Friday, 14 February 2014

ਆ ਸੱਜਣਾਂ ਕੁਝ ਗੱਲਾਂ ਕਰੀਏ

ਕਿੰਨਾ ਸ਼ਮਾਂ ਹੋ ਗਿਆ, ਸਾਨੂੰ ਇੱਕ-ਦੂਜ਼ੇ ਦੇ ਵੱਲ ਤੱਕਦਿਆ, ਪਰ ਹਾਲੇ ਤੱਕ ਅਸੀ ਇਕੱਠਿਆਂ ਬਹਿਣ ਦਾ ਆਨੰਦ ਨਹੀ ਮਾਣਿਆ। ਜਦੋ ਤੋ ਸਾਡੀਆ ਅੱਖਾਂ ਚਾਰ ਹੋਈਆ ਹਨ, ਉਦੋ ਤੋ ਅਸੀ ਕਦੇ ਵੀ ਇੱਕ-ਦੂਸਰੇ ਨੂੰ ਕੋਈ ਸ਼ਬਦ ਬੋਲ ਕੇ ਨਹੀ ਦੇਖਿਆ। ਆਖਰ ਯਾਰ, ਇਸ ਸ਼ਮੇ ਨੇ ਮੁੱਕ ਜਾਣਾ ਹੈ। ਕਿਉ ਨਾ ਅਸੀ, ਇਸ ਭੱਜੇ ਜਾਦੇ ਸ਼ਮੇ ਨੂੰ ਫੜ ਲਈਏ ਅਤੇ ਆਪਣੇ ਪਿਆਰ ਦੀਆ ਯਾਦਾਂ ਵਿੱਚ ਹੋਰ ਗੂੜਾਂ ਰੰਗ ਭਰੀਏ। ਸਾਡੇ ਕੋਲ ਏਨਾ ਵੱਡਾ ਜ਼ਿਗਰਾ ਨਹੀ ਹੈ, ਕਿ ਅਸੀ ਤੁਹਾਡੇ ਨਾਲ ਸਿੱਧੇ ਤੋਰ ਤੇ ਗੱਲ ਕਰ ਸਕੀਏ ਅਤੇ ਸਾਡੀ ਇੰਨੀ ਹਸ਼ਤੀ ਵੀ ਨਹੀ ਹੈ, ਕਿ ਅਸੀ ਤੁਹਾਡੇ ਬਰਾਬਰ ਖ਼ਲੋ ਸਕੀਏ। ਅਸੀ ਕਦੇ ਸੋਚਿਆ ਨਹੀ ਸੀ, ਕਿ ਇੱਕ ਗੂੜਾਂ ਰੰਗ ਸਾਡੇ ਵਰਗੇ ਫ਼ਿੱਕੇ ਜਿਹੇ ਕਪੜੇ ਤੇ ਆਣ ਡੁੱਲੇਗਾ। ਤੁਸੀ ਸਾਨੂੰ ਅਹਿਸ਼ਾਸ ਕਰਾ ਦਿੱਤਾ ਹੈ, ਕਿ ਸਾਡੀ ਵੀ ਦੁਨਿਆ ਦੇ ਵਿੱਚ ਕੋਈ ਹਸ਼ਤੀ ਹੈ। ਸਾਡਾ ਅਤੇ ਤੁਹਾਡਾ ਜਮੀਨ-ਅਸ਼ਮਾਨ ਦਾ ਫ਼ਰਕ ਹੈ। ਜਿਸ ਕਰਕੇ ਅਸੀ ਹੁਣ ਅਸ਼ਮਾਨ ਛੂਹਣ ਦੀਆ ਗੱਲਾਂ ਕਰਨ ਲੱਗ ਪਏ ਹਾਂ। ਤੁਹਾਡੇ ਸ਼ੋਹਣੇ ਜਿਹੇ ਚਿਹਰੇ ਨੇ ਸਾਡੀਆ ਅੱਖਾ ਦੇ ਵਿੱਚ ਸੁਰਮਾਂ ਪਾ ਦਿੱਤਾ ਹੈ, ਜਿਹੜਾ ਕਿ ਸਾਰੀ ਰਾਤ ਰੜਕਦਾ ਰਹਿੰਦਾ ਹੈ। ਸਾਨੂੰ ਆਪਣਾ ਪਿੰਡ ਦੂਰ ਅਤੇ ਤੇਰਾ ਸ਼ਹਿਰ ਨੇੜੇ ਲੱਗਣ ਲੱਗ ਪਿਆ ਹੈ। ਜਦੋ ਕਦੇ ਤੇਰੇ ਸ਼ਹਿਰ ਆਈਏ, ਤਾ ਸਾਨੂੰ ਤੇਰੀ ਮੋਜੂਦਗੀ ਦਾ ਅਹਿਸ਼ਾਸ ਹੁੰਦਾ ਹੈ। ਹੁਣ ਬਹੁਤਾ ਸਮਾਂ ਇੰਤਜ਼ਾਰ ਨਹੀ ਹੁੰਦਾ। ਹੁਣ ਤਾ ਦਿਲ ਕਰਦਾ ਹੈ, ਕਿ ਇੱਕ ਤੂੰ ਹੋਵੇ ਤੇ ਇੱਕ ਮੈ ਹੋਵਾਂ ਅਤੇ ਕਦੇ ਨਾ ਮੁੱਕਣ ਵਾਲਾ ਸ਼ਮਾ ਹੋਵੇ।
ਦਿਲ ਕਰਦਾ ਹੈ, ਕਿ ਤੇਰੇ ਕੋਲ ਬੈਠ ਕੇ ਤੈਨੂੰ ਆਪਣਾ ਹਾਲ ਸੁਣਾਈਏ ਅਤੇ ਤੂੰ ਵੀ ਕਹੇ, ਕਿ ਮੇਰਾ ਵੀ ਤੇਰੇ ਵਾਲਾ ਹਾਲ ਹੈ। ਮੈ ਤੇਰੇ ਸ਼ੋਹਣੇ-ਸ਼ੋਹਣੇ ਚਿਹਰੇ ਨੂੰ ਨੇੜੇ ਹੋ ਕੇ ਰੀਝ ਦੇ ਨਾਲ ਤੱਕਾ ਅਤੇ ਤੇਰੀਆ ਕਲਾਈਆਂ ਨੂੰ ਛੂਹ ਕੇ ਦੇਖਾ। ਤੇਰੀ ਮੱਧਮ ਅਤੇ ਮਿੱਠੀ ਜਿਹੀ ਆਵਾਜ਼, ਸਾਡੇ ਕੰਨਾਂ ਦੇ ਵਿੱਚ ਮਿਸ਼ਰੀ ਘੋਲੇ ਅਤੇ ਤੇਰੇ ਲੰਮੇ-ਲੰਮੇ ਵਾਲ, ਹਵਾਂ ਦੇ ਬੁੱਲਿਆਂ ਦੇ ਨਾਲ ਉੱਡ-ਉੱਡ ਕੇ ਸਾਡੇ ਮੁੱਖ ਤੇ ਪੈਣ।
ਅਸੀ ਇਹ ਨਿੱਕੇ-ਨਿੱਕੇ ਸ਼ੁਪਨੇ, ਆਪਣੀਆ ਅੱਖਾਂ ਵਿੱਚ ਸ਼ਜਾਈ ਬੈਠੇ ਹਾਂ। ਸਾਨੂੰ ਇਹ ਪਲ ਉਡੀਕਦਿਆਂ ਕਿੰਨਾ ਸ਼ਮਾਂ ਲੰਘ ਗਿਆ ਹੈ। ਜਿਸ ਕਰਕੇ ਸਾਨੂੰ ਆਪਣੇ ਪਿਆਰ ਦੇ ਅਧੂਰੇਪਨ ਦਾ ਅਹਿਸ਼ਾਸ ਹੁੰਦਾ ਹੈ। ਅਸੀ ਹਰ ਰੋਜ ਤੈਨੂੰ ਮਿਲਣ ਦੀਆ ਸ਼ਕੀਮਾਂ ਲਾਉਦੇ ਰਹਿੰਦੇ ਹਾਂ, ਪਰ ਸਾਡਾ ਕਮਜ਼ੋਰ ਦਿਲ ਸਾਨੂੰ ਹਰ ਵਾਰ ਹਰਾ ਦਿੰਦਾ ਹੈ। ਅਸੀ ਪਿਆਰ ਕਰ ਤਾਂ ਲਿਆ ਹੈ, ਪਰ ਉਸ ਨੂੰ ਨਿਭਾਉਣ ਦਾ ਤਜ਼ਰਬਾ ਸਾਡੇ ਕੋਲ ਨਹੀ ਹੈ। ਜਿਸ ਕਰਕੇ ਸਾਨੂੰ, ਤੈਨੂੰ ਬਲਾਉਣ ਵਿੱਚ ਝਿਜ਼ਕ ਮਹਿਸ਼ੂਸ ਹੁੰਦੀ ਹੈ। ਬਹੁਤ ਵਾਰ ਮਨ ਵਿੱਚ ਧਾਰਿਆ ਹੈ, ਕਿ ਅੱਜ ਤੈਨੂੰ ਬੁਲਾ ਹੀ ਲੈਣਾ ਹੈ, ਪਰ ਤੇਰੇ ਕੋਲ ਪਹੁੰਚ ਕੇ ਹੋਸ਼ਲਾ ਜਵਾਬ ਦੇ ਜਾਦਾ ਹੈ। ਇੰਜ ਲੱਗਦਾ ਹੈ, ਕਿ ਅਸੀ ਪਿਆਰ ਦੇ ਸਮੁੰਦਰ ਵਿੱਚ ਡੁੱਬਕੀ ਲਾ ਕੇ ਵੀ ਪਿਆਸੇ ਹਾਂ। ਸਾਨੂੰ ਤੇਰੇ ਨਾਲ ਗੱਲਬਾਤ ਤੋ ਬਗੈਰ ਇਸ਼ਕੇ ਦੀ ਬਾਜ਼ੀ ਵਿੱਚ ਵੀ ਅੱਧੀ ਜਿੱਤ ਹੀ ਮਹਿਸ਼ੂਸ ਹੁੰਦੀ ਹੈ, ਕਿਉਕਿ ਅਸੀ ਸ਼ਿਰਫ ਤੁਹਾਡੀਆ ਅੱਖੀਆਂ ਨੂੰ ਹੀ ਪਰਵਾਨ ਹੋ ਸਕੇ ਹਾਂ।
ਬਸ਼ ਯਾਰ, ਹੁਣ ਬਹੁਤਾ ਸ਼ਮਾਂ ਇੰਤਜ਼ਾਰ ਨਹੀ ਹੁੰਦਾ। ਹੁਣ ਤੂੰ ਹੀ ਕੁਝ ਕਰ। ਸਾਡੇ ਨਾਲ ਕਿਤੇ ਕੱਲਿਆਂ ਮਿਲਣ ਦਾ ਵਾਅਦਾ ਕਰ, ਤਾਂ ਕਿ ਸਾਡਾ ਕਮਜੋਰ ਦਿਲ ਤੈਨੂੰ ਮਿਲਣ ਦਾ ਹੋਸ਼ਲਾ ਕਰ ਸਕੇ। ਅਸੀ ਵੀ ਦੇਖੀਏ, ਕਿ ਆਪਣੇ ਸ਼ੱਜਣ ਨਾਲ ਬੈਠ ਕੇ ਗੱਲਾਂ ਕਰਨ ਦਾ ਕੀ ਸ਼ੁਆਦ ਹੁੰਦਾ ਹੈ। ਸਾਨੂੰ ਵੀ ਪਿਆਰ ਦਾ ਨੇੜਿਉ ਅਹਿਸ਼ਾਸ ਹੋਵੇ। ਇੱਕ ਦਿਨ ਅਸੀ ਆਪਣੇ ਪਿਆਰ ਦੀਆ ਯਾਦਾਂ ਨੂੰ ਸ਼ਮੇਟ ਕੇ, ਆਪਣੀ-ਆਪਣੀ ਜ਼ਿੰਦਗੀ ਦੇ ਰਾਹਾਂ ਤੇ ਤੁਰ ਜਾਣਾ ਹੈ। ਕਿਉਂ ਨਾ, ਉਸ ਤੋ ਪਹਿਲਾ ਅਸੀ ਆਪਣੀਆ ਮਿੱਠੀਆ ਯਾਦਾਂ ਦੇ ਨਾਲ ਝੋਲੀਆਂ ਭਰ ਲਈਏ ਅਤੇ ਇਹਨਾ ਨੂੰ ਏਨਾ ਰੰਗ ਦੇ ਦਈਏ, ਕਿ ਇਹ ਸਾਰੀ ਜਿੰਦਗੀ ਫ਼ਿੱਕੀਆਂ ਨਾ ਪੈਣ। ਸ਼ਾਇਦ, ਇਹ ਦਿਨ ਸਾਡੀ ਜਿੰਦਗੀ ਦੇ ਵਿੱਚ ਦੁਬਾਰਾ ਨਾ ਆਉਣ। ਇਸ ਲਈ ਦਿਲ ਡਰਦਾ ਹੈ, ਕਿ ਪਤਾ ਨਹੀ ਉਹ ਸ਼ਮਾਂ ਕਿਸ ਤਰਾਂ ਦਾ ਹੋਵੇਗਾ, ਜਦੋ ਅਸੀ ਵਿੱਛੜ ਜਾਵਾਗੇ। ਜੇਕਰ ਅਸੀ ਤੁਹਾਡੇ ਨਾਲ ਗੱਲ ਕੀਤੇ ਤੋ ਬਗੈਰ ਵਿਛੜ ਗਏ, ਤਾਂ ਸਾਡੇ ਬਹੁਤ ਸਾਰੇ ਸ਼ੁਪਨੇ ਅਧੂਰੇ ਰਹਿ ਜਾਣਗੇ। ਇਹ ਕੋਈ ਪਤਾ ਨਹੀ ਹੈ, ਕਿ ਜਿੰਦਗੀ ਕਿਹੜੇ ਮੋੜ ਤੇ ਮੁੱਕ ਜਾਵੇ ਅਤੇ ਅਸੀ ਦੁਬਾਰਾ ਇੱਕ-ਦੂਜੇ ਨੂੰ ਮਿਲ ਵੀ ਸਕੀਏ ਜਾ ਨਾ। ਮੈ ਇਹ ਗੱਲ ਮੰਨਦਾ ਹਾਂ, ਕਿ ਪਿਆਰ ਦੇ ਵਿੱਚ ਬੜੇ ਉਹਲੇ ਅਤੇ ਪਰਦੇ ਹੁੰਦੇ ਹਨ, ਪਰ ਸ਼ਿਰਫ ਇਹਨਾ ਕਰਕੇ ਸਾਡਾ ਪਿਆਰ ਅਧੂਰਾ ਨਾ ਰਹਿ ਜਾਵੇ। ਸਾਡਾ ਸ਼ਮਾਜ ਮੁੱਢ ਤੋ 'ਪਿਆਰ' ਦਾ ਦੁਸ਼ਮਣ ਰਿਹਾ ਹੈ, ਪਰ ਅਸੀ ਇਸ ਸ਼ਮਾਜ ਤੋ ਨਹੀ ਡਰਨਾ। ਆਂ ਸ਼ਮਾਜ ਦੇ ਸਭ ਪਰਦੇ ਅਤੇ ਉਹਲੇ ਪਾਸੇ ਕਰ ਕੇ ਕੁਝ ਗੱਲਾਂ ਕਰੀਏ।
By - ਐਂਡਵੋਕੇਟ ਉਂਕਾਰ ਸਿੰਘ ਭਲੂਰ, ਪਿੰਡ-ਭਲੂਰ, ਜਿਲਾਂ-ਮੋਗਾ, ਪੰਜਾਬ (ਭਾਰਤ)-151207