Thursday, 10 January 2013

ਨਲਾਇਕ ਔਲਾਦ ਹੁੰਦੇ ਨੇ ਰਿਸ਼ਵਤਖੋਂਰ

ਰਿਸ਼ਵਤਖੋਰ ਅਜਿਹੇ ਵਿਅਕਤੀ ਹੁੰਦੇ ਹਨ, ਜਿਹੜੇ ਆਪਣੇ ਹੀ ਉਸ ਦੇਸ਼ ਦੇ ਨਾਲ ਗਦਾਰੀ ਕਰਦੇ ਹਨ, ਜਿਸ ਨੇ ਉਹਨਾ ਨੂੰ ਰੁਜਗਾਰ ਦਿੱਤਾ ਹੁੰਦਾ ਹੈ। ਇਹਨਾ ਦਾ ਆਪਣੇ ਦੇਸ਼ ਦੀ ਮਿੱਟੀ ਦੇ ਨਾਲ ਬਹੁਤਾਂ ਲਗਾਵ ਨਹੀ ਹੁੰਦਾ, ਜਿਸ ਕਰਕੇ ਇਹ ਦੇਸ਼ ਦੇ ਹਿੱਤ ਵਿੱਚ ਘੱਟ ਹੀ ਸੋਚਦੇ ਹਨ ਅਤੇ ਇਸ ਦੇ ਵਿਕਾਸ਼ ਵਿੱਚ ਰੋੜਾਂ ਬਣ ਜਾਦੇ ਹਨ। ਇਹਨਾ ਦੁਆਰਾਂ ਜੋੜੇ ਹੋਏ ਨਜਾਇਜ ਧਨ ਕਾਰਨ, ਇਹਨਾ ਦੀਆਂ ਆਉਣ ਵਾਲੀਆਂ ਪੀੜੀਆਂ ਵੀ ਨਲਾਇਕ ਸਾਬਤ ਹੁੰਦੀਆਂ ਹਨ ਅਤੇ ਉਹ ਵੀ ਆਪਣੇ ਪਿਤਾਂ-ਪੁਰਖਿਆਂ ਦੇ ਰਾਹਾਂ ਤੇ ਤੁਰਨਾਂ ਨਹੀ ਭੁੱਲਦੇ। ਇਹ ਸਾਰੀ ਸਥਿਤੀ, ਦੇਸ਼ ਦੇ ਵਿੱਚ ਹੱਕ ਦੀ ਰੋਟੀ ਖਾਣ ਵਾਲਿਆਂ ਦੇ ਜੀਵਨ ਨੂੰ ਵੀ ਕਲੰਕ ਲਾ ਦਿੰਦੀ ਹੈ। ਰਿਸ਼ਵਤਖੋਰ ਆਮ ਤੋਰ ਤੇ ਭੀੜ ਦਾ ਭਾਗ ਹੁੰਦੇ ਹਨ ਅਤੇ ਜਿੰਦਗੀ ਵਿੱਚ ਕਦੇ ਕੁਝ ਵੱਖਰਾਂ ਕਰਨ ਦਾ ਜ਼ਜਬਾਂ ਨਹੀ ਰੱਖਦੇ। ਇਹਨਾ ਦਾ ਸਾਰਾ ਜੀਵਨ ਹੇਠਲੇ ਪੱਧਰ ਤੋ ਸੁਰੂ ਹੋ ਕੇ ਹੇਠਲੇ ਪੱਧਰ ਤੇ ਹੀ ਖ਼ਤਮ ਹੋ ਜਾਦਾ ਹੈ। ਇਹ ਆਪਣੇ ਹਿੱਤਾਂ ਦੀ ਉਸ ਹੱਦ ਤੱਕ ਜਿਊਦੇ ਹਨ, ਜਿਥੋ ਤਕ ਇਹਨਾ ਦਾ ਮਤਲਬ ਹੁੰਦਾ ਹੈ। ਇਹਨਾ ਨੂੰ ਆਪਣੇ ਸਭਿਆਚਾਰ ਦੇ ਸੰਸ਼ਕਾਰ ਅਤੇ ਸਾਧਾਰਨ ਜਿਹਾ ਜੀਵਨ ਬਿਲਕੁਲ ਚੰਗਾਂ ਨਹੀ ਲੱਗਦਾ, ਜਿਸ ਕਰਕੇ ਇਹ ਹਮੇਸਾਂ ਚਕਾਂ-ਚੋਂਧ ਵਾਲੇ ਜੀਵਨ ਦੇ ਸੁਪਨੇਂ ਲੈਦੇ ਹਨ। ਆਪਣੇ ਇਸ ਸੁਪਨੇ ਨੂੰ ਪੂਰਾਂ ਕਰਨ ਲਈ ਇਹ ਹਰ ਹੱਥ-ਕੰਡਾਂ ਅਪਣਾਉਦੇ ਹਨ। ਇਹਨਾ ਦਾ ਲਾਲਚ ਇਸ ਹੱਦ ਤਕ ਵੱਧ ਜਾਦਾ ਹੈ, ਕਿ ਇਹ ਬੇਗਾਨੇ ਹੱਕ ਨੂੰ ਵੀ ਖੋਹਣ ਦੀ ਕੋਸ਼ਿਸ ਕਰਦੇ ਹਨ।
ਰਿਸ਼ਵਤਖੋਰ ਬਚਪਨ ਵਿੱਚ ਮਾਪਿਆਂ ਦੇ ਬਹੁਤ ਜਿਆਦਾ ਲਾਡਲੇ ਹੁੰਦੇ ਹਨ। ਇਹਨਾ ਨੂੰ ਚਾਚੇ, ਤਾਇਆਂ, ਭੂਆਂ, ਦਾਦੇ-ਦਾਦੀ ਆਦਿ ਵੱਲੋ ਵੀ ਬਹੁਤ ਜਿਆਦਾ ਲਾਡ ਅਤੇ ਪਿਆਰ ਮਿਲਿਆ ਹੁੰਦਾ ਹੈ। ਇਸ ਲਈ ਹਰ ਵੇਲੇ ਗੋਦੀ ਵਿੱਚ ਚੁੱਕੇ ਰਹਿਣ ਕਰਕੇ, ਇਹਨਾ ਨੂੰ ਮਿੱਟੀ ਦੇ ਟਿੱਲੇਆਂ ਨਾਲ ਖੇਡਣ ਦਾ ਬਹੁਤ ਘੱਟ ਮੋਕਾਂ ਮਿਲਦਾ ਹੈ। ਜਿਸ ਕਰਕੇ ਇਹ ਬਚਪਨ ਤੋ ਹੀ ਅਨੁਭਵਾਂ ਦੇ ਪੱਖੋ ਵਾਝੇ ਰਹਿ ਜਾਦੇ ਹਨ। ਜਦੋ ਰਿਸ਼ਵਖ਼ੋਰ ਜਵਾਨੀ ਦੀ ਦਹਿਲੀਜ ਤੇ ਪੈਰ ਰੱਖਦੇ ਹਨ, ਤਾਂ ਉਦੋ ਵੀ ਇਹ ਆਪਣੇ-ਆਪ ਨੂੰ ਬੱਚੇ ਹੀ ਸਮਝਦੇ ਰਹਿੰਦੇ ਹਨ। ਇਸ ਕਰਕੇ ਇਹਨਾ ਦੀ ਕਮਾਉਣ ਵਾਲੀ ਉਮਰ ਵੀ ਐਵੇ ਹੀ ਲੰਘ ਜਾਦੀ ਹੈ। ਜਦੋ ਅੱਖਾਂ ਖੁੱਲਦੀਆਂ ਹਨ, ਤਾਂ ਇਹ ਡਿਗਰੀਆਂ ਲੈ ਕੇ ਸਰਕਾਰੀ ਨੋਕਰੀ ਦੇ ਲਈ ਤਰਲੋਂ-ਮੱਛੀ ਹੋ ਜਾਦੇ ਹਨ। ਇਸ ਤਰਾਂ ਬਚਪਨ ਦੇ ਵਿੱਚ ਮਿਲੇ ਬਹੁਤ ਸਾਰੇ ਲਾਡ-ਪਿਆਰ ਕਾਰਨ, ਰਿਸ਼ਵਤਖ਼ੋਰ ਨਲਾਇਕ ਸਾਬਤ ਹੁੰਦੇ ਹਨ। ਇਸ ਲਈ ਇਹ ਸਿਰਫ਼ ਸਰਕਾਰੀ ਨੋਕਰੀ ਨੂੰ ਹੀ ਪਹਿਲ ਦਿੰਦੇ ਹਨ। ਇਹਨਾ ਵਿੱਚ ਆਪਣੇ ਕਾਰੋਬਾਰ ਨੂੰ ਖੜੇ ਕਰਨ ਦੀ ਕਾਬਲੀਅਤ ਖ਼ਤਮ ਹੋ ਜਾਦੀ ਹੈ। ਜਿੰਦਗੀ ਦੇ ਵਿੱਚ ਬਚਪਨ, ਹਰ ਸ਼ਖਸੀਅਤ ਦੀ ਇੱਕ ਨੀਹ ਹੁੰਦੀ ਹੈ, ਪਰ ਜਦੋ ਇਹ ਨੀਹ ਹੀ ਕਮਜੋਰ ਹੋਵੇ ਤਾਂ ਸਾਰੀ ਜਿੰਦਗੀ ਡਾਵਾਂ-ਡੋਲ ਹੋ ਜਾਦੀ ਹੈ ਅਤੇ ਜੀਣ ਦਾ ਮਕਸਦ ਗੁਆਚ ਜਾਦਾ ਹੈ। ਇਸ ਲਈ ਰਿਸ਼ਵਤਖੋਰਾਂ ਦਾ ਬਚਪਨ ਜਦੋ ਬਿਨਾਂ ਪੈਰ ਵਿੱਚ ਕੰਡਾਂ ਵੱਜਿਆ ਬੀਤਦਾਂ ਹੈ, ਤਾਂ ਇਹਨਾ ਨੂੰ ਸਾਰੀ ਜਿੰਦਗੀ ਕਿਸੇ ਦੇ ਦਰਦ ਦਾ ਅਹਿਸ਼ਾਸ ਨਹੀ ਹੁੰਦਾ। ਜਿਸ ਕਰਕੇ ਇਹ ਹਰ ਕਿਸੇ ਦੇ ਦਰਦ ਦਾ ਭਰਪੂਰ ਫ਼ਾਇਦਾ ਉਠਾਉਦੇ ਹਨ। ਰਿਸ਼ਵਤਖੋਰ ਪੈਸਿਆਂ ਦੇ ਜੋਰ ਨਾਲ ਸਰਕਾਰੀ ਨੋਕਰੀ ਹਾਸਲ ਕਰਦੇ ਹਨ। ਇਸ ਤਰਾਂ ਇਹ ਪਹਿਲਾਂ ਰਿਸ਼ਵਤਖ਼ੋਰੀ ਨੂੰ ਜਨਮ ਦਿੰਦੇ ਹਨ ਅਤੇ ਬਾਅਦ ਵਿੱਚ ਆਪ ਰਿਸ਼ਵਤਖੋਰ ਬਣ ਕੇ ਆਪਣੇ ਹੀ ਦੇਸ਼ ਨੂੰ ਖੋਰਾਂ ਲਾਉਦੇ ਹਨ। ਇਹ ਆਮ ਤੋਰ ਤੇ ਕਹਿੰਦੇ ਰਹਿੰਦੇ ਹਨ, ਕਿ "ਰਿਸ਼ਵਤ ਲੈਣਾ ਉਹਨਾ ਦਾ ਹੱਕ ਹੈ, ਕਿਉਕਿ ਉਹ ਆਪ ਰਿਸ਼ਵਤ ਦੇ ਕੇ ਨੋਕਰੀ ਉਪਰ ਲੱਗੇ ਹਨ" ਪਰ ਇਹਨਾ ਨੂੰ ਪੁੱਛਿਆਂ ਜਾਵੇ, ਕਿ ਜੇਕਰ ਤੁਸੀ ਨੋਕਰੀ ਦੇ ਯੋਗ ਹੁੰਦੇ ਤਾਂ ਤਹਾਨੂੰ ਰਿਸ਼ਵਤ ਦੇਣ ਦੀ ਜਰੂਰਤ ਕਿਉ
ਪੈਦੀ ? ਇਸ ਤਰਕ ਦੇ ਆਧਾਰ ਤੇ ਰਿਸ਼ਵਤਖੋਰਾਂ ਦੇ ਮਾਪੇ ਵੀ ਉਹਨਾ ਨੂੰ ਰਿਸ਼ਵਤਾਂ ਲੈਣ ਦੇ ਲਈ ਉਤਸ਼ਾਹਿਤ ਕਰਦੇ ਹਨ। ਇਸ ਤਰਾਂ ਰਿਸ਼ਵਤਖੋਰੀ ਅੱਗੇ ਤੋ ਅੱਗੇ ਵਧਦੀ ਤੁਰੀ ਜਾਦੀ ਹੈ। ਰਿਸ਼ਵਤਖੋਰ ਨੋਕਰੀ ਨੂੰ ਫ਼ਰਜ ਨਹੀ, ਬਲਕਿ ਇੱਕ ਬੋਝ ਸਮਝਦੇ ਹਨ ਕਿਉਕਿ ਇਹ ਇਹਨਾ ਨੇ ਮਿਹਨਤ ਨਾਲ ਨਹੀ, ਸਗੋਂ ਪੈਸ਼ੇ ਨਾਲ ਹਾਸਲ ਕੀਤੀ ਹੁੰਦੀ ਹੈ। ਇਹ ਨੋਕਰੀ ਦੇ ਲਈ ਵਫ਼ਾਦਾਰ ਨਹੀ ਹੁੰਦੇ, ਜਿਸ ਦਾ ਨੁਕਸ਼ਾਨ ਦੇਸ਼ ਦੀ ਆਮ ਜਨਤਾਂ ਨੂੰ ਉਠਾਉਣਾਂ ਪੈਦਾ ਹੈ। ਰਿਸ਼ਵਤਖ਼ੋਰ ਨੋਕਰੀ ਦੇ ਸ਼ਮੇ ਦੋਰਾਨ ਕੀਤੀ ਗਈ ਸੇਵਾਂ ਨੂੰ, ਕਿਸੇ ਉੱਪਰ ਕੀਤਾ ਗਿਆ ਅਹਿਸ਼ਾਨ ਮੰਨਦੇ ਹਨ। ਜਿਸ ਦੇ ਬਦਲੇ ਇਹ ਧੰਨਵਾਦ ਦੇ ਰੂਪ ਵਿੱਚ, ਰਿਸ਼ਵਤ ਵਸੂਲਦੇ ਹਨ। ਇਹ ਰਿਸ਼ਵਤ ਦੇ ਲਈ ਕਿਸੇ ਵੀ ਗੈਰ-ਕਨੂੰਨੀ ਕੰਮ ਨੂੰ ਕਰਨ ਲਈ ਤਿਆਰ ਹੋ ਜਾਦੇ ਹਨ, ਜਿਸ ਦੇ ਨਾਲ ਕਈ ਵਾਰ ਕਿਸੇ ਦੂਸਰੇ ਵਿਅਕਤੀ ਦਾ ਵੀ ਕਨੂੰਨੀ ਹੱਕ ਮਾਰਿਆਂ ਜਾਦਾ ਹੈ। ਇਸ ਦੇ ਨਾਲ ਦੇਸ਼ ਵਿੱਚ ਨਜ਼ਾਇਜ ਵਰਤਾਰਿਆਂ ਦਾ ਵਾਧਾ ਹੁੰਦਾ ਹੈ। ਰਿਸ਼ਵਤਖੋਰਾਂ ਦੇ ਲਈ ਪੈਸਾਂ ਹੀ ਸਭ ਕੁਝ ਹੁੰਦਾ ਹੈ। ਇਹਨਾ ਦੇ ਲਈ ਰਿਸ਼ਤੇ ਬਹੁਤ ਜਿਆਦਾ ਮਹੱਤਤਾ ਨਹੀ ਰੱਖਦੇ, ਜਿਸ ਕਰਕੇ ਇਹ ਰਿਸ਼ਤੇਦਾਰੀਆਂ ਤੋ ਬਹੁਤ ਜਲਦੀ ਟੁੱਟ ਜਾਦੇ ਹਨ। ਰਿਸ਼ਵਤਖੋਰ ਆਪਣੇ ਪਰਿਵਾਰਿਕ ਵੰਡ ਦੁਆਰਾ ਮਿਲੇ ਹੱਕ ਤੋ ਸੰਤਸੁਟ ਨਹੀ ਹੁੰਦੇ, ਇਹ ਹੋਰ ਜਿਆਦਾ ਹੱਕ ਹਾਸਲ ਕਰਨ ਦੇ ਲਾਲਚ ਵਿੱਚ ਆਪਣੇ ਪਰਿਵਾਰ ਦੇ ਨਾਲ ਸੰਬੰਧ ਖ਼ਰਾਬ ਕਰ ਲੈਦੇ ਹਨ। ਇਹਨਾ ਦੁਆਰਾ ਹਰ ਇੱਕ ਰਿਸ਼ਤੇ ਨੂੰ ਪੈਸ਼ਿਆ ਦੇ ਬਰਾਬਰ ਤੋਲ ਕੇ ਵੇਖਿਆ ਜਾਦਾ ਹੈ, ਜੇਕਰ ਕੋਈ ਰਿਸ਼ਤਾ ਲਾਭ ਨਾ ਦੇਵੇ, ਤਾਂ ਇਹ ਉਸ ਰਿਸ਼ਤੇ ਨੂੰ ਚਾਹ ਵਿੱਚੋ ਮੱਖੀ ਵਾਗ,
ਆਪਣੀ ਜਿੰਦਗੀ ਵਿੱਚੋ ਬਾਹਰ ਕੱਢ ਕੇ ਸੁੱਟ ਦਿੰਦੇ ਹਨ। ਰਿਸ਼ਤਖੋਰਾਂ ਦੀਆ ਯਾਰੀਆਂ-ਦੋਸ਼ਤੀਆਂ ਵੀ ਕੱਚੇ ਧਾਗੇ ਵਾਗ ਹੁੰਦੀਆ ਹਨ, ਜਿਹੜੀਆ ਕਿ ਖੁਦਗਰਜੀ ਦਾ ਸ਼ਿਕਾਰ ਹੋਣ ਕਾਰਨ, ਬਹੁਤਾ ਚਿਰ ਨਹੀ ਨਿਭਦੀਆ। ਇਹ ਆਪਣੇ ਯਾਦ ਕਰਨ ਵਾਲਿਆਂ ਨੂੰ ਕਦੇ ਵੀ ਸੁਨੇਹਾਂ ਜਾ ਚਿੱਠੀ ਨਹੀ ਭੇਜਦੇ, ਕਿਉਕਿ ਚਿੱਠੀ ਉਪਰ ਲੱਗਣ ਵਾਲੀ ਟਿਕਟ, ਇਹਨਾ ਨੂੰ ਬਹੁਤ ਮਹਿੰਗੀ ਲੱਗਦੀ ਹੈ। ਰਿਸ਼ਵਤਖੋਰ ਆਪਣੇ ਉਸ ਪਿੰਡ ਜਾ ਜੱਦੀ ਇਲਾਕੇ ਨਾਲ ਵੀ ਬਹੁਤ ਜਿਆਦਾ ਪਿਆਰ ਨਹੀ ਕਰਦੇ, ਜਿੱਥੇ ਇਹਨਾ ਦਾ ਬਚਪਨ ਬੀਤਿਆਂ ਹੁੰਦਾ ਹੈ। ਇਹ ਉਹਨਾ ਚਾਚੇ-ਤਾਇਆਂ ਨੂੰ ਭੁੱਲ ਜਾਦੇ ਹਨ, ਜਿਹਨਾ ਨੇ ਬਚਪਨ ਵਿੱਚ ਇਹਨਾ ਨੂੰ ਬਹੁਤ ਲਾਡ ਅਤੇ ਪਿਆਰ ਦਿੱਤਾ ਹੁੰਦਾ ਹੈ। ਇਸ ਤਰਾਂ ਇਹ ਆਪਣੀ ਵੱਖਰੀ ਹੀ ਦੁਨਿਆਂ ਉਸ਼ਾਰ ਲੈਦੇ ਹਨ, ਜਿੱਥੇ ਸ਼ਿਰਫ ਨਿੱਜੀਵਾਦ, ਪੈਸ਼ੇ, ਕੋਠੀਆਂ ਅਤੇ ਗੱਡੀਆਂ ਦੀ ਭਰਮਾਰ ਹੁੰਦੀ ਹੈ, ਜਿਸ ਕਰਕੇ ਇਹਨਾ ਨੂੰ ਰਿਸ਼ਤਿਆ ਦਾ ਨਿੱਘ ਕਦੇ ਵੀ ਨਸ਼ੀਬ ਨਹੀ ਹੁੰਦਾ ਹੈ।
ਰਿਸ਼ਵਤਖੋਰ ਜਦੋ ਸੇਵਾਂ-ਮੁਕਤ ਹੁੰਦੇ ਹਨ, ਉਸ ਵੇਲੇ ਤਕ ਇਹਨਾ ਕੋਲ ਕਾਫ਼ੀ ਸਾਰਾ ਧਨ ਇਕੱਠਾਂ ਹੋ ਜਾਦਾ ਹੈ, ਪਰ ਮਾਨਸਿਕ-ਸ਼ਾਤੀ ਬਿਲਕੁਲ ਵੀ ਨਹੀ ਹੁੰਦੀ। ਇਹ ਜਦੋ ਬੁਢਾਪੇ ਵਿੱਚ ਪੈਰ ਧਰਦੇ ਹਨ, ਤਾਂ ਇਹਨਾ ਦੀ ਜਿੰਦਗੀ ਨਰਕ ਬਣ ਜਾਦੀ ਹੈ, ਕਿਉਕਿ ਇਹਨਾ ਦੀ ਆਪਣੇ ਹੀ ਬੱਚਿਆਂ ਦੇ ਦੁਆਰਾ ਕਦਰ ਨਹੀ ਹੁੰਦੀ, ਜਿਸ ਦਾ ਕਾਰਨ ਉਹਨਾ ਨੂੰ ਚੰਗੇ ਸ਼ੰਸਕਾਰ ਨਹੀ ਦਿਤੇ ਗਏ ਹੁੰਦੇ ਅਤੇ ਉਹਨਾ ਦੇ ਸਾਹਮਣੇ ਮਾਪਿਆਂ ਅਤੇ ਰਿਸ਼ਤੇਦਾਰੀਆਂ ਨੂੰ ਦੁਰਕਾਰਿਆਂ ਗਿਆ ਹੁੰਦਾ ਹੈ। ਰਿਸ਼ਵਤਖੋਰਾਂ ਦੁਆਰਾ ਜੋੜੇ ਹੋਏ ਧਨ ਨੂੰ ਵੀ ਇਹਨੇ ਦੇ ਬੱਚੇ ਸ਼ਤਿਕਾਰ ਨਹੀ ਦਿੰਦੇ ਅਤੇ ਇਸ ਨੂੰ ਐਵੇ ਹੀ ਉਡਾਂ ਦਿੰਦੇ ਹਨ, ਕਿਉਕਿ ਇਹ ਧਨ ਦਸ਼ਾਂ-ਨਹੁੰਆਂ ਦੀ ਕਿਰਤ ਨਾਲ ਨਹੀ, ਬਲਕਿ ਨਜਾਇਜ ਤਰੀਕਿਆਂ ਦੇ ਨਾਲ ਕਮਾਇਆਂ ਗਿਆ ਹੁੰਦਾ ਹੈ। ਰਿਸ਼ਵਤਖੋਰਾਂ ਕੋਲ ਜਿੰਦਗੀ ਦੇ ਅੰਤਲੇ ਪੜਾਂ ਤੇ ਮਾਣ ਕਰਨ ਯੋਗ ਕੁਝ ਵੀ ਨਹੀ ਹੁੰਦਾ, ਕਿਉਕਿ ਸਾਰੀ ਜਿੰਦਗੀ ਵਿੱਚ ਇਹਨਾ ਨੇ ਕੋਈ ਮਾਣ ਵਾਲਾ ਕੰਮ ਹੀ ਨਹੀ ਕੀਤਾ ਹੁੰਦਾ। ਇਹ ਉਸ ਗਿਆਨ ਪੱਖੋ ਵੀ ਉਣੇ ਹੁੰਦੇ ਹਨ, ਜਿਹੜਾ ਕਿ ਬਜੁਰਗ ਅਵਸ਼ਥਾ ਵਿੱਚ ਹਰ ਵਿਅਕਤੀ ਨੂੰ ਹੁੰਦਾ ਹੈ। ਇਸ ਕਾਰਨ ਇਹਨਾ ਦੇ ਪੋਤੇ-ਪੋਤੀਆਂ ਵੀ, ਇਹਨਾ ਕੋਲ ਬੈਠਣਾ ਪਸ਼ੰਦ ਨਹੀ ਕਰਦੇ। ਸੋਂ ਇਸ ਤਰਾਂ ਰਿਸ਼ਵਤਖੋਰ ਆਪਣੇ ਜੀਵਨ ਨੂੰ, ਆਪਣੇ ਹੀ ਹੱਥੀ ਮਹੱਤਵਹੀਣ ਬਣਾ ਲੈਦੇ ਹਨ। ਇਹਨਾ ਕੋਲ ਪੈਸ਼ਾ ਜਰੂਰ ਆ ਜਾਦਾ ਹੈ, ਪਰ ਇਹਨਾ ਕੋਲੋ ਜਿੰਦਗੀ ਦੀ ਰੋਣਕ ਚਲੀ ਜਾਦੀ ਹੈ। ਇਹ ਇੱਕ ਸਮੇ ਆਪਣੇ ਕੀਤੇ ਹੋਏ ਤੇ ਪਛਤਾਉਦੇ ਜਰੂਰ ਹਨ, ਪਰ ਉਦੋ ਤਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ।
By - ਐਂਡਵੋਕੇਟ ਉਂਕਾਰ ਸਿੰਘ ਭਲੂਰ, ਪਿੰਡ-ਭਲੂਰ, ਜਿਲਾਂ-ਮੋਗਾ, ਪੰਜਾਬ (ਭਾਰਤ)-151207