Tuesday, 18 September 2012

ਪੰਜਾਬ ਦੇ ਸ਼ਹਿਰਾ ਦੀ ਗੱਲ

ਪੰਜਾਬ ਦੇ ਸ਼ਹਿਰਾ ਦੇ ਵੀ ਆਪਣੇ ਰੰਗ ਨੇ, ਜਿੰਨਾ ਵਿੱਚ ਬਹੁਤ ਵੱਡੀ ਰੋਣਕ ਵਸਦੀ ਹੈ। ਜਦੋ ਕਦੇ ਵੀ ਪਿੰਡ ਰਹਿ ਕੇ ਮਨ ਉਦਾਸ ਹੋ ਜਾਦਾ ਹੈ ਤਾ ਸ਼ਹਿਰ ਆਉਣ ਨੂੰ ਦਿਲ ਕਰਦਾ ਹੈ। ਇੱਥੇ ਆ ਕੇ ਲਗਦਾ ਹੈ ਜਿਵੇ ਅਸੀ ਛੱਪੜ ਵਿੱਚੋ ਨਿਕਲ ਕੇ, ਸਮੁੰਦਰ ਵਿੱਚ ਆ ਗਏ ਹੋਈਏ। ਸਾਡੇ ਜੀਵਨ ਦੇ ਅੱਧੇ ਚਾਂਅ, ਸਾਡੇ ਸ਼ਹਿਰਾ ਦੇ ਵਿੱਚ ਵਸਦੇ ਹਨ। ਇਹ ਸ਼ਹਿਰ ਰੋਜਾਨਾ ਲੱਗਦੇ ਮੇਲਿਆ ਦੀ ਤਰਾ ਹਨ ਜੋ ਕਦੇ ਵੀ ਖ਼ਤਮ ਨਹੀ ਹੁੰਦੇ। ਇਹਨਾ ਦਾ ਇਹ ਮਾਹੋਲ ਸਾਨੂੰ ਆਪਣੇ ਵਲ ਖਿੱਚਦਾ ਹੈ। ਇਹਨਾ ਸ਼ਹਿਰਾ ਨੇ ਹਰ ਇੱਕ ਪੰਜਾਬੀ ਦੀ ਜਿੰਦਗੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ ਅਤੇ ਪਿੰਡਾ ਵਿੱਚ ਰਹਿਣ ਵਾਲੇ ਲੋਕਾ ਨੂੰ ਜਿਉਣ ਦਾ ਸਲੀਕਾ ਸਖਾਇਆ ਹੈ। ਉਹਨਾ ਦੇ ਜੀਵਨ ਪੱਧਰ ਨੂੰ ਉੱਚਾ ਕੀਤਾ ਹੈ। ਜਦੋ ਕਦੇ ਅਸੀ ਸ਼ਹਿਰ ਆਉਦੇ ਹਾ ਤਾ ਸਾਡੀਆ ਪਿੰਡ ਵਾਲੀਆ ਗੱਲਾਂ ਪਿੰਡ ਹੀ ਰਹਿ ਜਾਦੀਆ ਹਨ ਅਤੇ ਨਵੇ ਵਿਚਾਰ ਸਾਡੀ ਝੋਲੀ ਆ ਡਿੱਗਦੇ ਹਨ। ਜਿਹੜੇ ਸ਼ਹਿਰ ਬਹੁਤ ਘੱਟ ਆਉਦੇ ਹਨ, ਉਹ ਸ਼ਹਿਰ ਆ ਕੇ ਬੜੀ ਹੈਰਾਨੀ ਨਾਲ ਤੱਕਦੇ ਹਨ ਪਰ ਸਾਡਾ ਸ਼ਹਿਰਾ ਤੋ ਬਿਨਾ ਗੁਜਾਰਾ ਨਹੀ ਹੈ ਕਿਉਕਿ ਸਾਡੇ ਪਿੰਡਾ ਤੇ ਸ਼ਹਿਰਾ ਦਾ ਰਿਸਤਾ, ਭਰਾਵਾ ਵਰਗਾ ਹੈ ਜੋ ਹਮੇਸਾ ਰਸ਼ਤਿਆ ਦੇ ਰਾਹੀ ਜੁੜਿਆ ਰਿਹਾ ਹੈ। ਇਹ ਧੁਰ ਅੰਦਰੋ ਇੱਕ ਹਨ ਅਤੇ ਇਹਨਾ ਦੀ ਇੱਕ-ਦੂਜੇ ਲਈ ਬਹੁਤ ਮਹੱਤਤਾ ਹੈ। ਪੰਜਾਬ ਦੇ ਪਿੰਡਾ ਦੀ ਆਬਾਦੀ ਨੇ ਸ਼ਹਿਰਾ ਦੀ ਰੋਣਕ ਨੂੰ ਵਧਾਇਆ ਹੈ ਅਤੇ ਪੰਜਾਬ ਦੇ ਸ਼ਹਿਰਾ ਦੀ ਤਰਜ ਤੇ ਪਿੰਡਾ ਦਾ ਵਿਕਾਸ ਹੋਇਆ ਹੈ। ਅਸੀ ਸਭ ਤੋ ਜਿਆਦਾ ਆਪਣੇ ਪਿੰਡ ਦੇ ਨੇੜਲੇ ਅਤੇ ਆਪਣੇ ਪਿਆਰਿਆਂ ਦੇ ਸ਼ਹਿਰ ਜਾਦੇ ਹਾ।
ਪੰਜਾਬ ਦੇ ਸ਼ਹਿਰਾ ਵਿੱਚ ਆਵਾਜਾਈ ਦੇ ਸਾਧਨਾ ਦੀ ਭਰਮਾਰ ਹੈ ਅਤੇ ਜਿੰਦਗੀ ਦੋ ਪਹੀਆ ਅਤੇ ਚਾਰ ਪਹੀਆ ਤੇ ਚਲਦੀ ਨਜਰ ਆਉਦੀ ਹੈ। ਸ਼ਹਿਰ ਦੇ ਕਿਸੇ ਫੁੱਟਪਾਥ ਤੇ ਤੁਰਿਆ ਜਾਦਾ ਇਕੱਲਾ ਵਿਅਕਤੀ ਗੁਆਚਿਆ ਹੋਇਆ ਨਜਰ ਆਉਦਾ ਹੈ। ਪਹਿਲਾ ਨਾਲੋ ਸ਼ਹਿਰਾ ਵਿੱਚ ਆਵਾਜਾਈ ਦੇ ਸਾਧਨਾ ਬਹੁਤ ਵਾਧਾ ਹੋਇਆ ਹੈ, ਜਿਸ ਕਰਕੇ ਹੁਣ ਸ਼ਹਿਰਾ ਵਿੱਚ ਪੈਦਲ ਤੁਰਨਾ ਆਸਾਨ ਨਹੀ ਰਿਹਾ। ਪੰਜਾਬ ਦੇ ਸ਼ਹਿਰਾ ਵਿੱਚ ਹਰ ਕਿਸਮ ਦੇ ਆਵਾਜਾਈ ਦੇ ਸਾਧਨ ਹਨ, ਜਿਹਨਾ ਨੇ ਸ਼ਹਿਰਾ ਦੀ ਜਿੰਦਗੀ ਨੂੰ ਨਵੀ ਰਫਤਾਰ ਦਿੱਤੀ ਹੈ।
ਜਨਸੰਖਿਆ ਦੇ ਵਧਣ ਨਾਲ ਹੁਣ ਸ਼ਹਿਰਾ ਦੀਆ ਸੜਕਾਂ ਨੂੰ ਇੱਕ ਪਲ ਦਾ ਆਰਾਮ ਵੀ ਨਹੀ ਮਿਲਦਾ। ਹੁਣ ਪੁਲਸ ਲਈ ਟਰੈਫਿਕ ਨੂੰ ਸੰਭਲਣਾ ਆਸਾਨ ਨਹੀ ਰਿਹਾ। ਪਹਿਲੇ ਸਮਿਆਂ ਦੇ ਵੇਲੇ, ਸ਼ਹਿਰਾ ਦੇ ਵਿੱਚ ਵਿਹਲ ਹੁੰਦੀ ਸੀ। ਪਹਿਲਾ ਦੇ ਸਹਿਰ ਆਧੁਨਿਕ ਪਿੰਡਾ ਵਰਗੇ ਹੁੰਦੇ ਸਨ ਅਤੇ ਉਸ ਸਮੇ ਥੋੜੀਆ-ਬਹੁਤ ਕਾਰਾ ਤੋ ਇਲਾਵਾ ਸਿਰਫ਼ ਤਾਗੇ ਚਲਦੇ ਹੁੰਦੇ ਸਨ। ਅੱਜ ਦੇ ਸਮੇ ਵਿੱਚ ਹਰ ਕਿਸਮ ਦੇ ਸਾਧਨ ਪੰਜਾਬ ਦੇ ਸ਼ਹਿਰਾ ਦੀਆ ਸੜਕਾਂ ਤੇ ਚਲਦੇ ਨਜਰ ਆਉਦੇ ਹਨ। ਇਹਨਾ ਦੇ ਵਿੱਚ ਮੁੱਖ ਤੋਰ ਤੇ ਬੱਸਾ, ਕਾਰਾਂ, ਜੀਪਾਂ, ਟੈਪੂ, ਮੋਟਰ-ਸਾਈਕਲ, ਰਿਕਸ਼ੇ ਆਦਿ ਸਾਧਨ ਸਾਮਲ ਹੁੰਦੇ ਹਨ ਅਤੇ ਇਹਨਾ ਵਿੱਚ ਸਭ ਤੋ ਜਿਆਦਾ ਗਿਣਤੀ ਬੱਸਾਂ ਅਤੇ ਕਾਰਾਂ ਦੀ ਹੈ। ਸ਼ਹਿਰਾ ਦੇ ਹਰ ਪਾਸੇ ਹਾਰਨ ਦੀਆ ਆਵਾਜਾ ਦੀ ਗੂੰਜ ਸੁਣਾਈ ਦਿੰਦੀ ਹੈ। ਇਹਨਾ ਆਵਾਜਾਈ ਦੇ ਸਾਧਨਾ ਨੇ ਪਿੰਡਾ ਅਤੇ ਸ਼ਹਿਰਾ ਦੇ ਫ਼ਾਸਲੇ ਨੂੰ ਨਾ-ਮਾਤਰ ਕਰ ਦਿੱਤਾ ਹੈ ਅਤੇ ਸਾਡੇ ਪਿੰਡ ਤੋ ਸ਼ਹਿਰ ਜਾਣ ਦੇ ਮੋਕਿਆ ਦੇ ਵਿੱਚ ਵਾਧਾ ਕੀਤਾ ਹੈ। ਪੰਜਾਬ ਦੇ ਸ਼ਹਿਰਾ ਦਾ ਰਹਿਣ-ਸਹਿਣ ਬੜਾ ਹੀ ਗੁੰਝਲਦਾਰ ਹੈ। ਪਿਛਲੇ ਕੁਝ ਸਾਲਾ ਤੋ ਸ਼ਹਿਰਾ ਦੀ ਵਸੋ ਵਿੱਚ ਬਹੁਤ ਜਿਆਦਾ ਵਾਧਾ ਹੋਇਆ ਹੈ, ਜਿਸ ਕਰਕੇ ਹੁਣ ਸ਼ਹਿਰ ਦੀਆ ਕਲੋਨੀਆਂ ਵਿੱਚ ਕਿਸੇ ਦਾ ਘਰ ਲੱਭਣਾ ਸੋਖਾ ਨਹੀ ਰਿਹਾ। ਸ਼ਹਿਰ ਵਿੱਚ ਵਸਣ ਹਰ ਇੱਕ ਪਰਿਵਾਰ ਲਈ ਆਪਣੇ ਘਰ ਦੇ ਬੂਹੇ ਅੱਗੇ ਬੋਰਡ ਲਗਾਉਣਾ ਜਰੂਰੀ ਹੋ ਗਿਆ ਹੈ। ਸ਼ਹਿਰ ਦੇ ਵਿਚਕਾਰ ਰਹਿਣ ਵਾਲੇ ਲੋਕਾ ਦਾ ਜੀਵਨ ਬੜਾ ਹੀ ਰੋਲੇ-ਰੱਪੇ ਵਾਲਾ ਹੈ ਕਿਉਕਿ ਕੰਨ-ਪਾੜਵੀ ਆਵਾਜ ਹਮੇਸਾ ਉਹਨਾ ਦੇ ਬੂਹੇ ਦਸ਼ਤਕ ਦਿੰਦੀ ਰਹਿੰਦੀ ਹੈ। ਇਹਨਾ ਦੇ ਘਰਾਂ ਵਿੱਚ ਘੱਟ ਜਗਾਂ ਹੋਣ ਕਰਕੇ, ਖੁੱਲੇ ਵਿਹੜੇ ਵਿੱਚ ਰਹਿਣ ਵਾਲੇ ਵਿਅਕਤੀ ਦਾ ਦਮ ਘੁੱਟਦਾ ਹੈ ਅਤੇ ਹਮੇਸਾ ਛੱਤਾਂ ਨਾਲ ਘਿਰੇ ਹੋਣ ਕਰਕੇ, ਇਹਨਾ ਵਿੱਚੋ ਰਾਤਾਂ ਨੂੰ ਤਾਰੇ ਦੇਖਣੇ ਘੱਟ ਹੀ ਨਸ਼ੀਬ ਹੁੰਦੇ ਹਨ। ਕੁਦਰਤ ਦੇ ਬਹੁਤ ਸਾਰੇ ਬਾਹਰੀ ਮੋਸਮੀ ਰੰਗਾ ਦਾ ਇਹਨਾ ਘਰਾਂ ਦੇ ਅੰਦਰਲੇ ਮਾਹੋਲ ਉਪਰ ਕੋਈ ਬਹੁਤਾ ਪਰਭਾਵ ਨਹੀ ਪੈਦਾ ਹੈ ਅਤੇ ਬਹੁਤੇ ਸ਼ਹਿਰ ਵਾਸੀਆ ਦੇ ਘਰਾਂ ਦੇ ਵਿਹੜੇ ਵਿੱਚ ਸੂਰਜ ਦੀ ਧੁੱਪ ਘੱਟ ਹੀ ਦਸ਼ਤਕ ਦਿੰਦੀ ਹੈ। ਪੰਜਾਬ ਦੇ ਸ਼ਹਿਰਾ ਵਿੱਚ ਵਸਣ ਵਾਲੇ ਲੋਕਾ ਦੀਆ ਜਾਤੀਆਂ ਦੇ ਤੋਰ ਤੇ ਬਹੁਤ ਸਾਰੀਆ ਵੰਨਗੀਆ ਹਨ। ਇਹਨਾ ਵਿੱਚ ਬਹੁਤੀ ਗਿਣਤੀ ਸ਼ੇਠ ਲੋਕਾ ਦੀ ਹੈ ਅਤੇ ਇਸ ਤੋ ਬਾਅਦ ਜੱਟ-ਜਿਵੀਦਾਰ ਆਉਦੇ ਹਨ, ਜਿੰਨਾ ਨੇ ਵੱਖ-ਵੱਖ ਪਿੰਡਾ ਤੋ ਆ ਕੇ ਸ਼ਹਿਰਾ ਵਿੱਚ ਆ ਕੇ ਆਪਣਾ ਰਹਿਣ-ਬਸ਼ੇਰਾ ਬਣਾਇਆ ਹੈ। ਇਹਨਾ ਤੋ ਬਾਅਦ ਕੁਝ ਨੀਵੀਆਂ ਜਾਤੀਆਂ ਆਉਦੀਆ ਹਨ, ਜਿਹੜੀਆ ਨਿੱਕੀਆ-ਨਿੱਕੀਆ ਬਸ਼ਤੀਆ ਪਾ ਕੇ ਸ਼ਹਿਰੀ ਜੀਵਨ ਦਾ ਹਿੱਸਾ ਬਣੀਆ ਹੋਈਆ ਹਨ। ਇਹਨਾ ਤੋ ਇਲਾਵਾ ਤਰਖ਼ਾਣ, ਪੰਡਿਤ, ਚੁਮਿਆਰ ਆਦਿ ਜਾਤੀਆ ਵੀ ਪੰਜਾਬ ਦੇ ਸ਼ਹਿਰਾ ਦੀਆ ਵਸ਼ਨੀਕ ਹਨ। ਇਹਨਾ ਜਾਤੀਆਂ ਵਿੱਚੋ ਸ਼ੇਠ ਲੋਕਾ ਦੀ ਸ਼ਹਿਰਾ ਵਿੱਚ ਮੁੱਖ ਜਾਤੀ ਹੈ, ਜਿਸ ਦੇ ਦੁਆਰਾ ਸ਼ਹਿਰਾ ਦਾ ਸਾਰਾ ਵਪਾਰ ਚਲਾਇਆ ਜਾਦਾ ਹੈ।
ਇਹਨਾ ਨੇ ਸ਼ਹਿਰਾ ਦੇ ਵਿੱਚ ਬਹੁਤ ਸਾਰੀਆ ਦੁਕਾਨਾ ਦੇ ਰਾਹੀ ਬਹੁਤ ਵੱਡੇ ਬਾਜਾਰ ਸਥਾਪਿਤ ਕੀਤੇ ਹੋਏ ਹਨ, ਜੋ ਪਿੰਡਾ ਤੋ ਆਉਣ ਵਾਲੇ ਲੋਕਾ ਅਤੇ ਸ਼ਹਿਰਾ ਵਿੱਚੋ ਗੁਜਰਨ ਵਾਲੇ ਰਾਹਗੀਰਾਂ ਦੇ ਸਹਾਰੇ ਚਲਦੇ ਹੈ। ਜਿਸ ਤਰਾਂ ਦੀ ਜਿੰਦਗੀ ਇਹਨਾ ਦੁਆਰਾ ਬਤੀਤ ਕੀਤੀ ਜਾਦੀ ਹੈ, ਉਸ ਨੂੰ ਵੇਖ ਕੇ ਲਗਦਾ ਹੈ, ਜਿਵੇ ਪਰਮਾਤਮਾਂ ਨੇ ਇਹਨਾ ਦਾ ਜੀਵਨ ਸਿਰਫ ਸ਼ਹਿਰਾ ਦੇ ਅਨੁਕੂਲ ਬਣਾਇਆ ਹੋਵੇ। ਸ਼ਹਿਰਾ ਦੀ ਇਸ ਜਾਤੀ ਦਾ ਬਹੁਤ ਵੱਡਾ ਹਿੱਸਾ ਸਿਰਫ ਕਮਾਉਣ ਉਪਰ ਆਪਣੀ ਉਮਰ 70% ਹਿੱਸਾ ਖਰਚ ਕਰ ਦਿੰਦਾ ਹੈ, ਜਦਕਿ ਖਰਚਣ ਲਈ ਉਹਨਾ ਕੋਲ ਬਹੁਤਾ ਸਮਾਂ ਨਹੀ ਹੁੰਦਾ। ਸਭ ਤੋ ਜਿਆਦਾ ਉਹ ਆਧੁਨਿਕਤਾਂ ਉਪਰ ਖ਼ਰਚ ਕਰਦੇ ਹਨ। ਸ਼ਹਿਰਾ ਦੀ ਰੋਣਕ, ਇਹਨਾ ਦੁਆਰਾ ਉਸ਼ਾਰੀਆ ਗਈਆ ਦੁਕਾਨਾ ਵਿੱਚ ਵਸਦੀ ਹੈ। ਕਿਸ਼ੇ ਖ਼ਾਸ ਤਿਉਹਾਰ ਤੇ ਕੀਤੀ ਗਈ ਦੁਕਾਨਾ ਦੀ ਸ਼ਜਾਵਟ, ਸ਼ਹਿਰ ਦੀ ਸੁੰਦਰਤਾ ਨੂੰ ਚਾਰ-ਚੰਨ ਲਾ ਦਿੰਦੀ ਹੈ, ਜੋ ਸਾਨੂੰ ਪਿੰਡ ਤੋ ਸ਼ਹਿਰ ਵੱਲ ਖਿੱਚਦੀ ਹੈ। ਸ਼ਹਿਰਾ ਵਿੱਚ ਰਹਿਣ ਵਾਲੇ ਇਸ ਵਰਗ ਦੀ ਜਿੰਦਗੀ, ਬੜੀ ਹੀ ਦੋੜ-ਭੱਜ ਵਾਲੀ ਅਤੇ ਆਮ-ਸਧਾਰਨ ਜੀਵਨ ਤੋ ਅਲੱਗ ਹੁੰਦੀ ਹੈ। ਇਹਨਾ ਦੀ ਸੋਚ ਦਾ ਘੇਰਾ ਬਹੁਤ ਵਿਸ਼ਾਲ ਹੁੰਦਾ ਹੈ ਅਤੇ ਇਹ ਹਾਨੀ ਵਿੱਚੋ ਵੀ ਆਪਣਾ ਲਾਭ ਕਮਾਉਣਾ ਜਾਣਦੇ ਹਨ, ਇਸ ਕਰਕੇ ਸ਼ਹਿਰਾ ਦੇ ਵਿੱਚ ਇਹਨਾ ਦੀ ਸਰਦਾਰੀ ਹੈ। ਪਿੰਡਾ ਦੇ ਵਿੱਚੋ ਆ ਕੇ, ਜੋ ਸ਼ਹਿਰ ਦੇ ਵਸਨੀਕ ਬਣ ਜਾਦੇ ਹਨ, ਉਹ ਵੀ ਇਹਨਾ ਦੀ ਜੀਵਨ-ਸੈਲੀ ਭਾਗ ਬਣ ਜਾਦੇ ਹਨ। ਕੁਝ ਪਿੰਡਾ ਦੇ ਸਾਧਾਰਨ ਲੋਕ ਕਿਸੇ ਖ਼ਰੀਦੋ-ਫਰੋਸਤ ਜਾਂ ਕਿਸੇ ਵਿਸ਼ੇਸ ਕੰਮ ਲਈ ਸ਼ਹਿਰ ਆਉਦੇ-ਜਾਦੇ ਹਨ ਕਿਉਕਿ ਉਹਨਾ ਦੀਆ ਕੁਝ ਲੋੜਾਂ ਉਹਨਾ ਨੂੰ ਸ਼ਹਿਰ ਆਉਣ ਲਈ ਮਜ਼ਬੂਰ ਕਰ ਦਿੰਦੀਆ ਹਨ। ਜਿਆਦਾਤਰ ਪੇਂਡੂਆਂ ਦੇ ਵਾਹੀ-ਖ਼ਾਤੇ ਵੀ ਸ਼ਹਿਰਾ ਵਿੱਚ ਹੀ ਚਲਦੇ ਹੁੰਦੇ ਹਨ, ਜਿਸ ਕਰਕੇ ਹੁਣ ਪਹਿਲਾ ਦੇ ਮੁਕਾਬਲੇ ਉਹਨਾ ਨੂੰ ਜਿਆਦਾ ਵਾਰ ਸ਼ਹਿਰ ਆਉਣਾ ਪੈਦਾ ਹੈ। ਜਦੋ ਵੀ ਕੋਈ ਪੇਂਡੂ ਸ਼ਹਿਰ ਨੂੰ ਆਉਦਾ ਹੈ, ਤਾ ਉਸ ਦੀ ਸਾਦਗੀ ਵੇਖਣ-ਯੋਗ ਹੁੰਦੀ ਹੈ। ਸਾਰੇ ਸ਼ਹਿਰ ਵਿੱਚ ਉਹ ਸਾਰਿਆ ਤੋ ਅਲੱਗ ਦਿਸ਼ਦਾ ਹੈ। ਉਸ ਦੀਆ ਨਜਰਾਂ ਵਿੱਚ ਅਗਿਆਨਤਾਂ ਦਿਖਾਈ ਦਿੰਦੀ ਹੈ, ਕਿਉਕਿ ਸ਼ਹਿਰ ਦੀਆ ਬਹੁਤੀਆ ਥਾਂਵਾਂ ਬਾਰੇ ਉਸ ਨੂੰ ਪਤਾਂ ਨਹੀ ਹੁੰਦਾ। ਇਸ ਤਰਾਂ ਦੀ ਆਗਿਆਨਤਾ ਦਾ ਸ਼ੇਠ ਲੋਕ ਖ਼ੂਬ ਫ਼ਾਇਦਾ ਉਠਾਦੇ ਹਨ ਅਤੇ ਸ਼ਹਿਰਾ ਵਿੱਚ ਸਥਾਪਿਤ ਬਹੁਤ ਸਾਰੀਆ ਨਿੱਜੀ ਕੰਪਨੀਆਂ, ਪੇਂਡੂ ਵਿਅਕਤੀ ਨੂੰ ਜਿਆਦਾਤਰ ਸ਼ਿਕਾਰ ਬਣਾਉਦੀਆ ਹਨ, ਕਿਉਕਿ ਉਸ ਦੀ ਅਨਪੜਤਾਂ ਕਿਸੇ ਚਾਂਲ ਨੂੰ ਸਮਝਣ ਦੇ ਕਾਬਲ ਨਹੀ ਹੁੰਦੀ। ਇਸ ਲਈ ਹੁਣ ਪਿੰਡਾ ਵਾਲਿਆ ਨੂੰ ਸ਼ਹਿਰ ਜਾਣਾ ਮਹਿੰਗਾ ਸੋਂਦਾ ਲੱਗਦਾ ਹੈ। ਪਿੰਡ ਤੋ ਜਾਣ ਵੇਲੇ ਜਿਸ ਗੀਝੇਂ ਜਾ ਝੋਂਲੇ ਵਿੱਚ ਉਹ ਥੋੜੇ ਬਹੁਤ ਪੈਸੇ ਲੈ ਕੇ ਜਾਦੇ ਹਨ, ਉਸ ਨੂੰ ਵਾਰ-ਵਾਰ ਦੇਖਦੇ ਹਨ, ਕਿਉਕਿ ਹੁਣ ਉਹਨਾ ਨੂੰ ਸ਼ਹਿਰਾ ਵਿਚ ਕਿਸੇ ਤੇ ਵਿਸ਼ਵਾਸ ਨਹੀ ਰਿਹਾ। ਉਹ ਸ਼ਹਿਰ ਵਿੱਚ ਪਹੁੰਚਦੇ ਮਗਰੋ ਹਨ, ਪਰ ਉਹਨਾ ਨੂੰ ਘਰ ਮੁੜ ਆਉਣ ਦੀ ਕਾਹਲ ਪਹਿਲਾ ਹੁੰਦੀ ਹੈ। ਹੁਣ ਸ਼ਹਿਰਾ ਦਾ ਮਾਹੋਲ ਪੇਂਡੂ ਵਿਅਕਤੀ ਨੂੰ ਡਰਾਉਦਾ ਹੈ, ਉਹ ਸ਼ਹਿਰ ਆ ਕੇ ਹੀਣਤਾ ਮਹਿਸੂਸ ਕਰਦਾ ਹੈ ਅਤੇ ਉਸ ਨੂੰ ਲੱਗਦਾ ਹੈ ਕਿ ਸ਼ਹਿਰਾ ਦੇ ਵਿੱਚ ਉਸ ਦੀ ਕੋਈ ਥਾਂ ਨਹੀ ਹੈ ਪਰ ਸ਼ਹਿਰ ਆਉਣਾ ਉਸ ਦੀ ਮਜਬੂਰੀ ਹੈ। ਪੰਜਾਬ ਦੇ ਸ਼ਹਿਰਾ ਦੀ ਸਭ ਤੋ ਵੱਡੀ ਖ਼ਾਸੀਅਤ ਇਹ ਹੈ, ਕਿ ਇਹਨਾ ਵਿੱਚ ਵਿੱਦਿਆਂ ਦੇ ਮੰਦਰ ਸਕੂਲ, ਕਾਲਜ ਆਦਿ ਸ਼ਥਾਪਿਤ ਹਨ, ਜਿੰਨਾ ਨੇ ਹਰ ਇੱਕ ਪੰਜਾਬੀ ਦੇ ਜੀਵਨ ਨੂੰ ਗਿਆਨ ਦੇ ਨਾਲ ਭਰਿਆਂ ਹੈ। ਪਿੰਡਾ ਵਿੱਚੋ ਜੋ ਵੀ ਮਹਾਨ ਵਿਅਕਤੀ ਹੋਏ ਹਨ, ਉਹ ਇਹਨਾ ਸ਼ਹਿਰਾ ਵਿੱਚ ਪੜ ਕੇ ਹੋਏ ਹਨ। ਪਹਿਲੇ ਸ਼ਮਿਆ ਦੋਰਾਨ ਬਹੁਤੇ ਪਿੰਡਾ ਵਿੱਚ ਸ਼ਕੂਲ ਨਹੀ ਹੁੰਦੇ ਸਨ ਅਤੇ ਪਿੰਡ ਦੇ ਮੁੰਡੇ-ਕੁੜੀਆਂ ਮੁੱਢਲੀ ਸਿੱਖਿਆਂ ਲਈ ਆਪਣੇ ਪਿੰਡ ਦੇ ਲਾਗਲੇ ਸ਼ਹਿਰ ਵਿੱਚ ਜਾਦੇ ਸਨ। ਉਸ ਸ਼ਮੇ ਸਭ ਤੋ ਪਹਿਲਾਂ ਸਿੱਖਿਆਂ ਸਾਡੇ ਸ਼ਹਿਰਾ ਵਿੱਚ ਆਈ ਸੀ, ਜਿਸ ਨੇ ਬਾਅਦ ਵਿੱਚ ਹੋਲੀ-ਹੋਲੀ ਪਿੰਡਾ ਦੇ ਵਿੱਚ ਪਸ਼ਾਰ ਕੀਤਾ। ਹੁਣ ਸ਼ਹਿਰਾ ਦੀ ਤਰਜ ਤੇ ਪਿੰਡਾ ਤੇ ਕਸ਼ਬਿਆਂ ਵਿੱਚ ਬਹੁਤ ਸਾਰੇ ਸ਼ਕੂਲ ਅਤੇ ਨਿੱਜੀ ਕਾਲਜ ਹੋਦ ਵਿੱਚ ਆਏ ਹਨ। ਸ਼ਹਿਰਾ ਨੇ ਆਪਣੇ ਆਸ਼ਪਾਸ਼ ਦੇ ਇਲਾਕਿਆਂ ਨੂੰ ਸਿੱਖਿਅਤ ਕਰਨ ਦੇ ਨਾਲ-ਨਾਲ, ਉਹਨਾ ਨੂੰ ਵਿਕਾਸ਼ ਦੀਆ ਰਾਹਾ ਤੇ ਵੀ ਤੋਰਿਆ ਹੈ। ਪੁਰਾਣੇ ਪਿੰਡਾ ਦੇ ਬਜੁਰਗ ਜਿਆਦਾਤਰ ਅਨਪੜ ਸਨ, ਕਿਉਕਿ ਉਹਨਾ ਸ਼ਮਿਆਂ ਵਿੱਚ ਆਵਾਜਾਈ ਦੇ ਸਾਧਨ ਘੱਟ ਹੋਣ ਕਰਕੇ, ਉਹ ਸ਼ਹਿਰਾ ਵਿੱਚ ਜਾ ਕੇ ਸਿੱਖਿਆ ਹਾਸਲ ਨਹੀ ਕਰ ਸਕੇ। ਜਿਵੇ-ਜਿਵੇ ਸ਼ਹਿਰਾ ਵਿੱਚ ਆਉਣਾ-ਜਾਣਾ ਵਧਿਆ ਤਾ ਉਹਨਾ ਅਨਪੜ ਬਜੁਰਗਾ ਦੇ ਧੀਆਂ-ਪੁੱਤ ਸ਼ਹਿਰਾ ਵਿੱਚ ਜਾ ਕੇ ਪੜਨ ਲੱਗੇ, ਜਿਹਨਾ ਨੇ ਬਾਅਦ ਵਿੱਚ ਆਪਣੇ ਪਿੰਡਾ ਦੇ ਨਕਸੇ ਬਦਲ ਦਿੱਤੇ। ਜੇਕਰ ਸ਼ਹਿਰ ਨਾ ਹੁੰਦੇ ਤਾ ਅਸੀ ਵੀ ਹੁਣ ਤਕ ਅਨਪੜ ਹੋਣਾ ਸੀ ਕਿਉਕਿ ਸ਼ਹਿਰਾ ਦੇ ਵਿੱਚ ਪਹਿਲਾਂ ਉੱਚ-ਵਰਗ ਆਇਆ ਅਤੇ ਉਸ ਨੇ ਆਪਣੇ ਲਈ ਸਿੱਖਿਆ ਨੂੰ ਜਰੂਰੀ ਸਮਝਿਆ, ਜਿਹੜੀ ਕਿ ਬਾਅਦ ਵਿੱਚ ਹੋਰਾਂ ਲਈ ਵੀ ਜਰੂਰੀ ਬਣ ਗਈ।
ਪੰਜਾਬ ਦੇ ਸ਼ਹਿਰਾ ਨੇ ਪੰਜਾਬੀਆ ਨੂੰ ਜੀਣ ਦੀ ਕਲਾਂ ਸਿਖਾਈ ਹੈ ਅਤੇ ਇਹਨਾ ਨੇ ਪਿੰਡਾ ਨੂੰ ਉਗਲ ਫੜ ਕੇ ਵਿਕਾਸ਼ ਦੀਆ ਲੀਹਾਂ ਤੇ ਤੋਰਿਆ ਹੈ। ਜਦੋ ਕਦੇ ਵੀ ਕਿਸੇ ਪਿੰਡ ਦੀ ਤਰੱਕੀ ਦਾ ਜਿਕਰ ਹੁੰਦਾ ਹੈ ਤਾ ਉਸ ਦੇ ਲਾਗਲੇ ਸ਼ਹਿਰ ਦਾ ਜਿਕਰ ਜਰੂਰ ਹੁੰਦਾ ਹੈ। ਪੰਜਾਬ ਦੇ ਕਈ ਵੱਡੇ ਸ਼ਹਿਰਾ ਨੇ ਬਹੁਤ ਤੇਜੀ ਨਾਲ ਵਿਕਾਸ਼ ਕੀਤਾ ਹੈ, ਜਿਸ ਕਰਕੇ ਇਹਨਾ ਨਾਲ ਲਗਦੇ ਇਲਾਕਿਆ ਦਾ ਮੁਹਾਦਰਾਂ ਬਦਲਿਆ ਹੈ। ਪੰਜਾਬ ਦੇ ਛੋਟੇ ਸ਼ਹਿਰ, ਇਹਨਾ ਵੱਡਿਆ ਸ਼ਹਿਰਾ ਦੇ ਕਦਮਾਂ ਤੇ ਚਲ ਕੇ ਅੱਗੇ ਵਧ ਰਹੇ ਹਨ। ਪੰਜਾਬ ਦੇ ਕਈ ਪਿੰਡਾ ਦੇ ਪਿੱਛੜੇਪਣ ਦਾ ਕਾਰਨ ਇਹੀ ਹੈ ਕਿ ਉਹਨਾ ਦੇ ਲਾਗਲੇ ਸ਼ਹਿਰ ਤਰੱਕੀ ਨਹੀ ਕਰ ਸਕੇ। ਪੰਜਾਬ ਦੇ ਕੁਝ ਸ਼ਹਿਰ ਆਪਣੀ ਵੱਖਰੀ ਮਹੱਤਤਾ ਰੱਖਦੇ ਹਨ, ਜਿਵੇ ਲੁਧਿਆਣਾ ਸ਼ਹਿਰ ਨੂੰ ਪੰਜਾਬ ਦਾ ਦਿਲ ਕਿਹਾ ਜਾਦਾ ਹੈ, ਜਿਸ ਨੇ ਉਦਯੋਗਾ ਦੇ ਵਿੱਚ ਕਾਫ਼ੀ ਵਿਕਾਸ਼ ਕੀਤਾ ਹੈ ਅਤੇ ਬਹੁਤ ਸਾਰੇ ਪੰਜਾਬੀਆਂ ਨੂੰ ਰੁਜਗਾਰ ਦਿੱਤਾ ਹੈ। ਪੰਜਾਬ ਦੇ ਅੰਮਿਤਸ਼ਰ ਸ਼ਹਿਰ ਨੇ ਪੰਜਾਬੀਆਂ ਨੂੰ ਧਾਰਮਿਕ ਵਿਚਾਰਾਂ ਵੱਲ ਤੋਰਿਆ ਹੈ ਅਤੇ ਕਪੂਰਥਲਾਂ ਸ਼ਹਿਰ ਨੇ ਬਹੁਤ ਸਾਰੀਆਂ ਇਤਿਹਾਸਕ ਇਮਾਰਤਾ ਨੂੰ ਸਾਂਭ ਕੇ, ਪੰਜਾਬੀ ਇਤਿਹਾਸ ਨੂੰ ਜਿਉਦਾ ਰੱਖਿਆਂ ਹੈ। ਪੰਜਾਬ ਦਾ ਫ਼ਰੀਦਕੋਟ ਸ਼ਹਿਰ ਬਾਬਾ ਫ਼ਰੀਦ ਜੀ ਦੀਆਂ ਯਾਦਾਂ ਨੂੰ ਆਪਣੇ ਦਿਲ ਵਿੱਚ ਸ਼ਮਾਈ ਬੈਠਾ ਹੈ। ਜਲੰਧਰ ਸ਼ਹਿਰ ਨੇ ਟੀਵੀ ਤੇ ਰੇਡਿਉ ਰਾਹੀ ਪੰਜਾਬੀਆਂ ਨੂੰ ਬਾਹਰੀ ਦੁਨਿਆਂ ਦੇ ਨਾਲ ਜੋੜਿਆਂ ਹੈ ਅਤੇ ਪਟਿਆਲਾ ਸ਼ਹਿਰ ਰਾਜਿਆਂ ਦੀਆ ਰਿਆਸ਼ਤਾਂ ਦੀ ਯਾਂਦ ਤਾਜਾ ਕਰਵਾਉਦਾ ਹੈ। ਇਹ ਸਾਰੇ ਸ਼ਹਿਰ ਪੰਜਾਬ ਦੇ ਮੱਥੇ ਦਾ ਚੰਨ ਹਨ, ਜਿੰਨਾ ਨੇ ਇਸ ਦੀ ਸ਼ਾਨ ਨੂੰ ਵਧਾਇਆ ਹੈ।
By - ਐਂਡਵੋਕੇਟ ਉਂਕਾਰ ਸਿੰਘ ਭਲੂਰ, ਪਿੰਡ-ਭਲੂਰ, ਜਿਲਾਂ-ਮੋਗਾ, ਪੰਜਾਬ (ਭਾਰਤ)-151207