾਈ ਦੇ ਕਾਰਨ ਅੱਜ ਪੈਸ਼ੇ ਤੋ ਬਿਨਾ ਕਿਸੇ ਨੂੰ ਹੋਰ ਕੁਝ ਯਾਦ ਨਹੀ ਰਹਿੰਦਾ। ਪਰ ਇਸ ਵਿੱਚ ਸਾਡਾ ਕਸ਼ੂਰ ਨਹੀ ਹੈ। ਹਰ ਲੋੜੀਦੀ ਚੀਜ ਨਾ ਮਿਲਣ ਕਰਕੇ ਸਾਨੂੰ ਸ਼ਵਾਰਥੀ ਹੋਣਾ ਪੈ ਰਿਹਾ ਹੈ। ਅੱਜ-ਕੱਲ ਬਹੁਤ ਸਾਰੀ ਮਿਹਨਤ ਵਿੱਚੋ ਬਹੁਤ ਥੋੜਾ ਹਾਸਲ ਹੁੰਦਾ ਹੈ, ਜਿਸ ਨਾਲ ਸਿਰਫ ਆਪਣੀ ਲੋੜ ਪੂਰੀ ਹੁੰਦੀ ਹੈ, ਤਾਂ ਫਿਰ ਦੂਸਰੇ ਦੀ ਲੋੜ ਨੂੰ ਕਿਵੇ ਪੂਰਾ ਕਰੀਏ ? ਰਿਸ਼ਤੇਦਾਰੀਆਂ ਇਸ ਲਈ ਵੀ ਨਿਭਾਉਣੀਆਂ ਔਖੀਆਂ ਹੋ ਗਈਆ ਹਨ, ਕਿਉਕਿ ਸਾਡੀਆ ਮਜਬੂਰੀਆਂ ਹੀ ਬਹੁਤ ਵੱਧ ਗਈਆ ਹਨ। ਪਰਿਵਾਰਿਕ ਮਜਬੂਰੀਆਂ ਵਿੱਚ ਅਸੀ ਇਸ ਹੱਦ ਤੱਕ ਉਲਝ ਗਏ ਹਾਂ, ਕਿ ਸਾਨੂੰ ਆਪਣਾ 2 ਮਿੰਟ ਲਈ ਘਰ ਛੱਡ ਕੇ ਜਾਣਾ ਔਖਾ ਹੈ। ਬੇਰੁਜ਼ਗਾਰੀ ਦੇ ਕਾਰਨ, ਹੁਣ ਸਾਨੂੰ ਨਿੱਜੀ ਰੁਜ਼ਗਾਰ ਕਰਨਾ ਪੈ ਰਿਹਾ ਹੈ। ਅਜਿਹੀ ਸ਼ਥਿਤੀ ਵਿੱਚ ਸਾਨੂੰ ਸਾਡੇ ਕੰਮਾਂ ਨੇ ਬੰਨ ਲਿਆ ਹੈ। ਮਜਬੂਰੀਆਂ ਅੱਗੇ ਰਿਸ਼ਤੇਦਾਰੀਆਂ ਫਿੱਕੀਆਂ ਪੈ ਗਈਆ ਹਨ। ਮਜਬੂਰੀ ਇੱਕ ਇਹੋ ਜਿਹੀ ਸਥਿਤੀ ਹੈ, ਜਿਸ ਵਿੱਚੋ ਅਸੀ ਚਾਹੁੰਦਿਆ ਹੋਇਆ ਵੀ ਨਹੀ ਨਿਕਲ ਸਕਦੇ ਹਾਂ। ਕੁਝ ਮਜ਼ਬੂਰੀਆ ਇਸ ਤਰਾਂ ਹੁੰਦੀਆ ਹਨ, ਜੋ ਅਸੀ ਆਪ ਸਹੇੜ ਲੈਦੇ ਹਾਂ ਅਤੇ ਰਿਸ਼ਤੇਦਾਰਾ ਤੋ ਟੁੱਟ ਜਾਦੇ ਹਾਂ। ਕੁਝ ਮਜ਼ਬੂਰੀਆਂ ਆਪਣੇ ਆਪ ਆਉਦੀਆਂ ਨੇ, ਜਿਹੜੀਆ ਸਾਨੂੰ ਰਿਸ਼ਤੇਦਾਰਾਂ ਨਾਲੋ ਤੋੜ ਦਿੰਦੀਆ ਹਨ। ਆਮ ਤੋਰ ਤੇ ਕਈ ਸ਼ਿਕਵਾਂ ਕਰਦੇ ਹਨ, ਕਿ ਉਹ ਸਾਨੂੰ ਯਾਦ ਨਹੀ ਕਰਦੇ, ਪਰ ਸੋਚਣਾ ਚਾਹੀਦਾ ਹੈ, ਕਿ ਉਹਨਾ ਦੀ ਵੀ ਕੋਈ ਮਜ਼ਬੂਰੀ ਹੋਵੇਗੀ। ਜਿਹੜੇ ਇਸ ਗੱਲ ਨੂੰ ਨਹੀ ਸ਼ਮਝਦੇ, ਉਹ ਵੀ ਆਖਰ ਰਿਸ਼ਤਿਆਂ ਤੋ ਟੁੱਟ ਜਾਦੇ ਹਨ। ਇਸ ਤਰਾਂ ਕੋਈ ਆਪ ਨਹੀ ਚਾਹੁੰਦਾ, ਕਿ ਉਹਨਾ ਦੇ ਰਿਸ਼ਤੇ ਟੁੱਟਣ, ਬਲਕਿ ਮਜ਼ਬੂਰੀਆਂ ਉਹਨਾ ਨੂੰ ਮਜਬੂਰ ਕਰ ਦਿੰਦੀਆ ਹਨ। ਇਹ ਵਰਤਾਰਾ ਹਰ ਜਗਾ ਹੈ। ਜੇਕਰ ਕੋਈ ਇੱਕ ਵਿਅਕਤੀ ਸੋਚੇ, ਕਿ ਰਿਸ਼ਤੇਦਾਰ ਉਸ ਤੋ ਮੁੱਖ ਮੋੜ ਗਏ, ਤਾਂ ਉਹ ਗਲਤ ਹੈ, ਕਿਉਕਿ ਇਹ ਸਭ ਜਗਾਂ ਵਾਪਰ ਰਿਹਾ ਹੈ। ਇਸ ਤਰਾਂ ਮਜ਼ਬੂਰੀਆਂ ਸਾਨੂੰ ਰਿਸ਼ਤਿਆਂ ਤੋ ਦੂਰ ਕਰ ਰਹੀਆ ਹਨ। ਕੁਝ ਸਾਡੇ ਪੰਜਾਬੀ ਰੀਤੀ-ਰਿਵਾਜਾ ਨੇ ਵੀ ਸਾਡੇ ਰਿਸ਼ਤਿਆਂ ਦੇ ਵਿੱਚ ਤਰੇੜਾਂ ਪਾਈਆ ਹਨ। ਅਸੀ ਆਪਣੇ ਰੀਤੀ-ਰਿਵਾਜ਼ ਛੱਡਣਾ ਨਹੀ ਚਹੁੰਦੇ, ਬਲਕਿ ਉਹਨਾ ਨੂੰ ਉਸੇ ਤਰਾਂ ਨਿਭਾਉਣਾ ਚਾਹੁੰਦੇ ਹਾਂ, ਜਿਸ ਤਰਾਂ ਪਹਿਲਾ ਨਿਭਾਏ ਜਾਦੇ ਸਨ, ਪਰ ਹੁਣ ਉਹ ਸਮਾਂ ਨਹੀ ਰਿਹਾ, ਕਿ ਸਾਡੇ ਰੀਤੀ-ਰਿਵਾਜ ਉਸੇ ਤਰਾਂ ਨਿਭਾਏ ਜਾ ਸਕਣ। ਅੱਜ ਦੇ ਯੁੱਗ ਵਿੱਚ ਮੰਹਿਗਾਈ ਦੇ ਕਾਰਨ ਮਹਿੰਗੇ ਪੈ ਰਹੇ ਹਨ। ਜਿਵੇ ਇੱਕ ਰੱਖੜੀ ਦਾ ਤਿਉਹਾਰ ਹੈ।
ਇਸ ਤਿਉਹਾਰ ਦੀ ਰੀਤ ਦੇ ਅਨੁਸਾਰ ਭਰਾ ਨੇ ਰੱਖੜੀ ਦੇ ਬਦਲੇ ਵਿੱਚ ਆਪਣੀ ਭੈਣ ਨੂੰ ਕੋਈ ਨਾਵਾਂ ਦੇਣਾ ਹੁੰਦਾ ਹੈ, ਪਰ ਅੱਜ ਦੇ ਯੁੱਗ ਵਿੱਚ ਹਰ ਕਿਸੇ ਦੇ ਭਰਾਂ ਕੋਲ ਏਨੀ ਪੂੰਜੀ ਨਹੀ ਹੈ, ਕਿ ਉਹ ਆਪਣੀ ਭੈਣ ਦੀ ਰੀਝ ਪੂਰੀ ਕਰ ਸਕੇ। ਇਸ ਕਰਕੇ ਭੈਣ-ਭਰਾਂ ਦਾ ਰਿਸ਼ਤਾ ਫਿੱਕਾਂ ਪੈ ਰਿਹਾ ਹੈ। ਰਿਸ਼ਤਿਆਂ ਨੂੰ ਨਭਾਉਣ ਦੇ ਲਈ ਉਤਸ਼ਾਹ ਅਤੇ ਪੂੰਜੀ ਦੀ ਲੋੜ ਹੁੰਦੀ ਹੈ, ਜਿਹੜੀ ਕਿ ਸਾਡੇ ਕੋਲ ਨਹੀ ਬਚੀ ਹੈ। ਸਾਡੇ ਪੰਜਾਬੀ ਰਿਵਾਜਾ ਵਿੱਚ ਸੂਟ ਜਾ ਕੱਪੜਾ ਲੈਣ-ਦੇਣ ਦਾ ਬਹੁਤ ਰਿਵਾਜ ਹੈ ਜਾ ਕਿਸੇ ਵਿਸ਼ੇਸ ਦਿਨਾ ਵਿੱਚ ਕਿਸੇ ਨੂੰ ਕੋਈ ਤੋਹਫਾ ਦੇਣਾ ਦਾ, ਜੋ ਕਿ ਅੱਜ ਦੇ ਸ਼ਮੇ ਵਿੱਚ ਬਹੁਤ ਔਖਾ ਹੋ ਗਿਆ ਹੈ। ਹੁਣ ਸਾਝੇ ਪਰਿਵਾਰ ਵੀ ਟੁੱਟ ਰਹੇ ਹਨ, ਕਿਉਕਿ ਪੈਸੇ ਦੀ ਮਹੱਤਤਾ ਵੱਧ ਰਹੀ ਹੈ। ਕਈ ਸਾਝੇ ਪਰਿਵਾਰਾ ਵਿੱਚ ਇੱਕ ਵਿਅਕਤੀ ਜਿਆਦਾ ਕਮਾਂ ਰਿਹਾ ਹੈ ਅਤੇ ਇੱਕ ਆਦਮੀ ਘੱਟ ਕਮਾਂ ਰਿਹਾ ਹੈ। ਅਜਿਹੇ ਪਰਿਵਾਰ ਵਿੱਚ ਵੱਧ ਕਮਾਉਣ ਵਾਲੇ ਦੀ, ਘੱਟ ਕਮਾਉਣ ਵਾਲੇ ਨਾਲ ਨਿਭਣੀ ਔਖੀ ਹੈ।
ਇਸ ਤਰਾਂ ਇਹਨਾ ਕਾਰਨਾ ਕਰਕੇ ਰਿਸ਼ਤੇ ਟੁੱਟਦੇ ਜਾ ਰਹੇ ਹਨ। ਸਾਡੇ ਬੁੱਧੀਜੀਵੀਆਂ ਅਤੇ ਲੇਖਕਾਂ ਨੂੰ ਟੁੱਟ ਰਹੇ ਰਿਸ਼ਤਿਆਂ ਦੇ ਬਾਰੇ ਅਖ਼ਬਾਰਾਂ ਅਤੇ ਰਸ਼ਾਲਿਆਂ ਵਿੱਚ ਦੁਹਾਈ ਪਾਉਣ ਨਾਲੋ ਇਹਨਾ ਦੇ ਅਸ਼ਲੀ ਕਾਰਨਾ ਦਾ ਪਤਾਂ ਲਗਾਉਣਾ ਚਾਹੀਦਾ ਹੈ। ਕਈ ਲੇਖਕਾਂ ਵੱਲੋ ਸਿਰਫ ਇਸ ਗੱਲ ਤੇ ਜੋਰ ਦਿੱਤਾ ਜਾ ਰਿਹਾ ਹੈ, ਕਿ ਰਿਸ਼ਤੇ ਸਾਡੀ ਮਾਨਸ਼ਿਕ ਤਬਦੀਲੀ ਦੇ ਕਾਰਨ ਟੁੱਟ ਰਹੇ ਹਨ। ਸਾਡੇ ਰਿਸ਼ਤੇ ਮਾਨਸ਼ਿਕ ਤਬਦੀਲੀ ਕਰਕੇ ਨਹੀ ਟੁੱਟੇ, ਬਲਕਿ ਬਾਹਰਲੀ ਤਬਦੀਲੀ ਕਰਕੇ ਟੁੱਟੇ ਹਨ। ਜਿਵੇ-ਜਿਵੇ ਸਮਾਂ ਬਦਲਦਾ ਗਿਆ, ਉਵੇ-ਉਵੇ ਸਾਡੇ ਰਿਸ਼ਤੇ ਵੀ ਟੁੱਟਦੇ ਗਏ। ਸਾਨੂੰ ਇਕੱਲੇ, ਬਦਲਦੇ ਸ਼ਮੇ ਅਤੇ ਪੈਸ਼ੇ ਨੇ ਕੀਤਾ ਹੈ। ਅੱਜ ਦੇ ਸ਼ਮੇ ਵਿੱਚ, ਅਸੀ ਭਾਵੇ ਬਹੁਤ ਸਾਰਾ ਪੈਸ਼ਾ ਕਮਾਂ ਲਿਆ ਹੈ, ਪਰ ਰਿਸਤਿਆ ਦੇ ਪੱਖੋ ਅਸੀ ਅਧੂਰੇ ਹੋ ਗਏ ਹਾਂ। ਇਸ ਸ਼ਮੇ ਸਾਡੇ ਵਿੱਚ ਇਕੱਲਤਾ ਹੈ। ਜਿਸ ਕਰਕੇ ਸਾਨੂੰ ਆਪਣੇ ਭਵਿੱਖ ਦੇ ਵਿੱਚ ਹਨੇਰਾਂ ਨਜ਼ਰ ਆਉਦਾ ਹੈ, ਕਿਉਕਿ ਪਹਿਲੇ ਸ਼ਮੇ ਵਿੱਚ ਰਲ-ਮਿਲ ਕੇ, ਅਸੀ ਜਿੰਦਗੀ ਦੇ ਪੈਡੇ ਪਾਰ ਕਰ ਲੈਦੇ ਸਾ। ਆਉਣ ਵਾਲੇ ਸ਼ਮੇ ਵਿੱਚ ਸਾਡੀ ਇਕੱਲਤਾਂ ਹੋਰ ਵਧੇਗੀ। ਜਿਸ ਨਾਲ ਸਾਨੂੰ ਜਿੰਦਗੀ ਦੇ ਪੈਡੇ ਹੋਰ ਲੰਮੇ ਲੱਗਣਗੇ। ਲੋੜ ਹੈ, ਕਿ ਅਸੀ ਪਹਿਲਾ ਦੇ ਸ਼ਮੇ ਵਾਗ ਸਾਦੇ ਬਣੀਏ, ਆਪਣੇ ਰੀਤੀ-ਰਿਵਾਜਾ ਦੀ ਕਦਰ ਕਰੀਏ ਅਤੇ ਆਪਣੇ ਰਿਸ਼ਤਿਆਂ ਨੂੰ ਪਹਿਲਾ ਦੀ ਤਰਾਂ ਸਤਿਕਾਰ ਦਈਏ। ਵੈਸ਼ੇ ਇਹ ਗੱਲ ਠੀਕ ਹੈ, ਕਿ ਹੁਣ ਰਿਸ਼ਤਿਆ ਨੂੰ ਨਿਭਾਉਣਾ ਸੋਂਖਾ ਨਹੀ, ਪਰ ਫਿਰ ਵੀ ਸਾਨੂੰ ਨਿਭਾਉਣ ਦੀ ਕੋਸ਼ਿਸ ਕਰਨੀ ਚਾਹੀਦੀ ਹੈ।
By - ਐਂਡਵੋਕੇਟ ਉਂਕਾਰ ਸਿੰਘ ਭਲੂਰ, ਪਿੰਡ-ਭਲੂਰ, ਜਿਲਾਂ-ਮੋਗਾ, ਪੰਜਾਬ (ਭਾਰਤ)-151207