Saturday, 4 August 2012

ਯਾਦਾਂ ਤੇਰੀਆਂ

ਅੱਜ ਦਿਲ ਫਿਰ ਉਦਾਸ ਹੈ। ਤੇਰੀਆਂ ਯਾਦਾਂ ਨੇ ਫ਼ਿਰ ਆਂ ਸਾਡਾ ਵਿਹੜਾ ਮੱਲਿਆ ਹੈ। ਭਾਵੇ ਅਸੀ ਆਪਣੇ ਘਰ ਦੇ ਬੂਹੇ ਬੰਦ ਰੱਖੇ, ਪਰ ਫ਼ਿਰ ਵੀ ਇਹ ਕੰਧਾਂ ਟੱਪ ਸਾਡੇ ਕੋਲ ਆ ਪਹੁੰਚੀਆ ਨੇ। ਅੱਜ ਲਗਦਾ ਹੈ, ਤੇਰੀਆ ਇਹ ਯਾਦਾ ਫ਼ਿਰ ਉਹਨਾ ਵੇਲਿਆਂ ਨੂੰ ਮੁੜ ਤਾਜਾ ਕਰਨਗੀਆ, ਜਦੋ ਅਸੀ ਇਕੱਠਿਆ ਪਿਆਰ ਦੇ ਬਹੁਤ ਸਾਰੇ ਰੰਗ ਮਾਣੇ ਸੀ। ਜਦੋ ਸਾਡੀ ਜਿੰਦਗੀ ਰੰਗਾ ਨਾਲ ਭਰ ਗਈ ਸੀ ਅਤੇ ਸਾਡੇ ਦਿਲ ਦੇ ਚਾਅ ਡੁੱਲ-ਡੁੱਲ ਪੈਦੇ ਸੀ। ਅਸੀ ਆਪਣੀ ਵੱਖਰੀ ਦੁਨਿਆ ਉਸਾਰ ਲਈ ਸੀ। ਸਾਡੇ ਪੈਰ ਧਰਤੀ ਤੇ ਸਨ, ਪਰ ਸਿਰ ਅਸ਼ਮਾਨ ਵਿੱਚ ਸੀ। ਉਸ ਸਮੇ ਸਾਡੀਆ ਅੱਖਾਂ, ਇੱਕ-ਦੂਜੇ ਨੂੰ ਵੇਖਣ ਲਈ ਤਰਸ਼ਦੀਆ ਸਨ। ਸਾਨੂੰ ਹਰ ਵੇਲੇ ਤੇਰੇ ਆਉਣ ਦੀ ਉਡੀਕ ਹੁੰਦੀ ਤੇ ਤੈਨੂੰ ਮਿਲਣ ਆਉਣ ਦੀ ਤਾਂਘ ਹੁੰਦੀ ਸੀ। ਤੈਨੂੰ ਯਾਦ ਹੋਣਾ, ਉਹ ਨਹਿਰ ਦਾ ਕਿਨਾਰਾ ਜਿੱਥੇ ਅਸੀ ਕਦੇ ਬੈਠਦੇ ਹੁੰਦੇ ਸੀ, ਕਿਵੇ ਪਾਣੀ ਦੀਆ ਛੱਲਾਂ ਨਾਲ ਸਾਡੇ ਪੈਰ ਛੂਹਦਾ ਹੁੰਦਾ ਸੀ। ਉੱਥੇ ਬੈਠਿਆ ਪਤਾ ਹੀ ਨਹੀ ਲਗਦਾ ਸੀ, ਕਿ ਕਦੋ ਸਾਮਾਂ ਢਲ ਜਾਦੀਆ ਸੀ, ਪਰ ਸਾਡੀਆ ਗੱਲਾ ਨਹੀ ਮੁਕਦੀਆ ਸਨ। ਤੇਰੇ ਜਾਣ ਮਗਰੋ ਅਸੀ ਕਿੰਨਾ ਚਿਰ ਤੇਰੀਆਂ ਰਾਹਾਂ ਵੱਲ ਤੱਕਦੇ ਰਹਿੰਦੇ ਸੀ। ਤੇਰੇ ਘਰ ਪਰਤਣ ਤੋ ਬਾਅਦ ਸਾਡਾ ਆਪਣੇ ਘਰ ਵਿੱਚ ਜੀ ਨਹੀ ਲੱਗਦਾ ਸੀ। ਤੇਰੀਆਂ ਯਾਦਾ ਸਾਡੇ ਦਿਲ ਦੇ ਬਨੇਰਿਆ ਤੇ ਆ ਬੈਠਦੀਆ ਸਨ ਅਤੇ ਇਹ ਰਾਤਾ ਨੂੰ ਸੋਣ ਨਾ ਦਿੰਦੀਆ। ਸਾਨੂੰ ਸਵੇਰ ਬਹੁਤ ਦੂਰ ਲਗਦੀ ਸੀ। ਅਸੀ ਜਦੋ ਕਦੇ ਵੀ ਮਿਲਦੇ ਤਾ ਇੰਜ ਲਗਦਾ ਸੀ, ਜਿਵੇ ਸਮਾਂ ਰੁਕ ਗਿਆ ਹੋਵੇ ਅਤੇ ਸਾਨੂੰ ਆਪਣੀ ਮੰਜਿਲ ਗਈ ਹੋਵੇ। ਤੇਰੀਆ ਗੱਲਾਂ ਵਿੱਚੋ, ਪਿਆਰ ਦਾ ਰਸ਼ ਡੁੱਲ-ਡੁੱਲ ਪੈਦਾ ਸੀ, ਜਿਸ ਦਾ ਅੱਜ ਵੀ ਮਿਠਾਸ ਹੈ।
ਤੇਰੇ ਮਿਲਣ ਆਉਣ ਵੇਲੇ, ਤੇਰੀਆ ਝਾਜਰਾਂ ਦੀਂ ਛਣਕਾਰ ਦੂਰ ਤੋ ਸੁਣਾਈ ਦਿੰਦੀ ਸੀ ਅਤੇ ਤੇਰੇ ਪੈਰਾ ਵਿੱਚ ਪਾਈ ਹੋਈ ਪੰਜਾਬੀ ਜੁੱਤੀ ਦੀ ਚੂਕ ਹਵਾ ਦੇ ਵਿੱਚ ਸ਼ੰਗੀਤ ਘੋਲਦੀ ਸੀ। ਤੇਰੇ ਪਟਿਆਲੇ- ਸੂਟ ਅੱਗੇ ਤਾ ਅੰਬਰਾ ਦਾ ਚੰਨ ਵੀ ਫਿੱਕਾ ਲੱਗਦਾ ਸੀ। ਤੇਰੇ ਗਲ ਦਾ ਤਵੀਤ, ਤੇਰੇ ਸਹੁੱਪਣ ਨੂੰ ਚਾਰ ਚੰਨ ਲਾਉਦਾ ਸੀ ਅਤੇ ਤੇਰੇ ਹੱਥਾਂ ਦੇ ਕੰਗਨ, ਤੇਰੀਆ ਗੱਲਾ ਦੇ ਨਾਲ ਸੰਗ, ਸਾਜ ਬਣ ਜਾਦੇ ਸੀ। ਭੋਲਾਪਨ ਤੇ ਸਾਦਾਪਨ ਤੇਰੀ ਸ਼ਖਸੀਅਤ ਵਿੱਚੋ ਡੁੱਲ-ਡੁੱਲ ਪੈਦਾ ਸੀ। ਤੇਰੇ ਕੋਲ ਪੰਜਾਬੀਅਤ ਦੇ ਬਹੁਤ ਸਾਰੇ ਰੰਗ ਸਨ ਜਿੰਨਾ ਨੂੰ ਤੂੰ ਹਮੇਸਾ ਸਾਭ ਕੇ ਰੱਖਿਆ। ਤੇਰੇ ਪਹਿਰਾਵਿਆ ਵਿੱਚੋ ਹਮੇਸਾ ਰੀਤੀ-ਰਿਵਾਜਾ ਦੀ ਖੁਸਬੂ ਆਉਦੀ ਸੀ। ਉਹਨਾ ਦਿਨਾ ਵਿੱਚ, ਤੇਰੇ ਸਹਿਰ ਨਾਲ ਮੈਨੂੰ ਬਹੁਤ ਪਿਆਰ ਸੀ। ਇਸ ਤਰਾ ਲੱਗਦਾ ਸੀ, ਜਿਵੇ ਸਾਰੀ ਦੁਨਿਆ ਇੱਥੇ ਹੀ ਵਸਦੀ ਹੋਵੇ ਅਤੇ ਇਸ ਦੀ ਹਰ ਗਲੀ ਵਿੱਚ ਤੇਰਾ ਘਰ ਹੋਵੇ।
ਤੇਰੇ ਸਹਿਰ ਮੁੜ-ਮੁੜ ਜਾਣ ਨੂੰ ਦਿਲ ਕਰਦਾ ਸੀ। ਸਾਡੇ ਚਾਅ ਤੇ ਅਰਮਾਨ ਜਿਵੇ ਇੱਥੇ ਹੀ ਵਸਦੇ ਸਨ ਅਤੇ ਇਸ ਦੀ ਮਿੱਟੀ ਸਾਨੂੰ ਮਾਂ ਵਾਗ ਲੱਗਦੀ ਸੀ। ਤੇਰੇ ਸਹਿਰ ਦੀ ਦੁਪਹਿਰ ਨਾਲ ਮੈਨੂੰ ਅੰਤਾ ਦਾ ਮੋਹ ਸੀ। ਦਿਲ ਕਹਿੰਦਾ ਸੀ ਕਿ ਇੱਥੇ ਕਦੇ ਵੀ ਸਾਮਾਂ ਨਾ ਪੈਣ। ਅਸੀ ਆਪਣੇ ਕੋਠਿਆਂ ਦੇ ਚੜ ਤੇਰੇ ਸਹਿਰ ਵੱਲ ਵੇਖਦੇ ਹੁੰਦੇ ਸੀ ਅਤੇ ਉਸ ਵੱਲੋ ਆਉਣ ਵਾਲੀ ਹਰ ਪੋਣ ਤੋ ਤੇਰਾ ਸੁਨੇਹਾ ਪੁੱਛਦੇ ਹੁੰਦੇ ਸੀ। ਉੱਥੇ ਜਾਣ ਵਾਲੀਆ ਰਾਵਾਂ, ਜਿਵੇ ਸਵਰਗਾਂ ਵੱਲ ਜਾਦੀਆ ਸਨ। ਤੇਰੇ ਸਹਿਰ ਆ ਕੇ, ਪਿੰਡ ਆਉਣ ਨੂੰ ਦਿਲ ਨਹੀ ਕਰਦਾ ਸੀ। ਉਹਨਾ ਦਿਨਾ ਵਿੱਚ ਸਾਡਾ ਪਿੰਡ, ਸਾਡੇ ਲਈ ਬੇਗਾਨਾ ਹੋ ਗਿਆ ਸੀ। ਜਾਪਦਾ ਸੀ, ਜਿਵੇ ਤੇਰੇ ਨਾਲ ਲਾ ਕੇ, ਇਸ ਨਾਲ ਸਾਡਾ ਮੋਹ ਟੁੱਟ ਗਿਆ ਹੋਵੇ। ਸਾਨੂੰ ਘਰ ਦੀ ਚਾਰ-ਦਿਵਾਰੀ ਵੱਢ-ਵੱਢ ਖਾਦੀ ਸੀ। ਅਸੀ ਪਿੰਡ ਦੀਆ ਜੂਹਾਂ ਤੇ ਬੈਠ, ਤੈਨੂੰ ਯਾਂਦ ਕਰਦੇ ਹੁੰਦੇ ਸੀ। ਜਦੋ ਕਦੇ ਵੀ ਪਿੰਡ ਵਿੱਚ ਰੋਣਕ ਲੱਗਦੀ ਸੀ, ਤਾ ਤੇਰੇ ਬਿਨਾ ਉਹ ਅਧੂਰੀ ਲਗਦੀ ਸੀ ਅਤੇ ਜਦ ਵੀ ਪਿੰਡ ਦੀਆ ਕੁੜੀਆ ਤੀਆਂ ਲਾਉਦੀਆ ਸਨ, ਤਾ ਤੂੰ ਗਿੱਧਿਆ ਦੀ ਰਾਣੀ ਝੱਟ ਯਾਦ ਆ ਜਾਦੀ ਸੀ, ਕਿਉਕਿ ਗਿੱਧੇ ਵਿੱਚ ਤੇਰਾ ਕੋਈ ਸਾਨੀ ਨਹੀ ਸੀ। ਪਿੰਡ ਦੇ ਸਪੀਕਰਾਂ ਵਿੱਚ ਵਜਦੇ ਗਾਣੇ, ਸੁਣ ਕੇ ਲਗਦਾ ਸੀ, ਜਿਵੇ ਇਹ ਸਾਡੇ ਪਿਆਰ ਦੀਆ ਗੱਲਾਂ ਹੀ ਕਰ ਰਹੇ ਹੋਣ। ਉਸ ਵੇਲੇ ਉਡੀਕ ਕਰਨੀ ਬਹੁਤ ਔਖੀ ਲਗਦੀ ਸੀ ਤੇ ਦਿਨ ਬਹੁਤ ਲੰਮੇ ਹੋ ਗਏ ਜਾਪਦੇ ਸਨ, ਜਿਸ ਕਰਕੇ ਪਿੰਡ ਰਹਿ ਕੇ ਮਨ ਉਦਾਸ ਹੋ ਜਾਦਾ ਸੀ। ਦਿਲ ਕਰਦਾ ਸੀ, ਕਿ ਤੇਰੇ ਸਹਿਰ ਉੱਡ ਕੇ ਆ ਜਾਈਏ ਕਿਉਕਿ ਤੇਰੇ ਸਹਿਰ ਜੰਨਤ ਵਸਦੀ ਸੀ। ਅਸੀ ਉਹਨਾ ਦਿਨਾ ਵਿੱਚ, ਨਾ ਆਪਣੇ ਪਿੰਡ ਦੇ ਸੀ ਅਤੇ ਨਾ ਤੇਰੇ ਸਹਿਰ ਦੇ ਸੀ। ਉਸ ਸਮੇ ਸਾਨੂੰ ਆਪਣੇ ਖੇਤਾ ਵਿੱਚ ਵੀ ਤੇਰੀ ਮੋਜੂਦਗੀ ਮਹਿਸੂਸ ਹੁੰਦੀ ਸੀ।
ਇੰਜ ਲਗਦਾ ਸੀ ਜਿਵੇ ਲਹਿਰਾਉਦੀਆਂ ਫਸਲਾਂ ਵਿੱਚੋ ਤੇਰੇ ਹਾਸੇ ਡੁੱਲ-ਡੁੱਲ ਪੈਦੇ ਹੋਣ ਅਤੇ ਸਾਡੀਆ ਵੱਟਾ ਉੱਪਰ ਤੇਰੇ ਪੈਰਾ ਦੇ ਨਿਸ਼ਾਨ ਉੱਕਰੇ ਹੋਏ ਹੋਣ। ਅਸੀ ਆਪਣੀਆਂ ਢੱਕੀਆਂ ਉਪਰ ਚੜ, ਤੈਨੂੰ ਆਵਾਜਾ ਮਾਰਦੇ ਹੁੰਦੇ ਸੀ। ਦਿਲ ਕਹਿੰਦਾ ਸੀ, ਕਿ ਸਾਡੀ ਆਵਾਜ ਜਰੂਰ ਤੇਰੀ ਤੇਰੇ ਕੰਨੀ ਪੈਦੀ ਹੋਵੇਗੀ। ਜਦੋ ਕਦੇ ਵੀ ਮੇਰੇ ਖੇਤ ਵਿੱਚ ਫ਼ਸਲਾ ਜੋਬਨ ਤੇ ਆਉਦੀਆ ਤਾ ਇੰਨਾ ਦਾ ਰੰਗ, ਤੇਰੇ ਮੁੱਖੜੇ ਵਰਗਾ ਲਗਦਾ ਸੀ। ਤੈਨੂੰ ਪੰਜਾਬੀ ਲਿਖ਼ਣ ਦਾ ਬਹੁਤ ਸੋਕ ਸੀ, ਇਸ ਲਈ ਉਸ ਵੇਲੇ ਦੋਰਾਨ ਤੇਰੇ ਸੋਹਣੇ ਜਿਹੇ ਹੱਥਾਂ ਨਾਲ ਲਿਖੇ ਹੋਏ ਖ਼ਤ, ਮੈ ਅੱਜ ਵੀ ਸਾਭੇ ਹੋਏ ਹਨ। ਇਹ ਖ਼ਤ ਭਾਵੇ ਫ਼ਟ ਕੇ ਪੁਰਾਣੇ ਹੋ ਗਏ ਹਨ, ਪਰ ਇਹਨਾ ਵਿੱਚ ਅੱਜ ਵੀ ਉਹੀ ਤਾਜਗੀ ਮੋਜੂਦ ਹੈ। ਜਦੋ ਕਦੇ ਵੀ ਮੈਂ ਇਹਨਾ ਨੂੰ ਪੜਦਾ ਹਾ ਤਾ ਲਗਦਾ ਹੈ, ਜਿਵੇ ਉਹੀ ਸਮੇ ਮੁੜ ਕੇ ਆ ਗਏ ਹੋਣ। ਇਹਨਾ ਖ਼ਤਾਂ ਦੇ ਵਿੱਚ ਲਿਖੇ ਹੋਏ ਅੱਖਰਾਂ ਵਿੱਚੋ ਤੇਰੀ ਤਸਵੀਰ ਦਿਸਦੀ ਹੈ, ਜੋ ਸਾਡੇ ਨਾਲ ਅੱਜ ਵੀ ਗੱਲਾਂ ਕਰਦੀ ਹੈ। ਤੇਰੇ ਪਿਆਰ ਦੇ ਬਹੁਤ ਸਾਰੇ ਰੰਗ, ਇਹਨਾ ਵਿੱਚ ਸਾਭੇ ਪਏ ਹਨ, ਜਿਹਨਾ ਨੇ ਕਦੇ ਮੇਰੀ ਜਿੰਦਗੀ ਨੂੰ ਰੰਗੀਨ ਬਣਾ ਦਿੱਤਾ ਸੀ। ਤੇਰਾ ਪਹਿਲਾ ਖ਼ਤ ਤਾ ਮਿਸਰੀ ਤੋ ਵੀ ਮਿੱਠਾ ਹੈ। ਦਿਲ ਤਾ ਕਰਦਾ ਹੈ, ਕਿ ਤੇਰੇ ਸਾਰੇ ਖ਼ਤਾਂ ਨੂੰ ਸ਼ੀਸੇ ਵਿੱਚ ਜੁੜਵਾਂ ਕੇ ਰੱਖ ਲਵਾਂ ਤਾ ਜੋ ਇਹ ਮੇਰੀ ਜਿੰਦਗੀ ਦੇ ਸਦੀਵੀ ਸਹਾਰੇ ਬਣ ਜਾਣ। ਉਸ ਸਮੇ ਤੈਨੂੰ, ਮੇਰੀਆ ਦਿੱਤੀਆ ਹੋਈਆ ਨਿਸ਼ਾਨੀਆ ਨਾਲ ਬਹੁਤ ਮੋਹ ਸੀ। ਮੇਰਾ ਦਿੱਤਾ ਹੋਇਆ ਰੁਮਾਲ ਹਮੇਸਾ ਤੇਰੇ ਹੱਥਾ ਵਿੱਚ ਹੁੰਦਾ ਸੀ ਅਤੇ ਮੇਰੀ ਦਿੱਤੀ ਹੋਈ ਮੁੰਦਰੀ, ਤੂੰ ਕਦੇ ਉਗਲੀ ਵਿੱਚੋ ਨਹੀ ਲਾਹੀ ਸੀ। ਮੈਨੂੰ ਯਾਦ ਹੈ, ਜਦੋ ਤੂੰ ਮੈਨੂੰ ਕਿਹਾ ਕਰਦੀ ਸੀ ਕਿ ਤੇਰੀਆ ਇਹ ਨਿਸ਼ਾਨੀਆ ਮੇਰੇ ਲਈ ਜਾਨ ਤੋ ਪਿਆਰੀਆ ਨੇ। ਤੈਨੂੰ ਡਰ ਲੱਗਦਾ ਸੀ, ਕਿ ਇਹ ਕਿਤੇ ਗੁਆਚ ਨਾ ਜਾਣ। ਮੇਰੀਆ ਇਹ ਨਿੱਕੀਆ-ਨਿੱਕੀਆ ਦੇਣਦਾਰੀਆ, ਤੇਰੇ ਲਈ ਵੱਡੇ ਤੋਹਫ਼ੇ ਸਨ। ਤੂੰ ਆਪਣੇ ਜਾਣ ਤਕ ਇੰਨਾ ਨੂੰ ਆਪਣੀ ਹਿੱਕ ਨਾਲ ਲਾਈ ਰੱਖਿਆ।
ਸਾਡੀ ਇਸ ਫੁੱਲਾਂ ਵਰਗੀ ਜਿੰਦਗੀ ਵਿੱਚ ਇੱਕ ਇਹੋ ਜਿਹਾ ਦਿਨ ਆਇਆ ਸੀ, ਜਦੋ ਇਸ ਦਾ ਪੱਤਾ-ਪੱਤਾ ਟੁੱਟ ਕੇ ਖਿਲਰ ਗਿਆ ਸੀ। ਤੇਰੇ ਅੱਗੇ ਮਜਬੂਰੀਆਂ ਦੀ ਕੰਧ ਆਣ ਖ਼ਲੋ ਗਈ ਸੀ ਅਤੇ ਸਾਡੇ ਚਾਂਅ ਤੇ ਅਰਮਾਨ ਮਿੱਟੀ ਵਿੱਚ ਦੱਬੇ ਗਏ ਸੀ। ਜਦੋ ਤੂੰ ਮੈਨੂੰ ਆਖਰੀ ਵਾਰ ਮਿਲਣ ਆਈ ਸੀ ਤਾ ਤੇਰੀਆ ਅੱਖਾਂ ਵਿੱਚੋ ਹੰਝੂ, ਮੀਹ ਦੀ ਤਰਾ ਵਹਿ ਪਏ ਸਨ ਅਤੇ ਮੇਰੀ ਤਾ ਜਿਵੇ ਦੁਨਿਆ ਉਜੜ ਗਈ ਸੀ। ਬੜਾ ਵੱਡਾ ਦਿਲ ਕਰਕੇ ਤੂੰ ਮੈਨੂੰ ਕਿਹਾ ਸੀ, ਕਿ ਹੁਣ ਸਾਡੀ ਹਰ ਰੋਜ ਉਡੀਕ ਨਾ ਕਰਿਆ ਕਰੀ ਅਤੇ ਨਾ ਹੀ ਕਦੀ ਸਾਡੇ ਸਹਿਰ ਆਵੀ ਕਿਉਕਿ ਹੁਣ ਅਸੀ ਪਰਦੇਸੀ ਹੋ ਚੱਲੇ ਹਾ। ਦਿਲ ਤਾ ਕਰਦਾ ਸੀ, ਕਿ ਅਸੀ ਡੋਲੀ ਬਹਿ, ਤੇਰੇ ਪਿੰਡ ਆਉਦੇ ਪਰ ਸਾਡਾ ਮਾਪਿਆ ਦੇ ਅੱਗੇ ਜੋਰ ਨਹੀ। ਇਸ ਜੱਗ ਦੀਆ ਰਸਮਾਂ ਦੀ ਲਕੀਰ ਨੂੰ ਟੱਪ ਜਾਣਾ ਔਖਾ ਹੈ। ਜੇ ਹੋ ਸਕਿਆ ਤਾ, ਸਾਨੂੰ ਮਾਫ ਕਰੀ ਅਤੇ ਸਾਡੇ ਪਿਆਰ ਨੂੰ ਹਮੇਸਾ ਯਾਦ ਰੱਖੀ। ਤੇਰੇ ਤੁਰ ਜਾਣ ਵੇਲੇ, ਤੇਰੇ ਪੈਰਾ ਦੀ ਧੂੜ, ਸਾਡੇ ਸੁਪਨਿਆ ਨੂੰ ਵੀ ਨਾਲ ਉਡਾ ਕੇ ਲੈ ਗਈ ਸੀ। ਮੈਨੂੰ ਆਪਣੇ ਪਿੰਡ ਮੁੜਨਾ ਔਖਾ ਹੋ ਗਿਆ ਸੀ। ਇੰਜ ਲਗਦਾ ਸੀ, ਜਿਵੇ ਸਾਡੇ ਵਿਹੜੇ ਦਾ ਚੰਨ ਚੋਰੀ ਹੋ ਗਿਆ ਹੋਵੇ, ਜਿਹੜਾ ਸਾਨੂੰ ਕਦੇ ਵੀ ਨਹੀ ਲੱਭਣਾ। ਮੈਨੂੰ ਤੇਰੇ ਨਾਲ ਕੋਈ ਵੀ ਸਿਕਵਾਂ ਨਹੀ ਹੈ, ਕਿਉਕਿ ਤੇਰੇ ਪਿਆਰ ਨੇ ਸਾਨੂੰ ਜੀਣ ਦਾ ਸਲੀਕਾ ਸਖਾਇਆ ਸੀ ਅਤੇ ਬਹੁਤ ਸਾਰੇ ਹਸੀਨ ਪਲਾ ਨੂੰ ਮਾਨਣ ਦਾ ਮੋਕਾ ਦਿੱਤਾ ਸੀ। ਤੈਨੂੰ ਇਸ ਜੱਗ ਦੇ ਰੀਤ-ਰਿਵਾਜਾ ਦੀ ਕਦਰ ਸੀ, ਜਿੰਨਾ ਨੂੰ ਛੱਡਿਆ ਵੀ ਨਹੀ ਸਰਦਾ। ਸਾਡੀਆ ਦੁਆਵਾ ਨੇ ਕਿ ਤੂੰ ਜਿੱਥੇ ਵੀ ਰਹੇ, ਜੀਵਨ ਦੀਆ ਬਹੁਤ ਸਾਰੀਆ ਖੁਸੀਆਂ ਤੇਰੀ ਝੋਲੀ ਵਿੱਚ ਹੋਵਣ। ਉਸ ਘਰ ਦੇ ਵਿੱਚ ਹਮੇਸਾ ਜਿੰਦਗੀ ਦੇ ਚਾਅ ਹੋਣ, ਜਿਸ ਘਰ ਵਿੱਚ ਤੂੰ ਪੈਰ ਪਾਏ ਨੇ। ਅਸੀ ਤਾ ਤੈਨੂੰ ਕਦੇ ਵੀ ਨਹੀ ਭੁੱਲ ਸਕਦੇ। ਤੇਰੀਆ ਇਹ ਯਾਦਾਂ, ਰਹਿੰਦੀਆ ਉਮਰਾ ਤਕ ਸਾਡੇ ਵਿਹੜੇ ਆਉਦੀਆ ਰਹਿਣਗੀਆ।
By - ਐਂਡਵੋਕੇਟ ਉਂਕਾਰ ਸਿੰਘ ਭਲੂਰ, ਪਿੰਡ-ਭਲੂਰ, ਜਿਲਾਂ-ਮੋਗਾ, ਪੰਜਾਬ (ਭਾਰਤ)-151207