Advocate at Tehsil Complex Baghapurana-(ਇਹਨਾ ਲਿਖਤਾਂ ਦੇ ਸਾਰੇ ਅਧਿਕਾਰ Copy Right Act ਦੇ ਤਹਿਤ ਰਾਖ਼ਵੇ ਹਨ।)
Saturday, 8 December 2012
ਪਰਦੇਸ਼ੀਆਂ ਦੇ ਨਾਂ ਖ਼ਤ
ਪਰਦੇਸੀਉ, ਤੁਹਾਡੇ ਬਾਰੇ ਬਹੁਤ ਕੁਝ ਲਿਖਣ ਨੂੰ ਦਿਲ ਕਰਦਾ ਹੈ, ਜਿਹੜਾਂ ਇਸ ਖ਼ਤ ਵਿੱਚ ਸਾਇਦ ਪੂਰਾਂ ਨਾਂ ਆਂ ਸਕੇ, ਕਿਉਕਿ ਤੁਹਾਡੇ ਵੱਲੋ ਦਿੱਤਾ ਹੋਇਆ ਪੰਜਾਬ ਨੂੰ ਮਾਣ ਬਹੁਤ ਜਿਆਦਾ ਹੈ। ਤੁਸੀ ਉਹ ਪੰਜਾਬੀ ਹੋ, ਜਿੰਨਾਂ ਨੇ 'ਪੰਜਾਬੀਅਤ' ਨੂੰ ਸੰਸ਼ਾਰ ਦੇ ਹਰ ਕੋਨੇ ਦੇ ਵਿੱਚ ਪਹੁੰਚਾਇਆਂ ਹੈ ਅਤੇ ਆਪਣੀਆਂ ਅਣਥੱਕ ਮਿਹਨਤਾਂ ਦੇ ਨਾਲ ਦੇਸਾਂ-ਵਿਦੇਸ਼ਾਂ ਦੇ ਵਿੱਚ ਪੰਜਾਬ ਦੇ ਜੁਝਾਰੂ ਪੁੱਤ ਹੋਣ ਦਾ ਸਬੂਤ ਦਿੱਤਾ ਹੈ। ਤੁਸੀ ਆਪਣੇ ਇਸ ਜੁਝਾਰੂਪਨ ਅਤੇ ਮਿਹਨਤ ਦੇ ਨਾਲ, ਪੰਜਾਬ ਤੋ ਬਾਹਰ ਇੱਕ ਵੱਖਰਾਂ ਪੰਜਾਬ ਉਸ਼ਾਰ ਲਿਆ ਹੈ। ਜਿਸ ਕਰਕੇ ਹੁਣ ਸਾਡਾ ਪੰਜਾਬ ਇੱਕ ਨਹੀ, ਬਲਕਿ ਸ਼ੰਸਾਰ ਦੇ ਹਰ ਦੇਸ਼ ਦੇ ਵਿੱਚ ਮਿੰਨੀ ਪੰਜਾਬ ਸ਼ਥਾਪਿਤ ਹਨ। ਪਿੰਡਾਂ ਦੀਆਂ ਸੱਥਾਂ ਵਿੱਚ ਬੈਠੇ ਹੋਏ ਬਜੁਰਗ, ਤੁਹਾਡੇ ਗੁਣ ਗਾਉਦੇ ਨਹੀ ਥੱਕਦੇ। ਆਖਦੇ ਨੇ, ਕਿ ਤੁਸਾਂ ਨੇ ਤਾਂ ਪਿੰਡਾਂ ਦੀਆਂ ਤਸ਼ਵੀਰਾਂ ਹੀ ਬਦਲ ਦਿੱਤੀਆਂ ਹਨ, ਕਿਉਕਿ ਪੰਜਾਬ ਦੇ ਪਿੰਡਾਂ ਦੇ ਵਿਕਾਸ਼ ਵਿੱਚ ਤੁਹਾਡਾ ਪਰਦੇਸ਼ੀਆਂ ਦਾ ਬਹੁਤ ਵੱਡਾ ਯੋਗਦਾਨ ਹੈ। ਪੰਜਾਬ ਦੇ ਹਰ ਪਿੰਡ ਵਿੱਚ ਹੁਣ ਤੁਹਾਡੀਆਂ ਕੋਠੀਆਂ ਨਜਰ ਆਉਦੀਆਂ ਹਨ, ਜਿਹੜੀਆਂ ਕਿ ਤੁਹਾਡੀ ਮਿਹਨਤ ਦੀਆ ਮੂੰਹ-ਬੋਲਦੀਆਂ ਤਸ਼ਵੀਰਾਂ ਹਨ। ਪਰਦੇਸ਼ਾਂ ਵਿੱਚ ਆਪਣੀਆ ਕਮਾਈਆਂ ਨਾਲ ਸਿਰਫ਼ ਤੁਸੀ ਆਪ ਹੀ ਆਰਥਿਕ ਪੱਧਰ ਤੇ ਖ਼ੁਸਹਾਲ ਨਹੀ ਹੋਏ, ਬਲਕਿ ਪੰਜਾਬ ਰਹਿੰਦੇ ਤੁਹਾਡੇ ਪਰਿਵਾਰ ਵੀ ਖ਼ੁਸਹਾਲ ਹੋਏ ਹਨ। ਇਸ ਕਰਕੇ ਤੁਹਾਡੇ ਭੈਣ-ਭਰਾਂ ਅਤੇ ਮਾਪੇ, ਤੁਹਾਡੇ ਉਪਰ ਮਾਣ ਕਰਦੇ ਹਨ। ਤੁਸੀ ਜਾਣਦੇ ਹੋਵੋਗੇ ਕਿ ਤੁਹਾਡੇ ਜਾਣ ਤੋ ਬਾਅਦ, ਤੁਹਾਡੇ ਘਰ ਕਿੰਨੇ ਉਦਾਸ਼ ਹੋਏ ਹੋਣਗੇ। ਉਹ ਵਿਹੜੇ ਜਿੱਥੇ ਤੁਸ਼ੀ ਆਪਣਾ ਬਚਪਨ ਬਤਾਇਆਂ ਹੈ, ਤੁਹਾਡੀਆਂ ਯਾਦਾਂ ਨੂੰ ਗਲਵੱਕੜੀ ਪਾਂ ਕੇ ਰੋਦੇ ਹੋਣਗੇ। ਉਹ ਘਰ ਜਿਹੜੇ ਤੁਹਾਡੇ ਬੋਲਾਂ ਨਾਲ ਗੁਜਦੇ ਸਨ, ਤੁਹਾਡੇ ਤੋ ਬਾਅਦ ਚੁੱਪ ਹੋ ਗਏ ਸਨ। ਤੁਹਾਡੇ ਵਿੱਚੋ ਜਿਹੜੇ ਸਾਰੇ ਪਰਿਵਾਰ ਸਮੇਤ ਇੱਕੋ ਵੇਲੇ ਆਪਣਾ ਘਰ ਛੱਡ ਪਰਦੇਸੀ ਹੋ ਗਏ, ਉਹਨਾਂ ਦੇ ਘਰਾਂ ਨੂੰ ਲੱਗੇ ਜਿੰਦਰੇ, ਜਿਵੇ ਅੱਜ ਵੀ ਉਹਨਾ ਨੂੰ ਅਵਾਜਾਂ ਮਾਰ ਰਹੇ ਹਨ। ਉਹਨਾਂ ਦੇ ਘਰਾਂ ਦੇ ਵਿਹੜਿਆਂ ਵਿੱਚ ਡਿੱਗੇ ਰੁੱਖਾਂ ਦੇ ਪੱਤਿਆਂ ਦੇ ਢੇਰ ਹੀ ਦਿਖਾਈ ਦਿੰਦੇ ਹਨ। ਇੰਜ ਲਗਦਾਂ ਹੈ, ਜਿਵੇ ਇਹਨਾ ਘਰਾਂ ਦੇ ਚੁੱਲਿਆਂ ਵਿੱਚ ਵੀ ਕਈ ਸਾਲਾਂ ਤੋ ਅੱਗ ਨਾ ਬਾਲੀ ਗਈ ਹੋਵੇ। ਇਹਨਾਂ ਘਰਾਂ ਦੇ ਵਿੱਚ ਲੱਗੇ ਫ਼ੁੱਲ ਅਤੇ ਰੁੱਖ਼ ਉਹਨਾ ਬਿਨਾਂ ਮੁਰਝਾਂ ਗਏ ਲਗਦੇ ਹਨ। ਮੈਨੂੰ ਤੁਹਾਡੇ ਪਰਦੇਸ਼ੀਆਂ ਦੇ ਘਰਾਂ ਨਾਲ ਬਹੁਤ ਪਿਆਰ ਹੈ। ਜਦੋ ਕਦੇ ਵੀ ਮੈਂ ਕਿਸੇ ਪਰਦੇਸੀ ਦੇ ਘਰ ਅੱਗੋ ਲੰਘਦਾਂ ਹਾ, ਤਾਂ ਦਿਲ ਕਰਦਾ ਹੈ, ਕਿ ਮੈ ਇਹਨਾ ਦੇ ਨਾਲ ਇਕੱਲਤਾਂ ਦਾ ਦਰਦ ਵੰਡਾਵਾਂ ਅਤੇ ਇਹਨਾ ਦੇ ਕੋਲਿਆਂ ਨੂੰ ਜੱਫ਼ੀ ਵਿੱਚ ਭਰ ਲਵਾਂ। ਮੈਨੂੰ ਤੁਹਾਡੇ ਘਰ ਵਿੱਚ ਪਈ ਹਰ ਇੱਕ ਚੀਜ ਵਿੱਚੋ, ਤੁਹਾਡੀ ਮਿੱਠੀ ਜਿਹੀ ਯਾਦ ਦੀ ਮਹਿਕ ਆਉਦੀ ਹੈ। ਇੰਜ ਲਗਦਾ ਹੈ, ਜਿਵੇ ਇਹ ਤਹਾਨੂੰ ਹੀ ਉਡੀਕ ਰਹੀਆਂ ਹੋਣ। ਤੁਹਾਡੇ ਘਰ ਦੇ ਕਮਰਿਆਂ ਵਿੱਚ ਲੱਗੀਆ ਹੋਈਆਂ ਤਸ਼ਵੀਰਾਂ, ਤੁਹਾਡੇ ਕਦੇ ਨਾ ਕਦੇ ਮੁੜ ਆਉਣ ਦਾ ਅਹਿਸ਼ਾਸ ਕਰਵਾਉਦੀਆਂ ਹਨ। ਤੁਹਾਡੇ ਵਿੱਚੋ ਕੁਝ ਪਰਦੇਸ਼ੀ ਆਪਣੇ ਪਿੱਛੇ ਜਿਹੜੇ ਮਾਪੇ ਛੱਡ ਤੁਰ ਗਏ ਨੇ, ਉਹਨਾ ਮਾਪਿਆਂ ਦੇ ਢਿੱਡ ਰੋਦੇ ਨੇ। ਉਹਨਾ ਨੂੰ ਤੁਹਾਡੇ ਫ਼ਿਕਰਾਂ ਵਿੱਚ ਦਿਨ ਨੂੰ ਚੈਂਨ ਅਤੇ ਰਾਤਾਂ ਨੂੰ ਨੀਦ ਨਹੀ ਆਉਦੀ। ਉਹ ਤੁਹਾਡੀਆਂ ਰਾਵਾਂ ਵਲ ਦੇਖ-ਦੇਖ ਥੱਕ ਜਾਦੇ ਹਨ। ਉਹ ਉਪਰੋ ਭਾਵੇਂ ਤੁਹਾਡੇ ਤੇ ਮਾਣ ਕਰਦੇ ਹਨ, ਪਰ ਅੰਦਰੋ ਉਹਨਾ ਨੂੰ ਤੁਹਾਡੇ ਤੋ ਦੂਰ ਹੋਣ ਦਾ ਗ਼ਮ ਵੀ ਸਤਾਉਦਾਂ ਹੈ। ਜਿੰਦਗੀ ਵਿੱਚ ਆਉਣ ਵਾਲੇ ਮੇਲੇ, ਰਸ਼ਮਾਂ ਅਤੇ ਤਿਉਹਾਰ, ਉਹਨਾਂ ਨੂੰ ਤੁਹਾਡੇ ਬਿਨਾਂ ਅਧੂਰੇ ਲਗਦੇ ਹਨ। ਤੁਹਾਡੇ ਕਈਆਂ ਦੇ ਮਾਪੇ ਤਹਾਨੂੰ ਉਡੀਕ-ਉਡੀਕ ਕੇ ਮੁੱਕ ਜਾਦੇ ਹਨ, ਪਰ ਤੁਹਾਡੇ ਵਿੱਚੋ ਬਹੁਤ ਸਾਰੇ ਪਰਦੇਸ਼ੀ ਉਹਨਾ ਦੇ ਭੋਗ ਤੇ ਵੀ ਨਹੀ ਪਹੁੰਚ ਪਾਉਦੇ। ਤੁਹਾਡੇ ਵਿੱਚੋ ਕੁਝ ਪਰਦੇਸ਼ੀ ਵਿਆਹ ਕਰਵਾਂ ਕੇ, ਆਪਣੇ ਪਿੱਛੇ ਚੂੜੇ
ਵਾਲੀਆਂ ਸੁਹਾਗਣਾਂ ਨੂੰ ਛੱਡ ਤੁਰ ਜਾਦੇ ਨੇ। ਇਹਨਾਂ ਸੁਹਾਗਣਾਂ ਦੇ ਉਪਰ ਜੋ ਬੀਤਦੀ ਹੈ, ਉਹ ਉਹਨਾ ਦਾ ਦਿਲ ਹੀ ਜਾਣਦਾ ਹੈ। ਉਹ ਆਪਣੇ-ਆਪ ਨੂੰ ਨਾ ਵਿਆਹੀਆਂ ਵਿੱਚ ਸਮਝਦੀਆਂ ਹਨ ਅਤੇ ਨਾ ਹੀ ਕੁਆਰੀਆਂ ਵਿੱਚ। ਗਮਾਂ, ਉਦਾਸ਼ੀਆਂ ਅਤੇ ਉਡੀਕਾਂ ਦੇ ਵਿੱਚ, ਉਹਨਾ ਦੀ ਜਵਾਨੀ ਲੰਘ ਜਾਦੀ ਹੈ। ਉਹਨਾ ਦੇ ਸ਼ਜਾਏ ਨਿੱਕੇ-ਨਿੱਕੇ ਸੁਪਨੇ ਮਿੱਟੀ ਵਿੱਚ ਰੁੱਲ ਜਾਦੇ ਹਨ। ਇੱਕ ਪਤਨੀ ਆਪਣੇ ਪਰਦੇਸ਼ ਗਏ ਪਤੀ ਦੇ ਬਾਰੇ ਇਹੀ ਸੋਚਦੀ ਰਹਿੰਦੀ ਹੈ, ਕਿ ਉਸ ਦਾ ਪਰਦੇਸ਼ੀ ਕਿਧਰੋ ਨਾ ਕਿਧਰੋ ਜਰੂਰ ਮੁੜ ਆਵੇਗਾਂ ਅਤੇ ਉਸ ਲਈ ਲਾਇਆ ਹੋਇਆਂ ਉਹ ਆਪਣਾ ਸ਼ਿੰਗਾਰ, ਉਸ ਨੂੰ ਜਰੂਰ ਦੇਖਾਵੇਗੀ, ਪਰ ਪਰਦੇਸ ਗਏ ਢੋਲ ਕਦ ਮੁੜਦੇ ਹਨ। ਤੁਹਾਡੀ ਪਰਦੇਸ਼ੀਆਂ ਦੀ ਇੱਕ ਗੱਲ ਤੋ ਤਾਰੀਫ਼ ਕਰਨੀ ਬਣਦੀ ਹੈ ਕਿ ਤੁਸੀ ਵਿਦੇਸ਼ਾ ਵਿੱਚ ਵੀ 'ਪੰਜਾਬੀਅਤ' ਨੂੰ ਸਾਭ ਕੇ ਰੱਖਿਆਂ ਹੈ। ਪੰਜਾਬ ਦੇ ਰਸ਼ਮਾਂ-ਰਿਵਾਜਾਂ ਨੂੰ ਭਾਵੇ ਵਿਦੇਸ਼ਾਂ ਵਿੱਚ ਕਾਇਮ ਰੱਖਣਾ ਔਖਾਂ ਹੈ, ਪਰ ਫ਼ਿਰ ਵੀ ਤੁਸੀ ਇਹਨਾ ਨੂੰ ਹਿੱਕ ਨਾਲ ਲਾ ਕੇ ਰੱਖਿਆਂ ਹੈ। ਅੱਜ ਵੀ ਪੰਜਾਬ ਦੇ ਬਹੁਤ ਸਾਰੇ ਮਹੱਤਵਪੂਰਨ ਤਿਉਹਾਰ, ਤੁਹਾਡੇ ਵੱਲੋ ਵਿਦੇਸ਼ਾਂ ਵਿੱਚ ਪੰਜਾਬ ਦੀ ਤਰਾਂ ਹੀ ਮਨਾਏ ਜਾਦੇ ਹਨ। ਤੁਹਾਡੇ ਪਰਦੇਸ਼ੀਆਂ ਕਰਕੇ ਹੀ ਵਿਦੇਸ਼ਾਂ ਵਿੱਚ ਵੀ ਪੰਜਾਬ ਦੀ ਬੋਲੀ, ਸ਼ੰਸਕਾਰ ਅਤੇ ਰਸਮਾਂ-ਰਿਵਾਜ ਮੋਜੂਦ ਹਨ। ਤੁਹਾਡੇ ਵੀ ਬੁੱਲਾਂ ਉਪਰ ਠੇਂਠ ਪੰਜਾਬੀ ਉਸੇ ਤਰਾਂ ਹੀ ਕਾਇਮ ਹੈ, ਜਿਸ ਤਰਾਂ ਦੀ ਤੁਸੀ ਇੱਥੇ ਬੋਲਦੇ ਹੁੰਦੇ ਸੀ। ਇਸ ਦਾ ਕਾਰਨ ਇਹ ਹੈ, ਕਿ ਪੰਜਾਬ ਤੋ ਦੂਰ ਹੋਣ ਕਾਰਨ ਤਹਾਨੂੰ ਇਸ ਦੀ ਮਿੱਟੀ ਨਾਲ, ਸਾਡੇ ਨਾਲੋ ਵੀ ਜਿਆਦਾ ਪਿਆਰ ਹੈ। ਜਿਸ ਤਰਾਂ ਵਿਦੇਸ਼ਾ ਵਿੱਚ ਸਮੇ-ਸਮੇ ਤੇ 'ਪੰਜਾਬੀਅਤ' ਨਾਲ ਸੰਬੰਧਤ ਪੰਜਾਬੀ ਮੇਲੇ, ਸਭਿਆਚਾਰਕ ਫੰਕਸ਼ਨ ਅਤੇ ਧਾਰਮਿਕ ਕੀਰਤਨ ਕਰਵਾਏ ਜਾਦੇ ਹਨ, ਉਸ ਤੋ ਪਤਾਂ ਲਗਦਾ ਹੈ, ਕਿ ਤੁਹਾਡਾ 'ਪੰਜਾਬੀਅਤ' ਨਾਲ ਕਿੰਨਾਂ ਲਗਾਅ ਹੈ। ਤੁਹਾਡੇ ਵਿੱਚੋ ਕਈਆਂ ਦੇ ਬਜੁਰਗ ਤੁਹਾਡੇ ਨਾਲ ਪਰਦੇਸ਼ ਚਲੇ ਗਏ ਨੇ, ਪਰ ਬਜੁਰਗਾ ਨੂੰ ਉੱਥੇ ਰਹਿਣਾਂ ਬਹੁਤ ਔਖਾਂ ਲਗਦਾ ਹੈ। ਉਹਨਾ ਦਾ ਪੰਜਾਬ ਵਾਪਸ ਪਰਤ ਆਉਣ ਨੂੰ ਦਿਲ ਕਰਦਾ ਰਹਿੰਦਾ ਹੈ, ਕਿਉਕਿ ਉਹਨਾਂ ਨੇ ਸਾਰੀ ਜਿੰਦਗੀ ਨੂੰ ਬੜੇ ਹੀ ਸਾਧਾਰਨ ਢੰਗ ਨਾਲ ਹੰਢਾਇਆਂ ਹੁੰਦਾ ਹੈ। ਇਸ ਲਈ ਉਹਨਾ ਨੂੰ ਕਈ ਵਾਰ ਵਿਦੇਸ਼ਾ ਦਾ ਰੰਗੀਨ ਅਤੇ ਚਕਾਂ-ਚੋਂਧ ਵਾਲਾ ਜੀਵਨ ਰਾਸ਼ ਨਹੀ ਆਉਦਾ। ਤੁਹਾਡੇ ਬੱਚੇ, ਜੋ ਨਿੱਕੀ ਉਮਰੇ ਤੁਹਾਡੇ ਨਾਲ ਚਲੇ ਗਏ ਸੀ। ਉਹਨਾ ਵਿੱਚੋ ਕੁਝ ਨੂੰ ਤਾਂ ਦੁਬਾਰਾਂ ਪੰਜਾਬ ਆਉਣ ਦਾ ਮੋਕਾਂ ਮਿਲਿਆਂ ਹੈ, ਪਰ ਕਈਆਂ ਨੂੰ ਤਾਂ ਪੰਜਾਬ ਦੀ ਧਰਤੀ ਦੇ ਹਾਲੇ ਤਕ ਦੁਬਾਰਾ ਦਰਸ਼ਨ ਨਹੀ ਹੋਏ। ਇਸ ਲਈ ਕੁਝ ਪਰਦੇਸ਼ੀਆਂ ਦੇ ਬੱਚੇ ਤਾਂ ਪੰਜਾਬੀਅਤ ਦਾ ਥੋੜਾਂ-ਬਹੁਤ ਗਿਆਨ ਰੱਖਦੇ ਹਨ, ਪਰ ਜਿਆਦਾਤਰ ਪਰਦੇਸ਼ੀਆਂ ਦੇ ਬੱਚੇ ਪੰਜਾਬੀ ਸਭਿਆਚਾਰ ਬਾਰੇ ਬਿਲਕੁਲ ਅਣਜਾਣ ਹਨ। ਇਸ ਦਾ ਮੁੱਖ ਕਾਰਨ ਇਹ ਹੈ, ਕਿ ਉਹਨਾਂ ਨੂੰ ਪੰਜਾਬ ਦੀ ਮਿੱਟੀ ਤੋ ਦੂਰ ਰੱਖਿਆ ਗਿਆ ਹੈ ਜਾਂ ਉਹਨਾਂ ਨੂੰ ਆਪਣੀਆਂ ਜੜਾਂ ਦਾ ਅਹਿਸ਼ਾਸ ਨਹੀ ਕਰਾਇਆਂ ਗਿਆ। ਇਸ ਲਈ ਉਹਨਾ ਨੂੰ ਪੂਰੀ ਤਰਾਂ ਪੰਜਾਬੀ ਬੋਲਣ ਵਿੱਚ ਵੀ ਤਕਲੀਫ਼ ਮਹਿਸੂਸ਼ ਹੁੰਦੀ ਹੈ। ਸੋਂ ਤਹਾਨੂੰ ਬਾਹਰ ਵਸਦੇ ਪਰਦੇਸ਼ੀਆਂ ਨੂੰ ਇੱਕ ਸੁਨੇਹਾਂ ਹੈ, ਕਿ ਤੁਸੀ ਆਪਣੇ ਬੱਚਿਆਂ ਨੂੰ 'ਪੰਜਾਬੀਅਤ' ਦੇ ਨਾਲ ਜਰੂਰ ਜੋੜੀ ਰੱਖਣਾ। ਜੇ ਕਿਤੇ ਤੁਹਾਡੇ ਬੱਚੇ ਪੰਜਾਬੀ ਸਭਿਆਚਾਰ ਤੋ ਟੁੱਟ ਗਏ ਤਾਂ ਤਹਾਨੂੰ ਦੂਹਰੇਂ ਸਭਿਆਂਚਾਰ ਦੇ ਜੀਵਨ ਦਾ ਸੰਤਾਪ ਹੰਢਾਉਣਾਂ ਪੈ ਸਕਦਾ ਹੈ, ਕਿਉਕਿ ਨਾਂ ਹੀ ਤੁਸੀ ਆਪਣੇ ਆਪ ਨੂੰ ਪੂਰੀ ਤਰਾਂ ਪੰਜਾਬੀ ਕਹਿ ਸਕੋਗੇ ਅਤੇ ਨਾ ਹੀ ਵਿਦੇਸੀ। ਲੋੜ ਹੈ, ਕਿ ਤੁਸੀ ਮੇਰੇ ਪਰਦੇਸੀ ਵੀਰ ਆਪਣੇ ਧੀਆਂ-ਪੁੱਤਰਾਂ ਦੀਆਂ ਰਿਸਤੇਦਾਰੀਆਂ ਪੰਜਾਬ ਦੇ ਨਾਲ ਜੋੜੋ। ਉਹਨਾਂ ਦੇ ਵਿਆਹ ਪੰਜਾਬ ਵਸਦੇ ਪਰਿਵਾਰਾਂ ਵਿੱਚ ਕਰੋ। ਇਸ ਨਾਲ ਉਹ ਆਪਣੇ ਵਿਰਸ਼ੇ ਦੇ ਨਾਲ ਜੁੜੇ ਰਹਿਣਗੇ ਅਤੇ ਤੁਹਾਡੇ ਵੀ ਪੰਜਾਬ ਆਉਣ-ਜਾਣ ਦੇ ਮੋਕਿਆਂ ਦੇ ਵਿੱਚ ਵਾਧਾਂ ਹੋਵੇਗਾਂ। ਮੈਨੂੰ ਉਮੀਦ ਹੈ, ਕਿ ਮੇਰਾਂ ਇਹ ਨਿੱਕਾਂ ਜਿਹਾਂ ਖ਼ਤ, ਪੰਜਾਬ ਦੇ ਹਰ ਪਰਦੇਸ਼ੀ ਦੇ ਦਿਲ ਤਕ ਜਰੂਰ ਪਹੁੰਚੇਗਾਂ। ਮੈਨੂੰ ਆਪਣੇ ਪੰਜਾਬ ਤੋ ਦੂਰ ਵਸਦੇਂ ਪੰਜਾਬੀਆਂ ਦੇ ਬਾਰੇ ਲਿਖ਼ਣ ਦਾ ਬਹੁਤ ਚਾਂਅ ਸੀ। ਮੇਰੇ ਕੋਲ ਪਰਦੇਸੀਆਂ ਲਈ ਕੁਝ ਇਹੋ ਜਿਹਾ ਪਿਆਰ ਅਤੇ ਦਰਦ ਵੀ ਸੀ, ਜਿਸ ਨੂੰ ਮੈਂ ਇਸ ਖ਼ਤ ਦੇ ਸਬਦਾਂ ਵਿੱਚ ਨਹੀ ਪਰੋਂ ਸਕਿਆਂ। ਅੰਤ ਵਿੱਚ ਇਹੀ ਕਹਾਗਾਂ ਕਿ ਪੰਜਾਬ ਵਿੱਚ ਵਸਦੇਂ ਤੁਹਾਡੇ ਪਰਿਵਾਰ ਅਤੇ ਪਿੰਡ ਤੁਹਾਨੂੰ ਉਡੀਕਦੇ ਰਹਿੰਦੇ ਨੇ, ਕਿ ਤੁਸੀ ਕਦੋ ਆਉਗੇ, ਕਿਉਕਿ
ਜਦੋ ਕਦੇ ਵੀ ਤੁਸੀ ਆਪਣੇ ਵਤਨਾਂ ਨੂੰ ਆਉਦੇ ਹੋ ਤਾਂ ਇੰਜ ਲਗਦਾ ਹੈ, ਕਿ ਜਿਵੇ ਰੋਣਕਾਂ ਮੁੜ ਵਾਪਸ ਆਂ ਗਈਆਂ ਹੋਣ। ਪੰਜਾਬ ਵਿੱਚ ਤੁਹਾਡੇ ਪਰਿਵਾਰਾਂ ਦੀਆਂ ਖ਼ੁਸੀਆਂ ਤੁਹਾਡੇ ਨਾਲ ਹੀ ਵਸ਼ਦੀਆਂ ਹਨ। ਤੁਹਾਡੇ ਆਉਣ ਤੇ, ਤੁਹਾਡੇ ਮਾਪਿਆਂ ਅਤੇ ਚਿਰਾਂ ਤੋ ਉਡੀਕਦੀਆਂ ਬੀਵੀਆਂ ਤੋ ਚਾਂਅ ਚੁੱਕਿਆਂ ਨਹੀ ਜਾਦਾਂ। ਉਹਨਾਂ ਲਈ ਤਾਂ, ਜਿਵੇ ਸੂਰਜ ਅੱਜ ਹੀ ਚੜਿਆਂ ਹੋਵੇ। ਜਿਹੜੇ ਪਰਦੇਸ਼ੀ ਕਦੇ ਵੀ ਮੁੜਦੇ, ਉਹਨਾਂ ਦੇ ਮਾਪੇ ਬੂਹਿਆਂ ਵੱਲ ਤੱਕ-ਤੱਕ ਆਪ ਅੰਨੇ ਹੋ ਜਾਦੇ ਹਨ ਅਤੇ ਉਹਨਾ ਦੇ ਘਰਾਂ ਦੇ ਵਿਹੜੇ ਸਦਾਂ ਲਈ ਉਦਾਸ਼ ਹੋ ਜਾਦੇ ਹਨ। ਤੁਹਾਡੇ ਨਾਲ ਜੁੜੀਆਂ ਯਾਦਾਂ ਦੇ ਨਾਲ, ਤੁਹਾਡੇ ਆਪਣੇ ਇੱਥੇ ਜਿਊਦੇ ਹਨ ਅਤੇ ਜਦੋ ਇਹਨਾਂ ਯਾਦਾਂ ਵਿੱਚੋ ਰਸ਼ ਮੁੱਕ ਜਾਦਾ ਹੈ, ਤਾਂ ਉਹਨਾਂ ਦੀ ਤਹਾਨੂੰ ਮਿਲਣ ਦੀ ਤਾਂਘ ਹੋਰ ਵੱਧ ਜਾਦੀ ਹੈ। ਉਹ ਤੁਹਾਡੇ ਫ਼ੋਨ ਅਤੇ ਸੁਨੇਹੇ ਬੜੀ ਬੇ-ਸ਼ਬਰੀ ਨਾਲ ਉਡੀਕਣ ਨਾਲ ਲੱਗ ਪੈਦੇ ਹਨ। ਜੇਕਰ ਇਹ ਵੀ ਨਾ ਆਉਣ, ਤਾਂ ਉਹਨਾਂ ਦੀ ਬਾਕੀ ਰਹਿੰਦੀ ਇਹ ਆਸ਼ ਵੀ ਇੱਕ ਦਿਨ ਮੁੱਕ ਜਾਦੀ ਹੈ।
By - ਐਂਡਵੋਕੇਟ ਉਂਕਾਰ ਸਿੰਘ ਭਲੂਰ, ਪਿੰਡ-ਭਲੂਰ, ਜਿਲਾਂ-ਮੋਗਾ, ਪੰਜਾਬ (ਭਾਰਤ)-151207