Saturday, 16 February 2013

ਜਿਹੜੇ ਜਿੰਮੇਵਾਰੀਆਂ ਨਹੀ ਨਿਭਾਉਦੇ

ਇੱਕ ਜਿੰਮੇਵਾਰ ਇਨਸ਼ਾਨ ਹੋਣਾ ਜੀਵਨ ਦੇ ਵਿੱਚ ਬਹੁਤ ਜਰੂਰੀ ਹੈ। ਜਿੰਮੇਵਾਰ ਹੋਣ ਨਾਲ ਸ਼ਖਸੀਅਤ ਨੂੰ ਚਾਰ-ਚੰਨ ਲੱਗਦੇ ਹਨ। ਅਸੀ ਉਦੋ ਤਕ ਸ਼ਿਆਣੇ ਨਹੀ ਗਿਣੇ ਜਾਦੇ, ਜਦੋ ਤਕ ਅਸੀ ਜਿੰਮੇਵਾਰ ਨਹੀ ਬਣ ਜਾਦੇ। ਹਰ ਮਾਂ-ਬਾਪ ਚਾਹੁੰਦਾ ਹੈ, ਕਿ ਉਹਨਾ ਦਾ ਪੁੱਤ ਜਲਦੀ ਜਿੰਮੇਵਾਰ ਹੋਵੇ ਅਤੇ ਉਹ ਆਪ ਜਿੰਮੇਵਾਰੀਆਂ ਤੋ ਮੁਕਤ ਹੋਣ। ਕਿਸੇ ਵਿਅਕਤੀ ਦੀ ਮਹੱਤਤਾ ਅਤੇ ਆਦਰ-ਸ਼ਤਿਕਾਰ, ਉਸ ਦੇ ਜਿੰਮੇਵਾਰ ਹੋਣ ਦੇ ਅਨੁਪਾਤ ਵਿੱਚ ਹੈ ਅਤੇ ਜਿੰਮੇਵਾਰੀਆਂ ਨਿਭਾਉਣ ਤੇ ਹੀ ਕਿਸੇ ਵਿਅਕਤੀ ਨੂੰ, ਇੱਕ ਰੁਤਬਾਂ ਮਿਲਦਾ ਹੈ। ਸਾਡੀ, ਪੂਰੀ ਉਮਰ ਦੇ ਹਰ ਇੱਕ ਪੜਾਂਅ ਤੇ, ਇੱਕ ਵੱਖਰੀ ਜਿੰਮੇਵਾਰੀ ਹੁੰਦੀ ਹੈ, ਜਿਸ ਨੂੰ ਨਿਭਾਉਣ ਨਾਲ ਹੀ ਜੀਵਨ ਦੀ ਸਫ਼ਲਤਾ ਨੂੰ ਮਾਣਿਆ ਜਾ ਸਕਦਾ ਹੈ। ਜਿੰਮੇਵਾਰ ਹੋਣ ਨਾਲ, ਸਾਡੇ ਆਤਮ-ਵਿਸ਼ਵਾਸ ਵਿੱਚ ਵਾਧਾ ਹੁੰਦਾ ਹੈ ਅਤੇ ਜੀਵਨ ਦੇ ਵਿੱਚ ਆਪਣੀ ਲੋੜ ਦਾ ਅਹਿਸ਼ਾਸ ਹੁੰਦਾ ਹੈ। ਜਿੰਮੇਵਾਰੀਆ ਤੋ ਬਿਨਾਂ ਕੋਈ ਵੀ ਇਨਸ਼ਾਨ ਕਦੇ ਕੁਝ ਪੈਦਾ ਨਹੀ ਕਰਦਾ, ਉਹ ਸ਼ੰਸਾਰ ਦੀ ਕਾਰਜ-ਸ਼ੈਲੀ ਦਾ ਭਾਗ਼ ਨਹੀ ਬਣਦਾ ਅਤੇ ਲੋਕ ਉਸ ਨੂੰ ਯਾਦ ਨਹੀ ਕਰਦੇ। ਇਸ ਲੇਖ਼ ਵਿੱਚ ਅਸੀ ਉਹਨਾ ਵਿਅਕਤੀਆਂ ਦੀ ਗੱਲ ਕਰਾਗੇ, ਜਿਹੜੇ ਕਿ ਆਪਣੀਆ ਜਿੰਮੇਵਾਰੀ ਤੋ ਭੱਜ ਕੇ, ਆਪਣੀਆ ਰਿਸ਼ਤੇਦਾਰੀਆਂ ਨੂੰ ਫ਼ਿੱਕਾ ਕਰ ਲੈਦੇ ਹਨ। ਅਸੀ ਗੱਲ ਕਰਾਗੇ, ਕਿ ਕਿਵੇ ਇਹ ਗੈਰ-ਜਿੰਮੇਵਾਰ ਵਿਅਕਤੀ ਆਪਣੇ ਫ਼ਰਜਾਂ ਨੂੰ ਭੁੱਲ ਕੇ, ਦੂਸਰਿਆਂ ਦੇ ਲਈ ਪਰੇਸ਼ਾਨੀ ਦਾ ਕਾਰਨ ਬਣਦੇ ਹਨ। ਆਉ ਇਸ ਲੇਖ਼ ਨੂੰ ਸ਼ੁਰੂ ਕਰੀਏ।
ਜਿੰਮੇਵਾਰੀਆਂ ਦੇ ਨਾਲ ਰਿਸ਼ਤੇਦਾਰੀਆਂ ਨਿਭਦੀਆ ਹਨ। ਜਿਹੜੇ ਜਿੰਮੇਵਾਰੀਆਂ ਨਹੀ ਨਿਭਾਉਦੇ, ਉਹਨਾ ਦੀਆ ਰਿਸ਼ਤੇਦਾਰੀਆਂ ਬਹੁਤ ਜਲਦੀ ਟੁੱਟ ਜਾਦੀਆ ਹਨ, ਕਿਉਕਿ ਰਿਸ਼ਤੇਦਾਰੀਆਂ ਦੀ ਬੁਨਿਆਦ ਹੀ ਜਿੰਮੇਵਾਰੀਆ ਹੁੰਦੀਆ ਹਨ। ਜੇਕਰ ਇਹ ਨਾ ਨਿਭਾਈਆ ਜਾਣ ਤਾ ਰਿਸ਼ਤੇ ਹੋਲੀ-ਹੋਲੀ ਖ਼ਤਮ ਹੋ ਜਾਦੇ ਹਨ। ਹਰ ਇੱਕ ਰਿਸ਼ਤਾਂ ਜਿੰਮੇਵਾਰੀ ਤੋ ਬਿਨਾਂ, ਇੱਕ ਕੱਚੀ ਤੰਦ ਵਾਗ ਹੈ, ਜਿਹੜੀ ਕਿਸੇ ਵੇਲੇ ਵੀ ਟੁੱਟ ਸਕਦੀ ਹੈ। ਅੱਜ ਦੇ ਸ਼ਮੇ ਵਿੱਚ ਰਿਸ਼ਤੇ ਫ਼ਿੱਕੇ ਹੋਣ ਦਾ ਕਾਰਨ, ਗੈਰ-ਜਿੰਮੇਵਾਰ ਵਿਅਕਤੀ ਹਨ। ਜਿਹੜੇ ਜਿੰਮੇਵਾਰ ਨੇ, ਉਹਨਾ ਦੇ ਰਿਸ਼ਤੇ-ਨਾਤੇ ਅੱਜ ਵੀ ਪੂਰੀ ਤਰਾਂ ਕਾਇਮ ਹਨ ਅਤੇ ਚਿਰਾਂ ਤੱਕ ਨਿਭਣ ਦੀ ਤਾਕਤ ਰੱਖਦੇ ਹਨ। ਸਭ ਤੋ ਕਰੀਬੀ ਰਿਸ਼ਤਾਂ ਪਤੀ-ਪਤਨੀ ਦਾ ਹੁੰਦਾ ਹੈ, ਜਿਹੜਾ ਕਿ ਸਭ ਤੋ ਜਿਆਦਾ ਜਿੰਮੇਵਾਰੀ ਲੋਚਦਾ ਹੈ। ਜਿਹੜੇ ਇਸ ਲਈ ਜਿੰਮੇਵਾਰੀ ਨਹੀ ਨਿਭਾਉਦੇ, ਉਹਨਾ ਲਈ ਇਹ ਰਿਸ਼ਤਾ ਗਲੇ ਦੀ ਹੱਡੀ ਬਣ ਜਾਦਾ ਹੈ। ਜਿੰਮੇਵਾਰੀਆਂ ਤੋ ਸ਼ੱਖਣੀਆਂ ਯਾਰੀਆਂ-ਦੋਸ਼ਤੀਆਂ ਵੀ ਬਹੁਤਾ ਚਿਰ ਨਹੀ ਨਿਭਦੀਆਂ। ਇਹਨਾ ਨੂੰ ਕਾਇਮ ਰੱਖਣ ਲਈ ਵੀ ਜਿੰਮੇਵਾਰੀ ਦੀ ਭਾਵਨਾ ਦਾ ਹੋਣਾ ਜਰੂਰੀ ਹੈ। ਜਿੰਮੇਵਾਰੀ ਨੂੰ ਨਿਭਾਏ ਬਿਨਾ ਕਿਸੇ ਦਾ ਜਿਗਰੀ ਦੋਸ਼ਤ ਨਹੀ ਬਣਿਆ ਜਾ ਸਕਦਾ। ਇਸ ਲਈ ਜਿਹੜੇ ਜਿੰਮੇਵਾਰੀਆਂ ਨਹੀ ਨਭਾਉਦੇ, ਉਹਨਾ ਨੂੰ ਕਦੇ ਗੂੜੀਆਂ ਯਾਰੀਆਂ ਦਾ ਸੁੱਖ ਨਸ਼ੀਬ ਨਹੀ ਹੁੰਦਾ। ਰਿਸ਼ਤੇਦਾਰੀਆਂ ਅਤੇ ਯਾਰੀਆਂ-ਦੋਸ਼ਤੀਆਂ, ਇੱਕ ਸ਼ਿੱਕੇ ਦੀ ਤਰਾਂ ਜਿੰਮੇਵਾਰੀਆਂ ਦਾ ਦੂਜਾ ਪਾਸ਼ਾ ਹਨ, ਜਿਹਨਾ ਨੂੰ ਕਦੇ ਅਲੱਗ ਨਹੀ ਕੀਤਾ ਜਾ ਸਕਦਾ। ਗੈਰ-ਜਿੰਮੇਵਾਰ ਵਿਅਕਤੀ ਕਿਸੇ ਦੂਸ਼ਰੇ ਵਿਅਕਤੀ ਲਈ ਪਰੇਸ਼ਾਨੀ ਦਾ ਕਾਰਨ ਵੀ ਬਣਦੇ ਹਨ। ਕਈ ਵਾਰ ਵਿਅਕਤੀ, ਅਣਜਾਣੇ ਵਿੱਚ ਇਹਨਾ ਨੂੰ ਕੋਈ ਵੱਡੀ ਜਿੰਮੇਵਾਰੀ ਸੋਂਪ ਦਿੰਦਾ ਹੈ, ਪਰ ਜਦੋ ਇਹ ਉਸ ਜਿੰਮੇਵਾਰੀ ਤੇ ਖ਼ਰੇ ਨਹੀ ਉਤਰਦੇ, ਤਾਂ ਸੰਬੰਧਤ ਵਿਅਕਤੀ ਨੂੰ ਨੁਕਸ਼ਾਨ ਉਠਾਉਣਾਂ ਪੈਦਾ ਹੈ।
ਗੈਰ-ਜਿੰਮੇਵਾਰ ਵਿਅਕਤੀ ਜੇਕਰ ਕੋਈ ਕੰਮ ਕਰਦੇ ਹਨ, ਤਾਂ ਇਹ ਦਿਲ ਨਾਲ ਨਹੀ ਕਰਦੇ। ਜਿਸ ਕਾਰਨ ਕੰਮ ਦਾ ਪੱਧਰ ਬਹੁਤ ਨੀਵਾਂ ਰਹਿ ਜਾਦਾ ਹੈ। ਇੱਥੇ ਹਰ ਕੋਈ ਚਹੁੰਦਾ ਹੈ, ਕਿ ਜਿਸ ਤਰਾਂ ਉਸ ਨੇ ਕਿਸੇ ਦੂਸਰੇ ਦੀ ਮਦਦ ਕੀਤੀ ਹੈ, ਉਸੇ ਤਰਾਂ ਉਸ ਨੂੰ ਵੀ ਲੋੜ ਪੈਣ ਤੇ ਮਦਦ ਮਿਲੇ, ਪਰ ਜਦੋ ਕੋਈ ਇਸ ਲਈ ਆਪਣੀ ਜਿੰਮੇਵਾਰੀ ਨਹੀ ਸਮਝਦਾ, ਤਾਂ ਦਿਲ ਬਹੁਤ ਦੁਖ਼ੀ ਹੁੰਦਾ ਹੈ। ਅੱਜ ਦੇ ਸਮੇ ਵਿੱਚ ਇੱਕ ਪੱਖ਼ ਤਾ ਜਿੰਮੇਵਾਰ ਹੈ, ਜਦਕਿ ਦੂਜਾ ਪੱਖ਼ ਗੈਰ-ਜਿੰਮੇਵਾਰ ਹੈ। ਉਦਾਹਰਨ ਵਜੋ- ਜੇਕਰ ਕੋਈ ਸਮੇਂ ਸਿਰ ਬੱਸ਼ ਸਟੈਡ ਉਪਰ ਪਹੁੰਚਦਾ ਹੈ, ਤਾਂ ਬੱਸ ਟਾਈਮ ਤੇ ਨਹੀ ਪਹੁੰਚਦੀ, ਜੇਕਰ ਕੋਈ ਦਫ਼ਤਰ ਵਿੱਚ ਆਪਣਾ ਕੰਮ ਕਰਵਾਉਣ ਲਈ ਜਾਦਾ ਹੈ, ਤਾਂ ਉਸ ਨੂੰ ਕਰਮਚਾਰੀ ਨਹੀ ਮਿਲਦਾ, ਜੇਕਰ ਕਿਸੇ ਨੂੰ ਲੋੜ ਪੈਣ ਤੇ ਉਧਾਰ ਦੇ ਦਿੱਤਾ ਜਾਵੇ, ਤਾਂ ਉਹ ਸ਼ਮੇ ਸਿਰ ਵਾਪਸ ਨਹੀ ਕਰਦਾ ਆਦਿ। ਇਸ ਤਰਾਂ ਜਿੰਮੇਵਾਰੀਆ ਇੱਕ ਤਰਫ਼ਾਂ ਪੁੱਗ ਰਹੀਆ ਹਨ। ਜਿਸ ਕਾਰਨ ਨਿਰਾਸ਼ਾ ਦਾ ਮਾਹੋਲ ਪੈਦਾ ਹੋ ਰਿਹਾ ਹੈ। ਜਦੋ ਤੱਕ ਜਿੰਮੇਵਾਰੀਆ ਦੋਹਾਂ ਪਾਸਿਆਂ ਤੋ ਨਹੀ ਨਿਭਣਗੀਆਂ, ਉਦੋ ਤੱਕ ਸ਼ਮਾਜਿਕ ਜੀਵਨ ਦੇ ਵਿੱਚ ਖ਼ੁਸ਼ਹਾਲੀ ਨਹੀ ਆ ਸਕਦੀ। ਗੈਰ-ਜਿੰਮੇਵਾਰ ਵਿਅਕਤੀਆਂ ਦੇ ਕਾਰਨ ਸ਼ਮਾਜ ਵਿੱਚ ਉਦਾਸ਼ੀ ਹੈ, ਕਿਉਕਿ ਸਭ ਤੋ ਜਿਆਦਾ ਪਰੇਸ਼ਾਨੀ ਅਤੇ ਨੁਕਸ਼ਾਨ, ਇਹਨਾ ਦੀ ਦੇਣ ਹਨ। ਇੱਕ ਜਿੰਮੇਵਾਰ ਇਨਸ਼ਾਨ ਵੀ, ਗੈਰ-ਜਿੰਮੇਵਾਰੀ ਵਾਲੇ ਵਿਹਾਰ ਕਾਰਨ, ਇਸ ਮਾਹੋਲ ਦਾ ਸ਼ਿਕਾਰ ਹੋ ਰਿਹਾ ਹੈ।
ਅੱਜ-ਕੱਲ ਗੈਰ-ਜਿੰਮੇਵਾਰ ਵਿਅਕਤੀਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿੰਮੇਵਾਰੀਆਂ ਨੂੰ ਨਾ ਨਿਭਾਉਣ ਕਾਰਨ, ਰਿਸ਼ਤੇ ਲਗਾਤਾਰ ਟੁੱਟ ਰਹੇ ਹਨ ਅਤੇ ਨਹੁੰ-ਮਾਸ਼ ਵਰਗੇ ਸ਼ੰਬੰਧ ਵੀ ਝਗੜਿਆਂ ਦੇ ਵਿੱਚ ਤਬਦੀਲ ਹੋ ਰਹੇ ਹਨ। ਅਦਾਲਤਾਂ ਵਿੱਚ ਵੱਧ ਰਹੇ ਤਲਾਕ ਦੇ ਮਕੁੱਦਮਿਆਂ ਦਾ ਕਾਰਨ ਵੀ, ਜਿੰਮੇਵਾਰੀਆਂ ਤੋ ਭੱਜਣਾ ਹੈ। ਸ਼ਮੇ ਦੇ ਨਾਲ-ਨਾਲ ਸ਼ਮਾਜ, ਜਿੰਮੇਵਾਰੀਆਂ ਤੋ ਵਿਰਵਾਂ ਹੁੰਦਾ ਜਾ ਰਿਹਾ ਹੈ। ਜਿਸ ਕਾਰਨ ਹੁਣ ਕਿਸੇ ਨੂੰ ਜਿੰਮੇਵਾਰੀ ਸ਼ੋਪਣ ਤੋ ਡਰ ਲੱਗਦਾ ਹੈ, ਕਿਉਕਿ ਸਾਨੂੰ ਅੱਜ ਦੇ ਸ਼ਮੇ ਵਿਸ਼ਵਾਸ ਨਹੀ ਰਿਹਾ, ਕਿ ਕੋਈ ਇਸ ਤੇ ਖ਼ਰਾਂ ਉਤਰੇਗਾ। ਸਾਡੇ ਨੁਕਸ਼ਾਨ ਗੈਰ-ਜਿੰਮੇਵਾਰ ਲੋਕਾਂ ਦੇ ਹੱਥੋਂ ਹੀ ਜਿਆਦਾ ਹੋ ਰਹੇ ਹਨ, ਇਸ ਦਾ ਕਾਰਨ ਸਾਡੇ ਜੀਵਨ ਨਾਲ, ਇਹਨਾ ਦਾ ਸਿੱਧਾ ਸੰਬੰਧ ਹੈ। ਪੂੰਜੀਵਾਦੀ ਸ਼ਮਾਜ ਹੋਣ ਕਾਰਨ ਵੀ, ਜਿੰਮੇਵਾਰੀਆਂ ਦੀ ਮਹੱਤਤਾਂ ਘੱਟ ਰਹੀ ਹੈ, ਕਿਉਕਿ ਹੁਣ ਪੈਸ਼ਾਂ ਅੱਗੇ ਹੋ ਗਿਆ ਹੈ ਅਤੇ ਜਿੰਮਵਾਰੀਆਂ ਪਿੱਛੇ ਹੱਟ ਗਈਆ ਹਨ। ਜੇਕਰ ਕੋਈ ਜਿੰਮੇਵਾਰੀ ਨਿਭਾਉਦਾ ਵੀ ਹੈ, ਤਾਂ ਉਹ ਸ਼ਿਰਫ਼ ਪੈਸ਼ੇ ਤੱਕ ਹੀ ਸੀਮਤ ਹੁੰਦੀ ਹੈ। ਸੋਂ ਲੋੜ ਹੈ, ਕਿ ਜਿੰਮੇਵਾਰੀਆਂ ਤੋ ਬੇ-ਮੁੱਖ ਹੁੰਦੇ ਜਾ ਰਹੇ ਇਸ ਸ਼ਮਾਜ ਦਾ ਹਿੱਸਾ ਨਾ ਬਣਿਆ ਜਾਵੇ। ਅਸੀ ਆਪਣੀਆਂ ਖ਼ੁਦ ਦੀਆ ਜਿੰਮੇਵਾਰੀਆਂ ਨੂੰ ਸ਼ਮਝੀਏ ਅਤੇ ਇਹਨਾ ਨੂੰ ਪੂਰੀ ਇਮਾਨਦਾਰੀ ਨਾਲ ਨਭਾਈਏ। ਜਿਸ ਨਾਲ ਸਾਡੇ ਰਿਸ਼ਤੇ ਅਤੇ ਯਾਰੀਆਂ-ਦੋਸ਼ਤੀਆਂ ਵੀ ਹਮੇਸ਼ਾ ਕਾਇਮ ਰਹਿਣ ਅਤੇ ਅਸੀ ਕਿਸੇ ਦੇ ਵਿਸ਼ਵਾਸ-ਪਾਤਰ ਬਣ ਸਕੀਏ। ਜੇਕਰ ਅਸੀ ਆਪਣੀਆਂ ਜਿੰਮੇਵਾਰੀਆਂ ਨੂੰ ਨਾ ਸਮਝੇ, ਤਾਂ ਅਸੀ ਵੀ ਇਸ ਸ਼ਮਾਜ ਦੀ ਭੀੜ ਦਾ ਭਾਗ ਹੋਵਾਗੇ।
By - ਐਂਡਵੋਕੇਟ ਉਂਕਾਰ ਸਿੰਘ ਭਲੂਰ, ਪਿੰਡ-ਭਲੂਰ, ਜਿਲਾਂ-ਮੋਗਾ, ਪੰਜਾਬ (ਭਾਰਤ)-151207