Monday, 18 March 2013

ਬੇਰੁਜ਼ਗਾਰੀ ਦੇ ਆਲਮ ਵਿੱਚ ਪਿਸ਼ਦੇ ਨੋਜ਼ਵਾਨ ਅਤੇ ਮਾਪੇ

ਬੇਰੁਜਗਾਰੀ ਸਾਡੇ ਦੇਸ਼ ਦੇ ਵਿੱਚ ਸਭ ਤੋ ਵੱਡੀ ਸ਼ਮੱਸਿਆਂ ਬਣ ਚੁੱਕੀ ਹੈ। ਇੱਥੇ ਰੁਜ਼ਗਾਰ ਦੇ ਵਸ਼ੀਲੇ ਦਿਨੋ-ਦਿਨ ਘੱਟ ਰਹੇ ਹਨ ਅਤੇ ਬੇਰੁਜਗਾਰ ਲਗਾਤਾਰ ਵੱਧ ਰਹੇ ਹਨ। ਹੁਣ ਉਚੇਰੀ ਵਿੱਦਿਆਂ ਤੋ ਬਾਅਦ ਵੀ ਕਿਸੇ ਨੂੰ ਨੋਕਰੀ ਨਹੀ ਮਿਲ ਰਹੀ ਅਤੇ ਹਰ ਕੋਈ ਰੋਜਗਾਰ ਦੀ ਤਲਾਸ਼ ਵਿੱਚ ਇਧਰ-ਉਧਰ ਭਟਕ ਰਿਹਾ ਹੈ। ਜੇਕਰ ਨੋਕਰੀ ਮਿਲ ਵੀ ਰਹੀ ਹੈ ਤਾਂ ਪੈਸ਼ੇ ਦੇ ਬਦਲੇ ਮਿਲ ਰਹੀ ਹੈ। ਹੁਣ ਵਿੱਦਿਆਂ ਨੂੰ ਮਹੱਤਵ ਨਹੀ ਦਿੱਤਾ ਜਾ ਰਿਹਾ। ਜਿਸ ਕਾਰਨ ਵਿੱਦਿਅਕ ਪੱਧਰ ਤੇ ਅਵੱਲ ਰਹੇ ਵਿਦਆਰਥੀਆਂ ਦੀ ਯੋਗਤਾਂ ਦਾ ਮੁੱਲ ਨਹੀ ਪੈ ਰਿਹਾ, ਬਲਕਿ ਨੋਕਰੀਆਂ ਦਾ ਮੁੱਲ ਪੈ ਰਿਹਾ ਹੈ। ਸਰਕਾਰਾਂ ਦੇ ਦੁਆਰਾ ਕੀਤੇ ਜਾ ਰਹੇ ਯਤਨ, ਇਸ ਸ਼ਮੱਸਿਆਂ ਦੇ ਹੱਲ ਲਈ ਨਾ-ਕਾਫ਼ੀ ਹਨ, ਕਿਉਕਿ ਸਰਕਾਰਾਂ ਦੇ ਦੁਆਰਾ ਜਿਹੜੇ ਰੁਜਗਾਰ ਦੇ ਮੋਕੇ ਪੈਦਾ ਕੀਤੇ ਗਏ ਹਨ, ਉਹ ਬੇਰੁਜਗਾਰਾਂ ਦੀ ਗਿਣਤੀ ਦੇ ਮੁਕਾਬਲੇ ਬਹੁਤ ਥੋੜੇ ਹਨ। ਹਰ ਸਰਕਾਰ ਬੇਰੁਜਗਾਰੀ ਨੂੰ ਰੋਕਣ ਦੇ ਵਿੱਚ ਨਾਕਾਮ ਰਹੀ ਹੈ ਅਤੇ ਸਰਕਾਰੀ ਰੋਜਗਾਰ ਦਫ਼ਤਰ ਵੀ ਚਿੱਟੇ ਹਾਥੀ ਸਾਬਤ ਹੋਏ ਨੇ, ਜਿਹਨਾ ਨੇ ਕਦੇ ਕੋਈ ਰੁਜਗਾਰ ਦਾ ਸ਼ੁਨੇਹਾਂ ਨਹੀ ਭੇਜਿਆ। ਸਾਡੇ ਵਿੱਦਿਅਕ ਅਦਾਰੇ ਵੀ ਬੇਰੁਜਗਾਰ ਪੈਦਾ ਕਰ ਰਹੇ ਹਨ, ਕਿਉਕਿ ਇਹਨਾ ਵਿੱਚ ਵਿਦਿਆਰਥੀਆਂ ਨੂੰ ਅਜਿਹੀ ਸਿੱਖਿਆਂ ਨਹੀ ਦਿੱਤੀ ਜਾਦੀ, ਜਿਸ ਨਾਲ ਉਹ ਸਵੈ-ਰੁਜ਼ਗਾਰ ਨੂੰ ਸ਼ਰੂ ਕਰ ਸਕਣ। ਇਹਨਾ ਦਾ ਕਾਫ਼ੀ ਹੱਦ ਤੱਕ ਵਪਾਰੀਕਰਨ ਹੋ ਗਿਆ ਹੈ ਅਤੇ ਇਹ ਸਿਰਫ਼ ਪੈਸ਼ੇ ਤੱਕ ਸ਼ੀਮਤ ਹੋ ਕੇ ਰਹਿ ਗਏ ਹਨ। ਇਸ ਤਰਾਂ ਵਿੱਦਿਅਕ ਅਦਾਰਿਆਂ ਨੇ ਆਪਣੇ ਫ਼ਰਜਾ ਨੂੰ ਭੁਲਾ ਦਿੱਤਾ ਹੈ।
ਬੇਰੁਜਗਾਰੀ ਦੇ ਇਸ ਮਾਹੋਲ ਵਿੱਚ ਦੇਸ਼ ਦਾ ਨੋਜਵਾਨ ਵਰਗ ਬਹੁਤ ਜਿਆਦਾ ਪਰੇਸ਼ਾਨ ਹੈ। ਉਹਨਾ ਨੂੰ ਕੋਈ ਰਾਹ ਨਹੀ ਦਿਸ ਰਿਹਾ, ਕਿ ਉਹ ਕਿਸ ਪਾਸੇ ਜਾਣ। ਉਹਨਾ ਦੇ ਮਾਪਿਆਂ ਨੇ, ਉਹਨਾ ਉਪਰ ਬਹੁਤ ਜਿਆਦਾ ਆਸਾਂ ਰੱਖੀਆਂ ਹੋਈਆ ਹਨ ਅਤੇ ਉਸ ਸਮੇ ਨੂੰ ਉਡੀਕ ਰਹੇ ਹਨ, ਜਦੋ ਉਹਨਾ ਦੇ ਪੁੱਤ ਕਮਾਊਂ ਹੋਣਗੇ, ਪਰ ਜਿਸ ਤਰਾਂ ਦੇ ਹਾਲਾਤ ਹੁਣ ਬਣ ਚੁੱਕੇ ਹਨ, ਉਸ ਤੋ ਨਹੀ ਲਗਦਾ ਕਿ ਸਾਰੇ ਨੋਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਅਤੇ ਉਹਨਾ ਦੇ ਮਾਪਿਆਂ ਦੇ ਸ਼ੁਪਨੇ ਪੂਰੇ ਹੋਣਗੇ। ਇੱਕ ਨੋਜ਼ਵਾਨ ਆਪਣੇ ਮਾਪਿਆਂ ਦਾ ਕਰਜ਼ਦਾਰ ਹੁੰਦਾ ਹੈ, ਕਿਉਕਿ ਉਹਨਾ ਨੇ ਉਸ ਨੂੰ ਬਚਪਨ ਤੋ ਲੈ ਕੇ ਜਵਾਨੀ ਤੱਕ ਪਾਲਿਆਂ ਅਤੇ ਪੜਾਇਆਂ ਹੁੰਦਾ ਹੈ। ਉਸ ਦੀ ਪੜਾਈ ਦਾ ਖ਼ਰਚ ਉਠਾਇਆਂ ਹੁੰਦਾ ਹੈ। ਇਸ ਲਈ ਹਰ ਨੋਜ਼ਵਾਨ ਚਾਹੁੰਦਾ ਹੈ, ਕਿ ਉਹ ਪੜ-ਲਿਖ਼ ਕੇ ਨੋਕਰੀ ਲੱਗੇ ਅਤੇ ਆਪਣੇ ਮਾਪਿਆਂ ਦੇ ਸ਼ੁਪਨਿਆਂ ਨੂੰ ਪੂਰਾ ਕਰੇ, ਪਰ ਅੱਜ ਦੇ ਮਾਹੋਲ ਵਿੱਚ ਜਦੋ ਨੋਕਰੀ ਨਹੀ ਮਿਲ ਰਹੀ, ਤਾਂ ਇਹ ਨੋਜ਼ਵਾਨ ਵਰਗ ਬੇ-ਹੱਦ ਉਦਾਸ਼ ਹੈ। ਇਹਨਾ ਨੋਜ਼ਵਾਨਾਂ ਨੂੰ ਹੱਥਾਂ ਵਿੱਚ ਡਿਗਰੀਆਂ ਲੈ ਕੇ, ਲੀਡਰਾਂ ਦੇ ਬੂਹਿਆਂ ਅੱਗੇ ਗੋਡੇ ਰਗੜਨੇ ਪੈ ਰਹੇ ਹਨ। ਇਹਨਾ ਨੂੰ ਗੱਭਰੂ ਹੋ ਕੇ ਵੀ ਆਰਥਿਕ ਤੋਰ ਤੇ, ਮਾਪਿਆਂ ਦੇ ਉਪਰ ਨਿਰਭਰ ਰਹਿਣਾ ਪੈ ਰਿਹਾ ਹੈ, ਪਰ ਕਮਾਉਣ ਵਾਲੀ ਉਮਰ ਵਿੱਚ ਵੀ ਮਾਪਿਆਂ ਤੋ ਪੈਸ਼ੇ ਮੰਗਣੇ ਬਹੁਤ ਔਖ਼ੇ ਹੁੰਦੇ ਹਨ। ਇਸ ਵਿੱਚ ਅੰਤਾਂ ਦੀ ਸ਼ਰਮ ਮਹਿਸ਼ੂਸ ਹੁੰਦੀ ਹੈ। ਅਜਿਹੀ ਹਾਲਤ ਵਿੱਚ ਨੋਜ਼ਵਾਨ ਦੋਹਾ ਪਾਸ਼ਿਆ ਤੋ ਸ਼ੰਤਾਪ ਹੰਢਾ ਰਹੇ ਹਨ, ਕਿਉਕਿ ਇੱਕ ਪਾਸ਼ੇ ਤਾਂ ਇਹਨਾ ਨੂੰ ਰੁਜ਼ਗਾਰ ਦਾ ਸ਼ਾਧਨ ਨਹੀ ਮਿਲ ਰਿਹਾ ਅਤੇ ਦੂਜ਼ੇ ਪਾਸੇ ਆਪਣੇ ਮਾਪਿਆਂ ਦੇ ਉਪਰ ਨਿਰਭਰ ਹੋਣਾ ਪੈ ਰਿਹਾ ਹੈ। ਬੇਰੁਜ਼ਗਾਰੀ ਦੀ ਇਸ ਸ਼ਥਿਤੀ ਵਿੱਚ ਨੋਜ਼ਵਾਨਾ ਦੇ ਮਾਪੇ ਵੀ ਉਦਾਸ਼ ਹਨ, ਕਿਉਕਿ ਹਰ ਮਾਂ-ਬਾਪ ਆਪਣੇ ਧੀਆਂ-ਪੁੱਤਾਂ ਨੂੰ ਬੜੇ ਚਾਵਾਂ ਦੇ ਨਾਲ ਪਾਲਦਾ ਅਤੇ ਪੜਾਉਦਾ ਹੈ। ਉਹ ਆਪਣੀ ਹੱਡ-ਭੰਨਵੀ ਕਮਾਈ ਵਿੱਚੋ ਵੀ ਤੀਜਾ ਹਿੱਸ਼ਾ, ਆਪਣੇ ਬੱਚਿਆ ਦੀ ਪੜਾਈ ਉਪਰ ਲਾਉਦੇ ਹਨ, ਤਾਂ ਜੋ ਉਹਨਾ ਦੇ ਬੱਚੇ ਪੜ-ਲਿਖ਼ ਕੇ ਨੋਕਰੀ ਲੱਗਣ ਅਤੇ ਉਹਨਾ ਦੇ ਸੁਪਨੇ ਪੂਰੇ ਹੋਣ, ਪਰ ਜਦੋ ਹੁਣ ਉਹਨਾ ਦੇ ਧੀਆਂ-ਪੁੱਤਾਂ ਨੂੰ ਨੋਕਰੀ ਨਹੀ ਮਿਲ ਰਹੀ, ਤਾ ਉਹ ਵੀ ਫ਼ਿਕਰਾ ਦੇ ਵਿੱਚ ਰਾਤਾਂ ਨੂੰ ਸੋਦੇ ਨਹੀ।
ਮਾਪਿਆ ਨੂੰ ਆਪਣੇ ਬੱਚਿਆ ਦੇ ਭਵਿੱਖ਼ ਵਿੱਚ ਹਨੇਰਾਂ ਨਜ਼ਰ ਆਉਦਾ ਹੈ। ਉਹਨਾ ਦੀਆ ਸਾਰੀਆ ਖੁਸ਼ੀਆਂ, ਇਸ ਚਿੰਤਾਂ ਦੇ ਕਾਰਨ ਫਿੱਕੀਆਂ ਹੋ ਗਈਆ ਹਨ। ਸਾਡੇ ਸ਼ਮਾਜ ਦੇ ਵਿੱਚ ਉਹਨਾ ਮਾਪਿਆਂ ਨੂੰ ਹੀ ਕਾਮਯਾਬ ਮੰਨਿਆ ਜਾਦਾ ਹੈ, ਜਿਹਨਾ ਦੇ ਧੀਆਂ-ਪੁੱਤ ਸਰਕਾਰੀ ਨੋਕਰੀਆ ਕਰਦੇ ਹਨ। ਇਸ ਲਈ ਹਰ ਮਾਂ-ਬਾਪ ਚਹੁੰਦਾ ਹੈ, ਕਿ ਉਹਨਾ ਦੇ ਬੱਚੇ ਸਰਕਾਰੀ ਨੋਕਰੀਆ ਕਰਨ, ਪਰ ਹੁਣ ਦੇ ਸ਼ਮੇ ਵਿੱਚ ਸਰਕਾਰੀ ਨੋਕਰੀਆ ਮਿਲਣਾ ਤਾ ਦੂਰ, ਕੋਈ ਨਿੱਜੀ ਰੁਜ਼ਗਾਰ ਮਿਲਣਾ ਜਾ ਸ਼ੁਰੂ ਕਰਨਾ ਔਖਾਂ ਹੋ ਗਿਆ ਹੈ। ਜਿਸ ਕਾਰਨ ਮਾਪਿਆਂ ਨੂੰ ਵੀ ਆਪਣੇ ਸ਼ੁਪਨਿਆ ਉਪਰ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ। ਉਹਨਾ ਦਾ ਸਾਰਾ ਦਿਨ ਮਾਨਸ਼ਿਕ ਪਰੇਸ਼ਾਨੀ ਵਿੱਚ ਬੀਤਦਾ ਹੈ। ਜਦੋ ਕਿਤੇ ਕੋਈ ਆਸ਼ਾਮੀ ਦਾ ਪਤਾ ਲਗਦਾ ਹੈ, ਤਾ ਉਹ ਆਪਣੇ ਬੱਚਿਆਂ ਨੂੰ ਉਸ ਥਾਂ ਤੇ ਜਰੂਰ ਭੇਜਦੇ ਹਨ, ਜਦ ਕਿ ਬੱਚੇ ਹਰ ਵਾਰ ਖ਼ਰਚਾ ਕਰਕੇ, ਖ਼ਾਲੀ ਹੱਥ ਵਾਪਸ਼ ਮੁੜ ਆਉਦੇ ਹਨ। ਇਸ ਤਰਾ ਮਾਪੇ ਮਾਨਸ਼ਿਕ ਪਰੇਸ਼ਾਨੀਆ ਦੇ ਨਾਲ-ਨਾਲ ਆਰਥਿਕ ਨੁਕਸ਼ਾਨ ਦਾ ਵੀ ਸ਼ਿਕਾਰ ਹੋ ਰਹੇ ਹਨ।
ਬੇਰੁਜਗਾਰੀ ਦੇ ਕਾਰਨ ਜੀਵਨ ਦੀਆ ਸਾਰੀਆ ਖ਼ੁਸ਼ੀਆ ਗੁਆਚ ਰਹੀਆ ਹਨ ਅਤੇ ਚਾਅ ਤੇ ਅਰਮਾਨ, ਜਿਵੇ ਮਿੱਟੀ ਹੇਠਾ ਦੱਬੇ ਜਾ ਰਹੇ ਹਨ। ਕੁਝ ਰਿਸ਼ਤੇ ਰੁਜ਼ਗਾਰ ਨਾਲ ਜੁੜੇ ਹੋਣ ਕਰਕੇ, ਬਰੂਹਾਂ ਤੋ ਹੋ ਕੇ ਵਾਪਸ਼ ਮੁੜ ਰਹੇ ਹਨ। ਜਿਸ ਕਾਰਨ ਜਿੰਦਗੀ ਬੇ-ਰੋਣਕ ਹੋ ਗਈ ਹੈ। ਹਰ ਬੇਰੁਜ਼ਗਾਰ ਨੋਜ਼ਵਾਨ ਆਪਣੀ ਬੇਰੁਜ਼ਗਾਰੀ ਕਾਰਨ ਹੀਣ-ਭਾਵਨਾਂ ਮਹਿਸ਼ੂਸ ਕਰਦਾ ਹੈ ਅਤੇ ਉਸ ਨੂੰ ਵਿਹਲੇਪਣ ਵਿੱਚ, ਆਪਣਾ ਜੀਵਨ ਬੇਕਾਰ ਲਗਦਾ ਹੈ। ਜਦੋ ਹੁਣ ਬੇਰੁਜਗਾਰੀ ਲਗਾਤਾਰ ਵੱਧ ਰਹੀ ਹੈ, ਤਾਂ ਨੋਜਵਾਨ ਵਰਗ ਉਦਾਸ਼ ਹੋ ਕੇ ਨਸ਼ਿਆ ਦੇ ਵੱਲ ਜਾ ਰਿਹਾ ਹੈ। ਜਿਸ ਕਰਕੇ ਦੇਸ਼ ਦਾ ਆਉਣ ਵਾਲਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ। ਜੇਕਰ ਸ਼ਥਿਤੀ ਇਹੀ ਰਹੀ, ਤਾਂ ਦੇਸ਼ ਦਾ ਮਾਹੋਲ ਵੀ ਆਉਣ ਵਾਲੇ ਸ਼ਮੇ ਵਿੱਚ ਬਹੁਤ ਜਿਆਦਾ ਖ਼ਰਾਬ ਹੋਵੇਗਾ। ਹੁਣ ਵੀ ਮਾਪਿਆਂ ਦਾ ਇਸ ਮਾਹੋਲ ਵਿੱਚ ਜੀਣਾ ਮੁਹਾਲ ਹੋ ਰਿਹਾ ਹੈ। ਉਹ ਆਪਣੇ ਬੱਚਿਆ ਦੇ ਭਵਿੱਖ਼ ਦੇ ਵਿੱਚ ਦਿਸ ਰਹੇ ਹਨੇਰੇ ਕਾਰਨ, ਆਪ ਮਾਨਸ਼ਿਕ ਅਤੇ ਸਰੀਰਕ ਰੋਗਾਂ ਦੇ ਨਾਲ-ਨਾਲ, ਅੱਖਾਂ ਤੋ ਅੰਨੇ ਹੋ ਰਹੇ ਹਨ। ਅੰਤ ਵਿੱਚ ਕਿਹਾ ਜਾ ਸਕਦਾ ਹੈ, ਕਿ ਰੁਜ਼ਗਾਰ ਜਿੰਦਗੀ ਦੀ ਸਭ ਤੋ ਵੱਡੀ ਖ਼ੁਸ਼ੀ ਹੁੰਦੀ ਹੈ, ਜਿਸ ਨਾਲ ਬਹੁਤ ਸਾਰੇ ਸੰਬੰਧ ਜੁੜੇ ਅਤੇ ਜੁੜਨੇ ਹੁੰਦੇ ਹਨ। ਜੇਕਰ ਰੁਜ਼ਗਾਰ ਨਹੀ, ਤਾਂ ਜਿੰਦਗੀ ਦੀਆ ਖੁਸ਼ੀਆਂ ਵੀ ਨਹੀ। ਇਸ ਲਈ ਜਰੂਰੀ ਹੈ, ਕਿ ਹਰ ਨੋਜ਼ਵਾਨ ਨੂੰ ਰੁਜ਼ਗਾਰ ਮਿਲੇ, ਤਾਂ ਜੋ ਉਹ ਜਿੰਦਗੀ ਦੀ ਰੋਣਕ ਨੂੰ ਮਾਣ ਸਕੇ ਅਤੇ ਉਸ ਦੇ ਮਾਪਿਆ ਦੇ ਸ਼ੁਪਨੇ ਪੂਰੇ ਹੋਣ। ਇਸ ਲਈ ਸਰਕਾਰਾਂ ਨੂੰ ਯੋਗ ਉਪਰਾਲੇ ਕਰਨੇ ਚਾਹੀਦੇ ਹਨ।
By - ਐਂਡਵੋਕੇਟ ਉਂਕਾਰ ਸਿੰਘ ਭਲੂਰ, ਪਿੰਡ-ਭਲੂਰ, ਜਿਲਾਂ-ਮੋਗਾ, ਪੰਜਾਬ (ਭਾਰਤ)-151207