Thursday, 18 April 2013

ਸ਼ਮੇ ਦੇ ਹਾਣ ਦੀ ਨਹੀ ਰਹੀ ਰਾਜ਼ਨੀਤੀ

ਸਮਾਂ ਬਹੁਤ ਹੀ ਤੇਜੀ ਦੇ ਨਾਲ ਬਦਲ ਰਿਹਾ ਹੈ। ਇਸ ਬਦਲ ਰਹੇ ਸ਼ਮੇ ਦੇ ਨਾਲ, ਹਰ ਚੀਜ਼ ਅਤੇ ਵਿਚਾਰਧਾਰਾ ਬਦਲ ਰਹੀ ਹੈ। ਜੋ ਵੀ ਇਸ ਬਦਲ ਰਹੇ ਸ਼ਮੇ ਦੇ ਨਾਲ ਨਹੀ ਬਦਲ ਰਿਹਾ, ਉਹ ਹੋਲੀ-ਹੋਲੀ ਆਪਣੀ ਮਹੱਤਤਾ ਗੁਆ ਰਿਹਾ ਹੈ ਅਤੇ ਜੋ ਸ਼ਮੇ ਦੇ ਨਾਲ ਬਦਲ ਰਿਹਾ ਹੈ, ਉਸ ਦੀ ਮਹੱਤਤਾ ਸ਼ਮੇ ਦੇ ਨਾਲ ਬਣੀ ਹੋਈ ਹੈ। ਸੋਂ ਹਰ ਚੀਜ਼ ਜਾ ਵਿਚਾਰਧਾਰਾ ਨੂੰ ਆਪਣੀ ਮਹੱਤਤਾ ਕਾਇਮ ਰੱਖਣ ਲਈ ਸ਼ਮੇ ਦੇ ਨਾਲ ਬਦਲਣਾ ਜਰੂਰੀ ਹੋ ਗਿਆ ਹੈ। ਇਸ ਲਈ ਸਾਡੇ ਆਲੇ-ਦੁਆਲੇ ਬਹੁਤ ਕੁਝ ਬਦਲ ਰਿਹਾ ਹੈ, ਪਰ ਸਾਡੇ ਦੇਸ਼ ਦੀ ਰਾਜ਼ਨੀਤੀ ਅੱਜ ਵੀ ਉੱਥੇ ਹੀ ਖੜੀ ਹੈ। ਇਸ ਵਿੱਚ ਸ਼ਮੇ ਦੇ ਨਾਲ ਬਦਲਾਅ ਨਹੀ ਹੋਇਆ। ਭਾਰਤ ਇੱਕ ਲੋਕਤੰਤਰ ਦੇਸ਼ ਹੋਣ ਕਰਕੇ, ਰਾਜ਼ਨੀਤੀ ਦੇ ਨਾਲ ਜੁੜਿਆ ਰਿਹਾ ਹੈ ਅਤੇ ਇਸ ਨੂੰ ਰਾਜ਼ਨੀਤੀ ਦੇ ਨਾਲੋ ਵੱਖ ਵੀ ਨਹੀ ਕੀਤਾ ਜਾ ਸਕਦਾ, ਪਰ ਦੇਸ਼ ਦੇ ਵਿੱਚ ਰਾਜ਼ਨੀਤੀ ਦਾ ਬਹੁਤ ਜਿਆਦਾ ਆਧਾਰ ਹੋਣ ਦੇ ਬਾਵਜੂਦ, ਇਹ ਦੇਸ਼ ਦੇ ਹਰ ਪਾਸੇ ਆ ਰਹੀ ਤਬਦੀਲੀ ਦੇ ਨਾਲ, ਨਹੀ ਬਦਲ ਰਹੀ। ਰਾਜ਼ਨੀਤੀ ਦੇ ਉਹੀ ਪੁਰਾਣੇ ਅਸ਼ੂਲ ਅਤੇ ਵਿਚਾਰ, ਇਸ ਦੇ ਪੈਰਾਂ ਦੀਆ ਬੇੜੀਆ ਬਣੇ ਹੋਏ ਹਨ। ਅੱਜ ਇੰਟਰਨੈਟ ਅਤੇ ਕੰਪਿਊਟਰ ਦੇ ਯੁੱਗ ਵਿੱਚ ਵੀ ਰਾਜ਼ਨੀਤੀ ਕਾਫ਼ੀ ਹੱਦ ਤੱਕ ਕਾਗਜੀ ਕਾਰਵਾਈ ਉਪਰ ਨਿਰਭਰ ਹੈ। ਇਸ ਨੇ ਕਦੇ ਵੀ ਆਪਣੀਆ ਨੀਤੀਆਂ ਦੇ ਵਿੱਚ, ਆਧੁਨਿਕ ਸ਼ਮੇ ਦੀ ਲੋੜ ਨੂੰ ਮਹਿਸ਼ੂਸ ਨਹੀ ਕੀਤਾ। ਜਿਸ ਕਰਕੇ ਸਾਡੇ ਦੇਸ਼ ਦਾ ਵਿਕਾਸ਼ ਪੂਰੀ ਤਰਾਂ ਦੇ ਨਾਲ ਨਹੀ ਹੋ ਸ਼ਕਿਆ। ਸ਼ਮੇ ਦੇ ਨਾਲ ਨਾ ਬਦਲਣ ਕਰਕੇ, ਸਾਡੇ ਦੇਸ਼ ਦੀ ਰਾਜ਼ਨੀਤੀ ਕਈ ਰਾਜ਼ਨੀਤਿਕ ਕੁਰੀਤੀਆਂ ਦਾ ਵੀ ਸ਼ਿਕਾਰ ਹੋ ਗਈ ਹੈ।
ਸਾਡੇ ਦੇਸ਼ ਵਿੱਚ ਰਾਜ਼ਨੀਤੀ ਕਰਨ ਵਾਲੇ ਬਜ਼ੁਰਗ ਲੀਡਰ ਜਿਆਦਾ ਹਨ ਅਤੇ ਨੋਜ਼ਵਾਨ ਲੀਡਰਾਂ ਦੀ ਗਿਣਤੀ ਬਹੁਤ ਘੱਟ ਹੈ। ਇੱਥੇ ਰਾਜਨੀਤਿਕ ਪਾਰਟੀਆਂ ਦੀ ਅਗਵਾਈ ਵੀ ਬਜ਼ੁਰਗ ਨੇਤਾ ਹੀ ਕਰਦੇ ਹਨ। ਆਮ ਤੋਰ ਤੇ ਸਾਡਾ ਪਰਧਾਨ ਮੰਤਰੀ ਅਤੇ ਰਾਜ ਦਾ ਮੁੱਖ ਮੰਤਰੀ ਬਜ਼ੁਰਗ ਨੇਤਾ ਹੁੰਦਾ ਹੈ। ਉਹ ਆਪਣੇ ਪੁਰਾਣੇ ਰਾਜ਼ਨੀਤਿਕ ਤਜਰਬਿਆਂ ਦੇ ਆਧਾਰ ਤੇ ਸ਼ਰਕਾਰਾਂ ਤਾ ਚਲਾ ਲੈਦੇ ਹਨ, ਪਰ ਉਹਨਾ ਨੂੰ ਆਧੁਨਿਕ ਸ਼ਮੇ ਦੀਆ ਮੁੱਖ ਲੋੜਾਂ ਦਾ ਗਿਆਨ ਨਹੀ ਹੁੰਦਾ। ਜਿਸ ਕਰਕੇ ਸਰਕਾਰਾਂ ਦੇ ਦੁਆਰਾ ਬਣਾਈਆ ਗਈਆ ਨੀਤੀਆਂ, ਸ਼ਮੇ ਦੀ ਲੋੜ ਤੇ ਖ਼ਰਾਂ ਨਹੀ ਉਤਰਦੀਆਂ। ਅੱਜ ਦੇ ਇੱਕ ਰਾਜ਼ਨੀਤਿਕ ਨੇਤਾ ਅਤੇ ਨੋਜ਼ਵਾਨ ਦੀ ਸੋਚ ਦੇ ਵਿੱਚ ਬਹੁਤ ਵੱਡਾ ਅੰਤਰ ਹੈ। ਹੁਣ ਸਾਡੇ ਦੇਸ਼ ਦਾ ਨੋਜ਼ਵਾਨ ਬਹੁਤ ਉੱਚੀ ਸੋਚ ਰੱਖਦਾ ਹੈ। ਉਹ ਇੰਟਰਨੈਟ ਦੇ ਜ਼ਰੀਏ, ਸਾਰੇ ਸ਼ੰਸਾਰ ਦੇ ਬਾਰੇ ਜਾਣਦਾ ਹੈ ਅਤੇ ਦੂਰ-ਦੂਰ ਤੱਕ ਆਪਣੇ ਸ਼ੰਬੰਧ ਬਣਾਈ ਬੈਠਾ ਹੈ, ਪਰ ਸਾਡੇ ਜਿਆਦਾਤਰ ਰਾਜਨੀਤਿਕ ਨੇਤਾਵਾਂ ਨੂੰ ਇੰਟਰਨੈਟ ਦਾ ਬਿਲਕੁਲ ਗਿਆਨ ਨਹੀ ਹੈ। ਉਹਨਾ ਦਾ ਗ਼ਿਆਨ ਸਿਰਫ਼ ਕਿਤਾਬੀ ਪੜਾਈ ਤੱਕ ਹੀ ਸ਼ੀਮਤ ਹੈ। ਸ਼ਮੇ ਦੇ ਬਦਲਣ ਨਾਲ ਸਾਡੇ ਰਾਜ਼ਨੀਤਿਕ ਨੇਤਾਵਾਂ ਦੇ ਸ਼ੰਸਕਾਰ ਵੀ ਨਹੀ ਬਦਲੇ। ਉਹ ਹੁਣ ਵੀ ਆਪਣੇ ਨਿੱਜੀ ਹਿੱਤਾਂ ਲਈ ਪਾਰਟੀਆਂ ਬਦਲਦੇ ਅਤੇ ਇੱਕ-ਦੂਜੇ ਦੇ ਉੱਪਰ ਦੂਸ਼ਣ-ਬਾਜੀ ਕਰਦੇ ਹਨ। ਉਹਨਾ ਦੀ ਸੋਚ ਅੱਜ ਤੋ ਵੀਹ ਸਾਲ ਪਿੱਛੇ ਹੈ। ਚੋਣਾਂ ਦੇ ਦੋਰਾਨ ਰਾਜ਼ਨੀਤਿਕ ਨੇਤਾਵਾ ਦੇ ਦੁਆਰਾ, ਜਿਹੜੇ ਭਾਸ਼ਣ ਦਿੱਤੇ ਜਾਦੇ ਹਨ, ਉਹ ਅੱਜ ਦੇ ਸ਼ੂਝਵਾਨ ਵੋਟਰ ਦੀ ਸੋਚ ਤੋ ਨੀਵੇ ਹੁੰਦੇ ਹਨ।
ਸ਼ਮੇ ਦੇ ਬਦਲਣ ਨਾਲ ਸਾਡੇ ਦੇਸ਼ ਦੇ ਮਸ਼ਲੇ ਬਹੁਤ ਗੰਭੀਰ ਅਤੇ ਗੁੰਝਲਦਾਰ ਹੋ ਗਏ ਹਨ। ਜਿਸ ਦਾ ਮੁੱਖ ਕਾਰਨ ਦੇਸ਼ ਦੀ ਜਨਸ਼ੰਖਿਆ ਦੇ ਵਿੱਚ ਲਗਾਤਾਰ ਵਾਧਾ, ਸ਼ਭਿਆਚਾਰਾ ਦੇ ਵਿੱਚ ਤਬਦੀਲੀ, ਸ਼ੰਚਾਰ ਸ਼ਾਧਨਾ ਦੇ ਵਿੱਚ ਵਾਧਾ ਆਦਿ। ਇਹਨਾ ਮਸ਼ਲਿਆ ਨੂੰ ਸ਼ਮਝਣ ਦੇ ਲਈ ਬਹੁਤ ਹੀ ਤੇਜ ਸ਼ਮਝ ਦੀ ਜਰੂਰਤ ਹੈ, ਪਰ ਇਹ ਗੰਭੀਰ ਮਸ਼ਲੇ, ਅੱਜ ਦੇ ਰਾਜਨੀਤਿਕ ਨੇਤਾਵਾਂ ਦੀ ਸੋਚ ਤੋ ਬਾਹਰ ਹੋ ਗਏ ਹਨ। ਜਿਸ ਕਾਰਨ ਉਹਨਾ ਦੇ ਦੁਆਰਾ ਕਿਸੇ ਮਸ਼ਲੇ ਨੂੰ ਸੁਲਝਾਉਣ ਲਈ, ਜਿਹੜੇ ਤਰੀਕੇ ਅਪਣਾਏ ਜਾਦੇ ਹਨ, ਉਹ ਸ਼ਥਾਈ ਤੋਰ ਤੇ ਮਸ਼ਲੇ ਦਾ ਹੱਲ ਨਹੀ ਕਰਦੇ ਅਤੇ ਦੇਸ਼ ਦੇ ਵਿੱਚ ਉਹੀ ਮਸ਼ਲੇ ਦੁਬਾਰਾ ਫ਼ਿਰ ਖ਼ੜੇ ਹੋ ਰਹੇ ਹਨ। ਇਸ ਤਰਾਂ ਦੇਸ਼ ਨੂੰ ਇੱਕ ਤਰਾਂ ਦੀ ਸ਼ਮੱਸਿਆ ਦੇ ਨਾਲ, ਲੰਮਾਂ ਸਮਾਂ ਉਲਝਣਾਂ ਪੈ ਰਿਹਾ ਹੈ। ਸ਼ਮੇ ਦੀ ਲੋੜ ਹੈ ਕਿ ਇਹ ਆਧੁਨਿਕ ਸ਼ਮੱਸਿਆਵਾ, ਜਿਸ ਤਰਾਂ ਸ਼ਮੇ ਦੇ ਨਾਲ ਗੁੰਝਲਦਾਰ ਹੋਈਆ ਹਨ, ਉਵੇ ਹੀ ਸਾਡੇ ਦੇਸ਼ ਦੇ ਨੇਤਾਵਾਂ ਦੀ ਸੋਚ ਵੀ ਹੋਰ ਤਿੱਖੀ ਹੋਵੇ, ਪਰ ਇਹਨਾ ਦੀ ਸੋਚ-ਸ਼ਮਝ ਸ਼ਿਰਫ ਗੱਦੀ ਤੱਕ ਹੀ ਸ਼ੀਮਤ ਹੋ ਕੇ ਰਹਿ ਗਈ ਹੈ। ਜਿਸ ਨਾਲ ਆਉਣ ਵਾਲੇ ਸ਼ਮੇ ਵਿੱਚ ਨੇਤਾਵਾਂ ਨੂੰ, ਸਰਕਾਰਾਂ ਚਲਾਉਣੀਆ ਬਹੁਤ ਮੁਸ਼ਕਲ ਹੋਣਗੀਆ। ਸਾਡੇ ਦੇਸ਼ ਦਾ ਵਿਕਾਸ਼ ਵੀ ਮੁੱਖ ਤੋਰ ਤੇ, ਸਾਡੇ ਦੇਸ਼ ਦੀਆ ਸਰਕਾਰਾਂ ਦੇ ਉਪਰ ਨਿਰਭਰ ਹੈ। ਜੇਕਰ ਸਰਕਾਰਾਂ ਨੂੰ ਚਲਾਉਣ ਵਾਲੇ ਨੇਤਾ ਆਪਣੀ ਸੋਚ ਨੂੰ, ਸ਼ਮੇ ਦੇ ਨਾਲ ਨਹੀ ਬਦਲਦੇ ਤਾਂ ਸਾਡੇ ਦੇਸ਼ ਦਾ ਵਿਕਾਸ਼ ਵੀ, ਇਹਨਾ ਦੀ ਸੋਚ ਦੇ ਨਾਲ ਸ਼ਥਿਰ ਹੀ ਰਹੇਗਾ, ਕਿਉਕਿ ਸੋਚ ਬਦਲਣ ਨਾਲ ਹੀ ਦੇਸ਼ ਬਦਲਦਾ ਹੈ।
ਸਾਡੀ ਮਾਂ ਬੋਲੀ ਪੰਜਾਬੀ ਦੀ ਕਹਾਵਤ ਹੈ ਕਿ "ਰੁਕਿਆ ਹੋਇਆ ਪਾਣੀ, ਅੰਤ ਨੂੰ ਮੁਸ਼ਕ ਜਾਦਾ ਹੈ।" ਉਸੇ ਤਰਾਂ ਸਾਡੇ ਦੇਸ਼ ਦੀ ਰਾਜ਼ਨੀਤੀ ਇੱਕ ਸ਼ਮੇ ਤੇ ਰੁਕ ਕੇ, ਆਪਣੀ ਸਾਨੋ-ਸੋਂਕਤ ਨੂੰ ਗੁਆ ਰਹੀ ਹੈ। ਜਿਸ ਕਾਰਨ ਅੱਜ ਦੀ ਨੋਜ਼ਵਾਨ ਪੀੜੀ ਰਾਜ਼ਨੀਤੀ ਦੇ ਵਿੱਚ ਨਹੀ ਆਉਣਾ ਚਾਹੁੰਦੀ। ਉਹ ਰਾਜ਼ਨੀਤੀ ਦੀ ਬਜ਼ਾਏ, ਕਿਸੇ ਹੋਰ ਖੇਂਤਰ ਵਿੱਚ ਜਾਣਾ ਬੇਹਤਰ ਸ਼ਮਝਦੀ ਹੈ। ਰਾਜ਼ਨੀਤੀ ਦਾ ਇੱਕ ਕਮਜੋਰ ਪੱਖ ਇਹ ਵੀ ਹੈ ਕਿ ਸਾਡੇ ਦੇਸ਼ ਵਿੱਚ ਸਰਕਾਰਾਂ, ਸ਼ਿਰਫ ਦੋ ਹੀ ਰਾਜਨੀਤਿਕ ਪਾਰਟੀਆ ਬਣਾਉਦੀਆ ਹਨ, ਜੋ ਕਿ ਪੁਰਾਣੀਆ ਪਾਰਟੀਆ ਹਨ ਅਤੇ ਉਹਨਾ ਦੀ ਵਿਚਾਰਧਾਰਾ ਵੀ ਪੁਰਾਣੀ ਹੈ। ਇਸ ਨਾਲ ਨਵੀਆਂ ਬਣਨ ਵਾਲੀਆ ਰਾਜ਼ਨੀਤਿਕ ਪਾਰਟੀਆ, ਜੋ ਕਿ ਨਵੀ ਵਿਚਾਰਧਾਰਾਂ ਰੱਖ਼ਦੀਆ ਹਨ, ਨੂੰ ਸ਼ਰਕਾਰ ਬਣਾਉਣ ਦਾ ਮੋਕਾ ਨਹੀ ਮਿਲਦਾ। ਜਿਸ ਨਾਲ ਨਵੇ ਰਾਜਨੀਤਿਕ ਨੇਤਾ, ਸਾਡੇ ਅੱਗੇ ਨਹੀ ਆ ਰਹੇ। ਉਹੀ ਪੁਰਾਣੇ ਰਾਜ਼ਨੀਤਿਕ ਨੇਤਾ, ਵਾਰ-ਵਾਰ ਸਾਡੀ ਅਗਵਾਈ ਕਰ ਰਹੇ ਹਨ। ਇਹਨਾ ਕਾਰਨਾਂ ਕਰਕੇ, ਸਾਡੇ ਦੇਸ਼ ਦੀ ਰਾਜ਼ਨੀਤੀ ਬੁੱਢੀ ਹੋ ਗਈ ਹੈ। ਸੋਂ ਲੋੜ ਹੈ, ਕਿ ਭਾਰਤੀ ਰਾਜ਼ਨੀਤੀ ਦੇ ਵਿੱਚ ਸ਼ਮੇ ਦੇ ਨਾਲ ਜਰੂਰੀ ਬਦਲਾਅ ਆਵੇ। ਇਸ ਦੇ ਵਿੱਚ ਆ ਰਿਹਾ ਨਿੱਜਵਾਦ ਰੁਕੇ ਅਤੇ ਨੈਤਿਕ ਕਦਰਾਂ-ਕੀਮਤਾਂ ਦੀ ਕਦਰ ਹੋਵੇ। ਰਾਜਨੀਤਿਕ ਨੇਤਾਵਾਂ ਦੀ ਸ਼ੋਚ ਵੀ ਸ਼ਮੇ ਦੇ ਨਾਲ ਹੋਰ ਡੂੰਘੀ ਹੋਵੇ, ਕਿਉਕਿ ਭਾਰਤ ਦੇ ਲੋਕ ਹੁਣ ਬਹੁਤ ਪੜ-ਲਿਖ਼ ਗਏ ਹਨ। ਉਹ ਰਾਜ਼ਨੀਤੀ ਦੇ ਵਿੱਚ ਆਈ ਇਸ ਗਿਰਾਵਟ ਨੂੰ ਪਸ਼ੰਦ ਨਹੀ ਕਰਦੇ। ਜੇਕਰ ਰਾਜ਼ਨੀਤੀ ਦੇ ਖੇਂਤਰ ਵਿੱਚ ਸੁਧਾਰ ਆਵੇ, ਤਾਂ ਨੋਜ਼ਵਾਨ ਪੀੜੀ ਇਸ ਖੇਂਤਰ ਵਿੱਚ ਜਾਣਾ ਪਸ਼ੰਦ ਕਰੇਗੀ ਅਤੇ ਨਵੀ ਸ਼ੋਚ ਨੂੰ ਲੈ ਕੇ ਅੱਗੇ ਆਏਗੀ।
By - ਐਂਡਵੋਕੇਟ ਉਂਕਾਰ ਸਿੰਘ ਭਲੂਰ, ਪਿੰਡ-ਭਲੂਰ, ਜਿਲਾਂ-ਮੋਗਾ, ਪੰਜਾਬ (ਭਾਰਤ)-151207