Tuesday, 25 March 2014

ਹਰ ਕੁੜੀ ਨੂੰ ਸ਼ਰਦਾਰ ਨਹੀ ਮਿਲਦਾ

ਅੱਜ ਦੇ ਸ਼ਮੇ ਵਿੱਚ ਕੁੜੀਆਂ ਬਹੁਤ ਪੜ-ਲਿਖ਼ ਗਈਆਂ ਹਨ। ਉਹਨਾ ਦੇ ਸ਼ੁਪਨੇ ਬਹੁਤ ਉੱਚੇ ਹੋ ਗਏ ਹਨ। ਹਰ ਕੁੜੀ ਚਾਹੁੰਦੀ ਹੈ, ਕਿ ਉਹ ਪੜ-ਲਿਖ਼ ਕੇ ਆਪਣੇ ਪੈਰਾਂ ਤੇ ਖੜੀ ਹੋਵੇ ਅਤੇ ਉਸ ਨੂੰ ਇੱਕ ਚੰਗਾ ਹਮਸ਼ਫਰ ਮਿਲੇ, ਜਿਹੜਾ ਕਿ ਉਸ ਦੀ ਕਾਬਲੀਅਤ ਦਾ ਮੁੱਲ ਪਾ ਸਕੇ ਅਤੇ ਉਸ ਨੂੰ ਪੂਰਾ ਆਦਰ-ਸ਼ਨਮਾਨ ਦੇਵੇ। ਅਫਸ਼ੋਸ ਦੀ ਗੱਲ ਇਹ ਹੈ, ਕਿ ਇੱਥੇ ਹਰ ਕੁੜੀ ਦਾ ਇਹ ਸ਼ੁਪਨਾ ਪੂਰਾ ਨਹੀ ਹੋ ਰਿਹਾ ਅਤੇ ਉਸ ਨੂੰ ਆਪਣੇ ਮਾਪਿਆਂ ਦੀ ਮਰਜੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਜਿਆਦਾਤਰ ਕੁੜੀਆਂ ਆਪਣੇ ਮਾਪਿਆਂ ਦੀ ਲੱਜ ਕਾਰਨ, ਉਹਨਾ ਦੇ ਕੀਤੇ ਫੈਸ਼ਲੇ ਤੇ ਕਿੰਤੂ-ਪਰੰਤੂ ਨਹੀ ਕਰਦੀਆ ਅਤੇ ਜਿੱਥੇ ਉਹ ਚਾਹੁਣ, ਉੱਥੇ ਤੁਰ ਜਾਦੀਆ ਨੇ। ਇਸ ਕਾਰਨ ਕਈ ਵਾਰ ਮੁੰਡੇ ਅਤੇ ਕੁੜੀ ਦਾ ਕੋਈ ਮੇਲ ਨਹੀ ਹੁੰਦਾ। ਕੁਝ ਕੁ ਕੁੜੀਆਂ ਨੂੰ ਤਾਂ ਆਪਣੇ ਸ਼ੁਪਨਿਆਂ ਦਾ ਹਮਸ਼ਫਰ ਮਿਲ ਜਾਦਾ ਹੈ, ਪਰ ਬਹੁਤੀਆਂ ਦੇ ਸ਼ੁਪਨੇ ਚਕਨਾਚੂਰ ਹੋ ਜਾਦੇ ਹਨ। ਜਿਸ ਕਾਰਨ ਉਹਨਾ ਨੂੰ ਸਾਰੀ ਜ਼ਿੰਦਗੀ ਬੇਵਸ਼ ਹੋ ਕੇ ਕੱਟਣੀ ਪੈਦੀ ਹੈ, ਪਰ ਉਹ ਆਪਣੇ ਮਾਪਿਆਂ ਦੇ ਡਰ ਕਾਰਨ ਸਭ ਕੁਝ ਸ਼ਹਿਣ ਕਰ ਲੈਦੀਆ ਹਨ। ਕਈ ਵਾਰ ਉਹ ਆਤਮ-ਹੱਤਿਆਂ ਕਰਨ ਬਾਰੇ ਸੋਚਦੀਆਂ ਹਨ ਅਤੇ ਫ਼ਿਰ ਆਪਣੇ ਬੱਚਿਆਂ ਖ਼ਾਤਰ ਜ਼ਿੰਦਗੀ ਨਾਲ ਸ਼ਮਝੋਤਾ ਕਰ ਲੈਦੀਆ ਹਨ। ਉਹ ਜਿਊਦੀਆਂ ਜ਼ਰੂਰ ਨੇ, ਪਰ ਉਹਨਾ ਦਾ ਜ਼ੀਵਨ ਮੋਇਆਂ ਤੋ ਬਦਤਰ ਹੁੰਦਾ ਹੈ ਅਤੇ ਜ਼ਿੰਦਗੀ ਦੀਆ ਬਹੁਤ ਸਾਰੀਆ ਖੁਸ਼ਿਆਂ, ਉਹਨਾ ਨੂੰ ਛੂਹ ਕੇ ਲੰਘ ਜਾਦੀਆ ਹਨ। ਉਹ ਵਾਰ-ਵਾਰ ਰੱਬ ਤੋ ਇਹੀ ਗੱਲ ਪੁੱਛਦੀਆ ਨੇ ' ਰੱਬਾ ਸਾਡੇ ਨਾਲ ਇਹ ਕਿਉ ?
ਸਾਡੇ ਸ਼ਮਾਜ ਦੀ ਸਭ ਤੋ ਵੱਡੀ ਤਰਾਸ਼ਦੀ ਇਹ ਹੈ, ਕਿ ਇੱਥੇ ਮਾਪਿਆਂ ਵੱਲੋ ਆਪਣੀ ਕੁੜੀ ਨੂੰ ਵਿਆਉਣ ਵੇਲੇ, ਮੁੰਡੇ ਨਾਲੋ ਉਸ ਦੀ ਜ਼ਾਇਦਾਦ ਨੂੰ ਜਿਆਦਾ ਤਜ਼ਵੀਹ ਦਿੱਤੀ ਜਾਦੀ ਹੈ, ਜਦ ਕਿ ਕੁੜੀ ਵੱਲੋ ਆਪਣੇ ਹੋਣ ਵਾਲੇ ਪਤੀ ਨੂੰ ਜਿਆਦਾ ਤਜ਼ਵੀਹ ਦਿੱਤੀ ਜਾਦੀ ਹੈ, ਪਰ ਸਾਡੇ ਸ਼ਮਾਜ ਵਿੱਚ ਮਾਪਿਆਂ ਦੀ ਤਜ਼ਵੀਹ ਨੂੰ ਜਿਆਦਾ ਮਹੱਤਤਾਂ ਦਿੱਤੀ ਜਾਦੀ ਹੈ। ਇਸ ਤਰਾਂ ਕੁੜੀ ਦੀ ਪਸ਼ੰਦ ਨੂੰ ਅਣਗੋਲਿਆ ਕਰ ਦਿੱਤਾ ਜਾਦਾ ਹੈ।
ਜਿਸ ਕਰਕੇ ਸਾਡੇ ਸ਼ਮਾਜ ਦੇ ਵਿੱਚ ਬਹੁਤੀਆ ਜੋੜੀਆ ਦਾ ਕੋਈ ਮੇਲ ਨਹੀ ਹੁੰਦਾ। ਜਿਵੇ ਕਈ ਵਾਰ ਕੁੜੀ ਬਹੁਤ ਜਿਆਦਾ ਪੜੀ-ਲਿਖ਼ੀ ਹੁੰਦੀ ਹੈ ਅਤੇ ਮੁੰਡਾ ਬਿਲਕੁਲ ਅਨਪੜ ਹੁੰਦਾ ਹੈ ਜਾ ਕੁੜੀ ਬਹੁਤ ਜਿਆਦਾ ਸ਼ੁੰਦਰ ਹੁੰਦੀ ਹੈ ਅਤੇ ਮੁੰਡਾ ਬਿਲਕੁਲ ਬਦਸ਼ਕਲ ਹੁੰਦਾ ਹੈ। ਕਈ ਵਾਰ ਕੁੜੀ ਦੀ ਕਿਸ਼ਮਤ ਇੰਨੀ ਕਮਜ਼ੋਰ ਹੁੰਦੀ ਹੈ, ਕਿ ਉਸ ਨੂੰ ਦਿਮਾਗ ਤੋ ਹੀਣਾ ਵਰ ਮਿਲ ਜਾਦਾ ਹੈ। ਜਿਸ ਕਰਕੇ ਉਸ ਨੂੰ ਆਪਣੇ ਪਤੀ ਦੀ ਜਿੰਮੇਵਾਰੀ ਵੀ ਆਪਣੇ ਸ਼ਿਰ ਉਪਰ ਚੱਕਣੀ ਪੈਦੀ ਹੈ। ਕਈ ਕੁੜੀਆਂ ਨੂੰ ਤਾ ਆਪਣੇ ਨਾ-ਪਸ਼ੰਦ ਪਤੀ ਨੂੰ ਬਰਦਾਸ਼ਤ ਕਰਨ ਦੇ ਨਾਲ-ਨਾਲ, ਉਸ ਦੀ ਕੁੱਟ ਅਤੇ ਨਸ਼ਿਆ ਦੀ ਆਦਤ ਨੂੰ ਵੀ ਬਰਦਾਸ਼ਤ ਕਰਨਾ ਪੈਦਾ ਹੈ। ਉਹ, ਵਿਆਹੁਤਾ ਜ਼ਿੰਦਗੀ ਦਾ ਵਹਾਣ ਜਿਸ ਤਰਾ ਵਹਿੰਦਾ ਹੈ, ਉਸ ਦੇ ਨਾਲ ਵਹਿੰਦੀਆ ਤੁਰੀਆ ਜਾਦੀਆ ਹਨ ਅਤੇ ਜਿਆਦਾਤਰ, ਆਪਣੇ ਮਾਪਿਆਂ ਨੂੰ ਇਸ ਦੀ ਭਿਣਕ ਤੱਕ ਨਹੀ ਲੱਗਣ ਦਿੰਦੀਆ। ਉਹ ਇਸ ਆਸ਼ ਨਾਲ ਜੀਵਨ ਬਤੀਤ ਕਰਦੀਆ ਰਹਿੰਦੀਆ ਨੇ, ਕਿ ਸ਼ਾਇਦ ਉਹਨਾ ਦੀ ਜ਼ਿੰਦਗੀ ਵਿੱਚ ਕੋਈ ਚੰਗਾ ਦਿਨ ਆ ਜਾਵੇ।
ਇੱਕ ਕੁੜੀ ਦਾ ਸਭ ਤੋ ਵੱਡਾ ਸ਼ੁਪਨਾ ਚੰਗਾ ਹਮਸ਼ਫਰ ਹੁੰਦਾ ਹੈ। ਜੇਕਰ ਉਹੀ ਟੁੱਟ ਜਾਵੇ, ਤਾਂ ਉਸ ਦੀ ਸਾਰੀ ਜ਼ਿੰਦਗੀ ਨਰਕ ਬਣ ਜਾਦੀ ਹੈ। ਇਸ ਦੇ ਵਿੱਚ ਸਭ ਤੋ ਵੱਡਾ ਦੋਸ਼ੀ ਸਾਡਾ ਸ਼ਮਾਜ ਹੈ, ਜਿਸ ਨੇ ਕੁੜੀਆਂ ਨੂੰ ਬਹੁਤ ਸਾਰੀਆ ਬੰਦਸ਼ਾ ਦੇ ਨਾਲ ਬੰਨਿਆਂ ਹੋਇਆ ਹੈ। ਸ਼ਮਾਜ ਦੀਆ ਇਹਨਾ ਬੰਦਸ਼ਾ ਦੇ ਕਾਰਨ ਹੀ, ਮਾਪੇ ਆਪਣੀਆ ਲੜਕੀਆਂ ਉਪਰ ਰੋਕਾਂ ਲਾਉਣ ਲਈ ਮਜ਼ਬੂਰ ਹਨ। ਇਸ ਸਭ ਦਾ ਖ਼ਾਮਿਆਜਾ ਕੁੜੀਆ ਨੂੰ ਭੁਗਤਣਾ ਪੈਦਾ ਹੈ। ਅੱਜ-ਕੱਲ ਤਲਾਕ ਦੇ ਮਕੁੱਦਮੇ ਬਹੁਤ ਵੱਧ ਗਏ ਹਨ ਅਤੇ ਕੁਝ ਜ਼ੋੜੇ ਆਪਸੀ ਸਹਿਮਤੀ ਦੇ ਨਾਲ ਵੱਖ ਹੋ ਰਹੇ ਹਨ। ਇਸ ਦਾ ਕਾਰਨ ਪਤੀ-ਪਤਨੀ ਦਾ ਅਣ-ਜੋੜ ਮਿਲਾਪ ਹੈ। ਇਸ ਦੇ ਨਾਲ ਪਤਨੀ ਦੀ ਜ਼ਿੰਦਗੀ ਡਾਵਾ-ਡੋਲ ਹੋ ਜਾਦੀ ਹੈ, ਜਦਕਿ ਪਤੀ ਨੂੰ ਬਹੁਤਾ ਫ਼ਰਕ ਨਹੀ ਪੈਦਾ। ਲੋੜ ਹੈ, ਕਿ ਹੁਣ ਸਾਡਾ ਸ਼ਮਾਜ ਬਦਲੇ ਅਤੇ ਮਾਪੇ ਆਪਣੀ ਧੀ ਦੀਆ ਖੁਸ਼ੀਆਂ ਦੀ ਬਲੀ ਨਾ ਦੇਣ, ਕਿਉਕਿ ਜ਼ਮਾਨਾਂ ਬਹੁਤ ਬਦਲ ਗਿਆ ਹੈ। ਇਸ ਬਦਲੇ ਜ਼ਮਾਨੇ ਦੇ ਨਾਲ ਹਰ ਕੁੜੀ ਦੀ ਸੋਚ ਵੀ ਬਦਲ ਗਈ ਹੈ, ਪਰ ਉਸ ਦੇ ਮਾਪੇ ਅਤੇ ਸ਼ਮਾਜ ਆਪਣੇ ਪੁਰਾਣੇ ਰੀਤੀ-ਰਿਵਾਜਾਂ ਉਪਰ ਹੀ ਖੜੇ ਹਨ। ਹਰ ਕੁੜੀ ਦੇ ਮਾਪੇ, ਉਸ ਦਾ ਪਾਲਣ-ਪੋਸ਼ਣ ਕਰਕੇ ਅਤੇ ਉਸ ਨੂੰ ਪੜਾਂ-ਲਿਖਾ ਕੇ, ਉਸ ਦੇ ਜੀਵਨ ਸ਼ਾਥੀ ਬਾਰੇ ਫੈਸ਼ਲੇ ਉਪਰ ਆਪਣਾ ਜੱਦੀ ਹੱਕ ਸ਼ਮਝਦੇ ਹਨ। ਉਹ ਆਪਣੀ ਲੜਕੀ ਲਈ ਆਪਣੇ ਪਸ਼ੰਦ ਦਾ ਵਰ ਲੱਭਦੇ ਹਨ ਅਤੇ ਲੜਕੀ ਨੂੰ ਪੁੱਛੇ ਬਗੈਰ, ਉਸ ਨਾਲ ਤੋਰ ਦਿੰਦੇ ਹਨ। ਇਹ ਅੱਗੇ ਕੁੜੀ ਦੀ ਕਿਸ਼ਮਤ ਹੈ, ਕਿ ਉਸ ਨੂੰ ਸ਼ੁਪਨਿਆਂ ਦਾ ਸ਼ੋਦਾਗਰ ਮਿਲਦਾ ਹੈ ਜਾ ਨਹੀ।
By - ਐਂਡਵੋਕੇਟ ਉਂਕਾਰ ਸਿੰਘ ਭਲੂਰ, ਪਿੰਡ-ਭਲੂਰ, ਜਿਲਾਂ-ਮੋਗਾ, ਪੰਜਾਬ (ਭਾਰਤ)-151207

Thursday, 6 March 2014

ਅੱਧੀ ਦੁਨਿਆਂ ਸ਼ਿਰ ਦਰਦ ਹੈ

ਅਸੀ ਜਨਮ ਤੋ ਲੈ ਕੇ ਇਸ ਦੁਨਿਆਂ ਦੇ ਨਾਲ ਜੁੜੇ ਹੋਏ ਹਾਂ। ਜਿਸ ਕਰਕੇ ਸਾਡਾ ਵੱਖ-ਵੱਖ ਤਰਾਂ ਦੇ ਲੋਕਾਂ ਦੇ ਨਾਲ ਵਾਹ ਪੈਦਾ ਰਹਿੰਦਾ ਹੈ। ਇਸ ਲਈ ਸਾਡੇ ਕਈਆ ਦੇ ਨਾਲ ਸ਼ੰਬੰਧ ਬਣਦੇ ਅਤੇ ਕਈਆ ਦੇ ਨਾਲ ਵਿਗੜਦੇ ਰਹਿੰਦੇ ਹਨ। ਇਸ ਦੁਨਿਆਂ ਦੀ ਭੀੜ ਵਿੱਚ ਕੁਝ ਲੋਕ ਤਾਂ ਦਿਲਦਾਰ ਹੋ ਨਿਬੜਦੇ ਹਨ ਅਤੇ ਕੁਝ ਦੁਸ਼ਮਣ, ਪਰ ਕੁਝ ਲੋਕ ਇਸ ਤਰਾਂ ਦੇ ਵੀ ਹੁੰਦੇ ਨੇ, ਜਿਹੜੇ ਨਾ ਤਾਂ ਦੁਸ਼ਮਣ ਹੁੰਦੇ ਨੇ ਅਤੇ ਨਾ ਹੀ ਮਿੱਤਰ। ਅਜਿਹੇ ਲੋਕ ਐਵੇ ਹੀ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਜਾਦੇ ਹਨ ਅਤੇ ਉਹਨਾ ਤੋ ਆਪਣਾ ਪੱਲਾਂ ਛਡਾਉਣਾ ਔਖਾ ਹੋ ਜਾਦਾ ਹੈ। ਕੁਝ ਅਜਿਹੇ ਲੋਕ ਸਾਨੂੰ ਆਪਣੇ ਰਿਸ਼ਤਿਆਂ ਵਿੱਚੋ ਹੀ ਮਿਲ ਜਾਦੇ ਹਨ, ਜਿਹਨਾ ਨੂੰ ਛੱਡਣਾ ਲਗਭਗ ਅਸ਼ੰਭਵ ਹੁੰਦਾ ਹੈ ਅਤੇ ਸਾਨੂੰ ਉਹਨਾ ਦੀ ਸਿਰ-ਦਰਦੀ ਸਹਿਣ ਕਰਨੀ ਪੈਦੀ ਹੈ। ਇਹ ਆਪਣੀ ਉਸ ਗੱਲ ਨੂੰ ਮਨਾਉਣ ਲਈ ਬੇਜਿੱਦ ਹੋ ਜਾਦੇ ਹਨ, ਜਿਸ ਦਾ ਕੋਈ ਅਰਥ ਨਹੀ ਹੁੰਦਾ। ਇਹਨਾ ਦੇ ਵਿਚਾਰਾਂ ਦਾ ਸ਼ਮਾਜਿਕ ਜਾ ਆਰਥਿਕ ਆਦਿ ਤੋਰ ਤੇ ਕੋਈ ਮਹੱਤਵ ਨਹੀ ਹੁੰਦਾ। ਜਦੋ ਦਿਲ ਕਰੇ, ਇਹ ਆਪਣੀ ਗੱਲ ਕਹਿ ਦਿੰਦੇ ਹਨ। ਕਿਸ ਸ਼ਮੇ ਕਿਹੜੀ ਗੱਲ ਕਹਿਣੀ ਹੈ, ਇਸ ਦਾ ਇਹਨਾ ਨੂੰ ਕੋਈ ਅੰਦਾਜਾ ਨਹੀ ਹੁੰਦਾ। ਸਾਡੀ ਸਾਰਿਆ ਦੀ ਜ਼ਿੰਦਗੀ ਵਿੱਚ ਅਜਿਹੇ ਲੋਕਾਂ ਦੀ ਮੋਜ਼ੂਦਗੀ ਹੈ। ਜਿਹੜੇ ਕਿਸੇ ਨਾ ਕਿਸੇ ਮੋੜ ਤੇ ਸਾਨੂੰ ਮਿਲਦੇ ਰਹਿੰਦੇ ਹਨ ਅਤੇ ਸਾਨੂੰ ਉਹਨਾ ਦੀ ਗੱਲ ਸੁਣਨੀ ਤੇ ਹਾਂ ਦੇ ਵਿੱਚ ਹਾਂ ਮਿਲਾਉਣੀ ਪੈਦੀ ਹੈ। ਅਜਿਹੇ ਲੋਕਾਂ ਨੂੰ ਸ਼ਮੇ ਦੀ ਕੀਮਤ ਦਾ ਅਹਿਸ਼ਾਸ ਨਹੀ ਹੁੰਦਾ।
ਇਸ ਦੁਨਿਆ ਦੇ ਵਿੱਚ ਸ਼ੰਪੂਰਨਤਾਂ ਨਹੀ ਹੈ। ਕੋਈ ਨਾ ਕੋਈ ਕਿਸੇ ਪੱਖ ਤੋ ਥੁੜਿਆਂ ਹੋਇਆ ਹੈ। ਇਸੇ ਤਰਾਂ ਹੀ ਇੱਥੇ ਹਰ ਵਿਅਕਤੀ ਦੀ ਮਾਨਸ਼ਿਕ ਬੁੱਧੀ ਸ਼ੰਪੂਰਨ ਨਹੀ ਹੈ। ਇਸ ਕਾਰਨ ਹੀ ਸਾਡਾ ਸਾਰਿਆ ਦਾ ਵਿਕਾਸ਼ ਵੱਧ-ਘੱਟ ਹੈ। ਮਾਨਸ਼ਿਕ ਪੱਖ ਤੋ ਕਮਜੋਰ ਵਿਅਕਤੀ ਦੀ ਆਪਣੇ ਅਤੇ ਦੇਸ਼ ਦੇ ਵਿਕਾਸ਼ ਵਿੱਚ ਕੋਈ ਦਿਲਚਸ਼ਪੀ ਨਹੀ ਹੁੰਦੀ। ਇਸ ਤਰਾਂ ਦੇ ਵਿਅਕਤੀ ਸ਼ੰਸਾਰ ਦੀ ਰੋਣਕ ਵਿੱਚ ਜਿਆਦਾ ਆਕਰਸ਼ਤ ਹੁੰਦੇ ਹਨ, ਪਰ ਉਹਨਾ ਨੂੰ ਸ਼ੰਸਾਰਿਕ ਸ਼ਮੱਸਿਆਵਾ ਦਾ ਗਿਆਨ ਨਹੀ ਹੁੰਦਾ।
ਇਹਨਾ ਨੂੰ ਆਪਣੇ ਦੁਬਾਰਾ ਕਹੀ ਗਈ ਗੱਲ ਤੇ ਬਹੁਤ ਜਿਆਦਾ ਵਿਸ਼ਵਾਸ ਹੁੰਦਾ ਹੈ ਅਤੇ ਆਪਣੀ ਉਸ ਗੱਲ ਨੂੰ ਸਹੀ ਸ਼ਾਬਤ ਕਰਨ ਲਈ ਇਹ ਜਿੱਦ ਫੜ ਲੈਦੇ ਹਨ, ਪਰ ਕਈ ਵਾਰ ਅੱਗੋ ਜਿਆਦਾ ਵਿਰੋਧ ਹੋਣ ਤੇ ਇਹ ਆਪਣੀ ਹੀ ਗੱਲ ਨੂੰ ਨਕਾਰ ਦਿੰਦੇ ਹਨ। ਅਜਿਹੇ ਲੋਕ ਆਪਣੇ ਮਾਂ-ਬਾਪ ਲਈ ਵੀ ਸ਼ਿਰ ਦਰਦ ਹੁੰਦੇ ਹਨ। ਉਹਨਾ ਦੁਆਰਾ ਪੜਾਉਣ ਦੇ ਬਾਵਜੂਦ, ਨਾ ਇਹ ਪੜਾਈ ਪੂਰੀ ਕਰ ਪਾਉਦੇ ਹਨ ਅਤੇ ਨਾ ਹੀ ਉਹਨਾ ਦੀਆ ਆਸਾਂ ਦੇ ਉਪਰ ਖ਼ਰੇ ਉਤਰਦੇ ਹਨ, ਬਲਕਿ ਉਹਨਾ ਦੇ ਲਈ ਬੋਝ ਬਣ ਜਾਦੇ ਹਨ। ਇਹ ਆਪਣੇ ਵਿਆਹੁਤਾ ਜੀਵਨ ਵਿੱਚ ਵੀ ਸ਼ਫਲ ਨਹੀ ਹੁੰਦੇ, ਸਗੋ ਉਸ ਨੂੰ ਨਰਕ ਬਣਾ ਦਿੰਦੇ ਹਨ। ਇਹਨਾ ਦੇ ਵਿੱਚ ਭਾਵੁਕਤਾ ਘੱਟ ਹੁੰਦੀ ਹੈ। ਕਿਸੇ ਦੇ ਵਿਛੜ ਜਾਣ ਤੇ ਜਾਂ ਮੋਤ ਤੇ, ਇਹ ਭਾਵੁਕ ਨਹੀ ਹੁੰਦੇ। ਮਤਲਬ, ਕਿ ਇਹਨਾ ਦੀਆ ਅੱਖਾਂ ਗਿੱਲੀਆ ਨਹੀ ਹੁੰਦੀਆ। ਇਹ ਰਿਸ਼ਤਿਆ ਦੇ ਸ਼ੰਬੰਧ ਅਤੇ ਪਵਿੱਤਰਤਾਂ ਨੂੰ ਨਹੀ ਸ਼ਮਝਦੇ, ਬਲਕਿ ਉਹਨਾ ਨੂੰ ਦੁਨਿਆ ਦਾ ਇੱਕ ਆਮ ਹਿੱਸਾ ਮੰਨਦੇ ਹਨ।
ਇਸ ਦੁਨਿਆਂ ਦੇ ਵਿੱਚ ਅਰਧ ਜ਼ਨਸ਼ੰਖਿਆਂ ਅਜਿਹੇ ਲੋਕਾਂ ਦੀ ਹੈ, ਜਿਹਨਾ ਦੀ ਸ਼ੰਸਾਰ ਨੂੰ ਕੋਈ ਦੇਣ ਨਹੀ ਹੈ। ਇਸ ਦੀ ਬਜਾਏ ਅਜਿਹੇ ਲੋਕ, ਦੂਸਰਿਆਂ ਲਈ ਸ਼ਿਰ ਦਰਦ ਅਤੇ ਦੁਨਿਆਂ ਦੇ ਲਈ ਬੋਝ ਬਣੇ ਹੋਏ ਹਨ। ਇਸ ਸ਼ੰਸਾਰ ਦੇ ਵਿੱਚ ਬਹੁਤ ਸਾਰੇ ਦੇਸ਼ ਤਰੱਕੀ ਨਹੀ ਕਰ ਰਹੇ, ਇਸ ਦਾ ਕਾਰਨ ਉਹਨਾ ਦੇਸ਼ਾ ਦੇ ਵਿੱਚ ਅਜਿਹੇ ਲੋਕਾਂ ਦੀ ਭਰਮਾਰ ਹੈ। ਕਿਸੇ ਵੀ ਦੇਸ਼ ਦੇ ਵਿਕਾਸ਼ ਲਈ ਚਿੰਤਨ ਦੀ ਲੋੜ ਹੁੰਦੀ ਹੈ, ਪਰ ਅਜਿਹੇ ਲੋਕਾਂ ਵਿੱਚ ਚਿੰਤਨ ਕਰਨ ਦੀ ਸ਼ਮੱਰਥਾਂ ਨਹੀ ਹੁੰਦੀ। ਇਸ ਤਰਾਂ ਦੇ ਲੋਕ ਆਮ ਤੋਰ ਤੇ ਗਰੀਬ ਦੇਸ਼ਾ ਦੇ ਵਿੱਚ ਪਾਏ ਜਾਦੇ ਹਨ, ਕਿਉਕਿ ਉੱਥੇ ਉਹਨਾ ਨੂੰ ਪੂਰਨ ਆਹਾਰ ਨਹੀ ਮਿਲਦਾ। ਜਿਸ ਕਾਰਨ ਉਹ ਕੁਪੋਸ਼ਣ ਦਾ ਸ਼ਿਕਾਰ ਹੋ ਜਾਦੇ ਹਨ, ਜਿਹੜਾ ਕਿ ਉਹਨਾ ਦੇ ਸ਼ਰੀਰਕ ਜਾਂ ਮਾਨਸ਼ਿਕ ਵਿਕਾਸ਼ ਨੂੰ ਰੋਕ ਲੈਦਾ ਹੈ ਅਤੇ ਉਹ ਜੀਵਨ ਦੇ ਵਿੱਚ ਨਿਕੰਮੇ ਸ਼ਾਬਤ ਹੁੰਦੇ ਹਨ। ਸਾਡੀ ਬਦਕਿਸ਼ਮਤੀ ਇਹ ਹੈ, ਕਿ ਇਹਨਾ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਜਿਸ ਨਾਲ ਸ਼ੰਸਾਰ ਦੇ ਵਿਚ ਗੰਭੀਰਤਾਂ ਘੱਟ ਰਹੀ ਹੈ। ਸਾਡੀ ਜ਼ਿੰਦਗੀ ਦੇ ਵਿੱਚ ਪਹਿਲਾ ਨਾਲੋ ਮੁਸ਼ਕਲਾਂ ਵੱਧ ਗਈਆ ਨੇ, ਇਸ ਦਾ ਕਾਰਨ ਵੀ ਅਜਿਹੇ ਲੋਕ ਹੀ ਹਨ। ਇਹ ਲੋਕ ਜ਼ਿੰਦਗੀ ਦੀ ਸ਼ੜਕ ਤੋ ਪਾਸੇ ਹੋ ਕੇ ਚਲਦੇ ਹਨ ਅਤੇ ਇਹਨਾ ਦੀ ਕੋਈ ਵੀ ਮੰਜ਼ਿਲ ਨਹੀ ਹੁੰਦੀ। ਇਹ ਪਰਮਾਤਮਾਂ ਦੁਆਰਾ ਬਖਸ਼ੇ ਗਏ ਜੀਵਨ ਦੀ ਕੋਈ ਮਹੱਤਤਾ ਨਹੀ ਸ਼ਮਝਦੇ ਅਤੇ ਨਾ ਹੀ ਉਸ ਨੂੰ ਸ਼ਮਝਣ ਦੀ ਕੋਸ਼ਿਸ ਕਰਦੇ ਹਨ। ਇਹਨਾ ਕਰਕੇ ਆਉਣ ਵਾਲੇ ਸ਼ਮੇ ਵਿੱਚ, ਬਾਕੀ ਦੁਨਿਆ ਦਾ ਪਤਾਂ ਨਹੀ ਕੀ ਬਣੂ ? ਰੱਬ ਖ਼ੈਰ ਕਰੇ।
By - ਐਂਡਵੋਕੇਟ ਉਂਕਾਰ ਸਿੰਘ ਭਲੂਰ, ਪਿੰਡ-ਭਲੂਰ, ਜਿਲਾਂ-ਮੋਗਾ, ਪੰਜਾਬ (ਭਾਰਤ)-151207