Advocate at Tehsil Complex Baghapurana-(ਇਹਨਾ ਲਿਖਤਾਂ ਦੇ ਸਾਰੇ ਅਧਿਕਾਰ Copy Right Act ਦੇ ਤਹਿਤ ਰਾਖ਼ਵੇ ਹਨ।)
Saturday, 10 May 2014
ਖੁਸ਼ੀਆਂ ਭਰੀ ਹੈ ਆਮ ਜ਼ਿੰਦਗੀ
ਸਾਡੇ ਸ਼ਮਾਜ ਦੇ ਵਿੱਚ ਆਮ ਤੋਰ ਤੇ ਵੱਡਿਆ ਰੁਤਬਿਆਂ ਜਾ ਧਨੀ ਵਿਅਕਤੀਆਂ ਦੀ ਬਹੁਤ ਜਿਆਦਾ ਕਦਰ ਹੁੰਦੀ ਹੈ, ਕਿਉਕਿ ਉਹ ਸਾਡੇ ਤੋ ਰੁਤਬੇ ਜਾ ਪੈਸ਼ੇ ਵਿੱਚ ਵੱਡੇ ਹੁੰਦੇ ਹਨ। ਇਸ ਦੇ ਨਾਲ ਹੀ ਵੱਡੇ ਵਿਅਕਤੀਆਂ ਬਾਰੇ ਇਹ ਵੀ ਕਿਹਾ ਜਾਦਾ ਹੈ, ਕਿ ਉਹਨਾ ਦੇ ਕੋਲ ਜ਼ਿੰਦਗੀ ਦੀਆ ਸਾਰੀਆ ਖੁਸ਼ੀਆਂ ਹੁੰਦੀਆ ਹਨ, ਪਰ ਇਹ ਕਹਿਣਾ ਗਲਤ ਹੈ, ਕਿਉਕਿ ਰੁਤਬੇ ਅਤੇ ਪੈਸ਼ੇ ਦੇ ਨਾਲ ਖੁਸ਼ੀਆਂ ਦਾ ਕੋਈ ਸ਼ੰਬੰਧ ਨਹੀ ਹੈ। ਇਸ ਸ਼ੰਬੰਧ ਵਿੱਚ ਮੈ ਮੰਨਦਾ ਹਾਂ, ਕਿ ਜਿੰਨਾ ਵੱਡਾ ਸਿਰ ਹੋਵੇ, ਉਹਨਾ ਹੀ ਦੁੱਖਦਾ ਹੈ। ਜਿਸ ਕੋਲ ਜਿੰਨਾ ਵੱਡਾ ਰੁਤਬਾਂ ਜਾ ਜਿੰਨਾ ਜਿਆਦਾ ਪੈਸ਼ਾਂ ਹੋਵੇਗਾ, ਉਸ ਨੂੰ ਉਹਨੀਆ ਹੀ ਪਰੇਸ਼ਾਨੀਆਂ ਹੋਣਗੀਆ। ਫਿਰ ਸ਼ੁਆਲ ਇਹ ਪੈਦਾ ਹੁੰਦਾ ਹੈ, ਕਿ ਆਖਿਰ ਖੁਸ਼ੀਆਂ ਕਿੱਥੇ ਹਨ ? ਮੇਰਾ ਮੰਨਣਾ ਹੈ, ਕਿ ਖੁਸ਼ੀਆਂ ਅਸ਼ਲ ਵਿੱਚ ਸਾਧਾਰਨ ਅਤੇ ਆਮ ਜ਼ਿੰਦਗੀ ਵਿੱਚ ਹਨ। ਉਹ ਲੋਕ ਜੋ ਸ਼ਾਧਾਰਨ ਅਤੇ ਆਮ ਜ਼ਿੰਦਗੀ ਜਿਊਦੇ ਹਨ, ਆਪਣੇ ਜੀਵਨ ਵਿੱਚ ਖੁਸ਼ੀਆਂ ਨੂੰ ਜਿਆਦਾ ਮਾਣਦੇ ਹਨ। ਖੁਸ਼ੀਆਂ ਸਾਡੇ ਜੀਣ ਦੇ ਪੱਧਰ ਉਪਰ ਨਿਰਭਰ ਕਰਦੀਆ ਹਨ। ਜਿੱਥੇ ਜੀਣ ਦਾ ਪੱਧਰ ਸ਼ਾਧਾਰਨ ਅਤੇ ਸਾਦਾ ਹੈ, ਉੱਥੇ ਖੁਸ਼ੀਆਂ ਦਾ ਵਸ਼ੇਰਾ ਹੈ। ਸਾਡੇ ਗੁਰੂਆਂ, ਪੀਰਾਂ-ਫਕੀਰਾਂ ਨੇ ਸ਼ਾਧਾਰਨ ਅਤੇ ਆਮ ਜੀਵਨ ਵਿੱਚ ਰਹਿੰਦੇ ਹੋਏ, ਰੱਬ ਨੂੰ ਹਾਸਲ ਕੀਤਾ ਸੀ। ਉਹਨਾ ਨੇ ਸਾਨੂੰ ਵੀ ਆਪਣੀ ਬਾਣੀ ਦੇ ਰਾਹੀ, ਸਾਧਾਰਨ ਅਤੇ ਆਮ ਜੀਵਨ ਬਤਾਉਣ ਲਈ ਕਿਹਾ ਹੈ, ਤਾਂ ਕਿ ਅਸੀ ਵੀ ਆਪਣੇ ਸਾਧਾਰਨ ਅਤੇ ਸਾਦੇ ਜੀਵਨ ਦੁਆਰਾ, ਉਸ ਆਨੰਦ ਦੀ ਸ਼ਿਖਰ ਤੱਕ ਪਹੁੰਚ ਸਕੀਏ। ਇੱਕ ਵਿਅਕਤੀ ਦੇ ਸਾਦੇ ਅਤੇ ਆਮ ਜੀਵਨ ਵਿੱਚ ਪਰਮਾਤਮਾਂ ਵੱਸਦਾ ਹੈ। ਸਾਡੇ ਦੇਸ਼ ਦੀ 70% ਜਨਸ਼ੰਖਿਆਂ ਆਮ ਅਤੇ ਸ਼ਾਧਾਰਨ ਜ਼ਿੰਦਗੀ ਜਿਊਦੀ ਹੈ। ਸ਼ਾਧਾਰਨ ਅਤੇ ਆਮ ਜ਼ਿੰਦਗੀ ਦਾ ਮਤਲਬ, ਬਹੁਤ ਜਿਆਦਾ ਗਰੀਬੀ ਜਾਂ ਅਮੀਰੀ ਨਹੀ ਹੈ, ਇਸ ਦਾ ਮਤਲਬ ਮੱਧਵਰਤੀ ਜੀਵਨ ਹੈ। ਬਹੁਤ ਜਿਆਦਾ ਅਮੀਰੀ ਜਾਂ ਗਰੀਬੀ ਵਿੱਚ ਖੁਸ਼ੀਆਂ ਨੂੰ ਨਹੀ ਮਾਣਿਆ ਜਾ ਸਕਦਾ। ਖੁਸ਼ੀਆਂ ਦੇ ਲਈ ਜੀਵਨ ਦੀਆ ਸਾਰੀਆ ਲੋੜਾਂ ਦਾ ਪੂਰਾ ਹੋਣਾ ਵੀ ਜਰੂਰੀ ਹੈ, ਕਿਉਕਿ ਕਈ ਵਾਰ ਜੀਵਨ ਦੀ ਇੱਕ ਲੋੜ ਹੀ, ਖੁਸ਼ੀਆਂ ਨੂੰ ਸਾਡੇ ਤੋ ਦੂਰ ਕਰੀ ਰੱਖਦੀ ਹੈ। ਇਸ ਤੋ ਇਲਾਵਾ ਆਮ ਅਤੇ ਸ਼ਾਧਾਰਨ ਜੀਵਨ ਦਾ ਅਰਥ ਧਰਤੀ ਦੇ ਨਾਲ ਜੁੜੇ ਰਹਿਣਾ ਹੈ, ਕਿਉਕਿ ਧਰਤੀ ਦੇ ਨਾਲ ਜੁੜ ਕੇ ਹੀ ਕੁਦਰਤ ਦੀਆ ਸਾਰੀਆ ਅਲਾਮਤਾਂ ਨੂੰ ਮਾਣਿਆ ਜਾ ਸਕਦਾ ਹੈ। ਕੁਦਰਤ ਦੀਆ ਅਲਾਮਤਾਂ, ਸਾਡੇ ਮਨ ਨੂੰ ਖੁਸ਼ੀ ਨਾਲ ਭਰ ਦਿੰਦੀਆ ਹਨ। ਇਹ ਸਭ ਕੁਝ ਆਮ ਅਤੇ ਸ਼ਾਧਾਰਨ ਜੀਵਨ ਵਿੱਚ ਹੀ ਸੰਭਵ ਹੈ, ਕਿਉਕਿ ਇਸ ਤਰਾਂ ਦੇ ਜੀਵਨ ਰਾਹੀ ਹੀ ਕੁਦਰਤ ਦੇ ਨੇੜੇ ਰਿਹਾ ਜਾ ਸਕਦਾ ਹੈ। ਇੱਕ ਆਮ ਅਤੇ ਸ਼ਾਧਾਰਨ ਵਿਅਕਤੀ, ਸਭ ਤੋ ਵੱਧ ਕੁਦਰਤੀ ਨਜ਼ਾਰਿਆਂ ਨੂੰ ਮਾਣਦਾ ਹੈ। ਬਹੁਤ ਜਿਆਦਾ ਧਨ ਜਾਂ ਉੱਚਾ ਆਹੁਦਾ, ਸਾਡੇ ਆਲੇ-ਦੁਆਲੇ ਸ਼ੰਸਾਰਿਕ ਵਸ਼ਤਾਂ ਦਾ ਇਕੱਠ ਕਰ ਦਿੰਦਾ ਹੈ। ਜਿਸ ਨਾਲ ਕੁਦਰਤ, ਸਾਡੀਆ ਅੱਖਾਂ ਤੋ ਉਹਲੇ ਹੋ ਜਾਦੀ ਹੈ ਅਤੇ ਅਸੀ ਉਸ ਨਾਲੋ ਟੁੱਟ ਜਾਦੇ ਹਾ। ਇਸ ਤਰਾਂ ਕੁਦਰਤ ਤੋ ਸਾਡੀ ਦੂਰੀ ਦੇ ਕਾਰਨ, ਖੁਸ਼ੀਆਂ ਸਾਡੇ ਤੋ ਦੂਰ ਹੋ ਜਾਦੀਆ ਹਨ ਅਤੇ ਉਦਾਸ਼ੀ ਸਾਨੂੰ ਘੇਰ ਲੈਦੀ ਹੈ। ਅਸੀ ਸਾਰੀ ਉਮਰ, ਆਪਣੇ ਜੀਵਨ ਨੂੰ ਭੁਲੇਖਿਆਂ ਦੇ ਵਿੱਚ ਜਿਊਦੇ ਹਾ। ਸਾਨੂੰ ਅਹਿਸ਼ਾਸ ਹੀ ਨਹੀ ਹੁੰਦਾ, ਕਿ ਅਸ਼ਲ ਵਿੱਚ ਖੁਸ਼ੀਆਂ ਕਿੱਥੇ ਹਨ ? ਅਸੀ ਅਕਸ਼ਰ ਮੰਨ ਲੈਦੇ ਹਾਂ, ਕਿ ਖੁਸ਼ੀਆਂ ਪੈਸ਼ੇ ਜਾਂ ਕਿਸੇ ਆਹੁਦੇ ਵਿੱਚ ਹਨ। ਜਦੋ ਸਾਨੂੰ ਇਹ ਸਭ ਕੁਝ ਹਾਸ਼ਲ ਹੋ ਜਾਦਾ ਹੈ, ਤਾਂ ਸਾਡਾ ਮਨ ਬਹੁਤਾ ਚਿਰ ਖੁਸ਼ ਨਹੀ ਰਹਿੰਦਾ। ਉਹ ਥੋੜੇ ਸ਼ਮੇ ਬਾਅਦ ਹੀ ਪਹਿਲੇ ਜਾਂ ਉਪਰਲੇ ਜੀਵਨ ਵਿੱਚ ਜਾਣ ਲਈ ਲੋਚਣ ਲੱਗ ਜਾਦਾ ਹੈ। ਜਿੱਥੋ ਤੱਕ ਆਮ ਜ਼ਿੰਦਗੀ ਦੀ ਗੱਲ ਹੈ, ਤਾਂ ਮਨ ਜਿਆਦਾਤਰ ਸ਼ਥਿਰ ਹੀ ਰਹਿੰਦਾ ਹੈ, ਕਿਉਕਿ ਆਮ ਜ਼ਿੰਦਗੀ ਵਿੱਚ ਸਾਡੇ ਮਨ ਉਪਰ ਜਿਆਦਾ ਬੋਝ ਨਹੀ ਹੁੰਦਾ। ਅਸੀ ਉਸ ਨੂੰ ਨਿੱਕੇ-ਨਿੱਕੇ ਚਾਵਾਂ ਰਾਹੀ, ਵੱਡੀਆ ਖੁਸ਼ੀਆਂ ਨਾਲ ਭਰ ਦਿੰਦੇ ਹਾ। ਆਮ ਅਤੇ ਸ਼ਾਧਾਰਨ ਜੀਵਨ ਵਿੱਚ ਸਾਨੂੰ ਖੁੱਲ ਕੇ ਜੀਣ ਦਾ ਵੀ ਮੋਕਾ ਮਿਲਦਾ ਹੈ। ਅਸੀ ਜੋ ਚਾਹੀਏ, ਪਹਿਣ ਸਕਦੇ ਹਾ ਅਤੇ ਖਾਂ-ਪੀ ਸਕਦੇ ਹਾ। ਜਿੱਥੇ ਵੀ ਸਾਡਾ ਦਿਲ ਕਰੇ, ਘੁੰਮ ਫਿਰ ਸਕਦੇ ਹਾ। ਇਸ ਤਰਾਂ ਦਾ ਖੁੱਲਾਪਨ ਵੱਡੇ ਹੋ ਕੇ ਨਹੀ ਮਾਣਿਆ ਜਾ ਸਕਦਾ, ਕਿਉਕਿ ਵੱਡੇ ਹੋਣ ਨਾਲ ਸਾਡੇ ਉਪਰ ਬਹੁਤ ਸਾਰੀਆ ਬੰਦਸ਼ਾਂ ਲੱਗ ਜਾਦੀਆ ਹਨ। ਇਸ ਕਰਕੇ ਆਮ ਅਤੇ ਸ਼ਾਧਾਰਨ ਜੀਵਨ ਦੀ ਆਪਣੀ ਮਹੱਤਤਾਂ ਹੈ। ਜਿਹੜੇ ਬਹੁਤ ਧਨੀ ਅਤੇ ਰੁਤਬੇ ਵਾਲੇ ਹੋ ਗਏ ਹਨ, ਉਹ ਆਪਣੇ ਪਹਿਲੇ ਆਮ ਅਤੇ ਸ਼ਾਧਾਰਨ ਜੀਵਨ ਨੂੰ ਤਰਸ਼ ਰਹੇ ਹਨ ਅਤੇ ਜਿਹੜੇ ਧਨੀ ਅਤੇ ਰੁਤਬੇ ਵਾਲੇ ਹੋਣ ਲਈ ਛਾਲਾਂ ਮਾਰ ਰਹੇ ਹਨ, ਉਹ ਵੀ ਅੰਤ ਨੂੰ ਆਪਣੇ ਵਰਤਮਾਨ ਜੀਵਨ ਵਿੱਚ ਵਾਪਸ ਆਉਣ ਲਈ ਤਰਸ਼ਣਗੇ। By - ਐਂਡਵੋਕੇਟ ਉਂਕਾਰ ਸਿੰਘ ਭਲੂਰ, ਪਿੰਡ-ਭਲੂਰ, ਜਿਲਾਂ-ਮੋਗਾ, ਪੰਜਾਬ (ਭਾਰਤ)-151207