Sunday, 29 June 2014

ਆਧੁਨਿਕਤਾਂ ਵਿੱਚ ਗੁਆਚ ਰਹੀ ਦੁਨਿਆਂ

ਸ਼ਮਾਂ ਬੜੀ ਤੇਜੀ ਦੇ ਨਾਲ ਬਦਲ ਰਿਹਾ ਹੈ। ਇਸ ਬਦਲ ਰਹੇ ਸ਼ਮੇ ਦੇ ਨਾਲ ਹਰ ਚੀਜ ਬਦਲ ਰਹੀ ਹੈ। ਸਾਡੇ ਸ਼ੋਕ ਅਤੇ ਵਿਚਾਰ ਵੀ ਬਦਲ ਰਹੇ ਹਨ। ਦੁਨਿਆਂ ਦੀ ਹਰ ਸ਼ਹੂਲਤ ਬੜੀ ਤੇਜੀ ਦੇ ਨਾਲ, ਸਾਡੇ ਹੱਥਾਂ ਵਿੱਚ ਆ ਰਹੀ ਹੈ। ਇਸ ਲਈ ਪੁਰਾਣੇ ਸ਼ਮੇ ਨੂੰ, ਭੁੱਲੇ ਹੋਏ ਪਲ ਵਾਗ ਵਸ਼ਾਰਿਆਂ ਜਾ ਰਿਹਾ ਹੈ। ਹੁਣ ਨਵੀਆਂ ਤੋ ਨਵੀਆਂ ਖ਼ੋਜਾਂ ਹੋ ਰਹੀਆ ਹਨ ਅਤੇ ਹਰ ਇੱਕ ਚੀਜ਼ ਦਾ ਬਦਲ ਮੋਜੂਦ ਹੈ। ਇੰਟਰਨੈਟ ਦੀ ਤਕਨੀਕ ਨੇ, ਦੁਨਿਆਂ ਨੂੰ ਬਦਲ ਕੇ ਰੱਖ ਦਿੱਤਾ ਹੈ। ਜਿਸ ਨਾਲ ਦੁਨਿਆਂ, ਇੱਕ ਮੁੱਠੀ ਦੇ ਵਿੱਚ ਬੰਦ ਹੋ ਗਈ ਹੈ। ਮੋਬਾਇਲ ਨੇ ਦੂਰੀਆਂ ਨੂੰ ਖ਼ਤਮ ਕਰ ਦਿੱਤਾ ਹੈ। ਹੁਣ ਅਸੀ, ਇੱਕ ਮਿੰਟ-ਸ਼ਕਿੰਟ ਵਿੱਚ ਕਿਤੇ ਵੀ ਗੱਲ ਕਰ ਸਕਦੇ ਹਾਂ ਅਤੇ ਇੱਕ ਥਾਂ ਤੋ ਦੂਜੀ ਥਾਂ ਤੇ ਬਹੁਤ ਜਲਦੀ ਅਤੇ ਆਸ਼ਾਨੀ ਦੇ ਨਾਲ ਪਹੁੰਚ ਸਕਦੇ ਹਾ। ਅੱਜ ਹਰ ਸ਼ੁੱਖ-ਸ਼ਹੂਲਤ, ਸਾਡੇ ਘਰਾਂ ਦੇ ਵਿੱਚ ਮੋਜ਼ੂਦ ਹੈ। ਇਹ ਸਾਰਾ ਬਦਲਾਅ ਪਿਛਲੇ ਥੋੜੇ ਜਿਹੇ ਸ਼ਮੇ ਵਿੱਚ ਬੜੀ ਤੇਜੀ ਦੇ ਨਾਲ ਆਇਆ ਹੈ। ਜਿਸ ਨਾਲ ਸਾਡੇ ਜੀਵਨ ਦੇ ਰੰਗ-ਢੰਗ ਵਿੱਚ ਵੀ ਬਦਲਾਅ ਆ ਗਿਆ ਹੈ। ਇਸ ਬਦਲਾਅ ਦਾ ਸਾਡੀ ਸ਼ਮਾਜਿਕ ਜ਼ਿੰਦਗੀ ਦੇ ਉਪਰ ਕਾਫੀ ਪਰਭਾਵ ਪਿਆ ਹੈ। ਸਾਡੇ ਰਿਸ਼ਤੇ-ਨਾਤਿਆਂ ਦੇ ਰੂਪ ਹੋਰ ਹੋ ਗਏ ਹਨ। ਪਿੰਡਾਂ ਅਤੇ ਸ਼ਹਿਰਾਂ ਦੇ ਢਾਚੇ ਬਦਲ ਗਏ ਹਨ। ਸਾਡਾ ਸ਼ਭਿਆਚਾਰ, ਇੱਕ ਪੁਰਾਣੀ ਵਿਰਾਸ਼ਤ ਬਣ ਕੇ ਰਹਿ ਗਿਆ ਹੈ। ਸਾਡੇ ਖਾਣ-ਪੀਣ ਅਤੇ ਪਹਿਨਣ ਦੇ ਢੰਗ ਹੋਰ ਹੋ ਗਏ ਹਨ। ਅਜਿਹੀ ਸ਼ਥਿਤੀ ਵਿੱਚ, ਸਾਡੀ ਮਾਨਸ਼ਿਕ ਸ਼ਥਿਤੀ ਦਾ ਬਦਲਣਾਂ ਸੁਭਾਵਿਕ ਹੈ।
ਸਾਡੀ ਤਰਾਸ਼ਦੀ ਇਹ ਹੋ ਗਈ ਹੈ, ਕਿ ਅਸੀ ਇੱਕ ਥਾ ਖੜਨ ਦੀ ਬਜਾਏ ਜਾ ਪਿੱਛੇ ਮੁੜਨ ਦੀ ਬਜਾਏ, ਆਧੁਨਿਕਤਾ ਦੇ ਨਾਲ-ਨਾਲ ਭੱਜ ਰਹੇ ਹਾ। ਜਿਸ ਕਾਰਨ ਆਧੁਨਿਕਤਾ, ਸਾਡੇ ਉਪਰ ਹਾਵੀ ਹੋ ਗਈ ਹੈ ਅਤੇ ਅਸੀ ਵੀ ਉਸ ਵਿੱਚ ਪੂਰੀ ਤਰਾ ਗੁਆਚ ਗਏ ਹਾ। ਹੁਣ ਆਧੁਨਿਕ ਸ਼ਹੂਲਤਾ ਤੋ ਬਿਨਾ, ਸਾਡਾ ਗੁਜ਼ਾਰਾ ਮੁਸ਼ਕਲ ਹੋ ਗਿਆ ਹੈ, ਕਿਉਕਿ ਹਰ ਇੱਕ ਆਧੁਨਿਕ ਸ਼ਹੂਲਤ, ਸਾਡੀ ਕਮਜੋਰੀ ਬਣ ਚੁੱਕੀ ਹੈ।
ਅੱਜ ਅਸੀ ਇੱਕ ਥਾ ਤੋ ਦੂਜੀ ਥਾ ਤੇ ਜਾਣ ਲਈ, ਮੋਟਰ ਗੱਡੀਆ ਦੀ ਵਰਤੋ ਕਰਦੇ ਹਾ ਅਤੇ ਸਾਨੂੰ ਥੋੜਾ-ਬਹੁਤ ਤੁਰਨਾ ਵੀ ਔਖਾ ਲੱਗਦਾ ਹੈ। ਹੁਣ ਅਸੀ ਗਰਮੀ ਜਾ ਸ਼ਰਦੀ ਵੀ ਬਹੁਤ ਮਨਾਉਣ ਲੱਗ ਪਏ ਹਾ ਅਤੇ ਉਸ ਤੋ ਬਚਣ ਲਈ ਏਅਰ ਕੰਡੀਸ਼ਨਰ ਜਾ ਹੀਟਰ ਦਾ ਸਹਾਰਾ ਲੈਦੇ ਹਾ। ਮੋਬਾਇਲ ਜਾ ਕੰਪਿਊਟਰ ਨੇ ਤਾ, ਸਾਨੂੰ ਪੂਰੀ ਤਰਾ ਪਕੜ ਵਿੱਚ ਲੈ ਲਿਆ ਹੈ, ਕਿਉਕਿ ਇਹਨਾ ਤੋ ਬਿਨਾ ਸਾਡਾ ਗੁਜ਼ਾਰਾ ਬਿਲਕੁਲ ਮੁਸ਼ਕਲ ਹੋ ਗਿਆ ਹੈ। ਇਹਨਾ ਰਾਹੀ ਚੱਲਣ ਵਾਲੇ ਇੰਟਰਨੈਟ ਨੇ, ਸਾਨੂੰ ਹੋਰ ਵੀ ਇਹਨਾ ਦਾ ਦੀਵਾਨਾਂ ਬਣਾ ਦਿੱਤਾ ਹੈ। ਅਸੀ ਆਪਣੇ ਦਿਨ ਦਾ ਜ਼ਿਆਦਾਤਰ ਸ਼ਮਾ, ਮੋਬਾਇਲ ਜਾ ਕੰਪਿਊਟਰ ਦੀ ਵਰਤੋ ਵਿੱਚ ਬਤਾਉਦੇ ਹਾ। ਇਸ ਤੋ ਇਲਾਵਾ ਸਾਡੇ ਕੋਲ ਬਿਜ਼ਲੀ ਦੇ ਨਾਲ ਚੱਲਣ ਵਾਲੀਆ ਸ਼ਹੂਲਤਾਂ ਦਾ ਭੰਡਾਰ ਹੈ। ਜਿਹਨਾ ਦੇ ਨਾਲ ਅਸੀ ਕਈ ਕੰਮ ਮਿੰਟਾਂ ਵਿੱਚ ਕਰ ਸਕਦੇ ਹਾ, ਜਿਵੇ ਕਿ ਬਿਜ਼ਲਈ ਚੁੱਲੇ, ਕੱਪੜੇ ਧੋਣ ਵਾਲੀ ਮਸ਼ੀਨ, ਫਰਿਜ਼ ਆਦਿ ਹਨ ਅਤੇ ਨਾਲ ਹੀ ਬਿਜ਼ਲੀ ਜਮਾ ਕਰਨ ਵਾਲੇ ਇੰਨਵੈਟਰ ਆ ਗਏ ਹਨ, ਜੋ ਕਦੇ ਵੀ ਸਾਨੂੰ ਬਿਜ਼ਲੀ ਦੀ ਕਿੱਲਤ ਨਹੀ ਆਉਣ ਦਿੰਦੇ।
ਸ਼ਿੱਟੇ ਵਜੋ, ਆਧੁਨਿਕਤਾਂ ਦੇ ਸ਼ਿਕਾਰ ਹੋਣ ਕਾਰਨ, ਸਾਡੀ ਨਿੱਜ਼ੀ ਜ਼ਿੰਦਗੀ ਅਤੇ ਸਾਡੇ ਰਿਸ਼ਤੇ ਬਹੁਤ ਜਿਆਦਾ ਪਰਭਾਵਤ ਹੋਏ ਹਨ। ਸਾਡੀਆ ਸਾਰੀਆ ਜ਼ਰੂਰਤਾਂ ਆਧੁਨਿਕ ਵਸ਼ਤਾਂ ਦੇ ਰਾਹੀ ਆਪਣੇ-ਆਪ ਪੂਰੀਆਂ ਹੋ ਰਹੀਆ ਹਨ ਅਤੇ ਸਾਡੇ ਰਿਸ਼ਤੇ ਇੰਟਰਨੈਟ ਦੇ ਰਾਹੀ ਸ਼ਥਾਪਿਤ ਹੋ ਰਹੇ ਹਨ। ਜਿਸ ਕਾਰਨ ਸਾਨੂੰ ਕਿਸੇ ਹੋਰ ਦੀ ਲੋੜ ਮਹਿਸ਼ੂਸ ਨਹੀ ਹੁੰਦੀ ਅਤੇ ਅਸੀ ਆਪਣੇ-ਆਪ ਵਿੱਚ ਮਸ਼ਤ ਰਹਿੰਦੇ ਹਾ। ਇਸ ਕਰਕੇ ਸਾਡੇ ਜੱਦੀ ਰਿਸ਼ਤੇ ਅਣਗੋਲੇ ਹੋ ਗਏ ਹਨ ਅਤੇ ਉਹ ਹੋਲੀ-ਹੋਲੀ ਟੁੱਟਦੇ ਜਾ ਰਹੇ ਹਨ। ਅਸੀ ਹੁਣ ਰਿਸ਼ਤਿਆਂ ਤੋ ਜਿਆਦਾ ਪੈਸ਼ੇ ਅਤੇ ਆਧੁਨਿਕਤਾਂ ਨੂੰ ਮਹੱਤਵ ਦੇਣ ਲੱਗ ਪਏ ਹਾ। ਅੱਜ ਭਾਵੇ ਸਾਡੇ ਕਈ ਨਿੱਜ਼ੀ ਰਿਸ਼ਤੇ ਕਾਇਮ ਹੋ ਗਏ ਹਨ, ਪਰ ਇਸ ਦੇ ਬਾਵਜੂਦ ਅਸੀ ਆਪਣੇ-ਆਪ ਨੂੰ ਇਕੱਲੇ ਮਹਿਸ਼ੂਸ ਕਰਦੇ ਹਾ, ਕਿਉਕਿ ਸਾਡੇ ਉਸਾਰੇ ਰਿਸ਼ਤਿਆਂ ਵਿੱਚ, ਉਹ ਨਿੱਘ ਅਤੇ ਪਿਆਰ ਨਹੀ ਹੁੰਦਾ, ਜਿਹੜਾ ਕਿ ਸਾਡੇ ਖੂਨ ਦੇ ਰਿਸ਼ਤਿਆਂ ਵਿੱਚ ਹੁੰਦਾ ਹੈ। ਇਸ ਤੋ ਇਲਾਵਾ ਆਧੁਨਿਕਤਾਂ ਵੱਲ ਜਾਣ ਕਾਰਨ, ਅਸੀ ਪਹਿਲਾ ਨਾਲੋ ਉਦਾਸ਼ ਹੋ ਗਏ ਹਾ। ਸਾਡੇ ਕੋਲੋ ਸ਼ਾਦਾਪਨ ਅਤੇ ਖੁਸ਼ੀਆਂ ਗੁਆਚ ਗਈਆ ਹਨ। ਗਲੈਮਰ ਦੀ ਚਮਕ ਨੇ, ਸਾਨੂੰ ਅੰਨੇ ਕਰ ਦਿੱਤਾ ਹੈ। ਅੰਤ ਵਿੱਚ ਇਹ ਸ਼ੁਆਲ ਪੈਦਾ ਹੁੰਦਾ ਹੈ, ਕਿ ਸਾਡਾ ਆਉਣ ਵਾਲਾ ਭਵਿੱਖ਼ ਕਿਹੋ ਜਿਹਾ ਹੋਵੇਗਾ ? ਇਸ ਦਾ ਜਵਾਬ ਇਹ ਹੈ, ਕਿ ਸਾਡੇ ਬੱਚੇ ਮਿੱਟੀ ਨਾਲੋ ਟੁੱਟ ਜਾਣਗੇ ਅਤੇ ਸਾਡੇ ਖ਼ੂਨ ਦੇ ਰਿਸ਼ਤੇ ਸ਼ਿਰਫ ਨਾਂ ਦੇ ਹੀ ਰਹਿ ਜਾਣਗੇ। ਸਾਡਾ ਸ਼ਭਿਆਚਾਰ ਅਤੇ ਕਦਰਾਂ-ਕੀਮਤਾਂ ਬਿਲਕੁਲ ਖਤਮ ਹੋ ਜਾਣਗੀਆ।
By - ਐਂਡਵੋਕੇਟ ਉਂਕਾਰ ਸਿੰਘ ਭਲੂਰ, ਪਿੰਡ-ਭਲੂਰ, ਜਿਲਾਂ-ਮੋਗਾ, ਪੰਜਾਬ (ਭਾਰਤ)-151207

Friday, 6 June 2014

ਹੁਣ ਸ਼ਰਕਾਰ ਚਲਾਉਣੀ ਸੋਖੀ ਨਹੀ

ਸ਼ਮਾਂ ਬਹੁਤ ਬਦਲ ਗਿਆ ਹੈ। ਇਸ ਬਦਲੇ ਸ਼ਮੇ ਦੇ ਨਾਲ, ਸਾਡੇ ਦੇਸ਼ ਦੇ ਹਾਲਾਤ ਵੀ ਬਦਲ ਗਏ ਹਨ। ਇਹਨਾ ਬਦਲੇ ਹਾਲਾਤਾਂ ਕਾਰਨ ਦੇਸ਼ ਦੇ ਸਾਹਮਣੇ ਗੰਭੀਰ ਸ਼ਮੱਸਿਆਵਾਂ ਪੈਦਾ ਹੋ ਗਈਆ ਹਨ। ਜਿਵੇ ਕਿ ਜਨਸ਼ੰਖਿਆਂ ਦੇ ਵਧਣ ਕਾਰਨ, ਚਾਰੇ ਪਾਸੇ ਬੇਰੁਜ਼ਗਾਰੀ ਦਾ ਆਲਮ ਹੈ। ਦੇਸ਼ ਦੀ ਆਰਥਿਕ ਸ਼ਥਿਤੀ ਡਾਵਾ-ਡੋਲ ਹੈ। ਥਾਂ-ਥਾਂ ਤੇ ਧਰਨੇ ਅਤੇ ਰੋਸ਼ ਮੁਹਾਜ਼ਰੇ ਹੋ ਰਹੇ ਹਨ। ਦੇਸ਼ ਦਾ ਅੰਨਦਾਤਾਂ ਭੁੱਖਾਂ ਮਰ ਰਿਹਾ ਹੈ। ਹਰ ਵਿਭਾਗ ਦੇ ਵਿੱਚ ਰਿਸ਼ਵਤਖੋਰੀ ਦਾ ਬੋਲਬਾਲਾ ਹੈ। ਅਜਿਹੀ ਸ਼ਥਿਤੀ ਦੇ ਵਿੱਚ ਦੇਸ਼ ਦੀ ਅਗਵਾਈ ਕਰਨੀ ਜਾ ਸ਼ਰਕਾਰ ਚਲਾਉਣੀ, ਕੰਢਿਆਂ ਦੇ ਉਪਰ ਤੁਰਨ ਬਰਾਬਰ ਹੈ, ਕਿਉਕਿ ਜਿਸ ਸ਼ਮੱਸਿਆਂ ਨੂੰ ਸ਼ਰਕਾਰ ਹੱਲ ਕਰਨ ਦੀ ਕੋਸ਼ਿਸ ਕਰਦੀ ਹੈ, ਉਹ ਹੋਰ ਸ਼ਮੱਸਿਆਵਾਂ ਦਾ ਰੂਪ ਧਾਰਨ ਕਰ ਲੈਦੀ ਹੈ। ਹੁਣ ਦੇਸ਼ ਦੀ ਹਰ ਸ਼ਮੱਸਿਆਂ ਗੰਭੀਰ ਹੈ। ਭਾਵੇ ਕਿ ਸ਼ਰਕਾਰ, ਇਸ ਨੂੰ ਕੁਝ ਹੱਦ ਤੱਕ ਹੱਲ ਕਰਨ ਦੀ ਕੋਸ਼ਿਸ ਕਰਦੀ ਹੈ, ਪਰ ਉਹ ਵੀ ਉਸ ਦੇ ਹੇਠਲੇ ਸ਼ਿਸਟਮ ਦਾ ਸ਼ਾਥ ਨਾ ਮਿਲਣ ਕਾਰਨ, ਫ਼ੇਲ ਹੋ ਜਾਦੀ ਹੈ। ਸ਼ੁਰੂਆਤ ਦੇ ਵਿੱਚ, ਸਾਡੇ ਦੇਸ਼ ਦੀਆ ਬਹੁਤ ਜਿਆਦਾ ਸ਼ਮੱਸਿਆਵਾਂ ਨਹੀ ਸਨ। ਜੇਕਰ ਥੋੜੀਆਂ-ਬਹੁਤ ਸਨ, ਤਾਂ ਉਸ ਵੇਲੇ ਦੀ ਸ਼ਰਕਾਰ ਬੜੀ ਆਸ਼ਾਨੀ ਨਾਲ ਹੱਲ ਕਰ ਲੈਦੀ ਸੀ। ਉਸ ਸ਼ਮੇ ਸ਼ਰਕਾਰ ਚਲਾਉਣੀ ਵੀ ਸ਼ੋਖੀ ਸੀ, ਕਿਉਕਿ ਦੇਸ਼ ਦੇ ਲੋਕ ਅਨਪੜ ਸਨ ਅਤੇ ਉਹਨਾ ਨੂੰ ਅਸ਼ਲੀ ਮੁੱਦਿਆਂ ਤੋ ਭਟਕਾਇਆਂ ਜਾ ਸਕਦਾ ਸੀ। ਉਦੋ, ਲੋਕ ਵੀ ਸ਼ਰਕਾਰ ਦੇ ਮੰਤਰੀਆਂ ਦੀ ਬਹੁਤ ਕਦਰ ਕਰਦੇ ਸਨ ਅਤੇ ਉਹਨਾ ਦੇ ਹੁਕਮਾਂ ਨੂੰ ਖ਼ਿੜੇ-ਮੱਥੇ ਮੰਨਦੇ ਸਨ।
ਅੱਜ ਦੇ ਸ਼ਮੇ ਵਿੱਚ ਲੋਕ ਬਹੁਤ ਸ਼ਿਆਣੇ ਹੋ ਗਏ ਹਨ। ਉਹ ਪੜ-ਲਿਖ਼ ਕੇ ਆਪਣੇ ਹੱਕਾਂ ਦੇ ਲਈ ਜ਼ਾਗਰੂਕ ਹੋ ਗਏ ਹਨ। ਹੁਣ ਹਰ ਕੋਈ ਸ਼ਰਕਾਰ ਤੋ ਆਪਣੇ ਹੱਕਾਂ ਦੀ ਰਾਖ਼ੀ ਅਤੇ ਹੱਕਾਂ ਦੀ ਮੰਗ ਕਰਦਾ ਹੈ। ਜੇਕਰ ਸ਼ਰਕਾਰ ਅਜਿਹਾ ਨਹੀ ਕਰਦੀ, ਤਾਂ ਉਹ ਧਰਨਿਆਂ ਅਤੇ ਮੁਜ਼ਾਹਰਿਆਂ ਤੇ ਉਤਰ ਆਉਦਾ ਹੈ। ਹੁਣ ਲੋਕਾਂ ਨੂੰ ਬੇਵਕੂਫ਼ ਬਣਾਉਣਾ ਵੀ ਬਹੁਤ ਔਖਾਂ ਹੈ, ਕਿਉਕਿ ਉਹ ਸ਼ਰਕਾਰ ਦੀਆ ਸਭ ਚਾਲਾਂ ਨੂੰ ਸ਼ਮਝਦੇ ਹਨ।
ਇਸ ਵੇਲੇ ਦੇਸ਼ ਦੀਆ ਜੋ ਸ਼ਮੱਸ਼ਿਆਵਾਂ ਹਨ, ਉਸ ਦੇ ਲਈ ਲੋਕ ਸ਼ਰਕਾਰ ਨੂੰ ਜ਼ਿੰਮੇਵਾਰ ਮੰਨਦੇ ਹਨ, ਕਿਉਕਿ ਇਹਨਾ ਨੂੰ ਹੱਲ ਕਰਨਾ ਸ਼ਰਕਾਰ ਦੀ ਜ਼ਿੰਮੇਵਾਰੀ ਹੈ। ਅਸ਼ਲ ਵਿੱਚ, ਸ਼ਰਕਾਰ ਸ਼ਮੱਸਿਆਵਾਂ ਨੂੰ ਹੱਲ ਕਰਨ ਦਾ ਯਤਨ ਵੀ ਕਰਦੀ ਹੈ, ਪਰ ਉਹ ਸ਼ਥਿਤੀਆਂ ਅਨੁਕੂਲ ਨਾ ਹੋਣ ਕਾਰਨ ਪੂਰਨ ਤੋਰ ਤੇ ਕਾਮਯਾਬ ਨਹੀ ਹੁੰਦੀ। ਕਿਸੇ ਵੀ ਸ਼ਮੱਸਿਆਂ ਨੂੰ ਹੱਲ ਕਰਨ ਲਈ ਸ਼ਰਕਾਰ ਦਾ ਅਤੇ ਲੋਕਾਂ ਦਾ, ਇੱਕ ਮਤ ਹੋਣਾ ਜਰੂਰੀ ਹੈ, ਪਰ ਸਾਡੇ ਦੇਸ਼ ਦੀ ਸ਼ਰਕਾਰ ਅਤੇ ਲੋਕਾਂ ਦੀ ਵਿਚਾਰਧਾਰਾਂ ਵੱਖਰੀ-ਵੱਖਰੀ ਹੈ। ਇੱਕ ਪਾਸੇ ਸ਼ਰਕਾਰ ਕਹਿੰਦੀ ਹੈ, ਕਿ ਉਹਨਾ ਨੇ ਦੇਸ਼ ਦਾ ਵਿਕਾਸ਼ ਕੀਤਾ ਹੈ ਅਤੇ ਦੂਜੇ ਪਾਸੇ ਦੇਸ਼ ਦੇ ਲੋਕ, ਇਸ ਨੂੰ ਵਿਨਾਸ਼ ਕਹਿੰਦੇ ਹਨ। ਅੱਜ ਦੇ ਸ਼ਮੇ ਵਿੱਚ ਦੇਸ਼ ਦੀ ਜਨਤਾਂ ਦੀਆ ਮੰਗਾਂ ਨੂੰ ਪੂਰਾ ਕਰਨਾ ਔਖਾਂ ਹੈ। ਭਾਵੇ ਕਿ ਦੇਸ਼ ਦੀ ਸ਼ਰਕਾਰ ਜਿੱਥੋ ਤੱਕ ਹੋ ਸਕੇ, ਹਰ ਇੱਕ ਦੇਸ਼ ਵਾਸ਼ੀ ਦੀ ਮੰਗ ਨੂੰ ਪੂਰਾ ਕਰਨ ਦੀ ਕੋਸ਼ਿਸ ਕਰਦੀ ਹੈ, ਪਰ ਫ਼ਿਰ ਵੀ ਲੋਕਾਂ ਦਾ ਜ਼ਿਆਦਾਤਰ ਵਰਗ ਖੁਸ਼ ਨਹੀ ਹੁੰਦਾ ਹੈ।
ਅੰਤ ਦੇ ਵਿੱਚ ਇਹ ਕਿਹਾ ਜਾ ਸਕਦਾ ਹੈ, ਕਿ ਦੇਸ਼ ਦੀ ਜਨਤਾਂ ਜਾਗ ਗਈ ਹੈ। ਉਹ ਹੁਣ ਸ਼ਰਕਾਰ ਤੋ ਰਾਜ ਨਹੀ, ਸੇਵਾਂ ਦੀ ਮੰਗ ਕਰਦੀ ਹੈ। ਉਹ ਦਿਨ ਦੂਰ ਗਏ, ਜਦੋ ਨੇਤਾਂ ਭੋਲੇ-ਭਾਲੇ ਲੋਕਾਂ ਨੂੰ ਭਰਮਾਂ ਕੇ ਸ਼ਰਕਾਰ ਰਾਹੀ, ਉਹਨਾ ਉਪਰ ਰਾਜ ਕਰਦੇ ਸਨ। ਹੁਣ ਦੇਸ਼ ਦੇ ਲੋਕ ਸ਼ਰਕਾਰ ਬਣਨ ਤੋ ਪਹਿਲਾ ਹੀ, ਆਪਣੇ ਨੇਤਾਵਾਂ ਦੇ ਸ਼ਾਹਮਣੇ, ਆਪਣੀਆਂ ਮੰਗਾਂ ਦੀ ਲਿਸ਼ਟ ਰੱਖ ਦਿੰਦੇ ਹਨ। ਜੇਕਰ ਸ਼ਰਕਾਰ, ਉਹਨਾ ਦੀਆ ਮੰਗਾਂ ਨੂੰ ਪੂਰਾਂ ਨਹੀ ਕਰਦੀ, ਤਾਂ ਉਹ ਪੰਜ ਸਾਲ ਬਾਅਦ, ਉਸ ਸ਼ਰਕਾਰ ਨੂੰ ਗੱਦੀਉ ਥੱਲੇ ਸੁੱਟ ਦਿੰਦੇ ਹਨ। ਪਹਿਲਾ ਨੇਤਾ-ਗਿਰੀ ਸ਼ਿਰਫ ਚੋਂਧਰ ਲਈ ਕੀਤੀ ਜਾਦੀ ਸੀ, ਪਰ ਹੁਣ ਚੋਂਧਰ ਦੇ ਨਾਲ-ਨਾਲ, ਬਹੁਤ ਵੱਡੀ ਜ਼ਿੰਮੇਵਾਰੀ ਵੀ ਚੁੱਕਣੀ ਪੈਦੀ ਹੈ ਅਤੇ ਲੋਕ ਵੀ ਆਪਣਾ ਨੇਤਾ, ਉਸ ਵਿਅਕਤੀ ਨੂੰ ਮੰਨਦੇ ਹਨ, ਜਿਹੜਾ ਜ਼ਿੰਮੇਵਾਰ ਹੋਵੇ। ਹੁਣ ਚੋਣਾਂ ਵੇਲੇ ਹਰ ਪਾਰਟੀ ਆਪਣੀ ਸ਼ਰਕਾਰ ਬਣਾਉਣ ਲਈ ਅੱਡੀ-ਚੋਟੀ ਦਾ ਜੋਰ ਲਾ ਦਿੰਦੀ ਹੈ। ਉਹ ਵੱਖ-ਵੱਖ ਥਾਵਾ ਤੇ ਚੋਣ ਜ਼ਲਸੇ ਕਰ ਕੇ, ਜਨਤਾਂ ਦੇ ਨਾਲ ਵੱਡੇ-ਵੱਡੇ ਵਾਅਦੇ ਕਰਦੀ ਹੈ, ਪਰ ਜਦੋ ਕਦੇ ਉਸ ਪਾਰਟੀ ਦੀ ਸ਼ਰਕਾਰ ਆ ਜਾਦੀ ਹੈ, ਤਾ ਉਸ ਨੂੰ ਲੈਣੇ ਦੇ ਦੇਣੇ ਪੈ ਜਾਦੇ ਹਨ, ਕਿਉਕਿ ਉਹ ਵਾਅਦੇ ਜਿਆਦਾ ਕਰ ਬੈਠਦੀ ਹੈ, ਪਰ ਵਾਅਦੇ ਪੂਰੇ ਕਰਨ ਲਈ, ਉਸ ਕੋਲ ਬਹੁਤੇ ਆਰਥਿਕ ਸ਼ਰੋਤ ਨਹੀ ਹੁੰਦੇ। ਇਸ ਤਰਾਂ ਸ਼ਰਕਾਰ ਜਨਤਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿੱਚ ਕਾਮਯਾਬ ਨਹੀ ਹੁੰਦੀ ਅਤੇ ਲੋਕ ਉਸ ਨੂੰ ਨਾਕਾਰ ਦਿੰਦੇ ਹਨ। ਅਸ਼ਲ ਵਿੱਚ ਹੁਣ ਸ਼ਰਕਾਰੀ ਗੱਦੀ ਕੰਢਿਆਂ ਦੀ ਸ਼ੇਜ ਹੈ।
By - ਐਂਡਵੋਕੇਟ ਉਂਕਾਰ ਸਿੰਘ ਭਲੂਰ, ਪਿੰਡ-ਭਲੂਰ, ਜਿਲਾਂ-ਮੋਗਾ, ਪੰਜਾਬ (ਭਾਰਤ)-151207