Advocate at Tehsil Complex Baghapurana-(ਇਹਨਾ ਲਿਖਤਾਂ ਦੇ ਸਾਰੇ ਅਧਿਕਾਰ Copy Right Act ਦੇ ਤਹਿਤ ਰਾਖ਼ਵੇ ਹਨ।)
Wednesday, 4 December 2013
ਸ਼ਰਕਾਰੀ ਨੋਕਰ ਨਹੀ, ਉੱਦਮੀ ਬਣੋ
ਅੱਜ ਸਾਡੇ ਦੇਸ਼ ਦੇ ਵਿੱਚ ਸ਼ਰਕਾਰੀ ਨੋਕਰੀ ਦੀ ਬਹੁਤ ਵੱਡੀ ਮਾਨਤਾਂ ਹੈ। ਹਰ ਕੋਈ ਚਹੁੰਦਾ ਹੈ, ਕਿ ਉਹ ਸਰਕਾਰੀ ਨੋਕਰੀ ਕਰੇ। ਸ਼ਰਕਾਰੀ ਨੋਕਰੀ ਨੂੰ ਬਹੁਤ ਐਸ਼ ਵਾਲੀ ਅਤੇ ਪੈਸ਼ੇ ਵਾਲੀ ਸ਼ਮਝਿਆ ਜਾਦਾ ਹੈ। ਸਰਕਾਰੀ ਨੋਕਰੀ ਵਿੱਚ ਲੋਕਾਂ ਦਾ ਰੁਝਾਨ, ਇਸ ਕਰਕੇ ਵੀ ਜਿਆਦਾ ਹੈ, ਕਿ ਕੰਮ ਕਰਨਾ ਪਵੇ ਜਾ ਨਾਹ, ਪਰ ਪੈਸ਼ੇ ਹਰ ਮਹੀਨੇ ਮਿਲ ਹੀ ਜਾਦੇ ਨੇ ਅਤੇ ਕੁਝ ਉਪਰੋ ਵੀ ਬਣ ਜਾਦੇ ਹਨ। ਅਸੀ ਕੰਮ ਜਾ ਕਿਰਤ ਕਰਨ ਤੋ ਕੰਨੀ ਕਤਰਾਉਦੇ ਹਾਂ, ਜਿਸ ਕਰਕੇ ਅਸੀ ਸ਼ਰਕਾਰੀ ਨੋਕਰੀ ਨੂੰ ਤਜ਼ਵੀਹ ਦਿੰਦੇ ਹਾਂ। ਸਾਡੇ ਮਾਪੇ ਸਾਨੂੰ ਹੱਥੀ ਕੰਮ ਕਰਨਾ ਨਹੀ ਸਖਾਉਦੇ, ਬਜਾਏ ਇਸ ਦੇ, ਉਹ ਸਾਨੂੰ ਪੜਾਉਣ ਤੇ ਜੋਰ ਲਗਾਉਦੇ ਹਨ। ਜਿਸ ਕਰਕੇ ਅਸੀ ਸਿਰਫ ਸ਼ਰਕਾਰੀ ਨੋਕਰੀ ਦੇ ਕਾਬਲ ਹੀ ਰਹਿ ਜਾਦੇ ਹਾਂ। ਸ਼ਰਕਾਰੀ ਨੋਕਰੀ ਜਦੋ ਮਿਲ ਜਾਦੀ ਹੈ, ਤਾਂ ਬਹੁਤ ਖ਼ੁਸੀ ਮਹਿਸ਼ੂਸ ਹੁੰਦੀ ਹੈ, ਪਰ ਹੋਲੀ-ਹੋਲੀ ਸ਼ਮੇ ਦੇ ਨਾਲ ਇਹ ਬੋਝ ਬਣ ਜਾਦੀ ਹੈ ਅਤੇ ਸਾਰੀ ਜਿੰਦਗੀ, ਇਸ ਬੋਝ ਹੇਠਾ ਗੁਜ਼ਰ ਜਾਦੀ ਹੈ, ਕਿਉਕਿ ਸਾਡਾ ਪਰਿਵਾਰ ਇਸ ਉਪਰ ਨਿਰਭਰ ਹੋ ਜਾਦਾ ਹੈ। ਇਸ ਤਰਾਂ ਸ਼ਰਕਾਰੀ ਨੋਕਰੀ ਸਾਰੀ ਜਿੰਦਗੀ ਨੂੰ ਖਾਂ ਜਾਦੀ ਹੈ। ਸ਼ਰਕਾਰੀ ਨੋਕਰੀ ਕਰਨ ਵਾਲੇ ਵਿਅਕਤੀ ਦੇ ਵਿੱਚ ਆਤਮ-ਵਿਸ਼ਵਾਸ ਵੀ ਘੱਟ ਹੋ ਜਾਦਾ ਹੈ, ਕਿਉਕਿ ਉਸ ਨੂੰ ਆਪਣੀ ਸ਼ਕਤੀ ਸੀਮਤ ਮਹਿਸ਼ੂਸ ਹੁੰਦੀ ਹੈ। ਇਸ ਤਰਾਂ ਵਿਅਕਤੀ ਆਪਣੇ ਆਪ ਨੂੰ ਬੱਝਿਆਂ ਹੋਇਆ ਮਹਿਸ਼ੂਸ ਕਰਦਾ ਹੈ। ਸਰਕਾਰੀ ਨੋਕਰੀ ਬਾਹਰ ਤੋ ਦੇਖਣ ਤੇ ਬੜੀ ਸੋਖੀ ਲੱਗਦੀ ਹੈ, ਪਰ ਅੰਦਰੋ ਜੇਲ ਜਿਹੀ ਮਹਿਸ਼ੂਸ ਹੁੰਦੀ ਹੈ। ਸਾਡੇ ਦੇਸ਼ ਨੂੰ ਚਲਾਉਣ ਦਾ ਢੰਗ ਇਸ ਤਰਾ ਦਾ ਹੈ, ਕਿ ਹਰ ਅਫ਼ਸਰ ਸ਼ਰਕਾਰ ਦੇ ਅਧੀਨ ਹੈ ਅਤੇ ਉਸ ਤੋ ਬਾਅਦ ਛੋਟੇ-ਛੋਟੇ ਕਰਮਚਾਰੀ ਹਨ, ਜੋ ਕਿ ਇਹਨਾ ਅਫ਼ਸਰਾ ਦੇ ਅਧੀਨ ਹਨ। ਇਸ ਤਰਾਂ ਇਹ ਇੱਕ ਲੜੀ ਦੇ ਵਾਗ ਹੈ, ਜਿਹੜੀ ਉਪਰ ਤੋ ਲੈ ਕੇ ਹੇਠਾਂ ਤੱਕ ਕੰਮ ਕਰਦੀ ਹੈ। ਜਿਹੜੇ ਵਿਅਕਤੀ ਇਸ ਲੜੀ ਵਿੱਚ ਆਉਦੇ ਹਨ, ਉਹ ਆਪਣੇ ਕੰਮਾਂ ਦੇ ਲਈ ਆਪਣੇ ਤੋ ਉਪਰਲੇ ਅਧਿਕਾਰੀ ਲਈ ਜਿੰਮੇਵਾਰ ਹੁੰਦੇ ਹਨ। ਇਸ ਤਰਾਂ ਸ਼ਰਕਾਰੀ ਨੋਕਰੀ ਦੇ ਰਾਹੀ ਦੇਸ਼ ਦਾ ਢਾਚਾ ਚਲਾਇਆ ਜਾਦਾ ਹੈ। ਸ਼ਰਕਾਰੀ ਨੋਕਰੀ ਕਰਨ ਵਾਲੇ, ਇੱਕ ਤਰਾ ਦੇ ਨਾਲ ਮਸ਼ੀਨਰੀ ਵਾਗ ਕੰਮ ਕਰਦੇ ਹਨ। ਇਸ ਲਈ ਸ਼ਰਕਾਰੀ ਨੋਕਰੀ ਵਾਲਾ ਵਿਅਕਤੀ, ਇੱਕ ਮਸ਼ੀਨ ਦੀ ਤਰਾਂ ਹੈ। ਜੇਕਰ ਇਸ ਮਸ਼ੀਨਰੀ ਵਿੱਚ, ਕੋਈ ਵੀ ਕਰਮਚਾਰੀ ਨਾ ਹਾਜਰ ਹੋਵੇ, ਤਾਂ ਦੇਸ਼ ਬੇਹਾਲ ਹੋ ਜਾਏਗਾ। ਇੱਥੇ ਅਸੀ ਇਹ ਨਹੀ ਕਹਿ ਰਹੇ ਕਿ ਕੋਈ ਵੀ ਵਿਅਕਤੀ ਸ਼ਰਕਾਰੀ ਨੋਕਰੀ ਨਾ ਕਰੇ, ਬਲਕਿ ਅਸੀ ਤਾ ਇਸ ਗੱਲ ਤੇ ਵਿਚਾਰ ਕਰ ਰਹੇ ਹਾਂ, ਕਿ ਕਿਸ ਤਰਾਂ ਇੱਕ ਸ਼ਰਕਾਰੀ ਨੋਕਰੀ ਸਾਰੀ ਜਿੰਦਗੀ ਨੂੰ ਖਾ ਜਾਦੀ ਹੈ। ਕੰਮ ਕਰਨ ਦੇ ਬਾਵਜੂਦ ਵੀ, ਅਫ਼ਸਰਾ ਦਾ ਅਲੱਗ ਰੋਹਬ ਝੱਲਣਾ ਪੈਦਾ ਹੈ। ਕਈ ਕਰਮਚਾਰੀ ਸਾਰੀ ਉਮਰ ਇੱਕੋ ਰੈਂਕ ਤੇ ਰਹਿੰਦੇ ਹਨ ਅਤੇ ਜਿੰਦਗੀ ਵਿੱਚ ਆਪਣਾ ਕੋਈ ਖ਼ਾਸ ਮੁਕਾਮ ਛੱਡ ਕੇ ਨਹੀ ਜਾਦੇ। ਇਸ ਤਰਾਂ ਉਹਨਾ ਦੀ ਉਮਰ ਐਵੇ ਹੀ ਗੁਜ਼ਰ ਜਾਦੀ ਹੈ। ਸਰਕਾਰੀ ਨੋਕਰੀਆ ਦੀ ਵਿਵਸ਼ਥਾ ਇਸ ਤਰਾਂ ਕੀਤੀ ਗਈ ਹੈ, ਕਿ ਹਰ ਸਰਕਾਰੀ ਅਫ਼ਸਰ ਜਾ ਕਰਮਚਾਰੀ ਕਿਸੇ ਨਾ ਕਿਸੇ ਦੇ ਅਧੀਨ ਹੈ, ਨਾ ਕਿ ਪੂਰੀ ਅਜਾਦੀ ਵਿੱਚ। ਸਰਕਾਰੀ ਨੋਕਰੀਆਂ ਸਾਡੀ ਸਾਹ ਕਿਰਿਆਂ ਵਾਗ ਹੁੰਦੀਆ ਨੇ। ਜੇਕਰ ਸਾਡੇ ਸਾਹ ਚੱਲ ਰਹੇ ਹਨ, ਤਾਂ ਅਸੀ ਜੀਵਤ ਹਾਂ। ਇਸੇ ਤਰਾਂ ਸਰਕਾਰੀ ਨੋਕਰੀਆਂ ਹਨ, ਜਿਹਨਾ ਦੇ ਕਰਕੇ ਸਾਡੇ ਦੇਸ਼ ਦੀ ਵਿਵਸ਼ਥਾਂ ਚੱਲ ਰਹੀ ਹੈ, ਪਰ ਸ਼ੁਆਲ ਇਹ ਪੈਦਾ ਹੁੰਦਾ ਹੈ, ਕਿ ਇਹਨਾ ਕਿਰਿਆਵਾਂ ਤੋ ਕੁਝ ਵੀ ਪੈਦਾ ਨਹੀ ਹੁੰਦਾ। ਕਹਿਣ ਦਾ ਭਾਵ ਹੈ, ਕਿ ਸ਼ਰਕਾਰੀ ਨੋਕਰੀਆ ਚਲਦੀਆ ਤਾਂ ਹਨ, ਪਰ ਕੁਝ ਪੈਦਾ ਨਹੀ ਕਰਦੀਆਂ। ਜਿਵੇ ਕਿ ਇੱਕ ਫ਼ਾਈਲ ਹਰ ਦਫ਼ਤਰ ਵਿੱਚੋ ਗੁਜਰਦੀ ਹੋਈ, ਪਹਿਲੇ ਦਫਤਰ ਵਿੱਚ ਫ਼ਿਰ ਪਹੁੰਚ ਜਾਦੀ ਹੈ। ਇਸ ਤਰਾਂ ਇੱਕੋ ਹੀ ਫ਼ਾਈਲ ਵੱਖ-ਵੱਖ ਦਫਤਰਾਂ ਵਿੱਚ ਘੁੰਮਦੀ ਰਹਿੰਦੀ ਹੈ। ਜਿਸ ਤਰਾਂ ਬੱਸ਼ ਦਾ ਕੰਨੈਟਰ ਸ਼ਫਰ ਤਾ ਰੋਜ ਕਰਦਾ ਹੈ, ਪਰ ਪਹੁੰਚਦਾ ਕਿਤੇ ਵੀ ਨਹੀ। ਇਸ ਤਰਾ ਸ਼ਰਕਾਰੀ ਕਰਮਚਾਰੀ ਕੰਮ ਤਾ ਰੋਜ ਕਰਦੇ ਹਨ, ਪਰ ਇੱਕੋ ਕਰਦੇ ਹਨ। ਇਸ ਲਈ ਸਾਨੂੰ ਸ਼ਰਕਾਰੀ ਨੋਕਰੀ ਤੋ ਨਿੱਜੀ ਤੋਰ ਤੇ ਫਾਇਦਾ ਜਰੂਰ ਹੁੰਦਾ ਹੈ, ਪਰ ਅਸੀ ਦੇਸ਼ ਦੇ ਲਈ ਕੁਝ ਵੀ ਨਹੀ ਕਰ ਰਹੇ ਹੁੰਦੇ। ਮੈ ਇਸ ਪੱਖ ਨੂੰ ਸ਼ਾਫ ਕਰਨ ਦੀ ਕੋਸ਼ਿਸ ਰਿਹਾ ਹਾ, ਕਿ ਅਸੀ ਨਿੱਜੀ ਤੋਰ ਤੇ ਨਹੀ, ਬਲਕਿ ਸਰਕਾਰੀ ਨੋਕਰ ਬਣ ਕੇ ਆਸਾਨੀ ਨਾਲ ਪੈਸ਼ਾ ਕਮਾਉਣਾ ਚਾਹੁੰਦੇ ਹਾ। ਸਾਨੂੰ ਇਸ ਤਰਾ ਦੀ ਕੋਸ਼ਿਸ ਨਹੀ ਕਰਨੀ ਚਾਹੀਦੀ। ਸਾਡੇ ਦੇਸ਼ ਦੇ ਵਿੱਚ ਕਈ ਅਜਿਹੇ ਲੋਕ ਹਨ, ਜਿਹਨਾ ਦੇ ਵਿੱਚ ਵੱਖਰਾ ਕਰਨ ਦੀ ਯੋਗਤਾ ਹੁੰਦੀ ਹੈ, ਪਰ ਸਰਕਾਰੀ ਨੋਕਰੀ ਮਿਲ ਜਾਣ ਕਾਰਨ ਉਹਨਾ ਦੀ ਯੋਗਤਾ ਐਵੇ ਹੀ ਚਲੀ ਜਾਦੀ ਹੈ। ਪੱਛਮੀ ਦੇਸ਼ ਇਸ ਲਈ ਸ਼ਫਲ ਹਨ, ਕਿਉਕਿ ਉੱਥੇ ਯੋਗਤਾ ਦਾ ਮੁੱਲ ਹੈ। ਇਸ ਲੇਖ ਨੂੰ ਲਿਖਣ ਦਾ ਮੇਰਾ ਮਕਸ਼ਦ ਸੀ, ਕਿ ਜੇਕਰ ਇਸ ਦੁਨਿਆਂ ਵਿੱਚ ਆਏ ਹੋ, ਤਾ ਕੁਝ ਵੱਖਰਾਂ ਕਰਕੇ ਜਾਉ। ਸਿਰਫ ਸ਼ਰਕਾਰੀ ਨੋਕਰੀ ਵਿੱਚ ਆਪਣਾ ਸਾਰਾ ਜੀਵਨ ਬਤੀਤ ਨਾ ਕਰੋ। ਆਪਣੀ ਨਿੱਜੀ ਮਿਹਨਤ ਦੇ ਨਾਲ, ਦੁਨਿਆ ਦੇ ਵਿੱਚ ਕੁਝ ਵੱਖਰਾ ਕਰੋ। ਇਹ ਜੀਵਨ ਸਿਰਫ਼ ਇੱਕ ਹੈ, ਇਹ ਸਾਡੇ ਤੇ ਨਿਰਭਰ ਕਰਦਾ ਹੈ, ਕਿ ਅਸੀ ਇਸ ਨੂੰ ਕਿਸ ਦੇ ਲੇਖੇ ਲਾਉਦੇ ਹਾਂ। ਸਾਨੂੰ ਆਪਣੇ ਇਸ ਜੀਵਨ ਵਿੱਚ ਦੁਨਿਆਂ ਨੂੰ ਅਜਿਹਾ ਕਰ ਕੇ ਦਖਾਉਣਾ ਚਾਹੀਦਾ ਹੈ, ਜੋ ਅੱਜ ਤੱਕ ਕਿਸੇ ਨੇ ਨਹੀ ਕੀਤਾ। ਸਾਡੇ ਆਲੇ-ਦੁਆਲੇ ਕਈ ਨਿੱਜੀ ਕੰਪਨੀਆਂ ਜਾ ਸਿੱਖਿਅਕ ਅਦਾਰਿਆਂ ਦੀ ਭਰਮਾਰ ਹੈ, ਜਿਹਨਾ ਨੇ ਦੇਸ਼ ਦੀ ਤਰੱਕੀ ਵਿੱਚ ਬਹੁਤ ਵੱਡਾ ਹਿੱਸਾ ਪਾਇਆ ਹੈ। ਇਸੇ ਲਈ ਅਸੀ ਵੀ ਆਪਣੇ ਅੰਦਰਲੇ ਗੁਣਾਂ ਨੂੰ ਪਹਿਚਾਣ ਕੇ ਦੁਨਿਆ ਦੇ ਵਿੱਚ ਵੱਖਰਾ ਮੁਕਾਮ ਹਾਸਲ ਕਰ ਸਕਦੇ ਹਾ। ਸਰਕਾਰੀ ਨੋਕਰੀ ਤਾ ਸਿਰਫ਼, ਇੱਕ ਗੰਭੀਰ ਹਾਲਤ ਵਿੱਚ ਪਏ ਮਰੀਜ ਦੇ ਲੱਗੀ ਸ਼ਾਹ ਨਲੀ ਹੈ, ਜਿਸ ਨਾਲ ਅਸੀ ਸਾਰੀ ਜਿੰਦਗੀ ਜਿਉਦੇ ਰਹਿੰਦੇ ਹਾਂ। ਜਦੋ ਅਸੀ ਰਿਟਾਇਰ ਹੋ ਜਾਦੇ ਹਾਂ, ਤਾ ਇਹ ਨਲੀ ਲਾਹ ਦਿੱਤੀ ਜਾਦੀ ਹੈ,ਪਰ ਅਸੀ ਉਸ ਸ਼ਮੇ ਬੁਢਾਪੇ ਵਿੱਚ ਪੈਰ ਰੱਖ ਚੁੱਕੇ ਹੁੰਦੇ ਹਾ। ਸਾਡੇ ਸਾਰੇ ਜੀਵਨ ਦੀ ਅੰਦਰਲੀ ਸ਼ਕਤੀ ਖ਼ਤਮ ਹੋ ਚੁੱਕੀ ਹੁੰਦੀ ਹੈ, ਜਿਹੜੀ ਕਿ ਸਾਨੂੰ ਦੁਨਿਆ ਵਿੱਚ ਕੁਝ ਵੱਖਰਾ ਕਰਨ ਅਤੇ ਉੱਚੀਆ ਤਰੱਕੀਆ ਨੂੰ ਛੂਹਣ ਲਈ ਚਾਹੀਦੀ ਸੀ। ਇਸ ਤਰਾ ਸਾਡਾ ਸਾਰਾ ਜੀਵਨ ਦਫਤਰੀ ਫ਼ਾਇਲਾ ਵਿੱਚ ਰੁਲ ਕੇ ਰਹਿ ਜਾਦਾ ਹੈ। ਆਉ ਸਰਕਾਰੀ ਨੋਕਰ ਬਣਨ ਦੀ ਬਜਾਏ, ਉੱਦਮੀ ਬਣੀਏ। By - ਐਂਡਵੋਕੇਟ ਉਂਕਾਰ ਸਿੰਘ ਭਲੂਰ, ਪਿੰਡ-ਭਲੂਰ, ਜਿਲਾਂ-ਮੋਗਾ, ਪੰਜਾਬ (ਭਾਰਤ)-151207
Subscribe to:
Posts (Atom)