Monday, 20 January 2014

ਸਾਡੇ ਬਾਪੂ ਸ਼ਰਪੰਚ ਦੀਆ ਯਾਦਾਂ

ਹਰ ਕਿਸੇ ਨੇ ਇੱਕ ਦਿਨ ਜਾਣਾ ਹੈ, ਪਰ ਬਹੁਤ ਘੱਟ ਹੁੰਦੇ ਹਨ, ਜਿਹਨਾ ਦੇ ਜਾਣ ਪਿਛੋ ਉਹਨਾ ਦਾ ਪਿੰਡ ਜਾ ਸ਼ਹਿਰ ਕੋਈ ਘਾਟ ਮਹਿਸ਼ੂਸ ਕਰਦਾ ਹੈ। ਅਜਿਹੀ ਹਾਲਤ ਸਾਡੇ ਪਿੰਡ ਭਲੂਰ ਦੀ ਹੈ, ਜੋ ਸਾਡੇ ਬਾਪੂ ਦੀ ਘਾਟ ਮਹਿਸ਼ੂਸ ਕਰਦਾ ਹੈ। ਪਿੰਡ ਦੇ ਲੋਕ ਸੱਥਾ ਅਤੇ ਬੋਹੜਾ ਹੇਠ ਬੈਠ ਕੇ ਉਹਨਾ ਦੀਆ ਗੱਲਾ ਕਰਦੇ ਰਹਿੰਦੇ ਹਨ। ਸਾਡੇ ਬਾਪੂ ਨੇ ਤਕਰੀਬਨ 10 ਸਾਲ ਪਿੰਡ ਭਲੂਰ ਦੀ ਸ਼ਰਪੰਚੀ ਕੀਤੀ। ਉਹਨਾ ਨੇ ਸ਼ਰਪੰਚ ਹੁੰਦਿਆ ਕਦੇ ਵੀ ਮਾਣ ਮਹਿਸ਼ੂਸ ਨਹੀ ਕੀਤਾ ਅਤੇ ਲੋਕਾ ਵਿੱਚ ਸ਼ਧਾਰਨ ਵਿਅਕਤੀ ਵਾਗ ਵਿਚਰਦੇ ਰਹੇ। ਜਦੋ ਕਿਸੇ ਨੇ ਆਵਾਜ ਮਾਰਨੀ, ਤਾ ਪੈਰਾਂ ਵਿੱਚ ਜੁੱਤੀ ਪਾ ਹਨੇਰੇ ਸ਼ਵੇਰੇ ਤੁਰ ਪੈਦੇ ਸਨ। ਉਹ ਹਰ ਕਿਸੇ ਦੇ ਹਮਦਰਦ ਸਨ। ਉਹਨਾ ਨੇ ਆਪਣੇ ਜੀਵਨ ਦੇ ਵਿੱਚ ਅੰਤਾਂ ਦੀ ਗ਼ਰੀਬੀ ਨੂੰ ਹੰਢਾਇਆ, ਪਰ ਇਸ ਦੇ ਬਾਵਜੂਦ ਉਹਨਾ ਨੇ ਆਪਣੇ 7 ਧੀਆ-ਪੁੱਤ ਵਿਆਹੇ ਅਤੇ ਘਰ ਆਉਣ ਵਾਲੇ ਸ਼ਰਕਾਰੀ ਬੱਸ਼ਾ ਦੇ ਡਰਾਇਵਰ-ਕੰਨਡੈਕਟਰ ਨੂੰ ਆਪਣੇ ਘਰੋ ਖ਼ਾਣਾ ਖਵਾਉਦੇ ਰਹੇ। ਉਹਨਾ ਨੇ ਆਪਣੀ ਸ਼ਰਪੰਚੀ ਦੇ ਦੋਰਾਨ ਅਨੇਕਾ ਵਿਕਾਸ਼ ਦੇ ਕੰਮ ਕਰਵਾਏ। ਉਹਨਾ ਦੇ ਸ਼ਰਪੰਚ ਹੁੰਦਿਆ ਸਾਡੇ ਪਿੰਡ ਭਲੂਰ ਤੋ ਬੱਸ ਸਿੱਧੀ ਚੰਡੀਗੜ ਜਾਦੀ ਸੀ। ਉਹਨਾ ਦੀ ਸ਼ਰਪੰਚੀ ਤੋ ਬਾਅਦ ਹੋਰ ਕੋਈ ਵੀ ਸ਼ਰਪੰਚ ਇਸ ਬੱਸ ਨੂੰ ਦੁਬਾਰਾ ਚਾਲੂ ਨਹੀ ਕਰਵਾਂ ਸਕਿਆ।
ਉਹਨਾ ਦੇ ਸ਼ਰਪੰਚ ਹੁੰਦਿਆ ਸਾਡੇ ਪਿੰਡ ਭਲੂਰ ਵਿੱਚ ਬਿਜ਼ਲੀ ਆਈ। ਉਹ ਸਭ ਤੋ ਪਹਿਲਾ ਗੁਰੂਦੁਆਰਾ ਸ਼ਾਹਿਬ ਵਿਖੇ ਬਿਜ਼ਲੀ ਵਾਲਾ ਬਲਬ ਜਗਾਉਣਾ ਚਾਹੁੰਦੇ ਸਨ, ਪਰ ਬਿਜ਼ਲੀ ਮੁਲਾਜ਼ਮ ਆਪ ਜੀ ਦਾ ਬਹੁਤ ਆਦਰ ਕਰਦੇ ਸਨ। ਇਸ ਲਈ ਉਹ ਚਾਹੁੰਦੇ ਸਨ, ਕਿ ਬਿਜਲੀ ਦਾ ਬਲਬ ਆਪ ਜੀ ਦੇ ਘਰ ਪਹਿਲਾ ਜਗਾਇਆ ਜਾਵੇ।
ਇਸ ਤਰਾਂ ਉਹਨਾ ਨੇ ਬਿਜ਼ਲੀ ਦਾ ਬਲਬ ਆਪ ਜੀ ਘਰ ਸਭ ਤੋ ਪਹਿਲਾ ਜਗਾਇਆ, ਜਿਸ ਨੂੰ ਦੇਖਣ ਲਈ ਸਾਰਾ ਪਿੰਡ ਆਇਆ ਸੀ। ਇਸ ਲਈ ਸਾਡੇ ਬਿਜ਼ਲੀ ਮੀਟਰ ਦਾ ਨੰਬਰ ਇੱਕ ਸੀ, ਜਿਹੜਾ ਕਿ ਹੁਣ ਵੀ ਚੱਲ ਰਿਹਾ ਹੈ। ਬਾਪੂ ਜੀ ਨੇ ਆਪਣੀ ਸ਼ਰਪੰਚੀ ਦੇ ਦੋਰਾਨ, ਪਿੰਡ ਦੇ ਖਾਲੀ ਛੱਪੜਾ ਦੇ ਵਿੱਚ ਪਾਣੀ ਭਰਵਾਇਆਂ। ਆਪ ਕਿਸੇ ਪਿੰਡ ਵਾਸੀ ਦੇ ਕੰਮ ਲਈ ਦੂਰ-ਦੂਰ ਤੱਕ ਪੈਦਲ ਤੁਰ ਕੇ ਜਾਦੇ ਸਨ। ਜਿਸ ਕਾਰਨ ਬਾਪੂ ਜੀ ਦੇ ਗਿੱਟੇ ਵੀਗੇ ਹੋ ਗਏ ਸਨ। ਬਾਪੂ ਜੀ ਨੂੰ ਪਸ਼ੂਆਂ ਨਾਲ ਬੜਾ ਪਿਆਰ ਸੀ। ਉਹ ਕਿਸੇ ਨੂੰ ਬੈਂਲ-ਗੱਡੀ ਦੇ ਮੂਹਰੇ ਬੈਠੇ ਵੇਖ, ਉਸ ਨੂੰ ਪਿੱਛੇ ਬੈਠਣ ਲਈ ਕਹਿ ਦਿੰਦੇ ਸਨ। ਜਿੰਨਾ ਟਾਈਮ ਘਰ ਦੇ ਪਸ਼ੂਆਂ ਨੂੰ ਸਹੀ ਸ਼ਮੇ ਤੇ ਪਾਣੀ ਅਤੇ ਪਿੱਠੇ ਨਹੀ ਪਾਏ ਜਾਦੇ ਸਨ, ਉਹਨਾ ਚਿਰ ਬਾਪੂ ਜੀ ਨੂੰ ਟੇਕ ਨਹੀ ਆਉਦੀ ਸੀ। ਉਹ ਪਸ਼ੂਆਂ ਦੇ ਦਰਦ ਨੂੰ ਆਪਣਾ ਦਰਦ ਸ਼ਮਝਦੇ ਸਨ। ਉਹਨਾ ਦੇ ਬਹੁਤ ਸਾਰੇ ਸੋਂਕ ਵੀ ਸਨ। ਉਹ ਰੇਡੀਉ ਨੂੰ ਬਹੁਤ ਸੁਣਦੇ ਸਨ ਅਤੇ ਖ਼ਬਰਾਂ ਦਾ ਸ਼ਮਾ ਕਦੇ ਨਹੀ ਭੁੱਲਦੇ ਸਨ। ਇਸ ਤੋ ਇਲਾਵਾ ਉਹਨਾ ਨੂੰ ਅਖ਼ਬਾਰ ਪੜਨਾਂ ਬਹੁਤ ਪਸ਼ੰਦ ਸੀ। ਜਦੋ ਕਦੇ ਉਹਨਾ ਦੇ ਕੋਲ ਬੈਠਣਾ ਤਾਂ, ਉਹ ਪੰਜਾਬ ਦੀ ਰਾਜ਼ਨੀਤੀ, ਪਹਿਲਾ ਵਾਲੇ ਸ਼ਮਿਆ ਦੇ ਜੀਵਨ ਅਤੇ ਆਪਣੀ ਸ਼ਰਪੰਚੀ ਦੀਆ ਗੱਲਾਂ ਕਰਦੇ ਹੁੰਦੇ ਸੀ। ਉਹਨਾ ਦੀਆ ਗੱਲਾਂ ਵਿੱਚ ਬੜੀ ਸ਼ਾਦਗੀ ਅਤੇ ਡੂੰਘਾਈ ਹੁੰਦੀ ਸੀ, ਜਿਹੜੀ ਉਹਨਾ ਨੇ ਜਿੰਦਗੀ ਦੇ ਤਜ਼ਰਬੇ ਤੋ ਹਾਸ਼ਲ ਕੀਤੀ ਸੀ।
ਉਹਨਾ ਦੀਆ ਨਿੱਕੀਆ-ਨਿੱਕੀਆ ਅੱਖਾ ਵਿੱਚੋ ਪਿਆਰ ਅਤੇ ਹਮਦਰਦੀ ਡੁੱਲ-ਡੁੱਲ ਪੈਦੀ ਸੀ। ਉਹ ਦਿਲ ਦੇ ਬੜੇ ਖੁੱਲੇ-ਡੁੱਲੇ ਅਤੇ ਵੱਡੇ ਜਿਗਰੇ ਵਾਲੇ ਸਨ। ਉਹਨਾ ਦੇ ਦਿਲ ਵਿੱਚ ਝੂਠ, ਫ਼ਰੇਬ, ਈਰਖਾ ਆਦਿ ਨਾਂ ਦੀ ਕੋਈ ਚੀਜ ਨਹੀ ਸੀ। ਉਹ ਹਰ ਕਿਸੇ ਦੇ ਦਰਦ ਨੂੰ ਆਪਣਾ ਦਰਦ ਸ਼ਮਝਦੇ ਸਨ। ਕਿਸੇ ਹੋਰ ਨਾਲ ਹੋਈ ਅਣਹੋਣੀ ਸੁਣ ਕੇ, ਉਹ ਅੱਖਾਂ ਭਰ ਲੈਦੇ ਸਨ। ਉਹ ਪਿੰਡ ਦੇ ਹਰ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੁੰਦੇ ਸਨ।
ਜਦੋ ਪਿੰਡ ਦੇ ਕਿਸੇ ਪਰਿਵਾਰ ਵਿੱਚ ਖ਼ੁਸੀ ਦਾ ਦਿਨ, ਵਿਆਹ, ਮੰਗਣਾ ਆਦਿ ਹੁੰਦਾ ਸੀ, ਤਾ ਉਹ ਪਰਿਵਾਰ ਬਾਪੂ ਨੂੰ ਵਿਸ਼ੇਸ ਤੋਰ ਤੇ ਸੱਦਾ-ਪੱਤਰ ਭੇਜਦੇ ਸਨ। ਬਾਪੂ ਜੀ ਵੀ, ਉਹਨਾ ਦੀ ਖ਼ੁਸੀ ਵਿੱਚ ਜਰੂਰ ਹਾਜਰ ਹੁੰਦੇ ਸਨ ਅਤੇ ਦਿਲੋ ਵਧਾਈਆਂ ਦਿੰਦੇ ਸਨ। ਪਿੰਡ ਵਿੱਚ ਬਾਪੂ ਦੀ ਸ਼ਰਪੰਚੀ ਦੇ ਦੋਰਾਨ ਪਿੰਡ ਦੇ ਨਿੱਕੇ-ਨਿੱਕੇ ਮਸ਼ਲੇ, ਪਿੰਡ ਵਿੱਚ ਹੀ ਹੱਲ ਕਰ ਲਏ ਜਾਦੇ ਸਨ। ਪਿੰਡ ਵਿੱਚ ਪੁਲਿਸ਼ ਘੱਟ ਹੀ ਦਾਖਲ ਹੁੰਦੀ ਸੀ। ਕੋਈ ਵਿਰਲਾ ਹੀ ਮਸ਼ਲਾ ਹੁੰਦਾ ਸੀ, ਜੋ ਪੁਲਿਸ਼ ਤੱਕ ਪਹੁੰਚਦਾ ਸੀ। ਪੁਲਸ਼ ਅਧਿਕਾਰੀ ਵੀ ਬਾਪੂ ਜੀ ਦਾ ਪੂਰਾ ਸ਼ਤਿਕਾਰ ਕਰਦੇ ਸਨ। ਉਹ ਆਪਣੀ ਸ਼ਰਪੰਚੀ ਤੋ ਬਾਅਦ ਵੀ ਲੋਕ ਸੇਵਾ ਲਈ, ਪਿੰਡ ਦੇ ਮਸ਼ਲੇ ਹੱਲ ਕਰਦੇ ਰਹੇ। ਉਹਨਾ ਦੀ ਢਲਦੀ ਉਮਰ, ਉਹਨਾ ਨੂੰ ਲੋਕਾ ਦੀ ਸੇਵਾ ਕਰਨ ਤੋ ਨਹੀ ਰੋਕ ਸਕੀ। ਉਹਨਾ ਦੇ ਪਿੰਡ ਲਈ ਹੋਰ ਵੀ ਬਹੁਤ ਸਾਰੇ ਸ਼ੁਪਨੇ ਸਨ, ਪਰ ਮੋਤ ਨੇ ਉਸ ਤੋ ਪਹਿਲਾ ਉਹਨਾ ਨੂੰ ਕਲਾਵੇ ਵਿੱਚ ਲੈ ਲਿਆ। ਮੈ ਉਹਨਾ ਦੇ ਰਹਿ ਗਏ ਸੁਪਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ ਕਰਾਗਾ।
By - ਐਂਡਵੋਕੇਟ ਉਂਕਾਰ ਸਿੰਘ ਭਲੂਰ, ਪਿੰਡ-ਭਲੂਰ, ਜਿਲਾਂ-ਮੋਗਾ, ਪੰਜਾਬ (ਭਾਰਤ)-151207