ਅਨੰਦਪੁਰ ਸ਼ਾਹਿਬ ਦੇ ਗੁਰੂਦੁਆਰਾਂ ਕੇਸ਼ਗੜ ਸ਼ਾਹਿਬ ਵਿੱਚ ਹਰ ਵਕਤ ਅਲੋਂਕਿਕ ਬਾਣੀ ਦਾ ਕੀਰਤਨ ਹੁੰਦਾ ਰਹਿੰਦਾ ਹੈ। ਜਿਸ ਕਰਕੇ ਇਸ ਦੀ ਧਰਤੀ ਨੂੰ ਭਾਗ ਲੱਗੇ ਰਹਿੰਦੇ ਹਨ। ਇਸ ਧਰਤੀ ਤੇ ਹਰ ਸਾਲ ਹੋਲਾਂ-ਮਹੱਲਾ ਵੀ ਕਰਵਾਇਆਂ ਜਾਦਾ ਹੈ। ਜਿਸ ਦੇ ਵਿਚ ਇਕੱਠ ਦੇਖ ਕੇ ਇੰਜ ਲਗਦਾ ਹੈ, ਜਿਵੇ ਸਾਰਾ ਪੰਜ਼ਾਬ ਅਨੰਦਪੁਰ ਸ਼ਾਹਿਬ ਦੀ ਧਰਤੀ ਤੇ ਇਕੱਠਾ ਹੋ ਗਿਆ ਹੋਵੇ। ਇਸ ਹੋਲੇ-ਮਹੱਲੇ ਵਿੱਚ ਬਹੁਤ ਜਿਆਦਾ ਰੋਣਕ ਹੁੰਦੀ ਹੈ। ਨਿਹੰਗ ਸਿੰਘ ਵੱਖਰੇ-ਵੱਖਰੇ ਰੂਪਾਂ ਵਿੱਚ ਸ਼ਜੇ ਹੋਏ ਦਿਖਾਈ ਦਿੰਦੇ ਹਨ। ਕਈ ਨਹਿੰਗ ਸਿੰਘਾਂ ਦੇ ਬਹੁਤ ਵੱਡੀਆ-ਵੱਡੀਆ ਦਸ਼ਤਾਰਾਂ ਸ਼ਜਾਈਆਂ ਹੁੰਦੀਆ ਹਨ ਅਤੇ ਕਈਆ ਦੇ ਲੰਮੇ-ਲੰਮੇ ਗਾਤਰੇ ਪਹਿਨੇ ਹੁੰਦੇ ਹਨ। ਇਸ ਮੋਕੇ ਸਿੱਖ ਸਿੰਘਾਂ ਦੁਆਰਾ ਕਤਕਾਂ ਦੇ ਕਰਤੱਬ ਦਿਖਾਏ ਜਾਦੇ ਹਨ। ਜਿਹਨਾ ਨੂੰ ਦੇਖ ਕੇ ਸਿੱਖ-ਸ਼ੰਗਤਾਂ ਨਿਹਾਲ ਹੋ ਜਾਦੀਆ ਹਨ। ਇਸ ਹੋਲੇ-ਮਹੱਲੇ ਤੇ ਥਾਂ-ਥਾਂ ਉਪਰ ਲੰਗਰ ਲਾਏ ਜਾਦੇ ਹਨ ਅਤੇ ਹੋਰ ਬਹੁਤ ਸਾਰੇ ਖੁੱਲੇ ਭੰਡਾਰੇ ਚਲਦੇ ਹਨ। ਗੁਰੂਦੁਆਰਾਂ ਕਮੇਟੀ ਵੱਲੋ ਸ਼ੰਗਤਾਂ ਦੇ ਠਹਿਰਨ ਦਾ ਬਹੁਤ ਵਧੀਆ ਪਰਬੰਧ ਕੀਤਾ ਜਾਦਾ ਹੈ ਅਤੇ ਉਹਨਾ ਨੂੰ ਹਰ ਤਰਾਂ ਦੀ ਸ਼ਹੂਲਤ ਮਹੁੱਇਆਂ ਕਰਵਾਈ ਜਾਦੀ ਹੈ। ਇਸ ਤਰਾਂ ਅਨੰਦਪੁਰ ਸ਼ਾਹਿਬ ਦੀ ਧਰਤੀ ਸਿੱਖਾਂ ਦੇ ਲਈ ਮੱਕਾ ਹੈ, ਜਿੱਥੇ ਸਿੱਖ ਧਰਮ ਦੀ ਨੀਹ ਰੱਖੀ ਗਈ ਸੀ। ਇਸ ਲਈ, ਇਹ ਧਰਤੀ ਸਿੱਖਾਂ ਨੂੰ ਆਪਣੇ ਵੱਲ ਖਿੱਚਦੀ ਹੈ। ਇਸ ਧਰਤੀ ਨੇ ਸਿੱਖਾਂ ਨੂੰ, ਇੱਕ ਵੱਖਰਾਂ ਧਰਮ ਦਿੱਤਾ ਅਤੇ ਉਹਨਾ ਦੇ ਵਿੱਚ ਜੋਸ਼ ਪੈਦਾ ਕੀਤਾ। By - ਐਂਡਵੋਕੇਟ ਉਂਕਾਰ ਸਿੰਘ ਭਲੂਰ, ਪਿੰਡ-ਭਲੂਰ, ਜਿਲਾਂ-ਮੋਗਾ, ਪੰਜਾਬ (ਭਾਰਤ)-151207
Advocate at Tehsil Complex Baghapurana-(ਇਹਨਾ ਲਿਖਤਾਂ ਦੇ ਸਾਰੇ ਅਧਿਕਾਰ Copy Right Act ਦੇ ਤਹਿਤ ਰਾਖ਼ਵੇ ਹਨ।)
Thursday, 23 January 2014
ਅਨੰਦਪੁਰ ਸ਼ਾਹਿਬ ਦੀ ਧਰਤੀ
ਸਾਡੇ ਪੰਜ਼ਾਬ ਦੀ ਧਰਤੀ ਦੇ ਉਪਰ ਬਹੁਤ ਸਾਰੇ ਗੁਰੂ ਅਤੇ ਪੀਰ-ਪੈਗੱਬਰ ਹੋਏ ਹਨ। ਇਸ ਲਈ ਪੰਜਾਬ ਦੀ ਧਰਤੀ ਤੇ, ਉਹਨਾ ਦੇ ਵੱਖਰੇ-ਵੱਖਰੇ ਸ਼ਥਾਨ ਬਣੇ ਹੋਏ ਹਨ। ਇਸ ਤਰਾਂ ਹੀ ਅਨੰਦਪੁਰ ਸ਼ਾਹਿਬ ਦੀ ਧਰਤੀ ਹੈ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਖ਼ਾਲਸ਼ਾ ਪੰਥ ਜੀ ਦੀ ਸ਼ਥਾਪਨਾ ਕੀਤੀ ਸੀ ਅਤੇ ਸਿੱਖਾਂ ਨੂੰ ਗੁਰੂ ਗਰੰਥ ਸ਼ਾਹਿਬ ਦੇ ਰੂਪ ਵਿੱਚ ਨਵਾਂ ਗੁਰੂ ਦਿੱਤਾ ਸੀ। ਇਸ ਲਈ ਅਨੰਦਪੁਰ ਸ਼ਾਹਿਬ ਦੀ ਧਰਤੀ ਨੂੰ ਭਾਗਾਂ ਵਾਲੀ ਧਰਤੀ ਕਿਹਾ ਜਾਦਾ ਹੈ। ਅੱਜ ਉੱਥੇ ਗੁਰੂਦੁਆਰਾਂ ਕੇਸ਼ਗੜ ਸ਼ਾਹਿਬ ਸਥਿਤ ਹੈ, ਜਿੱਥੇ ਮੱਥਾਂ ਟੇਕ ਕੇ ਅਤੇ ਦਰਸ਼ਨ ਕਰ ਕੇ ਰੂਹ ਗਦ-ਗਦ ਕਰ ਉੱਠਦੀ ਹੈ। ਖ਼ੁਬਸੂਰਤ ਪਹਾੜਾਂ ਦੇ ਨਜਦੀਕ ਸ਼ਥਿਤ, ਇਸ ਗੁਰੂਦੁਆਰਾਂ ਅਸ਼ਥਾਨ ਵਿੱਚ ਅੰਤਾਂ ਦਾ ਸ਼ਕੂਨ ਹੈ। ਇਸ ਸ਼ਥਾਨ ਤੇ ਹਰ ਚੀਜ ਦਾ ਖੁੱਲਾਪਨ ਹੈ। ਇੱਥੇ ਸੰਗਤਾਂ ਦੇ ਠਹਿਰਣ ਲਈ ਕਮਰਿਆਂ ਦਾ ਬਹੁਤ ਵਧੀਆ ਪਰਬੰਧ ਹੈ ਅਤੇ ਗੁਰੂ ਦਾ ਲੰਗਰ 24 ਘੰਟੇ ਚਲਦਾ ਰਹਿੰਦਾ ਹੈ। ਮੈਨੂੰ ਉੱਥੇ ਕਈ ਵਾਰ ਜਾਣ ਦਾ ਮੋਕਾਂ ਮਿਲਿਆ ਹੈ। ਜਿੰਨੇ ਵਾਰ ਵੀ ਮੈ ਉੱਥੇ ਗਿਆ, ਤਾਂ ਮੈਨੂੰ ਇੰਜ ਲੱਗਿਆ, ਕਿ ਜਿਵੇ ਮੈ ਪਰਮਾਤਮਾਂ ਦੀ ਗੋਦ ਵਿੱਚ ਆ ਗਿਆ ਹੋਵਾ। ਇਸ ਇਲਾਕੇ ਦਾ ਬਹੁਤ ਜਿਆਦਾ ਵਿਕਾਸ਼ ਹੋਇਆ ਹੈ। ਜਿਸ ਕਾਰਨ ਬਹੁਤ ਖ਼ੁਬਸ਼ੂਰਤ ਅਤੇ ਚੋੜੀਆਂ ਸੜਕਾ, ਇਸ ਦਰ ਵੱਲ ਜਾਦੀਆ ਹਨ। ਪਿੰਡ ਤੋ ਜਾਦਿਆ ਸ਼ਾਨਦਾਰ ਸੜਕਾ ਵੇਖ ਕੇ ਪਤਾਂ ਲੱਗ ਜਾਦਾ ਹੈ, ਕਿ ਅਨੰਦਪੁਰ ਸ਼ਾਹਿਬ ਦੀ ਧਰਤੀ ਬਹੁਤ ਜਿਆਦਾ ਦੂਰ ਨਹੀ। ਅੰਤ, ਪਹੁੰਚ ਕੇ ਇੱਕ ਠੰਡਕ ਜਿਹੀ ਮਹਿਸੂਸ ਹੁੰਦੀ ਹੈ। ਅਨੰਦਪੁਰ ਸ਼ਾਹਿਬ ਦੀ ਧਰਤੀ ਤੇ ਸ਼ਭ ਤੋ ਵੱਖਰੀ ਚੀਜ਼, ਉੱਥੇ ਸਿੱਖ ਇਤਹਾਸ਼ ਅਤੇ ਸ਼ਭਿਆਚਾਰ ਨਾਲ ਸੰਬੰਧਤ ਬਣਿਆ ਹੋਇਆ ਅਜ਼ੂਬਾ ਹੈ। ਜਿਸ ਨੂੰ ਦੇਖਣ ਲਈ ਹਰ ਸਾਲ ਲੱਖਾਂ ਸ਼ਰਧਾਲੂ ਆਉਦੇ ਹਨ। ਇਹ ਅਜ਼ੂਬਾ ਬਹੁਤ ਹੀ ਵਿਸ਼ਾਲ ਖੇਤਰ ਦੇ ਵਿੱਚ ਬਣਿਆ ਹੋਇਆ ਹੈ। ਇਸ ਦੇ ਚਾਰੇ ਪਾਸੇ ਹਰਿਆਲੀ, ਪਾਣੀ ਦੇ ਵੱਡੇ-ਵੱਡੇ ਤਲਾਂਅ ਅਤੇ ਝਰਨੇ ਹਨ। ਇਸ ਅਜ਼ੂਬੇ ਦੀ ਬਿਲਡਿੰਗ ਵੀ ਬੜੇ ਵੱਖਰੇ ਢੰਗ ਦੀ ਹੈ, ਜਿਸ ਦੇ ਉਪਰ ਨੁੱਕਰਾਂ ਜਿਹੀ ਛੱਤ ਬਣੀ ਹੋਈ ਹੈ, ਜੋ ਇਸ ਨੂੰ ਵੱਖਰੀ ਪਹਿਚਾਣ ਦਿੰਦੀ ਹੈ। ਇਸ ਦੀ ਉਂਚਾਈ ਬਹੁਤ ਜਿਆਦਾ ਹੈ ਅਤੇ ਇਸ ਦੇ ਅੰਦਰ ਕਾਫ਼ੀ ਸਾਰੀਆ ਮੰਜਿਲਾਂ ਹਨ। ਇਸ ਦੇ ਅੰਦਰ ਦਾਖਲ ਹੋਣ ਲਈ, ਇੱਕ ਦਰਵਾਜਾਂ ਹੈ ਅਤੇ ਬਾਹਰ ਜਾਣ ਲਈ ਵੀ ਆਖਰ ਵਿੱਚ ਸਭ ਤੋ ਉਪਰ, ਇੱਕ ਦਰਵਾਜਾਂ ਹੈ। ਪੰਜਾਬ ਦੀ ਬਹੁਤ ਅਮੀਰ ਵਿਰਾਸ਼ਤ ਅਤੇ ਸਿੱਖ ਜਗਤ ਨਾਲ ਸੰਬੰਧਤ ਵਸਤਾਂ ਅਤੇ ਤਸ਼ਵੀਰਾਂ, ਇਸ ਦੇ ਵਿੱਚ ਸਾਭੀਆਂ ਪਈਆ ਹਨ। ਇਸ ਅਜ਼ੂਬੇ ਨੂੰ ਦੇਖਣ ਦੀ ਕੋਈ ਫੀਸ਼ ਨਹੀ ਹੈ। ਸੋਮਵਾਰ ਦਾ ਦਿਨ ਛੱਡ ਕੇ, ਬਾਕੀ ਸਾਰੇ ਦਿਨ ਇਸ ਨੂੰ ਖੋਲਿਆ ਜਾਦਾ ਹੈ। ਇਸ ਦੇ ਵਿੱਚ ਹਰ ਦਰਸ਼ਕ ਨੂੰ ਗਾਈਡ ਕਰਨ ਲਈ ਵੱਖ-ਵੱਖ ਕਰਮਚਾਰੀ ਲੱਗੇ ਹੋਏ ਹਨ। ਇਸ ਅਜ਼ੂਬੇ ਦੇ ਅੰਦਰ ਦਾਖਲ ਹੁੰਦਿਆ ਹੀ ਆਨੰਦ ਭਰਿਆ ਸ਼ੰਗੀਤ ਸਾਡਾ ਸਵਾਗਤ ਕਰਦਾ ਹੈ। ਦੀਵਾਰਾਂ ਦੇ ਚਾਰੇ ਪਾਸੇ ਸਾਡੇ ਅਮੀਰ ਸ਼ਭਿਆਚਾਰ ਨਾਲ ਸੰਬੰਧਤ ਤਸ਼ਵੀਰਾਂ ਨਜਰ ਆਉਦੀਆ ਹਨ। ਜਿਵੇ-ਜਿਵੇ ਅਸੀ ਉਪਰ ਪਹੁੰਚਦੇ ਹਾ, ਤਾਂ ਸਾਨੂੰ ਸਿੱਖ ਇਤਿਹਾਸ਼ ਦੇ ਨਾਲ ਸੰਬੰਧਤ ਤਸ਼ਵੀਰਾਂ ਨਜ਼ਰ ਆਉਦੀਆ ਹਨ।
Monday, 20 January 2014
ਸਾਡੇ ਬਾਪੂ ਸ਼ਰਪੰਚ ਦੀਆ ਯਾਦਾਂ
ਹਰ ਕਿਸੇ ਨੇ ਇੱਕ ਦਿਨ ਜਾਣਾ ਹੈ, ਪਰ ਬਹੁਤ ਘੱਟ ਹੁੰਦੇ ਹਨ, ਜਿਹਨਾ ਦੇ ਜਾਣ ਪਿਛੋ ਉਹਨਾ ਦਾ ਪਿੰਡ ਜਾ ਸ਼ਹਿਰ ਕੋਈ ਘਾਟ ਮਹਿਸ਼ੂਸ ਕਰਦਾ ਹੈ। ਅਜਿਹੀ ਹਾਲਤ ਸਾਡੇ ਪਿੰਡ ਭਲੂਰ ਦੀ ਹੈ, ਜੋ ਸਾਡੇ ਬਾਪੂ ਦੀ ਘਾਟ ਮਹਿਸ਼ੂਸ ਕਰਦਾ ਹੈ। ਪਿੰਡ ਦੇ ਲੋਕ ਸੱਥਾ ਅਤੇ ਬੋਹੜਾ ਹੇਠ ਬੈਠ ਕੇ ਉਹਨਾ ਦੀਆ ਗੱਲਾ ਕਰਦੇ ਰਹਿੰਦੇ ਹਨ। ਸਾਡੇ ਬਾਪੂ ਨੇ ਤਕਰੀਬਨ 10 ਸਾਲ ਪਿੰਡ ਭਲੂਰ ਦੀ ਸ਼ਰਪੰਚੀ ਕੀਤੀ। ਉਹਨਾ ਨੇ ਸ਼ਰਪੰਚ ਹੁੰਦਿਆ ਕਦੇ ਵੀ ਮਾਣ ਮਹਿਸ਼ੂਸ ਨਹੀ ਕੀਤਾ ਅਤੇ ਲੋਕਾ ਵਿੱਚ ਸ਼ਧਾਰਨ ਵਿਅਕਤੀ ਵਾਗ ਵਿਚਰਦੇ ਰਹੇ। ਜਦੋ ਕਿਸੇ ਨੇ ਆਵਾਜ ਮਾਰਨੀ, ਤਾ ਪੈਰਾਂ ਵਿੱਚ ਜੁੱਤੀ ਪਾ ਹਨੇਰੇ ਸ਼ਵੇਰੇ ਤੁਰ ਪੈਦੇ ਸਨ। ਉਹ ਹਰ ਕਿਸੇ ਦੇ ਹਮਦਰਦ ਸਨ। ਉਹਨਾ ਨੇ ਆਪਣੇ ਜੀਵਨ ਦੇ ਵਿੱਚ ਅੰਤਾਂ ਦੀ ਗ਼ਰੀਬੀ ਨੂੰ ਹੰਢਾਇਆ, ਪਰ ਇਸ ਦੇ ਬਾਵਜੂਦ ਉਹਨਾ ਨੇ ਆਪਣੇ 7 ਧੀਆ-ਪੁੱਤ ਵਿਆਹੇ ਅਤੇ ਘਰ ਆਉਣ ਵਾਲੇ ਸ਼ਰਕਾਰੀ ਬੱਸ਼ਾ ਦੇ ਡਰਾਇਵਰ-ਕੰਨਡੈਕਟਰ ਨੂੰ ਆਪਣੇ ਘਰੋ ਖ਼ਾਣਾ ਖਵਾਉਦੇ ਰਹੇ। ਉਹਨਾ ਨੇ ਆਪਣੀ ਸ਼ਰਪੰਚੀ ਦੇ ਦੋਰਾਨ ਅਨੇਕਾ ਵਿਕਾਸ਼ ਦੇ ਕੰਮ ਕਰਵਾਏ। ਉਹਨਾ ਦੇ ਸ਼ਰਪੰਚ ਹੁੰਦਿਆ ਸਾਡੇ ਪਿੰਡ ਭਲੂਰ ਤੋ ਬੱਸ ਸਿੱਧੀ ਚੰਡੀਗੜ ਜਾਦੀ ਸੀ। ਉਹਨਾ ਦੀ ਸ਼ਰਪੰਚੀ ਤੋ ਬਾਅਦ ਹੋਰ ਕੋਈ ਵੀ ਸ਼ਰਪੰਚ ਇਸ ਬੱਸ ਨੂੰ ਦੁਬਾਰਾ ਚਾਲੂ ਨਹੀ ਕਰਵਾਂ ਸਕਿਆ। ਉਹਨਾ ਦੇ ਸ਼ਰਪੰਚ ਹੁੰਦਿਆ ਸਾਡੇ ਪਿੰਡ ਭਲੂਰ ਵਿੱਚ ਬਿਜ਼ਲੀ ਆਈ। ਉਹ ਸਭ ਤੋ ਪਹਿਲਾ ਗੁਰੂਦੁਆਰਾ ਸ਼ਾਹਿਬ ਵਿਖੇ ਬਿਜ਼ਲੀ ਵਾਲਾ ਬਲਬ ਜਗਾਉਣਾ ਚਾਹੁੰਦੇ ਸਨ, ਪਰ ਬਿਜ਼ਲੀ ਮੁਲਾਜ਼ਮ ਆਪ ਜੀ ਦਾ ਬਹੁਤ ਆਦਰ ਕਰਦੇ ਸਨ। ਇਸ ਲਈ ਉਹ ਚਾਹੁੰਦੇ ਸਨ, ਕਿ ਬਿਜਲੀ ਦਾ ਬਲਬ ਆਪ ਜੀ ਦੇ ਘਰ ਪਹਿਲਾ ਜਗਾਇਆ ਜਾਵੇ। ਇਸ ਤਰਾਂ ਉਹਨਾ ਨੇ ਬਿਜ਼ਲੀ ਦਾ ਬਲਬ ਆਪ ਜੀ ਘਰ ਸਭ ਤੋ ਪਹਿਲਾ ਜਗਾਇਆ, ਜਿਸ ਨੂੰ ਦੇਖਣ ਲਈ ਸਾਰਾ ਪਿੰਡ ਆਇਆ ਸੀ। ਇਸ ਲਈ ਸਾਡੇ ਬਿਜ਼ਲੀ ਮੀਟਰ ਦਾ ਨੰਬਰ ਇੱਕ ਸੀ, ਜਿਹੜਾ ਕਿ ਹੁਣ ਵੀ ਚੱਲ ਰਿਹਾ ਹੈ। ਬਾਪੂ ਜੀ ਨੇ ਆਪਣੀ ਸ਼ਰਪੰਚੀ ਦੇ ਦੋਰਾਨ, ਪਿੰਡ ਦੇ ਖਾਲੀ ਛੱਪੜਾ ਦੇ ਵਿੱਚ ਪਾਣੀ ਭਰਵਾਇਆਂ। ਆਪ ਕਿਸੇ ਪਿੰਡ ਵਾਸੀ ਦੇ ਕੰਮ ਲਈ ਦੂਰ-ਦੂਰ ਤੱਕ ਪੈਦਲ ਤੁਰ ਕੇ ਜਾਦੇ ਸਨ। ਜਿਸ ਕਾਰਨ ਬਾਪੂ ਜੀ ਦੇ ਗਿੱਟੇ ਵੀਗੇ ਹੋ ਗਏ ਸਨ। ਬਾਪੂ ਜੀ ਨੂੰ ਪਸ਼ੂਆਂ ਨਾਲ ਬੜਾ ਪਿਆਰ ਸੀ। ਉਹ ਕਿਸੇ ਨੂੰ ਬੈਂਲ-ਗੱਡੀ ਦੇ ਮੂਹਰੇ ਬੈਠੇ ਵੇਖ, ਉਸ ਨੂੰ ਪਿੱਛੇ ਬੈਠਣ ਲਈ ਕਹਿ ਦਿੰਦੇ ਸਨ। ਜਿੰਨਾ ਟਾਈਮ ਘਰ ਦੇ ਪਸ਼ੂਆਂ ਨੂੰ ਸਹੀ ਸ਼ਮੇ ਤੇ ਪਾਣੀ ਅਤੇ ਪਿੱਠੇ ਨਹੀ ਪਾਏ ਜਾਦੇ ਸਨ, ਉਹਨਾ ਚਿਰ ਬਾਪੂ ਜੀ ਨੂੰ ਟੇਕ ਨਹੀ ਆਉਦੀ ਸੀ। ਉਹ ਪਸ਼ੂਆਂ ਦੇ ਦਰਦ ਨੂੰ ਆਪਣਾ ਦਰਦ ਸ਼ਮਝਦੇ ਸਨ। ਉਹਨਾ ਦੇ ਬਹੁਤ ਸਾਰੇ ਸੋਂਕ ਵੀ ਸਨ। ਉਹ ਰੇਡੀਉ ਨੂੰ ਬਹੁਤ ਸੁਣਦੇ ਸਨ ਅਤੇ ਖ਼ਬਰਾਂ ਦਾ ਸ਼ਮਾ ਕਦੇ ਨਹੀ ਭੁੱਲਦੇ ਸਨ। ਇਸ ਤੋ ਇਲਾਵਾ ਉਹਨਾ ਨੂੰ ਅਖ਼ਬਾਰ ਪੜਨਾਂ ਬਹੁਤ ਪਸ਼ੰਦ ਸੀ। ਜਦੋ ਕਦੇ ਉਹਨਾ ਦੇ ਕੋਲ ਬੈਠਣਾ ਤਾਂ, ਉਹ ਪੰਜਾਬ ਦੀ ਰਾਜ਼ਨੀਤੀ, ਪਹਿਲਾ ਵਾਲੇ ਸ਼ਮਿਆ ਦੇ ਜੀਵਨ ਅਤੇ ਆਪਣੀ ਸ਼ਰਪੰਚੀ ਦੀਆ ਗੱਲਾਂ ਕਰਦੇ ਹੁੰਦੇ ਸੀ। ਉਹਨਾ ਦੀਆ ਗੱਲਾਂ ਵਿੱਚ ਬੜੀ ਸ਼ਾਦਗੀ ਅਤੇ ਡੂੰਘਾਈ ਹੁੰਦੀ ਸੀ, ਜਿਹੜੀ ਉਹਨਾ ਨੇ ਜਿੰਦਗੀ ਦੇ ਤਜ਼ਰਬੇ ਤੋ ਹਾਸ਼ਲ ਕੀਤੀ ਸੀ। ਉਹਨਾ ਦੀਆ ਨਿੱਕੀਆ-ਨਿੱਕੀਆ ਅੱਖਾ ਵਿੱਚੋ ਪਿਆਰ ਅਤੇ ਹਮਦਰਦੀ ਡੁੱਲ-ਡੁੱਲ ਪੈਦੀ ਸੀ। ਉਹ ਦਿਲ ਦੇ ਬੜੇ ਖੁੱਲੇ-ਡੁੱਲੇ ਅਤੇ ਵੱਡੇ ਜਿਗਰੇ ਵਾਲੇ ਸਨ। ਉਹਨਾ ਦੇ ਦਿਲ ਵਿੱਚ ਝੂਠ, ਫ਼ਰੇਬ, ਈਰਖਾ ਆਦਿ ਨਾਂ ਦੀ ਕੋਈ ਚੀਜ ਨਹੀ ਸੀ। ਉਹ ਹਰ ਕਿਸੇ ਦੇ ਦਰਦ ਨੂੰ ਆਪਣਾ ਦਰਦ ਸ਼ਮਝਦੇ ਸਨ। ਕਿਸੇ ਹੋਰ ਨਾਲ ਹੋਈ ਅਣਹੋਣੀ ਸੁਣ ਕੇ, ਉਹ ਅੱਖਾਂ ਭਰ ਲੈਦੇ ਸਨ। ਉਹ ਪਿੰਡ ਦੇ ਹਰ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੁੰਦੇ ਸਨ। ਜਦੋ ਪਿੰਡ ਦੇ ਕਿਸੇ ਪਰਿਵਾਰ ਵਿੱਚ ਖ਼ੁਸੀ ਦਾ ਦਿਨ, ਵਿਆਹ, ਮੰਗਣਾ ਆਦਿ ਹੁੰਦਾ ਸੀ, ਤਾ ਉਹ ਪਰਿਵਾਰ ਬਾਪੂ ਨੂੰ ਵਿਸ਼ੇਸ ਤੋਰ ਤੇ ਸੱਦਾ-ਪੱਤਰ ਭੇਜਦੇ ਸਨ। ਬਾਪੂ ਜੀ ਵੀ, ਉਹਨਾ ਦੀ ਖ਼ੁਸੀ ਵਿੱਚ ਜਰੂਰ ਹਾਜਰ ਹੁੰਦੇ ਸਨ ਅਤੇ ਦਿਲੋ ਵਧਾਈਆਂ ਦਿੰਦੇ ਸਨ। ਪਿੰਡ ਵਿੱਚ ਬਾਪੂ ਦੀ ਸ਼ਰਪੰਚੀ ਦੇ ਦੋਰਾਨ ਪਿੰਡ ਦੇ ਨਿੱਕੇ-ਨਿੱਕੇ ਮਸ਼ਲੇ, ਪਿੰਡ ਵਿੱਚ ਹੀ ਹੱਲ ਕਰ ਲਏ ਜਾਦੇ ਸਨ। ਪਿੰਡ ਵਿੱਚ ਪੁਲਿਸ਼ ਘੱਟ ਹੀ ਦਾਖਲ ਹੁੰਦੀ ਸੀ। ਕੋਈ ਵਿਰਲਾ ਹੀ ਮਸ਼ਲਾ ਹੁੰਦਾ ਸੀ, ਜੋ ਪੁਲਿਸ਼ ਤੱਕ ਪਹੁੰਚਦਾ ਸੀ। ਪੁਲਸ਼ ਅਧਿਕਾਰੀ ਵੀ ਬਾਪੂ ਜੀ ਦਾ ਪੂਰਾ ਸ਼ਤਿਕਾਰ ਕਰਦੇ ਸਨ। ਉਹ ਆਪਣੀ ਸ਼ਰਪੰਚੀ ਤੋ ਬਾਅਦ ਵੀ ਲੋਕ ਸੇਵਾ ਲਈ, ਪਿੰਡ ਦੇ ਮਸ਼ਲੇ ਹੱਲ ਕਰਦੇ ਰਹੇ। ਉਹਨਾ ਦੀ ਢਲਦੀ ਉਮਰ, ਉਹਨਾ ਨੂੰ ਲੋਕਾ ਦੀ ਸੇਵਾ ਕਰਨ ਤੋ ਨਹੀ ਰੋਕ ਸਕੀ। ਉਹਨਾ ਦੇ ਪਿੰਡ ਲਈ ਹੋਰ ਵੀ ਬਹੁਤ ਸਾਰੇ ਸ਼ੁਪਨੇ ਸਨ, ਪਰ ਮੋਤ ਨੇ ਉਸ ਤੋ ਪਹਿਲਾ ਉਹਨਾ ਨੂੰ ਕਲਾਵੇ ਵਿੱਚ ਲੈ ਲਿਆ। ਮੈ ਉਹਨਾ ਦੇ ਰਹਿ ਗਏ ਸੁਪਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ ਕਰਾਗਾ। By - ਐਂਡਵੋਕੇਟ ਉਂਕਾਰ ਸਿੰਘ ਭਲੂਰ, ਪਿੰਡ-ਭਲੂਰ, ਜਿਲਾਂ-ਮੋਗਾ, ਪੰਜਾਬ (ਭਾਰਤ)-151207
Wednesday, 1 January 2014
ਲੋੜ ਸ਼ਾਧ ਬਣਨ ਦੀ ਨਹੀ, ਸੱਚੇ ਹੋਣ ਦੀ ਹੈ
ਭਾਰਤ ਇੱਕ ਧਾਰਮਿਕ ਦੇਸ਼ ਹੈ। ਵੱਖ-ਵੱਖ ਧਰਮਾਂ ਦੇ ਲੋਕ, ਇੱਥੇ ਰਹਿੰਦੇ ਹਨ। ਹਰ ਭਾਰਤੀ ਦੀ ਆਪਣੇ ਧਰਮ ਵਿੱਚ ਅਟੁੱਟ ਸ਼ਰਧਾ ਹੈ। ਹੋਣੀ ਵੀ ਚਾਹੀਦੀ ਹੈ, ਕਿਉਕਿ ਉਹਨਾ ਨੇ ਆਪਣੇ ਧਰਮ ਲਈ ਬਹੁਤ ਕੁਰਬਾਨੀਆਂ ਦਿੱਤੀਆਂ ਹਨ। ਉਦਾਹਰਣ ਦੇ ਤੋਰ ਤੇ ਪੰਜਾਬੀਆਂ ਦੇ ਲਈ ਸ਼ਿੱਖੀ ਹੈ। ਜਿਸ ਨੂੰ ਹਾਸਲ ਕਰਨ ਲਈ ਸ਼ਿੱਖਾਂ ਨੇ ਕਿੰਨੀਆ ਵੱਡੀਆ ਕੁਰਬਾਨੀਆਂ ਦਿੱਤੀਆ ਹਨ। ਇਸ ਲਈ ਸ਼ਿੱਖਾ ਦਾ ਗੁਰੂ ਗਰੰਥ ਸ਼ਾਹਿਬ ਦੇ ਲਈ ਬਹੁਤ ਜਿਆਦਾ ਸ਼ਤਿਕਾਰ ਹੈ। ਸ਼ਿੱਖਾ ਦੇ ਲਈ ਗੁਰੂ ਗਰੰਥ ਸ਼ਾਹਿਬ, ਇੱਕ ਮਾਰਗ ਦਰਸ਼ਨ ਹੈ। ਜਿਸ ਦੇ ਸ਼ਬਦਾ ਨੂੰ ਆਪਣੇ ਉਪਰ ਲਾਗੂ ਕਰ ਕੇ ਸੱਚਖੰਡ ਨੂੰ ਹਾਸਲ ਕੀਤਾ ਜਾ ਸਕਦਾ ਹੈ। ਇਸ ਤਰਾਂ ਮੁਸ਼ਲਮਾਨਾਂ ਦਾ ਕੁਰਾਨ ਸ਼ਰੀਫ ਹੈ ਅਤੇ ਇਸਾਈਆਂ ਦੇ ਲਈ ਬਾਈਬਲ ਹੈ। ਇਹਨਾ ਸਾਰੀਆ ਮਹਾਨ ਕਿਤਾਬਾ ਦਾ ਮਕਸ਼ਦ ਇੱਕ ਹੈ, ਸਾਰਿਆ ਨੂੰ ਸੱਚ ਦਾ ਰਸ਼ਤਾ ਦਿਖਾਉਣਾ। ਕੋਈ ਵੀ ਵਿਆਕਤੀ, ਇਹਨਾ ਮਹਾਨ ਗਰੰਥਾਂ ਦੇ ਰਾਹੀ ਸੱਚ ਤੱਕ ਪਹੁੰਚ ਸਕਦਾ ਹੈ। ਇਹ ਮਹਾਨ ਗਰੰਥ ਵੱਖ-ਵੱਖ ਮਹਾਨ ਗੁਰੂਆਂ ਦੇ ਦੁਆਰਾ ਬਹੁਤ ਸ਼ਮਾ ਪਹਿਲਾ ਰਚੇ ਗਏ ਸਨ। ਉਹਨਾ ਦੇ ਦੁਆਰਾ ਲਿਖੇ ਗਏ ਹਰ ਸ਼ਬਦ ਦੇ ਬੜੇ ਡੂੰਘੇ ਅਰਥ ਹਨ। ਇਹਨਾ ਡੂੰਘੇ ਅਰਥਾਂ ਵਿੱਚ ਜੀਵਨ ਨੂੰ ਜੀਣ ਦੇ ਢੰਗ ਹਨ। ਇਹਨਾ ਢੰਗਾਂ ਨਾਲ ਜੀਵੀ ਜਿੰਦਗੀ ਨੂੰ ਹੀ ਸ਼ਫ਼ਲ ਜਿੰਦਗੀ ਕਿਹਾ ਜਾਦਾ ਹੈ। ਮੰਨਿਆ ਜਾਦਾ ਹੈ, ਕਿ ਉਸ ਮਨੁੱਖ ਨੇ ਪਰਮਾਤਮਾਂ ਨੂੰ ਹਾਸ਼ਲ ਕਰ ਲਿਆ ਹੈ ਅਤੇ ਉਹ ਮਰਨ ਤੋ ਬਾਅਦ ਸਿੱਧਾ ਸੱਚਖੰਡ ਨੂੰ ਜਾਵੇਗਾ, ਪਰ ਅਜਿਹਾ ਮਨੁੱਖ ਕੋਈ-ਕੋਈ ਹੁੰਦਾ ਹੈ। ਮਹਾਂਪੁਰਸ਼ਾ ਦੇ ਦੁਆਰਾ ਰਚੇ ਗਏ ਮਹਾਨ ਗਰੰਥਾਂ ਦੀਆ ਸਿੱਖਿਆਵਾਂ ਦੇ ਉਪਰ ਚੱਲਣ ਦੀ ਬਜਾਏ, ਇੱਥੇ ਪਰਿਵਾਰਿਕ ਜੀਵਨ ਅਤੇ ਘਰ ਨੂੰ ਤਿਆਗ ਕੇ, ਸ਼ਾਧ ਬਣਿਆ ਜਾ ਰਿਹਾ ਹੈ, ਜਿਹੜੇ ਸ਼ਮਝਦੇ ਹਨ, ਕਿ ਜੰਗਲਾਂ ਵਿੱਚ ਭਟਕ ਕੇ ਪਰਮਾਤਮਾਂ ਨੂੰ ਹਾਸ਼ਲ ਕੀਤਾ ਜਾ ਸਕਦਾ ਹੈ, ਪਰ ਹੁਣ ਤੱਕ ਸਾਨੂੰ ਕਦੇ ਵੀ ਅਜਿਹਾ ਵਿਅਕਤੀ ਨਹੀ ਮਿਲਿਆ, ਜਿਸ ਨੇ ਜੰਗਲਾਂ ਵਿੱਚੋ ਪਰਮਾਤਮਾਂ ਨੂੰ ਹਾਸਲ ਕੀਤਾ ਹੋਵੇ। ਅਸ਼ਲ ਵਿੱਚ, ਪਰਮਾਤਮਾਂ ਸਾਡੇ ਅੰਦਰ ਵਸਦਾ ਹੈ, ਪਰ ਕੁਝ ਲੋਕ ਇਸ ਨੂੰ ਬਾਹਰ ਤੋ ਹਾਸਲ ਕਰਨ ਦਾ ਭਰਮ ਪਾਲ ਲੈਦੇ ਹਨ। ਇਸ ਤਰਾਂ ਉਹ ਸਾਰੀ ਜਿੰਦਗੀ ਬਾਹਰੀ ਤੋਰ ਤੇ ਜਿਉਦੇ ਹਨ ਅਤੇ ਆਪਣੇ ਅੰਦਰ ਦੇਖਣ ਦੀ ਹਿੰਮਤ ਨਹੀ ਕਰਦੇ। ਕੁਝ ਮਹਾਨ ਸਾਧੂ-ਸ਼ੰਤ ਹੋਏ ਹਨ, ਜਿਹਨਾ ਨੇ ਆਪਣੇ-ਆਪ ਨੂੰ ਅੰਦਰੋ ਜਾਣਿਆ ਅਤੇ ਪਰਮਾਤਮਾਂ ਬਾਰੇ ਗਿਆਨ ਹਾਸਲ ਕੀਤਾ। ਫਿਰ ਉਹਨਾ ਨੇ ਆਪਣੇ ਉਸ ਗਿਆਨ ਨੂੰ ਆਪਣੀਆ ਸ਼ਿੱਖਿਆਵਾਂ ਦੇ ਰਾਹੀ ਬਾਹਰੀ ਦੁਨਿਆਂ ਤੱਕ ਪਹੁੰਚਾਇਆ। ਉਦਾਹਰਣ ਦੇ ਤੋਰ ਤੇ ਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਗੋਬਿੰਦ ਸਿੰਘ ਆਦਿ ਹਨ। ਇਹਨਾ ਦੀਆ ਦਿੱਤੀਆ ਸ਼ਿੱਖਿਆਵਾ ਦੇ ਰਾਹੀ ਸ਼ੰਗਤਾਂ ਸੱਚਖੰਡ ਤੱਕ ਪਹੁੰਚੀਆਂ। ਸ਼ਮੇ ਦੇ ਨਾਲ-ਨਾਲ ਸਾਡੇ ਸ਼ਮਾਜ ਦੇ ਵਿੱਚ ਧਰਮ ਦੇ ਨਾਂ ਹੇਠ ਪਾਖੰਡੀ ਸ਼ਾਧਾ ਨੇ ਜਨਮ ਲਿਆ ਹੈ, ਜੋ ਆਪਣੇ ਆਪ ਨੂੰ ਧਰਮ ਦੇ ਠੇਕੇਦਾਰ ਮੰਨਦੇ ਹਨ। ਉਹਨਾ ਨੇ ਆਪਣੇ ਪਾਖੰਡ ਦੇ ਨਾਲ ਸ਼ਮਾਜ ਨੂੰ ਭਰਮ ਦੇ ਵਿੱਚ ਪਾਇਆ ਹੈ। ਇਸ ਭਰਮ ਦੇ ਕਾਰਨ, ਸ਼ਮਾਜ ਸੱਚ ਤੋ ਕੋਹਾਂ ਦੂਰ ਹੋਇਆ ਹੈ। ਸਾਡਾ ਜੀਵਨ ਪਰਮਾਤਮਾ ਦਾ ਦਿੱਤਾ ਹੋਇਆ ਖੁਬਸ਼ੂਰਤ ਤੋਹਫ਼ਾ ਹੈ। ਇਸ ਨੂੰ ਐਵੇ ਭਰਮ-ਭੁਲੇਖਿਆਂ ਦੇ ਵਿੱਚ ਗੁਜਾਰ ਦੇਣਾ, ਸਾਡੀ ਸਭ ਤੋ ਵੱਡੀ ਮੂਰਖਤਾਂ ਹੈ। ਅਸੀ ਰੋਜਾਨਾ ਪਾਠ ਕਰ ਕੇ ਅਤੇ ਗੁਰੂਦੁਆਰੇ ਜਾ ਕੇ ਆਪਣੇ ਆਪ ਨੂੰ ਗੁਰੂ ਦਾ ਬਹੁਤ ਵੱਡਾ ਸਿੱਖ ਮੰਨਦੇ ਹਾਂ, ਪਰ ਗੁਰੂਆਂ ਦੇ ਦਰਸਾਏ ਮਾਰਗਾ ਤੇ ਅਸੀ ਨਹੀ ਚਲਦੇ। ਇਹ ਸਾਡੇ ਸਿੱਖਾਂ ਦੇ ਜੀਵਨ ਦੇ ਵਿੱਚ ਸਭ ਤੋ ਵੱਡਾ ਭਰਮ-ਭੁਲੇਖਾਂ ਹੈ। ਸਭ ਤੋ ਵੱਡੀ ਲੋੜ ਹੈ, ਕਿ ਅਸੀ ਅੰਦਰੋ ਸੱਚੇ ਬਣੀਏ ਅਤੇ ਗੁਰੂਆਂ ਦੀ ਬਾਣੀ ਨੂੰ ਆਪਣੇ ਉਪਰ ਲਾਗੂ ਕਰੀਏ। ਇਸ ਤਰਾਂ ਹੀ ਅਸੀ ਆਪਣੇ ਜੀਵਨ ਨੂੰ ਸ਼ਫਲ ਬਣਾ ਸਕਦੇ ਹਾਂ। ਜਿਹੜੇ ਲੋਕ ਆਪਣਾ ਘਰ-ਪਰਿਵਾਰ ਛੱਡ ਕੇ ਸ਼ਾਧ ਬਣ ਜਾਦੇ ਹਨ, ਮੈ ਉਹਨਾ ਨੂੰ ਆਪਣੇ ਧਰਮ ਦੇ ਬਾਗੀ ਕਹਾਗਾ, ਕਿਉਕਿ ਸਾਡੇ ਗੁਰੂਆਂ ਨੇ ਸ਼ੰਸਾਰੀ ਜੀਵਨ ਨੂੰ ਹੰਢਾਇਆ ਹੈ ਅਤੇ ਆਪਣੇ ਇਸ ਜੀਵਨ ਵਿੱਚ ਰਹਿੰਦੇ ਹੋਏ, ਉਹਨਾ ਨੇ ਸੱਚ ਨੂੰ ਪਹਿਚਾਣਿਆਂ ਅਤੇ ਸਾਡੇ ਤੱਕ ਪਹੁੰਚਾਇਆ। ਜੇਕਰ ਸਾਡੇ ਗੁਰੂ ਆਪਣੇ ਪਰਿਵਾਰਿਕ ਜੀਵਨ ਵਿੱਚ ਰਹਿ ਕੇ ਸੱਚ ਨੂੰ ਹਾਸ਼ਲ ਕਰ ਸਕਦੇ ਹਨ, ਤਾਂ ਸਾਨੂੰ ਵੀ ਆਪਣਾ ਸ਼ੰਸਾਰੀ ਜੀਵਨ ਤਿਆਗਣ ਦੀ ਬਜਾਏ, ਸੱਚੇ ਬਣਨ ਦੀ ਲੋੜ ਹੈ। ਭਖ਼ਵੇ ਬਾਣੇ ਪਾ ਕੇ ਅਸੀ ਸੱਚੇ ਨਹੀ ਬਣ ਸਕਦੇ। ਸਾਨੂੰ ਆਪਣੀ ਜਿੰਦਗੀ ਨੂੰ ਸ਼ਫਲ ਬਣਾਉਣ ਲਈ ਭੁਲੇਖਿਆਂ ਦੇ ਵਿੱਚੋ ਨਿਕਲਣਾ ਪਵੇਗਾ ਅਤੇ ਆਪਣੇ ਅੰਦਰ ਦੇਖਣਾ ਪਵੇਗਾ। ਜੇਕਰ ਅਸੀ ਆਪਣੇ ਅੰਦਰ ਝਾਂਤ ਮਾਰਾਗੇ, ਤਾਂ ਸਾਨੂੰ ਜਿੰਦਗੀ ਦੇ ਅਸ਼ਲ ਮਕਸ਼ਦ ਦਾ ਪਤਾ ਲੱਗੇਗਾ ਅਤੇ ਪਰਮਾਤਮਾਂ ਦੇ ਦਰਸ਼ਨ ਹੋਣਗੇ। By - ਐਂਡਵੋਕੇਟ ਉਂਕਾਰ ਸਿੰਘ ਭਲੂਰ, ਪਿੰਡ-ਭਲੂਰ, ਜਿਲਾਂ-ਮੋਗਾ, ਪੰਜਾਬ (ਭਾਰਤ)-151207
Subscribe to:
Posts (Atom)