Wednesday, 1 January 2014

ਲੋੜ ਸ਼ਾਧ ਬਣਨ ਦੀ ਨਹੀ, ਸੱਚੇ ਹੋਣ ਦੀ ਹੈ

ਭਾਰਤ ਇੱਕ ਧਾਰਮਿਕ ਦੇਸ਼ ਹੈ। ਵੱਖ-ਵੱਖ ਧਰਮਾਂ ਦੇ ਲੋਕ, ਇੱਥੇ ਰਹਿੰਦੇ ਹਨ। ਹਰ ਭਾਰਤੀ ਦੀ ਆਪਣੇ ਧਰਮ ਵਿੱਚ ਅਟੁੱਟ ਸ਼ਰਧਾ ਹੈ। ਹੋਣੀ ਵੀ ਚਾਹੀਦੀ ਹੈ, ਕਿਉਕਿ ਉਹਨਾ ਨੇ ਆਪਣੇ ਧਰਮ ਲਈ ਬਹੁਤ ਕੁਰਬਾਨੀਆਂ ਦਿੱਤੀਆਂ ਹਨ। ਉਦਾਹਰਣ ਦੇ ਤੋਰ ਤੇ ਪੰਜਾਬੀਆਂ ਦੇ ਲਈ ਸ਼ਿੱਖੀ ਹੈ। ਜਿਸ ਨੂੰ ਹਾਸਲ ਕਰਨ ਲਈ ਸ਼ਿੱਖਾਂ ਨੇ ਕਿੰਨੀਆ ਵੱਡੀਆ ਕੁਰਬਾਨੀਆਂ ਦਿੱਤੀਆ ਹਨ। ਇਸ ਲਈ ਸ਼ਿੱਖਾ ਦਾ ਗੁਰੂ ਗਰੰਥ ਸ਼ਾਹਿਬ ਦੇ ਲਈ ਬਹੁਤ ਜਿਆਦਾ ਸ਼ਤਿਕਾਰ ਹੈ। ਸ਼ਿੱਖਾ ਦੇ ਲਈ ਗੁਰੂ ਗਰੰਥ ਸ਼ਾਹਿਬ, ਇੱਕ ਮਾਰਗ ਦਰਸ਼ਨ ਹੈ। ਜਿਸ ਦੇ ਸ਼ਬਦਾ ਨੂੰ ਆਪਣੇ ਉਪਰ ਲਾਗੂ ਕਰ ਕੇ ਸੱਚਖੰਡ ਨੂੰ ਹਾਸਲ ਕੀਤਾ ਜਾ ਸਕਦਾ ਹੈ। ਇਸ ਤਰਾਂ ਮੁਸ਼ਲਮਾਨਾਂ ਦਾ ਕੁਰਾਨ ਸ਼ਰੀਫ ਹੈ ਅਤੇ ਇਸਾਈਆਂ ਦੇ ਲਈ ਬਾਈਬਲ ਹੈ। ਇਹਨਾ ਸਾਰੀਆ ਮਹਾਨ ਕਿਤਾਬਾ ਦਾ ਮਕਸ਼ਦ ਇੱਕ ਹੈ, ਸਾਰਿਆ ਨੂੰ ਸੱਚ ਦਾ ਰਸ਼ਤਾ ਦਿਖਾਉਣਾ। ਕੋਈ ਵੀ ਵਿਆਕਤੀ, ਇਹਨਾ ਮਹਾਨ ਗਰੰਥਾਂ ਦੇ ਰਾਹੀ ਸੱਚ ਤੱਕ ਪਹੁੰਚ ਸਕਦਾ ਹੈ। ਇਹ ਮਹਾਨ ਗਰੰਥ ਵੱਖ-ਵੱਖ ਮਹਾਨ ਗੁਰੂਆਂ ਦੇ ਦੁਆਰਾ ਬਹੁਤ ਸ਼ਮਾ ਪਹਿਲਾ ਰਚੇ ਗਏ ਸਨ। ਉਹਨਾ ਦੇ ਦੁਆਰਾ ਲਿਖੇ ਗਏ ਹਰ ਸ਼ਬਦ ਦੇ ਬੜੇ ਡੂੰਘੇ ਅਰਥ ਹਨ। ਇਹਨਾ ਡੂੰਘੇ ਅਰਥਾਂ ਵਿੱਚ ਜੀਵਨ ਨੂੰ ਜੀਣ ਦੇ ਢੰਗ ਹਨ। ਇਹਨਾ ਢੰਗਾਂ ਨਾਲ ਜੀਵੀ ਜਿੰਦਗੀ ਨੂੰ ਹੀ ਸ਼ਫ਼ਲ ਜਿੰਦਗੀ ਕਿਹਾ ਜਾਦਾ ਹੈ। ਮੰਨਿਆ ਜਾਦਾ ਹੈ, ਕਿ ਉਸ ਮਨੁੱਖ ਨੇ ਪਰਮਾਤਮਾਂ ਨੂੰ ਹਾਸ਼ਲ ਕਰ ਲਿਆ ਹੈ ਅਤੇ ਉਹ ਮਰਨ ਤੋ ਬਾਅਦ ਸਿੱਧਾ ਸੱਚਖੰਡ ਨੂੰ ਜਾਵੇਗਾ, ਪਰ ਅਜਿਹਾ ਮਨੁੱਖ ਕੋਈ-ਕੋਈ ਹੁੰਦਾ ਹੈ।
ਮਹਾਂਪੁਰਸ਼ਾ ਦੇ ਦੁਆਰਾ ਰਚੇ ਗਏ ਮਹਾਨ ਗਰੰਥਾਂ ਦੀਆ ਸਿੱਖਿਆਵਾਂ ਦੇ ਉਪਰ ਚੱਲਣ ਦੀ ਬਜਾਏ, ਇੱਥੇ ਪਰਿਵਾਰਿਕ ਜੀਵਨ ਅਤੇ ਘਰ ਨੂੰ ਤਿਆਗ ਕੇ, ਸ਼ਾਧ ਬਣਿਆ ਜਾ ਰਿਹਾ ਹੈ, ਜਿਹੜੇ ਸ਼ਮਝਦੇ ਹਨ, ਕਿ ਜੰਗਲਾਂ ਵਿੱਚ ਭਟਕ ਕੇ ਪਰਮਾਤਮਾਂ ਨੂੰ ਹਾਸ਼ਲ ਕੀਤਾ ਜਾ ਸਕਦਾ ਹੈ, ਪਰ ਹੁਣ ਤੱਕ ਸਾਨੂੰ ਕਦੇ ਵੀ ਅਜਿਹਾ ਵਿਅਕਤੀ ਨਹੀ ਮਿਲਿਆ, ਜਿਸ ਨੇ ਜੰਗਲਾਂ ਵਿੱਚੋ ਪਰਮਾਤਮਾਂ ਨੂੰ ਹਾਸਲ ਕੀਤਾ ਹੋਵੇ। ਅਸ਼ਲ ਵਿੱਚ, ਪਰਮਾਤਮਾਂ ਸਾਡੇ ਅੰਦਰ ਵਸਦਾ ਹੈ, ਪਰ ਕੁਝ ਲੋਕ ਇਸ ਨੂੰ ਬਾਹਰ ਤੋ ਹਾਸਲ ਕਰਨ ਦਾ ਭਰਮ ਪਾਲ ਲੈਦੇ ਹਨ। ਇਸ ਤਰਾਂ ਉਹ ਸਾਰੀ ਜਿੰਦਗੀ ਬਾਹਰੀ ਤੋਰ ਤੇ ਜਿਉਦੇ ਹਨ ਅਤੇ ਆਪਣੇ ਅੰਦਰ ਦੇਖਣ ਦੀ ਹਿੰਮਤ ਨਹੀ ਕਰਦੇ।
ਕੁਝ ਮਹਾਨ ਸਾਧੂ-ਸ਼ੰਤ ਹੋਏ ਹਨ, ਜਿਹਨਾ ਨੇ ਆਪਣੇ-ਆਪ ਨੂੰ ਅੰਦਰੋ ਜਾਣਿਆ ਅਤੇ ਪਰਮਾਤਮਾਂ ਬਾਰੇ ਗਿਆਨ ਹਾਸਲ ਕੀਤਾ। ਫਿਰ ਉਹਨਾ ਨੇ ਆਪਣੇ ਉਸ ਗਿਆਨ ਨੂੰ ਆਪਣੀਆ ਸ਼ਿੱਖਿਆਵਾਂ ਦੇ ਰਾਹੀ ਬਾਹਰੀ ਦੁਨਿਆਂ ਤੱਕ ਪਹੁੰਚਾਇਆ। ਉਦਾਹਰਣ ਦੇ ਤੋਰ ਤੇ ਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਗੋਬਿੰਦ ਸਿੰਘ ਆਦਿ ਹਨ। ਇਹਨਾ ਦੀਆ ਦਿੱਤੀਆ ਸ਼ਿੱਖਿਆਵਾ ਦੇ ਰਾਹੀ ਸ਼ੰਗਤਾਂ ਸੱਚਖੰਡ ਤੱਕ ਪਹੁੰਚੀਆਂ। ਸ਼ਮੇ ਦੇ ਨਾਲ-ਨਾਲ ਸਾਡੇ ਸ਼ਮਾਜ ਦੇ ਵਿੱਚ ਧਰਮ ਦੇ ਨਾਂ ਹੇਠ ਪਾਖੰਡੀ ਸ਼ਾਧਾ ਨੇ ਜਨਮ ਲਿਆ ਹੈ, ਜੋ ਆਪਣੇ ਆਪ ਨੂੰ ਧਰਮ ਦੇ ਠੇਕੇਦਾਰ ਮੰਨਦੇ ਹਨ। ਉਹਨਾ ਨੇ ਆਪਣੇ ਪਾਖੰਡ ਦੇ ਨਾਲ ਸ਼ਮਾਜ ਨੂੰ ਭਰਮ ਦੇ ਵਿੱਚ ਪਾਇਆ ਹੈ। ਇਸ ਭਰਮ ਦੇ ਕਾਰਨ, ਸ਼ਮਾਜ ਸੱਚ ਤੋ ਕੋਹਾਂ ਦੂਰ ਹੋਇਆ ਹੈ।
ਸਾਡਾ ਜੀਵਨ ਪਰਮਾਤਮਾ ਦਾ ਦਿੱਤਾ ਹੋਇਆ ਖੁਬਸ਼ੂਰਤ ਤੋਹਫ਼ਾ ਹੈ। ਇਸ ਨੂੰ ਐਵੇ ਭਰਮ-ਭੁਲੇਖਿਆਂ ਦੇ ਵਿੱਚ ਗੁਜਾਰ ਦੇਣਾ, ਸਾਡੀ ਸਭ ਤੋ ਵੱਡੀ ਮੂਰਖਤਾਂ ਹੈ। ਅਸੀ ਰੋਜਾਨਾ ਪਾਠ ਕਰ ਕੇ ਅਤੇ ਗੁਰੂਦੁਆਰੇ ਜਾ ਕੇ ਆਪਣੇ ਆਪ ਨੂੰ ਗੁਰੂ ਦਾ ਬਹੁਤ ਵੱਡਾ ਸਿੱਖ ਮੰਨਦੇ ਹਾਂ, ਪਰ ਗੁਰੂਆਂ ਦੇ ਦਰਸਾਏ ਮਾਰਗਾ ਤੇ ਅਸੀ ਨਹੀ ਚਲਦੇ। ਇਹ ਸਾਡੇ ਸਿੱਖਾਂ ਦੇ ਜੀਵਨ ਦੇ ਵਿੱਚ ਸਭ ਤੋ ਵੱਡਾ ਭਰਮ-ਭੁਲੇਖਾਂ ਹੈ। ਸਭ ਤੋ ਵੱਡੀ ਲੋੜ ਹੈ, ਕਿ ਅਸੀ ਅੰਦਰੋ ਸੱਚੇ ਬਣੀਏ ਅਤੇ ਗੁਰੂਆਂ ਦੀ ਬਾਣੀ ਨੂੰ ਆਪਣੇ ਉਪਰ ਲਾਗੂ ਕਰੀਏ। ਇਸ ਤਰਾਂ ਹੀ ਅਸੀ ਆਪਣੇ ਜੀਵਨ ਨੂੰ ਸ਼ਫਲ ਬਣਾ ਸਕਦੇ ਹਾਂ। ਜਿਹੜੇ ਲੋਕ ਆਪਣਾ ਘਰ-ਪਰਿਵਾਰ ਛੱਡ ਕੇ ਸ਼ਾਧ ਬਣ ਜਾਦੇ ਹਨ, ਮੈ ਉਹਨਾ ਨੂੰ ਆਪਣੇ ਧਰਮ ਦੇ ਬਾਗੀ ਕਹਾਗਾ, ਕਿਉਕਿ ਸਾਡੇ ਗੁਰੂਆਂ ਨੇ ਸ਼ੰਸਾਰੀ ਜੀਵਨ ਨੂੰ ਹੰਢਾਇਆ ਹੈ ਅਤੇ ਆਪਣੇ ਇਸ ਜੀਵਨ ਵਿੱਚ ਰਹਿੰਦੇ ਹੋਏ, ਉਹਨਾ ਨੇ ਸੱਚ ਨੂੰ ਪਹਿਚਾਣਿਆਂ ਅਤੇ ਸਾਡੇ ਤੱਕ ਪਹੁੰਚਾਇਆ। ਜੇਕਰ ਸਾਡੇ ਗੁਰੂ ਆਪਣੇ ਪਰਿਵਾਰਿਕ ਜੀਵਨ ਵਿੱਚ ਰਹਿ ਕੇ ਸੱਚ ਨੂੰ ਹਾਸ਼ਲ ਕਰ ਸਕਦੇ ਹਨ, ਤਾਂ ਸਾਨੂੰ ਵੀ ਆਪਣਾ ਸ਼ੰਸਾਰੀ ਜੀਵਨ ਤਿਆਗਣ ਦੀ ਬਜਾਏ, ਸੱਚੇ ਬਣਨ ਦੀ ਲੋੜ ਹੈ। ਭਖ਼ਵੇ ਬਾਣੇ ਪਾ ਕੇ ਅਸੀ ਸੱਚੇ ਨਹੀ ਬਣ ਸਕਦੇ। ਸਾਨੂੰ ਆਪਣੀ ਜਿੰਦਗੀ ਨੂੰ ਸ਼ਫਲ ਬਣਾਉਣ ਲਈ ਭੁਲੇਖਿਆਂ ਦੇ ਵਿੱਚੋ ਨਿਕਲਣਾ ਪਵੇਗਾ ਅਤੇ ਆਪਣੇ ਅੰਦਰ ਦੇਖਣਾ ਪਵੇਗਾ। ਜੇਕਰ ਅਸੀ ਆਪਣੇ ਅੰਦਰ ਝਾਂਤ ਮਾਰਾਗੇ, ਤਾਂ ਸਾਨੂੰ ਜਿੰਦਗੀ ਦੇ ਅਸ਼ਲ ਮਕਸ਼ਦ ਦਾ ਪਤਾ ਲੱਗੇਗਾ ਅਤੇ ਪਰਮਾਤਮਾਂ ਦੇ ਦਰਸ਼ਨ ਹੋਣਗੇ।
By - ਐਂਡਵੋਕੇਟ ਉਂਕਾਰ ਸਿੰਘ ਭਲੂਰ, ਪਿੰਡ-ਭਲੂਰ, ਜਿਲਾਂ-ਮੋਗਾ, ਪੰਜਾਬ (ਭਾਰਤ)-151207