Monday, 21 July 2014

ਕੁਦਰਤ ਇਨਸ਼ਾਫ ਨਹੀ ਕਰਦੀ

ਅੱਜ ਦੇ ਸ਼ਮੇ ਵਿੱਚ ਜੋ ਕੁਝ ਵਾਪਰ ਰਿਹਾ ਹੈ, ਉਸ ਨੂੰ ਦੇਖ ਕੇ ਲੱਗਦਾ ਹੈ, ਕਿ ਕੁਦਰਤ ਇਨਸ਼ਾਫ ਨਹੀ ਕਰ ਰਹੀ। ਜਿਵੇ ਕਿ ਕੋਈ ਘਟਨਾਂ, ਇੱਕ ਥਾਂ ਤੇ ਵਾਪਰ ਰਹੀ ਹੈ, ਪਰ ਉਸ ਦਾ ਅਸ਼ਰ ਦੂਸਰੀ ਥਾਂ ਤੇ ਵੇਖਣ ਨੂੰ ਮਿਲ ਰਿਹਾ ਹੈ, ਜ਼ੁਲਮ ਇੱਕ ਵਿਅਕਤੀ ਕਰ ਰਿਹਾ ਹੈ, ਜਦਕਿ ਉਸ ਦਾ ਖ਼ਮਿਆਜਾਂ ਕਈ ਵਿਅਕਤੀਆਂ ਨੂੰ ਭੁਗਤਣਾਂ ਪੈ ਰਿਹਾ ਹੈ, ਗਲਤੀ ਕੋਈ ਹੋਰ ਕਰਦਾ ਹੈ ਅਤੇ ਸ਼ਜਾਂ ਕਿਸੇ ਹੋਰ ਨੂੰ ਮਿਲ ਰਹੀ ਹੈ ਆਦਿ। ਇਹ ਸਭ ਕੁਦਰਤ ਦੀ ਬੇਇਨਸ਼ਾਫੀ ਦੀਆ ਉਦਾਹਰਣਾਂ ਹਨ। ਇਸ ਤੋ ਇਲਾਵਾ ਸਾਨੂੰ ਹੋਰ ਵੀ ਲੱਖਾਂ ਅਜਿਹੀਆਂ ਉਦਾਹਰਣਾਂ ਦੇਖਣ ਨੂੰ ਮਿਲ ਜਾਣਗੀਆ, ਜਿਹਨਾ ਵਿੱਚ ਕੁਦਰਤ ਦੀ ਬੇਇਨਸ਼ਾਫੀ ਸ਼ਾਫ ਝਲਕਦੀ ਹੈ, ਪਰ ਇਹਨਾ ਨੂੰ ਅਸੀ ਰੱਬ ਦਾ ਭਾਣਾਂ ਮੰਨ ਕੇ ਸਵੀਕਾਰ ਕਰ ਲੈਦੇ ਹਾ। ਬੇਸ਼ੱਕ ਕੁਦਰਤ ਬਹੁਤ ਵਿਸ਼ਾਲ, ਸ਼ੁੰਦਰ, ਵੱਖ-ਵੱਖ ਜੀਵਾਂ ਅਤੇ ਰੰਗਾਂ ਦੇ ਨਾਲ ਭਰੀ ਹੋਣ ਕਰਕੇ ਬੜੀ ਰੰਗੀਨ ਲਗਦੀ ਹੈ, ਪਰ ਇਸ ਦੀ ਕਿਰਿਆਂ ਨੂੰ ਦੇਖ ਕੇ ਬੜੀ ਹੈਰਾਨੀ ਹੁੰਦੀ ਹੈ। ਕੁਦਰਤ ਦੀ ਲਗਭਗ ਹਰ ਅਦਾਂ ਸਾਨੂੰ ਬਹੁਤ ਹੈਰਾਨ ਕਰਦੀ ਹੈ। ਭਾਵੇ ਕਿ ਕੁਦਰਤ ਦੀਆ ਕੁਝ ਕਿਰਿਆਵਾਂ ਅਤੇ ਅਦਾਵਾਂ ਨੂੰ ਸ਼ਮਝਣ ਵਿੱਚ ਅਸੀ ਕਾਮਯਾਬ ਹੋਏ ਹਾਂ, ਪਰ ਕੁਦਰਤ ਦੀਆ ਬਹੁਤ ਕਿਰਿਆਵਾਂ ਅਤੇ ਭੇਦ, ਸਾਡੀ ਸ਼ਮਝ ਤੋ ਬਾਹਰ ਹਨ। ਇਹਨਾ ਵਿੱਚੋ ਕੁਦਰਤ ਦਾ ਇੱਕ ਭੇਦ, ਮੈਨੂੰ ਬਹੁਤ ਪਰੇਸ਼ਾਨ ਕਰਦਾ ਹੈ, ਉਹ ਹੈ 'ਕੁਦਰਤ ਦੀ ਬੇਇਨਸ਼ਾਫੀ' ਮੇਰੇ ਦਿਲ ਵਿੱਚ ਸਦਾ ਇਹੀ ਸ਼ੁਆਲ ਰਹਿੰਦਾ ਹੈ, ਕਿ ਆਖਰ ਕੁਦਰਤ ਦਾ ਇਹ ਨਿਯਮ ਕਿਉ ? ਸੱਟ ਕਿਤੇ ਅਤੇ ਦਰਦ ਕਿਤੇ।
ਕੁਦਰਤ ਦੀ ਬੇਇਨਸ਼ਾਫੀ ਦਾ ਸ਼ਿਕਾਰ, ਉਹਨਾ ਲੋਕਾ ਨੂੰ ਹੋਣਾ ਪੈ ਰਿਹਾ ਹੈ, ਜਿਹੜੇ ਕਿਸੇ ਘਟਨਾਂ ਜਾ ਹੋਣੀ ਲਈ ਜ਼ਿੰਮੇਵਾਰ ਨਹੀ ਹਨ। ਪਹਿਲੀ ਉਦਾਹਰਣ ਭਾਰਤ ਅਤੇ ਪਕਿਸ਼ਤਾਨ ਦੇ ਅਣਸ਼ੁਖਾਵੇ ਸ਼ੰਬੰਧ ਹਨ। ਅਸ਼ਲ ਵਿੱਚ ਇਹ ਦੋਹਾ ਦੇਸ਼ਾਂ ਦੀ ਰਾਜ਼ਨੀਤਿਕ ਲੜਾਈ ਹੈ, ਪਰ ਦੋਹਾ ਦੇਸ਼ਾਂ ਦੇ ਲੋਕ ਆਪਣਿਆ ਨੂੰ ਜਾ ਇੱਕ-ਦੂਜ਼ੇ ਨੂੰ ਮਿਲਣ ਲਈ ਤਰਸ਼ ਰਹੇ ਹਨ।
ਦੂਸ਼ਰੀ ਉਦਹਾਰਨ ਸ਼ੜਕ ਦੁਰਘਟਨਾਵਾ ਬਾਰੇ ਹੈ, ਜਿਵੇ ਇੱਕ ਸ਼ਰਾਬੀ ਟਰੱਕ ਡਰਾਇਵਰ ਸ਼ਾਹਮਣੇ ਤੋ ਆਉਦੀ ਕਾਰ ਉੱਤੇ ਆਪਣਾ ਟਰੱਕ ਚੜਾਂ ਦਿੰਦਾ ਹੈ। ਜਿਸ ਕਾਰਨ ਕਾਰ ਵਿੱਚ ਬੈਠੇ ਸਾਰੇ ਵਿਅਕਤੀ ਮਾਰੇ ਜਾਦੇ ਹਨ ਅਤੇ ਇਸ ਦਾ ਨੁਕਸ਼ਾਨ ਕਾਰ ਵਿੱਚ ਬੈਠੇ ਵਿਅਕਤੀਆ ਦੇ ਪਰਿਵਾਰਾ ਨੂੰ ਉਠਾਉਣਾ ਪੈਦਾ ਹੈ, ਜਦਕਿ ਗਲਤੀ ਉਸ ਟਰੱਕ ਡਰਾਇਵਰ ਦੀ ਸੀ। ਤੀਸ਼ਰੀ ਉਦਾਹਰਣ ਉਹਨਾ ਮਾਪਿਆ ਅਤੇ ਸ਼ੁਹਾਗਣਾਂ ਦੀ ਹੈ, ਜੋ ਰੁਜ਼ਗਾਰ ਲਈ ਪਰਦੇਸ਼ ਗਏ ਆਪਣੇ ਪੁੱਤ ਜਾਂ ਪਤੀ ਦੇ ਵਿਛੋੜੇ ਵਿੱਚ ਤੜਫ਼ ਰਹੀਆ ਹਨ, ਜਦਕਿ ਦੇਸ਼ ਵਿੱਚ ਹਰ ਕਿਸੇ ਨੂੰ ਰੁਜ਼ਗਾਰ ਦੇਣਾ ਸ਼ਰਕਾਰ ਦੀ ਜ਼ਿੰਮੇਵਾਰੀ ਹੈ, ਪਰ ਰੁਜ਼ਗਾਰ ਦੇਣ ਅਤੇ ਰੁਜ਼ਗਾਰ ਪੈਦਾ ਕਰਨ ਵਿੱਚ ਸ਼ਰਕਾਰਾਂ ਅਸ਼ਫਲ ਰਹੀਆ ਹਨ। ਜਿਸ ਦਾ ਖਮਿਆਜਾਂ ਮਾਪਿਆ ਅਤੇ ਸ਼ੁਹਾਗਣਾਂ ਨੂੰ ਭੁਗਤਣਾ ਪੈ ਰਿਹਾ ਹੈ। ਚੋਂਥੀ ਉਦਾਹਰਨ ਅੱਤਵਾਦੀਆ ਜਾ ਉਹਨਾ ਦੀ ਜ਼ਥੇਬੰਦੀ ਨਾਲ ਹੈ, ਜਿਸ ਦਾ ਕਿਸੇ ਦੇਸ਼ ਨਾਲ ਵੈਰ-ਵਿਰੋਧ ਹੁੰਦਾ ਹੈ। ਕਈ ਵਾਰ ਅੱਤਵਾਦੀ ਵੈਰ ਕੱਢਣ ਲਈ ਜਾ ਮੰਗਾਂ ਮਨਵਾਉਣ ਲਈ, ਉਸ ਦੇਸ਼ ਦੇ ਬੇਕਸ਼ੂਰ ਲੋਕਾ ਨੂੰ ਅਗਵਾ ਕਰ ਲੈਦੇ ਹਨ ਜਾ ਮੋਤ ਦੇ ਘਾਟ ਉਤਾਰ ਦਿੰਦੇ ਹਨ।
ਇਸ ਤਰਾਂ ਕੁਦਰਤ ਦੀ ਬੇਇਨਸ਼ਾਫੀ ਲਗਾਤਾਰ ਜਾਰੀ ਹੈ। ਜਿਵੇ-ਜਿਵੇ ਦੁਨਿਆਂ ਵਿਕਾਸ਼ ਕਰ ਰਹੀ ਹੈ, ਉਵੇ-ਉਵੇ ਕੁਦਰਤ ਪਸ਼ੂ-ਪੰਛੀਆਂ ਉੱਤੇ ਕਹਿਰ ਕਰ ਰਹੀ ਹੈ। ਪਸ਼ੂਆਂ ਦੇ ਰਹਿਣ ਲਈ ਥਾਵਾਂ ਦੀ ਕਮੀ ਹੋ ਗਈ ਹੈ ਅਤੇ ਪੰਛੀਆਂ ਦੇ ਆਲਣਾਂ ਪਾਉਣ ਲਈ ਰੁੱਖ ਅਤੇ ਥਾਂ ਨਹੀ ਹੈ। ਹਰ ਰੋਜ਼ ਜਾਨਵਰ ਸ਼ੜਕ ਤੇ ਵਹੀਕਲਾਂ ਥੱਲੇ ਆ ਕੇ ਮਰ ਰਹੇ ਹਨ, ਜਦਕਿ ਮਨੁੱਖ ਇਸ ਹੋ ਰਹੇ ਵਿਕਾਸ਼ ਦਾ ਆਨੰਦ ਲੈ ਰਿਹਾ ਹੈ। ਇਹ ਕੁਦਰਤ ਦਾ ਨਿਆਂ ਨਹੀ ਹੈ। ਇੱਕ ਸਭ ਤੋ ਮਹੱਤਵਪੂਰਨ ਉਦਾਹਰਣ ਅੰਗਹੀਣ ਵਿਅਕਤੀ ਬਾਰੇ ਹੈ, ਜੋ ਕਿਸੇ ਕਾਰਨ ਬਾਹ ਜਾਂ ਲੱਤ ਤੋ ਨਿਕਾਰਾਂ ਹੈ। ਲੱਤ ਜਾਂ ਬਾਹ ਤੋ ਨਿਕਾਰਾਂ ਹੋਣਾ ਵੱਖਰਾ ਦੁੱਖ ਹੈ, ਪਰ ਉਸ ਦੇ ਨਾਲ ਜੋ ਕੁਦਰਤੀ ਤੋਰ ਤੇ ਸ਼ਮਾਜਿਕ ਸ਼ਮੱਸਿਆਵਾਂ ਦਾ ਸਾਹਮਣਾ ਕਰਨਾ ਪੈਦਾ ਹੈ, ਉਹ ਵੱਖਰਾ ਹੈ। ਅੰਗਹੀਣ ਵਿਅਕਤੀ ਨੂੰ ਥਾਂ-ਥਾਂ ਤੇ ਜਲੀਲ ਹੋਣਾ ਪੈਦਾ ਹੈ ਅਤੇ ਲੋਕ ਉਸ ਨੂੰ ਵੱਖਰੀ ਅੱਖ ਨਾਲ ਦੇਖਦੇ ਹਨ। ਇਸ ਲਈ ਉਹ ਆਪਣੇ-ਆਪ ਨੂੰ ਸ਼ਮਾਜ ਨਾਲੋ ਵੱਖਰਾ ਅੰਗ ਸ਼ਮਝਦਾ ਹੈ। ਇਸ ਤਰਾਂ ਉਸ ਨੂੰ ਦੂਹਰਾ ਸ਼ੰਤਾਪ ਹੰਢਾਉਣਾਂ ਪੈਦਾ ਹੈ। ਇਹ ਕੁਦਰਤੀ ਨਿਆਂ ਨਹੀ ਹੈ। ਇਸ ਲੇਖ਼ ਨੂੰ ਪੜ ਕੇ ਕੁਝ ਲੋਕ ਮੇਰੇ ਨਾਲ ਸਹਿਮਤ ਨਹੀ ਹੋਣਗੇ, ਪਰ ਜੇਕਰ ਉਹ ਡੂੰਘਾਈ ਦੇ ਨਾਲ ਸੋਚਣਗੇ, ਤਾਂ ਇੱਕ ਸ਼ਵਾਲ ਉਹਨਾ ਦੇ ਸ਼ਾਹਮਣੇ ਜਰੂਰ ਖੜਾਂ ਹੋਵੇਗਾ, ਕਿ ਆਖਿਰ ਕੁਦਰਤ ਦਾ ਇਹ ਕੀ ਵਰਤਾਰਾਂ ਹੈ ? ਅਸ਼ਲ ਵਿੱਚ ਕੁਦਰਤ ਸਾਡੀ ਸ਼ਮਝ ਤੋ ਬਾਹਰ ਹੈ। ਅਸੀ ਤਾਂ ਸ਼ਿਰਫ ਉਸ ਤੇ ਸ਼ੁਆਲ ਹੀ ਉਠਾ ਸਕਦੇ ਹਾਂ, ਪਰ ਜਵਾਬ ਨਹੀ ਹਾਸਲ ਕਰ ਸਕਦੇ।
By - ਐਂਡਵੋਕੇਟ ਉਂਕਾਰ ਸਿੰਘ ਭਲੂਰ, ਪਿੰਡ-ਭਲੂਰ, ਜਿਲਾਂ-ਮੋਗਾ, ਪੰਜਾਬ (ਭਾਰਤ)-151207

Sunday, 29 June 2014

ਆਧੁਨਿਕਤਾਂ ਵਿੱਚ ਗੁਆਚ ਰਹੀ ਦੁਨਿਆਂ

ਸ਼ਮਾਂ ਬੜੀ ਤੇਜੀ ਦੇ ਨਾਲ ਬਦਲ ਰਿਹਾ ਹੈ। ਇਸ ਬਦਲ ਰਹੇ ਸ਼ਮੇ ਦੇ ਨਾਲ ਹਰ ਚੀਜ ਬਦਲ ਰਹੀ ਹੈ। ਸਾਡੇ ਸ਼ੋਕ ਅਤੇ ਵਿਚਾਰ ਵੀ ਬਦਲ ਰਹੇ ਹਨ। ਦੁਨਿਆਂ ਦੀ ਹਰ ਸ਼ਹੂਲਤ ਬੜੀ ਤੇਜੀ ਦੇ ਨਾਲ, ਸਾਡੇ ਹੱਥਾਂ ਵਿੱਚ ਆ ਰਹੀ ਹੈ। ਇਸ ਲਈ ਪੁਰਾਣੇ ਸ਼ਮੇ ਨੂੰ, ਭੁੱਲੇ ਹੋਏ ਪਲ ਵਾਗ ਵਸ਼ਾਰਿਆਂ ਜਾ ਰਿਹਾ ਹੈ। ਹੁਣ ਨਵੀਆਂ ਤੋ ਨਵੀਆਂ ਖ਼ੋਜਾਂ ਹੋ ਰਹੀਆ ਹਨ ਅਤੇ ਹਰ ਇੱਕ ਚੀਜ਼ ਦਾ ਬਦਲ ਮੋਜੂਦ ਹੈ। ਇੰਟਰਨੈਟ ਦੀ ਤਕਨੀਕ ਨੇ, ਦੁਨਿਆਂ ਨੂੰ ਬਦਲ ਕੇ ਰੱਖ ਦਿੱਤਾ ਹੈ। ਜਿਸ ਨਾਲ ਦੁਨਿਆਂ, ਇੱਕ ਮੁੱਠੀ ਦੇ ਵਿੱਚ ਬੰਦ ਹੋ ਗਈ ਹੈ। ਮੋਬਾਇਲ ਨੇ ਦੂਰੀਆਂ ਨੂੰ ਖ਼ਤਮ ਕਰ ਦਿੱਤਾ ਹੈ। ਹੁਣ ਅਸੀ, ਇੱਕ ਮਿੰਟ-ਸ਼ਕਿੰਟ ਵਿੱਚ ਕਿਤੇ ਵੀ ਗੱਲ ਕਰ ਸਕਦੇ ਹਾਂ ਅਤੇ ਇੱਕ ਥਾਂ ਤੋ ਦੂਜੀ ਥਾਂ ਤੇ ਬਹੁਤ ਜਲਦੀ ਅਤੇ ਆਸ਼ਾਨੀ ਦੇ ਨਾਲ ਪਹੁੰਚ ਸਕਦੇ ਹਾ। ਅੱਜ ਹਰ ਸ਼ੁੱਖ-ਸ਼ਹੂਲਤ, ਸਾਡੇ ਘਰਾਂ ਦੇ ਵਿੱਚ ਮੋਜ਼ੂਦ ਹੈ। ਇਹ ਸਾਰਾ ਬਦਲਾਅ ਪਿਛਲੇ ਥੋੜੇ ਜਿਹੇ ਸ਼ਮੇ ਵਿੱਚ ਬੜੀ ਤੇਜੀ ਦੇ ਨਾਲ ਆਇਆ ਹੈ। ਜਿਸ ਨਾਲ ਸਾਡੇ ਜੀਵਨ ਦੇ ਰੰਗ-ਢੰਗ ਵਿੱਚ ਵੀ ਬਦਲਾਅ ਆ ਗਿਆ ਹੈ। ਇਸ ਬਦਲਾਅ ਦਾ ਸਾਡੀ ਸ਼ਮਾਜਿਕ ਜ਼ਿੰਦਗੀ ਦੇ ਉਪਰ ਕਾਫੀ ਪਰਭਾਵ ਪਿਆ ਹੈ। ਸਾਡੇ ਰਿਸ਼ਤੇ-ਨਾਤਿਆਂ ਦੇ ਰੂਪ ਹੋਰ ਹੋ ਗਏ ਹਨ। ਪਿੰਡਾਂ ਅਤੇ ਸ਼ਹਿਰਾਂ ਦੇ ਢਾਚੇ ਬਦਲ ਗਏ ਹਨ। ਸਾਡਾ ਸ਼ਭਿਆਚਾਰ, ਇੱਕ ਪੁਰਾਣੀ ਵਿਰਾਸ਼ਤ ਬਣ ਕੇ ਰਹਿ ਗਿਆ ਹੈ। ਸਾਡੇ ਖਾਣ-ਪੀਣ ਅਤੇ ਪਹਿਨਣ ਦੇ ਢੰਗ ਹੋਰ ਹੋ ਗਏ ਹਨ। ਅਜਿਹੀ ਸ਼ਥਿਤੀ ਵਿੱਚ, ਸਾਡੀ ਮਾਨਸ਼ਿਕ ਸ਼ਥਿਤੀ ਦਾ ਬਦਲਣਾਂ ਸੁਭਾਵਿਕ ਹੈ।
ਸਾਡੀ ਤਰਾਸ਼ਦੀ ਇਹ ਹੋ ਗਈ ਹੈ, ਕਿ ਅਸੀ ਇੱਕ ਥਾ ਖੜਨ ਦੀ ਬਜਾਏ ਜਾ ਪਿੱਛੇ ਮੁੜਨ ਦੀ ਬਜਾਏ, ਆਧੁਨਿਕਤਾ ਦੇ ਨਾਲ-ਨਾਲ ਭੱਜ ਰਹੇ ਹਾ। ਜਿਸ ਕਾਰਨ ਆਧੁਨਿਕਤਾ, ਸਾਡੇ ਉਪਰ ਹਾਵੀ ਹੋ ਗਈ ਹੈ ਅਤੇ ਅਸੀ ਵੀ ਉਸ ਵਿੱਚ ਪੂਰੀ ਤਰਾ ਗੁਆਚ ਗਏ ਹਾ। ਹੁਣ ਆਧੁਨਿਕ ਸ਼ਹੂਲਤਾ ਤੋ ਬਿਨਾ, ਸਾਡਾ ਗੁਜ਼ਾਰਾ ਮੁਸ਼ਕਲ ਹੋ ਗਿਆ ਹੈ, ਕਿਉਕਿ ਹਰ ਇੱਕ ਆਧੁਨਿਕ ਸ਼ਹੂਲਤ, ਸਾਡੀ ਕਮਜੋਰੀ ਬਣ ਚੁੱਕੀ ਹੈ।
ਅੱਜ ਅਸੀ ਇੱਕ ਥਾ ਤੋ ਦੂਜੀ ਥਾ ਤੇ ਜਾਣ ਲਈ, ਮੋਟਰ ਗੱਡੀਆ ਦੀ ਵਰਤੋ ਕਰਦੇ ਹਾ ਅਤੇ ਸਾਨੂੰ ਥੋੜਾ-ਬਹੁਤ ਤੁਰਨਾ ਵੀ ਔਖਾ ਲੱਗਦਾ ਹੈ। ਹੁਣ ਅਸੀ ਗਰਮੀ ਜਾ ਸ਼ਰਦੀ ਵੀ ਬਹੁਤ ਮਨਾਉਣ ਲੱਗ ਪਏ ਹਾ ਅਤੇ ਉਸ ਤੋ ਬਚਣ ਲਈ ਏਅਰ ਕੰਡੀਸ਼ਨਰ ਜਾ ਹੀਟਰ ਦਾ ਸਹਾਰਾ ਲੈਦੇ ਹਾ। ਮੋਬਾਇਲ ਜਾ ਕੰਪਿਊਟਰ ਨੇ ਤਾ, ਸਾਨੂੰ ਪੂਰੀ ਤਰਾ ਪਕੜ ਵਿੱਚ ਲੈ ਲਿਆ ਹੈ, ਕਿਉਕਿ ਇਹਨਾ ਤੋ ਬਿਨਾ ਸਾਡਾ ਗੁਜ਼ਾਰਾ ਬਿਲਕੁਲ ਮੁਸ਼ਕਲ ਹੋ ਗਿਆ ਹੈ। ਇਹਨਾ ਰਾਹੀ ਚੱਲਣ ਵਾਲੇ ਇੰਟਰਨੈਟ ਨੇ, ਸਾਨੂੰ ਹੋਰ ਵੀ ਇਹਨਾ ਦਾ ਦੀਵਾਨਾਂ ਬਣਾ ਦਿੱਤਾ ਹੈ। ਅਸੀ ਆਪਣੇ ਦਿਨ ਦਾ ਜ਼ਿਆਦਾਤਰ ਸ਼ਮਾ, ਮੋਬਾਇਲ ਜਾ ਕੰਪਿਊਟਰ ਦੀ ਵਰਤੋ ਵਿੱਚ ਬਤਾਉਦੇ ਹਾ। ਇਸ ਤੋ ਇਲਾਵਾ ਸਾਡੇ ਕੋਲ ਬਿਜ਼ਲੀ ਦੇ ਨਾਲ ਚੱਲਣ ਵਾਲੀਆ ਸ਼ਹੂਲਤਾਂ ਦਾ ਭੰਡਾਰ ਹੈ। ਜਿਹਨਾ ਦੇ ਨਾਲ ਅਸੀ ਕਈ ਕੰਮ ਮਿੰਟਾਂ ਵਿੱਚ ਕਰ ਸਕਦੇ ਹਾ, ਜਿਵੇ ਕਿ ਬਿਜ਼ਲਈ ਚੁੱਲੇ, ਕੱਪੜੇ ਧੋਣ ਵਾਲੀ ਮਸ਼ੀਨ, ਫਰਿਜ਼ ਆਦਿ ਹਨ ਅਤੇ ਨਾਲ ਹੀ ਬਿਜ਼ਲੀ ਜਮਾ ਕਰਨ ਵਾਲੇ ਇੰਨਵੈਟਰ ਆ ਗਏ ਹਨ, ਜੋ ਕਦੇ ਵੀ ਸਾਨੂੰ ਬਿਜ਼ਲੀ ਦੀ ਕਿੱਲਤ ਨਹੀ ਆਉਣ ਦਿੰਦੇ।
ਸ਼ਿੱਟੇ ਵਜੋ, ਆਧੁਨਿਕਤਾਂ ਦੇ ਸ਼ਿਕਾਰ ਹੋਣ ਕਾਰਨ, ਸਾਡੀ ਨਿੱਜ਼ੀ ਜ਼ਿੰਦਗੀ ਅਤੇ ਸਾਡੇ ਰਿਸ਼ਤੇ ਬਹੁਤ ਜਿਆਦਾ ਪਰਭਾਵਤ ਹੋਏ ਹਨ। ਸਾਡੀਆ ਸਾਰੀਆ ਜ਼ਰੂਰਤਾਂ ਆਧੁਨਿਕ ਵਸ਼ਤਾਂ ਦੇ ਰਾਹੀ ਆਪਣੇ-ਆਪ ਪੂਰੀਆਂ ਹੋ ਰਹੀਆ ਹਨ ਅਤੇ ਸਾਡੇ ਰਿਸ਼ਤੇ ਇੰਟਰਨੈਟ ਦੇ ਰਾਹੀ ਸ਼ਥਾਪਿਤ ਹੋ ਰਹੇ ਹਨ। ਜਿਸ ਕਾਰਨ ਸਾਨੂੰ ਕਿਸੇ ਹੋਰ ਦੀ ਲੋੜ ਮਹਿਸ਼ੂਸ ਨਹੀ ਹੁੰਦੀ ਅਤੇ ਅਸੀ ਆਪਣੇ-ਆਪ ਵਿੱਚ ਮਸ਼ਤ ਰਹਿੰਦੇ ਹਾ। ਇਸ ਕਰਕੇ ਸਾਡੇ ਜੱਦੀ ਰਿਸ਼ਤੇ ਅਣਗੋਲੇ ਹੋ ਗਏ ਹਨ ਅਤੇ ਉਹ ਹੋਲੀ-ਹੋਲੀ ਟੁੱਟਦੇ ਜਾ ਰਹੇ ਹਨ। ਅਸੀ ਹੁਣ ਰਿਸ਼ਤਿਆਂ ਤੋ ਜਿਆਦਾ ਪੈਸ਼ੇ ਅਤੇ ਆਧੁਨਿਕਤਾਂ ਨੂੰ ਮਹੱਤਵ ਦੇਣ ਲੱਗ ਪਏ ਹਾ। ਅੱਜ ਭਾਵੇ ਸਾਡੇ ਕਈ ਨਿੱਜ਼ੀ ਰਿਸ਼ਤੇ ਕਾਇਮ ਹੋ ਗਏ ਹਨ, ਪਰ ਇਸ ਦੇ ਬਾਵਜੂਦ ਅਸੀ ਆਪਣੇ-ਆਪ ਨੂੰ ਇਕੱਲੇ ਮਹਿਸ਼ੂਸ ਕਰਦੇ ਹਾ, ਕਿਉਕਿ ਸਾਡੇ ਉਸਾਰੇ ਰਿਸ਼ਤਿਆਂ ਵਿੱਚ, ਉਹ ਨਿੱਘ ਅਤੇ ਪਿਆਰ ਨਹੀ ਹੁੰਦਾ, ਜਿਹੜਾ ਕਿ ਸਾਡੇ ਖੂਨ ਦੇ ਰਿਸ਼ਤਿਆਂ ਵਿੱਚ ਹੁੰਦਾ ਹੈ। ਇਸ ਤੋ ਇਲਾਵਾ ਆਧੁਨਿਕਤਾਂ ਵੱਲ ਜਾਣ ਕਾਰਨ, ਅਸੀ ਪਹਿਲਾ ਨਾਲੋ ਉਦਾਸ਼ ਹੋ ਗਏ ਹਾ। ਸਾਡੇ ਕੋਲੋ ਸ਼ਾਦਾਪਨ ਅਤੇ ਖੁਸ਼ੀਆਂ ਗੁਆਚ ਗਈਆ ਹਨ। ਗਲੈਮਰ ਦੀ ਚਮਕ ਨੇ, ਸਾਨੂੰ ਅੰਨੇ ਕਰ ਦਿੱਤਾ ਹੈ। ਅੰਤ ਵਿੱਚ ਇਹ ਸ਼ੁਆਲ ਪੈਦਾ ਹੁੰਦਾ ਹੈ, ਕਿ ਸਾਡਾ ਆਉਣ ਵਾਲਾ ਭਵਿੱਖ਼ ਕਿਹੋ ਜਿਹਾ ਹੋਵੇਗਾ ? ਇਸ ਦਾ ਜਵਾਬ ਇਹ ਹੈ, ਕਿ ਸਾਡੇ ਬੱਚੇ ਮਿੱਟੀ ਨਾਲੋ ਟੁੱਟ ਜਾਣਗੇ ਅਤੇ ਸਾਡੇ ਖ਼ੂਨ ਦੇ ਰਿਸ਼ਤੇ ਸ਼ਿਰਫ ਨਾਂ ਦੇ ਹੀ ਰਹਿ ਜਾਣਗੇ। ਸਾਡਾ ਸ਼ਭਿਆਚਾਰ ਅਤੇ ਕਦਰਾਂ-ਕੀਮਤਾਂ ਬਿਲਕੁਲ ਖਤਮ ਹੋ ਜਾਣਗੀਆ।
By - ਐਂਡਵੋਕੇਟ ਉਂਕਾਰ ਸਿੰਘ ਭਲੂਰ, ਪਿੰਡ-ਭਲੂਰ, ਜਿਲਾਂ-ਮੋਗਾ, ਪੰਜਾਬ (ਭਾਰਤ)-151207

Friday, 6 June 2014

ਹੁਣ ਸ਼ਰਕਾਰ ਚਲਾਉਣੀ ਸੋਖੀ ਨਹੀ

ਸ਼ਮਾਂ ਬਹੁਤ ਬਦਲ ਗਿਆ ਹੈ। ਇਸ ਬਦਲੇ ਸ਼ਮੇ ਦੇ ਨਾਲ, ਸਾਡੇ ਦੇਸ਼ ਦੇ ਹਾਲਾਤ ਵੀ ਬਦਲ ਗਏ ਹਨ। ਇਹਨਾ ਬਦਲੇ ਹਾਲਾਤਾਂ ਕਾਰਨ ਦੇਸ਼ ਦੇ ਸਾਹਮਣੇ ਗੰਭੀਰ ਸ਼ਮੱਸਿਆਵਾਂ ਪੈਦਾ ਹੋ ਗਈਆ ਹਨ। ਜਿਵੇ ਕਿ ਜਨਸ਼ੰਖਿਆਂ ਦੇ ਵਧਣ ਕਾਰਨ, ਚਾਰੇ ਪਾਸੇ ਬੇਰੁਜ਼ਗਾਰੀ ਦਾ ਆਲਮ ਹੈ। ਦੇਸ਼ ਦੀ ਆਰਥਿਕ ਸ਼ਥਿਤੀ ਡਾਵਾ-ਡੋਲ ਹੈ। ਥਾਂ-ਥਾਂ ਤੇ ਧਰਨੇ ਅਤੇ ਰੋਸ਼ ਮੁਹਾਜ਼ਰੇ ਹੋ ਰਹੇ ਹਨ। ਦੇਸ਼ ਦਾ ਅੰਨਦਾਤਾਂ ਭੁੱਖਾਂ ਮਰ ਰਿਹਾ ਹੈ। ਹਰ ਵਿਭਾਗ ਦੇ ਵਿੱਚ ਰਿਸ਼ਵਤਖੋਰੀ ਦਾ ਬੋਲਬਾਲਾ ਹੈ। ਅਜਿਹੀ ਸ਼ਥਿਤੀ ਦੇ ਵਿੱਚ ਦੇਸ਼ ਦੀ ਅਗਵਾਈ ਕਰਨੀ ਜਾ ਸ਼ਰਕਾਰ ਚਲਾਉਣੀ, ਕੰਢਿਆਂ ਦੇ ਉਪਰ ਤੁਰਨ ਬਰਾਬਰ ਹੈ, ਕਿਉਕਿ ਜਿਸ ਸ਼ਮੱਸਿਆਂ ਨੂੰ ਸ਼ਰਕਾਰ ਹੱਲ ਕਰਨ ਦੀ ਕੋਸ਼ਿਸ ਕਰਦੀ ਹੈ, ਉਹ ਹੋਰ ਸ਼ਮੱਸਿਆਵਾਂ ਦਾ ਰੂਪ ਧਾਰਨ ਕਰ ਲੈਦੀ ਹੈ। ਹੁਣ ਦੇਸ਼ ਦੀ ਹਰ ਸ਼ਮੱਸਿਆਂ ਗੰਭੀਰ ਹੈ। ਭਾਵੇ ਕਿ ਸ਼ਰਕਾਰ, ਇਸ ਨੂੰ ਕੁਝ ਹੱਦ ਤੱਕ ਹੱਲ ਕਰਨ ਦੀ ਕੋਸ਼ਿਸ ਕਰਦੀ ਹੈ, ਪਰ ਉਹ ਵੀ ਉਸ ਦੇ ਹੇਠਲੇ ਸ਼ਿਸਟਮ ਦਾ ਸ਼ਾਥ ਨਾ ਮਿਲਣ ਕਾਰਨ, ਫ਼ੇਲ ਹੋ ਜਾਦੀ ਹੈ। ਸ਼ੁਰੂਆਤ ਦੇ ਵਿੱਚ, ਸਾਡੇ ਦੇਸ਼ ਦੀਆ ਬਹੁਤ ਜਿਆਦਾ ਸ਼ਮੱਸਿਆਵਾਂ ਨਹੀ ਸਨ। ਜੇਕਰ ਥੋੜੀਆਂ-ਬਹੁਤ ਸਨ, ਤਾਂ ਉਸ ਵੇਲੇ ਦੀ ਸ਼ਰਕਾਰ ਬੜੀ ਆਸ਼ਾਨੀ ਨਾਲ ਹੱਲ ਕਰ ਲੈਦੀ ਸੀ। ਉਸ ਸ਼ਮੇ ਸ਼ਰਕਾਰ ਚਲਾਉਣੀ ਵੀ ਸ਼ੋਖੀ ਸੀ, ਕਿਉਕਿ ਦੇਸ਼ ਦੇ ਲੋਕ ਅਨਪੜ ਸਨ ਅਤੇ ਉਹਨਾ ਨੂੰ ਅਸ਼ਲੀ ਮੁੱਦਿਆਂ ਤੋ ਭਟਕਾਇਆਂ ਜਾ ਸਕਦਾ ਸੀ। ਉਦੋ, ਲੋਕ ਵੀ ਸ਼ਰਕਾਰ ਦੇ ਮੰਤਰੀਆਂ ਦੀ ਬਹੁਤ ਕਦਰ ਕਰਦੇ ਸਨ ਅਤੇ ਉਹਨਾ ਦੇ ਹੁਕਮਾਂ ਨੂੰ ਖ਼ਿੜੇ-ਮੱਥੇ ਮੰਨਦੇ ਸਨ।
ਅੱਜ ਦੇ ਸ਼ਮੇ ਵਿੱਚ ਲੋਕ ਬਹੁਤ ਸ਼ਿਆਣੇ ਹੋ ਗਏ ਹਨ। ਉਹ ਪੜ-ਲਿਖ਼ ਕੇ ਆਪਣੇ ਹੱਕਾਂ ਦੇ ਲਈ ਜ਼ਾਗਰੂਕ ਹੋ ਗਏ ਹਨ। ਹੁਣ ਹਰ ਕੋਈ ਸ਼ਰਕਾਰ ਤੋ ਆਪਣੇ ਹੱਕਾਂ ਦੀ ਰਾਖ਼ੀ ਅਤੇ ਹੱਕਾਂ ਦੀ ਮੰਗ ਕਰਦਾ ਹੈ। ਜੇਕਰ ਸ਼ਰਕਾਰ ਅਜਿਹਾ ਨਹੀ ਕਰਦੀ, ਤਾਂ ਉਹ ਧਰਨਿਆਂ ਅਤੇ ਮੁਜ਼ਾਹਰਿਆਂ ਤੇ ਉਤਰ ਆਉਦਾ ਹੈ। ਹੁਣ ਲੋਕਾਂ ਨੂੰ ਬੇਵਕੂਫ਼ ਬਣਾਉਣਾ ਵੀ ਬਹੁਤ ਔਖਾਂ ਹੈ, ਕਿਉਕਿ ਉਹ ਸ਼ਰਕਾਰ ਦੀਆ ਸਭ ਚਾਲਾਂ ਨੂੰ ਸ਼ਮਝਦੇ ਹਨ।
ਇਸ ਵੇਲੇ ਦੇਸ਼ ਦੀਆ ਜੋ ਸ਼ਮੱਸ਼ਿਆਵਾਂ ਹਨ, ਉਸ ਦੇ ਲਈ ਲੋਕ ਸ਼ਰਕਾਰ ਨੂੰ ਜ਼ਿੰਮੇਵਾਰ ਮੰਨਦੇ ਹਨ, ਕਿਉਕਿ ਇਹਨਾ ਨੂੰ ਹੱਲ ਕਰਨਾ ਸ਼ਰਕਾਰ ਦੀ ਜ਼ਿੰਮੇਵਾਰੀ ਹੈ। ਅਸ਼ਲ ਵਿੱਚ, ਸ਼ਰਕਾਰ ਸ਼ਮੱਸਿਆਵਾਂ ਨੂੰ ਹੱਲ ਕਰਨ ਦਾ ਯਤਨ ਵੀ ਕਰਦੀ ਹੈ, ਪਰ ਉਹ ਸ਼ਥਿਤੀਆਂ ਅਨੁਕੂਲ ਨਾ ਹੋਣ ਕਾਰਨ ਪੂਰਨ ਤੋਰ ਤੇ ਕਾਮਯਾਬ ਨਹੀ ਹੁੰਦੀ। ਕਿਸੇ ਵੀ ਸ਼ਮੱਸਿਆਂ ਨੂੰ ਹੱਲ ਕਰਨ ਲਈ ਸ਼ਰਕਾਰ ਦਾ ਅਤੇ ਲੋਕਾਂ ਦਾ, ਇੱਕ ਮਤ ਹੋਣਾ ਜਰੂਰੀ ਹੈ, ਪਰ ਸਾਡੇ ਦੇਸ਼ ਦੀ ਸ਼ਰਕਾਰ ਅਤੇ ਲੋਕਾਂ ਦੀ ਵਿਚਾਰਧਾਰਾਂ ਵੱਖਰੀ-ਵੱਖਰੀ ਹੈ। ਇੱਕ ਪਾਸੇ ਸ਼ਰਕਾਰ ਕਹਿੰਦੀ ਹੈ, ਕਿ ਉਹਨਾ ਨੇ ਦੇਸ਼ ਦਾ ਵਿਕਾਸ਼ ਕੀਤਾ ਹੈ ਅਤੇ ਦੂਜੇ ਪਾਸੇ ਦੇਸ਼ ਦੇ ਲੋਕ, ਇਸ ਨੂੰ ਵਿਨਾਸ਼ ਕਹਿੰਦੇ ਹਨ। ਅੱਜ ਦੇ ਸ਼ਮੇ ਵਿੱਚ ਦੇਸ਼ ਦੀ ਜਨਤਾਂ ਦੀਆ ਮੰਗਾਂ ਨੂੰ ਪੂਰਾ ਕਰਨਾ ਔਖਾਂ ਹੈ। ਭਾਵੇ ਕਿ ਦੇਸ਼ ਦੀ ਸ਼ਰਕਾਰ ਜਿੱਥੋ ਤੱਕ ਹੋ ਸਕੇ, ਹਰ ਇੱਕ ਦੇਸ਼ ਵਾਸ਼ੀ ਦੀ ਮੰਗ ਨੂੰ ਪੂਰਾ ਕਰਨ ਦੀ ਕੋਸ਼ਿਸ ਕਰਦੀ ਹੈ, ਪਰ ਫ਼ਿਰ ਵੀ ਲੋਕਾਂ ਦਾ ਜ਼ਿਆਦਾਤਰ ਵਰਗ ਖੁਸ਼ ਨਹੀ ਹੁੰਦਾ ਹੈ।
ਅੰਤ ਦੇ ਵਿੱਚ ਇਹ ਕਿਹਾ ਜਾ ਸਕਦਾ ਹੈ, ਕਿ ਦੇਸ਼ ਦੀ ਜਨਤਾਂ ਜਾਗ ਗਈ ਹੈ। ਉਹ ਹੁਣ ਸ਼ਰਕਾਰ ਤੋ ਰਾਜ ਨਹੀ, ਸੇਵਾਂ ਦੀ ਮੰਗ ਕਰਦੀ ਹੈ। ਉਹ ਦਿਨ ਦੂਰ ਗਏ, ਜਦੋ ਨੇਤਾਂ ਭੋਲੇ-ਭਾਲੇ ਲੋਕਾਂ ਨੂੰ ਭਰਮਾਂ ਕੇ ਸ਼ਰਕਾਰ ਰਾਹੀ, ਉਹਨਾ ਉਪਰ ਰਾਜ ਕਰਦੇ ਸਨ। ਹੁਣ ਦੇਸ਼ ਦੇ ਲੋਕ ਸ਼ਰਕਾਰ ਬਣਨ ਤੋ ਪਹਿਲਾ ਹੀ, ਆਪਣੇ ਨੇਤਾਵਾਂ ਦੇ ਸ਼ਾਹਮਣੇ, ਆਪਣੀਆਂ ਮੰਗਾਂ ਦੀ ਲਿਸ਼ਟ ਰੱਖ ਦਿੰਦੇ ਹਨ। ਜੇਕਰ ਸ਼ਰਕਾਰ, ਉਹਨਾ ਦੀਆ ਮੰਗਾਂ ਨੂੰ ਪੂਰਾਂ ਨਹੀ ਕਰਦੀ, ਤਾਂ ਉਹ ਪੰਜ ਸਾਲ ਬਾਅਦ, ਉਸ ਸ਼ਰਕਾਰ ਨੂੰ ਗੱਦੀਉ ਥੱਲੇ ਸੁੱਟ ਦਿੰਦੇ ਹਨ। ਪਹਿਲਾ ਨੇਤਾ-ਗਿਰੀ ਸ਼ਿਰਫ ਚੋਂਧਰ ਲਈ ਕੀਤੀ ਜਾਦੀ ਸੀ, ਪਰ ਹੁਣ ਚੋਂਧਰ ਦੇ ਨਾਲ-ਨਾਲ, ਬਹੁਤ ਵੱਡੀ ਜ਼ਿੰਮੇਵਾਰੀ ਵੀ ਚੁੱਕਣੀ ਪੈਦੀ ਹੈ ਅਤੇ ਲੋਕ ਵੀ ਆਪਣਾ ਨੇਤਾ, ਉਸ ਵਿਅਕਤੀ ਨੂੰ ਮੰਨਦੇ ਹਨ, ਜਿਹੜਾ ਜ਼ਿੰਮੇਵਾਰ ਹੋਵੇ। ਹੁਣ ਚੋਣਾਂ ਵੇਲੇ ਹਰ ਪਾਰਟੀ ਆਪਣੀ ਸ਼ਰਕਾਰ ਬਣਾਉਣ ਲਈ ਅੱਡੀ-ਚੋਟੀ ਦਾ ਜੋਰ ਲਾ ਦਿੰਦੀ ਹੈ। ਉਹ ਵੱਖ-ਵੱਖ ਥਾਵਾ ਤੇ ਚੋਣ ਜ਼ਲਸੇ ਕਰ ਕੇ, ਜਨਤਾਂ ਦੇ ਨਾਲ ਵੱਡੇ-ਵੱਡੇ ਵਾਅਦੇ ਕਰਦੀ ਹੈ, ਪਰ ਜਦੋ ਕਦੇ ਉਸ ਪਾਰਟੀ ਦੀ ਸ਼ਰਕਾਰ ਆ ਜਾਦੀ ਹੈ, ਤਾ ਉਸ ਨੂੰ ਲੈਣੇ ਦੇ ਦੇਣੇ ਪੈ ਜਾਦੇ ਹਨ, ਕਿਉਕਿ ਉਹ ਵਾਅਦੇ ਜਿਆਦਾ ਕਰ ਬੈਠਦੀ ਹੈ, ਪਰ ਵਾਅਦੇ ਪੂਰੇ ਕਰਨ ਲਈ, ਉਸ ਕੋਲ ਬਹੁਤੇ ਆਰਥਿਕ ਸ਼ਰੋਤ ਨਹੀ ਹੁੰਦੇ। ਇਸ ਤਰਾਂ ਸ਼ਰਕਾਰ ਜਨਤਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿੱਚ ਕਾਮਯਾਬ ਨਹੀ ਹੁੰਦੀ ਅਤੇ ਲੋਕ ਉਸ ਨੂੰ ਨਾਕਾਰ ਦਿੰਦੇ ਹਨ। ਅਸ਼ਲ ਵਿੱਚ ਹੁਣ ਸ਼ਰਕਾਰੀ ਗੱਦੀ ਕੰਢਿਆਂ ਦੀ ਸ਼ੇਜ ਹੈ।
By - ਐਂਡਵੋਕੇਟ ਉਂਕਾਰ ਸਿੰਘ ਭਲੂਰ, ਪਿੰਡ-ਭਲੂਰ, ਜਿਲਾਂ-ਮੋਗਾ, ਪੰਜਾਬ (ਭਾਰਤ)-151207

Saturday, 10 May 2014

ਖੁਸ਼ੀਆਂ ਭਰੀ ਹੈ ਆਮ ਜ਼ਿੰਦਗੀ

ਸਾਡੇ ਸ਼ਮਾਜ ਦੇ ਵਿੱਚ ਆਮ ਤੋਰ ਤੇ ਵੱਡਿਆ ਰੁਤਬਿਆਂ ਜਾ ਧਨੀ ਵਿਅਕਤੀਆਂ ਦੀ ਬਹੁਤ ਜਿਆਦਾ ਕਦਰ ਹੁੰਦੀ ਹੈ, ਕਿਉਕਿ ਉਹ ਸਾਡੇ ਤੋ ਰੁਤਬੇ ਜਾ ਪੈਸ਼ੇ ਵਿੱਚ ਵੱਡੇ ਹੁੰਦੇ ਹਨ। ਇਸ ਦੇ ਨਾਲ ਹੀ ਵੱਡੇ ਵਿਅਕਤੀਆਂ ਬਾਰੇ ਇਹ ਵੀ ਕਿਹਾ ਜਾਦਾ ਹੈ, ਕਿ ਉਹਨਾ ਦੇ ਕੋਲ ਜ਼ਿੰਦਗੀ ਦੀਆ ਸਾਰੀਆ ਖੁਸ਼ੀਆਂ ਹੁੰਦੀਆ ਹਨ, ਪਰ ਇਹ ਕਹਿਣਾ ਗਲਤ ਹੈ, ਕਿਉਕਿ ਰੁਤਬੇ ਅਤੇ ਪੈਸ਼ੇ ਦੇ ਨਾਲ ਖੁਸ਼ੀਆਂ ਦਾ ਕੋਈ ਸ਼ੰਬੰਧ ਨਹੀ ਹੈ। ਇਸ ਸ਼ੰਬੰਧ ਵਿੱਚ ਮੈ ਮੰਨਦਾ ਹਾਂ, ਕਿ ਜਿੰਨਾ ਵੱਡਾ ਸਿਰ ਹੋਵੇ, ਉਹਨਾ ਹੀ ਦੁੱਖਦਾ ਹੈ। ਜਿਸ ਕੋਲ ਜਿੰਨਾ ਵੱਡਾ ਰੁਤਬਾਂ ਜਾ ਜਿੰਨਾ ਜਿਆਦਾ ਪੈਸ਼ਾਂ ਹੋਵੇਗਾ, ਉਸ ਨੂੰ ਉਹਨੀਆ ਹੀ ਪਰੇਸ਼ਾਨੀਆਂ ਹੋਣਗੀਆ। ਫਿਰ ਸ਼ੁਆਲ ਇਹ ਪੈਦਾ ਹੁੰਦਾ ਹੈ, ਕਿ ਆਖਿਰ ਖੁਸ਼ੀਆਂ ਕਿੱਥੇ ਹਨ ? ਮੇਰਾ ਮੰਨਣਾ ਹੈ, ਕਿ ਖੁਸ਼ੀਆਂ ਅਸ਼ਲ ਵਿੱਚ ਸਾਧਾਰਨ ਅਤੇ ਆਮ ਜ਼ਿੰਦਗੀ ਵਿੱਚ ਹਨ। ਉਹ ਲੋਕ ਜੋ ਸ਼ਾਧਾਰਨ ਅਤੇ ਆਮ ਜ਼ਿੰਦਗੀ ਜਿਊਦੇ ਹਨ, ਆਪਣੇ ਜੀਵਨ ਵਿੱਚ ਖੁਸ਼ੀਆਂ ਨੂੰ ਜਿਆਦਾ ਮਾਣਦੇ ਹਨ। ਖੁਸ਼ੀਆਂ ਸਾਡੇ ਜੀਣ ਦੇ ਪੱਧਰ ਉਪਰ ਨਿਰਭਰ ਕਰਦੀਆ ਹਨ। ਜਿੱਥੇ ਜੀਣ ਦਾ ਪੱਧਰ ਸ਼ਾਧਾਰਨ ਅਤੇ ਸਾਦਾ ਹੈ, ਉੱਥੇ ਖੁਸ਼ੀਆਂ ਦਾ ਵਸ਼ੇਰਾ ਹੈ। ਸਾਡੇ ਗੁਰੂਆਂ, ਪੀਰਾਂ-ਫਕੀਰਾਂ ਨੇ ਸ਼ਾਧਾਰਨ ਅਤੇ ਆਮ ਜੀਵਨ ਵਿੱਚ ਰਹਿੰਦੇ ਹੋਏ, ਰੱਬ ਨੂੰ ਹਾਸਲ ਕੀਤਾ ਸੀ। ਉਹਨਾ ਨੇ ਸਾਨੂੰ ਵੀ ਆਪਣੀ ਬਾਣੀ ਦੇ ਰਾਹੀ, ਸਾਧਾਰਨ ਅਤੇ ਆਮ ਜੀਵਨ ਬਤਾਉਣ ਲਈ ਕਿਹਾ ਹੈ, ਤਾਂ ਕਿ ਅਸੀ ਵੀ ਆਪਣੇ ਸਾਧਾਰਨ ਅਤੇ ਸਾਦੇ ਜੀਵਨ ਦੁਆਰਾ, ਉਸ ਆਨੰਦ ਦੀ ਸ਼ਿਖਰ ਤੱਕ ਪਹੁੰਚ ਸਕੀਏ।
ਇੱਕ ਵਿਅਕਤੀ ਦੇ ਸਾਦੇ ਅਤੇ ਆਮ ਜੀਵਨ ਵਿੱਚ ਪਰਮਾਤਮਾਂ ਵੱਸਦਾ ਹੈ। ਸਾਡੇ ਦੇਸ਼ ਦੀ 70% ਜਨਸ਼ੰਖਿਆਂ ਆਮ ਅਤੇ ਸ਼ਾਧਾਰਨ ਜ਼ਿੰਦਗੀ ਜਿਊਦੀ ਹੈ। ਸ਼ਾਧਾਰਨ ਅਤੇ ਆਮ ਜ਼ਿੰਦਗੀ ਦਾ ਮਤਲਬ, ਬਹੁਤ ਜਿਆਦਾ ਗਰੀਬੀ ਜਾਂ ਅਮੀਰੀ ਨਹੀ ਹੈ, ਇਸ ਦਾ ਮਤਲਬ ਮੱਧਵਰਤੀ ਜੀਵਨ ਹੈ। ਬਹੁਤ ਜਿਆਦਾ ਅਮੀਰੀ ਜਾਂ ਗਰੀਬੀ ਵਿੱਚ ਖੁਸ਼ੀਆਂ ਨੂੰ ਨਹੀ ਮਾਣਿਆ ਜਾ ਸਕਦਾ। ਖੁਸ਼ੀਆਂ ਦੇ ਲਈ ਜੀਵਨ ਦੀਆ ਸਾਰੀਆ ਲੋੜਾਂ ਦਾ ਪੂਰਾ ਹੋਣਾ ਵੀ ਜਰੂਰੀ ਹੈ, ਕਿਉਕਿ ਕਈ ਵਾਰ ਜੀਵਨ ਦੀ ਇੱਕ ਲੋੜ ਹੀ, ਖੁਸ਼ੀਆਂ ਨੂੰ ਸਾਡੇ ਤੋ ਦੂਰ ਕਰੀ ਰੱਖਦੀ ਹੈ।
ਇਸ ਤੋ ਇਲਾਵਾ ਆਮ ਅਤੇ ਸ਼ਾਧਾਰਨ ਜੀਵਨ ਦਾ ਅਰਥ ਧਰਤੀ ਦੇ ਨਾਲ ਜੁੜੇ ਰਹਿਣਾ ਹੈ, ਕਿਉਕਿ ਧਰਤੀ ਦੇ ਨਾਲ ਜੁੜ ਕੇ ਹੀ ਕੁਦਰਤ ਦੀਆ ਸਾਰੀਆ ਅਲਾਮਤਾਂ ਨੂੰ ਮਾਣਿਆ ਜਾ ਸਕਦਾ ਹੈ। ਕੁਦਰਤ ਦੀਆ ਅਲਾਮਤਾਂ, ਸਾਡੇ ਮਨ ਨੂੰ ਖੁਸ਼ੀ ਨਾਲ ਭਰ ਦਿੰਦੀਆ ਹਨ। ਇਹ ਸਭ ਕੁਝ ਆਮ ਅਤੇ ਸ਼ਾਧਾਰਨ ਜੀਵਨ ਵਿੱਚ ਹੀ ਸੰਭਵ ਹੈ, ਕਿਉਕਿ ਇਸ ਤਰਾਂ ਦੇ ਜੀਵਨ ਰਾਹੀ ਹੀ ਕੁਦਰਤ ਦੇ ਨੇੜੇ ਰਿਹਾ ਜਾ ਸਕਦਾ ਹੈ। ਇੱਕ ਆਮ ਅਤੇ ਸ਼ਾਧਾਰਨ ਵਿਅਕਤੀ, ਸਭ ਤੋ ਵੱਧ ਕੁਦਰਤੀ ਨਜ਼ਾਰਿਆਂ ਨੂੰ ਮਾਣਦਾ ਹੈ। ਬਹੁਤ ਜਿਆਦਾ ਧਨ ਜਾਂ ਉੱਚਾ ਆਹੁਦਾ, ਸਾਡੇ ਆਲੇ-ਦੁਆਲੇ ਸ਼ੰਸਾਰਿਕ ਵਸ਼ਤਾਂ ਦਾ ਇਕੱਠ ਕਰ ਦਿੰਦਾ ਹੈ। ਜਿਸ ਨਾਲ ਕੁਦਰਤ, ਸਾਡੀਆ ਅੱਖਾਂ ਤੋ ਉਹਲੇ ਹੋ ਜਾਦੀ ਹੈ ਅਤੇ ਅਸੀ ਉਸ ਨਾਲੋ ਟੁੱਟ ਜਾਦੇ ਹਾ। ਇਸ ਤਰਾਂ ਕੁਦਰਤ ਤੋ ਸਾਡੀ ਦੂਰੀ ਦੇ ਕਾਰਨ, ਖੁਸ਼ੀਆਂ ਸਾਡੇ ਤੋ ਦੂਰ ਹੋ ਜਾਦੀਆ ਹਨ ਅਤੇ ਉਦਾਸ਼ੀ ਸਾਨੂੰ ਘੇਰ ਲੈਦੀ ਹੈ।
ਅਸੀ ਸਾਰੀ ਉਮਰ, ਆਪਣੇ ਜੀਵਨ ਨੂੰ ਭੁਲੇਖਿਆਂ ਦੇ ਵਿੱਚ ਜਿਊਦੇ ਹਾ। ਸਾਨੂੰ ਅਹਿਸ਼ਾਸ ਹੀ ਨਹੀ ਹੁੰਦਾ, ਕਿ ਅਸ਼ਲ ਵਿੱਚ ਖੁਸ਼ੀਆਂ ਕਿੱਥੇ ਹਨ ? ਅਸੀ ਅਕਸ਼ਰ ਮੰਨ ਲੈਦੇ ਹਾਂ, ਕਿ ਖੁਸ਼ੀਆਂ ਪੈਸ਼ੇ ਜਾਂ ਕਿਸੇ ਆਹੁਦੇ ਵਿੱਚ ਹਨ। ਜਦੋ ਸਾਨੂੰ ਇਹ ਸਭ ਕੁਝ ਹਾਸ਼ਲ ਹੋ ਜਾਦਾ ਹੈ, ਤਾਂ ਸਾਡਾ ਮਨ ਬਹੁਤਾ ਚਿਰ ਖੁਸ਼ ਨਹੀ ਰਹਿੰਦਾ। ਉਹ ਥੋੜੇ ਸ਼ਮੇ ਬਾਅਦ ਹੀ ਪਹਿਲੇ ਜਾਂ ਉਪਰਲੇ ਜੀਵਨ ਵਿੱਚ ਜਾਣ ਲਈ ਲੋਚਣ ਲੱਗ ਜਾਦਾ ਹੈ। ਜਿੱਥੋ ਤੱਕ ਆਮ ਜ਼ਿੰਦਗੀ ਦੀ ਗੱਲ ਹੈ, ਤਾਂ ਮਨ ਜਿਆਦਾਤਰ ਸ਼ਥਿਰ ਹੀ ਰਹਿੰਦਾ ਹੈ, ਕਿਉਕਿ ਆਮ ਜ਼ਿੰਦਗੀ ਵਿੱਚ ਸਾਡੇ ਮਨ ਉਪਰ ਜਿਆਦਾ ਬੋਝ ਨਹੀ ਹੁੰਦਾ। ਅਸੀ ਉਸ ਨੂੰ ਨਿੱਕੇ-ਨਿੱਕੇ ਚਾਵਾਂ ਰਾਹੀ, ਵੱਡੀਆ ਖੁਸ਼ੀਆਂ ਨਾਲ ਭਰ ਦਿੰਦੇ ਹਾ। ਆਮ ਅਤੇ ਸ਼ਾਧਾਰਨ ਜੀਵਨ ਵਿੱਚ ਸਾਨੂੰ ਖੁੱਲ ਕੇ ਜੀਣ ਦਾ ਵੀ ਮੋਕਾ ਮਿਲਦਾ ਹੈ। ਅਸੀ ਜੋ ਚਾਹੀਏ, ਪਹਿਣ ਸਕਦੇ ਹਾ ਅਤੇ ਖਾਂ-ਪੀ ਸਕਦੇ ਹਾ। ਜਿੱਥੇ ਵੀ ਸਾਡਾ ਦਿਲ ਕਰੇ, ਘੁੰਮ ਫਿਰ ਸਕਦੇ ਹਾ। ਇਸ ਤਰਾਂ ਦਾ ਖੁੱਲਾਪਨ ਵੱਡੇ ਹੋ ਕੇ ਨਹੀ ਮਾਣਿਆ ਜਾ ਸਕਦਾ, ਕਿਉਕਿ ਵੱਡੇ ਹੋਣ ਨਾਲ ਸਾਡੇ ਉਪਰ ਬਹੁਤ ਸਾਰੀਆ ਬੰਦਸ਼ਾਂ ਲੱਗ ਜਾਦੀਆ ਹਨ। ਇਸ ਕਰਕੇ ਆਮ ਅਤੇ ਸ਼ਾਧਾਰਨ ਜੀਵਨ ਦੀ ਆਪਣੀ ਮਹੱਤਤਾਂ ਹੈ। ਜਿਹੜੇ ਬਹੁਤ ਧਨੀ ਅਤੇ ਰੁਤਬੇ ਵਾਲੇ ਹੋ ਗਏ ਹਨ, ਉਹ ਆਪਣੇ ਪਹਿਲੇ ਆਮ ਅਤੇ ਸ਼ਾਧਾਰਨ ਜੀਵਨ ਨੂੰ ਤਰਸ਼ ਰਹੇ ਹਨ ਅਤੇ ਜਿਹੜੇ ਧਨੀ ਅਤੇ ਰੁਤਬੇ ਵਾਲੇ ਹੋਣ ਲਈ ਛਾਲਾਂ ਮਾਰ ਰਹੇ ਹਨ, ਉਹ ਵੀ ਅੰਤ ਨੂੰ ਆਪਣੇ ਵਰਤਮਾਨ ਜੀਵਨ ਵਿੱਚ ਵਾਪਸ ਆਉਣ ਲਈ ਤਰਸ਼ਣਗੇ।
By - ਐਂਡਵੋਕੇਟ ਉਂਕਾਰ ਸਿੰਘ ਭਲੂਰ, ਪਿੰਡ-ਭਲੂਰ, ਜਿਲਾਂ-ਮੋਗਾ, ਪੰਜਾਬ (ਭਾਰਤ)-151207

Saturday, 12 April 2014

ਅਦਾਲਤਾਂ ਵਿੱਚ ਰੁਲਦੀ ਗ਼ਰੀਬੀ

ਸਾਡੇ ਦੇਸ਼ ਦੇ ਵਿੱਚ ਨਿਆਪਾਲਿਕਾਂ ਸਭ ਤੋ ਮਜਬੂਤ ਥੰਮ ਹੈ। ਜਿਸ ਦੇ ਉਪਰ ਸਾਡੇ ਲੋਕ ਅੱਖਾਂ ਮੀਚ ਕੇ ਵਿਸ਼ਵਾਸ ਕਰਦੇ ਹਨ। ਭਾਵੇ ਅਮੀਰ ਹੋਣ ਜਾਂ ਗਰੀਬ, ਉਹ ਇਨਸ਼ਾਫ ਦੀ ਗੁਹਾਰ ਲੈ ਕੇ ਅਦਾਲਤਾਂ ਦੇ ਵਿੱਚ ਆਉਦੇ ਹਨ। ਅਦਾਲਤਾਂ ਵੀ ਕਾਫੀ ਹੱਦ ਤੱਕ, ਉਹਨਾ ਦੀਆ ਆਸਾਂ ਦੇ ਉਪਰ ਖਰੀਆਂ ਉਤਰਦੀਆਂ ਹਨ, ਪਰ ਪਿਛਲੇ ਕੁਝ ਸ਼ਮੇ ਤੋ ਸਾਡੀਆ ਅਦਾਲਤਾਂ ਦੇ ਵਿੱਚ ਨਿਆਂ ਕਾਫੀ ਮਹਿੰਗਾ ਹੋ ਗਿਆ ਹੈ। ਜਿਸ ਕਾਰਨ ਗਰੀਬ ਵਰਗ ਲਈ ਨਿਆਂ ਹਾਸਲ ਕਰਨਾ ਔਖਾਂ ਹੋ ਗਿਆ ਹੈ। ਹੁਣ ਗਰੀਬ ਆਦਮੀ ਅਦਾਲਤ ਦੇ ਵਿੱਚ ਜਾਣ ਤੋ ਡਰਦਾ ਹੈ, ਕਿਉਕਿ ਅਦਾਲਤਾਂ ਵਿੱਚ ਹੁੰਦੇ ਖਰਚ, ਉਸ ਦੀ ਆਰਥਿਕ ਸ਼ਮੱਰਥਾਂ ਤੋ ਜਿਆਦਾ ਹਨ। ਕਈ ਵਾਰ ਅਮੀਰ ਆਦਮੀ, ਉਸ ਦੀ ਇਸ ਅਸ਼ਮੱਰਥਾਂ ਦਾ ਫ਼ਾਇਦਾ ਉਠਾਉਦਾ ਹੈ। ਜਿਸ ਨਾਲ ਨਿਆਂ ਵਿਵਸ਼ਥਾਂ, ਇੱਕ ਤਰਫ਼ੀ ਹੋ ਜਾਦੀ ਹੈ। ਅਦਾਲਤਾਂ ਬਾਰੇ ਇੱਕ ਕਹਾਵਤ ਮਸ਼ਹੂਰ ਹੈ, ਕਿ 'ਇਹਨਾ ਦੀਆ ਕੰਧਾਂ ਵੀ ਪੈਸ਼ੇ ਮੰਗਦੀਆਂ ਹਨ' ਜੋ ਕਿਸੇ ਗਰੀਬ ਦੇ ਮੂੰਹੋ ਨਿਕਲੀ ਹੋਈ ਆਂਹ ਹੈ, ਕਿਉਕਿ ਅਦਾਲਤਾਂ ਵਿੱਚ ਗਰੀਬਾਂ ਦੇ ਕੱਪੜੇ ਤੱਕ ਲਾਂਹ ਲਏ ਜਾਦੇ ਹਨ। ਇਸ ਕਰਕੇ ਉਹ ਹੁਣ ਮਜ਼ਬੂਰੀ ਵੱਸ ਹੀ ਅਦਾਲਤਾਂ ਵਿੱਚ ਆਉਦੇ ਹਨ। ਜੇਕਰ ਉਹ ਅਦਾਲਤਾਂ ਦੇ ਚੱਕਰ ਵਿੱਚ ਫਸ਼ ਹੀ ਜਾਦੇ ਹਨ, ਤਾਂ ਉਹਨਾ ਨੂੰ ਲੈਣੇ ਦੇ ਦੇਣੇ ਪੈ ਜਾਦੇ ਹਨ। ਜਿਸ ਕਾਰਨ ਉਹ ਭਵਿੱਖ਼ ਦੀ ਲੋੜ ਲਈ ਜੋੜੀ ਥੋੜੀ-ਬਹੁਤੀ ਪੂੰਜ਼ੀ ਵੀ ਬਰਬਾਦ ਕਰ ਬੈਠਦੇ ਹਨ। ਇਸ ਤਰਾਂ ਗਰੀਬਾਂ ਨੂੰ ਅਦਾਲਤਾਂ ਤੋ ਨਿਆਂ ਹਾਸਲ ਕਰਨਾ ਕਾਫੀ ਮਹਿੰਗਾਂ ਪੈਦਾ ਹੈ।
ਜਦੋ ਤੋ ਵਕਾਲਤ ਸ਼ੁਰੂ ਕੀਤੀ ਹੈ, ਉਦੋ ਤੋ ਮੈ ਗਰੀਬਾਂ ਨੂੰ ਅਦਾਲਤਾ ਦੇ ਵਿੱਚ ਰੁਲਦਿਆਂ ਦੇਖਿਆ ਹੈ। ਉਹਨਾ ਨੂੰ ਪਿਸ਼ਦਿਆਂ ਦੇਖਿਆ ਹੈ। ਮੈਨੂੰ ਬੜਾਂ ਤਰਸ਼ ਆਉਦਾ ਹੈ, ਜਦੋ ਉਹ ਕਾਗਜਾਂ ਨਾਲ ਭਰਿਆ ਝੋਲਾਂ ਬਾਹ ਵਿੱਚ ਪਾ ਕੇ ਕਚਿਹਰੀ ਵਿੱਚ ਇਧਰ-ਉਧਰ ਘੁੰਮਦੇ ਹਨ। ਅਦਾਲਤਾਂ ਦੇ ਵਿੱਚ ਕੰਮ ਕਰਦੇ ਕਰਮਚਾਰੀ ਗਰੀਬਾਂ ਨੂੰ ਰੱਜ਼ ਕੇ ਲੁੱਟਦੇ ਹਨ।
ਗਰੀਬ ਵੀ ਆਪਣਾ ਆਪ ਲਟਾਉਣ ਲਈ ਮਜ਼ਬੂਰ ਹਨ, ਕਿਉਕਿ ਉਹ ਅਦਾਲਤਾਂ ਵਿੱਚ ਆਉਣ ਲਈ ਮਜ਼ਬੂਰ ਹਨ। ਕੁਝ ਗਰੀਬ ਮੁਜ਼ਰਮ, ਜੋ ਕਿਸੇ ਕਾਰਨ ਜ਼ੇਲ ਚਲੇ ਜਾਦੇ ਹਨ, ਉਹ ਜ਼ਮਾਨਤ ਹੋਣ ਦੇ ਬਾਵਜ਼ੂਦ ਜ਼ੇਲਾਂ ਵਿੱਚ ਸੜਦੇ ਰਹਿੰਦੇ ਹਨ, ਕਿਉਕਿ ਉਹਨਾ ਦੇ ਪਰਿਵਾਰਾਂ ਕੋਲ ਜ਼ਮਾਨਤ ਭਰਨ ਲਈ ਭੂਮੀ ਜਾਂ ਇਮਾਨਤ ਨਹੀ ਹੁੰਦੀ। ਆਮ ਤੋਰ ਤੇ ਗ਼ਰੀਬ ਵਰਗ ਬਹੁਤ ਭੋਲਾ ਅਤੇ ਅਨਪੜ ਹੁੰਦਾ ਹੈ। ਜਿਸ ਕਾਰਨ ਉਸ ਨੂੰ ਅਦਾਲਤਾ ਵਿੱਚ ਹੁੰਦੀਆ ਚਲਾਕੀਆ ਬਾਰੇ ਗਿਆਨ ਨਹੀ ਹੁੰਦਾ ਅਤੇ ਹਰ ਕੋਈ ਗੁਮਰਾਹ ਕਰਕੇ, ਉਸ ਦਾ ਆਰਥਿਕ ਸ਼ੋਸਣ ਕਰਦਾ ਹੈ। ਕਈਆ ਦੇ ਇਸ ਚੱਕਰ ਵਿੱਚ ਘਰ-ਬਾਰ ਤੱਕ ਵਿਕ ਜਾਦੇ ਹਨ ਜਾ ਉਹ ਕਰਜ਼ਾਈ ਹੋ ਜਾਦੇ ਹਨ। ਅਦਾਲਤਾ ਦੇ ਵਿੱਚ ਗ਼ਰੀਬਾਂ ਦਾ ਕੋਈ ਵੀ ਹਮਦਰਦ ਨਹੀ ਹੈ ਅਤੇ ਹਰ ਕੋਈ ਆਪਣਾ ਮਤਲਬ ਕੱਢਦਾ ਹੈ। ਇਹ ਸਭ ਕੁਝ ਹੋਣ ਦੇ ਬਾਵਜ਼ੂਦ ਗਰੀਬ ਲੋਕ ਅਦਾਲਤਾਂ ਨੂੰ ਆਸ਼ ਦੀ ਨਜ਼ਰ ਨਾਲ ਦੇਖਦੇ ਹਨ, ਕਿਉਕਿ ਕਨੂੰਨ ਤੋ ਬਿਨਾ ਉਹਨਾ ਦਾ ਕੋਈ ਸ਼ਹਾਰਾ ਵੀ ਨਹੀ ਹੈ। ਇਸ ਲਈ ਉਹ ਆਪਣੇ ਨਾਲ ਨਿਆਂ ਹੋਣ ਦੀ ਆਸ਼ ਵਿੱਚ, ਸਭ ਕੁਝ ਸ਼ਹਿਣ ਕਰੀ ਜਾਦੇ ਹਨ।
ਸਾਡੇ ਦੇਸ਼ ਦੀਆ ਅਦਾਲਤਾਂ ਦੇ ਵਿੱਚ ਗਰੀਬ ਵਰਗ ਦਾ ਆਉਣਾ ਜ਼ਰੂਰੀ ਹੈ, ਕਿਉਕਿ ਅਦਾਲਤਾਂ ਤੋ ਹੀ ਉਹਨਾ ਨੂੰ ਇਨਸ਼ਾਫ ਜਾਂ ਹੱਕ ਮਿਲ ਸਕਦਾ ਹੈ। ਜਿਹੜੇ ਵੀ ਗਰੀਬ ਵਿਅਕਤੀ ਕਦੇ ਅਦਾਲਤ ਨਹੀ ਆਏ, ਉਹਨਾ ਨੂੰ ਵੀ ਕਈ ਵਾਰ ਆਪਣਿਆਂ ਦੀ ਖ਼ਾਤਰ ਅਦਾਲਤ ਦੇ ਵਿੱਚ ਆਉਣਾ ਪੈਦਾ ਹੈ, ਜੋ ਕਿਸੇ ਕਾਰਨ ਜ਼ੇਲ ਚਲੇ ਜਾਦੇ ਹਨ ਜਾਂ ਕਿਸੇ ਕੇਸ ਵਿਚ ਫਸ਼ ਜਾਦੇ ਹਨ। ਇਸ ਲਈ ਲੋੜ ਹੈ, ਕਿ ਅਦਾਲਤਾਂ ਵਿੱਚ ਗਰੀਬਾਂ ਦੀ ਮਜ਼ਬੂਰੀ ਦਾ ਫ਼ਾਇਦਾ ਨਾ ਉਠਾਇਆਂ ਜਾਵੇ, ਬਲਕਿ ਜਿੰਨੀ ਉਹਨਾ ਦੀ ਸਹਾਇਤਾਂ ਕੀਤੀ ਜਾ ਸਕੇ, ਕੀਤੀ ਜਾਵੇ, ਕਿਉਕਿ ਕਈ ਵਾਰ ਗ਼ਰੀਬ ਦੀ ਦਿੱਤੀ ਹੋਈ ਅਸ਼ੀਸ, ਸਾਡੀ ਜ਼ਿੰਦਗੀ ਦਾ ਪਾਸ਼ਾ ਬਦਲ ਦਿੰਦੀ ਹੈ ਅਤੇ ਉਸ ਦੀ ਦਿੱਤੀ ਹੋਈ ਬਦਅਸ਼ੀਸ, ਸਾਡੀ ਜ਼ਿੰਦਗੀ ਦੇ ਵਿੱਚ ਰੁਕਾਵਟ ਬਣ ਜਾਦੀ ਹੈ। ਸਾਡੇ ਦੇਸ਼ ਦੀ ਸਰਕਾਰ ਨੇ ਭਾਵੇ, ਗ਼ਰੀਬਾਂ ਨੂੰ ਮੁਫ਼ਤ ਕਨੂੰਨੀ ਸਹਾਇਤਾਂ ਦੇਣ ਲਈ ਸਾਰੀਆ ਅਦਾਲਤਾਂ ਦੇ ਵਿੱਚ ਮੁਫ਼ਤ ਕਨੂੰਨੀ ਸਹਾਇਤਾਂ ਕੇਦਰ ਖੋਲੇ ਹਨ, ਪਰ ਉਹ ਮੁਫ਼ਤ ਕਨੂੰਨੀ ਸਹਾਇਤਾਂ ਨੂੰ ਪੂਰਨ ਤੋਰ ਤੇ ਗਰੀਬਾਂ ਤੱਕ ਪਹੁੰਚਾਉਣ ਵਿੱਚ ਅਸ਼ਫਲ ਰਹੇ ਹਨ, ਕਿਉਕਿ ਗਰੀਬ ਵਰਗ ਨੂੰ ਇਸ ਬਾਰੇ ਪੂਰੀ ਜਾਣਕਾਰੀ ਨਹੀ ਹੈ। ਜਦੋ ਤੱਕ ਅਦਾਲਤਾਂ ਵਿੱਚ ਗਰੀਬਾਂ ਨੂੰ ਸ਼ਸਤਾਂ ਨਿਆਂ ਅਤੇ ਬਰਾਬਰ ਸ਼ੁਣਵਾਈ ਦਾ ਮੋਕਾਂ ਨਹੀ ਮਿਲਦਾ, ਉਦੋ ਤੱਕ ਅਸੀ ਆਪਣੀ ਨਿਆਪਾਲਿਕਾਂ ਨੂੰ ਨਿਰਪੱਖ਼ ਨਿਆਂ ਵਾਲੀ ਸ਼ੰਸਥਾਂ ਨਹੀ ਕਹਿ ਸਕਦੇ। ਜੇਕਰ ਸ਼ਥਿਤੀ ਇਹੀ ਰਹੀ, ਤਾਂ ਸਾਡੇ ਦੇਸ਼ ਦੇ ਗਰੀਬ ਵਰਗ ਦਾ ਇੱਕ ਦਿਨ ਅਦਾਲਤਾਂ ਤੋ ਵੀ ਵਿਸ਼ਵਾਸ ਉੱਠ ਜਾਵੇਗਾ।
By - ਐਂਡਵੋਕੇਟ ਉਂਕਾਰ ਸਿੰਘ ਭਲੂਰ, ਪਿੰਡ-ਭਲੂਰ, ਜਿਲਾਂ-ਮੋਗਾ, ਪੰਜਾਬ (ਭਾਰਤ)-151207

Tuesday, 25 March 2014

ਹਰ ਕੁੜੀ ਨੂੰ ਸ਼ਰਦਾਰ ਨਹੀ ਮਿਲਦਾ

ਅੱਜ ਦੇ ਸ਼ਮੇ ਵਿੱਚ ਕੁੜੀਆਂ ਬਹੁਤ ਪੜ-ਲਿਖ਼ ਗਈਆਂ ਹਨ। ਉਹਨਾ ਦੇ ਸ਼ੁਪਨੇ ਬਹੁਤ ਉੱਚੇ ਹੋ ਗਏ ਹਨ। ਹਰ ਕੁੜੀ ਚਾਹੁੰਦੀ ਹੈ, ਕਿ ਉਹ ਪੜ-ਲਿਖ਼ ਕੇ ਆਪਣੇ ਪੈਰਾਂ ਤੇ ਖੜੀ ਹੋਵੇ ਅਤੇ ਉਸ ਨੂੰ ਇੱਕ ਚੰਗਾ ਹਮਸ਼ਫਰ ਮਿਲੇ, ਜਿਹੜਾ ਕਿ ਉਸ ਦੀ ਕਾਬਲੀਅਤ ਦਾ ਮੁੱਲ ਪਾ ਸਕੇ ਅਤੇ ਉਸ ਨੂੰ ਪੂਰਾ ਆਦਰ-ਸ਼ਨਮਾਨ ਦੇਵੇ। ਅਫਸ਼ੋਸ ਦੀ ਗੱਲ ਇਹ ਹੈ, ਕਿ ਇੱਥੇ ਹਰ ਕੁੜੀ ਦਾ ਇਹ ਸ਼ੁਪਨਾ ਪੂਰਾ ਨਹੀ ਹੋ ਰਿਹਾ ਅਤੇ ਉਸ ਨੂੰ ਆਪਣੇ ਮਾਪਿਆਂ ਦੀ ਮਰਜੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਜਿਆਦਾਤਰ ਕੁੜੀਆਂ ਆਪਣੇ ਮਾਪਿਆਂ ਦੀ ਲੱਜ ਕਾਰਨ, ਉਹਨਾ ਦੇ ਕੀਤੇ ਫੈਸ਼ਲੇ ਤੇ ਕਿੰਤੂ-ਪਰੰਤੂ ਨਹੀ ਕਰਦੀਆ ਅਤੇ ਜਿੱਥੇ ਉਹ ਚਾਹੁਣ, ਉੱਥੇ ਤੁਰ ਜਾਦੀਆ ਨੇ। ਇਸ ਕਾਰਨ ਕਈ ਵਾਰ ਮੁੰਡੇ ਅਤੇ ਕੁੜੀ ਦਾ ਕੋਈ ਮੇਲ ਨਹੀ ਹੁੰਦਾ। ਕੁਝ ਕੁ ਕੁੜੀਆਂ ਨੂੰ ਤਾਂ ਆਪਣੇ ਸ਼ੁਪਨਿਆਂ ਦਾ ਹਮਸ਼ਫਰ ਮਿਲ ਜਾਦਾ ਹੈ, ਪਰ ਬਹੁਤੀਆਂ ਦੇ ਸ਼ੁਪਨੇ ਚਕਨਾਚੂਰ ਹੋ ਜਾਦੇ ਹਨ। ਜਿਸ ਕਾਰਨ ਉਹਨਾ ਨੂੰ ਸਾਰੀ ਜ਼ਿੰਦਗੀ ਬੇਵਸ਼ ਹੋ ਕੇ ਕੱਟਣੀ ਪੈਦੀ ਹੈ, ਪਰ ਉਹ ਆਪਣੇ ਮਾਪਿਆਂ ਦੇ ਡਰ ਕਾਰਨ ਸਭ ਕੁਝ ਸ਼ਹਿਣ ਕਰ ਲੈਦੀਆ ਹਨ। ਕਈ ਵਾਰ ਉਹ ਆਤਮ-ਹੱਤਿਆਂ ਕਰਨ ਬਾਰੇ ਸੋਚਦੀਆਂ ਹਨ ਅਤੇ ਫ਼ਿਰ ਆਪਣੇ ਬੱਚਿਆਂ ਖ਼ਾਤਰ ਜ਼ਿੰਦਗੀ ਨਾਲ ਸ਼ਮਝੋਤਾ ਕਰ ਲੈਦੀਆ ਹਨ। ਉਹ ਜਿਊਦੀਆਂ ਜ਼ਰੂਰ ਨੇ, ਪਰ ਉਹਨਾ ਦਾ ਜ਼ੀਵਨ ਮੋਇਆਂ ਤੋ ਬਦਤਰ ਹੁੰਦਾ ਹੈ ਅਤੇ ਜ਼ਿੰਦਗੀ ਦੀਆ ਬਹੁਤ ਸਾਰੀਆ ਖੁਸ਼ਿਆਂ, ਉਹਨਾ ਨੂੰ ਛੂਹ ਕੇ ਲੰਘ ਜਾਦੀਆ ਹਨ। ਉਹ ਵਾਰ-ਵਾਰ ਰੱਬ ਤੋ ਇਹੀ ਗੱਲ ਪੁੱਛਦੀਆ ਨੇ ' ਰੱਬਾ ਸਾਡੇ ਨਾਲ ਇਹ ਕਿਉ ?
ਸਾਡੇ ਸ਼ਮਾਜ ਦੀ ਸਭ ਤੋ ਵੱਡੀ ਤਰਾਸ਼ਦੀ ਇਹ ਹੈ, ਕਿ ਇੱਥੇ ਮਾਪਿਆਂ ਵੱਲੋ ਆਪਣੀ ਕੁੜੀ ਨੂੰ ਵਿਆਉਣ ਵੇਲੇ, ਮੁੰਡੇ ਨਾਲੋ ਉਸ ਦੀ ਜ਼ਾਇਦਾਦ ਨੂੰ ਜਿਆਦਾ ਤਜ਼ਵੀਹ ਦਿੱਤੀ ਜਾਦੀ ਹੈ, ਜਦ ਕਿ ਕੁੜੀ ਵੱਲੋ ਆਪਣੇ ਹੋਣ ਵਾਲੇ ਪਤੀ ਨੂੰ ਜਿਆਦਾ ਤਜ਼ਵੀਹ ਦਿੱਤੀ ਜਾਦੀ ਹੈ, ਪਰ ਸਾਡੇ ਸ਼ਮਾਜ ਵਿੱਚ ਮਾਪਿਆਂ ਦੀ ਤਜ਼ਵੀਹ ਨੂੰ ਜਿਆਦਾ ਮਹੱਤਤਾਂ ਦਿੱਤੀ ਜਾਦੀ ਹੈ। ਇਸ ਤਰਾਂ ਕੁੜੀ ਦੀ ਪਸ਼ੰਦ ਨੂੰ ਅਣਗੋਲਿਆ ਕਰ ਦਿੱਤਾ ਜਾਦਾ ਹੈ।
ਜਿਸ ਕਰਕੇ ਸਾਡੇ ਸ਼ਮਾਜ ਦੇ ਵਿੱਚ ਬਹੁਤੀਆ ਜੋੜੀਆ ਦਾ ਕੋਈ ਮੇਲ ਨਹੀ ਹੁੰਦਾ। ਜਿਵੇ ਕਈ ਵਾਰ ਕੁੜੀ ਬਹੁਤ ਜਿਆਦਾ ਪੜੀ-ਲਿਖ਼ੀ ਹੁੰਦੀ ਹੈ ਅਤੇ ਮੁੰਡਾ ਬਿਲਕੁਲ ਅਨਪੜ ਹੁੰਦਾ ਹੈ ਜਾ ਕੁੜੀ ਬਹੁਤ ਜਿਆਦਾ ਸ਼ੁੰਦਰ ਹੁੰਦੀ ਹੈ ਅਤੇ ਮੁੰਡਾ ਬਿਲਕੁਲ ਬਦਸ਼ਕਲ ਹੁੰਦਾ ਹੈ। ਕਈ ਵਾਰ ਕੁੜੀ ਦੀ ਕਿਸ਼ਮਤ ਇੰਨੀ ਕਮਜ਼ੋਰ ਹੁੰਦੀ ਹੈ, ਕਿ ਉਸ ਨੂੰ ਦਿਮਾਗ ਤੋ ਹੀਣਾ ਵਰ ਮਿਲ ਜਾਦਾ ਹੈ। ਜਿਸ ਕਰਕੇ ਉਸ ਨੂੰ ਆਪਣੇ ਪਤੀ ਦੀ ਜਿੰਮੇਵਾਰੀ ਵੀ ਆਪਣੇ ਸ਼ਿਰ ਉਪਰ ਚੱਕਣੀ ਪੈਦੀ ਹੈ। ਕਈ ਕੁੜੀਆਂ ਨੂੰ ਤਾ ਆਪਣੇ ਨਾ-ਪਸ਼ੰਦ ਪਤੀ ਨੂੰ ਬਰਦਾਸ਼ਤ ਕਰਨ ਦੇ ਨਾਲ-ਨਾਲ, ਉਸ ਦੀ ਕੁੱਟ ਅਤੇ ਨਸ਼ਿਆ ਦੀ ਆਦਤ ਨੂੰ ਵੀ ਬਰਦਾਸ਼ਤ ਕਰਨਾ ਪੈਦਾ ਹੈ। ਉਹ, ਵਿਆਹੁਤਾ ਜ਼ਿੰਦਗੀ ਦਾ ਵਹਾਣ ਜਿਸ ਤਰਾ ਵਹਿੰਦਾ ਹੈ, ਉਸ ਦੇ ਨਾਲ ਵਹਿੰਦੀਆ ਤੁਰੀਆ ਜਾਦੀਆ ਹਨ ਅਤੇ ਜਿਆਦਾਤਰ, ਆਪਣੇ ਮਾਪਿਆਂ ਨੂੰ ਇਸ ਦੀ ਭਿਣਕ ਤੱਕ ਨਹੀ ਲੱਗਣ ਦਿੰਦੀਆ। ਉਹ ਇਸ ਆਸ਼ ਨਾਲ ਜੀਵਨ ਬਤੀਤ ਕਰਦੀਆ ਰਹਿੰਦੀਆ ਨੇ, ਕਿ ਸ਼ਾਇਦ ਉਹਨਾ ਦੀ ਜ਼ਿੰਦਗੀ ਵਿੱਚ ਕੋਈ ਚੰਗਾ ਦਿਨ ਆ ਜਾਵੇ।
ਇੱਕ ਕੁੜੀ ਦਾ ਸਭ ਤੋ ਵੱਡਾ ਸ਼ੁਪਨਾ ਚੰਗਾ ਹਮਸ਼ਫਰ ਹੁੰਦਾ ਹੈ। ਜੇਕਰ ਉਹੀ ਟੁੱਟ ਜਾਵੇ, ਤਾਂ ਉਸ ਦੀ ਸਾਰੀ ਜ਼ਿੰਦਗੀ ਨਰਕ ਬਣ ਜਾਦੀ ਹੈ। ਇਸ ਦੇ ਵਿੱਚ ਸਭ ਤੋ ਵੱਡਾ ਦੋਸ਼ੀ ਸਾਡਾ ਸ਼ਮਾਜ ਹੈ, ਜਿਸ ਨੇ ਕੁੜੀਆਂ ਨੂੰ ਬਹੁਤ ਸਾਰੀਆ ਬੰਦਸ਼ਾ ਦੇ ਨਾਲ ਬੰਨਿਆਂ ਹੋਇਆ ਹੈ। ਸ਼ਮਾਜ ਦੀਆ ਇਹਨਾ ਬੰਦਸ਼ਾ ਦੇ ਕਾਰਨ ਹੀ, ਮਾਪੇ ਆਪਣੀਆ ਲੜਕੀਆਂ ਉਪਰ ਰੋਕਾਂ ਲਾਉਣ ਲਈ ਮਜ਼ਬੂਰ ਹਨ। ਇਸ ਸਭ ਦਾ ਖ਼ਾਮਿਆਜਾ ਕੁੜੀਆ ਨੂੰ ਭੁਗਤਣਾ ਪੈਦਾ ਹੈ। ਅੱਜ-ਕੱਲ ਤਲਾਕ ਦੇ ਮਕੁੱਦਮੇ ਬਹੁਤ ਵੱਧ ਗਏ ਹਨ ਅਤੇ ਕੁਝ ਜ਼ੋੜੇ ਆਪਸੀ ਸਹਿਮਤੀ ਦੇ ਨਾਲ ਵੱਖ ਹੋ ਰਹੇ ਹਨ। ਇਸ ਦਾ ਕਾਰਨ ਪਤੀ-ਪਤਨੀ ਦਾ ਅਣ-ਜੋੜ ਮਿਲਾਪ ਹੈ। ਇਸ ਦੇ ਨਾਲ ਪਤਨੀ ਦੀ ਜ਼ਿੰਦਗੀ ਡਾਵਾ-ਡੋਲ ਹੋ ਜਾਦੀ ਹੈ, ਜਦਕਿ ਪਤੀ ਨੂੰ ਬਹੁਤਾ ਫ਼ਰਕ ਨਹੀ ਪੈਦਾ। ਲੋੜ ਹੈ, ਕਿ ਹੁਣ ਸਾਡਾ ਸ਼ਮਾਜ ਬਦਲੇ ਅਤੇ ਮਾਪੇ ਆਪਣੀ ਧੀ ਦੀਆ ਖੁਸ਼ੀਆਂ ਦੀ ਬਲੀ ਨਾ ਦੇਣ, ਕਿਉਕਿ ਜ਼ਮਾਨਾਂ ਬਹੁਤ ਬਦਲ ਗਿਆ ਹੈ। ਇਸ ਬਦਲੇ ਜ਼ਮਾਨੇ ਦੇ ਨਾਲ ਹਰ ਕੁੜੀ ਦੀ ਸੋਚ ਵੀ ਬਦਲ ਗਈ ਹੈ, ਪਰ ਉਸ ਦੇ ਮਾਪੇ ਅਤੇ ਸ਼ਮਾਜ ਆਪਣੇ ਪੁਰਾਣੇ ਰੀਤੀ-ਰਿਵਾਜਾਂ ਉਪਰ ਹੀ ਖੜੇ ਹਨ। ਹਰ ਕੁੜੀ ਦੇ ਮਾਪੇ, ਉਸ ਦਾ ਪਾਲਣ-ਪੋਸ਼ਣ ਕਰਕੇ ਅਤੇ ਉਸ ਨੂੰ ਪੜਾਂ-ਲਿਖਾ ਕੇ, ਉਸ ਦੇ ਜੀਵਨ ਸ਼ਾਥੀ ਬਾਰੇ ਫੈਸ਼ਲੇ ਉਪਰ ਆਪਣਾ ਜੱਦੀ ਹੱਕ ਸ਼ਮਝਦੇ ਹਨ। ਉਹ ਆਪਣੀ ਲੜਕੀ ਲਈ ਆਪਣੇ ਪਸ਼ੰਦ ਦਾ ਵਰ ਲੱਭਦੇ ਹਨ ਅਤੇ ਲੜਕੀ ਨੂੰ ਪੁੱਛੇ ਬਗੈਰ, ਉਸ ਨਾਲ ਤੋਰ ਦਿੰਦੇ ਹਨ। ਇਹ ਅੱਗੇ ਕੁੜੀ ਦੀ ਕਿਸ਼ਮਤ ਹੈ, ਕਿ ਉਸ ਨੂੰ ਸ਼ੁਪਨਿਆਂ ਦਾ ਸ਼ੋਦਾਗਰ ਮਿਲਦਾ ਹੈ ਜਾ ਨਹੀ।
By - ਐਂਡਵੋਕੇਟ ਉਂਕਾਰ ਸਿੰਘ ਭਲੂਰ, ਪਿੰਡ-ਭਲੂਰ, ਜਿਲਾਂ-ਮੋਗਾ, ਪੰਜਾਬ (ਭਾਰਤ)-151207

Thursday, 6 March 2014

ਅੱਧੀ ਦੁਨਿਆਂ ਸ਼ਿਰ ਦਰਦ ਹੈ

ਅਸੀ ਜਨਮ ਤੋ ਲੈ ਕੇ ਇਸ ਦੁਨਿਆਂ ਦੇ ਨਾਲ ਜੁੜੇ ਹੋਏ ਹਾਂ। ਜਿਸ ਕਰਕੇ ਸਾਡਾ ਵੱਖ-ਵੱਖ ਤਰਾਂ ਦੇ ਲੋਕਾਂ ਦੇ ਨਾਲ ਵਾਹ ਪੈਦਾ ਰਹਿੰਦਾ ਹੈ। ਇਸ ਲਈ ਸਾਡੇ ਕਈਆ ਦੇ ਨਾਲ ਸ਼ੰਬੰਧ ਬਣਦੇ ਅਤੇ ਕਈਆ ਦੇ ਨਾਲ ਵਿਗੜਦੇ ਰਹਿੰਦੇ ਹਨ। ਇਸ ਦੁਨਿਆਂ ਦੀ ਭੀੜ ਵਿੱਚ ਕੁਝ ਲੋਕ ਤਾਂ ਦਿਲਦਾਰ ਹੋ ਨਿਬੜਦੇ ਹਨ ਅਤੇ ਕੁਝ ਦੁਸ਼ਮਣ, ਪਰ ਕੁਝ ਲੋਕ ਇਸ ਤਰਾਂ ਦੇ ਵੀ ਹੁੰਦੇ ਨੇ, ਜਿਹੜੇ ਨਾ ਤਾਂ ਦੁਸ਼ਮਣ ਹੁੰਦੇ ਨੇ ਅਤੇ ਨਾ ਹੀ ਮਿੱਤਰ। ਅਜਿਹੇ ਲੋਕ ਐਵੇ ਹੀ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਜਾਦੇ ਹਨ ਅਤੇ ਉਹਨਾ ਤੋ ਆਪਣਾ ਪੱਲਾਂ ਛਡਾਉਣਾ ਔਖਾ ਹੋ ਜਾਦਾ ਹੈ। ਕੁਝ ਅਜਿਹੇ ਲੋਕ ਸਾਨੂੰ ਆਪਣੇ ਰਿਸ਼ਤਿਆਂ ਵਿੱਚੋ ਹੀ ਮਿਲ ਜਾਦੇ ਹਨ, ਜਿਹਨਾ ਨੂੰ ਛੱਡਣਾ ਲਗਭਗ ਅਸ਼ੰਭਵ ਹੁੰਦਾ ਹੈ ਅਤੇ ਸਾਨੂੰ ਉਹਨਾ ਦੀ ਸਿਰ-ਦਰਦੀ ਸਹਿਣ ਕਰਨੀ ਪੈਦੀ ਹੈ। ਇਹ ਆਪਣੀ ਉਸ ਗੱਲ ਨੂੰ ਮਨਾਉਣ ਲਈ ਬੇਜਿੱਦ ਹੋ ਜਾਦੇ ਹਨ, ਜਿਸ ਦਾ ਕੋਈ ਅਰਥ ਨਹੀ ਹੁੰਦਾ। ਇਹਨਾ ਦੇ ਵਿਚਾਰਾਂ ਦਾ ਸ਼ਮਾਜਿਕ ਜਾ ਆਰਥਿਕ ਆਦਿ ਤੋਰ ਤੇ ਕੋਈ ਮਹੱਤਵ ਨਹੀ ਹੁੰਦਾ। ਜਦੋ ਦਿਲ ਕਰੇ, ਇਹ ਆਪਣੀ ਗੱਲ ਕਹਿ ਦਿੰਦੇ ਹਨ। ਕਿਸ ਸ਼ਮੇ ਕਿਹੜੀ ਗੱਲ ਕਹਿਣੀ ਹੈ, ਇਸ ਦਾ ਇਹਨਾ ਨੂੰ ਕੋਈ ਅੰਦਾਜਾ ਨਹੀ ਹੁੰਦਾ। ਸਾਡੀ ਸਾਰਿਆ ਦੀ ਜ਼ਿੰਦਗੀ ਵਿੱਚ ਅਜਿਹੇ ਲੋਕਾਂ ਦੀ ਮੋਜ਼ੂਦਗੀ ਹੈ। ਜਿਹੜੇ ਕਿਸੇ ਨਾ ਕਿਸੇ ਮੋੜ ਤੇ ਸਾਨੂੰ ਮਿਲਦੇ ਰਹਿੰਦੇ ਹਨ ਅਤੇ ਸਾਨੂੰ ਉਹਨਾ ਦੀ ਗੱਲ ਸੁਣਨੀ ਤੇ ਹਾਂ ਦੇ ਵਿੱਚ ਹਾਂ ਮਿਲਾਉਣੀ ਪੈਦੀ ਹੈ। ਅਜਿਹੇ ਲੋਕਾਂ ਨੂੰ ਸ਼ਮੇ ਦੀ ਕੀਮਤ ਦਾ ਅਹਿਸ਼ਾਸ ਨਹੀ ਹੁੰਦਾ।
ਇਸ ਦੁਨਿਆ ਦੇ ਵਿੱਚ ਸ਼ੰਪੂਰਨਤਾਂ ਨਹੀ ਹੈ। ਕੋਈ ਨਾ ਕੋਈ ਕਿਸੇ ਪੱਖ ਤੋ ਥੁੜਿਆਂ ਹੋਇਆ ਹੈ। ਇਸੇ ਤਰਾਂ ਹੀ ਇੱਥੇ ਹਰ ਵਿਅਕਤੀ ਦੀ ਮਾਨਸ਼ਿਕ ਬੁੱਧੀ ਸ਼ੰਪੂਰਨ ਨਹੀ ਹੈ। ਇਸ ਕਾਰਨ ਹੀ ਸਾਡਾ ਸਾਰਿਆ ਦਾ ਵਿਕਾਸ਼ ਵੱਧ-ਘੱਟ ਹੈ। ਮਾਨਸ਼ਿਕ ਪੱਖ ਤੋ ਕਮਜੋਰ ਵਿਅਕਤੀ ਦੀ ਆਪਣੇ ਅਤੇ ਦੇਸ਼ ਦੇ ਵਿਕਾਸ਼ ਵਿੱਚ ਕੋਈ ਦਿਲਚਸ਼ਪੀ ਨਹੀ ਹੁੰਦੀ। ਇਸ ਤਰਾਂ ਦੇ ਵਿਅਕਤੀ ਸ਼ੰਸਾਰ ਦੀ ਰੋਣਕ ਵਿੱਚ ਜਿਆਦਾ ਆਕਰਸ਼ਤ ਹੁੰਦੇ ਹਨ, ਪਰ ਉਹਨਾ ਨੂੰ ਸ਼ੰਸਾਰਿਕ ਸ਼ਮੱਸਿਆਵਾ ਦਾ ਗਿਆਨ ਨਹੀ ਹੁੰਦਾ।
ਇਹਨਾ ਨੂੰ ਆਪਣੇ ਦੁਬਾਰਾ ਕਹੀ ਗਈ ਗੱਲ ਤੇ ਬਹੁਤ ਜਿਆਦਾ ਵਿਸ਼ਵਾਸ ਹੁੰਦਾ ਹੈ ਅਤੇ ਆਪਣੀ ਉਸ ਗੱਲ ਨੂੰ ਸਹੀ ਸ਼ਾਬਤ ਕਰਨ ਲਈ ਇਹ ਜਿੱਦ ਫੜ ਲੈਦੇ ਹਨ, ਪਰ ਕਈ ਵਾਰ ਅੱਗੋ ਜਿਆਦਾ ਵਿਰੋਧ ਹੋਣ ਤੇ ਇਹ ਆਪਣੀ ਹੀ ਗੱਲ ਨੂੰ ਨਕਾਰ ਦਿੰਦੇ ਹਨ। ਅਜਿਹੇ ਲੋਕ ਆਪਣੇ ਮਾਂ-ਬਾਪ ਲਈ ਵੀ ਸ਼ਿਰ ਦਰਦ ਹੁੰਦੇ ਹਨ। ਉਹਨਾ ਦੁਆਰਾ ਪੜਾਉਣ ਦੇ ਬਾਵਜੂਦ, ਨਾ ਇਹ ਪੜਾਈ ਪੂਰੀ ਕਰ ਪਾਉਦੇ ਹਨ ਅਤੇ ਨਾ ਹੀ ਉਹਨਾ ਦੀਆ ਆਸਾਂ ਦੇ ਉਪਰ ਖ਼ਰੇ ਉਤਰਦੇ ਹਨ, ਬਲਕਿ ਉਹਨਾ ਦੇ ਲਈ ਬੋਝ ਬਣ ਜਾਦੇ ਹਨ। ਇਹ ਆਪਣੇ ਵਿਆਹੁਤਾ ਜੀਵਨ ਵਿੱਚ ਵੀ ਸ਼ਫਲ ਨਹੀ ਹੁੰਦੇ, ਸਗੋ ਉਸ ਨੂੰ ਨਰਕ ਬਣਾ ਦਿੰਦੇ ਹਨ। ਇਹਨਾ ਦੇ ਵਿੱਚ ਭਾਵੁਕਤਾ ਘੱਟ ਹੁੰਦੀ ਹੈ। ਕਿਸੇ ਦੇ ਵਿਛੜ ਜਾਣ ਤੇ ਜਾਂ ਮੋਤ ਤੇ, ਇਹ ਭਾਵੁਕ ਨਹੀ ਹੁੰਦੇ। ਮਤਲਬ, ਕਿ ਇਹਨਾ ਦੀਆ ਅੱਖਾਂ ਗਿੱਲੀਆ ਨਹੀ ਹੁੰਦੀਆ। ਇਹ ਰਿਸ਼ਤਿਆ ਦੇ ਸ਼ੰਬੰਧ ਅਤੇ ਪਵਿੱਤਰਤਾਂ ਨੂੰ ਨਹੀ ਸ਼ਮਝਦੇ, ਬਲਕਿ ਉਹਨਾ ਨੂੰ ਦੁਨਿਆ ਦਾ ਇੱਕ ਆਮ ਹਿੱਸਾ ਮੰਨਦੇ ਹਨ।
ਇਸ ਦੁਨਿਆਂ ਦੇ ਵਿੱਚ ਅਰਧ ਜ਼ਨਸ਼ੰਖਿਆਂ ਅਜਿਹੇ ਲੋਕਾਂ ਦੀ ਹੈ, ਜਿਹਨਾ ਦੀ ਸ਼ੰਸਾਰ ਨੂੰ ਕੋਈ ਦੇਣ ਨਹੀ ਹੈ। ਇਸ ਦੀ ਬਜਾਏ ਅਜਿਹੇ ਲੋਕ, ਦੂਸਰਿਆਂ ਲਈ ਸ਼ਿਰ ਦਰਦ ਅਤੇ ਦੁਨਿਆਂ ਦੇ ਲਈ ਬੋਝ ਬਣੇ ਹੋਏ ਹਨ। ਇਸ ਸ਼ੰਸਾਰ ਦੇ ਵਿੱਚ ਬਹੁਤ ਸਾਰੇ ਦੇਸ਼ ਤਰੱਕੀ ਨਹੀ ਕਰ ਰਹੇ, ਇਸ ਦਾ ਕਾਰਨ ਉਹਨਾ ਦੇਸ਼ਾ ਦੇ ਵਿੱਚ ਅਜਿਹੇ ਲੋਕਾਂ ਦੀ ਭਰਮਾਰ ਹੈ। ਕਿਸੇ ਵੀ ਦੇਸ਼ ਦੇ ਵਿਕਾਸ਼ ਲਈ ਚਿੰਤਨ ਦੀ ਲੋੜ ਹੁੰਦੀ ਹੈ, ਪਰ ਅਜਿਹੇ ਲੋਕਾਂ ਵਿੱਚ ਚਿੰਤਨ ਕਰਨ ਦੀ ਸ਼ਮੱਰਥਾਂ ਨਹੀ ਹੁੰਦੀ। ਇਸ ਤਰਾਂ ਦੇ ਲੋਕ ਆਮ ਤੋਰ ਤੇ ਗਰੀਬ ਦੇਸ਼ਾ ਦੇ ਵਿੱਚ ਪਾਏ ਜਾਦੇ ਹਨ, ਕਿਉਕਿ ਉੱਥੇ ਉਹਨਾ ਨੂੰ ਪੂਰਨ ਆਹਾਰ ਨਹੀ ਮਿਲਦਾ। ਜਿਸ ਕਾਰਨ ਉਹ ਕੁਪੋਸ਼ਣ ਦਾ ਸ਼ਿਕਾਰ ਹੋ ਜਾਦੇ ਹਨ, ਜਿਹੜਾ ਕਿ ਉਹਨਾ ਦੇ ਸ਼ਰੀਰਕ ਜਾਂ ਮਾਨਸ਼ਿਕ ਵਿਕਾਸ਼ ਨੂੰ ਰੋਕ ਲੈਦਾ ਹੈ ਅਤੇ ਉਹ ਜੀਵਨ ਦੇ ਵਿੱਚ ਨਿਕੰਮੇ ਸ਼ਾਬਤ ਹੁੰਦੇ ਹਨ। ਸਾਡੀ ਬਦਕਿਸ਼ਮਤੀ ਇਹ ਹੈ, ਕਿ ਇਹਨਾ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਜਿਸ ਨਾਲ ਸ਼ੰਸਾਰ ਦੇ ਵਿਚ ਗੰਭੀਰਤਾਂ ਘੱਟ ਰਹੀ ਹੈ। ਸਾਡੀ ਜ਼ਿੰਦਗੀ ਦੇ ਵਿੱਚ ਪਹਿਲਾ ਨਾਲੋ ਮੁਸ਼ਕਲਾਂ ਵੱਧ ਗਈਆ ਨੇ, ਇਸ ਦਾ ਕਾਰਨ ਵੀ ਅਜਿਹੇ ਲੋਕ ਹੀ ਹਨ। ਇਹ ਲੋਕ ਜ਼ਿੰਦਗੀ ਦੀ ਸ਼ੜਕ ਤੋ ਪਾਸੇ ਹੋ ਕੇ ਚਲਦੇ ਹਨ ਅਤੇ ਇਹਨਾ ਦੀ ਕੋਈ ਵੀ ਮੰਜ਼ਿਲ ਨਹੀ ਹੁੰਦੀ। ਇਹ ਪਰਮਾਤਮਾਂ ਦੁਆਰਾ ਬਖਸ਼ੇ ਗਏ ਜੀਵਨ ਦੀ ਕੋਈ ਮਹੱਤਤਾ ਨਹੀ ਸ਼ਮਝਦੇ ਅਤੇ ਨਾ ਹੀ ਉਸ ਨੂੰ ਸ਼ਮਝਣ ਦੀ ਕੋਸ਼ਿਸ ਕਰਦੇ ਹਨ। ਇਹਨਾ ਕਰਕੇ ਆਉਣ ਵਾਲੇ ਸ਼ਮੇ ਵਿੱਚ, ਬਾਕੀ ਦੁਨਿਆ ਦਾ ਪਤਾਂ ਨਹੀ ਕੀ ਬਣੂ ? ਰੱਬ ਖ਼ੈਰ ਕਰੇ।
By - ਐਂਡਵੋਕੇਟ ਉਂਕਾਰ ਸਿੰਘ ਭਲੂਰ, ਪਿੰਡ-ਭਲੂਰ, ਜਿਲਾਂ-ਮੋਗਾ, ਪੰਜਾਬ (ਭਾਰਤ)-151207