Advocate at Tehsil Complex Baghapurana-(ਇਹਨਾ ਲਿਖਤਾਂ ਦੇ ਸਾਰੇ ਅਧਿਕਾਰ Copy Right Act ਦੇ ਤਹਿਤ ਰਾਖ਼ਵੇ ਹਨ।)
Wednesday, 9 October 2013
ਗਹੁ ਨਾਲ ਤੱਕਿਆ ਚੰਡੀਗੜ
ਚੰਡੀਗੜ ਸਾਡੇ ਪੰਜਾਬੀਆਂ ਦੇ ਲਈ ਕਨੇਡਾਂ ਵਾਗ ਹੈ। ਹਰ ਪੰਜਾਬੀ ਚਹੁੰਦਾ ਹੈ, ਕਿ ਉਹ ਇੱਕ ਵਾਰ ਚੰਡੀਗੜ ਨੂੰ ਜਰੂਰ ਦੇਖ ਕੇ ਆਵੇ। ਇਸ ਵਿੱਚ ਕੋਈ ਸੱਕ ਨਹੀ ਹੈ, ਕਿ ਚੰਡੀਗੜ ਇੱਕ ਬਹੁਤ ਹੀ ਸੁੰਦਰ ਸ਼ਹਿਰ ਹੈ। ਇਸ ਦੀਆ ਚੋੜੀਆ ਸ਼ੜਕਾਂ ਦੇ ਆਲੇ-ਦੁਆਲੇ ਲੱਗੇ ਦਰਖੱਤ ਅਤੇ ਚੋਕਾਂ ਉਪਰ ਟਹਿਕਦੇ ਫੁੱਲ, ਇਸ ਦੀ ਸੁੰਦਰਤਾਂ ਨੂੰ ਚਾਰ ਚੰਨ ਲਾਉਦੇ ਹਨ। ਚੰਡੀਗੜ ਦੀ ਇਸ ਸੁੰਦਰਤਾਂ ਕਾਰਨ, ਵੱਖ-ਵੱਖ ਰਾਜਾਂ ਦੇ ਲੋਕ ਅਤੇ ਵਿਦੇਸ਼ੀ ਸ਼ੈਲਾਨੀ ਇਸ ਨੂੰ ਵੇਖਣ ਦੇ ਲਈ ਆਉਦੇ ਹਨ। ਇਸ ਸ਼ਹਿਰ ਦੇ ਸੁੰਦਰ ਅਤੇ ਵਿਕਸਤ ਹੋਣ ਦਾ ਕਾਰਨ, ਇਸ ਦਾ ਕੇਦਰ ਸ਼ਾਸਤ ਇਲਾਕਾ ਹੋਣਾ ਹੈ, ਕਿਉਕਿ ਕੇਦਰ ਸਰਕਾਰ ਤੋ ਇਸ ਨੂੰ ਸ਼ੁੰਦਰ ਅਤੇ ਵਿਕਸ਼ਤ ਕਰਨ ਲਈ ਕਰੋੜਾਂ ਦੀ ਗਰਾਂਟ ਆਉਦੀ ਹੈ। ਜਿਸ ਕਰਕੇ ਇਹ ਕਨੇਡਾਂ ਤੋ ਵੀ ਸੋਹਣਾ ਲੱਗਦਾ ਹੈ। ਚੰਡੀਗੜ ਪੰਜਾਬ ਦੇ ਨਜ਼ਦੀਕ ਹੋਣ ਕਾਰਨ, ਇਸ ਦਾ ਪੰਜਾਬੀਆਂ ਦੇ ਉਪਰ ਕਾਫੀ ਪਰਭਾਵ ਹੈ ਅਤੇ ਸਾਡੇ ਪੰਜਾਬੀ ਗੀਤਾ ਦੇ ਵਿੱਚ ਇਸ ਦੀ ਖੂਬ ਚਰਚਾਂ ਹੁੰਦੀ ਹੈ। ਪੰਜਾਬ ਦੀ ਰਾਜਧਾਨੀ ਵੀ ਚੰਡੀਗੜ ਹੈ। ਜਿਸ ਕਾਰਨ ਪੰਜਾਬ ਦੇ ਸਰਕਾਰੀ ਦਫ਼ਤਰ ਅਤੇ ਉੱਚ ਅਦਾਲਤ ਚੰਡੀਗੜ ਵਿੱਚ ਹੀ ਹੈ। ਇਸ ਕਾਰਨ ਪੰਜਾਬੀਆਂ ਦਾ ਇੱਥੇ ਆਉਣਾ-ਜਾਣਾ ਲੱਗਿਆ ਰਹਿੰਦਾ ਹੈ। ਪੰਜਾਬੀ ਚੰਡੀਗੜ ਆ ਕੇ, ਇੱਕ ਵੱਖਰੀ ਦੁਨਿਆਂ ਵਿੱਚ ਆ ਗਏ ਮਹਿਸ਼ੂਸ ਕਰਦੇ ਹਨ, ਕਿਉਕਿ ਪੰਜਾਬੀ ਸ਼ਭਿਆਚਾਰ ਅਤੇ ਚੰਡੀਗੜ ਦੇ ਮਾਹੋਲ ਵਿੱਚ ਜਮੀਨ-ਅਸਮਾਨ ਦਾ ਫ਼ਰਕ ਹੈ। ਪੰਜਾਬੀ ਸ਼ਭਿਆਚਾਰ ਦੇ ਵਿੱਚ ਸ਼ਾਦਾਪਨ ਹੈ, ਜਦ ਕਿ ਚੰਡੀਗੜ ਦੇ ਮਾਹੋਲ ਵਿੱਚ ਗ਼ਲੈਮਰ ਹੈ।ਚੰਡੀਗੜ ਦਾ ਬਹੁਤ ਸਾਰਾ ਵਰਗ ਪੜਿਆਂ-ਲਿਖਿਆ ਹੈ। ਇਸ ਕਰਕੇ ਬਹੁਤ ਸਾਰੇ ਲੋਕ ਸ਼ਰਕਾਰੀ ਨੋਕਰੀਆਂ ਤੇ ਲੱਗੇ ਹੋਏ ਹਨ। ਉਹਨਾ ਦਾ ਰਹਿਣ-ਸ਼ਹਿਣ ਬਹੁਤ ਉੱਚਾ ਅਤੇ ਸਾਨਦਾਰ ਕੋਠੀਆਂ ਹਨ। ਇਹ ਕੋਠੀਆਂ ਬੜੀ ਤਰਤੀਬ ਨਾਲ ਬਣਾਈਆ ਗਈਆ ਹਨ ਅਤੇ ਹਰ ਗਲੀ, ਕੋਠੀ ਦਾ ਆਪਣਾ-ਆਪਣਾ ਨੰਬਰ ਹੈ। ਇਸ ਤਰਾਂ ਹਰ ਕਿਸੇ ਦੀ ਕੋਠੀ ਨੂੰ ਆਸਾਨੀ ਨਾਲ ਲੱਭਿਆ ਜਾ ਸਕਦਾ ਹੈ। ਚੰਡੀਗੜ ਦੇ ਲੋਕ ਖਾਣ-ਪੀਣ ਦੇ ਬਹੁਤ ਸ਼ੋਕੀਨ ਹਨ। ਉਹ ਸਭ ਤੋ ਜਿਆਦਾ ਖ਼ਰਚ ਆਪਣੇ ਖਾਣ-ਪੀਣ ਉਪਰ ਹੀ ਕਰਦੇ ਹਨ। ਜਿਸ ਕਾਰਨ ਉਹ ਮੋਟਾਪੇ ਦਾ ਸ਼ਿਕਾਰ ਹੋ ਰਹੇ ਹਨ। ਇਸ ਤੋ ਇਲਾਵਾ ਚੰਡੀਗੜ ਵਾਸੀਆ ਦੇ ਹੋਰ ਵੀ ਬੜੇ ਮਹਿੰਗੇ ਸ਼ੋਕ ਹਨ, ਜਿਵੇ ਕਿ ਚੰਡੀਗੜ ਦੇ ਹਰ ਵਸ਼ਨੀਕ ਕੋਲ ਕਾਰ ਹੈ ਅਤੇ ਤਨ ਤੇ ਪਹਿਨਣ ਲਈ ਮਹਿੰਗੇ ਤੋ ਮਹਿੰਗੇ ਕੱਪੜੇ ਹਨ। ਇਹਨਾ ਬਹੁਤ ਸਾਰੇ ਸ਼ੋਕਾ ਦੇ ਕਾਰਨ ਕਈ ਚੰਡੀਗੜੀਏ ਕਰਜਾਈ ਹਨ। ਆਪਣੇ ਇਹਨਾ ਸ਼ੋਕਾ ਨੂੰ ਪੂਰਾ ਕਰਨ ਲਈ, ਉਹ ਕਰਜ਼ਾ ਚੁੱਕਦੇ ਹਨ, ਕਿਉਕਿ ਇਹਨਾ ਵੱਡੇ-ਵੱਡੇ ਸ਼ੋਕਾ ਦੇ ਮੁਕਾਬਲੇ, ਉਹਨਾ ਦੀਆ ਤਨਖ਼ਾਹਾ ਬਹੁਤ ਘੱਟ ਹਨ। ਚੰਡੀਗੜ ਦੇ ਵਿੱਚ ਸਿੱਖਿਆ ਦਾ ਮੀਨਾਰ ਬਹੁਤ ਉੱਚਾ ਹੈ। ਇੱਥੋ ਦਾ ਹਰ ਵਿਅਕਤੀ ਉੱਚੀ ਵਿੱਦਿਆਂ ਰੱਖਦਾ ਹੈ। ਇਸ ਵਿੱਚ ਚੰਡੀਗੜ ਦੀ ਪੰਜਾਬ ਯੂਨੀਵਰਸ਼ਟੀ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਯੂਨੀਵਰਸਿਟੀ ਨੇ ਪੰਜਾਬੀਆ ਨੂੰ ਵੀ ਉੱਚ ਵਿੱਦਿਆ ਦੀ ਦੇਣ ਦਿੱਤੀ ਹੈ। ਇਸ ਯੂਨੀਵਰਸਿਟੀ ਦਾ ਨਾਂ ਪੰਜਾਬ ਯੂਨੀਵਰਸਿਟੀ ਸਾਇਦ ਤਾਂ ਹੈ, ਕਿਉਕਿ ਇਸ ਵਿੱਚੋ ਪੰਜਾਬੀਅਤ ਦੀ ਖੁਸ਼ਬੋ ਆਉਦੀ ਹੈ। ਚੰਡੀਗੜ ਦੇ ਵਿੱਚ ਪੈਸ਼ੇ ਦੀ ਬਹੁਤ ਮਹੱਤਤਾ ਹੈ, ਪਰ ਇਨਸਾਨੀਅਤ ਦੀ ਕਦਰ ਘੱਟ ਹੈ। ਪੈਸ਼ੇ ਤੋ ਬਿਨਾ ਤਹਾਨੂੰ ਉੱਥੇ ਧੱਕੇ ਹੀ ਮਿਲਣਗੇ, ਹੋਰ ਕੁਝ ਨਹੀ। ਉੱਥੇ ਗੱਲ ਪੈਸ਼ੇ ਤੋ ਸੁਰੂ ਹੋ ਕੇ, ਪੈਸ਼ੇ ਤੇ ਹੀ ਮੁੱਕਦੀ ਹੈ। ਇੰਜ ਲਗਦਾ ਹੈ, ਜਿਵੇ ਚੰਡੀਗੜ ਸ਼ਹਿਰ ਬਣਿਆ ਹੀ ਪੈਸ਼ੇ ਖ਼ਰਚਣ ਲਈ ਹੈ, ਜਿੱਥੇ ਹਰ ਚੀਜ ਮੁੱਲ ਮਿਲਦੀ ਹੈ। ਇਸ ਤਰਾਂ ਕੋਈ ਗਰੀਬ ਵਿਅਕਤੀ ਚੰਡੀਗੜ ਨੂੰ ਸ਼ੁਪਨੇ ਵਿੱਚ ਤਾ ਵੇਖ ਸਕਦਾ ਹੈ, ਪਰ ਅਸਲ ਵਿੱਚ ਨਹੀ। ਸਾਡੇ ਆਮ ਸ਼ਹਿਰਾ ਨਾਲੋ ਇੱਥੇ ਹਰ ਚੀਜ ਦੁੱਗਣੇ ਰੇਟ ਤੇ ਮਿਲਦੀ ਹੈ, ਪਰ ਕੱਲੀ ਸ਼ਰਾਬ ਸ਼ਸਤੀ ਹੈ। ਇੱਥੋ ਦੇ ਦੁਕਾਨਾ ਅਤੇ ਮਾਰਕੀਟ ਮੋਲ ਅਮੀਰਾਂ ਦੀ ਪਸ਼ੰਦ ਦੇ ਆਧਾਰ ਤੇ ਵਸ਼ਤਾਂ ਰੱਖਦੇ ਹਨ। ਇਹਨਾ ਨੂੰ ਮੱਧਵਰਤੀ ਪੰਜਾਬੀ ਲੋਕ ਦੇਖ ਤਾ ਸਕਦੇ ਹਨ, ਪਰ ਖਰੀਦ ਨਹੀ ਸਕਦੇ। ਚੰਡੀਗੜ ਵਿੱਚ ਸ਼ਾਹੀ ਪਰਿਵਾਰ ਰਹਿੰਦੇ ਹਨ। ਉਹਨਾ ਦੇ ਨਿੱਕੇ-ਨਿੱਕੇ ਘਰ ਹਨ ਅਤੇ ਉਹਨੇ ਦੇ ਅੱਗੇ ਸ਼ਜਾਵਜੀ ਬੂਹੇ ਲੱਗੇ ਹੋਏ ਹਨ, ਜਿਸ ਕਰਕੇ ਇਹ ਸ਼ੁੰਦਰ ਨਜਰ ਆਉਦੇ ਹਨ। ਜਦੋ ਕਦੇ ਇਹਨਾ ਦੇ ਅੱਗੋ ਲੰਘੀਏ, ਤਾ ਇਹਨਾ ਘਰਾਂ ਵਿੱਚ ਬਿਲਕੁਲ ਸ਼ਾਤੀ ਮਹਿਸ਼ੂਸ ਹੁੰਦੀ ਹੈ। ਇੰਜ ਲੱਗਦਾ ਹੈ, ਜਿਵੇ ਇੱਥੇ ਕੋਈ ਰਹਿੰਦਾ ਹੀ ਨਾ ਹੋਵੇ। ਚੰਡੀਗੜ ਸ਼ਹਿਰ ਵਿੱਚ ਪਲਾਟਾਂ ਦੀ ਕੀਮਤ ਬਹੁਤ ਜਿਆਦਾ ਹੈ। ਜਿਹਨਾ ਨੂੰ ਆਮ ਆਦਮੀ ਨਹੀ ਖ਼ਰੀਦ ਸਕਦਾ। ਇਸ ਲਈ ਪੰਜ਼ਾਬ ਅਤੇ ਹਰਿਆਣਾ ਦੀਆ ਸ਼ਰਕਾਰਾ ਨੇ ਆਪਣੇ-ਆਪਣੇ ਨਾਗਰਿਕਾ ਦੇ ਲਈ ਕੁਝ ਸ਼ਰਕਾਰੀ ਰਹਾਇਸ਼ੀ ਸ਼ਥਾਨ ਬਣਾਏ ਗਏ ਹਨ, ਪਰ ਇਹਨਾ ਉਪਰ ਨੇਤਾਵਾਂ ਅਤੇ ਸਰਕਾਰੀ ਅਫਸ਼ਰਾ ਦਾ ਕਬਜਾ ਹੈ। ਚੰਡੀਗੜ ਕੇਦਰ ਸ਼ਾਸਤ ਇਲਾਕਾ ਹੋਣ ਕਰਕੇ, ਵੱਖ-ਵੱਖ ਰਾਜਾਂ ਤੋ ਵੱਖਰੇ-ਵੱਖਰੇ ਲੋਕ ਇੱਥੇ ਆ ਕੇ ਵਸੇ ਹੋਏ ਹਨ ਅਤੇ ਉਹਨਾ ਦੇ ਵੱਖਰੇ-ਵੱਖਰੇ ਰੰਗ ਹਨ। ਇਸ ਕਰਕੇ ਭਾਰਤ ਦੇ ਕਿਸੇ ਵੀ ਰਾਜ ਦਾ ਨਾਗਰਿਕ ਤਹਾਨੂੰ ਇੱਥੇ ਮਿਲ ਸਕਦਾ ਹੈ। ਚੰਡੀਅੜ ਦੀ ਖੂਬਸ਼ੁਰਤੀ ਜਿਆਦਾ ਹੋਣ ਕਾਰਨ, ਭਾਰਤ ਦੇ ਵੱਖ-ਵੱਖ ਰਾਜਾਂ ਤੋ ਅਤੇ ਵਿਦੇਸ਼ਾ ਤੋ ਸ਼ੈਲਾਨੀ ਇਸ ਨੂੰ ਵੇਖਣ ਲਈ ਆਉਦੇ ਹਨ। ਅਕਸ਼ਰ ਚੰਡੀਗੜ ਦੇ ਹਰ Sec. ਵਿੱਚ ਰੋਣਕ ਹੁੰਦੀ ਹੈ, ਪਰ Sec. 17, Sec 22 ਅਤੇ ਸ਼ੁਖਨਾ ਲੇਕ ਤੇ ਜਿਆਦਾ ਰੋਣਕ ਹੁੰਦੀ ਹੈ। ਇਹਨਾ ਥਾਵਾਂ ਤੇ ਸ਼ਾਮ ਨੂੰ ਲੋਕ ਘੁੰਮਣ-ਫਿਰਨ ਲਈ ਆਉਦੇ ਹਨ ਅਤੇ ਖੂਬ ਮਸ਼ਤੀ ਕਰਦੇ ਹਨ। ਕਿਸੇ ਵੀ Sec. ਵਿਚ ਚਲੇ ਜਾਉ, ਹਰ ਕੋਈ ਆਪਣੇ ਆਪ ਵਿੱਚ ਮਸ਼ਤ ਹੈ। ਕੋਈ ਖ਼ਰੀਦਦਾਰੀ ਕਰ ਰਿਹਾ ਹੈ, ਕਈ ਆਪਸ ਵਿੱਚ ਗੱਲਾਂ ਕਰ ਰਹੇ ਹਨ ਅਤੇ ਕੋਈ ਖਾਣ-ਪੀਣ ਵਿੱਚ ਲੱਗਾ ਹੋਇਆ ਹੈ। ਚੰਡੀਗੜ ਦੇ ਵਿੱਚ ਕੋਈ ਵੀ ਸਭਿਆਚਾਰ ਨਹੀ ਹੈ। ਇੱਥੇ ਹਰ ਕੋਈ ਵੱਖਰਾਂ-ਵੱਖਰਾ ਪਹਿਰਾਵਾਂ ਪਾਉਦਾ ਹੈ। ਜੇਕਰ ਕੋਈ ਹਿਮਾਚਲੀ ਹੈ, ਤਾਂ ਉਸ ਦੇ ਹਿਮਾਚਲੀ ਪਹਿਰਾਵਾਂ ਹੋਵੇਗਾ ਅਤੇ ਜੇਕਰ ਕੋਈ ਪੰਜਾਬੀ ਹੈ, ਤਾਂ ਉਸ ਨੇ ਪੰਜਾਬੀ ਪਹਿਰਾਵਾਂ ਪਾਇਆ ਹੋਵੇਗਾ। ਕੇਦਰ ਸ਼ਾਸਤ ਇਲਾਕਾ ਹੋਣ ਕਰਕੇ ਇੱਥੇ ਬੋਲੀ ਵੀ ਕਈ ਤਰਾਂ ਦੀ ਬੋਲੀ ਜਾਦੀ ਹੈ। ਹਿਮਾਚਲ ਦੇ ਵਾਸ਼ੀ ਪਹਾੜੀ ਬੋਲੀ ਬੋਲਦੇ ਹਨ ਅਤੇ ਜਿਹੜੇ ਪੰਜਾਬ ਤੋ ਨੇ, ਉਹ ਪੰਜਾਬੀ ਬੋਲਦੇ ਨੇ, ਪਰ ਸਾਰੇ ਚੰਡੀਗੜ ਵਿੱਚ ਜਿਆਦਾਤਰ ਹਿੰਦੀ ਭਾਸ਼ਾ ਹੀ ਬੋਲੀ ਜਾਦੀ ਹੈ। ਚੰਡੀਗੜ ਅਕਸਰ ਹੀ ਪੰਜਾਬੀ ਮਾਪੇ ਆਪਣੇ ਬੱਚਿਆਂ ਨੂੰ ਪੜਨ ਲਈ ਭੇਜਦੇ ਹਨ। ਉਹਨਾ ਦੇ ਸੁਪਨੇ ਹਨ, ਕਿ ਉਹਨਾ ਦੇ ਧੀਆਂ-ਪੁੱਤ ਉੱਚ ਵਿੱਦਿਆ ਹਾਸਲ ਕਰਨ ਅਤੇ ਉਹ ਕਿਸੇ ਉੱਚ ਆਹੁਦੇ ਤੇ ਲੱਗਣ। ਉਹ ਆਪਣੀ ਹੱਡ-ਭੰਨਵੀ ਕਮਾਈ ਵਿੱਚੋ, ਉਹਨਾ ਦੀਆ ਫੀਸ਼ਾ ਅਤੇ ਹੋਰ ਖਰਚੇ ਕਰ ਰਹੇ ਹਨ। ਚੰਡੀਗੜ ਦੇ ਵਿੱਚ ਪੜਾਈ ਸਭ ਤੋ ਮਹਿੰਗੀ ਹੈ। ਪਰ ਫਿਰ ਵੀ ਮਾਪੇ, ਆਪਣੇ ਬੱਚਿਆਂ ਦੀ ਪੜਾਈ ਲਈ ਖ਼ਰਚ ਕਰਨ ਨੂੰ ਤਿਆਰ ਹਨ, ਪਰ ਸ਼ਥਿਤੀ ਬਿਲਕੁਲ ਇਸ ਦੇ ਉਲਟ ਹੈ, ਕਿਉਕਿ ਨੋਜਵਾਨ ਨਵੇ ਮਾਹੋਲ ਵਿੱਚ ਆ ਕੇ ਵਿਗੜ ਰਹੇ ਹਨ ਅਤੇ ਆਪਣੀਆ ਕਦਰਾਂ-ਕੀਮਤਾ ਨੂੰ ਭੁੱਲ ਰਹੇ ਹਨ। ਪਿੰਡਾਂ ਵਿੱਚ ਪਜ਼ਾਮਾ ਪਾਉਣ ਵਾਲੇ, ਚੰਡੀਗੜ ਆ ਕੇ ਜੀਨਾ ਪਾਉਦੇ ਹਨ। ਉਹ ਵੀ ਚੰਡੀਗੜੀਆ ਦੇ ਵਾਗ ਦਿਖਣਾ ਚਾਹੁੰਦੇ ਹਨ। ਉਹ night clubs ਵਿੱਚ ਜਾਦੇ ਹਨ ਅਤੇ ਮਾੜੀ ਸ਼ੰਗਤ ਨਾਲ ਰਲ ਕੇ ਨਸਾ-ਪੱਤਾ ਕਰਦੇ ਹਨ। ਉਹ ਆਪਣੀ ਮਰਜੀ ਨਾਲ ਘੁੰਮਦੇ ਅਤੇ ਐਸ਼ ਪਰਸਤੀ ਕਰਦੇ ਹਨ। ਕਈ ਵਾਰ ਪੰਜਾਬੀ ਮੁੰਡੇ ਐਂਸ਼- ਪਰਸਤੀ ਵਿੱਚ ਏਨਾ ਰੁੱਝ ਜਾਦੇ ਹਨ, ਕਿ ਉਹਨਾ ਨੂੰ ਆਪਣਾ ਪਿੰਡ ਹੀ ਭੁੱਲ ਜਾਦਾ ਹੈ। ਇਧਰ ਉਹਨਾ ਦੇ ਮਾਪੇ ਵੱਡੀਆ ਆਸਾ ਲਾਈ ਬੈਠੇ ਹਨ ਅਤੇ ਮਾਣ ਕਰਦੇ ਹਨ, ਕਿ ਚੰਡੀਗੜ ਵਿੱਚ ਉਹਨਾ ਦਾ ਲੜਕਾ ਉੱਚ ਡਿਗਰੀ ਲੈ ਰਿਹਾ ਹੈ। ਸੋਂ ਲੋੜ ਹੈ ਕਿ ਮਾਪੇ ਆਪਣੇ ਬੱਚਿਆ ਨਾਲ ਸੰਪਰਕ ਰੱਖਣ ਅਤੇ ਉਹਨਾ ਨੂੰ ਦੇ ਰਹੇ ਖ਼ਰਚ ਦਾ ਹਿਸਾਬ ਰੱਖਣ। ਨੋਜ਼ਵਾਨਾ ਨੂੰ ਵੀ ਚਾਹੀਦਾ ਹੈ, ਕਿ ਉਹ ਵੀ ਆਪਣੇ ਮਾਪਿਆ ਦੇ ਸ਼ੁਪਨਿਆ ਨੂੰ ਪੂਰਾ ਕਰਨ ਅਤੇ ਆਪਣੇ ਸਭਿਆਚਾਰ ਦੀ ਵੀ ਕਦਰ ਕਰਨ। ਚੰਡੀਗੜ ਨੇ ਆਪਣੇ ਨਾਲ ਲਗਦੇ ਰਾਜਾਂ ਦੇ ਸਭਿਆਚਾਰ ਨੂੰ ਬਹੁਤ ਢਾਅ ਲਾਈ ਹੈ। ਬਹੁਤ ਸਾਰੀਆ ਸਹੂਲਤਾਂ ਦੇ ਕਾਰਨ, ਨੇੜੇ-ਨੇੜੇ ਰਾਜਾਂ ਦੀ ਕਾਫੀ ਵਸੋਂ ਚੰਡੀਗੜ ਵਿੱਚ ਆ ਵਸ ਗਈ ਹੈ। ਜਿਸ ਕਾਰਨ ਉਹ ਆਪਣਾ ਸ਼ਭਿਆਚਾਰ ਛੱਡ ਕੇ, ਚੰਡੀਗੜ ਦੇ ਮਾਹੋਲ ਕਾਰਨ ਪੱਛਮੀ ਸ਼ਭਿਆਚਾਰ ਨੂੰ ਅਪਨਾਉਣ ਲੱਗੇ ਹਨ। ਚੰਡੀਗੜ ਸ਼ਹਿਰ ਇੱਕ ਜਗਦੇ ਹੋਏ ਬਲਬ ਵਾਗ ਹੈ, ਜਿਹੜਾ ਕਿ ਹਰ ਇੱਕ ਨੂੰ ਜੁਗਨੂੰ ਵਾਗ ਆਪਣੇ ਵੱਲ ਅਕਰਸ਼ਤ ਕਰਦਾ ਹੈ। ਚੰਡੀਗੜ ਦੀ ਧਰਤੀ ਇਹੋ ਜਿਹੀ ਹੈ, ਕਿ ਜਿਸ ਨੇ ਵੀ ਇਸ ਤੇ ਪੈਰ ਰੱਖਿਆ, ਉਸ ਲਈ ਪਿੱਛੇ ਮੁੜਨਾ ਔਖਾ ਹੋ ਗਿਆ। ਅਸਲ ਵਿੱਚ ਚੰਡੀਗੜ ਨੇ ਆਪਣਾ ਹੀ ਵਿਕਾਸ਼ ਕੀਤਾ ਹੈ, ਪਰ ਦੇਸ਼ ਦੇ ਵਿਕਾਸ ਵਿੱਚ ਕੋਈ ਹਿੱਸਾ ਨਹੀ ਪਾਇਆ ਹੈ। ਜਿਸ ਕਰਕੇ 'ਚੰਡੀਗੜ' ਦੇਸ਼ ਤੋ ਅਲੱਗ ਜਿਹਾ ਇਲਾਕਾ ਨਜ਼ਰ ਆਉਦਾ ਹੈ। ਚੰਡੀਗੜ ਦੇ ਵਿੱਚ ਨਿੱਜ਼ਵਾਦ ਬਹੁਤ ਜਿਆਦਾ ਹੈ। ਹਰ ਕੋਈ ਆਪਣੇ-ਆਪ ਵਿੱਚ ਭੱਜਿਆ ਫ਼ਿਰਦਾ ਹੈ। ਕਿਸੇ ਕੋਲ ਕਿਸੇ ਹੋਰ ਲਈ ਰੁਕਣ ਲਈ ਸਮਾਂ ਨਹੀ ਹੈ। ਜੇਕਰ ਕਿਸੇ ਨਾਲ ਹਾਦਸ਼ਾ ਵਾਪਰ ਜਾਵੇ, ਤਾਂ ਉਸ ਲਈ ਕੋਈ ਨਹੀ ਰੁਕਦਾ। ਇਸ ਲਈ ਚੰਡੀਗੜ ਇੱਕ ਪੱਥਰਾਂ ਦਾ ਸ਼ਹਿਰ ਹੈ। ਚੰਡੀਗੜ ਉਪਰੋ ਭਾਵੇ ਬਹੁਤ ਸ਼ੋਹਣਾ ਹੈ, ਪਰ ਅੰਦਰੋ ਲੀਰਾਂ ਦਾ ਭਰਿਆ ਹੋਇਆ ਹੈ। ਚੰਡੀਗੜ ਦੇ ਆਮ ਵਿਅਕਤੀ ਕੋਲ ਜਿੰਦਗੀ ਜੀਣ ਦਾ ਢੰਗ ਹੀ ਅਲੱਗ ਹੈ।- ਐਂਡਵੋਕੇਟ ਉਂਕਾਰ ਸਿੰਘ ਭਲੂਰ, ਪਿੰਡ-ਭਲੂਰ, ਜਿਲਾਂ-ਮੋਗਾ, ਪੰਜਾਬ (ਭਾਰਤ)-151207