Thursday, 6 March 2014

ਅੱਧੀ ਦੁਨਿਆਂ ਸ਼ਿਰ ਦਰਦ ਹੈ

ਅਸੀ ਜਨਮ ਤੋ ਲੈ ਕੇ ਇਸ ਦੁਨਿਆਂ ਦੇ ਨਾਲ ਜੁੜੇ ਹੋਏ ਹਾਂ। ਜਿਸ ਕਰਕੇ ਸਾਡਾ ਵੱਖ-ਵੱਖ ਤਰਾਂ ਦੇ ਲੋਕਾਂ ਦੇ ਨਾਲ ਵਾਹ ਪੈਦਾ ਰਹਿੰਦਾ ਹੈ। ਇਸ ਲਈ ਸਾਡੇ ਕਈਆ ਦੇ ਨਾਲ ਸ਼ੰਬੰਧ ਬਣਦੇ ਅਤੇ ਕਈਆ ਦੇ ਨਾਲ ਵਿਗੜਦੇ ਰਹਿੰਦੇ ਹਨ। ਇਸ ਦੁਨਿਆਂ ਦੀ ਭੀੜ ਵਿੱਚ ਕੁਝ ਲੋਕ ਤਾਂ ਦਿਲਦਾਰ ਹੋ ਨਿਬੜਦੇ ਹਨ ਅਤੇ ਕੁਝ ਦੁਸ਼ਮਣ, ਪਰ ਕੁਝ ਲੋਕ ਇਸ ਤਰਾਂ ਦੇ ਵੀ ਹੁੰਦੇ ਨੇ, ਜਿਹੜੇ ਨਾ ਤਾਂ ਦੁਸ਼ਮਣ ਹੁੰਦੇ ਨੇ ਅਤੇ ਨਾ ਹੀ ਮਿੱਤਰ। ਅਜਿਹੇ ਲੋਕ ਐਵੇ ਹੀ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਜਾਦੇ ਹਨ ਅਤੇ ਉਹਨਾ ਤੋ ਆਪਣਾ ਪੱਲਾਂ ਛਡਾਉਣਾ ਔਖਾ ਹੋ ਜਾਦਾ ਹੈ। ਕੁਝ ਅਜਿਹੇ ਲੋਕ ਸਾਨੂੰ ਆਪਣੇ ਰਿਸ਼ਤਿਆਂ ਵਿੱਚੋ ਹੀ ਮਿਲ ਜਾਦੇ ਹਨ, ਜਿਹਨਾ ਨੂੰ ਛੱਡਣਾ ਲਗਭਗ ਅਸ਼ੰਭਵ ਹੁੰਦਾ ਹੈ ਅਤੇ ਸਾਨੂੰ ਉਹਨਾ ਦੀ ਸਿਰ-ਦਰਦੀ ਸਹਿਣ ਕਰਨੀ ਪੈਦੀ ਹੈ। ਇਹ ਆਪਣੀ ਉਸ ਗੱਲ ਨੂੰ ਮਨਾਉਣ ਲਈ ਬੇਜਿੱਦ ਹੋ ਜਾਦੇ ਹਨ, ਜਿਸ ਦਾ ਕੋਈ ਅਰਥ ਨਹੀ ਹੁੰਦਾ। ਇਹਨਾ ਦੇ ਵਿਚਾਰਾਂ ਦਾ ਸ਼ਮਾਜਿਕ ਜਾ ਆਰਥਿਕ ਆਦਿ ਤੋਰ ਤੇ ਕੋਈ ਮਹੱਤਵ ਨਹੀ ਹੁੰਦਾ। ਜਦੋ ਦਿਲ ਕਰੇ, ਇਹ ਆਪਣੀ ਗੱਲ ਕਹਿ ਦਿੰਦੇ ਹਨ। ਕਿਸ ਸ਼ਮੇ ਕਿਹੜੀ ਗੱਲ ਕਹਿਣੀ ਹੈ, ਇਸ ਦਾ ਇਹਨਾ ਨੂੰ ਕੋਈ ਅੰਦਾਜਾ ਨਹੀ ਹੁੰਦਾ। ਸਾਡੀ ਸਾਰਿਆ ਦੀ ਜ਼ਿੰਦਗੀ ਵਿੱਚ ਅਜਿਹੇ ਲੋਕਾਂ ਦੀ ਮੋਜ਼ੂਦਗੀ ਹੈ। ਜਿਹੜੇ ਕਿਸੇ ਨਾ ਕਿਸੇ ਮੋੜ ਤੇ ਸਾਨੂੰ ਮਿਲਦੇ ਰਹਿੰਦੇ ਹਨ ਅਤੇ ਸਾਨੂੰ ਉਹਨਾ ਦੀ ਗੱਲ ਸੁਣਨੀ ਤੇ ਹਾਂ ਦੇ ਵਿੱਚ ਹਾਂ ਮਿਲਾਉਣੀ ਪੈਦੀ ਹੈ। ਅਜਿਹੇ ਲੋਕਾਂ ਨੂੰ ਸ਼ਮੇ ਦੀ ਕੀਮਤ ਦਾ ਅਹਿਸ਼ਾਸ ਨਹੀ ਹੁੰਦਾ।
ਇਸ ਦੁਨਿਆ ਦੇ ਵਿੱਚ ਸ਼ੰਪੂਰਨਤਾਂ ਨਹੀ ਹੈ। ਕੋਈ ਨਾ ਕੋਈ ਕਿਸੇ ਪੱਖ ਤੋ ਥੁੜਿਆਂ ਹੋਇਆ ਹੈ। ਇਸੇ ਤਰਾਂ ਹੀ ਇੱਥੇ ਹਰ ਵਿਅਕਤੀ ਦੀ ਮਾਨਸ਼ਿਕ ਬੁੱਧੀ ਸ਼ੰਪੂਰਨ ਨਹੀ ਹੈ। ਇਸ ਕਾਰਨ ਹੀ ਸਾਡਾ ਸਾਰਿਆ ਦਾ ਵਿਕਾਸ਼ ਵੱਧ-ਘੱਟ ਹੈ। ਮਾਨਸ਼ਿਕ ਪੱਖ ਤੋ ਕਮਜੋਰ ਵਿਅਕਤੀ ਦੀ ਆਪਣੇ ਅਤੇ ਦੇਸ਼ ਦੇ ਵਿਕਾਸ਼ ਵਿੱਚ ਕੋਈ ਦਿਲਚਸ਼ਪੀ ਨਹੀ ਹੁੰਦੀ। ਇਸ ਤਰਾਂ ਦੇ ਵਿਅਕਤੀ ਸ਼ੰਸਾਰ ਦੀ ਰੋਣਕ ਵਿੱਚ ਜਿਆਦਾ ਆਕਰਸ਼ਤ ਹੁੰਦੇ ਹਨ, ਪਰ ਉਹਨਾ ਨੂੰ ਸ਼ੰਸਾਰਿਕ ਸ਼ਮੱਸਿਆਵਾ ਦਾ ਗਿਆਨ ਨਹੀ ਹੁੰਦਾ।
ਇਹਨਾ ਨੂੰ ਆਪਣੇ ਦੁਬਾਰਾ ਕਹੀ ਗਈ ਗੱਲ ਤੇ ਬਹੁਤ ਜਿਆਦਾ ਵਿਸ਼ਵਾਸ ਹੁੰਦਾ ਹੈ ਅਤੇ ਆਪਣੀ ਉਸ ਗੱਲ ਨੂੰ ਸਹੀ ਸ਼ਾਬਤ ਕਰਨ ਲਈ ਇਹ ਜਿੱਦ ਫੜ ਲੈਦੇ ਹਨ, ਪਰ ਕਈ ਵਾਰ ਅੱਗੋ ਜਿਆਦਾ ਵਿਰੋਧ ਹੋਣ ਤੇ ਇਹ ਆਪਣੀ ਹੀ ਗੱਲ ਨੂੰ ਨਕਾਰ ਦਿੰਦੇ ਹਨ। ਅਜਿਹੇ ਲੋਕ ਆਪਣੇ ਮਾਂ-ਬਾਪ ਲਈ ਵੀ ਸ਼ਿਰ ਦਰਦ ਹੁੰਦੇ ਹਨ। ਉਹਨਾ ਦੁਆਰਾ ਪੜਾਉਣ ਦੇ ਬਾਵਜੂਦ, ਨਾ ਇਹ ਪੜਾਈ ਪੂਰੀ ਕਰ ਪਾਉਦੇ ਹਨ ਅਤੇ ਨਾ ਹੀ ਉਹਨਾ ਦੀਆ ਆਸਾਂ ਦੇ ਉਪਰ ਖ਼ਰੇ ਉਤਰਦੇ ਹਨ, ਬਲਕਿ ਉਹਨਾ ਦੇ ਲਈ ਬੋਝ ਬਣ ਜਾਦੇ ਹਨ। ਇਹ ਆਪਣੇ ਵਿਆਹੁਤਾ ਜੀਵਨ ਵਿੱਚ ਵੀ ਸ਼ਫਲ ਨਹੀ ਹੁੰਦੇ, ਸਗੋ ਉਸ ਨੂੰ ਨਰਕ ਬਣਾ ਦਿੰਦੇ ਹਨ। ਇਹਨਾ ਦੇ ਵਿੱਚ ਭਾਵੁਕਤਾ ਘੱਟ ਹੁੰਦੀ ਹੈ। ਕਿਸੇ ਦੇ ਵਿਛੜ ਜਾਣ ਤੇ ਜਾਂ ਮੋਤ ਤੇ, ਇਹ ਭਾਵੁਕ ਨਹੀ ਹੁੰਦੇ। ਮਤਲਬ, ਕਿ ਇਹਨਾ ਦੀਆ ਅੱਖਾਂ ਗਿੱਲੀਆ ਨਹੀ ਹੁੰਦੀਆ। ਇਹ ਰਿਸ਼ਤਿਆ ਦੇ ਸ਼ੰਬੰਧ ਅਤੇ ਪਵਿੱਤਰਤਾਂ ਨੂੰ ਨਹੀ ਸ਼ਮਝਦੇ, ਬਲਕਿ ਉਹਨਾ ਨੂੰ ਦੁਨਿਆ ਦਾ ਇੱਕ ਆਮ ਹਿੱਸਾ ਮੰਨਦੇ ਹਨ।
ਇਸ ਦੁਨਿਆਂ ਦੇ ਵਿੱਚ ਅਰਧ ਜ਼ਨਸ਼ੰਖਿਆਂ ਅਜਿਹੇ ਲੋਕਾਂ ਦੀ ਹੈ, ਜਿਹਨਾ ਦੀ ਸ਼ੰਸਾਰ ਨੂੰ ਕੋਈ ਦੇਣ ਨਹੀ ਹੈ। ਇਸ ਦੀ ਬਜਾਏ ਅਜਿਹੇ ਲੋਕ, ਦੂਸਰਿਆਂ ਲਈ ਸ਼ਿਰ ਦਰਦ ਅਤੇ ਦੁਨਿਆਂ ਦੇ ਲਈ ਬੋਝ ਬਣੇ ਹੋਏ ਹਨ। ਇਸ ਸ਼ੰਸਾਰ ਦੇ ਵਿੱਚ ਬਹੁਤ ਸਾਰੇ ਦੇਸ਼ ਤਰੱਕੀ ਨਹੀ ਕਰ ਰਹੇ, ਇਸ ਦਾ ਕਾਰਨ ਉਹਨਾ ਦੇਸ਼ਾ ਦੇ ਵਿੱਚ ਅਜਿਹੇ ਲੋਕਾਂ ਦੀ ਭਰਮਾਰ ਹੈ। ਕਿਸੇ ਵੀ ਦੇਸ਼ ਦੇ ਵਿਕਾਸ਼ ਲਈ ਚਿੰਤਨ ਦੀ ਲੋੜ ਹੁੰਦੀ ਹੈ, ਪਰ ਅਜਿਹੇ ਲੋਕਾਂ ਵਿੱਚ ਚਿੰਤਨ ਕਰਨ ਦੀ ਸ਼ਮੱਰਥਾਂ ਨਹੀ ਹੁੰਦੀ। ਇਸ ਤਰਾਂ ਦੇ ਲੋਕ ਆਮ ਤੋਰ ਤੇ ਗਰੀਬ ਦੇਸ਼ਾ ਦੇ ਵਿੱਚ ਪਾਏ ਜਾਦੇ ਹਨ, ਕਿਉਕਿ ਉੱਥੇ ਉਹਨਾ ਨੂੰ ਪੂਰਨ ਆਹਾਰ ਨਹੀ ਮਿਲਦਾ। ਜਿਸ ਕਾਰਨ ਉਹ ਕੁਪੋਸ਼ਣ ਦਾ ਸ਼ਿਕਾਰ ਹੋ ਜਾਦੇ ਹਨ, ਜਿਹੜਾ ਕਿ ਉਹਨਾ ਦੇ ਸ਼ਰੀਰਕ ਜਾਂ ਮਾਨਸ਼ਿਕ ਵਿਕਾਸ਼ ਨੂੰ ਰੋਕ ਲੈਦਾ ਹੈ ਅਤੇ ਉਹ ਜੀਵਨ ਦੇ ਵਿੱਚ ਨਿਕੰਮੇ ਸ਼ਾਬਤ ਹੁੰਦੇ ਹਨ। ਸਾਡੀ ਬਦਕਿਸ਼ਮਤੀ ਇਹ ਹੈ, ਕਿ ਇਹਨਾ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਜਿਸ ਨਾਲ ਸ਼ੰਸਾਰ ਦੇ ਵਿਚ ਗੰਭੀਰਤਾਂ ਘੱਟ ਰਹੀ ਹੈ। ਸਾਡੀ ਜ਼ਿੰਦਗੀ ਦੇ ਵਿੱਚ ਪਹਿਲਾ ਨਾਲੋ ਮੁਸ਼ਕਲਾਂ ਵੱਧ ਗਈਆ ਨੇ, ਇਸ ਦਾ ਕਾਰਨ ਵੀ ਅਜਿਹੇ ਲੋਕ ਹੀ ਹਨ। ਇਹ ਲੋਕ ਜ਼ਿੰਦਗੀ ਦੀ ਸ਼ੜਕ ਤੋ ਪਾਸੇ ਹੋ ਕੇ ਚਲਦੇ ਹਨ ਅਤੇ ਇਹਨਾ ਦੀ ਕੋਈ ਵੀ ਮੰਜ਼ਿਲ ਨਹੀ ਹੁੰਦੀ। ਇਹ ਪਰਮਾਤਮਾਂ ਦੁਆਰਾ ਬਖਸ਼ੇ ਗਏ ਜੀਵਨ ਦੀ ਕੋਈ ਮਹੱਤਤਾ ਨਹੀ ਸ਼ਮਝਦੇ ਅਤੇ ਨਾ ਹੀ ਉਸ ਨੂੰ ਸ਼ਮਝਣ ਦੀ ਕੋਸ਼ਿਸ ਕਰਦੇ ਹਨ। ਇਹਨਾ ਕਰਕੇ ਆਉਣ ਵਾਲੇ ਸ਼ਮੇ ਵਿੱਚ, ਬਾਕੀ ਦੁਨਿਆ ਦਾ ਪਤਾਂ ਨਹੀ ਕੀ ਬਣੂ ? ਰੱਬ ਖ਼ੈਰ ਕਰੇ।
By - ਐਂਡਵੋਕੇਟ ਉਂਕਾਰ ਸਿੰਘ ਭਲੂਰ, ਪਿੰਡ-ਭਲੂਰ, ਜਿਲਾਂ-ਮੋਗਾ, ਪੰਜਾਬ (ਭਾਰਤ)-151207