Advocate at Tehsil Complex Baghapurana-(ਇਹਨਾ ਲਿਖਤਾਂ ਦੇ ਸਾਰੇ ਅਧਿਕਾਰ Copy Right Act ਦੇ ਤਹਿਤ ਰਾਖ਼ਵੇ ਹਨ।)
Saturday, 8 December 2012
ਪਰਦੇਸ਼ੀਆਂ ਦੇ ਨਾਂ ਖ਼ਤ
ਪਰਦੇਸੀਉ, ਤੁਹਾਡੇ ਬਾਰੇ ਬਹੁਤ ਕੁਝ ਲਿਖਣ ਨੂੰ ਦਿਲ ਕਰਦਾ ਹੈ, ਜਿਹੜਾਂ ਇਸ ਖ਼ਤ ਵਿੱਚ ਸਾਇਦ ਪੂਰਾਂ ਨਾਂ ਆਂ ਸਕੇ, ਕਿਉਕਿ ਤੁਹਾਡੇ ਵੱਲੋ ਦਿੱਤਾ ਹੋਇਆ ਪੰਜਾਬ ਨੂੰ ਮਾਣ ਬਹੁਤ ਜਿਆਦਾ ਹੈ। ਤੁਸੀ ਉਹ ਪੰਜਾਬੀ ਹੋ, ਜਿੰਨਾਂ ਨੇ 'ਪੰਜਾਬੀਅਤ' ਨੂੰ ਸੰਸ਼ਾਰ ਦੇ ਹਰ ਕੋਨੇ ਦੇ ਵਿੱਚ ਪਹੁੰਚਾਇਆਂ ਹੈ ਅਤੇ ਆਪਣੀਆਂ ਅਣਥੱਕ ਮਿਹਨਤਾਂ ਦੇ ਨਾਲ ਦੇਸਾਂ-ਵਿਦੇਸ਼ਾਂ ਦੇ ਵਿੱਚ ਪੰਜਾਬ ਦੇ ਜੁਝਾਰੂ ਪੁੱਤ ਹੋਣ ਦਾ ਸਬੂਤ ਦਿੱਤਾ ਹੈ। ਤੁਸੀ ਆਪਣੇ ਇਸ ਜੁਝਾਰੂਪਨ ਅਤੇ ਮਿਹਨਤ ਦੇ ਨਾਲ, ਪੰਜਾਬ ਤੋ ਬਾਹਰ ਇੱਕ ਵੱਖਰਾਂ ਪੰਜਾਬ ਉਸ਼ਾਰ ਲਿਆ ਹੈ। ਜਿਸ ਕਰਕੇ ਹੁਣ ਸਾਡਾ ਪੰਜਾਬ ਇੱਕ ਨਹੀ, ਬਲਕਿ ਸ਼ੰਸਾਰ ਦੇ ਹਰ ਦੇਸ਼ ਦੇ ਵਿੱਚ ਮਿੰਨੀ ਪੰਜਾਬ ਸ਼ਥਾਪਿਤ ਹਨ। ਪਿੰਡਾਂ ਦੀਆਂ ਸੱਥਾਂ ਵਿੱਚ ਬੈਠੇ ਹੋਏ ਬਜੁਰਗ, ਤੁਹਾਡੇ ਗੁਣ ਗਾਉਦੇ ਨਹੀ ਥੱਕਦੇ। ਆਖਦੇ ਨੇ, ਕਿ ਤੁਸਾਂ ਨੇ ਤਾਂ ਪਿੰਡਾਂ ਦੀਆਂ ਤਸ਼ਵੀਰਾਂ ਹੀ ਬਦਲ ਦਿੱਤੀਆਂ ਹਨ, ਕਿਉਕਿ ਪੰਜਾਬ ਦੇ ਪਿੰਡਾਂ ਦੇ ਵਿਕਾਸ਼ ਵਿੱਚ ਤੁਹਾਡਾ ਪਰਦੇਸ਼ੀਆਂ ਦਾ ਬਹੁਤ ਵੱਡਾ ਯੋਗਦਾਨ ਹੈ। ਪੰਜਾਬ ਦੇ ਹਰ ਪਿੰਡ ਵਿੱਚ ਹੁਣ ਤੁਹਾਡੀਆਂ ਕੋਠੀਆਂ ਨਜਰ ਆਉਦੀਆਂ ਹਨ, ਜਿਹੜੀਆਂ ਕਿ ਤੁਹਾਡੀ ਮਿਹਨਤ ਦੀਆ ਮੂੰਹ-ਬੋਲਦੀਆਂ ਤਸ਼ਵੀਰਾਂ ਹਨ। ਪਰਦੇਸ਼ਾਂ ਵਿੱਚ ਆਪਣੀਆ ਕਮਾਈਆਂ ਨਾਲ ਸਿਰਫ਼ ਤੁਸੀ ਆਪ ਹੀ ਆਰਥਿਕ ਪੱਧਰ ਤੇ ਖ਼ੁਸਹਾਲ ਨਹੀ ਹੋਏ, ਬਲਕਿ ਪੰਜਾਬ ਰਹਿੰਦੇ ਤੁਹਾਡੇ ਪਰਿਵਾਰ ਵੀ ਖ਼ੁਸਹਾਲ ਹੋਏ ਹਨ। ਇਸ ਕਰਕੇ ਤੁਹਾਡੇ ਭੈਣ-ਭਰਾਂ ਅਤੇ ਮਾਪੇ, ਤੁਹਾਡੇ ਉਪਰ ਮਾਣ ਕਰਦੇ ਹਨ। ਤੁਸੀ ਜਾਣਦੇ ਹੋਵੋਗੇ ਕਿ ਤੁਹਾਡੇ ਜਾਣ ਤੋ ਬਾਅਦ, ਤੁਹਾਡੇ ਘਰ ਕਿੰਨੇ ਉਦਾਸ਼ ਹੋਏ ਹੋਣਗੇ। ਉਹ ਵਿਹੜੇ ਜਿੱਥੇ ਤੁਸ਼ੀ ਆਪਣਾ ਬਚਪਨ ਬਤਾਇਆਂ ਹੈ, ਤੁਹਾਡੀਆਂ ਯਾਦਾਂ ਨੂੰ ਗਲਵੱਕੜੀ ਪਾਂ ਕੇ ਰੋਦੇ ਹੋਣਗੇ। ਉਹ ਘਰ ਜਿਹੜੇ ਤੁਹਾਡੇ ਬੋਲਾਂ ਨਾਲ ਗੁਜਦੇ ਸਨ, ਤੁਹਾਡੇ ਤੋ ਬਾਅਦ ਚੁੱਪ ਹੋ ਗਏ ਸਨ। ਤੁਹਾਡੇ ਵਿੱਚੋ ਜਿਹੜੇ ਸਾਰੇ ਪਰਿਵਾਰ ਸਮੇਤ ਇੱਕੋ ਵੇਲੇ ਆਪਣਾ ਘਰ ਛੱਡ ਪਰਦੇਸੀ ਹੋ ਗਏ, ਉਹਨਾਂ ਦੇ ਘਰਾਂ ਨੂੰ ਲੱਗੇ ਜਿੰਦਰੇ, ਜਿਵੇ ਅੱਜ ਵੀ ਉਹਨਾ ਨੂੰ ਅਵਾਜਾਂ ਮਾਰ ਰਹੇ ਹਨ। ਉਹਨਾਂ ਦੇ ਘਰਾਂ ਦੇ ਵਿਹੜਿਆਂ ਵਿੱਚ ਡਿੱਗੇ ਰੁੱਖਾਂ ਦੇ ਪੱਤਿਆਂ ਦੇ ਢੇਰ ਹੀ ਦਿਖਾਈ ਦਿੰਦੇ ਹਨ। ਇੰਜ ਲਗਦਾਂ ਹੈ, ਜਿਵੇ ਇਹਨਾ ਘਰਾਂ ਦੇ ਚੁੱਲਿਆਂ ਵਿੱਚ ਵੀ ਕਈ ਸਾਲਾਂ ਤੋ ਅੱਗ ਨਾ ਬਾਲੀ ਗਈ ਹੋਵੇ। ਇਹਨਾਂ ਘਰਾਂ ਦੇ ਵਿੱਚ ਲੱਗੇ ਫ਼ੁੱਲ ਅਤੇ ਰੁੱਖ਼ ਉਹਨਾ ਬਿਨਾਂ ਮੁਰਝਾਂ ਗਏ ਲਗਦੇ ਹਨ। ਮੈਨੂੰ ਤੁਹਾਡੇ ਪਰਦੇਸ਼ੀਆਂ ਦੇ ਘਰਾਂ ਨਾਲ ਬਹੁਤ ਪਿਆਰ ਹੈ। ਜਦੋ ਕਦੇ ਵੀ ਮੈਂ ਕਿਸੇ ਪਰਦੇਸੀ ਦੇ ਘਰ ਅੱਗੋ ਲੰਘਦਾਂ ਹਾ, ਤਾਂ ਦਿਲ ਕਰਦਾ ਹੈ, ਕਿ ਮੈ ਇਹਨਾ ਦੇ ਨਾਲ ਇਕੱਲਤਾਂ ਦਾ ਦਰਦ ਵੰਡਾਵਾਂ ਅਤੇ ਇਹਨਾ ਦੇ ਕੋਲਿਆਂ ਨੂੰ ਜੱਫ਼ੀ ਵਿੱਚ ਭਰ ਲਵਾਂ। ਮੈਨੂੰ ਤੁਹਾਡੇ ਘਰ ਵਿੱਚ ਪਈ ਹਰ ਇੱਕ ਚੀਜ ਵਿੱਚੋ, ਤੁਹਾਡੀ ਮਿੱਠੀ ਜਿਹੀ ਯਾਦ ਦੀ ਮਹਿਕ ਆਉਦੀ ਹੈ। ਇੰਜ ਲਗਦਾ ਹੈ, ਜਿਵੇ ਇਹ ਤਹਾਨੂੰ ਹੀ ਉਡੀਕ ਰਹੀਆਂ ਹੋਣ। ਤੁਹਾਡੇ ਘਰ ਦੇ ਕਮਰਿਆਂ ਵਿੱਚ ਲੱਗੀਆ ਹੋਈਆਂ ਤਸ਼ਵੀਰਾਂ, ਤੁਹਾਡੇ ਕਦੇ ਨਾ ਕਦੇ ਮੁੜ ਆਉਣ ਦਾ ਅਹਿਸ਼ਾਸ ਕਰਵਾਉਦੀਆਂ ਹਨ। ਤੁਹਾਡੇ ਵਿੱਚੋ ਕੁਝ ਪਰਦੇਸ਼ੀ ਆਪਣੇ ਪਿੱਛੇ ਜਿਹੜੇ ਮਾਪੇ ਛੱਡ ਤੁਰ ਗਏ ਨੇ, ਉਹਨਾ ਮਾਪਿਆਂ ਦੇ ਢਿੱਡ ਰੋਦੇ ਨੇ। ਉਹਨਾ ਨੂੰ ਤੁਹਾਡੇ ਫ਼ਿਕਰਾਂ ਵਿੱਚ ਦਿਨ ਨੂੰ ਚੈਂਨ ਅਤੇ ਰਾਤਾਂ ਨੂੰ ਨੀਦ ਨਹੀ ਆਉਦੀ। ਉਹ ਤੁਹਾਡੀਆਂ ਰਾਵਾਂ ਵਲ ਦੇਖ-ਦੇਖ ਥੱਕ ਜਾਦੇ ਹਨ। ਉਹ ਉਪਰੋ ਭਾਵੇਂ ਤੁਹਾਡੇ ਤੇ ਮਾਣ ਕਰਦੇ ਹਨ, ਪਰ ਅੰਦਰੋ ਉਹਨਾ ਨੂੰ ਤੁਹਾਡੇ ਤੋ ਦੂਰ ਹੋਣ ਦਾ ਗ਼ਮ ਵੀ ਸਤਾਉਦਾਂ ਹੈ। ਜਿੰਦਗੀ ਵਿੱਚ ਆਉਣ ਵਾਲੇ ਮੇਲੇ, ਰਸ਼ਮਾਂ ਅਤੇ ਤਿਉਹਾਰ, ਉਹਨਾਂ ਨੂੰ ਤੁਹਾਡੇ ਬਿਨਾਂ ਅਧੂਰੇ ਲਗਦੇ ਹਨ। ਤੁਹਾਡੇ ਕਈਆਂ ਦੇ ਮਾਪੇ ਤਹਾਨੂੰ ਉਡੀਕ-ਉਡੀਕ ਕੇ ਮੁੱਕ ਜਾਦੇ ਹਨ, ਪਰ ਤੁਹਾਡੇ ਵਿੱਚੋ ਬਹੁਤ ਸਾਰੇ ਪਰਦੇਸ਼ੀ ਉਹਨਾ ਦੇ ਭੋਗ ਤੇ ਵੀ ਨਹੀ ਪਹੁੰਚ ਪਾਉਦੇ। ਤੁਹਾਡੇ ਵਿੱਚੋ ਕੁਝ ਪਰਦੇਸ਼ੀ ਵਿਆਹ ਕਰਵਾਂ ਕੇ, ਆਪਣੇ ਪਿੱਛੇ ਚੂੜੇ
ਵਾਲੀਆਂ ਸੁਹਾਗਣਾਂ ਨੂੰ ਛੱਡ ਤੁਰ ਜਾਦੇ ਨੇ। ਇਹਨਾਂ ਸੁਹਾਗਣਾਂ ਦੇ ਉਪਰ ਜੋ ਬੀਤਦੀ ਹੈ, ਉਹ ਉਹਨਾ ਦਾ ਦਿਲ ਹੀ ਜਾਣਦਾ ਹੈ। ਉਹ ਆਪਣੇ-ਆਪ ਨੂੰ ਨਾ ਵਿਆਹੀਆਂ ਵਿੱਚ ਸਮਝਦੀਆਂ ਹਨ ਅਤੇ ਨਾ ਹੀ ਕੁਆਰੀਆਂ ਵਿੱਚ। ਗਮਾਂ, ਉਦਾਸ਼ੀਆਂ ਅਤੇ ਉਡੀਕਾਂ ਦੇ ਵਿੱਚ, ਉਹਨਾ ਦੀ ਜਵਾਨੀ ਲੰਘ ਜਾਦੀ ਹੈ। ਉਹਨਾ ਦੇ ਸ਼ਜਾਏ ਨਿੱਕੇ-ਨਿੱਕੇ ਸੁਪਨੇ ਮਿੱਟੀ ਵਿੱਚ ਰੁੱਲ ਜਾਦੇ ਹਨ। ਇੱਕ ਪਤਨੀ ਆਪਣੇ ਪਰਦੇਸ਼ ਗਏ ਪਤੀ ਦੇ ਬਾਰੇ ਇਹੀ ਸੋਚਦੀ ਰਹਿੰਦੀ ਹੈ, ਕਿ ਉਸ ਦਾ ਪਰਦੇਸ਼ੀ ਕਿਧਰੋ ਨਾ ਕਿਧਰੋ ਜਰੂਰ ਮੁੜ ਆਵੇਗਾਂ ਅਤੇ ਉਸ ਲਈ ਲਾਇਆ ਹੋਇਆਂ ਉਹ ਆਪਣਾ ਸ਼ਿੰਗਾਰ, ਉਸ ਨੂੰ ਜਰੂਰ ਦੇਖਾਵੇਗੀ, ਪਰ ਪਰਦੇਸ ਗਏ ਢੋਲ ਕਦ ਮੁੜਦੇ ਹਨ। ਤੁਹਾਡੀ ਪਰਦੇਸ਼ੀਆਂ ਦੀ ਇੱਕ ਗੱਲ ਤੋ ਤਾਰੀਫ਼ ਕਰਨੀ ਬਣਦੀ ਹੈ ਕਿ ਤੁਸੀ ਵਿਦੇਸ਼ਾ ਵਿੱਚ ਵੀ 'ਪੰਜਾਬੀਅਤ' ਨੂੰ ਸਾਭ ਕੇ ਰੱਖਿਆਂ ਹੈ। ਪੰਜਾਬ ਦੇ ਰਸ਼ਮਾਂ-ਰਿਵਾਜਾਂ ਨੂੰ ਭਾਵੇ ਵਿਦੇਸ਼ਾਂ ਵਿੱਚ ਕਾਇਮ ਰੱਖਣਾ ਔਖਾਂ ਹੈ, ਪਰ ਫ਼ਿਰ ਵੀ ਤੁਸੀ ਇਹਨਾ ਨੂੰ ਹਿੱਕ ਨਾਲ ਲਾ ਕੇ ਰੱਖਿਆਂ ਹੈ। ਅੱਜ ਵੀ ਪੰਜਾਬ ਦੇ ਬਹੁਤ ਸਾਰੇ ਮਹੱਤਵਪੂਰਨ ਤਿਉਹਾਰ, ਤੁਹਾਡੇ ਵੱਲੋ ਵਿਦੇਸ਼ਾਂ ਵਿੱਚ ਪੰਜਾਬ ਦੀ ਤਰਾਂ ਹੀ ਮਨਾਏ ਜਾਦੇ ਹਨ। ਤੁਹਾਡੇ ਪਰਦੇਸ਼ੀਆਂ ਕਰਕੇ ਹੀ ਵਿਦੇਸ਼ਾਂ ਵਿੱਚ ਵੀ ਪੰਜਾਬ ਦੀ ਬੋਲੀ, ਸ਼ੰਸਕਾਰ ਅਤੇ ਰਸਮਾਂ-ਰਿਵਾਜ ਮੋਜੂਦ ਹਨ। ਤੁਹਾਡੇ ਵੀ ਬੁੱਲਾਂ ਉਪਰ ਠੇਂਠ ਪੰਜਾਬੀ ਉਸੇ ਤਰਾਂ ਹੀ ਕਾਇਮ ਹੈ, ਜਿਸ ਤਰਾਂ ਦੀ ਤੁਸੀ ਇੱਥੇ ਬੋਲਦੇ ਹੁੰਦੇ ਸੀ। ਇਸ ਦਾ ਕਾਰਨ ਇਹ ਹੈ, ਕਿ ਪੰਜਾਬ ਤੋ ਦੂਰ ਹੋਣ ਕਾਰਨ ਤਹਾਨੂੰ ਇਸ ਦੀ ਮਿੱਟੀ ਨਾਲ, ਸਾਡੇ ਨਾਲੋ ਵੀ ਜਿਆਦਾ ਪਿਆਰ ਹੈ। ਜਿਸ ਤਰਾਂ ਵਿਦੇਸ਼ਾ ਵਿੱਚ ਸਮੇ-ਸਮੇ ਤੇ 'ਪੰਜਾਬੀਅਤ' ਨਾਲ ਸੰਬੰਧਤ ਪੰਜਾਬੀ ਮੇਲੇ, ਸਭਿਆਚਾਰਕ ਫੰਕਸ਼ਨ ਅਤੇ ਧਾਰਮਿਕ ਕੀਰਤਨ ਕਰਵਾਏ ਜਾਦੇ ਹਨ, ਉਸ ਤੋ ਪਤਾਂ ਲਗਦਾ ਹੈ, ਕਿ ਤੁਹਾਡਾ 'ਪੰਜਾਬੀਅਤ' ਨਾਲ ਕਿੰਨਾਂ ਲਗਾਅ ਹੈ। ਤੁਹਾਡੇ ਵਿੱਚੋ ਕਈਆਂ ਦੇ ਬਜੁਰਗ ਤੁਹਾਡੇ ਨਾਲ ਪਰਦੇਸ਼ ਚਲੇ ਗਏ ਨੇ, ਪਰ ਬਜੁਰਗਾ ਨੂੰ ਉੱਥੇ ਰਹਿਣਾਂ ਬਹੁਤ ਔਖਾਂ ਲਗਦਾ ਹੈ। ਉਹਨਾ ਦਾ ਪੰਜਾਬ ਵਾਪਸ ਪਰਤ ਆਉਣ ਨੂੰ ਦਿਲ ਕਰਦਾ ਰਹਿੰਦਾ ਹੈ, ਕਿਉਕਿ ਉਹਨਾਂ ਨੇ ਸਾਰੀ ਜਿੰਦਗੀ ਨੂੰ ਬੜੇ ਹੀ ਸਾਧਾਰਨ ਢੰਗ ਨਾਲ ਹੰਢਾਇਆਂ ਹੁੰਦਾ ਹੈ। ਇਸ ਲਈ ਉਹਨਾ ਨੂੰ ਕਈ ਵਾਰ ਵਿਦੇਸ਼ਾ ਦਾ ਰੰਗੀਨ ਅਤੇ ਚਕਾਂ-ਚੋਂਧ ਵਾਲਾ ਜੀਵਨ ਰਾਸ਼ ਨਹੀ ਆਉਦਾ। ਤੁਹਾਡੇ ਬੱਚੇ, ਜੋ ਨਿੱਕੀ ਉਮਰੇ ਤੁਹਾਡੇ ਨਾਲ ਚਲੇ ਗਏ ਸੀ। ਉਹਨਾ ਵਿੱਚੋ ਕੁਝ ਨੂੰ ਤਾਂ ਦੁਬਾਰਾਂ ਪੰਜਾਬ ਆਉਣ ਦਾ ਮੋਕਾਂ ਮਿਲਿਆਂ ਹੈ, ਪਰ ਕਈਆਂ ਨੂੰ ਤਾਂ ਪੰਜਾਬ ਦੀ ਧਰਤੀ ਦੇ ਹਾਲੇ ਤਕ ਦੁਬਾਰਾ ਦਰਸ਼ਨ ਨਹੀ ਹੋਏ। ਇਸ ਲਈ ਕੁਝ ਪਰਦੇਸ਼ੀਆਂ ਦੇ ਬੱਚੇ ਤਾਂ ਪੰਜਾਬੀਅਤ ਦਾ ਥੋੜਾਂ-ਬਹੁਤ ਗਿਆਨ ਰੱਖਦੇ ਹਨ, ਪਰ ਜਿਆਦਾਤਰ ਪਰਦੇਸ਼ੀਆਂ ਦੇ ਬੱਚੇ ਪੰਜਾਬੀ ਸਭਿਆਚਾਰ ਬਾਰੇ ਬਿਲਕੁਲ ਅਣਜਾਣ ਹਨ। ਇਸ ਦਾ ਮੁੱਖ ਕਾਰਨ ਇਹ ਹੈ, ਕਿ ਉਹਨਾਂ ਨੂੰ ਪੰਜਾਬ ਦੀ ਮਿੱਟੀ ਤੋ ਦੂਰ ਰੱਖਿਆ ਗਿਆ ਹੈ ਜਾਂ ਉਹਨਾਂ ਨੂੰ ਆਪਣੀਆਂ ਜੜਾਂ ਦਾ ਅਹਿਸ਼ਾਸ ਨਹੀ ਕਰਾਇਆਂ ਗਿਆ। ਇਸ ਲਈ ਉਹਨਾ ਨੂੰ ਪੂਰੀ ਤਰਾਂ ਪੰਜਾਬੀ ਬੋਲਣ ਵਿੱਚ ਵੀ ਤਕਲੀਫ਼ ਮਹਿਸੂਸ਼ ਹੁੰਦੀ ਹੈ। ਸੋਂ ਤਹਾਨੂੰ ਬਾਹਰ ਵਸਦੇ ਪਰਦੇਸ਼ੀਆਂ ਨੂੰ ਇੱਕ ਸੁਨੇਹਾਂ ਹੈ, ਕਿ ਤੁਸੀ ਆਪਣੇ ਬੱਚਿਆਂ ਨੂੰ 'ਪੰਜਾਬੀਅਤ' ਦੇ ਨਾਲ ਜਰੂਰ ਜੋੜੀ ਰੱਖਣਾ। ਜੇ ਕਿਤੇ ਤੁਹਾਡੇ ਬੱਚੇ ਪੰਜਾਬੀ ਸਭਿਆਚਾਰ ਤੋ ਟੁੱਟ ਗਏ ਤਾਂ ਤਹਾਨੂੰ ਦੂਹਰੇਂ ਸਭਿਆਂਚਾਰ ਦੇ ਜੀਵਨ ਦਾ ਸੰਤਾਪ ਹੰਢਾਉਣਾਂ ਪੈ ਸਕਦਾ ਹੈ, ਕਿਉਕਿ ਨਾਂ ਹੀ ਤੁਸੀ ਆਪਣੇ ਆਪ ਨੂੰ ਪੂਰੀ ਤਰਾਂ ਪੰਜਾਬੀ ਕਹਿ ਸਕੋਗੇ ਅਤੇ ਨਾ ਹੀ ਵਿਦੇਸੀ। ਲੋੜ ਹੈ, ਕਿ ਤੁਸੀ ਮੇਰੇ ਪਰਦੇਸੀ ਵੀਰ ਆਪਣੇ ਧੀਆਂ-ਪੁੱਤਰਾਂ ਦੀਆਂ ਰਿਸਤੇਦਾਰੀਆਂ ਪੰਜਾਬ ਦੇ ਨਾਲ ਜੋੜੋ। ਉਹਨਾਂ ਦੇ ਵਿਆਹ ਪੰਜਾਬ ਵਸਦੇ ਪਰਿਵਾਰਾਂ ਵਿੱਚ ਕਰੋ। ਇਸ ਨਾਲ ਉਹ ਆਪਣੇ ਵਿਰਸ਼ੇ ਦੇ ਨਾਲ ਜੁੜੇ ਰਹਿਣਗੇ ਅਤੇ ਤੁਹਾਡੇ ਵੀ ਪੰਜਾਬ ਆਉਣ-ਜਾਣ ਦੇ ਮੋਕਿਆਂ ਦੇ ਵਿੱਚ ਵਾਧਾਂ ਹੋਵੇਗਾਂ। ਮੈਨੂੰ ਉਮੀਦ ਹੈ, ਕਿ ਮੇਰਾਂ ਇਹ ਨਿੱਕਾਂ ਜਿਹਾਂ ਖ਼ਤ, ਪੰਜਾਬ ਦੇ ਹਰ ਪਰਦੇਸ਼ੀ ਦੇ ਦਿਲ ਤਕ ਜਰੂਰ ਪਹੁੰਚੇਗਾਂ। ਮੈਨੂੰ ਆਪਣੇ ਪੰਜਾਬ ਤੋ ਦੂਰ ਵਸਦੇਂ ਪੰਜਾਬੀਆਂ ਦੇ ਬਾਰੇ ਲਿਖ਼ਣ ਦਾ ਬਹੁਤ ਚਾਂਅ ਸੀ। ਮੇਰੇ ਕੋਲ ਪਰਦੇਸੀਆਂ ਲਈ ਕੁਝ ਇਹੋ ਜਿਹਾ ਪਿਆਰ ਅਤੇ ਦਰਦ ਵੀ ਸੀ, ਜਿਸ ਨੂੰ ਮੈਂ ਇਸ ਖ਼ਤ ਦੇ ਸਬਦਾਂ ਵਿੱਚ ਨਹੀ ਪਰੋਂ ਸਕਿਆਂ। ਅੰਤ ਵਿੱਚ ਇਹੀ ਕਹਾਗਾਂ ਕਿ ਪੰਜਾਬ ਵਿੱਚ ਵਸਦੇਂ ਤੁਹਾਡੇ ਪਰਿਵਾਰ ਅਤੇ ਪਿੰਡ ਤੁਹਾਨੂੰ ਉਡੀਕਦੇ ਰਹਿੰਦੇ ਨੇ, ਕਿ ਤੁਸੀ ਕਦੋ ਆਉਗੇ, ਕਿਉਕਿ
ਜਦੋ ਕਦੇ ਵੀ ਤੁਸੀ ਆਪਣੇ ਵਤਨਾਂ ਨੂੰ ਆਉਦੇ ਹੋ ਤਾਂ ਇੰਜ ਲਗਦਾ ਹੈ, ਕਿ ਜਿਵੇ ਰੋਣਕਾਂ ਮੁੜ ਵਾਪਸ ਆਂ ਗਈਆਂ ਹੋਣ। ਪੰਜਾਬ ਵਿੱਚ ਤੁਹਾਡੇ ਪਰਿਵਾਰਾਂ ਦੀਆਂ ਖ਼ੁਸੀਆਂ ਤੁਹਾਡੇ ਨਾਲ ਹੀ ਵਸ਼ਦੀਆਂ ਹਨ। ਤੁਹਾਡੇ ਆਉਣ ਤੇ, ਤੁਹਾਡੇ ਮਾਪਿਆਂ ਅਤੇ ਚਿਰਾਂ ਤੋ ਉਡੀਕਦੀਆਂ ਬੀਵੀਆਂ ਤੋ ਚਾਂਅ ਚੁੱਕਿਆਂ ਨਹੀ ਜਾਦਾਂ। ਉਹਨਾਂ ਲਈ ਤਾਂ, ਜਿਵੇ ਸੂਰਜ ਅੱਜ ਹੀ ਚੜਿਆਂ ਹੋਵੇ। ਜਿਹੜੇ ਪਰਦੇਸ਼ੀ ਕਦੇ ਵੀ ਮੁੜਦੇ, ਉਹਨਾਂ ਦੇ ਮਾਪੇ ਬੂਹਿਆਂ ਵੱਲ ਤੱਕ-ਤੱਕ ਆਪ ਅੰਨੇ ਹੋ ਜਾਦੇ ਹਨ ਅਤੇ ਉਹਨਾ ਦੇ ਘਰਾਂ ਦੇ ਵਿਹੜੇ ਸਦਾਂ ਲਈ ਉਦਾਸ਼ ਹੋ ਜਾਦੇ ਹਨ। ਤੁਹਾਡੇ ਨਾਲ ਜੁੜੀਆਂ ਯਾਦਾਂ ਦੇ ਨਾਲ, ਤੁਹਾਡੇ ਆਪਣੇ ਇੱਥੇ ਜਿਊਦੇ ਹਨ ਅਤੇ ਜਦੋ ਇਹਨਾਂ ਯਾਦਾਂ ਵਿੱਚੋ ਰਸ਼ ਮੁੱਕ ਜਾਦਾ ਹੈ, ਤਾਂ ਉਹਨਾਂ ਦੀ ਤਹਾਨੂੰ ਮਿਲਣ ਦੀ ਤਾਂਘ ਹੋਰ ਵੱਧ ਜਾਦੀ ਹੈ। ਉਹ ਤੁਹਾਡੇ ਫ਼ੋਨ ਅਤੇ ਸੁਨੇਹੇ ਬੜੀ ਬੇ-ਸ਼ਬਰੀ ਨਾਲ ਉਡੀਕਣ ਨਾਲ ਲੱਗ ਪੈਦੇ ਹਨ। ਜੇਕਰ ਇਹ ਵੀ ਨਾ ਆਉਣ, ਤਾਂ ਉਹਨਾਂ ਦੀ ਬਾਕੀ ਰਹਿੰਦੀ ਇਹ ਆਸ਼ ਵੀ ਇੱਕ ਦਿਨ ਮੁੱਕ ਜਾਦੀ ਹੈ।
By - ਐਂਡਵੋਕੇਟ ਉਂਕਾਰ ਸਿੰਘ ਭਲੂਰ, ਪਿੰਡ-ਭਲੂਰ, ਜਿਲਾਂ-ਮੋਗਾ, ਪੰਜਾਬ (ਭਾਰਤ)-151207
Wednesday, 31 October 2012
ਸਾਡੇ ਪਿੰਡਾਂ ਵਿੱਚ ਰੱਬ ਵੱਸਦਾ
ਅਸੀ ਆਪਣੇ ਪਿੰਡਾਂ ਦੀ ਕੀ-ਕੀ ਸ਼ਿਫਤ ਕਰੀਏ, ਜਿਹਨਾ ਨੇ ਹਾਲੇ ਤਕ ਵੀ 'ਪੰਜਾਬੀਅਤ' ਨੂੰ ਸ਼ਾਭ ਕੇ ਰੱਖਿਆ ਹੈ ਅਤੇ ਜਿਹਨਾ ਵਿੱਚ ਹੁਣ ਵੀ ਸਾਧਾਰਨ ਜੀਵਨ ਦੇ ਰੰਗ ਮੋਜੂਦ ਹਨ। ਸਾਡੇ ਪਿੰਡਾ ਨੇ ‘ਪੰਜਾਬ’ ਨੂੰ ਇੱਕ ਵੱਖਰੀ ਪਹਿਚਾਣ ਦਿੱਤੀ ਹੈ ਅਤੇ ਇਹਨਾ ਵਿੱਚ ਰਹਿਣ ਵਾਲੇ ਪਿੰਡ ਵਾਸ਼ੀਆਂ ਨੇ, ਇਸ ਦੇ ਰੀਤ-ਰਵਾਜਾਂ ਨੂੰ ਜਿਊਦਾ ਰੱਖਿਆਂ ਹੈ। ਪੰਜਾਬ ਦੀ ਜਿਆਦਾਤਰ ਆਬਾਦੀ ਪਿੰਡਾਂ ਦੇ ਵਿੱਚ ਵਸਦੀ ਹੈ, ਜਿਸ ਕਰਕੇ ਇਸ ਨੂੰ ਇੱਕ ਪਿੰਡਾ ਵਾਲਾ ਸੂਬਾਂ ਕਿਹਾ ਜਾਦਾ ਹੈ। ਪੰਜਾਬੀ ਸ਼ਭਿਆਚਾਰ ਦਾ ਜਨਮ ਵੀ ਪਹਿਲਾ ‘ਪੰਜਾਬ’ ਦੇ ਪਿੰਡਾ ਵਿੱਚ ਹੋਇਆ, ਜਿਹੜਾ ਹੋਲੀ-ਹੋਲੀ ਸ਼ੰਸਾਰ ਪੱਧਰ ਤੱਕ ਪਹੁੰਚ ਗਿਆ। ਇਹਨਾ ਪਿੰਡਾ ਦੇ ਇਸ ਅਮੀਰ ਸਭਿਆਚਾਰ ਵਿੱਚ ਹੀ ਸਾਡੇ ਬਜੁਰਗ ਪਲ ਕੇ ਜਵਾਨ ਹੋਏ ਅਤੇ ਉਹਨਾ ਨੇ ਪਿੰਡਾਂ ਦੀਆ ਗਲੀਆਂ ਵਿੱਚ ਖੇਡ-ਕੁੱਦ ਕੇ ਆਪਣੇ ਬਚਪਨ ਦੇ ਦਿਨਾਂ ਨੂੰ ਹੰਢਾਇਆਂ। ਪੰਜਾਬੀ ਸੁਭਾਅ ਤੋ ਬੜੇ ਹੀ ਖੁੱਲੇ ਦਿਲੀ ਮੰਨੇ ਜਾਦੇ ਹਨ, ਉਹਨਾ ਦੇ ਇਸ ਸੁਭਾਅ ਦਾ ਮੁੱਖ ਕਾਰਨ ਸਾਡੇ ਪਿੰਡਾ ਦਾ ਸੁਖਾਵਾਂ ਮਾਹੋਲ ਹੈ। ਅੱਜ ਤਕ ਜਿੰਨੇ ਵੀ ਦੇਸ਼-ਭਗਤ ਸਾਡੇ ਦੇਸ਼ ਲਈ ਕੁਰਬਾਨ ਹੋਏ, ਉਹਨਾ ਵਿੱਚੋ ਜਿਆਦਾਤਰ ਪੰਜਾਬ ਦੇ ਪਿੰਡਾ ਦੇ ਵਾਸ਼ੀ ਸਨ ਕਿਉਕਿ ਪਿੰਡਾ ਦੇ ਲਈ ਉਹਨਾ ਦੇ ਮੋਹ ਨੇ, ਉਹਨਾ ਅੰਦਰ ਦੇਸ਼-ਭਗਤੀ ਨੂੰ ਪੈਦਾ ਕੀਤਾ। ਇਹਨਾ ਪਿੰਡਾਂ ਦੀ ਮਿੱਟੀ ਬੜੀ ਅਜੀਜ ਹੈ, ਕਿ ਹਰ ਕੋਈ ਆਪਣੇ ਪਿੰਡ ਦੇ ਉਪਰ ਮਾਣ ਕਰਦਾ ਹੈ ਅਤੇ ਅੰਤਲੇ ਸਮੇ ਆਪਣੇ ਪਿੰਡ ਆਉਣਾ ਚਾਹੁੰਦਾ ਹੈ। ਜੋ ਵੀ ਪਿੰਡ ਨਾਲ ਬਚਪਨ ਤੋ ਜੁੜਿਆਂ ਰਿਹਾ ਹੈ ਜਾਂ ਜਿਸ ਨੇ ਜੀਵਨ ਦੇ ਕੁਝ ਸਾਲ ਪਿੰਡ ਵਿੱਚ ਗੁਜਾਰੇ ਹੁੰਦੇ ਹਨ, ਉਸ ਲਈ ਸਮਾਂ ਯਾਦਗਾਰ ਬਣ ਜਾਦਾ ਹੈ। ਸਾਡੇ ਪਿੰਡਾਂ ਦੀ ਰੋਣਕ ਦੇਖਣਯੋਗ ਹੈ, ਸੂਰਜ ਦੀਆਂ ਪਹਿਲੀਆ ਕਿਰਨਾ ਪਿੰਡ ਦੀ ਸਵੇਰ ਨੂੰ ਰੁਸ਼ਨਾ ਦਿੰਦੀਆ ਹਨ ਅਤੇ ਹਰ ਕੋਈ ਆਪਣੇ ਕੰਮਾਂ-ਕਾਰਾਂ ਦੇ ਵਿੱਚ ਰੁੱਝਿਆਂ ਦਿਖਾਈ ਦਿੰਦਾ ਹੈ। ਮਧਾਣੀਆਂ ਦੀ ਗੂੰਜ, ਪੰਛੀਆਂ ਦੀ ਆਵਾਜ ਅਤੇ ਗੁਰੂਦੁਆਰਿਆਂ ਦੇ ਵਿੱਚ ਹੁੰਦੇ ਸਬਦ-ਕੀਰਤਨ ਸੁਣ ਕੇ ਮਨ ਗਦ-ਗਦ ਕਰ ਉੱਠਦਾ ਹੈ। ਪਿੰਡਾ ਦੀਆ ਸੁਆਣੀਆਂ ਦੇ ਰੁਝੇਵੇਂ ਸਵੇਰ ਤੋ ਲੈ ਕੇ ਸਾਮ ਤਕ ਨਹੀ ਮੁੱਕਦੇ। ਉਹਨਾ ਦੁਆਰਾ ਆਪਣੇ ਘਰਾਂ ਵਿੱਚ ਬਾਲੇ ਹੋਏ ਚੁੱਲਿਆਂ ਅਤੇ ਹਾਰਿਆ ਵਿੱਚੋ ਉੱਠਦਾ ਧੂੰਆਂ ਇੱਕ ਨਵਾਂ ਰੂਪ ਸਿਰਜਦਾ ਹੈ। ਦੁਪਹਿਰ ਹੋਣ ਤਕ ਪਿੰਡਾਂ ਵਿੱਚ ਬਿਲਕੁਲ ਸ਼ਾਤੀ ਪਸ਼ਰ ਜਾਦੀ ਹੈ ਅਤੇ ਸੂਰਜ ਦੀ ਧੁੱਪ ਸਮੁੱਚੇ ਪਿੰਡ ਨੂੰ ਆਪਣੇ ਕਲਾਵੇ ਵਿੱਚ ਲੈ ਲੈਦੀ ਹੈ। ਜਿਵੇ-ਜਿਵੇ ਪਰਛਾਵੇਂ ਢਲਦੇ ਹਨ, ਉਵੇਂ-ਉਵੇ ਪਿੰਡਾ ਵਿੱਚ ਮੁੜ ਤੋ ਚਹਿਲ-ਪਹਿਲ ਸ਼ੁਰੂ ਹੋ ਜਾਦੀ ਹੈ। ਸ਼ਾਮ ਹੋਣ ਤੇ, ਪਿੰਡ ਦੇ ਛੱਪੜਾ ਵਿੱਚ ਪਸ਼ੂਆਂ ਨੂੰ ਨਹਾਉਦਿਆਂ ਦੇਖਣਾ ਬੜਾ ਚੰਗਾ ਲੱਗਦਾ ਹੈ ਅਤੇ ਸਾਡਾ ਵੀ ਦਿਲ ਕਰਦਾ ਹੈ, ਕਿ ਅਸੀ ਵੀ ਉਹਨਾ ਦੇ ਨਾਲ ਤਾਰੀ ਲਾਈਏ। ਜਦੋ ਪਿੰਡਾ ਦੇ ਵਿੱਚ ਨੀਰੇ ਕੱਟਣ ਵਾਲੇ ਟੋਕੇ ਚਲਦੇ ਹਨ ਤਾ ਸਾਰੇ ਪਿੰਡ ਦੀ ਸ਼ਾਤੀ ਇੱਕ ਦਮ ਟੁੱਟ ਜਾਦੀ ਹੈ। ਹਰ ਦਿਨ ਪਿੰਡ ਦੀਆ ਖ਼ਾਲੀ ਪਈਆਂ ਥਾਵਾਂ ਤੇ ਖੂਬ ਰੋਣਕ ਲਗਦੀ ਹੈ, ਜਿੱਥੇ ਹਰ ਕੋਈ ਵੱਡਾ-ਛੋਟਾ ਰਲ ਕੇ ਕੋਟਲਾਂ-ਛਪਾਕੀ, ਗੁੱਲੀ-ਡੰਡਾ, ਬਾਦਰ-ਕਿੱਲਾਂ, ਮਿੱਠੂ-ਢਾਉਣ ਆਦਿ ਖੇਡਾਂ ਖੇਡਦੇ ਹਨ। ਪਿੰਡਾ ਦੇ ਵਿੱਚ ਜਦੋ ਰਾਤ ਪੈਦੀ ਹੈ ਤਾ ਪਿੰਡ ਵਾਸ਼ੀ ਸਾਰੇ ਦਿਨ ਦੇ ਸੁਖ਼-ਸ਼ਾਦ ਨਾਲ ਬੀਤਣ ਤੇ ਪਰਮਾਤਮਾ ਦਾ ਸੁਕਰਾਨਾ ਕਰਨਾ ਨਹੀ ਭੁੱਲਦੇ। ਪਿੰਡ ਦੀ ਰਾਤ ਦੀ ਸ਼ੁਰੂਆਤ ਵੀ ਭਜਨ-ਬੰਦਗੀ ਦੇ ਨਾਲ ਹੁੰਦੀ ਹੈ। ਪਿੰਡ ਦੇ ਜਿਆਦਾਤਰ ਲੋਕ ਅਨਪੜ ਹਨ, ਉਹਨਾ ਵਿੱਚੋ ਕਈਆਂ ਨੂੰ ਇਹ ਵੀ ਨਹੀ ਪਤਾਂ ਹੁੰਦਾ ਕਿ ਉਹਨਾ ਦੇ ਪਿੰਡ ਦਾ ਜ਼ਿਲਾਂ ਕਿਹੜਾਂ ਹੈ ? ਪਿੰਡ ਵਿੱਚ ਹਰ ਕਿਸ਼ੇ ਦਾ ਚਾਚਾਂ-ਤਾਇਆਂ ਇਸ ਤਰਾਂ ਦਾ ਜਰੂਰ ਹੈ, ਜਿਹੜਾਂ ਹਮੇਸ਼ਾਂ ਹੀ ਅੰਗੂਠਾਂ ਛਾਂਪ ਰਿਹਾ ਹੈ। ਇਸ ਕਰਕੇ ਬਾਹਰਲੀ ਦੁਨਿਆਂ ਨਾਲ ਉਹਨਾ ਦਾ ਲਗਾਅ, ਘੱਟ ਹੀ ਹੁੰਦਾ ਹੈ। ਪਿੰਡ ਦੇ ਲੋਕਾਂ ਦਾ ਪਹਿਰਾਵਾਂ ਸਾਦੇ ਜਿਹੇ ਕਿਸ਼ਮ ਦਾ ਹੈ, ਜਿਸ ਵਿੱਚ ‘ਪੰਜਾਬੀਅਤ’ ਦੇ ਰੰਗ ਵੇਖਣ ਨੂੰ ਮਿਲਦੇ ਹਨ। ਸਿਰ ਉਪਰ ਸ਼ਾਫ਼ਾ, ਖੁੱਲਾਂ ਜਿਹਾਂ ਕੁੜਤਾਂ, ਲੱਤਾਂ ਉਪਰ ਚਾਦਰ ਜਾ ਧੋਤੀ, ਪੈਰਾਂ ਵਿੱਚ ਕੱਢਵੀ ਜੁੱਤੀ ਆਦਿ ਪਹਿਰਾਵਾਂ, ਹੁਣ ਵੀ ਪਿੰਡਾਂ ਵਿੱਚ ਬਜੁਰਗਾਂ ਦੁਆਰਾ ਪਹਿਨਿਆਂ ਜਾਦਾ ਹੈ। ਪਿੰਡਾਂ ਦੇ ਲੋਕਾਂ ਦੀ ਬੋਲਬਾਣੀ ਬੜੀ ਸ਼ਾਦੀ ਅਤੇ ਸ਼ਾਧਾਰਨ ਹੈ। ਕਿਸੇ ਚਲਾਕੀ ਜਾਂ ਹੇਰਾਂ-ਫ਼ੇਰ ਤੋ ਰਹਿਤ ਹੋਣ ਕਾਰਨ, ਉਹਨਾਂ ਦੀ ਗੱਲ ਵਿੱਚ ਜਿਆਦਾ ਸ਼ਪੱਸਟਤਾਂ ਹੁੰਦੀ ਹੈ। ਉਹ ਹਰ ਇੱਕ ਦੇ ਮੂੰਹ ਉਪਰ 'ਗੱਲ ਨੂੰ ਕਹਿਣਾ' ਪਸੰਦ ਕਰਦੇ ਹਨ। ਪਿੰਡਾਂ ਦੇ ਖੁੱਲੇ ਮਾਹੋਲ ਵਿੱਚ ਰਹਿਣ ਕਾਰਨ, ਉਹਨਾ ਦਾ ਸੁਭਾਅ ਵੀ ਬੜਾਂ ਖੁੱਲਾਂ-ਡੁੱਲਾਂ ਹੈ, ਜਿਸ ਕਰਕੇ ਪਿੰਡਾਂ ਵਾਲੇ ਬੜੇ ਵੱਡੇ ਦਿਲ ਵਾਲੇ ਮੰਨੇ ਜਾਦੇ ਹਨ। ਪਿੰਡ ਦੇ ਬਜੁਰਗ ਹਰ ਇੱਕ ਮਿਲਣ ਵਾਲੇ ਨੂੰ, ਅਸ਼ੀਸਾਂ ਦਿੰਦੇ ਨਹੀ ਥੱਕਦੇ ਹਨ। ਪਿੰਡਾਂ ਵਾਲਿਆ ਦੀ ਰੋਜੀ-ਰੋਟੀ ਦਾ ਜਿਆਦਾਤਰ ਸਾਧਨ ਖੇਤੀਬਾੜੀ ਹੈ, ਇਸ ਲਈ ਆਪਣੇ ਘਰ ਨਾਲੋ ਜਿਆਦਾ ਫ਼ਿਕਰ ਉਹ ਖ਼ੇਤੀ ਦਾ ਕਰਦੇ ਹਨ। ਜਦੋ ਕਦੇ ਉਹਨਾ ਦੇ ਵਿਹੜੇ ਵਿੱਚ ਕੋਈ ਮਹਿਮਾਨ ਆਂ ਜਾਵੇ, ਤਾਂ ਉਹ ਸਿਰ-ਮੋਢਿਆਂ ਤੇ ਚੁੱਕ ਲੈਦੇ ਹਨ। ਸਾਡੇ ਪਿੰਡਾਂ ਵਿੱਚ ਖਾਣ-ਪੀਣ ਬਹੁਤ ਖੁੱਲਾ-ਡੁੱਲਾ ਹੈ ਅਤੇ ਖ਼ਾਦਿਆ ਦੇ ਮੂੰਹ ਥੱਕ ਜਾਦੇ ਹਨ। ਪਿੰਡਾ ਵਾਲਿਆਂ ਦੀ ਸ਼ਿਹਤ ਅਕਸ਼ਰ ਸਡੋਲ ਅਤੇ ਨਰੋਈ ਹੁੰਦੀ ਹੈ, ਜਿਸ ਦਾ ਮੁੱਖ ਕਾਰਨ, ਉਹਨਾ ਦਾ ਚੰਗਾ ਅਤੇ ਸਾਦਾ ਖ਼ਾਣ-ਪੀਣ ਹੈ। ਮੱਕੀ ਦੀ ਰੋਟੀ, ਸਰੋਂ ਦਾ ਸ਼ਾਗ, ਚਾਟੀ ਦੀ ਲੱਸ਼ੀ, ਘਰ ਦੀ ਸ਼ਰਾਬ, ਮੱਖਣ-ਪੇੜੇ ਅਤੇ ਦੁੱਧ-ਦਹੀ ਆਦਿ ਸਭ ਤੋ ਜਿਆਦਾ ਅਤੇ ਸ਼ੁੱਧ ਪਿੰਡਾ ਵਿੱਚ ਹੀ ਮਿਲਦਾ ਹੈ। ਪਿੰਡਾਂ ਦੇ ਵਿੱਚ ਦੁੱਧ ਦੀਆਂ ਨਾਲਾ ਵਗਦੀਆਂ ਹਨ,
ਜਿਸ ਕਰਕੇ ਮਾਂ ਜਾ ਦਾਦੀ ਵੱਲੋ ਖੀਰ, ਪੰਜੀਰੀ, ਖ਼ੋਆਂ ਆਦਿ ਬਣਾ ਕੇ ਦੇਣਾ ਆਮ ਜਿਹੀ ਗੱਲ ਹੈ। ਇਹਨਾ ਨੂੰ ਖ਼ਾਣ ਨਾਲ ਸਿਰਫ਼ ਸਾਡੇ ਢਿੱਡ ਹੀ ਨਹੀ ਰੱਜਦੇ, ਬਲਕਿ ਉਹਨਾ ਦਾ ਪਿਆਰ ਵੀ ਮਿਲਦਾ ਹੈ। ਪਿੰਡਾ ਦੀ ਮੱਕੀ ਦੀ ਰੋਟੀ ਅਤੇ ਸ਼ਰੋ ਦਾ ਸਾਗ ਨੂੰ ਮੱਖਣ ਦੇ ਪੇੜੇ ਨਾਲ ਖਾਣ ਦਾ ਸੁਆਦ ਹੀ ਵੱਖਰਾਂ ਹੈ, ਜਿਸ ਦੇ ਬਾਰੇ ਹਰ ਕੋਈ ਜਾਣਦਾ ਹੈ। ਘਰ ਦੀ ਦਾਰੂ ਕੱਢਣੀ ਪਿੰਡਾ ਦੇ ਵਿੱਚ ਆਮ ਜਿਹੀ ਗੱਲ ਹੈ, ਜਿਹੜਾ ਵੀ ਇੱਕ ਵਾਰ ਪੀ ਲਵੇ, ਉਹ ਇਸ ਦੀ ਖ਼ੁਸ਼ਬੋ ਕਦੇ ਵੀ ਨਹੀ ਭੁੱਲਦਾ। ਪਿੰਡਾ ਦੀ ਚਾਟੀ ਵਾਲੀ ਲੱਸ਼ੀ ਵੀ ਇੱਕ ਅਜਿਹੀ ਚੀਜ ਹੈ, ਜਿਸ ਦੇ ਬਿਨਾਂ ਪੇਂਡੂਆ ਦਾ ਗੁਜਾਰਾ ਮੁਸਕਲ ਹੈ। ਉਹਨਾ ਲਈ ਇਹ ਦੁਨਿਆਂ ਦਾ ਸਭ ਤੋ ਵੱਡਾ ਸ਼ਰਬਤ ਹੈ। ਚਾਟੀ ਦੀ ਲੱਸ਼ੀ ਬਿਨਾ ਪਿੰਡਾ ਦਾ ਖ਼ਾਣ-ਪੀਣ ਅਧੂਰਾਂ ਹੈ। ਪਿੰਡਾ ਦੇ ਵਿੱਚ ਜਿਸ ਦਾ ਵੀ ਬਚਪਨ ਬੀਤਿਆਂ ਹੋਏਗਾ, ਉਸ ਨੇ ਮੱਖਣ-ਮਲਾਈ ਨੂੰ ਖਾਦਿਆਂ ਵੀ ਆਪਣੇ ਹੱਥ, ਪੈਰ, ਨੱਕ, ਮੂੰਹ ਆਦਿ ਜਰੂਰ ਲ਼ਬੇੜੇਂ ਹੋਣਗੇ। ਇਹ ਕਿਹਾ ਜਾ ਸਕਦਾ ਹੈ ਕਿ ਜਿਸ ਨੇ ਪੰਜਾਬ ਦੇ ਪਿੰਡਾ ਦੇ ਖਾਣ-ਪੀਣ ਦਾ ਆਨੰਦ ਨਹੀ ਮਾਣਿਆਂ, ਉਸ ਨੂੰ ‘ਪੰਜਾਬੀਅਤ’ ਦੇ ਬਹੁਤ ਸਾਰੇ ਰੰਗਾ ਬਾਰੇ ਗਿਆਨ ਨਹੀ ਹੋਵੇਗਾ। ਪੰਜਾਬ ਦੇ ਪਿੰਡਾਂ ਵਿੱਚ ਰਹਿਣ ਲਈ ਬਣਾਏ ਗਏ ਘਰ ਬਹੁਤ ਖੁੱਲੇ, ਵੱਡੇ ਅਤੇ ਹਵਾਦਾਰ ਹਨ, ਜਿਹਨਾ ਦੇ ਵਿੱਚੋ ਗੁਜਰਨ ਵਾਲੀ ਹਰ ਪੋਣ ਕੰਧਾਂ ਨੂੰ ਛੂਹ ਕੇ ਲੰਘਦੀ ਹੈ। ਖੁੱਲਾਂ ਵਿਹੜਾਂ, ਸ਼ਾਧਾਰਨ ਕਮਰੇ, ਬਰਾਡਾਂ, ਕੰਧੋਲੀ, ਵੱਡੇ ਦਰਵਾਜੇ, ਖ਼ੁਰਲੀਆਂ, ਕੱਚੇ ਕੋਠੇ ਆਦਿ ਪਿੰਡਾਂ ਦੇ ਘਰਾਂ ਦੇ ਵੱਖ-ਵੱਖ ਭਾਗ ਹਨ। ਇਹਨ ਘਰਾਂ ਦੇ ਵਿਹੜਿਆਂ ਵਿੱਚ ਮੰਜੇ ਤੇ ਬੈਠ ਕੇ ਜੋ ਆਨੰਦ ਮਿਲਦਾ ਹੈ, ਉਹ ਕਿਤੇ ਵੀ ਨਹੀ ਮਿਲਦਾ। ਇੰਜ ਲਗਦਾ ਹੈ ਕਿ ਇਹ ਸਾਧਾਰਨ ਜਿਹੇ ਘਰ ਵੱਡੀਆਂ-ਵੱਡੀਆਂ ਕੋਠੀਆਂ ਤੋ ਕਈ ਗੁਣਾ ਚੰਗੇ ਹਨ। ਪਿੰਡਾਂ ਦੇ ਘਰਾਂ ਦੀ ਸਭ ਤੋ ਵੱਡੀ ਵਿਸ਼ੇਸਤਾ ਇਹ ਹੈ, ਕਿ ਇਹ ਸਿਰਫ਼ ਪਿੰਡਾਂ ਵਾਲਿਆਂ ਦਾ ਰਹਿਣ ਬਸ਼ੇਰਾ ਹੀ ਨਹੀ ਬਣਦੇ, ਬਲਕਿ ਪਸ਼ੂਆਂ-ਪੰਛੀਆਂ ਦਾ ਵੀ ਰਹਿਣ ਬਸ਼ੇਰਾ ਹਨ। ਇਹਨਾ ਘਰਾਂ ਦੇ ਵਿੱਚ ਕਲਾਂ ਦੀਆਂ ਵੰਨਗੀਆਂ ਖੂਬ ਦੇਖਣ ਨੂੰ ਮਿਲਦੀਆਂ ਹਨ, ਘਰ ਦੀ ਕੰਧੋਲੀ ਉਪਰ ਜਿਸ ਤਰਾਂ ਸੁਹਾਣੀਆਂ ਦੇ ਦੁਆਰਾ ਮੋਰ ਤੇ ਘੁੱਗੀਆਂ ਦੇ ਚਿਤਰ ਉਲੀਕੇ ਜਾਦੇ ਹਨ, ਉਹਨਾ ਨੂੰ ਦੇਖ ਕੇ ਮਹਾਨ ਚਿਤਰਕਾਰੀ ਦਾ ਭੁਲੇਖਾਂ ਪੈਦਾ ਹੈ। ਇਸ ਤੋ ਇਲਾਵਾਂ ਇਹਨਾ ਘਰਾਂ ਦੇ ਹਾਰਿਆਂ ਤੇ ਚੁੱਲਿਆਂ ਦੀ ਬਣਤਰ ਬੜੇ ਹੀ ਸਜੁੱਜੇ ਢੰਗ ਨਾਲ ਕੀਤੀ ਜਾਦੀ ਹੈ। ਪਿੰਡਾਂ ਦੇ ਕਈ ਘਰਾਂ ਦੇ ਬੂਹੇ ਵੱਡੇ ਦਰਵਾਜਿਆਂ ਵਾਲੇ ਹੁੰਦੇ ਹਨ, ਜਿਹਨਾ ਵਿੱਚ ਘਰ ਦੀਆ ਅਤੇ ਆਢ-ਗੁਆਢ ਦੀਆ ਸੁਆਣੀਆਂ ਕੰਮ-ਧੰਦਾਂ ਮੁਕਾਂ ਕੇ, ਆਂ ਜੁੜਦੀਆਂ ਹਨ ਅਤੇ ਉਹ ਚਰਖਾਂ ਕੱਤਣ, ਫੁਲਕਾਰੀ ਕੱਢਣ, ਗਲੋਟੇ ਵੱਟਣ ਆਦਿ ਜਿਹੇ ਰੁਝੇਵੇਆਂ ਵਿੱਚ ਰੁੱਝ ਜਾਦੀਆ ਹਨ। ਪਿੰਡਾ ਦੇ ਘਰਾਂ ਦੀ ਕੱਚੀ ਛੱਤ ਤੇ ਰਾਤ ਵੇਲੇ ਟੁੱਟੀ ਜਿਹੀ ਮੰਜੀ ਉਪਰ ਬੈਠਿਆਂ ਨੂੰ ਅਸਮਾਨ ਦੇ ਤਾਰੇ ਬਹੁਤ ਵੱਡੇ-ਵੱਡੇ ਅਤੇ ਨਜਦੀਕ ਦਿਸਦੇ ਹਨ। ਪਿੰਡ ਵਿੱਚੋ ਗੁਜਰਨ ਵਾਲੀਆਂ ਤੰਗ ਅਤੇ ਵੱਡੀਆਂ ਗਲੀਆਂ ਵੀ ਆਮ ਤੋਰ ਕੱਚੀਆਂ ਹੁੰਦੀਆ ਹਨ, ਜਿੰਨਾ ਵਿੱਚ ਨਿੱਕੇ-ਨਿੱਕੇ ਬੱਚੇ ਮਿੱਟੀ ਨਾਲ ਖੇਡਦੇ ਆਮ ਮਿਲ ਜਾਣਗੇ। ਇਹਨਾ ਗਲੀਆਂ ਵਿੱਚ ਮਾਣਿਆਂ ਬਚਪਨ ਬੜਾਂ ਹੀ ਯਾਂਦਗਾਰ ਹੁੰਦਾ ਹੈ ਅਤੇ ਸਾਰੀ ਉਮਰ ਆਪਣੇ ਪਿੰਡ ਦੀਆਂ ਗਲੀਆਂ ਨਹੀ ਭੁੱਲਦੀਆਂ। ਇਹਨਾ ਗਲੀਆਂ ਦੀ ਮਿੱਟੀ ਇੰਨੀ ਖ਼ੁਸਬੋਦਾਰ ਹੈ, ਕਿ ਭਾਵੇ ਕੋਈ ਪਿੰਡ ਛੱਡ ਪਰਦੇਸ਼ ਚਲਾ ਜਾਵੇ, ਉੱਥੇ ਵੀ ਉਸ ਨੂੰ ਇਸ ਦੀ ਖੁਸ਼ਬੋ ਆਉਦੀ ਰਹਿੰਦੀ ਹੈ। ਆਪਣੇ ਘਰ ਨਾਲੋ, ਹਰ ਇੱਕ ਨੂੰ ਆਪਣੇ ਪਿੰਡ ਦੀਆ ਗਲੀਆਂ ਨਾਲ ਵੱਧ ਪਿਆਰ ਹੁੰਦਾ ਹੈ। ਪਿੰਡਾਂ ਵਿੱਚ ਕੁਝ ਖੇਡਾਂ ਤਾਂ ਇਸ ਦੀਆਂ ਗਲੀਆਂ ਵਿੱਚ ਹੀ ਖੇਡੀਆਂ ਜਾਦੀਆਂ ਹਨ, ਜਿਸ ਕਰਕੇ
ਘਰਾਂ ਦੇ ਬੂਹਿਆਂ ਅੱਗੇ ਖੂਬ ਰੋਣਕ ਲੱਗਦੀ ਹੈ। ਜਦੋ ਕਦੇ ਪਿੰਡ ਵਿੱਚੋ ਕਿਸੇ ਦੀ ਅਰਥੀ ਜਾਂ ਕਿਸੇ ਦੀ ਧੀ ਦੀ ਡੋਲੀ ਉੱਠਦੀ ਹੈ, ਤਾਂ ਇਹ ਗਲੀਆਂ ਉਦਾਸ ਹੋ ਗਈਆਂ ਜਾਪਦੀਆਂ ਹਨ ਅਤੇ ਜਦੋ ਕਦੇ ਬਹੁਤ ਦੇਰ ਬਾਅਦ ਕੋਈ ਆਪਣੇ ਪਿੰਡ ਨੂੰ ਆਉਦਾ ਹੈ ਤਾ ਉਸ ਨੂੰ ਲੱਗਦਾ ਹੈ, ਜਿਵੇ ਇਹ ਗਲੀਆਂ ਉਸ ਦੇ ਗਲ ਲੱਗ ਮਿਲ ਰਹੀਆਂ ਹੋਣ। ਸਾਡੇ ਪਿੰਡਾਂ ਨੂੰ ਜਾਣ ਵਾਲੇ ਰਾਹ, ਜਿਵੇ ਸਵਰਗਾਂ ਵੱਲ ਨੂੰ ਜਾਦੇ ਹਨ। ਇਹਨਾ ਰਾਹਾਂ ਤੇ ਆਪਣੇ ਪਿੰਡ ਵੱਲ ਨੂੰ ਜਾਦਿਆਂ ਅੰਤਾਂ ਦੀ ਸ਼ਾਤੀ ਮਹਿਸ਼ੂਸ ਹੁੰਦੀ ਹੈ। ਹਰੇ-ਭਰੇ ਖੇਤ, ਖੇਤਾਂ ਵਿੱਚ ਲੱਗੇ ਰੁੱਖ, ਨਿੱਕੇ-ਨਿੱਕੇ ਟਿੱਲੇ, ਟਾਵੇ-ਟਾਵੇ ਚਲਦੇ ਪਾਣੀ ਦੇ ਪੰਪ ਆਦਿ ਸਾਡੇ ਪਿੰਡਾਂ ਵਲ ਜਾਦੀਆਂ ਰਾਹਾਂ ਦੇ ਸਿੰਗਾਰ ਬਣਦੇ ਹਨ ਅਤੇ ਇਹਨਾ ਦੀ ਰੋਣਕ ਨੂੰ ਚਾਰ-ਚਾਰ ਲਾਉਦੇ ਹਨ। ਪੰਜਾਬ ਦੇ ਪਿੰਡਾਂ ਵਿੱਚ ਬਜੁਰਗਾਂ ਦੀ ਪੂਰੀ ਟੋਹਰ ਹੈ। ਧੀਆਂ-ਪੁੱਤਾਂ ਨੂੰ ਵਿਆਹ ਕੇ ਅਤੇ ਆਪਣੀ ਕਬੀਲਦਾਰੀ ਉਹਨਾ ਦੇ ਹੱਥ ਦੇ ਕੇ, ਉਹ ਪੂਰੀ ਤਰਾਂ ਵਿਹਲੇ ਹੋ ਜਾਦੇ ਹਨ। ਇਹਨਾ ਬਜੁਰਗਾਂ ਦੀ ਬਾਕੀ ਦੀ ਜਿੰਦਗੀ ਨਾਮ-ਸਿਮਰਨ ਕਰਨ ਅਤੇ ਬੋਹੜਾਂ ਦੇ ਥੱਲੇ ਤਾਸ਼ ਖੇਡਦਿਆਂ ਗੁਜਰਦੀ ਹੈ। ਆਪਣੇ ਦਿਨ ਦਾ ਜਿਆਦਾ ਸਮਾਂ ਉਹ ਪਿੰਡ ਦੇ ਬੋਹੜਾਂ ਥੱਲੇ ਬੈਠ ਕੇ ਗੁਜਾਰਦੇ ਹਨ, ਜਿੱਥੇ ਉਹਨਾ ਦੇ ਹੋਰ ਵੀ ਹਾਣੀ ਆਂ ਜੁੜਦੇ ਹਨ। ਫਿਰ ਗੱਲਾਬਾਤਾਂ ਦਾ ਇਹੋ ਜਿਹਾ ਦੋਰ ਸੁਰੂ ਹੁੰਦਾ ਹੈ, ਜੋ ਸ਼ਾਮ ਤਕ ਖ਼ਤਮ ਹੀ ਨਹੀ ਹੁੰਦਾ। ਰਾਜਨੀਤੀ, ਸ਼ਭਿਆਚਾਰ, ਆਧੁਨਿਕਤਾਂ, ਪੁਰਾਣੇ ਸਮੇਂ, ਪਿੰਡ ਦੀਆ ਘਟਨਾਵਾਂ ਆਦਿ ਬਾਰੇ ਗੱਲਾਂ, ਬੋਹੜਾਂ ਥੱਲੇ ਬੈਠੇ ਇਹਨਾ ਬਜੁਰਗਾਂ
ਕੋਲੋ ਸੁਣੀਆਂ ਜਾ ਸਕਦੀਆ ਹਨ। ਕੁਝ ਬਜੁਰਗ ਤਾਸ਼ ਖੇਡਣ ਵਿੱਚ ਮਗਨ ਹੁੰਦੇ ਹਨ, ਜਿਹੜੇ ਲੜ ਪੈਣ ਵਾਲਿਆ ਵਾਗ, ਖੂਬ ਰੋਲਾ-ਰੱਪਾਂ ਪਾਉਦੇ ਹਨ। ਇਹਨਾ ਵਿੱਚੋ ਕਈ ਤਾਸ਼ ਦੇ ਮਾਹਿਰ ਬਜੁਰਗਾਂ ਦੀ ਖੇਡ ਨੂੰ ਦੇਖਣ ਦਾ ਬਹੁਤ ਆਨੰਦ ਆਉਦਾ ਹੈ, ਕਿਉਕਿ ਬਾਕੀ ਸਾਰੇ ਉਹਨਾ ਨੂੰ ਹਰਾਉਣ ਲਈ ਖੇਡਦੇ ਹਨ। ਪਿੰਡਾਂ ਦੀਆ ਵੱਖ-ਵੱਖ ਥਾਵਾਂ ਤੇ ਸ਼ਥਾਪਿਤ ਧਰਮਸ਼ਾਲਾ ਵਿੱਚ ਵੀ ਇਹੋ ਜਿਹੀ ਰੋਣਕ ਹੁੰਦੀ ਹੈ। ਹਰੇਕ ਧਰਮਸ਼ਾਲਾ, ਪਿੰਡ ਦੇ ਕਿਸੇਂ ਗੋਤ ਜਾ ਪੱਤੀ ਦੇ ਨਾਲ ਸੰਬੰਧ ਰੱਖਦੀ ਹੈ। ਇਹਨਾ ਧਰਮਸ਼ਾਲਾ ਨੇ, ਪਿੰਡ ਦੀ ਭਾਈਚਾਰਕ ਸਾਂਝ ਨੂੰ ਹੋਰ ਗੂੜਾਂ ਕੀਤਾ ਹੈ, ਕਿਉਕਿ ਇਹ ਸਾਰੇ ਪਿੰਡ ਦਾ ਸਾਝਾਂ ਸਥਾਂਨ ਹੁੰਦੀਆ ਹਨ। ਹਰ ਵਿਅਕਤੀ ਬਿਨਾ ਕਿਸੇ ਭੇਤ-ਭਾਵ ਦੇ, ਇਹਨਾ ਵਿੱਚ ਬੈਠ ਅਤੇ ਆਰਾਮ ਕਰ ਸਕਦਾ ਹੈ। ਪਿੰਡ ਦੇ ਲੋਕ ਕਿਸੇ ਸਾਝੇ ਵਿਚਾਰ ਜਾਂ ਮਸ਼ਲੇ ਲਈ, ਧਰਮਸ਼ਾਲਾ ਵਿੱਚ ਹੀ ਇਕੱਠੇ ਹੁੰਦੇ ਹਨ। ਪਿੰਡ ਦੇ ਸ਼ਕੂਲ ਸਾਡੀ ਜਿੰਦ-ਜਾਨ ਹਨ, ਜਿੱਥੇ ਸਾਨੂੰ ਜਿੰਦਗੀ ਦੇ ਮੁੱਢਲੇ ਵਰਿਆਂ ਵਿੱਚ ਗਿਆਨ ਦੀ ਸਭ ਤੋ ਪਹਿਲੀ ਕਿਰਨ ਨਸ਼ੀਬ ਹੁੰਦੀ ਹੈ, ਜਿੱਥੇ ਸਾਨੂੰ ਪਿੰਡ ਤੋ ਬਾਹਰਲੀ ਦੁਨਿਆਂ ਦਾ ਪਹਿਲੀ ਵਾਰ ਪਤਾ ਲਗਦਾ ਹੈ। ਪਿੰਡ ਦੇ ਸ਼ਕੂਲਾਂ ਵਿੱਚ, ਸਿਰਫ ਅਸੀ ਪਹਿਲਾਂ ਗਿਆਨ ਹੀ ਹਾਸ਼ਲ ਕਰਦੇ, ਬਲਕਿ ਦੋਸਤਾਂ ਨਾਲ ਦੋਸਤੀ ਦਾ ਪਹਿਲਾਂ ਸ਼ਵਾਦ ਅਤੇ ਅਧਿਆਪਕਾਂ ਦੀ ਗਿੱਦੜ-ਕੁੱਟ ਵੀ ਪਹਿਲੀ ਵਾਰ ਮਿਲਦੀ ਹੈ। ਇਸ ਕਰਕੇ ਹੀ, ਇਹਨਾ ਸ਼ਕੂਲਾ ਵਿੱਚ ਪੜਿਆਂ ਹਰ ਇਨਸ਼ਾਨ ਕਿੰਨੀ ਵੀ ਵੱਡੀ ਪਦਵੀ ਉਪਰ ਪਹੁੰਚ ਜਾਵੇ, ਉਹ ਪਿੰਡ ਦੇ ਸ਼ਕੂਲ ਨੂੰ ਕਦੇ ਵੀ ਨਹੀ ਭੁੱਲਦਾਂ। ਸਾਧਾਰਨ ਜਿਹੀ ਇਮਾਰਤ, ਨਿੱਕਾਂ ਜਿਹਾ ਗੇਟ, ਬਹੁਤ ਸਾਰੇ ਰੁੱਖ, ਨਲਕਾਂ, ਕੰਧਾਂ ਤੇ ਬਲੈਕ ਬੋਰਡ ਆਦਿ ਪਿੰਡਾਂ ਦੇ ਸਰਕਾਰੀ ਸ਼ਕੂਲਾਂ ਦੀਆ ਵਿਸ਼ੇਸਤਾਵਾਂ ਹਨ। ਪਿੰਡ ਦੇ ਸ਼ਕੂਲਾਂ ਦੇ ਵਿਚ ਪੜਾਈ ਕਰਦਿਆਂ, ਫੱਟੀ ਪੋਚਣ, ਪੂਰਨੇ ਪਾਉਣ, ਕਲਮ ਨਾਲ ਲਿਖਣਾਂ, ਝੋਲੇ ਚੁੱਕਣੇ, ਬੋਰੀਆਂ ਤੇ ਬੈਠਣ ਆਦਿ ਦਾ ਢੰਗ ਸ਼ਹਿਜੇ ਹੀ ਆਂ ਜਾਦਾਂ ਹੈ। ਇਹਨਾ ਸ਼ਕੂਲਾਂ ਦੇ ਵਿੱਚ ਪੜਾਈ ਦੋਰਾਨ ਬਤਾਇਆਂ ਬਚਪਨ, ਬੜਾਂ ਹੀ ਯਾਦਗਾਰ ਬਣ ਜਾਦਾਂ ਹੈ। ਜਿਹੜਾਂ ਕੋਈ ਬਹੁਤ ਦੇਰ ਬਾਅਦ ਆਪਣੇ ਪਿੰਡ ਆਉਦਾ ਹੈ, ਤਾਂ ਉਹ ਆਪਣੇ ਪਿੰਡ ਦੇ ਪਹਿਲੀ ਵਾਲੇ ਸ਼ਕੂਲ ਨੂੰ ਦੇਖਣਾ ਨਹੀ ਭੁੱਲਦਾਂ, ਜਿਸ ਨਾਲ ਉਸ ਦੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੁੰਦੀਆ ਹਨ। ਸਾਡੇ ਪਿੰਡਾ ਦੇ ਸ਼ਕੂਲਾਂ ਨੇ, ਹਰ ਪੜਨ ਵਾਲੇ ਦੇ ਬਚਪਨ ਨੂੰ ਵੀ ਸਾਭ ਕੇ ਰੱਖਿਆ ਹੈ, ਜਿਸ ਨੂੰ ਕਿਸੇ ਸਮੇ ਵੀ ਤਾਜਾਂ ਕੀਤਾਂ ਜਾ ਸਕਦਾਂ ਹੈ। ਪਿੰਡਾਂ ਦੇ ਵਿੱਚ ਸ਼ਥਾਪਿਤ ਗੁਰੂਦੁਆਰਿਆਂ ਨੇ ਵੀ ਪਿੰਡ ਵਾਸ਼ੀਆਂ ਦੀ ਜਿੰਦਗੀ ਨੂੰ ਇੱਕ ਨਵੀ ਸੇਧ ਦਿੱਤੀ ਹੈ। ਇਹਨਾ ਵਿੱਚ ਹੁੰਦੀ ਭਜ਼ਨ-ਬੰਦਗੀ ਨੇ, ਪਿੰਡ ਦੇ ਹਰ ਵਰਗ ਦੇ ਜੀਵਨ ਉਪਰ ਕਾਫ਼ੀ ਅਸ਼ਰ ਪਾਇਆਂ ਹੈ। ਸ਼ਵੇਰ ਦੀ ਸੁਰੂਆਤ ਬੰਦਗੀ ਨਾਲ ਹੋਣ ਕਰਕੇ, ਹਰ ਇੱਕ ਦਾ ਦਿਨ ਵਧੀਆਂ ਬੀਤਦਾਂ ਹੈ। ਪਿੰਡਾਂ ਦੇ ਜਿਆਦਾਤਰ ਬਜੁਰਗ ਸੁਭਾਂ-ਸ਼ਾਮ ਗੁਰੂਦੁਆਰੇ ਜਾਣਾ ਨਹੀ ਭੁੱਲਦੇ ਕਿਉਕਿ ਇਹਨਾ ਤੋ ਬਿਨਾਂ, ਉਹਨਾ ਨੂੰ ਜਿੰਦਗੀ ਅਧੂਰੀ ਲੱਗਦੀ ਹੈ। ਪਿੰਡ ਵਿੱਚ ਕੋਈ ਮਹੱਤਵਪੂਰਨ ਸੂਚਨਾਂ ਦੇਣੀ ਹੋਵੇ ਜਾਂ ਕੋਈ ਧਾਰਮਿਕ ਸਮਾਗਮ ਹੋਵੇ, ਤਾਂ ਗੁਰੂਦੁਆਰਿਆਂ ਦੇ ਸਪੀਕਰਾਂ ਰਾਹੀ, ਇਸ ਦੀ ਜਾਣਕਾਰੀ ਪਿੰਡ ਦੇ ਹਰ ਕੋਨੇ ਤਕ ਪਹੁੰਚਾਂ ਦਿੱਤੀ ਜਾਦੀ ਹੈ। ਪਿੰਡ ਦੇ ਲੋਕ, ਇਹਨਾ ਗੁਰੂਦੁਆਰਿਆਂ ਦੇ ਲਈ ਆਪਣੀ ਆਮਦਨ ਦੇ ਵਿੱਚੋ ਦਸ਼ਵੰਧ ਜਰੂਰ ਕੱਢਦੇ ਹਨ। ਦਸ਼ਵੰਧ ਦੇ ਰੂਪ ਵਿੱਚ ਉਹ ਮਾਇਆਂ, ਅਨਾਜ, ਰਸ਼ਦਾਂ, ਕੱਪੜਾਂ ਆਦਿ ਕਰਕੇ ਦਾਨ ਕਰਦੇ ਹਨ। ਹਰ ਸੰਗਰਾਦ ਜਾਂ ਪੁੰਨਿਆਂ ਵਾਲੇ ਦਿਨ ਪਿੰਡ ਦੇ ਗੁਰੂਦੁਆਰਿਆਂ ਦੇ ਵਿੱਚ ਪਾਠ ਦੇ ਭੋਗ ਪਾਏ ਜਾਦੇ ਹਨ, ਜਿੱਥੇ ਕਿ ਪਿੰਡ ਵਾਲਿਆਂ ਦਾ ਭਾਰੀ ਇਕੱਠ ਹੁੰਦਾਂ ਹੈ। ਪਿੰਡਾਂ ਦੇ ਵਿੱਚ ਗੁਰੂਦੁਆਰਿਆਂ ਦੀ ਗਿਣਤੀ ਵੱਖਰੀ-ਵੱਖਰੀ ਹੈ। ਜਿਹੜੇ ਪਿੰਡ ਛੋਟੇ ਹਨ, ਉਹਨਾਂ ਵਿੱਚ ਇੱਕ-ਇੱਕ ਗੁਰੂਦੁਆਰਾਂ ਹੈ ਅਤੇ ਜਿਹੜੇ ਪਿੰਡ ਵੱਡੇ ਹਨ, ਉੱਥੇ ਗੁਰੂਦੁਆਰਿਆਂ ਦੀ ਗਿਣਤੀ ਜਿਆਦਾ ਹੈ। ਕੁਝ ਪਿੰਡਾਂ ਦੇ ਵਿੱਚ ਮੰਦਰ ਅਤੇ ਮਸ਼ਜਿਦਾਂ ਵੀ ਸ਼ਥਾਪਿਤ ਹਨ। ਪਿੰਡ ਦੇ ਲੋਕ, ਇਹਨਾ ਦਾ ਵੀ ਪੂਰਾਂ ਆਦਰ-ਸ਼ਤਿਕਾਰ ਕਰਦੇ ਹਨ। ਪਿੰਡਾਂ ਨੇ ਪੁਰਾਤਨ ਪੰਜਾਬ ਦੀਆਂ ਬਹੁਤ ਸ਼ਾਰੀਆਂ ਯਾਦਗਾਰਾਂ ਨੂੰ ਵੀ ਸ਼ਾਭ ਕੇ ਰੱਖਿਆਂ ਹੋਇਆਂ ਹੈ। ਪੁਰਾਣੇ ਖੂਹ ਅੱਜ ਵੀ ਪਿੰਡਾਂ ਦੇ ਵਿੱਚ ਸ਼ਥਿਤ ਹਨ, ਜਿੰਨਾ ਵਿੱਚੋ ਕੁਝ ਨੂੰ ਪਿੰਡ ਵਾਸ਼ੀਆਂ ਨੇ ਨਵਾਂ ਰੂਪ ਦੇ ਕੇ, ਦੁਬਾਰਾ ਜਿਊਦਾਂ ਕਰ ਦਿੱਤਾ ਹੈ। ਇਹਨਾਂ ਪੁਰਾਣੇ ਖੂਹਾਂ ਨੂੰ ਵੇਖ ਕੇ ਇੰਜ ਲਗਦਾ ਹੈ, ਜਿਵੇ ਇਹ ਹੁਣ ਵੀ ਉਹਨਾ ਬਲਦਾਂ ਨੂੰ ਉਡੀਕਦੇ ਹੋਣ, ਜਿਹੜੇ ਕਦੇ ਇਹਨਾ ਦੀਆਂ ਟਿੰਡਾਂ ਨੂੰ ਗੇੜਦੇ ਹੁੰਦੇ ਸਨ।
ਇਹ ਖੂਹ, ਪਿੰਡ ਦੇ ਵਸ਼ਨੀਕਾਂ ਦੇ ਸਿੰਚਾਈ ਅਤੇ ਪਾਣੀ ਦੀ ਹੋਰ ਵਰਤੋ ਦੇ ਸ਼ਾਧਨ ਸਨ, ਜਿਸ ਕਰਕੇ ਪਿੰਡਾਂ ਵਾਲਿਆ ਦੇ ਲਈ, ਇਹ ਬਹੁਤ ਮਹੱਤਵ ਰੱਖਦੇ ਸਨ। ਅੱਜ ਇਹ ਪੁਰਾਤਨ ਸਮੇ ਦੀ ਮਿੱਠੀ ਯਾਦ ਹਨ। ਇਸ ਤੋ ਇਲਾਵਾ ਪਿੰਡਾਂ ਦੇ ਵਿੱਚ ਹੋਰ ਬਹੁਤ ਸਾਰੀਆਂ ਪੁਰਾਤਨ ਇਮਾਰਤਾਂ ਸਥਿਤ ਹਨ, ਜਿੰਨਾਂ ਤੋ ਪੁਰਾਣੇ ‘ਪੰਜਾਬ’ ਦੇ ਇਤਿਹਾਸ਼ ਬਾਰੇ ਜਾਣਕਾਰੀ ਮਿਲਦੀ ਹੈ। ਕਿਸੇ ਵੇਲੇ ਰਾਜਿਆਂ ਦੇ ਅਧੀਨ ਰਹੇ ਕੁਝ ਪਿੰਡਾਂ ਵਿੱਚ, ਅੱਜ ਵੀ ਉਹਨਾਂ ਦੁਆਰਾ ਬਣਾਈਆਂ ਗਈਆਂ ਮਹਿਲਨੁਮਾਂ ਇਮਾਰਤਾਂ ਦੇ ਕੁਝ ਅੰਸ਼ ਮੋਜੂਦ ਹਨ, ਜਿੰਨਾਂ ਤੋ ਸਾਨੂੰ ਉਹਨਾ ਦੇ ਜੀਵਨ ਅਤੇ ਰਹਿਣ-ਸਹਿਣ ਬਾਰੇ ਜਾਣਕਾਰੀ ਮਿਲਦੀ ਹੈ। ਨਿੱਕੀਆ-ਨਿੱਕੀਆ ਇੱਟਾਂ ਨਾਲ ਬਣੀਆਂ ਹੋਣ ਕਰਕੇ ਇਹ ਇਮਾਰਤਾਂ, ਆਧੁਨਿਕ ਇਮਾਰਤਾਂ ਨਾਲੋ ਵੱਖਰੀਆਂ ਨਜਰ ਆਉਦੀਆਂ ਹਨ। ਇਹਨਾ ਨੂੰ ਰੀਝ ਨਾਲ ਤੱਕਣ ਤੇ, ਉਹੀ ਪੁਰਾਣੇ ਵੇਲੇ ਮੁੜ ਅੱਖਾਂ ਮੂਹਰੇ ਆਂ ਜਾਦੇ ਹਨ। ਪਿੰਡਾਂ ਵਿੱਚ ਇਹਨਾਂ ਯਾਦਗਾਰਾਂ ਦਾ ਅੱਜ ਵੀ ਵਜੂਦ ਕਾਇਮ ਹੋਣ ਦਾ ਕਾਰਨ, ਪਿੰਡ ਦੇ ਲੋਕਾਂ ਦਾ ਇਹਨਾਂ ਨਾਲ ਪਿਆਰ ਹੈ। ਅੰਤ ਵਿੱਚ ਇਹ ਕਿਹਾ ਜਾ ਸਕਦਾ ਹੈ, ਕਿ ਇਹ ਪਿੰਡ ‘ਪੰਜਾਬ’ ਦਾ ਦਿਲ ਹਨ, ਜਿਹਨਾ ਕਰਕੇ ‘ਪੰਜਾਬ’ ਅਤੇ ‘ਪੰਜਾਬੀਅਤ’ ਹੁਣ ਵੀ ਜਿਊਦੀ ਹੈ। ਇਹਨਾ ਨੇ ਸਾਨੂੰ ਸਖਾਇਆਂ ਹੈ ਕਿ ਕਿਵੇ ਆਪਣੀਆਂ ਵਿਰਾਸ਼ਤਾ ਨੂੰ ਸਾਭਿਆਂ ਜਾ ਸਕਦਾ ਹੈ। ਪਿੰਡਾਂ ਦੇ ਵਿੱਚ ਰਹਿ ਕੇ ਅਤੇ ਵਿਚਰ ਕੇ ਹੀ ਪਤਾਂ ਲਗਦਾ ਹੈ, ਕਿ ਸਾਡੇ ਸਭਿਆਚਾਰ ਦੀਆ ਜੜਾਂ ਕਿੰਨੀਆ ਡੂੰਘੀਆਂ ਹਨ। ਜਿਸ ਨੇ ਪਿੰਡ ਨਹੀ ਵੇਖਿਆਂ, ਉਸ ਨੂੰ ਨਹੀ ਪਤਾ ਹੋਵੇਗਾ ਕਿ ‘ਪੰਜਾਬ’ ਕਿਸ ਨੂੰ ਕਹਿੰਦੇ ਹਨ। ਪਿੰਡਾਂ ਨੇ ਸਾਨੂੰ ਰਿਸਤੇ-ਨਾਤਿਆਂ ਵਿੱਚ ਵਿਚਰਨ ਦੀ ਜਾਚ ਸਿਖਾਈ ਹੈ ਅਤੇ ਹੋਰ ਬਹੁਤ ਸਾਰੇ ਵਖਰੇਵੇਆਂ ਨੂੰ ਇੱਕ ਮਾਲਾਂ ਦੇ ਵਿੱਚ ਪਰੋਇਆ ਹੈ। ਪਿੰਡਾਂ ਨੇ ਆਪਸੀ ਸਾਝਾਂ ਨੂੰ ਹੋਰ ਗੂੜਾਂ ਕੀਤਾ ਹੈ, ਜਿਸ ਨਾਲ ਸਾਡੇ ਰਿਸ਼ਤੇ ਸਦੀਵੀ ਨਿਬਣ ਯੋਗ ਹੋਏ ਹਨ ਅਤੇ ਜਿਹੜੇ ਅੱਜ ਵੀ ਪੂਰੀ ਤਰਾਂ ਉਵੇ ਹੀ ਕਾਇਮ ਹਨ। ਪਿੰਡਾਂ ਨੇ ਉਹ ਮਿਹਨਤੀ ਅਤੇ ਸ਼ਿਰੜੀ ਪੁੱਤ ਵੀ ਪੈਦਾ ਕੀਤੇ ਹਨ, ਜਿਹਨਾ ਨੇ ਪੰਜਾਬ ਦੀ ਧਰਤੀ ਤੇ ਹਲ ਚਲਾਂ ਕੇ, ਇਸ ਨੂੰ ਸੋਨੇ ਦੀ ਚਿੜੀ ਬਣਾ ਦਿੱਤਾ, ਜਿਸ ਕਰਕੇ ‘ਪੰਜਾਬ’ ਅੱਜ ਵੀ ਦੇਸ਼ ਦਾ ਅੰਨਦਾਤਾਂ ਕਹਾਉਦਾ ਹੈ। ਜਦੋ ਕਦੇ ਵੀ ਪੰਜਾਬ ਦੀ ਅਣਖ਼ ਦੀ ਗੱਲ ਤੁਰੀ ਹੈ, ਤਾਂ ਵੀ ਇਸਦੇ ਪਿੰਡ ਹਮੇਸ਼ਾ ਹਿੱਕ ਤਾਣ ਕੇ ਖ਼ਲੋਦੇ ਰਹੇ ਅਤੇ ਹਮੇਸ਼ਾ ‘ਪੰਜਾਬੀਅਤ’ ਦੀ ਰਾਖ਼ੀ ਕਰਦੇ ਰਹੇ। ਇਸ ਲਈ ਸਾਡੇ ਇਹ ਪਿੰਡ, ‘ਪੰਜਾਬ’ ਦੇ ਉਹ ਥੰਮ ਹਨ, ਜਿੰਨਾ ਦੇ ਸ਼ਹਾਰੇ ਸਾਰੀ ‘ਪੰਜਾਬੀਅਤ’ ਖੜੀ ਹੈ। ਅਸੀ ਆਸ਼ ਕਰਦੇ ਹਾਂ, ਕਿ ਇਹ ਥੰਮ ਕਦੇ ਵੀ ਨਹੀ ਡਿੱਗਣਗੇ ਅਤੇ ਇਹ ਹਮੇਸਾਂ ‘ਪੰਜਾਬ’ ਅਤੇ ‘ਪੰਜਾਬੀਅਤ’ ਦੇ ਪਹਿਰੇਦਾਰ ਬਣੇ ਰਹਿਣਗੇ।
By - ਐਂਡਵੋਕੇਟ ਉਂਕਾਰ ਸਿੰਘ ਭਲੂਰ, ਪਿੰਡ-ਭਲੂਰ, ਜਿਲਾਂ-ਮੋਗਾ, ਪੰਜਾਬ (ਭਾਰਤ)-151207
Tuesday, 18 September 2012
ਪੰਜਾਬ ਦੇ ਸ਼ਹਿਰਾ ਦੀ ਗੱਲ
ਪੰਜਾਬ ਦੇ ਸ਼ਹਿਰਾ ਦੇ ਵੀ ਆਪਣੇ ਰੰਗ ਨੇ, ਜਿੰਨਾ ਵਿੱਚ ਬਹੁਤ ਵੱਡੀ ਰੋਣਕ ਵਸਦੀ ਹੈ। ਜਦੋ ਕਦੇ ਵੀ ਪਿੰਡ ਰਹਿ ਕੇ ਮਨ ਉਦਾਸ ਹੋ ਜਾਦਾ ਹੈ ਤਾ ਸ਼ਹਿਰ ਆਉਣ ਨੂੰ ਦਿਲ ਕਰਦਾ ਹੈ। ਇੱਥੇ ਆ ਕੇ ਲਗਦਾ ਹੈ ਜਿਵੇ ਅਸੀ ਛੱਪੜ ਵਿੱਚੋ ਨਿਕਲ ਕੇ, ਸਮੁੰਦਰ ਵਿੱਚ ਆ ਗਏ ਹੋਈਏ। ਸਾਡੇ ਜੀਵਨ ਦੇ ਅੱਧੇ ਚਾਂਅ, ਸਾਡੇ ਸ਼ਹਿਰਾ ਦੇ ਵਿੱਚ ਵਸਦੇ ਹਨ। ਇਹ ਸ਼ਹਿਰ ਰੋਜਾਨਾ ਲੱਗਦੇ ਮੇਲਿਆ ਦੀ ਤਰਾ ਹਨ ਜੋ ਕਦੇ ਵੀ ਖ਼ਤਮ ਨਹੀ ਹੁੰਦੇ। ਇਹਨਾ ਦਾ ਇਹ ਮਾਹੋਲ ਸਾਨੂੰ ਆਪਣੇ ਵਲ ਖਿੱਚਦਾ ਹੈ। ਇਹਨਾ ਸ਼ਹਿਰਾ ਨੇ ਹਰ ਇੱਕ ਪੰਜਾਬੀ ਦੀ ਜਿੰਦਗੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ ਅਤੇ ਪਿੰਡਾ ਵਿੱਚ ਰਹਿਣ ਵਾਲੇ ਲੋਕਾ ਨੂੰ ਜਿਉਣ ਦਾ ਸਲੀਕਾ ਸਖਾਇਆ ਹੈ। ਉਹਨਾ ਦੇ ਜੀਵਨ ਪੱਧਰ ਨੂੰ ਉੱਚਾ ਕੀਤਾ ਹੈ। ਜਦੋ ਕਦੇ ਅਸੀ ਸ਼ਹਿਰ ਆਉਦੇ ਹਾ ਤਾ ਸਾਡੀਆ ਪਿੰਡ ਵਾਲੀਆ ਗੱਲਾਂ ਪਿੰਡ ਹੀ ਰਹਿ ਜਾਦੀਆ ਹਨ ਅਤੇ ਨਵੇ ਵਿਚਾਰ ਸਾਡੀ ਝੋਲੀ ਆ ਡਿੱਗਦੇ ਹਨ। ਜਿਹੜੇ ਸ਼ਹਿਰ ਬਹੁਤ ਘੱਟ ਆਉਦੇ ਹਨ, ਉਹ ਸ਼ਹਿਰ ਆ ਕੇ ਬੜੀ ਹੈਰਾਨੀ ਨਾਲ ਤੱਕਦੇ ਹਨ ਪਰ ਸਾਡਾ ਸ਼ਹਿਰਾ ਤੋ ਬਿਨਾ ਗੁਜਾਰਾ ਨਹੀ ਹੈ ਕਿਉਕਿ ਸਾਡੇ ਪਿੰਡਾ ਤੇ ਸ਼ਹਿਰਾ ਦਾ ਰਿਸਤਾ, ਭਰਾਵਾ ਵਰਗਾ ਹੈ ਜੋ ਹਮੇਸਾ ਰਸ਼ਤਿਆ ਦੇ ਰਾਹੀ ਜੁੜਿਆ ਰਿਹਾ ਹੈ। ਇਹ ਧੁਰ ਅੰਦਰੋ ਇੱਕ ਹਨ ਅਤੇ ਇਹਨਾ ਦੀ ਇੱਕ-ਦੂਜੇ ਲਈ ਬਹੁਤ ਮਹੱਤਤਾ ਹੈ। ਪੰਜਾਬ ਦੇ ਪਿੰਡਾ ਦੀ ਆਬਾਦੀ ਨੇ ਸ਼ਹਿਰਾ ਦੀ ਰੋਣਕ ਨੂੰ ਵਧਾਇਆ ਹੈ ਅਤੇ ਪੰਜਾਬ ਦੇ ਸ਼ਹਿਰਾ ਦੀ ਤਰਜ ਤੇ ਪਿੰਡਾ ਦਾ ਵਿਕਾਸ ਹੋਇਆ ਹੈ। ਅਸੀ ਸਭ ਤੋ ਜਿਆਦਾ ਆਪਣੇ ਪਿੰਡ ਦੇ ਨੇੜਲੇ ਅਤੇ ਆਪਣੇ ਪਿਆਰਿਆਂ ਦੇ ਸ਼ਹਿਰ ਜਾਦੇ ਹਾ।ਪੰਜਾਬ ਦੇ ਸ਼ਹਿਰਾ ਵਿੱਚ ਆਵਾਜਾਈ ਦੇ ਸਾਧਨਾ ਦੀ ਭਰਮਾਰ ਹੈ ਅਤੇ ਜਿੰਦਗੀ ਦੋ ਪਹੀਆ ਅਤੇ ਚਾਰ ਪਹੀਆ ਤੇ ਚਲਦੀ ਨਜਰ ਆਉਦੀ ਹੈ। ਸ਼ਹਿਰ ਦੇ ਕਿਸੇ ਫੁੱਟਪਾਥ ਤੇ ਤੁਰਿਆ ਜਾਦਾ ਇਕੱਲਾ ਵਿਅਕਤੀ ਗੁਆਚਿਆ ਹੋਇਆ ਨਜਰ ਆਉਦਾ ਹੈ। ਪਹਿਲਾ ਨਾਲੋ ਸ਼ਹਿਰਾ ਵਿੱਚ ਆਵਾਜਾਈ ਦੇ ਸਾਧਨਾ ਬਹੁਤ ਵਾਧਾ ਹੋਇਆ ਹੈ, ਜਿਸ ਕਰਕੇ ਹੁਣ ਸ਼ਹਿਰਾ ਵਿੱਚ ਪੈਦਲ ਤੁਰਨਾ ਆਸਾਨ ਨਹੀ ਰਿਹਾ। ਪੰਜਾਬ ਦੇ ਸ਼ਹਿਰਾ ਵਿੱਚ ਹਰ ਕਿਸਮ ਦੇ ਆਵਾਜਾਈ ਦੇ ਸਾਧਨ ਹਨ, ਜਿਹਨਾ ਨੇ ਸ਼ਹਿਰਾ ਦੀ ਜਿੰਦਗੀ ਨੂੰ ਨਵੀ ਰਫਤਾਰ ਦਿੱਤੀ ਹੈ।
ਜਨਸੰਖਿਆ ਦੇ ਵਧਣ ਨਾਲ ਹੁਣ ਸ਼ਹਿਰਾ ਦੀਆ ਸੜਕਾਂ ਨੂੰ ਇੱਕ ਪਲ ਦਾ ਆਰਾਮ ਵੀ ਨਹੀ ਮਿਲਦਾ। ਹੁਣ ਪੁਲਸ ਲਈ ਟਰੈਫਿਕ ਨੂੰ ਸੰਭਲਣਾ ਆਸਾਨ ਨਹੀ ਰਿਹਾ। ਪਹਿਲੇ ਸਮਿਆਂ ਦੇ ਵੇਲੇ, ਸ਼ਹਿਰਾ ਦੇ ਵਿੱਚ ਵਿਹਲ ਹੁੰਦੀ ਸੀ। ਪਹਿਲਾ ਦੇ ਸਹਿਰ ਆਧੁਨਿਕ ਪਿੰਡਾ ਵਰਗੇ ਹੁੰਦੇ ਸਨ ਅਤੇ ਉਸ ਸਮੇ ਥੋੜੀਆ-ਬਹੁਤ ਕਾਰਾ ਤੋ ਇਲਾਵਾ ਸਿਰਫ਼ ਤਾਗੇ ਚਲਦੇ ਹੁੰਦੇ ਸਨ। ਅੱਜ ਦੇ ਸਮੇ ਵਿੱਚ ਹਰ ਕਿਸਮ ਦੇ ਸਾਧਨ ਪੰਜਾਬ ਦੇ ਸ਼ਹਿਰਾ ਦੀਆ ਸੜਕਾਂ ਤੇ ਚਲਦੇ ਨਜਰ ਆਉਦੇ ਹਨ। ਇਹਨਾ ਦੇ ਵਿੱਚ ਮੁੱਖ ਤੋਰ ਤੇ ਬੱਸਾ, ਕਾਰਾਂ, ਜੀਪਾਂ, ਟੈਪੂ, ਮੋਟਰ-ਸਾਈਕਲ, ਰਿਕਸ਼ੇ ਆਦਿ ਸਾਧਨ ਸਾਮਲ ਹੁੰਦੇ ਹਨ ਅਤੇ ਇਹਨਾ ਵਿੱਚ ਸਭ ਤੋ ਜਿਆਦਾ ਗਿਣਤੀ ਬੱਸਾਂ ਅਤੇ ਕਾਰਾਂ ਦੀ ਹੈ। ਸ਼ਹਿਰਾ ਦੇ ਹਰ ਪਾਸੇ ਹਾਰਨ ਦੀਆ ਆਵਾਜਾ ਦੀ ਗੂੰਜ ਸੁਣਾਈ ਦਿੰਦੀ ਹੈ। ਇਹਨਾ ਆਵਾਜਾਈ ਦੇ ਸਾਧਨਾ ਨੇ ਪਿੰਡਾ ਅਤੇ ਸ਼ਹਿਰਾ ਦੇ ਫ਼ਾਸਲੇ ਨੂੰ ਨਾ-ਮਾਤਰ ਕਰ ਦਿੱਤਾ ਹੈ ਅਤੇ ਸਾਡੇ ਪਿੰਡ ਤੋ ਸ਼ਹਿਰ ਜਾਣ ਦੇ ਮੋਕਿਆ ਦੇ ਵਿੱਚ ਵਾਧਾ ਕੀਤਾ ਹੈ। ਪੰਜਾਬ ਦੇ ਸ਼ਹਿਰਾ ਦਾ ਰਹਿਣ-ਸਹਿਣ ਬੜਾ ਹੀ ਗੁੰਝਲਦਾਰ ਹੈ। ਪਿਛਲੇ ਕੁਝ ਸਾਲਾ ਤੋ ਸ਼ਹਿਰਾ ਦੀ ਵਸੋ ਵਿੱਚ ਬਹੁਤ ਜਿਆਦਾ ਵਾਧਾ ਹੋਇਆ ਹੈ, ਜਿਸ ਕਰਕੇ ਹੁਣ ਸ਼ਹਿਰ ਦੀਆ ਕਲੋਨੀਆਂ ਵਿੱਚ ਕਿਸੇ ਦਾ ਘਰ ਲੱਭਣਾ ਸੋਖਾ ਨਹੀ ਰਿਹਾ। ਸ਼ਹਿਰ ਵਿੱਚ ਵਸਣ ਹਰ ਇੱਕ ਪਰਿਵਾਰ ਲਈ ਆਪਣੇ ਘਰ ਦੇ ਬੂਹੇ ਅੱਗੇ ਬੋਰਡ ਲਗਾਉਣਾ ਜਰੂਰੀ ਹੋ ਗਿਆ ਹੈ। ਸ਼ਹਿਰ ਦੇ ਵਿਚਕਾਰ ਰਹਿਣ ਵਾਲੇ ਲੋਕਾ ਦਾ ਜੀਵਨ ਬੜਾ ਹੀ ਰੋਲੇ-ਰੱਪੇ ਵਾਲਾ ਹੈ ਕਿਉਕਿ ਕੰਨ-ਪਾੜਵੀ ਆਵਾਜ ਹਮੇਸਾ ਉਹਨਾ ਦੇ ਬੂਹੇ ਦਸ਼ਤਕ ਦਿੰਦੀ ਰਹਿੰਦੀ ਹੈ। ਇਹਨਾ ਦੇ ਘਰਾਂ ਵਿੱਚ ਘੱਟ ਜਗਾਂ ਹੋਣ ਕਰਕੇ, ਖੁੱਲੇ ਵਿਹੜੇ ਵਿੱਚ ਰਹਿਣ ਵਾਲੇ ਵਿਅਕਤੀ ਦਾ ਦਮ ਘੁੱਟਦਾ ਹੈ ਅਤੇ ਹਮੇਸਾ ਛੱਤਾਂ ਨਾਲ ਘਿਰੇ ਹੋਣ ਕਰਕੇ, ਇਹਨਾ ਵਿੱਚੋ ਰਾਤਾਂ ਨੂੰ ਤਾਰੇ ਦੇਖਣੇ ਘੱਟ ਹੀ ਨਸ਼ੀਬ ਹੁੰਦੇ ਹਨ। ਕੁਦਰਤ ਦੇ ਬਹੁਤ ਸਾਰੇ ਬਾਹਰੀ ਮੋਸਮੀ ਰੰਗਾ ਦਾ ਇਹਨਾ ਘਰਾਂ ਦੇ ਅੰਦਰਲੇ ਮਾਹੋਲ ਉਪਰ ਕੋਈ ਬਹੁਤਾ ਪਰਭਾਵ ਨਹੀ ਪੈਦਾ ਹੈ ਅਤੇ ਬਹੁਤੇ ਸ਼ਹਿਰ ਵਾਸੀਆ ਦੇ ਘਰਾਂ ਦੇ ਵਿਹੜੇ ਵਿੱਚ ਸੂਰਜ ਦੀ ਧੁੱਪ ਘੱਟ ਹੀ ਦਸ਼ਤਕ ਦਿੰਦੀ ਹੈ। ਪੰਜਾਬ ਦੇ ਸ਼ਹਿਰਾ ਵਿੱਚ ਵਸਣ ਵਾਲੇ ਲੋਕਾ ਦੀਆ ਜਾਤੀਆਂ ਦੇ ਤੋਰ ਤੇ ਬਹੁਤ ਸਾਰੀਆ ਵੰਨਗੀਆ ਹਨ। ਇਹਨਾ ਵਿੱਚ ਬਹੁਤੀ ਗਿਣਤੀ ਸ਼ੇਠ ਲੋਕਾ ਦੀ ਹੈ ਅਤੇ ਇਸ ਤੋ ਬਾਅਦ ਜੱਟ-ਜਿਵੀਦਾਰ ਆਉਦੇ ਹਨ, ਜਿੰਨਾ ਨੇ ਵੱਖ-ਵੱਖ ਪਿੰਡਾ ਤੋ ਆ ਕੇ ਸ਼ਹਿਰਾ ਵਿੱਚ ਆ ਕੇ ਆਪਣਾ ਰਹਿਣ-ਬਸ਼ੇਰਾ ਬਣਾਇਆ ਹੈ। ਇਹਨਾ ਤੋ ਬਾਅਦ ਕੁਝ ਨੀਵੀਆਂ ਜਾਤੀਆਂ ਆਉਦੀਆ ਹਨ, ਜਿਹੜੀਆ ਨਿੱਕੀਆ-ਨਿੱਕੀਆ ਬਸ਼ਤੀਆ ਪਾ ਕੇ ਸ਼ਹਿਰੀ ਜੀਵਨ ਦਾ ਹਿੱਸਾ ਬਣੀਆ ਹੋਈਆ ਹਨ। ਇਹਨਾ ਤੋ ਇਲਾਵਾ ਤਰਖ਼ਾਣ, ਪੰਡਿਤ, ਚੁਮਿਆਰ ਆਦਿ ਜਾਤੀਆ ਵੀ ਪੰਜਾਬ ਦੇ ਸ਼ਹਿਰਾ ਦੀਆ ਵਸ਼ਨੀਕ ਹਨ। ਇਹਨਾ ਜਾਤੀਆਂ ਵਿੱਚੋ ਸ਼ੇਠ ਲੋਕਾ ਦੀ ਸ਼ਹਿਰਾ ਵਿੱਚ ਮੁੱਖ ਜਾਤੀ ਹੈ, ਜਿਸ ਦੇ ਦੁਆਰਾ ਸ਼ਹਿਰਾ ਦਾ ਸਾਰਾ ਵਪਾਰ ਚਲਾਇਆ ਜਾਦਾ ਹੈ।
ਇਹਨਾ ਨੇ ਸ਼ਹਿਰਾ ਦੇ ਵਿੱਚ ਬਹੁਤ ਸਾਰੀਆ ਦੁਕਾਨਾ ਦੇ ਰਾਹੀ ਬਹੁਤ ਵੱਡੇ ਬਾਜਾਰ ਸਥਾਪਿਤ ਕੀਤੇ ਹੋਏ ਹਨ, ਜੋ ਪਿੰਡਾ ਤੋ ਆਉਣ ਵਾਲੇ ਲੋਕਾ ਅਤੇ ਸ਼ਹਿਰਾ ਵਿੱਚੋ ਗੁਜਰਨ ਵਾਲੇ ਰਾਹਗੀਰਾਂ ਦੇ ਸਹਾਰੇ ਚਲਦੇ ਹੈ। ਜਿਸ ਤਰਾਂ ਦੀ ਜਿੰਦਗੀ ਇਹਨਾ ਦੁਆਰਾ ਬਤੀਤ ਕੀਤੀ ਜਾਦੀ ਹੈ, ਉਸ ਨੂੰ ਵੇਖ ਕੇ ਲਗਦਾ ਹੈ, ਜਿਵੇ ਪਰਮਾਤਮਾਂ ਨੇ ਇਹਨਾ ਦਾ ਜੀਵਨ ਸਿਰਫ ਸ਼ਹਿਰਾ ਦੇ ਅਨੁਕੂਲ ਬਣਾਇਆ ਹੋਵੇ। ਸ਼ਹਿਰਾ ਦੀ ਇਸ ਜਾਤੀ ਦਾ ਬਹੁਤ ਵੱਡਾ ਹਿੱਸਾ ਸਿਰਫ ਕਮਾਉਣ ਉਪਰ ਆਪਣੀ ਉਮਰ 70% ਹਿੱਸਾ ਖਰਚ ਕਰ ਦਿੰਦਾ ਹੈ, ਜਦਕਿ ਖਰਚਣ ਲਈ ਉਹਨਾ ਕੋਲ ਬਹੁਤਾ ਸਮਾਂ ਨਹੀ ਹੁੰਦਾ। ਸਭ ਤੋ ਜਿਆਦਾ ਉਹ ਆਧੁਨਿਕਤਾਂ ਉਪਰ ਖ਼ਰਚ ਕਰਦੇ ਹਨ। ਸ਼ਹਿਰਾ ਦੀ ਰੋਣਕ, ਇਹਨਾ ਦੁਆਰਾ ਉਸ਼ਾਰੀਆ ਗਈਆ ਦੁਕਾਨਾ ਵਿੱਚ ਵਸਦੀ ਹੈ। ਕਿਸ਼ੇ ਖ਼ਾਸ ਤਿਉਹਾਰ ਤੇ ਕੀਤੀ ਗਈ ਦੁਕਾਨਾ ਦੀ ਸ਼ਜਾਵਟ, ਸ਼ਹਿਰ ਦੀ ਸੁੰਦਰਤਾ ਨੂੰ ਚਾਰ-ਚੰਨ ਲਾ ਦਿੰਦੀ ਹੈ, ਜੋ ਸਾਨੂੰ ਪਿੰਡ ਤੋ ਸ਼ਹਿਰ ਵੱਲ ਖਿੱਚਦੀ ਹੈ। ਸ਼ਹਿਰਾ ਵਿੱਚ ਰਹਿਣ ਵਾਲੇ ਇਸ ਵਰਗ ਦੀ ਜਿੰਦਗੀ, ਬੜੀ ਹੀ ਦੋੜ-ਭੱਜ ਵਾਲੀ ਅਤੇ ਆਮ-ਸਧਾਰਨ ਜੀਵਨ ਤੋ ਅਲੱਗ ਹੁੰਦੀ ਹੈ। ਇਹਨਾ ਦੀ ਸੋਚ ਦਾ ਘੇਰਾ ਬਹੁਤ ਵਿਸ਼ਾਲ ਹੁੰਦਾ ਹੈ ਅਤੇ ਇਹ ਹਾਨੀ ਵਿੱਚੋ ਵੀ ਆਪਣਾ ਲਾਭ ਕਮਾਉਣਾ ਜਾਣਦੇ ਹਨ, ਇਸ ਕਰਕੇ ਸ਼ਹਿਰਾ ਦੇ ਵਿੱਚ ਇਹਨਾ ਦੀ ਸਰਦਾਰੀ ਹੈ। ਪਿੰਡਾ ਦੇ ਵਿੱਚੋ ਆ ਕੇ, ਜੋ ਸ਼ਹਿਰ ਦੇ ਵਸਨੀਕ ਬਣ ਜਾਦੇ ਹਨ, ਉਹ ਵੀ ਇਹਨਾ ਦੀ ਜੀਵਨ-ਸੈਲੀ ਭਾਗ ਬਣ ਜਾਦੇ ਹਨ। ਕੁਝ ਪਿੰਡਾ ਦੇ ਸਾਧਾਰਨ ਲੋਕ ਕਿਸੇ ਖ਼ਰੀਦੋ-ਫਰੋਸਤ ਜਾਂ ਕਿਸੇ ਵਿਸ਼ੇਸ ਕੰਮ ਲਈ ਸ਼ਹਿਰ ਆਉਦੇ-ਜਾਦੇ ਹਨ ਕਿਉਕਿ ਉਹਨਾ ਦੀਆ ਕੁਝ ਲੋੜਾਂ ਉਹਨਾ ਨੂੰ ਸ਼ਹਿਰ ਆਉਣ ਲਈ ਮਜ਼ਬੂਰ ਕਰ ਦਿੰਦੀਆ ਹਨ। ਜਿਆਦਾਤਰ ਪੇਂਡੂਆਂ ਦੇ ਵਾਹੀ-ਖ਼ਾਤੇ ਵੀ ਸ਼ਹਿਰਾ ਵਿੱਚ ਹੀ ਚਲਦੇ ਹੁੰਦੇ ਹਨ, ਜਿਸ ਕਰਕੇ ਹੁਣ ਪਹਿਲਾ ਦੇ ਮੁਕਾਬਲੇ ਉਹਨਾ ਨੂੰ ਜਿਆਦਾ ਵਾਰ ਸ਼ਹਿਰ ਆਉਣਾ ਪੈਦਾ ਹੈ। ਜਦੋ ਵੀ ਕੋਈ ਪੇਂਡੂ ਸ਼ਹਿਰ ਨੂੰ ਆਉਦਾ ਹੈ, ਤਾ ਉਸ ਦੀ ਸਾਦਗੀ ਵੇਖਣ-ਯੋਗ ਹੁੰਦੀ ਹੈ। ਸਾਰੇ ਸ਼ਹਿਰ ਵਿੱਚ ਉਹ ਸਾਰਿਆ ਤੋ ਅਲੱਗ ਦਿਸ਼ਦਾ ਹੈ। ਉਸ ਦੀਆ ਨਜਰਾਂ ਵਿੱਚ ਅਗਿਆਨਤਾਂ ਦਿਖਾਈ ਦਿੰਦੀ ਹੈ, ਕਿਉਕਿ ਸ਼ਹਿਰ ਦੀਆ ਬਹੁਤੀਆ ਥਾਂਵਾਂ ਬਾਰੇ ਉਸ ਨੂੰ ਪਤਾਂ ਨਹੀ ਹੁੰਦਾ। ਇਸ ਤਰਾਂ ਦੀ ਆਗਿਆਨਤਾ ਦਾ ਸ਼ੇਠ ਲੋਕ ਖ਼ੂਬ ਫ਼ਾਇਦਾ ਉਠਾਦੇ ਹਨ ਅਤੇ ਸ਼ਹਿਰਾ ਵਿੱਚ ਸਥਾਪਿਤ ਬਹੁਤ ਸਾਰੀਆ ਨਿੱਜੀ ਕੰਪਨੀਆਂ, ਪੇਂਡੂ ਵਿਅਕਤੀ ਨੂੰ ਜਿਆਦਾਤਰ ਸ਼ਿਕਾਰ ਬਣਾਉਦੀਆ ਹਨ, ਕਿਉਕਿ ਉਸ ਦੀ ਅਨਪੜਤਾਂ ਕਿਸੇ ਚਾਂਲ ਨੂੰ ਸਮਝਣ ਦੇ ਕਾਬਲ ਨਹੀ ਹੁੰਦੀ। ਇਸ ਲਈ ਹੁਣ ਪਿੰਡਾ ਵਾਲਿਆ ਨੂੰ ਸ਼ਹਿਰ ਜਾਣਾ ਮਹਿੰਗਾ ਸੋਂਦਾ ਲੱਗਦਾ ਹੈ। ਪਿੰਡ ਤੋ ਜਾਣ ਵੇਲੇ ਜਿਸ ਗੀਝੇਂ ਜਾ ਝੋਂਲੇ ਵਿੱਚ ਉਹ ਥੋੜੇ ਬਹੁਤ ਪੈਸੇ ਲੈ ਕੇ ਜਾਦੇ ਹਨ, ਉਸ ਨੂੰ ਵਾਰ-ਵਾਰ ਦੇਖਦੇ ਹਨ, ਕਿਉਕਿ ਹੁਣ ਉਹਨਾ ਨੂੰ ਸ਼ਹਿਰਾ ਵਿਚ ਕਿਸੇ ਤੇ ਵਿਸ਼ਵਾਸ ਨਹੀ ਰਿਹਾ। ਉਹ ਸ਼ਹਿਰ ਵਿੱਚ ਪਹੁੰਚਦੇ ਮਗਰੋ ਹਨ, ਪਰ ਉਹਨਾ ਨੂੰ ਘਰ ਮੁੜ ਆਉਣ ਦੀ ਕਾਹਲ ਪਹਿਲਾ ਹੁੰਦੀ ਹੈ। ਹੁਣ ਸ਼ਹਿਰਾ ਦਾ ਮਾਹੋਲ ਪੇਂਡੂ ਵਿਅਕਤੀ ਨੂੰ ਡਰਾਉਦਾ ਹੈ, ਉਹ ਸ਼ਹਿਰ ਆ ਕੇ ਹੀਣਤਾ ਮਹਿਸੂਸ ਕਰਦਾ ਹੈ ਅਤੇ ਉਸ ਨੂੰ ਲੱਗਦਾ ਹੈ ਕਿ ਸ਼ਹਿਰਾ ਦੇ ਵਿੱਚ ਉਸ ਦੀ ਕੋਈ ਥਾਂ ਨਹੀ ਹੈ ਪਰ ਸ਼ਹਿਰ ਆਉਣਾ ਉਸ ਦੀ ਮਜਬੂਰੀ ਹੈ। ਪੰਜਾਬ ਦੇ ਸ਼ਹਿਰਾ ਦੀ ਸਭ ਤੋ ਵੱਡੀ ਖ਼ਾਸੀਅਤ ਇਹ ਹੈ, ਕਿ ਇਹਨਾ ਵਿੱਚ ਵਿੱਦਿਆਂ ਦੇ ਮੰਦਰ ਸਕੂਲ, ਕਾਲਜ ਆਦਿ ਸ਼ਥਾਪਿਤ ਹਨ, ਜਿੰਨਾ ਨੇ ਹਰ ਇੱਕ ਪੰਜਾਬੀ ਦੇ ਜੀਵਨ ਨੂੰ ਗਿਆਨ ਦੇ ਨਾਲ ਭਰਿਆਂ ਹੈ। ਪਿੰਡਾ ਵਿੱਚੋ ਜੋ ਵੀ ਮਹਾਨ ਵਿਅਕਤੀ ਹੋਏ ਹਨ, ਉਹ ਇਹਨਾ ਸ਼ਹਿਰਾ ਵਿੱਚ ਪੜ ਕੇ ਹੋਏ ਹਨ। ਪਹਿਲੇ ਸ਼ਮਿਆ ਦੋਰਾਨ ਬਹੁਤੇ ਪਿੰਡਾ ਵਿੱਚ ਸ਼ਕੂਲ ਨਹੀ ਹੁੰਦੇ ਸਨ ਅਤੇ ਪਿੰਡ ਦੇ ਮੁੰਡੇ-ਕੁੜੀਆਂ ਮੁੱਢਲੀ ਸਿੱਖਿਆਂ ਲਈ ਆਪਣੇ ਪਿੰਡ ਦੇ ਲਾਗਲੇ ਸ਼ਹਿਰ ਵਿੱਚ ਜਾਦੇ ਸਨ। ਉਸ ਸ਼ਮੇ ਸਭ ਤੋ ਪਹਿਲਾਂ ਸਿੱਖਿਆਂ ਸਾਡੇ ਸ਼ਹਿਰਾ ਵਿੱਚ ਆਈ ਸੀ, ਜਿਸ ਨੇ ਬਾਅਦ ਵਿੱਚ ਹੋਲੀ-ਹੋਲੀ ਪਿੰਡਾ ਦੇ ਵਿੱਚ ਪਸ਼ਾਰ ਕੀਤਾ। ਹੁਣ ਸ਼ਹਿਰਾ ਦੀ ਤਰਜ ਤੇ ਪਿੰਡਾ ਤੇ ਕਸ਼ਬਿਆਂ ਵਿੱਚ ਬਹੁਤ ਸਾਰੇ ਸ਼ਕੂਲ ਅਤੇ ਨਿੱਜੀ ਕਾਲਜ ਹੋਦ ਵਿੱਚ ਆਏ ਹਨ। ਸ਼ਹਿਰਾ ਨੇ ਆਪਣੇ ਆਸ਼ਪਾਸ਼ ਦੇ ਇਲਾਕਿਆਂ ਨੂੰ ਸਿੱਖਿਅਤ ਕਰਨ ਦੇ ਨਾਲ-ਨਾਲ, ਉਹਨਾ ਨੂੰ ਵਿਕਾਸ਼ ਦੀਆ ਰਾਹਾ ਤੇ ਵੀ ਤੋਰਿਆ ਹੈ। ਪੁਰਾਣੇ ਪਿੰਡਾ ਦੇ ਬਜੁਰਗ ਜਿਆਦਾਤਰ ਅਨਪੜ ਸਨ, ਕਿਉਕਿ ਉਹਨਾ ਸ਼ਮਿਆਂ ਵਿੱਚ ਆਵਾਜਾਈ ਦੇ ਸਾਧਨ ਘੱਟ ਹੋਣ ਕਰਕੇ, ਉਹ ਸ਼ਹਿਰਾ ਵਿੱਚ ਜਾ ਕੇ ਸਿੱਖਿਆ ਹਾਸਲ ਨਹੀ ਕਰ ਸਕੇ। ਜਿਵੇ-ਜਿਵੇ ਸ਼ਹਿਰਾ ਵਿੱਚ ਆਉਣਾ-ਜਾਣਾ ਵਧਿਆ ਤਾ ਉਹਨਾ ਅਨਪੜ ਬਜੁਰਗਾ ਦੇ ਧੀਆਂ-ਪੁੱਤ ਸ਼ਹਿਰਾ ਵਿੱਚ ਜਾ ਕੇ ਪੜਨ ਲੱਗੇ, ਜਿਹਨਾ ਨੇ ਬਾਅਦ ਵਿੱਚ ਆਪਣੇ ਪਿੰਡਾ ਦੇ ਨਕਸੇ ਬਦਲ ਦਿੱਤੇ। ਜੇਕਰ ਸ਼ਹਿਰ ਨਾ ਹੁੰਦੇ ਤਾ ਅਸੀ ਵੀ ਹੁਣ ਤਕ ਅਨਪੜ ਹੋਣਾ ਸੀ ਕਿਉਕਿ ਸ਼ਹਿਰਾ ਦੇ ਵਿੱਚ ਪਹਿਲਾਂ ਉੱਚ-ਵਰਗ ਆਇਆ ਅਤੇ ਉਸ ਨੇ ਆਪਣੇ ਲਈ ਸਿੱਖਿਆ ਨੂੰ ਜਰੂਰੀ ਸਮਝਿਆ, ਜਿਹੜੀ ਕਿ ਬਾਅਦ ਵਿੱਚ ਹੋਰਾਂ ਲਈ ਵੀ ਜਰੂਰੀ ਬਣ ਗਈ।ਪੰਜਾਬ ਦੇ ਸ਼ਹਿਰਾ ਨੇ ਪੰਜਾਬੀਆ ਨੂੰ ਜੀਣ ਦੀ ਕਲਾਂ ਸਿਖਾਈ ਹੈ ਅਤੇ ਇਹਨਾ ਨੇ ਪਿੰਡਾ ਨੂੰ ਉਗਲ ਫੜ ਕੇ ਵਿਕਾਸ਼ ਦੀਆ ਲੀਹਾਂ ਤੇ ਤੋਰਿਆ ਹੈ। ਜਦੋ ਕਦੇ ਵੀ ਕਿਸੇ ਪਿੰਡ ਦੀ ਤਰੱਕੀ ਦਾ ਜਿਕਰ ਹੁੰਦਾ ਹੈ ਤਾ ਉਸ ਦੇ ਲਾਗਲੇ ਸ਼ਹਿਰ ਦਾ ਜਿਕਰ ਜਰੂਰ ਹੁੰਦਾ ਹੈ। ਪੰਜਾਬ ਦੇ ਕਈ ਵੱਡੇ ਸ਼ਹਿਰਾ ਨੇ ਬਹੁਤ ਤੇਜੀ ਨਾਲ ਵਿਕਾਸ਼ ਕੀਤਾ ਹੈ, ਜਿਸ ਕਰਕੇ ਇਹਨਾ ਨਾਲ ਲਗਦੇ ਇਲਾਕਿਆ ਦਾ ਮੁਹਾਦਰਾਂ ਬਦਲਿਆ ਹੈ। ਪੰਜਾਬ ਦੇ ਛੋਟੇ ਸ਼ਹਿਰ, ਇਹਨਾ ਵੱਡਿਆ ਸ਼ਹਿਰਾ ਦੇ ਕਦਮਾਂ ਤੇ ਚਲ ਕੇ ਅੱਗੇ ਵਧ ਰਹੇ ਹਨ। ਪੰਜਾਬ ਦੇ ਕਈ ਪਿੰਡਾ ਦੇ ਪਿੱਛੜੇਪਣ ਦਾ ਕਾਰਨ ਇਹੀ ਹੈ ਕਿ ਉਹਨਾ ਦੇ ਲਾਗਲੇ ਸ਼ਹਿਰ ਤਰੱਕੀ ਨਹੀ ਕਰ ਸਕੇ। ਪੰਜਾਬ ਦੇ ਕੁਝ ਸ਼ਹਿਰ ਆਪਣੀ ਵੱਖਰੀ ਮਹੱਤਤਾ ਰੱਖਦੇ ਹਨ, ਜਿਵੇ ਲੁਧਿਆਣਾ ਸ਼ਹਿਰ ਨੂੰ ਪੰਜਾਬ ਦਾ ਦਿਲ ਕਿਹਾ ਜਾਦਾ ਹੈ, ਜਿਸ ਨੇ ਉਦਯੋਗਾ ਦੇ ਵਿੱਚ ਕਾਫ਼ੀ ਵਿਕਾਸ਼ ਕੀਤਾ ਹੈ ਅਤੇ ਬਹੁਤ ਸਾਰੇ ਪੰਜਾਬੀਆਂ ਨੂੰ ਰੁਜਗਾਰ ਦਿੱਤਾ ਹੈ। ਪੰਜਾਬ ਦੇ ਅੰਮਿਤਸ਼ਰ ਸ਼ਹਿਰ ਨੇ ਪੰਜਾਬੀਆਂ ਨੂੰ ਧਾਰਮਿਕ ਵਿਚਾਰਾਂ ਵੱਲ ਤੋਰਿਆ ਹੈ ਅਤੇ ਕਪੂਰਥਲਾਂ ਸ਼ਹਿਰ ਨੇ ਬਹੁਤ ਸਾਰੀਆਂ ਇਤਿਹਾਸਕ ਇਮਾਰਤਾ ਨੂੰ ਸਾਂਭ ਕੇ, ਪੰਜਾਬੀ ਇਤਿਹਾਸ ਨੂੰ ਜਿਉਦਾ ਰੱਖਿਆਂ ਹੈ। ਪੰਜਾਬ ਦਾ ਫ਼ਰੀਦਕੋਟ ਸ਼ਹਿਰ ਬਾਬਾ ਫ਼ਰੀਦ ਜੀ ਦੀਆਂ ਯਾਦਾਂ ਨੂੰ ਆਪਣੇ ਦਿਲ ਵਿੱਚ ਸ਼ਮਾਈ ਬੈਠਾ ਹੈ। ਜਲੰਧਰ ਸ਼ਹਿਰ ਨੇ ਟੀਵੀ ਤੇ ਰੇਡਿਉ ਰਾਹੀ ਪੰਜਾਬੀਆਂ ਨੂੰ ਬਾਹਰੀ ਦੁਨਿਆਂ ਦੇ ਨਾਲ ਜੋੜਿਆਂ ਹੈ ਅਤੇ ਪਟਿਆਲਾ ਸ਼ਹਿਰ ਰਾਜਿਆਂ ਦੀਆ ਰਿਆਸ਼ਤਾਂ ਦੀ ਯਾਂਦ ਤਾਜਾ ਕਰਵਾਉਦਾ ਹੈ। ਇਹ ਸਾਰੇ ਸ਼ਹਿਰ ਪੰਜਾਬ ਦੇ ਮੱਥੇ ਦਾ ਚੰਨ ਹਨ, ਜਿੰਨਾ ਨੇ ਇਸ ਦੀ ਸ਼ਾਨ ਨੂੰ ਵਧਾਇਆ ਹੈ।
By - ਐਂਡਵੋਕੇਟ ਉਂਕਾਰ ਸਿੰਘ ਭਲੂਰ, ਪਿੰਡ-ਭਲੂਰ, ਜਿਲਾਂ-ਮੋਗਾ, ਪੰਜਾਬ (ਭਾਰਤ)-151207
Saturday, 4 August 2012
ਯਾਦਾਂ ਤੇਰੀਆਂ
ਅੱਜ ਦਿਲ ਫਿਰ ਉਦਾਸ ਹੈ। ਤੇਰੀਆਂ ਯਾਦਾਂ ਨੇ ਫ਼ਿਰ ਆਂ ਸਾਡਾ ਵਿਹੜਾ ਮੱਲਿਆ ਹੈ। ਭਾਵੇ ਅਸੀ ਆਪਣੇ ਘਰ ਦੇ ਬੂਹੇ ਬੰਦ ਰੱਖੇ, ਪਰ ਫ਼ਿਰ ਵੀ ਇਹ ਕੰਧਾਂ ਟੱਪ ਸਾਡੇ ਕੋਲ ਆ ਪਹੁੰਚੀਆ ਨੇ। ਅੱਜ ਲਗਦਾ ਹੈ, ਤੇਰੀਆ ਇਹ ਯਾਦਾ ਫ਼ਿਰ ਉਹਨਾ ਵੇਲਿਆਂ ਨੂੰ ਮੁੜ ਤਾਜਾ ਕਰਨਗੀਆ, ਜਦੋ ਅਸੀ ਇਕੱਠਿਆ ਪਿਆਰ ਦੇ ਬਹੁਤ ਸਾਰੇ ਰੰਗ ਮਾਣੇ ਸੀ। ਜਦੋ ਸਾਡੀ ਜਿੰਦਗੀ ਰੰਗਾ ਨਾਲ ਭਰ ਗਈ ਸੀ ਅਤੇ ਸਾਡੇ ਦਿਲ ਦੇ ਚਾਅ ਡੁੱਲ-ਡੁੱਲ ਪੈਦੇ ਸੀ। ਅਸੀ ਆਪਣੀ ਵੱਖਰੀ ਦੁਨਿਆ ਉਸਾਰ ਲਈ ਸੀ। ਸਾਡੇ ਪੈਰ ਧਰਤੀ ਤੇ ਸਨ, ਪਰ ਸਿਰ ਅਸ਼ਮਾਨ ਵਿੱਚ ਸੀ। ਉਸ ਸਮੇ ਸਾਡੀਆ ਅੱਖਾਂ, ਇੱਕ-ਦੂਜੇ ਨੂੰ ਵੇਖਣ ਲਈ ਤਰਸ਼ਦੀਆ ਸਨ। ਸਾਨੂੰ ਹਰ ਵੇਲੇ ਤੇਰੇ ਆਉਣ ਦੀ ਉਡੀਕ ਹੁੰਦੀ ਤੇ ਤੈਨੂੰ ਮਿਲਣ ਆਉਣ ਦੀ ਤਾਂਘ ਹੁੰਦੀ ਸੀ। ਤੈਨੂੰ ਯਾਦ ਹੋਣਾ, ਉਹ ਨਹਿਰ ਦਾ ਕਿਨਾਰਾ ਜਿੱਥੇ ਅਸੀ ਕਦੇ ਬੈਠਦੇ ਹੁੰਦੇ ਸੀ, ਕਿਵੇ ਪਾਣੀ ਦੀਆ ਛੱਲਾਂ ਨਾਲ ਸਾਡੇ ਪੈਰ ਛੂਹਦਾ ਹੁੰਦਾ ਸੀ। ਉੱਥੇ ਬੈਠਿਆ ਪਤਾ ਹੀ ਨਹੀ ਲਗਦਾ ਸੀ, ਕਿ ਕਦੋ ਸਾਮਾਂ ਢਲ ਜਾਦੀਆ ਸੀ, ਪਰ ਸਾਡੀਆ ਗੱਲਾ ਨਹੀ ਮੁਕਦੀਆ ਸਨ। ਤੇਰੇ ਜਾਣ ਮਗਰੋ ਅਸੀ ਕਿੰਨਾ ਚਿਰ ਤੇਰੀਆਂ ਰਾਹਾਂ ਵੱਲ ਤੱਕਦੇ ਰਹਿੰਦੇ ਸੀ। ਤੇਰੇ ਘਰ ਪਰਤਣ ਤੋ ਬਾਅਦ ਸਾਡਾ ਆਪਣੇ ਘਰ ਵਿੱਚ ਜੀ ਨਹੀ ਲੱਗਦਾ ਸੀ। ਤੇਰੀਆਂ ਯਾਦਾ ਸਾਡੇ ਦਿਲ ਦੇ ਬਨੇਰਿਆ ਤੇ ਆ ਬੈਠਦੀਆ ਸਨ ਅਤੇ ਇਹ ਰਾਤਾ ਨੂੰ ਸੋਣ ਨਾ ਦਿੰਦੀਆ। ਸਾਨੂੰ ਸਵੇਰ ਬਹੁਤ ਦੂਰ ਲਗਦੀ ਸੀ। ਅਸੀ ਜਦੋ ਕਦੇ ਵੀ ਮਿਲਦੇ ਤਾ ਇੰਜ ਲਗਦਾ ਸੀ, ਜਿਵੇ ਸਮਾਂ ਰੁਕ ਗਿਆ ਹੋਵੇ ਅਤੇ ਸਾਨੂੰ ਆਪਣੀ ਮੰਜਿਲ ਗਈ ਹੋਵੇ। ਤੇਰੀਆ ਗੱਲਾਂ ਵਿੱਚੋ, ਪਿਆਰ ਦਾ ਰਸ਼ ਡੁੱਲ-ਡੁੱਲ ਪੈਦਾ ਸੀ, ਜਿਸ ਦਾ ਅੱਜ ਵੀ ਮਿਠਾਸ ਹੈ।ਤੇਰੇ ਮਿਲਣ ਆਉਣ ਵੇਲੇ, ਤੇਰੀਆ ਝਾਜਰਾਂ ਦੀਂ ਛਣਕਾਰ ਦੂਰ ਤੋ ਸੁਣਾਈ ਦਿੰਦੀ ਸੀ ਅਤੇ ਤੇਰੇ ਪੈਰਾ ਵਿੱਚ ਪਾਈ ਹੋਈ ਪੰਜਾਬੀ ਜੁੱਤੀ ਦੀ ਚੂਕ ਹਵਾ ਦੇ ਵਿੱਚ ਸ਼ੰਗੀਤ ਘੋਲਦੀ ਸੀ। ਤੇਰੇ ਪਟਿਆਲੇ- ਸੂਟ ਅੱਗੇ ਤਾ ਅੰਬਰਾ ਦਾ ਚੰਨ ਵੀ ਫਿੱਕਾ ਲੱਗਦਾ ਸੀ। ਤੇਰੇ ਗਲ ਦਾ ਤਵੀਤ, ਤੇਰੇ ਸਹੁੱਪਣ ਨੂੰ ਚਾਰ ਚੰਨ ਲਾਉਦਾ ਸੀ ਅਤੇ ਤੇਰੇ ਹੱਥਾਂ ਦੇ ਕੰਗਨ, ਤੇਰੀਆ ਗੱਲਾ ਦੇ ਨਾਲ ਸੰਗ, ਸਾਜ ਬਣ ਜਾਦੇ ਸੀ। ਭੋਲਾਪਨ ਤੇ ਸਾਦਾਪਨ ਤੇਰੀ ਸ਼ਖਸੀਅਤ ਵਿੱਚੋ ਡੁੱਲ-ਡੁੱਲ ਪੈਦਾ ਸੀ। ਤੇਰੇ ਕੋਲ ਪੰਜਾਬੀਅਤ ਦੇ ਬਹੁਤ ਸਾਰੇ ਰੰਗ ਸਨ ਜਿੰਨਾ ਨੂੰ ਤੂੰ ਹਮੇਸਾ ਸਾਭ ਕੇ ਰੱਖਿਆ। ਤੇਰੇ ਪਹਿਰਾਵਿਆ ਵਿੱਚੋ ਹਮੇਸਾ ਰੀਤੀ-ਰਿਵਾਜਾ ਦੀ ਖੁਸਬੂ ਆਉਦੀ ਸੀ। ਉਹਨਾ ਦਿਨਾ ਵਿੱਚ, ਤੇਰੇ ਸਹਿਰ ਨਾਲ ਮੈਨੂੰ ਬਹੁਤ ਪਿਆਰ ਸੀ। ਇਸ ਤਰਾ ਲੱਗਦਾ ਸੀ, ਜਿਵੇ ਸਾਰੀ ਦੁਨਿਆ ਇੱਥੇ ਹੀ ਵਸਦੀ ਹੋਵੇ ਅਤੇ ਇਸ ਦੀ ਹਰ ਗਲੀ ਵਿੱਚ ਤੇਰਾ ਘਰ ਹੋਵੇ।
ਤੇਰੇ ਸਹਿਰ ਮੁੜ-ਮੁੜ ਜਾਣ ਨੂੰ ਦਿਲ ਕਰਦਾ ਸੀ। ਸਾਡੇ ਚਾਅ ਤੇ ਅਰਮਾਨ ਜਿਵੇ ਇੱਥੇ ਹੀ ਵਸਦੇ ਸਨ ਅਤੇ ਇਸ ਦੀ ਮਿੱਟੀ ਸਾਨੂੰ ਮਾਂ ਵਾਗ ਲੱਗਦੀ ਸੀ। ਤੇਰੇ ਸਹਿਰ ਦੀ ਦੁਪਹਿਰ ਨਾਲ ਮੈਨੂੰ ਅੰਤਾ ਦਾ ਮੋਹ ਸੀ। ਦਿਲ ਕਹਿੰਦਾ ਸੀ ਕਿ ਇੱਥੇ ਕਦੇ ਵੀ ਸਾਮਾਂ ਨਾ ਪੈਣ। ਅਸੀ ਆਪਣੇ ਕੋਠਿਆਂ ਦੇ ਚੜ ਤੇਰੇ ਸਹਿਰ ਵੱਲ ਵੇਖਦੇ ਹੁੰਦੇ ਸੀ ਅਤੇ ਉਸ ਵੱਲੋ ਆਉਣ ਵਾਲੀ ਹਰ ਪੋਣ ਤੋ ਤੇਰਾ ਸੁਨੇਹਾ ਪੁੱਛਦੇ ਹੁੰਦੇ ਸੀ। ਉੱਥੇ ਜਾਣ ਵਾਲੀਆ ਰਾਵਾਂ, ਜਿਵੇ ਸਵਰਗਾਂ ਵੱਲ ਜਾਦੀਆ ਸਨ। ਤੇਰੇ ਸਹਿਰ ਆ ਕੇ, ਪਿੰਡ ਆਉਣ ਨੂੰ ਦਿਲ ਨਹੀ ਕਰਦਾ ਸੀ। ਉਹਨਾ ਦਿਨਾ ਵਿੱਚ ਸਾਡਾ ਪਿੰਡ, ਸਾਡੇ ਲਈ ਬੇਗਾਨਾ ਹੋ ਗਿਆ ਸੀ। ਜਾਪਦਾ ਸੀ, ਜਿਵੇ ਤੇਰੇ ਨਾਲ ਲਾ ਕੇ, ਇਸ ਨਾਲ ਸਾਡਾ ਮੋਹ ਟੁੱਟ ਗਿਆ ਹੋਵੇ। ਸਾਨੂੰ ਘਰ ਦੀ ਚਾਰ-ਦਿਵਾਰੀ ਵੱਢ-ਵੱਢ ਖਾਦੀ ਸੀ। ਅਸੀ ਪਿੰਡ ਦੀਆ ਜੂਹਾਂ ਤੇ ਬੈਠ, ਤੈਨੂੰ ਯਾਂਦ ਕਰਦੇ ਹੁੰਦੇ ਸੀ। ਜਦੋ ਕਦੇ ਵੀ ਪਿੰਡ ਵਿੱਚ ਰੋਣਕ ਲੱਗਦੀ ਸੀ, ਤਾ ਤੇਰੇ ਬਿਨਾ ਉਹ ਅਧੂਰੀ ਲਗਦੀ ਸੀ ਅਤੇ ਜਦ ਵੀ ਪਿੰਡ ਦੀਆ ਕੁੜੀਆ ਤੀਆਂ ਲਾਉਦੀਆ ਸਨ, ਤਾ ਤੂੰ ਗਿੱਧਿਆ ਦੀ ਰਾਣੀ ਝੱਟ ਯਾਦ ਆ ਜਾਦੀ ਸੀ, ਕਿਉਕਿ ਗਿੱਧੇ ਵਿੱਚ ਤੇਰਾ ਕੋਈ ਸਾਨੀ ਨਹੀ ਸੀ। ਪਿੰਡ ਦੇ ਸਪੀਕਰਾਂ ਵਿੱਚ ਵਜਦੇ ਗਾਣੇ, ਸੁਣ ਕੇ ਲਗਦਾ ਸੀ, ਜਿਵੇ ਇਹ ਸਾਡੇ ਪਿਆਰ ਦੀਆ ਗੱਲਾਂ ਹੀ ਕਰ ਰਹੇ ਹੋਣ। ਉਸ ਵੇਲੇ ਉਡੀਕ ਕਰਨੀ ਬਹੁਤ ਔਖੀ ਲਗਦੀ ਸੀ ਤੇ ਦਿਨ ਬਹੁਤ ਲੰਮੇ ਹੋ ਗਏ ਜਾਪਦੇ ਸਨ, ਜਿਸ ਕਰਕੇ ਪਿੰਡ ਰਹਿ ਕੇ ਮਨ ਉਦਾਸ ਹੋ ਜਾਦਾ ਸੀ। ਦਿਲ ਕਰਦਾ ਸੀ, ਕਿ ਤੇਰੇ ਸਹਿਰ ਉੱਡ ਕੇ ਆ ਜਾਈਏ ਕਿਉਕਿ ਤੇਰੇ ਸਹਿਰ ਜੰਨਤ ਵਸਦੀ ਸੀ। ਅਸੀ ਉਹਨਾ ਦਿਨਾ ਵਿੱਚ, ਨਾ ਆਪਣੇ ਪਿੰਡ ਦੇ ਸੀ ਅਤੇ ਨਾ ਤੇਰੇ ਸਹਿਰ ਦੇ ਸੀ। ਉਸ ਸਮੇ ਸਾਨੂੰ ਆਪਣੇ ਖੇਤਾ ਵਿੱਚ ਵੀ ਤੇਰੀ ਮੋਜੂਦਗੀ ਮਹਿਸੂਸ ਹੁੰਦੀ ਸੀ।
ਇੰਜ ਲਗਦਾ ਸੀ ਜਿਵੇ ਲਹਿਰਾਉਦੀਆਂ ਫਸਲਾਂ ਵਿੱਚੋ ਤੇਰੇ ਹਾਸੇ ਡੁੱਲ-ਡੁੱਲ ਪੈਦੇ ਹੋਣ ਅਤੇ ਸਾਡੀਆ ਵੱਟਾ ਉੱਪਰ ਤੇਰੇ ਪੈਰਾ ਦੇ ਨਿਸ਼ਾਨ ਉੱਕਰੇ ਹੋਏ ਹੋਣ। ਅਸੀ ਆਪਣੀਆਂ ਢੱਕੀਆਂ ਉਪਰ ਚੜ, ਤੈਨੂੰ ਆਵਾਜਾ ਮਾਰਦੇ ਹੁੰਦੇ ਸੀ। ਦਿਲ ਕਹਿੰਦਾ ਸੀ, ਕਿ ਸਾਡੀ ਆਵਾਜ ਜਰੂਰ ਤੇਰੀ ਤੇਰੇ ਕੰਨੀ ਪੈਦੀ ਹੋਵੇਗੀ। ਜਦੋ ਕਦੇ ਵੀ ਮੇਰੇ ਖੇਤ ਵਿੱਚ ਫ਼ਸਲਾ ਜੋਬਨ ਤੇ ਆਉਦੀਆ ਤਾ ਇੰਨਾ ਦਾ ਰੰਗ, ਤੇਰੇ ਮੁੱਖੜੇ ਵਰਗਾ ਲਗਦਾ ਸੀ। ਤੈਨੂੰ ਪੰਜਾਬੀ ਲਿਖ਼ਣ ਦਾ ਬਹੁਤ ਸੋਕ ਸੀ, ਇਸ ਲਈ ਉਸ ਵੇਲੇ ਦੋਰਾਨ ਤੇਰੇ ਸੋਹਣੇ ਜਿਹੇ ਹੱਥਾਂ ਨਾਲ ਲਿਖੇ ਹੋਏ ਖ਼ਤ, ਮੈ ਅੱਜ ਵੀ ਸਾਭੇ ਹੋਏ ਹਨ। ਇਹ ਖ਼ਤ ਭਾਵੇ ਫ਼ਟ ਕੇ ਪੁਰਾਣੇ ਹੋ ਗਏ ਹਨ, ਪਰ ਇਹਨਾ ਵਿੱਚ ਅੱਜ ਵੀ ਉਹੀ ਤਾਜਗੀ ਮੋਜੂਦ ਹੈ। ਜਦੋ ਕਦੇ ਵੀ ਮੈਂ ਇਹਨਾ ਨੂੰ ਪੜਦਾ ਹਾ ਤਾ ਲਗਦਾ ਹੈ, ਜਿਵੇ ਉਹੀ ਸਮੇ ਮੁੜ ਕੇ ਆ ਗਏ ਹੋਣ। ਇਹਨਾ ਖ਼ਤਾਂ ਦੇ ਵਿੱਚ ਲਿਖੇ ਹੋਏ ਅੱਖਰਾਂ ਵਿੱਚੋ ਤੇਰੀ ਤਸਵੀਰ ਦਿਸਦੀ ਹੈ, ਜੋ ਸਾਡੇ ਨਾਲ ਅੱਜ ਵੀ ਗੱਲਾਂ ਕਰਦੀ ਹੈ। ਤੇਰੇ ਪਿਆਰ ਦੇ ਬਹੁਤ ਸਾਰੇ ਰੰਗ, ਇਹਨਾ ਵਿੱਚ ਸਾਭੇ ਪਏ ਹਨ, ਜਿਹਨਾ ਨੇ ਕਦੇ ਮੇਰੀ ਜਿੰਦਗੀ ਨੂੰ ਰੰਗੀਨ ਬਣਾ ਦਿੱਤਾ ਸੀ। ਤੇਰਾ ਪਹਿਲਾ ਖ਼ਤ ਤਾ ਮਿਸਰੀ ਤੋ ਵੀ ਮਿੱਠਾ ਹੈ। ਦਿਲ ਤਾ ਕਰਦਾ ਹੈ, ਕਿ ਤੇਰੇ ਸਾਰੇ ਖ਼ਤਾਂ ਨੂੰ ਸ਼ੀਸੇ ਵਿੱਚ ਜੁੜਵਾਂ ਕੇ ਰੱਖ ਲਵਾਂ ਤਾ ਜੋ ਇਹ ਮੇਰੀ ਜਿੰਦਗੀ ਦੇ ਸਦੀਵੀ ਸਹਾਰੇ ਬਣ ਜਾਣ। ਉਸ ਸਮੇ ਤੈਨੂੰ, ਮੇਰੀਆ ਦਿੱਤੀਆ ਹੋਈਆ ਨਿਸ਼ਾਨੀਆ ਨਾਲ ਬਹੁਤ ਮੋਹ ਸੀ। ਮੇਰਾ ਦਿੱਤਾ ਹੋਇਆ ਰੁਮਾਲ ਹਮੇਸਾ ਤੇਰੇ ਹੱਥਾ ਵਿੱਚ ਹੁੰਦਾ ਸੀ ਅਤੇ ਮੇਰੀ ਦਿੱਤੀ ਹੋਈ ਮੁੰਦਰੀ, ਤੂੰ ਕਦੇ ਉਗਲੀ ਵਿੱਚੋ ਨਹੀ ਲਾਹੀ ਸੀ। ਮੈਨੂੰ ਯਾਦ ਹੈ, ਜਦੋ ਤੂੰ ਮੈਨੂੰ ਕਿਹਾ ਕਰਦੀ ਸੀ ਕਿ ਤੇਰੀਆ ਇਹ ਨਿਸ਼ਾਨੀਆ ਮੇਰੇ ਲਈ ਜਾਨ ਤੋ ਪਿਆਰੀਆ ਨੇ। ਤੈਨੂੰ ਡਰ ਲੱਗਦਾ ਸੀ, ਕਿ ਇਹ ਕਿਤੇ ਗੁਆਚ ਨਾ ਜਾਣ। ਮੇਰੀਆ ਇਹ ਨਿੱਕੀਆ-ਨਿੱਕੀਆ ਦੇਣਦਾਰੀਆ, ਤੇਰੇ ਲਈ ਵੱਡੇ ਤੋਹਫ਼ੇ ਸਨ। ਤੂੰ ਆਪਣੇ ਜਾਣ ਤਕ ਇੰਨਾ ਨੂੰ ਆਪਣੀ ਹਿੱਕ ਨਾਲ ਲਾਈ ਰੱਖਿਆ।ਸਾਡੀ ਇਸ ਫੁੱਲਾਂ ਵਰਗੀ ਜਿੰਦਗੀ ਵਿੱਚ ਇੱਕ ਇਹੋ ਜਿਹਾ ਦਿਨ ਆਇਆ ਸੀ, ਜਦੋ ਇਸ ਦਾ ਪੱਤਾ-ਪੱਤਾ ਟੁੱਟ ਕੇ ਖਿਲਰ ਗਿਆ ਸੀ। ਤੇਰੇ ਅੱਗੇ ਮਜਬੂਰੀਆਂ ਦੀ ਕੰਧ ਆਣ ਖ਼ਲੋ ਗਈ ਸੀ ਅਤੇ ਸਾਡੇ ਚਾਂਅ ਤੇ ਅਰਮਾਨ ਮਿੱਟੀ ਵਿੱਚ ਦੱਬੇ ਗਏ ਸੀ। ਜਦੋ ਤੂੰ ਮੈਨੂੰ ਆਖਰੀ ਵਾਰ ਮਿਲਣ ਆਈ ਸੀ ਤਾ ਤੇਰੀਆ ਅੱਖਾਂ ਵਿੱਚੋ ਹੰਝੂ, ਮੀਹ ਦੀ ਤਰਾ ਵਹਿ ਪਏ ਸਨ ਅਤੇ ਮੇਰੀ ਤਾ ਜਿਵੇ ਦੁਨਿਆ ਉਜੜ ਗਈ ਸੀ। ਬੜਾ ਵੱਡਾ ਦਿਲ ਕਰਕੇ ਤੂੰ ਮੈਨੂੰ ਕਿਹਾ ਸੀ, ਕਿ ਹੁਣ ਸਾਡੀ ਹਰ ਰੋਜ ਉਡੀਕ ਨਾ ਕਰਿਆ ਕਰੀ ਅਤੇ ਨਾ ਹੀ ਕਦੀ ਸਾਡੇ ਸਹਿਰ ਆਵੀ ਕਿਉਕਿ ਹੁਣ ਅਸੀ ਪਰਦੇਸੀ ਹੋ ਚੱਲੇ ਹਾ। ਦਿਲ ਤਾ ਕਰਦਾ ਸੀ, ਕਿ ਅਸੀ ਡੋਲੀ ਬਹਿ, ਤੇਰੇ ਪਿੰਡ ਆਉਦੇ ਪਰ ਸਾਡਾ ਮਾਪਿਆ ਦੇ ਅੱਗੇ ਜੋਰ ਨਹੀ। ਇਸ ਜੱਗ ਦੀਆ ਰਸਮਾਂ ਦੀ ਲਕੀਰ ਨੂੰ ਟੱਪ ਜਾਣਾ ਔਖਾ ਹੈ। ਜੇ ਹੋ ਸਕਿਆ ਤਾ, ਸਾਨੂੰ ਮਾਫ ਕਰੀ ਅਤੇ ਸਾਡੇ ਪਿਆਰ ਨੂੰ ਹਮੇਸਾ ਯਾਦ ਰੱਖੀ। ਤੇਰੇ ਤੁਰ ਜਾਣ ਵੇਲੇ, ਤੇਰੇ ਪੈਰਾ ਦੀ ਧੂੜ, ਸਾਡੇ ਸੁਪਨਿਆ ਨੂੰ ਵੀ ਨਾਲ ਉਡਾ ਕੇ ਲੈ ਗਈ ਸੀ। ਮੈਨੂੰ ਆਪਣੇ ਪਿੰਡ ਮੁੜਨਾ ਔਖਾ ਹੋ ਗਿਆ ਸੀ। ਇੰਜ ਲਗਦਾ ਸੀ, ਜਿਵੇ ਸਾਡੇ ਵਿਹੜੇ ਦਾ ਚੰਨ ਚੋਰੀ ਹੋ ਗਿਆ ਹੋਵੇ, ਜਿਹੜਾ ਸਾਨੂੰ ਕਦੇ ਵੀ ਨਹੀ ਲੱਭਣਾ। ਮੈਨੂੰ ਤੇਰੇ ਨਾਲ ਕੋਈ ਵੀ ਸਿਕਵਾਂ ਨਹੀ ਹੈ, ਕਿਉਕਿ ਤੇਰੇ ਪਿਆਰ ਨੇ ਸਾਨੂੰ ਜੀਣ ਦਾ ਸਲੀਕਾ ਸਖਾਇਆ ਸੀ ਅਤੇ ਬਹੁਤ ਸਾਰੇ ਹਸੀਨ ਪਲਾ ਨੂੰ ਮਾਨਣ ਦਾ ਮੋਕਾ ਦਿੱਤਾ ਸੀ। ਤੈਨੂੰ ਇਸ ਜੱਗ ਦੇ ਰੀਤ-ਰਿਵਾਜਾ ਦੀ ਕਦਰ ਸੀ, ਜਿੰਨਾ ਨੂੰ ਛੱਡਿਆ ਵੀ ਨਹੀ ਸਰਦਾ। ਸਾਡੀਆ ਦੁਆਵਾ ਨੇ ਕਿ ਤੂੰ ਜਿੱਥੇ ਵੀ ਰਹੇ, ਜੀਵਨ ਦੀਆ ਬਹੁਤ ਸਾਰੀਆ ਖੁਸੀਆਂ ਤੇਰੀ ਝੋਲੀ ਵਿੱਚ ਹੋਵਣ। ਉਸ ਘਰ ਦੇ ਵਿੱਚ ਹਮੇਸਾ ਜਿੰਦਗੀ ਦੇ ਚਾਅ ਹੋਣ, ਜਿਸ ਘਰ ਵਿੱਚ ਤੂੰ ਪੈਰ ਪਾਏ ਨੇ। ਅਸੀ ਤਾ ਤੈਨੂੰ ਕਦੇ ਵੀ ਨਹੀ ਭੁੱਲ ਸਕਦੇ। ਤੇਰੀਆ ਇਹ ਯਾਦਾਂ, ਰਹਿੰਦੀਆ ਉਮਰਾ ਤਕ ਸਾਡੇ ਵਿਹੜੇ ਆਉਦੀਆ ਰਹਿਣਗੀਆ। By - ਐਂਡਵੋਕੇਟ ਉਂਕਾਰ ਸਿੰਘ ਭਲੂਰ, ਪਿੰਡ-ਭਲੂਰ, ਜਿਲਾਂ-ਮੋਗਾ, ਪੰਜਾਬ (ਭਾਰਤ)-151207
Thursday, 12 July 2012
ਕਾਲਜ ਦੀ ਜਿੰਦਗੀ
ਕਾਲਜ ਦੀ ਜਿੰਦਗੀ ਬੜੀ ਹਸੀਨ ਹੁੰਦੀ ਹੈ। ਦੋਸਤਾਂ ਨਾਲ ਬਤਾਏ ਹੋਏ ਪਲ ਲੰਮੇ ਸਮੇ ਤਕ ਯਾਦ ਰਹਿੰਦੇ ਹਨ। ਕਾਲਜ ਦੇ ਰਾਹ ਵਾਰ ਵਾਰ ਮੁੜਨ ਨੂੰ ਦਿਲ ਕਰਦਾ ਹੈ। ਕਾਲਜ ਦਾ ਇਹ ਸਮਾਂ ਅਨਮੋਲ ਹੁੰਦਾ ਹੈ ਅਤੇ ਇਹ ਕਿਤੇ ਮੁੱਲ ਨਹੀ ਮਿਲਦਾ। ਇਸ ਸਮੇ ਅਸੀ ਜਿੰਦਗੀ ਦੇ ਹਰ ਰੰਗ ਨੂੰ ਵਧੇਰੇ ਸਿੱਦਤ ਨਾਲ ਮਹਿਸੂਸ ਕਰਦੇ ਹਾ। ਸਾਡੀ ਜਿੰਦਗੀ ਵਿੱਚ ਰੋਣਕ ਵੱਧ ਹੁੰਦੀ ਹੈ ਅਤੇ ਸਾਡੀਆਂ ਯਾਰੀਆਂ-ਦੋਸਤੀਆ ਇਸ ਸਮੇ ਹੀ ਪਲਦੀਆਂ ਹਨ। ਇਸ ਵੇਲੇ ਹੀ ਇਹਨਾ ਨੂੰ ਨਭਾਉਣ ਦਾ ਚਾਂਅ ਹੁੰਦਾ ਹੈ। ਸਾਨੂੰ ਸ਼ੁਪਨੇ ਵੇਖਣ ਲਈ ਇਹ ਸਮਾਂ ਖੂਬ ਮੋਕੇ ਦਿੰਦਾ ਹੈ ਅਤੇ ਇਸ ਸਮੇ ਦੋਰਾਨ ਹੀ ਸਾਡੇ ਸੁਪਨਿਆਂ ਨੂੰ ਖੰਭ ਲੱਗਦੇ ਹਨ। ਕਾਲਜ ਦੇ ਸਮੇ ਸਾਡੇ ਮਾਪਿਆਂ ਦੀਆਂ ਸਾਡੇ ਉਪਰ ਬਹੁਤ ਆਂਸਾਂ ਹੁੰਦੀਆ ਹਨ ਅਤੇ ਸਾਡਾ ਦਿਲ ਉਹਨਾ ਆਂਸਾਂ ਨੂੰ ਪੂਰਾ ਕਰਨ ਲਈ ਉਡਾਰੀਆ ਮਾਰਦਾ ਹੈ। ਇਹਨਾ ਦਿਨਾਂ ਵਿੱਚ ਸਾਨੂੰ ਘਰ ਤੋ ਲੈ ਕੇ ਕਾਲਜ ਤਕ ਜਾਣ ਵਾਲੇ ਰਾਂਹਾਂ ਨਾਲ ਪਿਆਰ ਹੋ ਜਾਦਾ ਹੈ ਅਤੇ ਘਰ ਤੋ ਕਾਲਜ ਦੀ ਦੂਰੀ ਘੱਟ ਮਹਿਸੂਸ਼ ਹੋਣ ਲੱਗ ਪੈਦੀ ਹੈ। ਅਸੀ ਕਾਲਜ ਵਿੱਚ ਆ ਕੇ ਉੱਚਾ ਸੋਚਨ ਲੱਗ ਪੈਦੇ ਹਾ, ਕਿਉਕਿ ਸਾਡਾ ਵਾਹ-ਵਾਸਤਾਂ ਉੱਚੇ ਗਿਆਨ ਨਾਲ ਪੈਦਾ ਹੈ। ਇੱਥੇ ਆਂ ਕੇ ਸਾਨੂੰ ਪਤਾ ਲੱਗਦਾ ਹੈ, ਕਿ ਸਾਡੇ ਪਿੰਡ ਤੋ ਬਾਹਰ ਵੀ ਕਿੰਨੀ ਵੱਡੀ ਦੁਨਿਆਰੀ ਹੈ। ਕਾਲਜ ਵਿੱਚ ਸਾਡੇ ਕੰਨਾਂ ਨੂੰ ਨਵੀਆਂ ਗੱਲਾ ਸੁਣਨ ਤੇ ਅੱਖਾਂ ਨੂੰ ਕੁਝ ਨਵਾਂ ਵੇਖਣ ਦਾ ਮੋਕਾ ਮਿਲਦਾ ਹੈ। ਕਾਲਜ ਦੀ ਦਹਿਲੀਜ ਅਸੀ ਸੁਨਿਹਰੀ ਭਵਿੱਖ ਦੀ ਆਸ ਨਾਲ ਟੱਪਦੇ ਹਾ। ਸਾਨੂੰ ਯਕੀਨ ਹੁੰਦਾ ਹੈ, ਕਿ ਇੱਥੋ ਸਾਡੀ ਸੁੱਕੀ ਟਾਹਣੀ ਵਰਗੀ ਸਕਸ਼ੀਅਤ ਨੂੰ ਇੱਕ ਦਿਨ ਫੁੱਲ ਲੱਗਣਗੇ ਅਤੇ ਸਾਡੇ ਪੈਰਾ ਨੂੰ ਨਵੀਆਂ ਰਾਂਹਾਂ ਲੱਭਣਗੀਆਂ। ਕਾਲਜ ਦੇ ਸੁਰੂਆਤੀ ਦਿਨਾਂ ਵਿੱਚ ਸਾਨੂੰ ਬਹੁਤ ਸਾਰੇ ਨਵੇ ਚਿਹਰੇ ਮਿਲਦੇ ਹਨ। ਇਹਨਾ ਨਵੇ ਚਿਹਰਿਆਂ ਵਿੱਚੋ ਅਸੀ ਉਹਨਾ ਨੂੰ ਆਪਣੇ ਅਜੀਜ ਦੋਸਤ ਚੁਣਦੇ ਹਾਂ, ਜਿਹੜੇ ਸਾਡੇ ਦਿਲ ਦੀਆਂ ਰਮਜਾਂ ਸਮਝਦੇ ਨੇ ਅਤੇ ਸਾਡੇ ਵਿਚਾਰਾਂ ਦੀ ਕਦਰ ਕਰਦੇ ਨੇ। ਉਹਨਾ ਦੇ ਨਾਲ ਹੋਲੀ-ਹੋਲੀ ਸਾਡੀਆਂ ਬੈਠਕਾਂ ਵਧਦੀਆਂ ਹਨ ਅਤੇ ਇੱਕ-ਦੂਜੇ ਨਾਲ ਹਰ ਇੱਕ ਗੱਲ ਸਾਝੀ ਹੁੰਦੀ ਹੈ। ਅਸੀ ਉਹਨਾ ਨੂੰ ਨਾਂਵਾਂ ਨਾਲ ਪੁਕਾਰਨ ਲੱਗਦੇ ਹਾ। ਸਮੇ ਦੇ ਨਾਲ, ਇਹ ਦੋਸਤ ਸਾਡੀ ਲਈ ਪਰਛਾਵੇਂ ਦੀ ਤਰਾਂ ਬਣ ਜਾਦੇ ਹਨ, ਜੋ ਹਰ ਵੇਲੇ ਸਾਡੇ ਨਾਲ ਰਹਿੰਦੇ ਹਨ। ਕਾਲਜ ਵਿੱਚ ਸਭ ਤੋ ਜਿਆਦਾ ਸਮਾਂ ਅਸੀ ਉਹਨਾ ਦੇ ਨਾਲ ਗੁਜਾਰਦੇ ਹਾ
ਅਤੇ ਉਹਨਾ ਨਾਲ ਬੈਠੇ ਹੋਏ ਸਾਨੂੰ ਪਤਾ ਹੀ ਨਹੀ ਲਗਦਾ ਕਦੋ ਵਕਤ ਲੰਘ ਜਾਦਾ ਹੈ। ਕਦੇ-ਕਦੇ ਉਹਨਾ ਨਾਲ ਚਾਹ ਦੀ ਪਿਆਲੀ ਸਾਝੀ ਕਰਨ ਨੂੰ ਦਿਲ ਕਰਦਾ ਹੈ, ਤਾਂ ਕਿ ਦੋ ਘੜੀਆਂ ਬੈਠ ਕੇ ਮਨ ਦੀਆਂ ਗੱਲਾਂ ਕਰੀਏ। ਅਸੀ ਦੋਸਤਾ ਦੇ ਉਪਰ ਹੋਏ ਖਰਚ ਨੂੰ ਕਦੇ ਵੀ ਨਹੀ ਗਿਣਦੇ ਅਤੇ ਕਮਾਊ ਨਾ ਹੋਣ ਦੇ ਬਾਵਜੂਦ ਸਾਡਾ ਬਟੂਆਂ ਉਹਨਾ ਦੇ ਲਈ ਭਰਿਆ ਰਹਿੰਦਾ ਹੈ। ਵਫਾਦਾਰੀਆਂ ਤੇ ਵਿਸਵਾਸ ਕਿਸ ਨੂੰ ਕਹਿੰਦੇ ਹਨ ਅਤੇ ਰਿਸਤੇਦਾਰੀਆਂ ਕਿਵੇ ਬਣਦੀਆ ਤੇ ਨਿਭਾਈਆ ਜਾਦੀਆ ਹਨ, ਇਹ ਸਾਨੂੰ ਆਪਣੇ ਦੋਸਤਾ ਤੋ ਹੀ ਪਤਾ ਲੱਗਦਾ ਹੈ। ਕਾਲਜ ਦੇ ਵਿੱਚ ਦੋਸਤਾ ਦੇ ਹੁੰਦੇ ਹੋਇਆ ਸਾਨੂੰ ਆਪਣੇ ਇਕੱਲੇਪਣ ਦਾ ਅਹਿਸ਼ਾਸ ਨਹੀ ਹੁੰਦਾ ਤੇ ਸਾਨੂੰ ਆਪਣਾ ਆਪਾ ਭਰਿਆ-ਭਰਿਆ ਲੱਗਦਾ ਹੈ। ਕਾਲਜ ਦੇ ਦੋਸਤ ਵੱਖ-ਵੱਖ ਤਰਾਂ ਦੇ ਹੁੰਦੇ ਹਨ । ਇੱਕ ਤਾ ਉਹ ਹੁੰਦੇ ਹਨ, ਜਿਹੜੇ ਕਾਲਜ ਦੇ ਅੰਤਿਮ ਦਿਨ ਤਕ ਦੋਸਤੀਆ ਨਿਭਾਉਦੇ ਹਨ ਅਤੇ ਇੱਕ ਉਹ ਹੁੰਦੇ ਹਨ, ਜਿਹੜੇ ਪਹਿਲਾ ਗੂੜੇ ਦੋਸਤ ਬਣਦੇ ਨੇ ਤੇ ਕਾਲਜ ਸਮੇ ਦੇ ਅੰਤਮ ਤੱਕ ਦੁਸਮਣ ਹੋ ਨਿਬੜਦੇ ਹਨ। ਇਹਨਾ ਦਿਨਾ ਦੇ ਵਿੱਚ ਪਿਆਰ ਦਾ ਹੋ ਜਾਣਾ ਸੁਭਾਵਿਕ ਹੁੰਦਾ ਹੈ। ਕਿਸੇ ਫੁੱਲ ਵਰਗੇ ਸੱਜਣ ਦੀ ਖੁਸਬੂ ਸਾਡੇ ਸਾਂਹਾਂ ਵਿੱਚ ਆ ਵਸਦੀ ਹੈ। ਸਾਡਾ ਕਾਲਜ ਤੋ ਬਿਨਾ ਹੋਰ ਕਿਤੇ ਮਨ ਨਹੀ ਲੱਗਦਾ ਅਤੇ ਸਾਡੀ ਹਰ ਰੋਜ ਦੀ ਹਾਜਰੀ ਵੱਧ ਜਾਦੀ ਹੈ। ਦਿਲ ਕਰਦਾ ਹੈ, ਕਿ ਕਾਲਜ ਵਿੱਚ ਐਤਵਾਰ ਦੀ ਵੀ ਛੁੱਟੀ ਨਾ ਹੋਵੇ। ਸਾਡੇ ਪਹਿਰਾਵੇ ਬਦਲ ਜਾਦੇ ਹਨ ਅਤੇ ਅਸੀ ਕਈ ਨਵੇ ਸੋਕ ਪਾਲਣ ਲੱਗਦੇ ਹਾ। ਉਸ ਦੇ ਆਉਣ ਤੇ ਜਾਣ ਦਾ ਸਮਾਂ ਸਾਡੀ ਯਾਦ ਦਾ ਹਿੱਸਾ ਬਣ ਜਾਦਾ ਹੈ। ਕਾਲਜ ਚੋ ਛੁੱਟੀ ਸਮੇ ਉਸ ਨੂੰ ਦੂਰ-ਦੂਰ ਤਕ ਤੱਕਦੇ ਰਹਿੰਦੇ ਹਾਂ ਤੇ ਸਾਡਾ ਘਰ ਮੁੜਨ ਦਿਲ ਨਹੀ ਕਰਦਾ। ਇਹਨਾ ਦਿਨਾ ਦੇ ਵਿੱਚ ਰਾਤਾ ਬਹੁਤ ਔਖੀਆ ਲੰਘਦੀਆ ਹਨ ਅਤੇ ਸਵੇਰ ਦੀ ਉਡੀਕ ਸਾਰੀ ਰਾਤ ਸਤਾਉਦੀ ਹੈ। ਸਾਨੂੰ ਇਸ ਤਰਾਂ ਮਹਿਸੂਸ ਹੁੰਦਾ ਹੈ, ਜਿਵੇ ਅਸੀ ਸਾਰੀ ਦੁਨਿਆਂ ਜਿੱਤ ਲਈ ਹੋਵੇ। ਸਾਡੇ ਆਪਣੇ ਜਿੰਦਗੀ ਦੇ ਲ਼ਕਸ ਗੁਆਚ ਜਾਦੇ ਹਨ ਅਤੇ ਬਸ ਦਿਲ ਕਹਿੰਦਾ ਹੈ, ਕਿ ਸੱਜਣਾ ਤੇਰੇ ਤੋ ਬਿਨਾ ਕੁਝ ਹੋਰ ਨਹੀ ਚਾਹੀਦਾ ਬਸ ਇੱਕ ਤੂੰ ਹੋਵੇ, ਤੇ ਇੱਕ ਮੈਂ ਹੋਵਾ ਅਤੇ ਕਿਤੇ ਇੱਕਲੇ ਬੈਠ ਕੇ ਬਹੁਤ ਸਾਰੀਆ ਗੱਲਾਂ ਕਰੀਏ। ਉਸ ਦੇ ਕਾਲਜ ਆਉਣ ਤੇ ਸਾਰਾ ਕਾਲਜ ਭਰਿਆ ਭਰਿਆ ਲੱਗਦਾ ਹੈ ਅਤੇ ਉਸ ਦੇ ਜਾਣ ਨਾਲ ਆਪਾ ਵੀ ਖਾਲੀ ਲੱਗਦਾ ਹੈ। ਸਾਡੀਆ ਅੱਖਾਂ ਹਰ ਸਮੇ ਉਸ ਨੂੰ ਹੀ ਲੱਭਦੀਆ ਹਨ ਤੇ ਸਾਡੇ ਕਦਮ ਉਹਨਾ ਰਾਂਵਾਂ ਵਲ ਹੀ ਮੁੜਦੇ ਹਨ, ਜਿਹਨਾ ਤੇ ਉਹ ਤੁਰਦਾ ਹੈ। ਇਸ ਤਰਾਂ ਮਹਿਸੂਸ ਹੁੰਦਾ ਹੈ, ਜਿਵੇ ਹਰ ਪਾਸੇ ਉਸ ਦਾ ਹੀ ਨਾਂ ਲਿਖਿਆ ਹੋਵੇ। ਕਾਲਜ ਦੇ ਹਰ ਕੋਨੇ ਵਿੱਚੋ ਉਸ ਦੀ ਹੀ ਖ਼ੁਸਬੋ ਆਉਦੀ ਹੈ। ਉਸ ਨੂੰ ਅਸੀ ਲੁਕ-ਲੁਕ ਕੇ ਤੱਕਦੇ ਹਾ। ਜਿੱਥੇ ਉਹ ਪੈਰ ਰੱਖਦਾ ਹੈ, ਉਹ ਧਰਤੀ ਭਾਗਾ ਵਾਲੀ ਲੱਗਦੀ ਹੈ। ਉਸ ਦੇ ਹੱਸਣ ਤੇ ਸਾਰੀ ਕਾਇਨਾਤ ਹੱਸਦੀ ਮਹਿਸੂਸ ਹੁੰਦੀ ਹੈ। ਦਿਲ ਕਰਦਾ ਹੈ, ਕਿ ਉਸ ਦੇ ਨਾਂ ਖ਼ਤ ਲਿਖੀਏ, ਪਰ ਸਾਡੇ ਕੋਲ ਨਾਂ ਵੀ ਪੁੱਛਣ ਦਾ ਹੋਸਲਾ ਨਹੀ ਹੁੰਦਾ ਅਤੇ ਸਾਡੇ ਸੱਜਣ ਸਾਨੂੰ ਉਡੀਕ-ਉਡੀਕ ਕੇ ਥੱਕ ਜਾਦੇ ਹਨ। ਉਹ ਸਾਡੇ ਨਾਲ ਅੱਖਾਂ ਦੇ ਰਾਹੀ ਗਿਲੇ-ਸਿਕਵੇ ਕਰਦੇ ਹਨ। ਕਾਲਜ ਦੇ ਜਦੋ ਆਖਰੀ ਦਿਨ ਆਉਦੇ ਹਨ, ਤਾ ਅਸੀ ਆਪਣੇ ਸੋਹਣਿਆਂ ਦੀਆ ਯਾਂਦਾਂ ਆਪਣੇ ਦਿਲ ਵਿੱਚ ਸਮੇਟ ਲੈਦੇ ਹਾ। ਜੋ ਸਾਰੀ ਉਮਰ ਸਾਡੇ ਨਾਲ ਰਹਿੰਦੀਆਂ ਹਨ। ਕਾਲਜ ਵਿੱਚ ਪੜਦਿਆ ਸਾਨੂੰ ਕਈ ਅਧਿਆਪਕਾ ਦੀ ਸ਼ਖਸੀਅਤ ਬਹੁਤ ਚੰਗੀ ਲਗਦੀ ਹੈ। ਇਹਨਾ ਦੇ ਬੋਲ ਸੁਣਨ ਲਈ ਅਸੀ ਇਹਨਾ ਨੂੰ ਕਲਾਂਸਾਂ ਵਿੱਚ ਉਡੀਕਦੇ ਰਹਿੰਦੇ ਹਾ। ਸਾਡੇ ਪਿਆਰੇ ਅਧਿਆਪਕਾ ਦੀ ਦਿੱਤੀ ਹੋਈ ਸਿੱਖਿਆ ਅਸੀ ਕਦੇ ਵੀ ਨਹੀ ਭੁੱਲਦੇ। ਅਸੀ ਇਹਨਾ ਦੀ ਅਸੀ ਸਾਰੀ ਉਮਰ ਇੱਜਤ ਕਰਦੇ ਹਾ ਅਤੇ ਸਾਡੀਆ ਕਿਤਾਬਾ ਵਿੱਚ ਇਹਨਾ ਦੇ ਚਿਹਰੇ ਛਪ ਜਾਦੇ ਹਨ। ਇਹ ਅਧਿਆਪਕ ਸਾਡੇ ਦੂਜੇ ਮਾਪਿਆ ਦੀ ਤਰਾ ਹੁੰਦੇ ਹਨ, ਜਿਹੜੇ ਸਾਨੂੰ ਜਿੰਦਗੀ ਦੇ ਸਹੀ ਰਾਂਹਾਂ ਤੇ ਤੁਰਨਾ ਸਿਖਾਉਦੇ ਹਨ। ਦਿਲ ਕਰਦਾ ਹੈ, ਕਿ ਇਹ ਹਮੇਸਾ ਸਾਡੀ ਕਲਾਸ ਵਿੱਚ ਹੀ ਰਹਿਣ ਅਤੇ ਬੋਲਦੇ ਰਹਿਣ ਤੇ ਅਸੀ ਸੁਣਦੇ ਰਹੀਏ। ਇਹਨਾ ਅਧਿਆਪਿਕਾ ਦੁਆਰਾ ਪੜਾਏ ਹੋਏ ਵਿਸ਼ਿਆ ਵਿੱਚੋ ਅਸੀ ਕਦੇ ਵੀ ਫ਼ੇਲ ਨਹੀ ਹੁੰਦੇ। ਕਈ ਅਧਿਆਪਕ ਕੱਦ ਦੇ ਛੋਟੇ ਹੁੰਦੇ ਹਨ, ਪਰ ਸਾਡੀ ਸੋਚ ਨੂੰ ਉਹ ਬਹੁਤ ਉੱਚਾ ਕਰ ਦਿੰਦੇ ਹਨ ਅਤੇ ਕਈ ਅਧਿਆਪਕ ਦੇਖਣ ਤੋ ਬਹੁਤ ਸਾਦੇ ਲੱਗਦੇ ਹਨ, ਪਰ ਉਹਨਾ ਵਿੱਚ ਗਿਆਨ ਦੀ ਚਮਕ ਹੁੰਦੀ ਹੈ। ਜਿੰਦਗੀ ਵਿੱਚ ਸਾਨੂੰ ਕਿਤਾਬਾ ਦੇ ਨਾਲੋ ਉਹਨਾ ਨੂੰ ਪੜਾਉਣ ਵਾਲੇ ਜਿਆਦਾ ਸਮੇ ਤਕ ਯਾਦ ਰਹਿੰਦੇ ਹਨ, ਕਿਉਕਿ ਸਾਨੂੰ ਕਿਤਾਬਾ ਨਾਲ ਲਗਾਂਵ ਉਹਨਾ ਕਰਕੇ ਹੀ ਹੁੰਦਾ ਹੈ। ਅਸੀ ਅੱਧੀਆ ਰਾਤਾ ਤੱਕ ਬੈਠ-ਬੈਠ ਕੇ ਆਪਣੇ ਪਿਆਰੇ ਅਧਿਆਪਕਾ ਦੇ ਵਿਸ਼ੇ ਪੜਦੇ ਰਹਿੰਦੇ ਹਾ, ਤਾ ਕਿ ਅਸੀ ਉਹਨਾ ਦੇ ਲਾਇਕ ਵਿਦਿਆਰਥੀ ਬਣ ਸਕੀਏ। ਜਿੰਦਗੀ ਵਿੱਚ ਸਾਨੂੰ ਸਿੱਖਣ ਲਈ ਭਾਵੇ ਬਹੁਤ ਕੁਝ ਮਿਲਦਾ ਹੈ, ਪਰ ਇਹਨਾ ਅਧਿਆਪਕਾ ਦੀ ਦਿੱਤੀ ਸਿੱਖਿਆ ਸਾਡੇ ਜੀਵਨ ਦਾ ਆਧਾਰ ਬਣਦੀ ਹੈ। ਉਹ ਆਪਣੇ ਫੁੱਲਾਂ ਜਿਹੇ ਵਿਚਾਰਾ ਨਾਲ ਸਾਡੀਆ ਝੋਲੀਆ ਭਰ ਦਿੰਦੇ ਹਨ। ਕਾਲਜ ਦੇ ਸਮੇ ਦੋਰਾਨ ਕਾਲਜ ਲਾਇਬਰੇਰੀ ਦੇ ਨਾਲ ਵੀ ਸਾਡੀ ਗੂੜੀ ਸਾਂਝ ਹੁੰਦੀ ਹੈ। ਇਸ ਦੀਆ ਕਈ ਕਿਤਾਬਾ ਦੇ ਨਾਂ ਸਾਨੂੰ ਲੰਮੇ ਸਮੇ ਤਕ ਯਾਦ ਰਹਿੰਦੇ ਹਨ ਅਤੇ ਇਨਾ ਵਿੱਚੋ ਕਈ ਕਿਤਾਬਾ ਸਾਡੀ ਸ਼ਖਸੀਅਤ ਦੇ ਵਿੱਚ ਦੀਵੇ ਵਾਗ ਜਗਦੀਆ ਰਹਿੰਦੀਆ ਹਨ। ਆਪਣੀ ਪੜਾਈ ਦੇ ਦੋਰਾਨ ਸਾਨੂੰ ਕਾਲਜ ਲਾਇਬਰੇਰੀ ਦੀਆ ਬਹੁਤ ਸਾਰੀਆ ਕਿਤਾਬਾ ਪੜਨ ਦਾ ਮੋਕਾ ਮਿਲਦਾ ਹੈ। ਜਿੰਨਾ ਵਿੱਚੋ ਕੁਝ ਕਿਤਾਬਾ ਸਾਡੀ ਮਾਂ ਵਾਗ ਲਗਦੀਆ ਹਨ, ਜਿਹੜੀਆ ਗੋਦੀ ਵਾਗ ਨਿੱਘ ਦਿੰਦੀਆ ਹਨ ਅਤੇ ਕੁਝ ਸਾਡੇ ਪਿਉ ਵਾਗ ਲਗਦੀਆ ਹਨ, ਜਿਹੜੀਆ ਝਿੜਕਾਂ ਦੇ ਨਾਲ-ਨਾਲ ਸਾਨੂੰ ਸਿੱਖਿਆ ਵੀ ਦਿੰਦੀਆ ਹਨ। ਕੁਝ ਕਿਤਾਬਾ ਤਾ ਸਾਨੂੰ ਇੰਨੀਆ ਪਿਆਰੀਆ ਲਗਦੀਆ ਹਨ, ਕਿ ਅਸੀ ਉਹਨਾ ਨੂੰ ਪਾਣੀ ਵਾਗ ਪੀ ਜਾਦੇ ਹਾ। ਕਾਲਜ ਦੀ ਲਾਇਬਰੇਰੀ ਵਿੱਚ ਬੈਠ ਕੇ ਇਸ ਤਰਾ ਮਹਿਸੂਸ ਹੁੰਦਾ ਹੈ, ਜਿਵੇ ਅਸੀ ਗਿਆਨ ਦੇ ਸਾਗਰ ਵਿੱਚ ਗੋਤੇ ਲਾ ਰਹੇ ਹੋਈਏ। ਇਹ ਸਾਡੀ ਨਿੱਕੀ ਜਿਹੀ ਸੋਚ ਨੂੰ ਅੰਬਰ ਦੇ ਵਾਗ ਵਿਸਾਲ ਕਰ ਦਿੰਦੀ ਹੈ। ਕਾਲਜ ਦੇ ਸਮੇ ਦੋਰਾਨ ਸਾਡੇ ਅੰਦਰ ਜੋ ਵੀ ਕਦਰਾ-ਕੀਮਤਾ ਅਤੇ ਸੰਸਕਾਰ ਪੈਦਾ ਹੁੰਦੇ ਹਨ, ਉਹਨਾ ਵਿੱਚ ਕਾਲਜ ਲਾਇਬਰੇਰੀ ਦਾ ਅਹਿਮ ਯੋਗਦਾਨ ਹੁੰਦਾ ਹੈ। ਇਹ ਬਹੁਤ ਸਾਰੇ ਚੰਗੇ ਗੁਣਾਂ ਨਾਲ ਸਾਡੀਆ ਝੋਲੀਆ ਭਰ ਦਿੰਦੀ ਹੈ। ਅਸੀ ਐਨੇ ਸਿਆਣੇ ਕਾਲਜ ਵਿੱਚ ਦਾਖਲੇ ਸਮੇ ਨਹੀ ਹੁੰਦੇ, ਜਿੰਨੇ ਕਾਲਜ ਦੇ ਛੱਡਣ ਵੇਲੇ ਹੁੰਦੇ ਹਾ। ਇਸ ਤਰਾ ਮਹਿਸੂਸ ਹੁੰਦਾ ਹੈ, ਜਿਵੇ ਸਾਡੀ ਕਾਲੀ ਰੂਹ, ਸੋਨਾ ਬਣ ਗਈ ਹੋਵੇ। ਦਿਲ ਤਾ ਕਰਦਾ ਹੈ, ਕਿ ਕਾਲਜ ਲਾਇਬਰੇਰੀ ਦੀਆ ਕਿਤਾਬਾ ਨੂੰ ਸਦਾ ਲਈ ਆਪਣੇ ਨਾਲ ਲੈ ਜਾਈਏ, ਪਰ ਇਸ ਨੇ ਨਵੇ ਆਉਣ ਵਾਲੇ ਵਿਦਿਆਰਥੀਆ ਦੇ ਜੀਵਨ ਨੂੰ ਵੀ ਨਿਖਾਰਨਾ ਹੁੰਦਾ ਹੈ। ਕਾਲਜ ਦੀ ਜਿੰਦਗੀ ਵਿੱਚ ਕਾਲਜ ਦੇ ਮੇਲਿਆ ਤੇ ਫੰਕਸਨਾਂ ਦੀ ਖੂਬ ਰੋਣਕ ਹੁੰਦੀ ਹੈ। ਇੰਨਾ ਮੋਕਿਆ ਤੇ ਦਿਲ ਖ਼ੁਸੀ ਨਾਲ ਭਰ ਜਾਦਾ ਹੈ ਅਤੇ ਸਾਡੇ ਚਾਂਅ ਲੁਕੋਇਆ ਨਹੀ ਲੁਕਦੇ। ਸਾਨੂੰ ਖੂਬ ਨੱਚਣ ਤੇ ਗਾਉਣ ਦਾ ਮੋਕਾ ਮਿਲਦਾ ਹੈ ਅਤੇ ਸਾਡੇ ਵਿਰੋਧੀ ਵੀ ਸਾਰੇ ਗਿਲੇ-ਸਿਕਵੇ ਭੁੱਲ ਕੇ ਸਾਡੇ ਨਾਲ ਆ ਨੱਚਦੇ ਹਨ। ਇਸ ਸਮੇ ਸਾਰੇ ਕਾਲਜ ਦੀਆ ਕੰਧਾ ਵੀ ਨੱਚਦੀਆ ਮਹਿਸੂਸ ਹੁੰਦੀਆ ਹਨ ਤੇ ਇਸਦਾ ਵਿਹੜਾ ਅਸ਼-ਅਸ਼ ਕਰ ਉੱਠਦਾ ਹੈ। ਇਹਨਾ ਮੋਕਿਆ ਤੇ ਸਾਡਾ ਮਹਿਬੂਬ ਸਾਨੂੰ ਹੋਰ ਵੀ ਸੋਹਣਾਂ ਲੱਗਦਾ ਹੈ ਤੇ ਅਸੀ ਉਸ ਨੂੰ ਵਾਰ-ਵਾਰ ਤੱਕਦੇ ਹਾ। ਕਾਲਜ ਦੀ ਜਿੰਦਗੀ ਦੇ ਇਹ ਸਭ ਤੋ ਖੁਬਸੂਰਤ ਪਲ ਹੁੰਦੇ ਹਨ, ਦਿਲ ਚਾਹੁੰਦਾ ਹੈ ਕਿ ਇਹ
ਸਦਾ-ਸਦਾ ਲਈ ਇੱਥੇ ਹੀ ਰੁਕ ਜਾਣ। ਇਹਨਾ ਕਾਲਜ ਮੇਲਿਆ ਅਤੇ ਫੰਕਸਨਾ ਤੋ ਸਾਨੂੰ ਪਤਾ ਲੱਗਦਾ ਹੈ, ਕਿ ਤਿਉਹਾਰਾਂ ਨੂੰ ਕਿਵੇ ਮਨਾਇਆ ਜਾਦਾ ਹੈ ਅਤੇ ਇਨਾ ਦੀ ਸਾਡੇ ਜੀਵਨ ਵਿੱਚ ਕੀ ਮਹੱਤਤਾ ਹੈ। ਅਸੀ ਆਪਣੇ ਦੋਸਤਾ ਨਾਲ ਮਿਲ ਕੇ ਹੀ ਇਹੋ ਜਿਹੇ ਮੋਕਿਆ ਲਈ ਤਿਆਰੀ ਕਰਦੇ ਹਾ, ਜਿਸ ਕਰਕੇ ਉਹਨਾ ਨਾਲ ਸਾਡੀਆ ਸਾਂਝਾਂ ਹੋਰ ਵੀ ਗੂੜੀਆ ਹੁੰਦੀਆ ਹਨ। ਸਾਡੀ ਸ਼ਖਸੀਅਤ ਦੇ ਅੰਦਰਲੇ ਗੁਣ ਵੀ ਇਸ ਸਮੇ ਹੀ ਸਾਹਮਣੇ ਆਉਦੇ ਹਨ ਅਤੇ ਸਾਡੇ ਇੰਨਾ ਗੁਣਾ ਕਰਕੇ ਹੀ ਜਿੰਦਗੀ ਵਿੱਚ ਕਈ ਨਵੀਆ ਕਾਮਯਾਬੀਆ ਸਾਡੇ ਪੈਰ ਚੁੰਮਦੀਆ ਹਨ। ਇਹਨਾ ਕਾਲਜ ਮੇਲਿਆ ਤੇ ਫੰਕਸਨਾਂ ਤੋ ਬਿਨਾ ਕਾਲਜ ਦੀ ਜਿੰਦਗੀ ਅਧੂਰੀ ਹੈ। ਇਹਨਾ ਤੋ ਬਿਨਾ ਕਾਲਜ ਦੀ ਜਿੰਦਗੀ ਦੀਆ ਸਦੀਵੀ ਯਾਂਦਾਂ ਨਹੀ ਉਸਰਦੀਆ। ਇਹ ਸਾਡੀਆ ਯਾਂਦਾਂ ਵਿੱਚ ਰੰਗ ਭਰਦੇ ਹਨ। ਕਾਲਜ ਦੀ ਕੰਨਟੀਨ ਦੀ ਵੀ ਆਪਣੀ ਰੋਣਕ ਹੁੰਦੀ ਹੈ, ਜਿੱਥੇ ਬੈਠ ਕੇ ਪੀਤੀਆ ਹੋਈਆ ਚਾਂਹਾਂ ਦਾ ਮਿਠਾਸ ਹਮੇਸਾ ਯਾਦ ਰਹਿੰਦਾ ਹੈ। ਜਦੋ ਵਿਹਲੇ ਸਮੇ ਵਿੱਚ ਯਾਰ-ਦੋਸਤ ਇੱਥੇ ਆ ਜੁੜਦੇ ਹਨ ਤਾ ਰੋਣਕਾ ਨਾਲ ਇਸਦਾ ਵਿਹੜਾ ਭਰ ਜਾਦਾ ਹੈ। ਇਹਨਾ ਯਾਰਾ-ਦੋਸਤਾ ਵਿੱਚ ਬੈਠ ਕੇ ਖਾਧੀ-ਪੀਤੀ ਹਰ ਇੱਕ ਚੀਜ ਦਾ ਸੁਆਂਦ ਦੁੱਗਣਾਂ ਹੋ ਜਾਦਾ ਹੈ। ਦੁਨਿਆ ਦੇ ਹਰ ਪਕਵਾਨ ਦਾ ਸਵਾਦ ਕਾਲਜ ਦੀ ਕੰਨਟੀਨ ਦੇ ਖਾਣਿਆ ਤੋ ਫਿੱਕਾ ਲੱਗਦਾ ਹੈ। ਇਸ ਦੇ ਵਿੱਚ ਬੈਠ ਕੇ ਆਪਣੇ ਮਹਿਬੂਬ ਨਾਲ ਖਾਦੇ ਹੋਏ ਖਾਣੇ, ਉਸ ਦੀਆ ਯਾਦਾ ਦੇ ਅਕਸਰ ਭਾਗ ਬਣ ਜਾਦੇ ਹਨ ਅਤੇ ਉਸ ਦੀ ਗੈਰ-ਹਾਜਰੀ ਵਿੱਚ ਉਸ ਦੀ ਪਸੰਸੀਦਾ ਚੀਜ ਕੰਨਟੀਨ ਵਿੱਚ ਬੈਠ ਕੇ ਵਾਰ ਵਾਰ ਖਾਣ ਨੂੰ
ਦਿਲ ਕਰਦਾ ਹੈ। ਬਹੁਤ ਸਾਰੀਆ ਦੋਸਤੀਆ ਤਾ ਸੁਰੂ ਹੀ ਕੰਨਟੀਨ ਤੋ ਹੁੰਦੀਆ ਹਨ, ਜਿਹੜੀਆ ਕਿ ਅੰਤਾ ਤਕ ਨਿਭਦੀਆ ਹਨ। ਕਾਲਜ ਦੇ ਕਿਸੇ ਹੋਰ ਭਾਗ ਦੇ ਨਾਲੋ ਕੰਨਟੀਨ ਵਿੱਚ ਅਸੀ ਜਿਆਦਾ ਖੁੱਲ ਮਹਿਸੂਸ ਕਰਦੇ ਹਾ, ਜਿੱਥੇ ਅਸੀ ਆਪਣੇ ਦੋਸਤਾ ਨਾਲ ਖੁੱਲ ਕੇ ਵਿਚਰਦੇ ਹਾ। ਇੱਥੇ ਦੋਸਤਾ ਨਾਲ ਬਹੁਤ ਸਾਰੀਆ ਮਸਤੀ ਭਰੀਆ ਗੱਲਾ ਹੁੰਦੀਆ ਹਨ। ਕੰਨਟੀਨ ਦੀਆ ਖਾਲੀ ਕੁਰਸੀਆ ਇਸ ਤਰਾ ਲੱਗਦੀਆ ਹਨ, ਜਿਵੇ ਸਾਨੂੰ ਹੀ ਉਡੀਕ ਰਹੀਆ ਹੋਣ ਅਤੇ ਸਾਡੀਆ ਮਹਿਫਲਾਂ ਵਿੱਚ ਸਾਡੇ ਨਾਲ ਹੱਸਦੀਆ ਹੋਣ। ਸਾਡੇ ਵਿਚਾਲੇ ਪਏ ਹੋਏ ਮੇਜ ਵੀ ਸਾਡੀਆ ਗੱਲਾ ਧਿਆਨ ਨਾਲ ਸੁਣਦੇ ਮਹਿਸੂਸ ਹੁੰਦੇ ਹਨ। ਕਾਲਜ ਦੀ ਕੰਨਟੀਨ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨਾਲ ਸਾਡੀ ਖਾਂਸ ਜਾਣ-ਪਹਿਚਾਣ ਹੋ ਜਾਦੀ ਹੈ। ਸਾਡੇ ਕੰਨਟੀਨ ਵਿੱਚ ਬੈਠਣ ਤੋ ਪਹਿਲਾ ਹੀ ਉਹ ਸਾਡੀ ਪਸੰਦੀਦਾ ਚੀਜ ਸਾਡੇ ਮੂਹਰੇ ਰੱਖ ਦਿੰਦੇ ਹਨ ਅਤੇ ਅਸੀ ਉਹਨਾ ਦੇ ਇੰਨੇ ਕੁ ਵਿਸ਼ਵਾਸਪਾਤਰ ਬਣ ਜਾਦੇ ਹਾ, ਕਿ ਉਹ ਸਾਡੇ ਤੋ ਕਦੀ ਪੈਸੇ ਨਹੀ ਮੰਗਦੇ, ਬਲਕਿ ਅਸੀ ਖੁਦ ਉਹਨਾ ਨੂੰ ਅਦਾ ਕਰਦੇ ਹਾ। ਕਾਲਜ ਵਿੱਚ ਪੜਦਿਆਂ, ਸਾਡੀ ਇਸ ਦੇ ਰੁੱਖਾ ਨਾਲ ਸਾਝ ਪੈ ਜਾਦੀ ਹੈ, ਜਿਹਨਾ ਦੀਆ ਠੰਡੀਆਂ ਛਾਂਵਾਂ ਕਦੇ ਹੀ ਭੁਲਦੀਆ ਜਿੱਥੇ ਬੈਠ ਕੇ ਅਨੇਕਾ ਰੰਗ ਮਾਣੇ ਹੁੰਦੇ ਹਨ। ਇਹਨਾ ਦੇ ਉੱਪਰ ਸਾਡੇ ਦੁਆਰਾ ਲਿਖੇ ਹੋਏ ਆਪਣੇ ਸੋਹਣਿਆਂ ਦੇ ਨਾਂ ਅਤੇ ਵਾਹੀਆਂ ਹੋਇਆ ਲਕੀਰਾ ਕਿੰਨਾ ਸਮਾਂ ਉੱਕਰੀਆ ਰਹਿੰਦੀਆ ਹਨ। ਇਹਨਾ ਦੁਆਰਾ ਸਿੱਟੇ ਹੋਏ ਪੱਤਝੜ ਵਿੱਚ ਪੱਤੇ, ਇੰਜ ਮਹਿਸੂਸ ਕਰਾਉਦੇ ਹਨ, ਜਿਵੇ ਸੋਹਣੇ ਸੱਜਣਾ ਵਾਗ, ਸਾਡੇ ਨਾਲ ਇਹ ਵੀ ਰੁਸ ਗਏ ਹੋਣ ਅਤੇ ਜਦੋ ਇਹਨਾ ਤੇ ਬਹਾਂਰ ਆਉਦੀ ਹੈ, ਤਾ ਲੱਗਦਾ ਹੈ, ਜਿਵੇ ਕਾਲਜ ਦੀਆ ਰੋਣਕਾ ਮੁੜ ਵਾਪਸ ਆ ਗਈਆ ਹੋਣ। ਜਦੋ ਇਹ ਹਵਾਂਵਾਂ ਨਾਲ ਝੂਲਦੇ ਹਨ ਤਾ ਲੱਗਦਾ ਹੈ, ਜਿਵੇ ਸਾਡੀਆ ਗੱਲਾ ਦਾ ਹੁਗਾਰਾ ਭਰ ਰਹੇ ਹੋਣ। ਕਾਲਜ ਵਿੱਚ ਸਾਡੇ ਦਾਖਲੇ ਸਮੇ ਜਿਹੜੇ ਰੁੱਖ ਹਾਲੇ ਛੋਟੇ ਹੁੰਦੇ ਹਨ, ਉਹ ਸਾਡੀ ਵਿਦਇਗੀ ਸਮੇ ਜਵਾਨ ਹੋ ਜਾਦੇ ਹਨ, ਆਖਰ ਨੂੰ ਕਾਲਜ ਵਿੱਚੋ ਵਿਦਾ ਹੋਣ ਸਮੇ ਇੰਨਾ ਰੁੱਖਾਂ ਦੇ ਗਲ ਲੱਗ ਕੇ ਰੋਣ ਨੂੰ ਜੀ ਕਰਦਾ ਹੈ। ਕਾਲਜ ਦੇ ਵਿਹੜੇ ਵਿੱਚ ਉੱਗੇ ਫੁੱਲਾਂ ਨਾਲ ਵੀ ਸਾਨੂੰ ਪਿਆਰ ਹੁੰਦਾ ਹੈ, ਜਿੰਨਾ ਦੀ ਖੁਸਬੂ ਅਸੀ ਕਦੇ ਵੀ ਨਹੀ ਭੁਲਦੇ। ਇਹਨਾ ਦੇ ਵੱਖਰੇ-ਵੱਖਰੇ ਰੰਗ ਕਾਲਜ ਦੀ ਸੁੰਦਰਤਾਂ ਨੂੰ ਚਾਰ ਚੰਨ ਲਾ ਦਿੰਦੇ ਹਨ। ਦਿਲ ਕਰਦਾ ਹੈ, ਕਿ ਇਹਨਾ ਸੋਹਣੇ ਫੁੱਲਾਂ ਨਾਲ ਅਸੀ ਆਪਣੇ ਮਹਿਬੂਬ ਦੀ ਝੋਲੀ ਭਰ ਦਈਏ। ਇਹਨਾ ਨਾਲ ਸਾਡਾ ਇੰਨਾ ਮੋਹ ਹੁੰਦਾ ਹੈ, ਲੱਗਦਾ ਹੈ ਕਿ ਸਾਡੇ ਤੋ ਬਿਨਾ ਇਹ ਮੁਰਝਾਂ ਜਾਣਗੇ ਅਤੇ ਅਸੀ ਵੀ ਇਹਨਾ ਬਿਨਾ ਬਹੁਤ ਉਦਾਸ ਹੋ ਜਾਵਾਗੇ। ਜੋ ਫੁੱਲ ਸਾਨੂੰ ਸਭ ਤੋ ਪਿਆਰੇ ਲੱਗਦੇ ਹਨ, ਉਹਨਾ ਨੂੰ ਅਸੀ ਆਪਣੀਆ ਕਿਤਾਬਾ ਵਿੱਚ ਸਾਭ ਲੈਦੇ ਹਾ ਅਤੇ ਉਹਨਾ ਦੀਆ ਪੱਤੀਆਂ ਸਾਡੀਆ ਕਿਤਾਬਾ ਨੂੰ ਮਹਿਕ ਨਾਲ ਭਰ ਦਿੰਦੀਆ ਹਨ। ਕਾਲਜ ਵਿੱਚ ਪੜਦਿਆ, ਸਾਡਾ ਇਸ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਜਿਵੇ ਮਾਲੀ ਸੇਵਾਦਾਰ ਅਤੇ ਗੇਂਟਮੈਨ ਆਦਿ ਨਾਲ ਵੀ ਵੱਖਰੀ ਕਿਸਮ ਦਾ ਦੋਸਤਾਨਾ ਹੁੰਦਾ ਹੈ। ਕਾਲਜ ਵਿੱਚ ਇਹ ਕਰਮਚਾਰੀ ਛੋਟੇ ਦਰਜੇ ਦੇ ਹੁੰਦੇ ਹਨ। ਗਰੀਬ ਪਰਿਵਾਰਾ ਨਾਲ ਸੰਬੰਧਤ ਹੋਣ ਕਰਕੇ, ਇਹਨਾ ਦੀ ਬੋਲਬਾਣੀ ਬੜੀ ਸਾਦੀ ਅਤੇ ਕੱਪੜੇ ਬੜੇ ਸਾਧਾਰਨ ਹੁੰਦੇ ਹਨ। ਕਾਲਜ ਵਿੱਚ ਸਭ ਤੋ ਮਿਹਨਤੀ ਵਰਗ, ਇਹਨਾ ਕਰਮਚਾਰੀਆ ਦਾ ਹੁੰਦਾ ਹੈ ਅਤੇ ਇਸ ਮਿਹਨਤੀ ਵਰਗ ਸਦਕਾ ਹੀ ਸਾਡੇ ਕਾਲਜ ਦੀ ਸੁੰਦਰਤਾ ਨੂੰ ਚਾਰ ਚੰਨ ਲੱਗਦੇ ਹਨ। ਅਸੀ ਆਪਣੇ ਦੋਸਤਾ ਦੀ ਗੈਰ-ਹਾਜਰੀ ਵਿਚ ਇਹਨਾ ਕੋਲ ਬੈਠ ਕੇ ਆਪਣਾ ਸਮਾਂ ਗੁਜਾਰਦੇ ਹਾ। ਇਹ ਵੀ ਸਾਡੇ ਨਾਲ ਦੋਸਤਾ ਵਾਗ ਵਿਚਰਦੇ ਹਨ ਅਤੇ ਸਾਨੂੰ ਆਪਣੇ ਦੋਸਤਾ ਦੀ ਕਮੀ ਨਹੀ ਮਹਿਸੂਸ ਹੋਣ ਦਿੰਦੇ। ਇਹਨਾ ਦੀਆ ਗੱਲਾ ਵਿੱਚ ਦੋਸਤੀ ਦੀ ਮਹਿਕ ਆਉਦੀ ਹੈ। ਕਾਲਜ ਦਾ ਹਰ ਵਿਦਿਆਰਥੀ ਇਹਨਾ ਦੇ ਲਈ ਦੋਸਤ ਵਾਗ ਹੈ। ਇਹ ਪੁਰਾਣੇ ਵਿਦਿਆਰਥੀਆ ਦੀਆ ਯਾਦਾ ਨੂੰ ਨਵੇ ਆਉਣ ਵਾਲਿਆ ਵਿਦਿਆਰਥੀਆ ਨਾਲ ਸਾਝੀਆ ਕਰਦੇ ਹਨ। ਕੋਈ-ਕੋਈ ਵਿਦਿਆਰਥੀ ਹੁੰਦਾ ਹੈ, ਜਿਸ ਨੂੰ ਇਹ ਲੰਮੇ ਸਮੇ ਤਕ ਯਾਦ ਕਰਦੇ ਹਨ ਤੇ ਦੁਬਾਰਾ ਮਿਲਣਾ ਲੋਚਦੇ ਹਨ। ਇਹ ਕਰਮਚਾਰੀ ਥੋੜਾ ਮਿਹਨਤਾਨਾ ਹੋਣ ਦੇ ਬਾਵਜੂਦ ਅੰਤਾ ਦੀ ਸਿੱਦਤ ਨਾਲ ਕੰਮ ਕਰਦੇ ਹਨ। ਇਸ ਤਰਾ ਦੀ ਇਮਾਨਦਾਰੀ ਨੂੰ ਸਲਾਮ ਕਰਨ ਨੂੰ ਦਿਲ ਕਰਦਾ ਹੈ। ਜਿੰਦਗੀ ਦਾ ਬਹੁਤ ਸਾਰਾ ਗਿਆਨ ਤੇ ਤਜਰਬਾ ਸਾਨੂੰ ਇਹਨਾ ਦੀ ਜੀਵਨ-ਸੈਲੀ ਤੋ ਵੀ ਮਿਲਦਾ ਹੈ। ਇਹਨਾ ਦੀ ਬੋਲਬਾਣੀ ਤੋ ਜਿੰਦਗੀ ਦੀਆ ਤਲਖੀਆਂ ਤੇ ਸ਼ਖਸੀਅਤ ਤੋ ਜੀਵਨ ਦੇ ਹੇਠਲੇ ਪੱਧਰ ਦਾ ਗਿਆਨ ਹੁੰਦਾ ਹੈ। ਕਾਲਜ ਦੇ ਆਖਿਰੀ ਦਿਨਾ ਵਿੱਚ ਆ ਕੇ ਦਿਲ ਬਹੁਤ ਉਦਾਸ ਹੁੰਦਾ ਹੈ। ਪਤਾ ਹੀ ਨਹੀ ਲੱਗਦਾ, ਕਿ ਕਦੋ ਸਾਡੀ ਕਾਲਜ ਦੀ ਜਿੰਦਗੀ ਦੇ ਇੰਨੇ ਸਾਰੇ ਮਹੀਨੇ ਬੀਤ ਗਏ। ਸਾਨੂੰ ਅਗਲੇਰੀ ਜਿੰਦਗੀ ਵਿੱਚ ਪੈਰ ਧਰਦਿਆ ਡਰ ਲੱਗਦਾ ਹੈ, ਕਿਉਕਿ ਉਸ ਬਾਰੇ ਅਸੀ ਬਹੁਤਾ ਕੁਝ ਸੋਚਿਆ ਨਹੀ ਹੁੰਦਾ। ਸਾਨੂੰ ਲੱਗਦਾ ਹੈ, ਕਿ ਅਸੀ ਇਕੱਲੇ ਰਹਿ ਜਾਵਾਗੇ। ਸਾਡੇ ਤੋ ਉਹ ਸਾਰੇ ਦੋਸਤ ਵਿੱਛੜ ਜਾਣਗੇ, ਜਿੰਨਾ ਤੋ ਬਗੈਰ ਅਸੀ ਕਦੇ ਪਲ ਵੀ ਨਹੀ ਗੁਜਾਰਿਆ ਹੁੰਦਾ ਅਤੇ ਸਾਡੇ ਮਹਿਬੂਬ, ਜਿੰਨਾ ਲਈ ਅਸੀ ਕੀ ਨਹੀ ਕੀਤਾ ਹੁੰਦਾ ? ਉਹ ਵੀ ਅਲਵਿਦਾ ਕਹਿ ਜਾਣਗੇ। ਕਾਲਜ ਦੇ ਇਹਨਾ ਆਖਰੀ ਦਿਨਾ ਵਿੱਚ ਸਮਾਂ ਜਲਦੀ ਲੰਘਦਾ ਮਹਿਸੂਸ ਹੁੰਦਾ ਹੈ, ਜੋ ਸਾਡੇ ਰੋਕਿਆ ਨਹੀ ਰੁਕਦਾ। ਅਸੀ ਉਹਨਾ ਥਾਵਾਂ ਨੂੰ ਵਾਰ-ਵਾਰ ਦੇਖਦੇ ਹਾ, ਜਿੱਥੇ ਅਸੀ ਆਪਣੇ ਦੋਸਤਾ ਨਾਲ ਬੈਠਦੇ ਹੁੰਦੇ ਸੀ ਅਤੇ ਜਿੱਥੇ ਸਾਡੀਆ ਦੋਸਤੀਆ ਪਲ ਕੇ ਜਵਾਨ ਹੋਈਆ। ਸਾਡਾ ਦਿਲ ਕਰਦਾ ਹੈ, ਕਿ ਕਾਲਜ ਦੀਆ ਕੰਧਾਂ ਨੂੰ ਆਪਣਾ ਦਰਦ ਸੁਣਾਈਏ ਅਤੇ ਇਸਦੇ ਵਿਹੜੇ ਬੈਠ ਰੋਈਏ। ਅਸੀ ਜਿੰਦਗੀ ਵਿੱਚ ਪਹਿਲੀ ਵਾਰ ਬਹੁਤ ਜਿਆਦਾ ਉਦਾਸ ਇਸ ਸਮੇ ਹੁੰਦੇ ਹਾ, ਕਿਉਕਿ ਇਸ ਤੋ ਪਹਿਲਾ ਅਸੀ ਕਦੇ ਇੰਨੇ ਸੁਨਾਹਿਰੀ ਪਲ ਨਹੀ ਮਾਣੇ ਹੁੰਦੇ। ਅਸੀ ਭਾਵੇ ਇਸ ਸਮੇ ਕਿੰਨੇ ਵੀ ਉਦਾਸ ਹੋਈਏ, ਪਰ ਸਾਡੇ ਅੱਗੇ ਇੱਕ ਨਵੀ ਜਿੰਦਗੀ ਸਾਡੀ ਉਡੀਕ ਕਰ ਰਹੀ ਹੁੰਦੀ ਹੈ। ਅੰਤ ਇੱਕ ਦਿਨ ਅਸੀ, ਉਸ ਜਿੰਦਗੀ ਦੀਆ ਰਾਹਾਂ ਲੱਭਣ ਲਈ ਕਾਲਜ ਨੂੰ ਸਦਾ ਲਈ ਅਲਵਿਦਾ ਆਖ ਦਿੰਦੇ ਹਾ ਅਤੇ ਇਸ ਦੀਆ ਕੰਧਾਂ ਉੱਤੇ ਲਿਖੇ ਹੋਏ ਸਾਡੇ ਨਾਂ ਹੋਲੀ-ਹੋਲੀ ਮਿਟ ਜਾਦੇ ਹਨ।
By - ਐਂਡਵੋਕੇਟ ਉਂਕਾਰ ਸਿੰਘ ਭਲੂਰ, ਪਿੰਡ-ਭਲੂਰ, ਜਿਲਾਂ-ਮੋਗਾ, ਪੰਜਾਬ (ਭਾਰਤ)-151207
Subscribe to:
Posts (Atom)