Advocate at Tehsil Complex Baghapurana-(ਇਹਨਾ ਲਿਖਤਾਂ ਦੇ ਸਾਰੇ ਅਧਿਕਾਰ Copy Right Act ਦੇ ਤਹਿਤ ਰਾਖ਼ਵੇ ਹਨ।)
Wednesday, 21 August 2013
ਸਾਡਾ ਚੋਥੀਂ ਵਾਲਾ ਸ਼ਕੂਲ
ਜਦੋ ਕਦੇ ਬਚਪਨ ਨੂੰ ਯਾਦ ਕਰਦੇ ਹਾ, ਤਾਂ ਚੋਥੀਂ ਵਾਲਾ ਸ਼ਕੂਲ ਅੱਖਾਂ ਅੱਗੇ ਆ ਜਾਦਾ ਹੈ। ਉਹ ਸਕੂਲ, ਜਿੱਥੇ ਪੜਦਿਆਂ ਬਚਪਨ ਦੇ ਬੜੇ ਭੋਲੇ ਦਿਨ ਗੁਜਾਰੇ ਸਨ। ਉਹ ਦਿਨ, ਜਦੋ ਅਸੀ ਪੜਨਾਂ ਅਤੇ ਲਿਖਣਾ ਸਿੱਖਿਆਂ ਸੀ। ਸਾਡੇ ਕੋਲ ਨਿੱਕੇ-ਨਿੱਕੇ ਕਾਇਦੇ ਹੁੰਦੇ ਸਨ। ਜਿਹਨਾ ਉਪਰ 'ਓ' 'ਅ' ਅਤੇ 'ਪਹਾੜੇ' ਲਿਖੇ ਹੁੰਦੇ ਸਨ। ਉਸ ਸ਼ਮੇ ਅੱਜ ਦੇ ਵਾਗ ਪੜਾਈ ਦਾ ਬਹੁਤ ਜਿਆਦਾ ਬੋਝ ਨਹੀ ਸੀ। ਜਿਸ ਕਰਕੇ ਸ਼ਕੂਲ ਜਾਣ ਤੋ, ਦਿਲ ਬਹੁਤਾ ਨਹੀ ਸੀ ਡਰਦਾ ਅਤੇ ਬਾਪੂ ਦੇ ਇੱਕ ਰੁਪਈਏ ਨਾਲ ਹੀ ਜਾਣ ਲਈ ਤਿਆਰ ਹੋ ਜਾਦਾ ਸੀ। ਉਦੋ ਸ਼ਕੂਲ ਜਾਣ ਸ਼ਮੇ ਮਾਂ ਨੇ ਨਿੱਕੀ ਜਿਹੀ ਜੂੜੀ ਉਪਰ ਚਿੱਟਾ ਰੁਮਾਲ ਬੰਨ ਦੇਣਾ, ਜਿਹੜਾ ਕਿ ਸ਼ਕੂਲ ਤੋ ਆਉਦਿਆ ਜੂੜੀ ਦੇ ਢਹਿਣ ਨਾਲ ਟੇਡਾ ਹੋ ਜਾਦਾ ਸੀ। ਸਵੇਰ ਵੇਲੇ ਕਈ ਵਾਰ ਜਦੋ ਚਾਚੇ ਜਾ ਤਾਏ ਨੇ ਸ਼ਕੂਲ ਛੱਡਣ ਲਈ ਜਾਣਾ, ਤਾਂ ਉਹਨਾ ਦੇ ਮੋਢਿਆਂ ਤੇ ਬੈਠ ਕੇ ਜਾਦੇ ਹੁੰਦੇ ਸੀ ਅਤੇ ਛੁੱਟੀ ਹੋਣ ਸ਼ਮੇ ਸ਼ਕੂਲ ਦੇ ਗੇਟ ਅੱਗੇ ਖੜ ਕੇ, ਉਹਨਾ ਨੂੰ ਫਿਰ ਉਡੀਕਣ ਲੱਗ ਜਾਦੇ ਸੀ। ਉਸ ਸ਼ਮੇ ਸ਼ਕੂਲ ਦੇ ਲੱਗਣ ਦੇ ਟਾਈਮ ਦਾ ਜਿਆਦਾ ਗਿਆਨ ਨਹੀ ਹੁੰਦਾ ਸੀ ਅਤੇ ਸਿਰਫ਼ ਸਕੂਲ ਦੀ ਘੰਟੀ ਵੱਜਣ ਤੋ ਸ਼ਕੂਲ ਦੇ ਲੱਗਣ ਅਤੇ ਸ਼ਕੂਲ ਤੋ ਛੁੱਟੀ ਹੋਣ ਦਾ ਅੰਦਾਜਾ ਲਾਉਦੇ ਹੁੰਦੇ ਸੀ। ਸ਼ਕੂਲ ਦੀ ਕਲਾਸ ਲੱਗਣ ਤੋ ਪਹਿਲਾ ਪੀ ਟੀ ਹੁੰਦੀ ਸੀ ਅਤੇ ਇੱਕ ਰਾਸ਼ਟਰੀ ਗੀਤ ਗਾਇਆ ਜਾਦਾ ਸੀ, ਜਿਹੜਾ ਕਿ ਵਿਦਿਆਰਥੀਆਂ ਦੁਆਰਾ ਇਕੱਠਿਆ ਗਾਇਆ ਜਾਦਾ ਸੀ। ਇਸ ਤੋ ਬਾਅਦ ਸਾਰੇ ਆਪਣੀਆ-ਆਪਣੀਆ ਕਲਾਸਾ ਵਿੱਚ ਜਾ ਕੇ ਬੈਠ ਜਾਦੇ ਸੀ।ਸਾਡੇ ਚੋਂਥੀ ਵਾਲੇ ਸ਼ਕੂਲ ਵਿੱਚ, ਇੱਕ ਕਲਾਸ ਨੂੰ ਪੜਾਉਣ ਲਈ ਇੱਕ ਹੀ ਆਧਿਆਪਕ ਜਾ ਅਧਿਆਪਿਕਾ ਹੁੰਦੀ ਸੀ। ਜਿਹਨਾ ਨੂੰ ਅਸੀ ਮਾਸ਼ਟਰ ਜੀ ਜਾ ਭੈਣ ਜੀ ਕਹਿ ਕੇ ਬਲਾਉਦੇ ਸੀ। ਉਸ ਸ਼ਮੇ ਅਧਿਅਪਕਾ ਦਾ ਸਤਿਕਾਰ ਬਹੁਤ ਸੀ ਅਤੇ ਅਸੀ ਵੀ ਉਹਨਾ ਨੂੰ ਰੱਬ ਵਾਗ ਮੰਨਦੇ ਸਾ। ਸਕੂਲ ਵਿੱਚ ਆ ਕੇ ਸਭ ਤੋ ਪਹਿਲਾ, ਆਪਣੇ ਆਧਿਆਪਕ ਨੂੰ ਸਤਿਕਾਰ ਵਜੋ ਨਮਸ਼ਤੇ ਬਲਾਉਣੀ ਅਤੇ ਫਿਰ ਕਲਾਸ ਵਿੱਚ ਬੈਠ ਕੇ ਉਹਨਾ ਨੂੰ ਉਡੀਕਣ ਲੱਗ ਜਾਦੇ ਸੀ। ਉਸ ਸ਼ਮੇ ਆਧਿਆਪਕਾ ਦੀ ਸ਼ਖਸੀਅਤ ਦੇ ਵਿੱਚ ਵੀ ਸਾਦਾਪਨ ਸੀ। ਸਾਡੇ ਮਾਸ਼ਟਰ ਜੀ ਆਪਣੇ ਦੁਬਲੇ-ਪਤਲੇ ਸ਼ਰੀਰ ਉਪਰ ਕੁੜਤਾਂ-ਪਜਾਮਾਂ ਪਹਿਨਦੇ ਹੁੰਦੇ ਸਨ ਅਤੇ ਉਹਨਾ ਦੇ ਸਿਰ ਉਪਰ ਸ਼ਾਧਾਰਨ ਜਿਹੀ ਪੱਗ ਹੁੰਦੀ ਸੀ। ਜਦੋ ਉਹ ਕਲਾਸ ਵਿੱਚ ਪੜਾਉਦੇ ਤਾਂ, ਉਹਨਾ ਦੇ ਬੋਲਾ ਵਿੱਚੋ ਠੇਠ ਪੰਜ਼ਾਬੀ ਡੁੱਲ-ਡੁੱਲ ਪੈਦੀ ਸੀ। ਉਸ ਸ਼ਮੇ ਆਧਿਆਪਕਾ ਦਾ ਸ਼ਕੂਲ ਵਿੱਚ ਰੋਅਬ ਬਹੁਤ ਸੀ ਅਤੇ ਵਿਦਿਆਰਥੀ ਉਹਨਾ ਤੋ ਥਰ-ਥਰ ਕੰਬਦੇ ਸਨ। ਅਸੀ ਵੀ ਆਪਣੇ ਮਾਸ਼ਟਰ ਜੀ ਤੋ ਬਹੁਤ ਡਰਦੇ ਅਤੇ ਉਹਨਾ ਵੱਲੋ ਯਾਦ ਕਰਨ ਲਈ ਦਿੱਤੇ ਗਏ ਪਾਠ ਨੂੰ ਰੱਟਾ ਲਾ-ਲਾ ਯਾਦ ਕਰਦੇ, ਤਾਂ ਕਿ ਕੁੱਟ ਤੋ ਬਚ ਸਕੀਏ। ਜਿਸ ਦਿਨ ਪਾਠ ਯਾਦ ਨਾ ਹੋਣਾ, ਉਸ ਦਿਨ ਮਾਸ਼ਟਰ ਜੀ ਕੁੱਟਦੇ-ਮਾਰਦੇ ਘੱਟ, ਪਰ ਅਨੋਖੀ ਜਿਹੀ ਸਜਾ ਜਿਆਦਾ ਦਿੰਦੇ ਸਨ। ਜਿਵੇ-ਕਈ ਵਾਰ ਉਹਨਾ ਨੇ ਹੱਥ ਖੜੇ ਕਰਵਾਉਣੇ ਜਾ ਕੰਨ ਫੜਾ ਕੇ ਸਾਰੇ ਸਕੂਲ ਦੇ ਗੇੜੇ ਲਗਵਾਉਣੇ। ਉਹਨਾ ਦੀ ਇਹ ਸ਼ਜਾ ਉਸ ਸ਼ਮੇ ਭਾਵੇ ਔਖੀ ਲੱਗਦੀ ਸੀ, ਪਰ ਅੱਜ ਉਸ ਨੇ ਜਿੰਦਗੀ ਨੂੰ ਸੋਖੀ ਕਰ ਦਿੱਤਾ ਹੈ। ਉਸ ਸ਼ਮੇ ਸ਼ਕੂਲ ਦੀਆ ਕਿਤਾਬਾ ਲਈ ਬੋਰੀ ਦੇ ਬਸ਼ਤੇ ਹੁੰਦੇ ਸਨ। ਜਿਹਨਾ ਨੂੰ ਅਸੀ ਝੋਲੇ ਕਹਿੰਦੇ ਸੀ। ਇਹਨਾ ਝੋਲਿਆਂ ਦੇ ਵੱਡੀਆ-ਵੱਡੀਆ ਤਣੀਆਂ ਲੱਗੀਆ ਹੁੰਦੀਆ ਸਨ, ਜਿਹਨਾ ਨੂੰ ਅਸੀ ਮੋਢੇ ਪਾ ਲੈਦੇ ਸੀ। ਇਹ ਅੱਜ ਦੇ ਬਸ਼ਤਿਆ ਵਾਗ ਭਾਰੇ ਨਹੀ ਹੁੰਦੇ ਸੀ ਅਤੇ ਚੁੱਕਣੇ ਸੋਖੇ ਸਨ। ਉਸ ਸ਼ਮੇ ਕਲਾਸ਼ ਦੇ ਵਿੱਚ ਬੈਠਣ ਲਈ ਵੀ ਬੋਰੀਆ ਹੁੰਦੀਆ ਸੀ, ਜਿਹੜੀਆ ਕਿ ਅਸੀ ਆਪਣੇ-ਆਪਣੇ ਘਰਾਂ ਤੋ ਬਸ਼ਤਿਆ ਦੇ ਵਿੱਚ ਪਾ ਕੇ ਲਿਆਉਦੇ ਸੀ। ਕਲਾਸ਼ ਵਿੱਚ ਸਭ ਤੋ ਪਹਿਲਾ ਜਿਸ ਨੇ ਵੀ ਆਉਣਾ, ਉਸ ਨੇ ਆਪਣੀ ਬੋਰੀ ਵਿਛਾ ਕੇ ਮਨਪਸ਼ੰਦ ਜਗਾਂ ਤੇ ਬੈਠ ਜਾਣਾ। ਜਿਹਨਾ ਦੀ ਗੂੜੀ ਦੋਸ਼ਤੀ ਹੁੰਦੀ ਸੀ, ਉਹ ਇੱਕੋ ਬੋਰੀ ਤੇ ਇਕੱਠੇ ਬੈਠ ਜਾਦੇ ਸੀ ਜਾ ਇੱਕ-ਦੂਜੇ ਦੇ ਬੈਠਣ ਲਈ ਜਗਾਂ ਰੋਕ ਕੇ ਰੱਖ ਲੈਦੇ ਸੀ। ਉਸ ਸ਼ਮੇ ਦੋਸ਼ਤੀਆ ਵੀ ਕਮਾਲ ਦੀਆ ਹੁੰਦੀਆ ਸੀ, ਜਿਹੜੀਆ ਕਿ ਬਹੁਤ ਜਲਦੀ ਬਣਦੀਆ ਅਤੇ ਟੁੱਟਦੀਆ ਸਨ। ਜਦੋ ਕਿਸੇ ਨਾਲ ਦੋਸ਼ਤੀ ਤੋੜਦੇ ਸੀ, ਤਾਂ ਉਸ ਨੂੰ 'ਟੂ' ਕਹਿ ਦਿੰਦੇ ਸੀ ਅਤੇ ਜਦੋ ਕਿਸੇ ਨਾਲ ਦੋਸ਼ਤੀ ਸੁਰੂ ਕਰਨੀ ਹੁੰਦੀ ਸੀ, ਤਾਂ ਉਸ ਨੂੰ 'ਆੜੀ' ਕਹਿਣ ਲੱਗ ਪੈਦੇ ਸੀ। ਸ਼ਕੂਲ ਵਿੱਚ ਜਦੋ ਅੱਧੀ ਛੁੱਟੀ ਹੋਣੀ, ਤਾਂ ਸ਼ਕੂਲ ਦੇ ਵਿਹੜੇ ਵਿੱਚ ਰੋਣਕਾਂ ਲੱਗ ਜਾਦੀਆ ਸੀ। ਸਾਰੀਆ ਕੁੜੀਆਂ ਇਕੱਠੀਆ ਹੋ ਕੇ ਰੋੜੇ, ਖੋ-ਖੋ, ਗੀਟੀਆਂ ਆਦਿ ਖੇਡਾਂ ਖੇਡਦੀਆ ਸੀ ਅਤੇ ਮੁੰਡੇ ਛੂਹਣ-ਛਲਾਈ, ਘੋੜੀ ਬਿਠਾਉਣ, ਲੁਕਣ-ਮੀਟੀ ਆਦਿ ਖੇਡਾਂ ਖੇਡਦੇ ਸਨ। ਸ਼ਕੂਲ ਵਿੱਚ ਹਰ ਸ਼ਨੀਵਾਰ ਬਾਲ ਸਭਾਂ ਵੀ ਹੁੰਦੀ ਸੀ। ਜਿਸ ਵਿੱਚ ਵਿਦਿਆਰਥੀ ਗਾਉਦੇ ਹੁੰਦੇ ਸੀ। ਉਸ ਸ਼ਮੇ ਆਧਿਆਪਿਕਾ ਦੇ ਪੜਾਉਣ ਦੇ ਤਰੀਕੇ ਬੜੇ ਸਾਦੇ ਜਿਹੇ ਹੁੰਦੇ ਸੀ। ਹਰੇਕ ਕਲਾਸ਼ ਦੇ ਸਾਹਮਣੇ ਇੱਕ ਬਲੈਕ ਬੋਰਡ ਲੱਗਿਆ ਹੁੰਦਾ ਸੀ, ਜਿਸ ਨੂੰ ਮਾਸ਼ਟਰ ਜੀ ਇੱਕ ਚਾਂਕ ਦੀ ਮਦਦ ਨਾਲ ਲਿਖ਼ ਕੇ ਸਾਨੂੰ ਕੁਝ ਨਾ ਕੁਝ ਸਮਝਾਉਦੇ ਰਹਿੰਦੇ ਸੀ। ਜਦੋ ਮਾਸ਼ਟਰ ਜੀ ਨੇ ਲਿਖ਼-ਲਿਖ਼ ਕੇ ਬੋਰਡ ਭਰ ਦੇਣਾ, ਤਾਂ ਉਸ ਨੂੰ ਸਾਫ਼ ਕਰਨ ਦੀ ਜਿੰਮੇਵਾਰੀ ਸਾਡੀ ਹੁੰਦੀ ਸੀ। ਉਸ ਸ਼ਮੇ ਪੜਾਈ, ਬਲੈਕ ਬੋਰਡ ਦੇ ਨਾਲ-ਨਾਲ, ਲੱਕੜ ਦੀਆ ਫ਼ੱਟੀਆਂ ਉਪਰ ਵੀ ਕਰਵਾਈ ਜਾਦੀ ਸੀ। ਇਹਨਾ ਫ਼ੱਟੀਆਂ ਉਪਰ ਮਾਸ਼ਟਰ ਜੀ ਨੇ ਪੈਨਸ਼ਲ ਦੇ ਨਾਲ ਪੂਰਨੇ ਪਾ ਕੇ ਦੇਣੇ ਅਤੇ ਅਸੀ ਉਹਨਾ ਪੂਰਨਿਆ ਦੇ ਉਪਰ ਕਾਲੀ ਸ਼ਾਹੀ ਦੀ ਮਦਦ ਨਾਲ ਲਿਖਣਾ। ਜਦੋ ਫ਼ੱਟੀ ਲਿਖ਼ ਲੈਣੀ, ਤਾਂ ਮਾਸ਼ਟਰ ਜੀ ਤੋ ਸਹੀ ਲਵਾਉਣ ਤੋ ਬਾਅਦ ਫੱਟੀ ਨੂੰ ਫਿਰ ਤੋ ਧੋ ਕੇ ਸਾਫ ਕਰ ਲੈਦੇ ਸੀ। ਫ਼ੱਟੀ ਨੂੰ ਧੋਣ ਲਈ ਸ਼ਕੂਲ ਦੇ ਵਿਚਕਾਰ ਪਾਣੀ ਦਾ ਇੱਕ ਟੋਬਾਂ ਹੁੰਦਾ ਸੀ। ਅਸੀ ਉਸ ਟੋਬੇ ਤੇ ਬੈਠ, ਫੱਟੀ ਨੂੰ ਗਿੱਲੀ ਕਰ ਕੇ ਗਾਚੀ ਦੀ ਮਦਦ ਦੇ ਨਾਲ ਸ਼ਾਫ ਕਰਦੇ ਅਤੇ ਸ਼ਾਫ ਕਰਨ ਤੋ ਬਾਅਦ ਫ਼ੱਟੀ ਨੂੰ ਸਕਾਉਣ ਲਈ ਸਕੂਲ ਦੀ ਕੰਧ ਨਾਲ ਧੁੱਪੇ ਰੱਖ ਦਿੰਦੇ ਜਾ ਫਿਰ ਜਲਦੀ ਸਕਾਉਣ ਲਈ ਹਵਾਂ ਵਿੱਚ ਉਲਾਰਦੇ ਸੀ ਅਤੇ ਕਹਿੰਦੇ ਹੁੰਦੇ ਸੀ 'ਸੂਰਜਾਂ-ਸੂਰਜਾਂ ਫ਼ੱਟੀ ਸਕਾ, ਸਾਡੀ ਝੋਲੀ ਦਾਣੇ ਪਾ' ਇਸ ਤਰਾਂ ਫ਼ੱਟੀ ਜਲਦੀ ਸੁੱਕ ਜਾਦੀ ਸੀ। ਫ਼ੱਟੀ ਨੂੰ ਲਿਖਣ ਲਈ ਜਿਸ ਕਲਮ ਦੀ ਵਰਤੋ ਹੁੰਦੀ ਸੀ, ਉਹ ਕਾਨੇ ਤੋ ਬਣੀ ਹੁੰਦੀ ਸੀ ਅਤੇ ਉਸ ਨੂੰ ਦਵਾਤ ਵਿਚਲੀ ਕਾਲੀ ਸ਼ਾਹੀ ਵਿੱਚ ਡੁਬੋ ਕੇ ਫੱਟੀ ਤੇ ਲਿਖਿਆ ਕਰਦੇ ਸੀ।ਇਸ ਚੋਂਥੀ ਵਾਲੇ ਸ਼ਕੂਲ ਦੀਆ ਯਾਦਾਂ ਸਾਰੀ ਜਿੰਦਗੀ ਯਾਦ ਰਹਿਣਗੀਆ। ਸਾਡੇ ਸ਼ਹਿਪਾਠੀ ਦੋਸ਼ਤ, ਅੱਜ ਭਾਵੇ ਜਿੱਥੇ ਵੀ ਹਨ, ਉਹ ਇਹਨਾ ਯਾਦਾਂ ਦੇ ਕਰਕੇ ਸਾਡੇ ਕੋਲ ਹੀ ਨੇ। ਸ਼ਾਇਦ ਹੀ ਕੋਈ ਅਜਿਹਾ ਦੋਸ਼ਤ ਹੋਵੇ, ਜੋ ਚੋਂਥੀ ਵਾਲੇ ਸਕੂਲ ਦੇ ਇਹਨਾ ਦਿਨਾ ਨੂੰ ਨਾ ਯਾਦ ਕਰਦਾ ਹੋਵੇ, ਕਿਉਕਿ ਉਹਨਾ ਦੇ ਜੀਵਨ ਦੇ ਸਭ ਤੋ ਪਿਆਰੇ ਦਿਨ ਇਹੀ ਸਨ। ਹੁਣ ਵੀ ਜਦੋ ਕਿਤੇ ਦਿਲ ਉਦਾਸ਼ ਹੋਵੇ, ਤਾਂ ਸ਼ਕੂਲ ਦੇ ਇਹਨਾ ਦਿਨਾ ਨੂੰ ਯਾਦ ਕਰਕੇ ਖੁਸ਼ ਹੋ ਜਾਦਾ ਹੈ। ਜਿਹੜੇ ਆਧਿਆਪਕ ਸਾਨੂੰ ਪੜਾਉਦੇ ਰਹੇ ਸਨ, ਉਹਨਾ ਦੇ ਚਿਹਰੇ ਸਾਨੂੰ ਉਸੇ ਤਰਾਂ ਯਾਦ ਨੇ। ਅੱਜ ਵੀ ਜਦੋ ਕਦੇ ਮਿਲਦੇ ਹਨ, ਤਾਂ ਸ਼ਤਿਕਾਰ ਵਜੋ ਸ਼ੀਸ ਝੁਕ ਜਾਦਾ ਹੈ ਅਤੇ ਉਹਨਾ ਦੇ ਚਰਨ ਛੋਹ ਕੇ ਹੱਥ ਨਿਰਮਲ ਹੋ ਜਾਦੇ ਹਨ। ਇਹਨਾ ਆਧਿਆਪਕਾ ਕੋਲੋ ਪੜ ਕੇ, ਅੱਜ ਅਸੀ ਫਰਸ਼ ਤੋ ਅਰਸ਼ ਤੇ ਪਹੁੰਚ ਗਏ ਹਾ ਅਤੇ ਇਹਨਾ ਦੀ ਕੁੱਟ ਦੀ ਪੀੜ, ਆਰਾਮ ਵਿੱਚ ਬਦਲ ਗਈ ਹੈ। ਹੁਣ ਜਦੋ ਕਦੇ ਵੀ ਸ਼ਕੂਲ ਅੱਗੋ ਲੰਘੀਏ, ਤਾਂ ਰੁਕ ਜਾਣ ਨੂੰ ਦਿਲ ਕਰਦਾ ਹੈ। ਦਿਲ ਕਰਦਾ ਹੈ, ਕਿ ਇਸ ਦੇ ਰੁੱਖਾਂ ਨੂੰ ਗਲ ਨਾਲ ਲਾਈਏ, ਉਸ ਕਲਾਸ਼ ਦੇ ਕਮਰੇ ਵਾਲੀ ਥਾਂ ਤੇ ਬੈਠੀਏ, ਜਿਸ ਥਾਂ ਤੇ ਬੈਠਦੇ ਹੁੰਦੇ ਸੀ ਅਤੇ ਉਸ ਟੋਭੇ ਤੇ ਬੈਠ ਕੇ ਫ਼ੱਟੀਆਂ ਪੋਚੀਏ, ਜਿਸ ਤੇ ਪੋਚਦੇ ਹੁੰਦੇ ਸੀ। ਉਹ ਵੇਲੇ ਸਾਇਦ ਕਦੇ ਵਾਪਸ ਨਾ ਆਉਣ, ਪਰ ਉਹਨਾ ਦੀਆ ਹਸ਼ੀਨ ਯਾਦਾਂ ਸਾਡੇ ਕੋਲ ਹਨ। ਇਹ ਹਸ਼ੀਨ ਯਾਦਾਂ ਸਾਡੀ ਜ਼ਿੰਦਗੀ ਦਾ ਹਿੱਸਾ ਰਹਿਣਗੀਆਂ ਅਤੇ ਇਹਨਾ ਨਾਲ ਸਾਡਾ ਬਚਪਨ ਅਤੇ ਚੋਂਥੀ ਵਾਲਾ ਸ਼ਕੂਲ ਹਮੇਸ਼ਾ ਦਿਲ ਵਿੱਚ ਰਹੇਗਾ। By - ਐਂਡਵੋਕੇਟ ਉਂਕਾਰ ਸਿੰਘ ਭਲੂਰ, ਪਿੰਡ-ਭਲੂਰ, ਜਿਲਾਂ-ਮੋਗਾ, ਪੰਜਾਬ (ਭਾਰਤ)-151207
Subscribe to:
Posts (Atom)