Advocate at Tehsil Complex Baghapurana-(ਇਹਨਾ ਲਿਖਤਾਂ ਦੇ ਸਾਰੇ ਅਧਿਕਾਰ Copy Right Act ਦੇ ਤਹਿਤ ਰਾਖ਼ਵੇ ਹਨ।)
Friday, 6 June 2014
ਹੁਣ ਸ਼ਰਕਾਰ ਚਲਾਉਣੀ ਸੋਖੀ ਨਹੀ
ਸ਼ਮਾਂ ਬਹੁਤ ਬਦਲ ਗਿਆ ਹੈ। ਇਸ ਬਦਲੇ ਸ਼ਮੇ ਦੇ ਨਾਲ, ਸਾਡੇ ਦੇਸ਼ ਦੇ ਹਾਲਾਤ ਵੀ ਬਦਲ ਗਏ ਹਨ। ਇਹਨਾ ਬਦਲੇ ਹਾਲਾਤਾਂ ਕਾਰਨ ਦੇਸ਼ ਦੇ ਸਾਹਮਣੇ ਗੰਭੀਰ ਸ਼ਮੱਸਿਆਵਾਂ ਪੈਦਾ ਹੋ ਗਈਆ ਹਨ। ਜਿਵੇ ਕਿ ਜਨਸ਼ੰਖਿਆਂ ਦੇ ਵਧਣ ਕਾਰਨ, ਚਾਰੇ ਪਾਸੇ ਬੇਰੁਜ਼ਗਾਰੀ ਦਾ ਆਲਮ ਹੈ। ਦੇਸ਼ ਦੀ ਆਰਥਿਕ ਸ਼ਥਿਤੀ ਡਾਵਾ-ਡੋਲ ਹੈ। ਥਾਂ-ਥਾਂ ਤੇ ਧਰਨੇ ਅਤੇ ਰੋਸ਼ ਮੁਹਾਜ਼ਰੇ ਹੋ ਰਹੇ ਹਨ। ਦੇਸ਼ ਦਾ ਅੰਨਦਾਤਾਂ ਭੁੱਖਾਂ ਮਰ ਰਿਹਾ ਹੈ। ਹਰ ਵਿਭਾਗ ਦੇ ਵਿੱਚ ਰਿਸ਼ਵਤਖੋਰੀ ਦਾ ਬੋਲਬਾਲਾ ਹੈ। ਅਜਿਹੀ ਸ਼ਥਿਤੀ ਦੇ ਵਿੱਚ ਦੇਸ਼ ਦੀ ਅਗਵਾਈ ਕਰਨੀ ਜਾ ਸ਼ਰਕਾਰ ਚਲਾਉਣੀ, ਕੰਢਿਆਂ ਦੇ ਉਪਰ ਤੁਰਨ ਬਰਾਬਰ ਹੈ, ਕਿਉਕਿ ਜਿਸ ਸ਼ਮੱਸਿਆਂ ਨੂੰ ਸ਼ਰਕਾਰ ਹੱਲ ਕਰਨ ਦੀ ਕੋਸ਼ਿਸ ਕਰਦੀ ਹੈ, ਉਹ ਹੋਰ ਸ਼ਮੱਸਿਆਵਾਂ ਦਾ ਰੂਪ ਧਾਰਨ ਕਰ ਲੈਦੀ ਹੈ। ਹੁਣ ਦੇਸ਼ ਦੀ ਹਰ ਸ਼ਮੱਸਿਆਂ ਗੰਭੀਰ ਹੈ। ਭਾਵੇ ਕਿ ਸ਼ਰਕਾਰ, ਇਸ ਨੂੰ ਕੁਝ ਹੱਦ ਤੱਕ ਹੱਲ ਕਰਨ ਦੀ ਕੋਸ਼ਿਸ ਕਰਦੀ ਹੈ, ਪਰ ਉਹ ਵੀ ਉਸ ਦੇ ਹੇਠਲੇ ਸ਼ਿਸਟਮ ਦਾ ਸ਼ਾਥ ਨਾ ਮਿਲਣ ਕਾਰਨ, ਫ਼ੇਲ ਹੋ ਜਾਦੀ ਹੈ। ਸ਼ੁਰੂਆਤ ਦੇ ਵਿੱਚ, ਸਾਡੇ ਦੇਸ਼ ਦੀਆ ਬਹੁਤ ਜਿਆਦਾ ਸ਼ਮੱਸਿਆਵਾਂ ਨਹੀ ਸਨ। ਜੇਕਰ ਥੋੜੀਆਂ-ਬਹੁਤ ਸਨ, ਤਾਂ ਉਸ ਵੇਲੇ ਦੀ ਸ਼ਰਕਾਰ ਬੜੀ ਆਸ਼ਾਨੀ ਨਾਲ ਹੱਲ ਕਰ ਲੈਦੀ ਸੀ। ਉਸ ਸ਼ਮੇ ਸ਼ਰਕਾਰ ਚਲਾਉਣੀ ਵੀ ਸ਼ੋਖੀ ਸੀ, ਕਿਉਕਿ ਦੇਸ਼ ਦੇ ਲੋਕ ਅਨਪੜ ਸਨ ਅਤੇ ਉਹਨਾ ਨੂੰ ਅਸ਼ਲੀ ਮੁੱਦਿਆਂ ਤੋ ਭਟਕਾਇਆਂ ਜਾ ਸਕਦਾ ਸੀ। ਉਦੋ, ਲੋਕ ਵੀ ਸ਼ਰਕਾਰ ਦੇ ਮੰਤਰੀਆਂ ਦੀ ਬਹੁਤ ਕਦਰ ਕਰਦੇ ਸਨ ਅਤੇ ਉਹਨਾ ਦੇ ਹੁਕਮਾਂ ਨੂੰ ਖ਼ਿੜੇ-ਮੱਥੇ ਮੰਨਦੇ ਸਨ। ਅੱਜ ਦੇ ਸ਼ਮੇ ਵਿੱਚ ਲੋਕ ਬਹੁਤ ਸ਼ਿਆਣੇ ਹੋ ਗਏ ਹਨ। ਉਹ ਪੜ-ਲਿਖ਼ ਕੇ ਆਪਣੇ ਹੱਕਾਂ ਦੇ ਲਈ ਜ਼ਾਗਰੂਕ ਹੋ ਗਏ ਹਨ। ਹੁਣ ਹਰ ਕੋਈ ਸ਼ਰਕਾਰ ਤੋ ਆਪਣੇ ਹੱਕਾਂ ਦੀ ਰਾਖ਼ੀ ਅਤੇ ਹੱਕਾਂ ਦੀ ਮੰਗ ਕਰਦਾ ਹੈ। ਜੇਕਰ ਸ਼ਰਕਾਰ ਅਜਿਹਾ ਨਹੀ ਕਰਦੀ, ਤਾਂ ਉਹ ਧਰਨਿਆਂ ਅਤੇ ਮੁਜ਼ਾਹਰਿਆਂ ਤੇ ਉਤਰ ਆਉਦਾ ਹੈ। ਹੁਣ ਲੋਕਾਂ ਨੂੰ ਬੇਵਕੂਫ਼ ਬਣਾਉਣਾ ਵੀ ਬਹੁਤ ਔਖਾਂ ਹੈ, ਕਿਉਕਿ ਉਹ ਸ਼ਰਕਾਰ ਦੀਆ ਸਭ ਚਾਲਾਂ ਨੂੰ ਸ਼ਮਝਦੇ ਹਨ। ਇਸ ਵੇਲੇ ਦੇਸ਼ ਦੀਆ ਜੋ ਸ਼ਮੱਸ਼ਿਆਵਾਂ ਹਨ, ਉਸ ਦੇ ਲਈ ਲੋਕ ਸ਼ਰਕਾਰ ਨੂੰ ਜ਼ਿੰਮੇਵਾਰ ਮੰਨਦੇ ਹਨ, ਕਿਉਕਿ ਇਹਨਾ ਨੂੰ ਹੱਲ ਕਰਨਾ ਸ਼ਰਕਾਰ ਦੀ ਜ਼ਿੰਮੇਵਾਰੀ ਹੈ। ਅਸ਼ਲ ਵਿੱਚ, ਸ਼ਰਕਾਰ ਸ਼ਮੱਸਿਆਵਾਂ ਨੂੰ ਹੱਲ ਕਰਨ ਦਾ ਯਤਨ ਵੀ ਕਰਦੀ ਹੈ, ਪਰ ਉਹ ਸ਼ਥਿਤੀਆਂ ਅਨੁਕੂਲ ਨਾ ਹੋਣ ਕਾਰਨ ਪੂਰਨ ਤੋਰ ਤੇ ਕਾਮਯਾਬ ਨਹੀ ਹੁੰਦੀ। ਕਿਸੇ ਵੀ ਸ਼ਮੱਸਿਆਂ ਨੂੰ ਹੱਲ ਕਰਨ ਲਈ ਸ਼ਰਕਾਰ ਦਾ ਅਤੇ ਲੋਕਾਂ ਦਾ, ਇੱਕ ਮਤ ਹੋਣਾ ਜਰੂਰੀ ਹੈ, ਪਰ ਸਾਡੇ ਦੇਸ਼ ਦੀ ਸ਼ਰਕਾਰ ਅਤੇ ਲੋਕਾਂ ਦੀ ਵਿਚਾਰਧਾਰਾਂ ਵੱਖਰੀ-ਵੱਖਰੀ ਹੈ। ਇੱਕ ਪਾਸੇ ਸ਼ਰਕਾਰ ਕਹਿੰਦੀ ਹੈ, ਕਿ ਉਹਨਾ ਨੇ ਦੇਸ਼ ਦਾ ਵਿਕਾਸ਼ ਕੀਤਾ ਹੈ ਅਤੇ ਦੂਜੇ ਪਾਸੇ ਦੇਸ਼ ਦੇ ਲੋਕ, ਇਸ ਨੂੰ ਵਿਨਾਸ਼ ਕਹਿੰਦੇ ਹਨ। ਅੱਜ ਦੇ ਸ਼ਮੇ ਵਿੱਚ ਦੇਸ਼ ਦੀ ਜਨਤਾਂ ਦੀਆ ਮੰਗਾਂ ਨੂੰ ਪੂਰਾ ਕਰਨਾ ਔਖਾਂ ਹੈ। ਭਾਵੇ ਕਿ ਦੇਸ਼ ਦੀ ਸ਼ਰਕਾਰ ਜਿੱਥੋ ਤੱਕ ਹੋ ਸਕੇ, ਹਰ ਇੱਕ ਦੇਸ਼ ਵਾਸ਼ੀ ਦੀ ਮੰਗ ਨੂੰ ਪੂਰਾ ਕਰਨ ਦੀ ਕੋਸ਼ਿਸ ਕਰਦੀ ਹੈ, ਪਰ ਫ਼ਿਰ ਵੀ ਲੋਕਾਂ ਦਾ ਜ਼ਿਆਦਾਤਰ ਵਰਗ ਖੁਸ਼ ਨਹੀ ਹੁੰਦਾ ਹੈ। ਅੰਤ ਦੇ ਵਿੱਚ ਇਹ ਕਿਹਾ ਜਾ ਸਕਦਾ ਹੈ, ਕਿ ਦੇਸ਼ ਦੀ ਜਨਤਾਂ ਜਾਗ ਗਈ ਹੈ। ਉਹ ਹੁਣ ਸ਼ਰਕਾਰ ਤੋ ਰਾਜ ਨਹੀ, ਸੇਵਾਂ ਦੀ ਮੰਗ ਕਰਦੀ ਹੈ। ਉਹ ਦਿਨ ਦੂਰ ਗਏ, ਜਦੋ ਨੇਤਾਂ ਭੋਲੇ-ਭਾਲੇ ਲੋਕਾਂ ਨੂੰ ਭਰਮਾਂ ਕੇ ਸ਼ਰਕਾਰ ਰਾਹੀ, ਉਹਨਾ ਉਪਰ ਰਾਜ ਕਰਦੇ ਸਨ। ਹੁਣ ਦੇਸ਼ ਦੇ ਲੋਕ ਸ਼ਰਕਾਰ ਬਣਨ ਤੋ ਪਹਿਲਾ ਹੀ, ਆਪਣੇ ਨੇਤਾਵਾਂ ਦੇ ਸ਼ਾਹਮਣੇ, ਆਪਣੀਆਂ ਮੰਗਾਂ ਦੀ ਲਿਸ਼ਟ ਰੱਖ ਦਿੰਦੇ ਹਨ। ਜੇਕਰ ਸ਼ਰਕਾਰ, ਉਹਨਾ ਦੀਆ ਮੰਗਾਂ ਨੂੰ ਪੂਰਾਂ ਨਹੀ ਕਰਦੀ, ਤਾਂ ਉਹ ਪੰਜ ਸਾਲ ਬਾਅਦ, ਉਸ ਸ਼ਰਕਾਰ ਨੂੰ ਗੱਦੀਉ ਥੱਲੇ ਸੁੱਟ ਦਿੰਦੇ ਹਨ। ਪਹਿਲਾ ਨੇਤਾ-ਗਿਰੀ ਸ਼ਿਰਫ ਚੋਂਧਰ ਲਈ ਕੀਤੀ ਜਾਦੀ ਸੀ, ਪਰ ਹੁਣ ਚੋਂਧਰ ਦੇ ਨਾਲ-ਨਾਲ, ਬਹੁਤ ਵੱਡੀ ਜ਼ਿੰਮੇਵਾਰੀ ਵੀ ਚੁੱਕਣੀ ਪੈਦੀ ਹੈ ਅਤੇ ਲੋਕ ਵੀ ਆਪਣਾ ਨੇਤਾ, ਉਸ ਵਿਅਕਤੀ ਨੂੰ ਮੰਨਦੇ ਹਨ, ਜਿਹੜਾ ਜ਼ਿੰਮੇਵਾਰ ਹੋਵੇ। ਹੁਣ ਚੋਣਾਂ ਵੇਲੇ ਹਰ ਪਾਰਟੀ ਆਪਣੀ ਸ਼ਰਕਾਰ ਬਣਾਉਣ ਲਈ ਅੱਡੀ-ਚੋਟੀ ਦਾ ਜੋਰ ਲਾ ਦਿੰਦੀ ਹੈ। ਉਹ ਵੱਖ-ਵੱਖ ਥਾਵਾ ਤੇ ਚੋਣ ਜ਼ਲਸੇ ਕਰ ਕੇ, ਜਨਤਾਂ ਦੇ ਨਾਲ ਵੱਡੇ-ਵੱਡੇ ਵਾਅਦੇ ਕਰਦੀ ਹੈ, ਪਰ ਜਦੋ ਕਦੇ ਉਸ ਪਾਰਟੀ ਦੀ ਸ਼ਰਕਾਰ ਆ ਜਾਦੀ ਹੈ, ਤਾ ਉਸ ਨੂੰ ਲੈਣੇ ਦੇ ਦੇਣੇ ਪੈ ਜਾਦੇ ਹਨ, ਕਿਉਕਿ ਉਹ ਵਾਅਦੇ ਜਿਆਦਾ ਕਰ ਬੈਠਦੀ ਹੈ, ਪਰ ਵਾਅਦੇ ਪੂਰੇ ਕਰਨ ਲਈ, ਉਸ ਕੋਲ ਬਹੁਤੇ ਆਰਥਿਕ ਸ਼ਰੋਤ ਨਹੀ ਹੁੰਦੇ। ਇਸ ਤਰਾਂ ਸ਼ਰਕਾਰ ਜਨਤਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿੱਚ ਕਾਮਯਾਬ ਨਹੀ ਹੁੰਦੀ ਅਤੇ ਲੋਕ ਉਸ ਨੂੰ ਨਾਕਾਰ ਦਿੰਦੇ ਹਨ। ਅਸ਼ਲ ਵਿੱਚ ਹੁਣ ਸ਼ਰਕਾਰੀ ਗੱਦੀ ਕੰਢਿਆਂ ਦੀ ਸ਼ੇਜ ਹੈ। By - ਐਂਡਵੋਕੇਟ ਉਂਕਾਰ ਸਿੰਘ ਭਲੂਰ, ਪਿੰਡ-ਭਲੂਰ, ਜਿਲਾਂ-ਮੋਗਾ, ਪੰਜਾਬ (ਭਾਰਤ)-151207