Advocate at Tehsil Complex Baghapurana-(ਇਹਨਾ ਲਿਖਤਾਂ ਦੇ ਸਾਰੇ ਅਧਿਕਾਰ Copy Right Act ਦੇ ਤਹਿਤ ਰਾਖ਼ਵੇ ਹਨ।)
Monday, 21 July 2014
ਕੁਦਰਤ ਇਨਸ਼ਾਫ ਨਹੀ ਕਰਦੀ
ਅੱਜ ਦੇ ਸ਼ਮੇ ਵਿੱਚ ਜੋ ਕੁਝ ਵਾਪਰ ਰਿਹਾ ਹੈ, ਉਸ ਨੂੰ ਦੇਖ ਕੇ ਲੱਗਦਾ ਹੈ, ਕਿ ਕੁਦਰਤ ਇਨਸ਼ਾਫ ਨਹੀ ਕਰ ਰਹੀ। ਜਿਵੇ ਕਿ ਕੋਈ ਘਟਨਾਂ, ਇੱਕ ਥਾਂ ਤੇ ਵਾਪਰ ਰਹੀ ਹੈ, ਪਰ ਉਸ ਦਾ ਅਸ਼ਰ ਦੂਸਰੀ ਥਾਂ ਤੇ ਵੇਖਣ ਨੂੰ ਮਿਲ ਰਿਹਾ ਹੈ, ਜ਼ੁਲਮ ਇੱਕ ਵਿਅਕਤੀ ਕਰ ਰਿਹਾ ਹੈ, ਜਦਕਿ ਉਸ ਦਾ ਖ਼ਮਿਆਜਾਂ ਕਈ ਵਿਅਕਤੀਆਂ ਨੂੰ ਭੁਗਤਣਾਂ ਪੈ ਰਿਹਾ ਹੈ, ਗਲਤੀ ਕੋਈ ਹੋਰ ਕਰਦਾ ਹੈ ਅਤੇ ਸ਼ਜਾਂ ਕਿਸੇ ਹੋਰ ਨੂੰ ਮਿਲ ਰਹੀ ਹੈ ਆਦਿ। ਇਹ ਸਭ ਕੁਦਰਤ ਦੀ ਬੇਇਨਸ਼ਾਫੀ ਦੀਆ ਉਦਾਹਰਣਾਂ ਹਨ। ਇਸ ਤੋ ਇਲਾਵਾ ਸਾਨੂੰ ਹੋਰ ਵੀ ਲੱਖਾਂ ਅਜਿਹੀਆਂ ਉਦਾਹਰਣਾਂ ਦੇਖਣ ਨੂੰ ਮਿਲ ਜਾਣਗੀਆ, ਜਿਹਨਾ ਵਿੱਚ ਕੁਦਰਤ ਦੀ ਬੇਇਨਸ਼ਾਫੀ ਸ਼ਾਫ ਝਲਕਦੀ ਹੈ, ਪਰ ਇਹਨਾ ਨੂੰ ਅਸੀ ਰੱਬ ਦਾ ਭਾਣਾਂ ਮੰਨ ਕੇ ਸਵੀਕਾਰ ਕਰ ਲੈਦੇ ਹਾ। ਬੇਸ਼ੱਕ ਕੁਦਰਤ ਬਹੁਤ ਵਿਸ਼ਾਲ, ਸ਼ੁੰਦਰ, ਵੱਖ-ਵੱਖ ਜੀਵਾਂ ਅਤੇ ਰੰਗਾਂ ਦੇ ਨਾਲ ਭਰੀ ਹੋਣ ਕਰਕੇ ਬੜੀ ਰੰਗੀਨ ਲਗਦੀ ਹੈ, ਪਰ ਇਸ ਦੀ ਕਿਰਿਆਂ ਨੂੰ ਦੇਖ ਕੇ ਬੜੀ ਹੈਰਾਨੀ ਹੁੰਦੀ ਹੈ। ਕੁਦਰਤ ਦੀ ਲਗਭਗ ਹਰ ਅਦਾਂ ਸਾਨੂੰ ਬਹੁਤ ਹੈਰਾਨ ਕਰਦੀ ਹੈ। ਭਾਵੇ ਕਿ ਕੁਦਰਤ ਦੀਆ ਕੁਝ ਕਿਰਿਆਵਾਂ ਅਤੇ ਅਦਾਵਾਂ ਨੂੰ ਸ਼ਮਝਣ ਵਿੱਚ ਅਸੀ ਕਾਮਯਾਬ ਹੋਏ ਹਾਂ, ਪਰ ਕੁਦਰਤ ਦੀਆ ਬਹੁਤ ਕਿਰਿਆਵਾਂ ਅਤੇ ਭੇਦ, ਸਾਡੀ ਸ਼ਮਝ ਤੋ ਬਾਹਰ ਹਨ। ਇਹਨਾ ਵਿੱਚੋ ਕੁਦਰਤ ਦਾ ਇੱਕ ਭੇਦ, ਮੈਨੂੰ ਬਹੁਤ ਪਰੇਸ਼ਾਨ ਕਰਦਾ ਹੈ, ਉਹ ਹੈ 'ਕੁਦਰਤ ਦੀ ਬੇਇਨਸ਼ਾਫੀ' ਮੇਰੇ ਦਿਲ ਵਿੱਚ ਸਦਾ ਇਹੀ ਸ਼ੁਆਲ ਰਹਿੰਦਾ ਹੈ, ਕਿ ਆਖਰ ਕੁਦਰਤ ਦਾ ਇਹ ਨਿਯਮ ਕਿਉ ? ਸੱਟ ਕਿਤੇ ਅਤੇ ਦਰਦ ਕਿਤੇ।ਕੁਦਰਤ ਦੀ ਬੇਇਨਸ਼ਾਫੀ ਦਾ ਸ਼ਿਕਾਰ, ਉਹਨਾ ਲੋਕਾ ਨੂੰ ਹੋਣਾ ਪੈ ਰਿਹਾ ਹੈ, ਜਿਹੜੇ ਕਿਸੇ ਘਟਨਾਂ ਜਾ ਹੋਣੀ ਲਈ ਜ਼ਿੰਮੇਵਾਰ ਨਹੀ ਹਨ। ਪਹਿਲੀ ਉਦਾਹਰਣ ਭਾਰਤ ਅਤੇ ਪਕਿਸ਼ਤਾਨ ਦੇ ਅਣਸ਼ੁਖਾਵੇ ਸ਼ੰਬੰਧ ਹਨ। ਅਸ਼ਲ ਵਿੱਚ ਇਹ ਦੋਹਾ ਦੇਸ਼ਾਂ ਦੀ ਰਾਜ਼ਨੀਤਿਕ ਲੜਾਈ ਹੈ, ਪਰ ਦੋਹਾ ਦੇਸ਼ਾਂ ਦੇ ਲੋਕ ਆਪਣਿਆ ਨੂੰ ਜਾ ਇੱਕ-ਦੂਜ਼ੇ ਨੂੰ ਮਿਲਣ ਲਈ ਤਰਸ਼ ਰਹੇ ਹਨ। ਦੂਸ਼ਰੀ ਉਦਹਾਰਨ ਸ਼ੜਕ ਦੁਰਘਟਨਾਵਾ ਬਾਰੇ ਹੈ, ਜਿਵੇ ਇੱਕ ਸ਼ਰਾਬੀ ਟਰੱਕ ਡਰਾਇਵਰ ਸ਼ਾਹਮਣੇ ਤੋ ਆਉਦੀ ਕਾਰ ਉੱਤੇ ਆਪਣਾ ਟਰੱਕ ਚੜਾਂ ਦਿੰਦਾ ਹੈ। ਜਿਸ ਕਾਰਨ ਕਾਰ ਵਿੱਚ ਬੈਠੇ ਸਾਰੇ ਵਿਅਕਤੀ ਮਾਰੇ ਜਾਦੇ ਹਨ ਅਤੇ ਇਸ ਦਾ ਨੁਕਸ਼ਾਨ ਕਾਰ ਵਿੱਚ ਬੈਠੇ ਵਿਅਕਤੀਆ ਦੇ ਪਰਿਵਾਰਾ ਨੂੰ ਉਠਾਉਣਾ ਪੈਦਾ ਹੈ, ਜਦਕਿ ਗਲਤੀ ਉਸ ਟਰੱਕ ਡਰਾਇਵਰ ਦੀ ਸੀ। ਤੀਸ਼ਰੀ ਉਦਾਹਰਣ ਉਹਨਾ ਮਾਪਿਆ ਅਤੇ ਸ਼ੁਹਾਗਣਾਂ ਦੀ ਹੈ, ਜੋ ਰੁਜ਼ਗਾਰ ਲਈ ਪਰਦੇਸ਼ ਗਏ ਆਪਣੇ ਪੁੱਤ ਜਾਂ ਪਤੀ ਦੇ ਵਿਛੋੜੇ ਵਿੱਚ ਤੜਫ਼ ਰਹੀਆ ਹਨ, ਜਦਕਿ ਦੇਸ਼ ਵਿੱਚ ਹਰ ਕਿਸੇ ਨੂੰ ਰੁਜ਼ਗਾਰ ਦੇਣਾ ਸ਼ਰਕਾਰ ਦੀ ਜ਼ਿੰਮੇਵਾਰੀ ਹੈ, ਪਰ ਰੁਜ਼ਗਾਰ ਦੇਣ ਅਤੇ ਰੁਜ਼ਗਾਰ ਪੈਦਾ ਕਰਨ ਵਿੱਚ ਸ਼ਰਕਾਰਾਂ ਅਸ਼ਫਲ ਰਹੀਆ ਹਨ। ਜਿਸ ਦਾ ਖਮਿਆਜਾਂ ਮਾਪਿਆ ਅਤੇ ਸ਼ੁਹਾਗਣਾਂ ਨੂੰ ਭੁਗਤਣਾ ਪੈ ਰਿਹਾ ਹੈ। ਚੋਂਥੀ ਉਦਾਹਰਨ ਅੱਤਵਾਦੀਆ ਜਾ ਉਹਨਾ ਦੀ ਜ਼ਥੇਬੰਦੀ ਨਾਲ ਹੈ, ਜਿਸ ਦਾ ਕਿਸੇ ਦੇਸ਼ ਨਾਲ ਵੈਰ-ਵਿਰੋਧ ਹੁੰਦਾ ਹੈ। ਕਈ ਵਾਰ ਅੱਤਵਾਦੀ ਵੈਰ ਕੱਢਣ ਲਈ ਜਾ ਮੰਗਾਂ ਮਨਵਾਉਣ ਲਈ, ਉਸ ਦੇਸ਼ ਦੇ ਬੇਕਸ਼ੂਰ ਲੋਕਾ ਨੂੰ ਅਗਵਾ ਕਰ ਲੈਦੇ ਹਨ ਜਾ ਮੋਤ ਦੇ ਘਾਟ ਉਤਾਰ ਦਿੰਦੇ ਹਨ।ਇਸ ਤਰਾਂ ਕੁਦਰਤ ਦੀ ਬੇਇਨਸ਼ਾਫੀ ਲਗਾਤਾਰ ਜਾਰੀ ਹੈ। ਜਿਵੇ-ਜਿਵੇ ਦੁਨਿਆਂ ਵਿਕਾਸ਼ ਕਰ ਰਹੀ ਹੈ, ਉਵੇ-ਉਵੇ ਕੁਦਰਤ ਪਸ਼ੂ-ਪੰਛੀਆਂ ਉੱਤੇ ਕਹਿਰ ਕਰ ਰਹੀ ਹੈ। ਪਸ਼ੂਆਂ ਦੇ ਰਹਿਣ ਲਈ ਥਾਵਾਂ ਦੀ ਕਮੀ ਹੋ ਗਈ ਹੈ ਅਤੇ ਪੰਛੀਆਂ ਦੇ ਆਲਣਾਂ ਪਾਉਣ ਲਈ ਰੁੱਖ ਅਤੇ ਥਾਂ ਨਹੀ ਹੈ। ਹਰ ਰੋਜ਼ ਜਾਨਵਰ ਸ਼ੜਕ ਤੇ ਵਹੀਕਲਾਂ ਥੱਲੇ ਆ ਕੇ ਮਰ ਰਹੇ ਹਨ, ਜਦਕਿ ਮਨੁੱਖ ਇਸ ਹੋ ਰਹੇ ਵਿਕਾਸ਼ ਦਾ ਆਨੰਦ ਲੈ ਰਿਹਾ ਹੈ। ਇਹ ਕੁਦਰਤ ਦਾ ਨਿਆਂ ਨਹੀ ਹੈ। ਇੱਕ ਸਭ ਤੋ ਮਹੱਤਵਪੂਰਨ ਉਦਾਹਰਣ ਅੰਗਹੀਣ ਵਿਅਕਤੀ ਬਾਰੇ ਹੈ, ਜੋ ਕਿਸੇ ਕਾਰਨ ਬਾਹ ਜਾਂ ਲੱਤ ਤੋ ਨਿਕਾਰਾਂ ਹੈ। ਲੱਤ ਜਾਂ ਬਾਹ ਤੋ ਨਿਕਾਰਾਂ ਹੋਣਾ ਵੱਖਰਾ ਦੁੱਖ ਹੈ, ਪਰ ਉਸ ਦੇ ਨਾਲ ਜੋ ਕੁਦਰਤੀ ਤੋਰ ਤੇ ਸ਼ਮਾਜਿਕ ਸ਼ਮੱਸਿਆਵਾਂ ਦਾ ਸਾਹਮਣਾ ਕਰਨਾ ਪੈਦਾ ਹੈ, ਉਹ ਵੱਖਰਾ ਹੈ। ਅੰਗਹੀਣ ਵਿਅਕਤੀ ਨੂੰ ਥਾਂ-ਥਾਂ ਤੇ ਜਲੀਲ ਹੋਣਾ ਪੈਦਾ ਹੈ ਅਤੇ ਲੋਕ ਉਸ ਨੂੰ ਵੱਖਰੀ ਅੱਖ ਨਾਲ ਦੇਖਦੇ ਹਨ। ਇਸ ਲਈ ਉਹ ਆਪਣੇ-ਆਪ ਨੂੰ ਸ਼ਮਾਜ ਨਾਲੋ ਵੱਖਰਾ ਅੰਗ ਸ਼ਮਝਦਾ ਹੈ। ਇਸ ਤਰਾਂ ਉਸ ਨੂੰ ਦੂਹਰਾ ਸ਼ੰਤਾਪ ਹੰਢਾਉਣਾਂ ਪੈਦਾ ਹੈ। ਇਹ ਕੁਦਰਤੀ ਨਿਆਂ ਨਹੀ ਹੈ। ਇਸ ਲੇਖ਼ ਨੂੰ ਪੜ ਕੇ ਕੁਝ ਲੋਕ ਮੇਰੇ ਨਾਲ ਸਹਿਮਤ ਨਹੀ ਹੋਣਗੇ, ਪਰ ਜੇਕਰ ਉਹ ਡੂੰਘਾਈ ਦੇ ਨਾਲ ਸੋਚਣਗੇ, ਤਾਂ ਇੱਕ ਸ਼ਵਾਲ ਉਹਨਾ ਦੇ ਸ਼ਾਹਮਣੇ ਜਰੂਰ ਖੜਾਂ ਹੋਵੇਗਾ, ਕਿ ਆਖਿਰ ਕੁਦਰਤ ਦਾ ਇਹ ਕੀ ਵਰਤਾਰਾਂ ਹੈ ? ਅਸ਼ਲ ਵਿੱਚ ਕੁਦਰਤ ਸਾਡੀ ਸ਼ਮਝ ਤੋ ਬਾਹਰ ਹੈ। ਅਸੀ ਤਾਂ ਸ਼ਿਰਫ ਉਸ ਤੇ ਸ਼ੁਆਲ ਹੀ ਉਠਾ ਸਕਦੇ ਹਾਂ, ਪਰ ਜਵਾਬ ਨਹੀ ਹਾਸਲ ਕਰ ਸਕਦੇ। By - ਐਂਡਵੋਕੇਟ ਉਂਕਾਰ ਸਿੰਘ ਭਲੂਰ, ਪਿੰਡ-ਭਲੂਰ, ਜਿਲਾਂ-ਮੋਗਾ, ਪੰਜਾਬ (ਭਾਰਤ)-151207