Advocate at Tehsil Complex Baghapurana-(ਇਹਨਾ ਲਿਖਤਾਂ ਦੇ ਸਾਰੇ ਅਧਿਕਾਰ Copy Right Act ਦੇ ਤਹਿਤ ਰਾਖ਼ਵੇ ਹਨ।)
Wednesday, 31 October 2012
ਸਾਡੇ ਪਿੰਡਾਂ ਵਿੱਚ ਰੱਬ ਵੱਸਦਾ
ਅਸੀ ਆਪਣੇ ਪਿੰਡਾਂ ਦੀ ਕੀ-ਕੀ ਸ਼ਿਫਤ ਕਰੀਏ, ਜਿਹਨਾ ਨੇ ਹਾਲੇ ਤਕ ਵੀ 'ਪੰਜਾਬੀਅਤ' ਨੂੰ ਸ਼ਾਭ ਕੇ ਰੱਖਿਆ ਹੈ ਅਤੇ ਜਿਹਨਾ ਵਿੱਚ ਹੁਣ ਵੀ ਸਾਧਾਰਨ ਜੀਵਨ ਦੇ ਰੰਗ ਮੋਜੂਦ ਹਨ। ਸਾਡੇ ਪਿੰਡਾ ਨੇ ‘ਪੰਜਾਬ’ ਨੂੰ ਇੱਕ ਵੱਖਰੀ ਪਹਿਚਾਣ ਦਿੱਤੀ ਹੈ ਅਤੇ ਇਹਨਾ ਵਿੱਚ ਰਹਿਣ ਵਾਲੇ ਪਿੰਡ ਵਾਸ਼ੀਆਂ ਨੇ, ਇਸ ਦੇ ਰੀਤ-ਰਵਾਜਾਂ ਨੂੰ ਜਿਊਦਾ ਰੱਖਿਆਂ ਹੈ। ਪੰਜਾਬ ਦੀ ਜਿਆਦਾਤਰ ਆਬਾਦੀ ਪਿੰਡਾਂ ਦੇ ਵਿੱਚ ਵਸਦੀ ਹੈ, ਜਿਸ ਕਰਕੇ ਇਸ ਨੂੰ ਇੱਕ ਪਿੰਡਾ ਵਾਲਾ ਸੂਬਾਂ ਕਿਹਾ ਜਾਦਾ ਹੈ। ਪੰਜਾਬੀ ਸ਼ਭਿਆਚਾਰ ਦਾ ਜਨਮ ਵੀ ਪਹਿਲਾ ‘ਪੰਜਾਬ’ ਦੇ ਪਿੰਡਾ ਵਿੱਚ ਹੋਇਆ, ਜਿਹੜਾ ਹੋਲੀ-ਹੋਲੀ ਸ਼ੰਸਾਰ ਪੱਧਰ ਤੱਕ ਪਹੁੰਚ ਗਿਆ। ਇਹਨਾ ਪਿੰਡਾ ਦੇ ਇਸ ਅਮੀਰ ਸਭਿਆਚਾਰ ਵਿੱਚ ਹੀ ਸਾਡੇ ਬਜੁਰਗ ਪਲ ਕੇ ਜਵਾਨ ਹੋਏ ਅਤੇ ਉਹਨਾ ਨੇ ਪਿੰਡਾਂ ਦੀਆ ਗਲੀਆਂ ਵਿੱਚ ਖੇਡ-ਕੁੱਦ ਕੇ ਆਪਣੇ ਬਚਪਨ ਦੇ ਦਿਨਾਂ ਨੂੰ ਹੰਢਾਇਆਂ। ਪੰਜਾਬੀ ਸੁਭਾਅ ਤੋ ਬੜੇ ਹੀ ਖੁੱਲੇ ਦਿਲੀ ਮੰਨੇ ਜਾਦੇ ਹਨ, ਉਹਨਾ ਦੇ ਇਸ ਸੁਭਾਅ ਦਾ ਮੁੱਖ ਕਾਰਨ ਸਾਡੇ ਪਿੰਡਾ ਦਾ ਸੁਖਾਵਾਂ ਮਾਹੋਲ ਹੈ। ਅੱਜ ਤਕ ਜਿੰਨੇ ਵੀ ਦੇਸ਼-ਭਗਤ ਸਾਡੇ ਦੇਸ਼ ਲਈ ਕੁਰਬਾਨ ਹੋਏ, ਉਹਨਾ ਵਿੱਚੋ ਜਿਆਦਾਤਰ ਪੰਜਾਬ ਦੇ ਪਿੰਡਾ ਦੇ ਵਾਸ਼ੀ ਸਨ ਕਿਉਕਿ ਪਿੰਡਾ ਦੇ ਲਈ ਉਹਨਾ ਦੇ ਮੋਹ ਨੇ, ਉਹਨਾ ਅੰਦਰ ਦੇਸ਼-ਭਗਤੀ ਨੂੰ ਪੈਦਾ ਕੀਤਾ। ਇਹਨਾ ਪਿੰਡਾਂ ਦੀ ਮਿੱਟੀ ਬੜੀ ਅਜੀਜ ਹੈ, ਕਿ ਹਰ ਕੋਈ ਆਪਣੇ ਪਿੰਡ ਦੇ ਉਪਰ ਮਾਣ ਕਰਦਾ ਹੈ ਅਤੇ ਅੰਤਲੇ ਸਮੇ ਆਪਣੇ ਪਿੰਡ ਆਉਣਾ ਚਾਹੁੰਦਾ ਹੈ। ਜੋ ਵੀ ਪਿੰਡ ਨਾਲ ਬਚਪਨ ਤੋ ਜੁੜਿਆਂ ਰਿਹਾ ਹੈ ਜਾਂ ਜਿਸ ਨੇ ਜੀਵਨ ਦੇ ਕੁਝ ਸਾਲ ਪਿੰਡ ਵਿੱਚ ਗੁਜਾਰੇ ਹੁੰਦੇ ਹਨ, ਉਸ ਲਈ ਸਮਾਂ ਯਾਦਗਾਰ ਬਣ ਜਾਦਾ ਹੈ। ਸਾਡੇ ਪਿੰਡਾਂ ਦੀ ਰੋਣਕ ਦੇਖਣਯੋਗ ਹੈ, ਸੂਰਜ ਦੀਆਂ ਪਹਿਲੀਆ ਕਿਰਨਾ ਪਿੰਡ ਦੀ ਸਵੇਰ ਨੂੰ ਰੁਸ਼ਨਾ ਦਿੰਦੀਆ ਹਨ ਅਤੇ ਹਰ ਕੋਈ ਆਪਣੇ ਕੰਮਾਂ-ਕਾਰਾਂ ਦੇ ਵਿੱਚ ਰੁੱਝਿਆਂ ਦਿਖਾਈ ਦਿੰਦਾ ਹੈ। ਮਧਾਣੀਆਂ ਦੀ ਗੂੰਜ, ਪੰਛੀਆਂ ਦੀ ਆਵਾਜ ਅਤੇ ਗੁਰੂਦੁਆਰਿਆਂ ਦੇ ਵਿੱਚ ਹੁੰਦੇ ਸਬਦ-ਕੀਰਤਨ ਸੁਣ ਕੇ ਮਨ ਗਦ-ਗਦ ਕਰ ਉੱਠਦਾ ਹੈ। ਪਿੰਡਾ ਦੀਆ ਸੁਆਣੀਆਂ ਦੇ ਰੁਝੇਵੇਂ ਸਵੇਰ ਤੋ ਲੈ ਕੇ ਸਾਮ ਤਕ ਨਹੀ ਮੁੱਕਦੇ। ਉਹਨਾ ਦੁਆਰਾ ਆਪਣੇ ਘਰਾਂ ਵਿੱਚ ਬਾਲੇ ਹੋਏ ਚੁੱਲਿਆਂ ਅਤੇ ਹਾਰਿਆ ਵਿੱਚੋ ਉੱਠਦਾ ਧੂੰਆਂ ਇੱਕ ਨਵਾਂ ਰੂਪ ਸਿਰਜਦਾ ਹੈ। ਦੁਪਹਿਰ ਹੋਣ ਤਕ ਪਿੰਡਾਂ ਵਿੱਚ ਬਿਲਕੁਲ ਸ਼ਾਤੀ ਪਸ਼ਰ ਜਾਦੀ ਹੈ ਅਤੇ ਸੂਰਜ ਦੀ ਧੁੱਪ ਸਮੁੱਚੇ ਪਿੰਡ ਨੂੰ ਆਪਣੇ ਕਲਾਵੇ ਵਿੱਚ ਲੈ ਲੈਦੀ ਹੈ। ਜਿਵੇ-ਜਿਵੇ ਪਰਛਾਵੇਂ ਢਲਦੇ ਹਨ, ਉਵੇਂ-ਉਵੇ ਪਿੰਡਾ ਵਿੱਚ ਮੁੜ ਤੋ ਚਹਿਲ-ਪਹਿਲ ਸ਼ੁਰੂ ਹੋ ਜਾਦੀ ਹੈ। ਸ਼ਾਮ ਹੋਣ ਤੇ, ਪਿੰਡ ਦੇ ਛੱਪੜਾ ਵਿੱਚ ਪਸ਼ੂਆਂ ਨੂੰ ਨਹਾਉਦਿਆਂ ਦੇਖਣਾ ਬੜਾ ਚੰਗਾ ਲੱਗਦਾ ਹੈ ਅਤੇ ਸਾਡਾ ਵੀ ਦਿਲ ਕਰਦਾ ਹੈ, ਕਿ ਅਸੀ ਵੀ ਉਹਨਾ ਦੇ ਨਾਲ ਤਾਰੀ ਲਾਈਏ। ਜਦੋ ਪਿੰਡਾ ਦੇ ਵਿੱਚ ਨੀਰੇ ਕੱਟਣ ਵਾਲੇ ਟੋਕੇ ਚਲਦੇ ਹਨ ਤਾ ਸਾਰੇ ਪਿੰਡ ਦੀ ਸ਼ਾਤੀ ਇੱਕ ਦਮ ਟੁੱਟ ਜਾਦੀ ਹੈ। ਹਰ ਦਿਨ ਪਿੰਡ ਦੀਆ ਖ਼ਾਲੀ ਪਈਆਂ ਥਾਵਾਂ ਤੇ ਖੂਬ ਰੋਣਕ ਲਗਦੀ ਹੈ, ਜਿੱਥੇ ਹਰ ਕੋਈ ਵੱਡਾ-ਛੋਟਾ ਰਲ ਕੇ ਕੋਟਲਾਂ-ਛਪਾਕੀ, ਗੁੱਲੀ-ਡੰਡਾ, ਬਾਦਰ-ਕਿੱਲਾਂ, ਮਿੱਠੂ-ਢਾਉਣ ਆਦਿ ਖੇਡਾਂ ਖੇਡਦੇ ਹਨ। ਪਿੰਡਾ ਦੇ ਵਿੱਚ ਜਦੋ ਰਾਤ ਪੈਦੀ ਹੈ ਤਾ ਪਿੰਡ ਵਾਸ਼ੀ ਸਾਰੇ ਦਿਨ ਦੇ ਸੁਖ਼-ਸ਼ਾਦ ਨਾਲ ਬੀਤਣ ਤੇ ਪਰਮਾਤਮਾ ਦਾ ਸੁਕਰਾਨਾ ਕਰਨਾ ਨਹੀ ਭੁੱਲਦੇ। ਪਿੰਡ ਦੀ ਰਾਤ ਦੀ ਸ਼ੁਰੂਆਤ ਵੀ ਭਜਨ-ਬੰਦਗੀ ਦੇ ਨਾਲ ਹੁੰਦੀ ਹੈ। ਪਿੰਡ ਦੇ ਜਿਆਦਾਤਰ ਲੋਕ ਅਨਪੜ ਹਨ, ਉਹਨਾ ਵਿੱਚੋ ਕਈਆਂ ਨੂੰ ਇਹ ਵੀ ਨਹੀ ਪਤਾਂ ਹੁੰਦਾ ਕਿ ਉਹਨਾ ਦੇ ਪਿੰਡ ਦਾ ਜ਼ਿਲਾਂ ਕਿਹੜਾਂ ਹੈ ? ਪਿੰਡ ਵਿੱਚ ਹਰ ਕਿਸ਼ੇ ਦਾ ਚਾਚਾਂ-ਤਾਇਆਂ ਇਸ ਤਰਾਂ ਦਾ ਜਰੂਰ ਹੈ, ਜਿਹੜਾਂ ਹਮੇਸ਼ਾਂ ਹੀ ਅੰਗੂਠਾਂ ਛਾਂਪ ਰਿਹਾ ਹੈ। ਇਸ ਕਰਕੇ ਬਾਹਰਲੀ ਦੁਨਿਆਂ ਨਾਲ ਉਹਨਾ ਦਾ ਲਗਾਅ, ਘੱਟ ਹੀ ਹੁੰਦਾ ਹੈ। ਪਿੰਡ ਦੇ ਲੋਕਾਂ ਦਾ ਪਹਿਰਾਵਾਂ ਸਾਦੇ ਜਿਹੇ ਕਿਸ਼ਮ ਦਾ ਹੈ, ਜਿਸ ਵਿੱਚ ‘ਪੰਜਾਬੀਅਤ’ ਦੇ ਰੰਗ ਵੇਖਣ ਨੂੰ ਮਿਲਦੇ ਹਨ। ਸਿਰ ਉਪਰ ਸ਼ਾਫ਼ਾ, ਖੁੱਲਾਂ ਜਿਹਾਂ ਕੁੜਤਾਂ, ਲੱਤਾਂ ਉਪਰ ਚਾਦਰ ਜਾ ਧੋਤੀ, ਪੈਰਾਂ ਵਿੱਚ ਕੱਢਵੀ ਜੁੱਤੀ ਆਦਿ ਪਹਿਰਾਵਾਂ, ਹੁਣ ਵੀ ਪਿੰਡਾਂ ਵਿੱਚ ਬਜੁਰਗਾਂ ਦੁਆਰਾ ਪਹਿਨਿਆਂ ਜਾਦਾ ਹੈ। ਪਿੰਡਾਂ ਦੇ ਲੋਕਾਂ ਦੀ ਬੋਲਬਾਣੀ ਬੜੀ ਸ਼ਾਦੀ ਅਤੇ ਸ਼ਾਧਾਰਨ ਹੈ। ਕਿਸੇ ਚਲਾਕੀ ਜਾਂ ਹੇਰਾਂ-ਫ਼ੇਰ ਤੋ ਰਹਿਤ ਹੋਣ ਕਾਰਨ, ਉਹਨਾਂ ਦੀ ਗੱਲ ਵਿੱਚ ਜਿਆਦਾ ਸ਼ਪੱਸਟਤਾਂ ਹੁੰਦੀ ਹੈ। ਉਹ ਹਰ ਇੱਕ ਦੇ ਮੂੰਹ ਉਪਰ 'ਗੱਲ ਨੂੰ ਕਹਿਣਾ' ਪਸੰਦ ਕਰਦੇ ਹਨ। ਪਿੰਡਾਂ ਦੇ ਖੁੱਲੇ ਮਾਹੋਲ ਵਿੱਚ ਰਹਿਣ ਕਾਰਨ, ਉਹਨਾ ਦਾ ਸੁਭਾਅ ਵੀ ਬੜਾਂ ਖੁੱਲਾਂ-ਡੁੱਲਾਂ ਹੈ, ਜਿਸ ਕਰਕੇ ਪਿੰਡਾਂ ਵਾਲੇ ਬੜੇ ਵੱਡੇ ਦਿਲ ਵਾਲੇ ਮੰਨੇ ਜਾਦੇ ਹਨ। ਪਿੰਡ ਦੇ ਬਜੁਰਗ ਹਰ ਇੱਕ ਮਿਲਣ ਵਾਲੇ ਨੂੰ, ਅਸ਼ੀਸਾਂ ਦਿੰਦੇ ਨਹੀ ਥੱਕਦੇ ਹਨ। ਪਿੰਡਾਂ ਵਾਲਿਆ ਦੀ ਰੋਜੀ-ਰੋਟੀ ਦਾ ਜਿਆਦਾਤਰ ਸਾਧਨ ਖੇਤੀਬਾੜੀ ਹੈ, ਇਸ ਲਈ ਆਪਣੇ ਘਰ ਨਾਲੋ ਜਿਆਦਾ ਫ਼ਿਕਰ ਉਹ ਖ਼ੇਤੀ ਦਾ ਕਰਦੇ ਹਨ। ਜਦੋ ਕਦੇ ਉਹਨਾ ਦੇ ਵਿਹੜੇ ਵਿੱਚ ਕੋਈ ਮਹਿਮਾਨ ਆਂ ਜਾਵੇ, ਤਾਂ ਉਹ ਸਿਰ-ਮੋਢਿਆਂ ਤੇ ਚੁੱਕ ਲੈਦੇ ਹਨ। ਸਾਡੇ ਪਿੰਡਾਂ ਵਿੱਚ ਖਾਣ-ਪੀਣ ਬਹੁਤ ਖੁੱਲਾ-ਡੁੱਲਾ ਹੈ ਅਤੇ ਖ਼ਾਦਿਆ ਦੇ ਮੂੰਹ ਥੱਕ ਜਾਦੇ ਹਨ। ਪਿੰਡਾ ਵਾਲਿਆਂ ਦੀ ਸ਼ਿਹਤ ਅਕਸ਼ਰ ਸਡੋਲ ਅਤੇ ਨਰੋਈ ਹੁੰਦੀ ਹੈ, ਜਿਸ ਦਾ ਮੁੱਖ ਕਾਰਨ, ਉਹਨਾ ਦਾ ਚੰਗਾ ਅਤੇ ਸਾਦਾ ਖ਼ਾਣ-ਪੀਣ ਹੈ। ਮੱਕੀ ਦੀ ਰੋਟੀ, ਸਰੋਂ ਦਾ ਸ਼ਾਗ, ਚਾਟੀ ਦੀ ਲੱਸ਼ੀ, ਘਰ ਦੀ ਸ਼ਰਾਬ, ਮੱਖਣ-ਪੇੜੇ ਅਤੇ ਦੁੱਧ-ਦਹੀ ਆਦਿ ਸਭ ਤੋ ਜਿਆਦਾ ਅਤੇ ਸ਼ੁੱਧ ਪਿੰਡਾ ਵਿੱਚ ਹੀ ਮਿਲਦਾ ਹੈ। ਪਿੰਡਾਂ ਦੇ ਵਿੱਚ ਦੁੱਧ ਦੀਆਂ ਨਾਲਾ ਵਗਦੀਆਂ ਹਨ,
ਜਿਸ ਕਰਕੇ ਮਾਂ ਜਾ ਦਾਦੀ ਵੱਲੋ ਖੀਰ, ਪੰਜੀਰੀ, ਖ਼ੋਆਂ ਆਦਿ ਬਣਾ ਕੇ ਦੇਣਾ ਆਮ ਜਿਹੀ ਗੱਲ ਹੈ। ਇਹਨਾ ਨੂੰ ਖ਼ਾਣ ਨਾਲ ਸਿਰਫ਼ ਸਾਡੇ ਢਿੱਡ ਹੀ ਨਹੀ ਰੱਜਦੇ, ਬਲਕਿ ਉਹਨਾ ਦਾ ਪਿਆਰ ਵੀ ਮਿਲਦਾ ਹੈ। ਪਿੰਡਾ ਦੀ ਮੱਕੀ ਦੀ ਰੋਟੀ ਅਤੇ ਸ਼ਰੋ ਦਾ ਸਾਗ ਨੂੰ ਮੱਖਣ ਦੇ ਪੇੜੇ ਨਾਲ ਖਾਣ ਦਾ ਸੁਆਦ ਹੀ ਵੱਖਰਾਂ ਹੈ, ਜਿਸ ਦੇ ਬਾਰੇ ਹਰ ਕੋਈ ਜਾਣਦਾ ਹੈ। ਘਰ ਦੀ ਦਾਰੂ ਕੱਢਣੀ ਪਿੰਡਾ ਦੇ ਵਿੱਚ ਆਮ ਜਿਹੀ ਗੱਲ ਹੈ, ਜਿਹੜਾ ਵੀ ਇੱਕ ਵਾਰ ਪੀ ਲਵੇ, ਉਹ ਇਸ ਦੀ ਖ਼ੁਸ਼ਬੋ ਕਦੇ ਵੀ ਨਹੀ ਭੁੱਲਦਾ। ਪਿੰਡਾ ਦੀ ਚਾਟੀ ਵਾਲੀ ਲੱਸ਼ੀ ਵੀ ਇੱਕ ਅਜਿਹੀ ਚੀਜ ਹੈ, ਜਿਸ ਦੇ ਬਿਨਾਂ ਪੇਂਡੂਆ ਦਾ ਗੁਜਾਰਾ ਮੁਸਕਲ ਹੈ। ਉਹਨਾ ਲਈ ਇਹ ਦੁਨਿਆਂ ਦਾ ਸਭ ਤੋ ਵੱਡਾ ਸ਼ਰਬਤ ਹੈ। ਚਾਟੀ ਦੀ ਲੱਸ਼ੀ ਬਿਨਾ ਪਿੰਡਾ ਦਾ ਖ਼ਾਣ-ਪੀਣ ਅਧੂਰਾਂ ਹੈ। ਪਿੰਡਾ ਦੇ ਵਿੱਚ ਜਿਸ ਦਾ ਵੀ ਬਚਪਨ ਬੀਤਿਆਂ ਹੋਏਗਾ, ਉਸ ਨੇ ਮੱਖਣ-ਮਲਾਈ ਨੂੰ ਖਾਦਿਆਂ ਵੀ ਆਪਣੇ ਹੱਥ, ਪੈਰ, ਨੱਕ, ਮੂੰਹ ਆਦਿ ਜਰੂਰ ਲ਼ਬੇੜੇਂ ਹੋਣਗੇ। ਇਹ ਕਿਹਾ ਜਾ ਸਕਦਾ ਹੈ ਕਿ ਜਿਸ ਨੇ ਪੰਜਾਬ ਦੇ ਪਿੰਡਾ ਦੇ ਖਾਣ-ਪੀਣ ਦਾ ਆਨੰਦ ਨਹੀ ਮਾਣਿਆਂ, ਉਸ ਨੂੰ ‘ਪੰਜਾਬੀਅਤ’ ਦੇ ਬਹੁਤ ਸਾਰੇ ਰੰਗਾ ਬਾਰੇ ਗਿਆਨ ਨਹੀ ਹੋਵੇਗਾ। ਪੰਜਾਬ ਦੇ ਪਿੰਡਾਂ ਵਿੱਚ ਰਹਿਣ ਲਈ ਬਣਾਏ ਗਏ ਘਰ ਬਹੁਤ ਖੁੱਲੇ, ਵੱਡੇ ਅਤੇ ਹਵਾਦਾਰ ਹਨ, ਜਿਹਨਾ ਦੇ ਵਿੱਚੋ ਗੁਜਰਨ ਵਾਲੀ ਹਰ ਪੋਣ ਕੰਧਾਂ ਨੂੰ ਛੂਹ ਕੇ ਲੰਘਦੀ ਹੈ। ਖੁੱਲਾਂ ਵਿਹੜਾਂ, ਸ਼ਾਧਾਰਨ ਕਮਰੇ, ਬਰਾਡਾਂ, ਕੰਧੋਲੀ, ਵੱਡੇ ਦਰਵਾਜੇ, ਖ਼ੁਰਲੀਆਂ, ਕੱਚੇ ਕੋਠੇ ਆਦਿ ਪਿੰਡਾਂ ਦੇ ਘਰਾਂ ਦੇ ਵੱਖ-ਵੱਖ ਭਾਗ ਹਨ। ਇਹਨ ਘਰਾਂ ਦੇ ਵਿਹੜਿਆਂ ਵਿੱਚ ਮੰਜੇ ਤੇ ਬੈਠ ਕੇ ਜੋ ਆਨੰਦ ਮਿਲਦਾ ਹੈ, ਉਹ ਕਿਤੇ ਵੀ ਨਹੀ ਮਿਲਦਾ। ਇੰਜ ਲਗਦਾ ਹੈ ਕਿ ਇਹ ਸਾਧਾਰਨ ਜਿਹੇ ਘਰ ਵੱਡੀਆਂ-ਵੱਡੀਆਂ ਕੋਠੀਆਂ ਤੋ ਕਈ ਗੁਣਾ ਚੰਗੇ ਹਨ। ਪਿੰਡਾਂ ਦੇ ਘਰਾਂ ਦੀ ਸਭ ਤੋ ਵੱਡੀ ਵਿਸ਼ੇਸਤਾ ਇਹ ਹੈ, ਕਿ ਇਹ ਸਿਰਫ਼ ਪਿੰਡਾਂ ਵਾਲਿਆਂ ਦਾ ਰਹਿਣ ਬਸ਼ੇਰਾ ਹੀ ਨਹੀ ਬਣਦੇ, ਬਲਕਿ ਪਸ਼ੂਆਂ-ਪੰਛੀਆਂ ਦਾ ਵੀ ਰਹਿਣ ਬਸ਼ੇਰਾ ਹਨ। ਇਹਨਾ ਘਰਾਂ ਦੇ ਵਿੱਚ ਕਲਾਂ ਦੀਆਂ ਵੰਨਗੀਆਂ ਖੂਬ ਦੇਖਣ ਨੂੰ ਮਿਲਦੀਆਂ ਹਨ, ਘਰ ਦੀ ਕੰਧੋਲੀ ਉਪਰ ਜਿਸ ਤਰਾਂ ਸੁਹਾਣੀਆਂ ਦੇ ਦੁਆਰਾ ਮੋਰ ਤੇ ਘੁੱਗੀਆਂ ਦੇ ਚਿਤਰ ਉਲੀਕੇ ਜਾਦੇ ਹਨ, ਉਹਨਾ ਨੂੰ ਦੇਖ ਕੇ ਮਹਾਨ ਚਿਤਰਕਾਰੀ ਦਾ ਭੁਲੇਖਾਂ ਪੈਦਾ ਹੈ। ਇਸ ਤੋ ਇਲਾਵਾਂ ਇਹਨਾ ਘਰਾਂ ਦੇ ਹਾਰਿਆਂ ਤੇ ਚੁੱਲਿਆਂ ਦੀ ਬਣਤਰ ਬੜੇ ਹੀ ਸਜੁੱਜੇ ਢੰਗ ਨਾਲ ਕੀਤੀ ਜਾਦੀ ਹੈ। ਪਿੰਡਾਂ ਦੇ ਕਈ ਘਰਾਂ ਦੇ ਬੂਹੇ ਵੱਡੇ ਦਰਵਾਜਿਆਂ ਵਾਲੇ ਹੁੰਦੇ ਹਨ, ਜਿਹਨਾ ਵਿੱਚ ਘਰ ਦੀਆ ਅਤੇ ਆਢ-ਗੁਆਢ ਦੀਆ ਸੁਆਣੀਆਂ ਕੰਮ-ਧੰਦਾਂ ਮੁਕਾਂ ਕੇ, ਆਂ ਜੁੜਦੀਆਂ ਹਨ ਅਤੇ ਉਹ ਚਰਖਾਂ ਕੱਤਣ, ਫੁਲਕਾਰੀ ਕੱਢਣ, ਗਲੋਟੇ ਵੱਟਣ ਆਦਿ ਜਿਹੇ ਰੁਝੇਵੇਆਂ ਵਿੱਚ ਰੁੱਝ ਜਾਦੀਆ ਹਨ। ਪਿੰਡਾ ਦੇ ਘਰਾਂ ਦੀ ਕੱਚੀ ਛੱਤ ਤੇ ਰਾਤ ਵੇਲੇ ਟੁੱਟੀ ਜਿਹੀ ਮੰਜੀ ਉਪਰ ਬੈਠਿਆਂ ਨੂੰ ਅਸਮਾਨ ਦੇ ਤਾਰੇ ਬਹੁਤ ਵੱਡੇ-ਵੱਡੇ ਅਤੇ ਨਜਦੀਕ ਦਿਸਦੇ ਹਨ। ਪਿੰਡ ਵਿੱਚੋ ਗੁਜਰਨ ਵਾਲੀਆਂ ਤੰਗ ਅਤੇ ਵੱਡੀਆਂ ਗਲੀਆਂ ਵੀ ਆਮ ਤੋਰ ਕੱਚੀਆਂ ਹੁੰਦੀਆ ਹਨ, ਜਿੰਨਾ ਵਿੱਚ ਨਿੱਕੇ-ਨਿੱਕੇ ਬੱਚੇ ਮਿੱਟੀ ਨਾਲ ਖੇਡਦੇ ਆਮ ਮਿਲ ਜਾਣਗੇ। ਇਹਨਾ ਗਲੀਆਂ ਵਿੱਚ ਮਾਣਿਆਂ ਬਚਪਨ ਬੜਾਂ ਹੀ ਯਾਂਦਗਾਰ ਹੁੰਦਾ ਹੈ ਅਤੇ ਸਾਰੀ ਉਮਰ ਆਪਣੇ ਪਿੰਡ ਦੀਆਂ ਗਲੀਆਂ ਨਹੀ ਭੁੱਲਦੀਆਂ। ਇਹਨਾ ਗਲੀਆਂ ਦੀ ਮਿੱਟੀ ਇੰਨੀ ਖ਼ੁਸਬੋਦਾਰ ਹੈ, ਕਿ ਭਾਵੇ ਕੋਈ ਪਿੰਡ ਛੱਡ ਪਰਦੇਸ਼ ਚਲਾ ਜਾਵੇ, ਉੱਥੇ ਵੀ ਉਸ ਨੂੰ ਇਸ ਦੀ ਖੁਸ਼ਬੋ ਆਉਦੀ ਰਹਿੰਦੀ ਹੈ। ਆਪਣੇ ਘਰ ਨਾਲੋ, ਹਰ ਇੱਕ ਨੂੰ ਆਪਣੇ ਪਿੰਡ ਦੀਆ ਗਲੀਆਂ ਨਾਲ ਵੱਧ ਪਿਆਰ ਹੁੰਦਾ ਹੈ। ਪਿੰਡਾਂ ਵਿੱਚ ਕੁਝ ਖੇਡਾਂ ਤਾਂ ਇਸ ਦੀਆਂ ਗਲੀਆਂ ਵਿੱਚ ਹੀ ਖੇਡੀਆਂ ਜਾਦੀਆਂ ਹਨ, ਜਿਸ ਕਰਕੇ
ਘਰਾਂ ਦੇ ਬੂਹਿਆਂ ਅੱਗੇ ਖੂਬ ਰੋਣਕ ਲੱਗਦੀ ਹੈ। ਜਦੋ ਕਦੇ ਪਿੰਡ ਵਿੱਚੋ ਕਿਸੇ ਦੀ ਅਰਥੀ ਜਾਂ ਕਿਸੇ ਦੀ ਧੀ ਦੀ ਡੋਲੀ ਉੱਠਦੀ ਹੈ, ਤਾਂ ਇਹ ਗਲੀਆਂ ਉਦਾਸ ਹੋ ਗਈਆਂ ਜਾਪਦੀਆਂ ਹਨ ਅਤੇ ਜਦੋ ਕਦੇ ਬਹੁਤ ਦੇਰ ਬਾਅਦ ਕੋਈ ਆਪਣੇ ਪਿੰਡ ਨੂੰ ਆਉਦਾ ਹੈ ਤਾ ਉਸ ਨੂੰ ਲੱਗਦਾ ਹੈ, ਜਿਵੇ ਇਹ ਗਲੀਆਂ ਉਸ ਦੇ ਗਲ ਲੱਗ ਮਿਲ ਰਹੀਆਂ ਹੋਣ। ਸਾਡੇ ਪਿੰਡਾਂ ਨੂੰ ਜਾਣ ਵਾਲੇ ਰਾਹ, ਜਿਵੇ ਸਵਰਗਾਂ ਵੱਲ ਨੂੰ ਜਾਦੇ ਹਨ। ਇਹਨਾ ਰਾਹਾਂ ਤੇ ਆਪਣੇ ਪਿੰਡ ਵੱਲ ਨੂੰ ਜਾਦਿਆਂ ਅੰਤਾਂ ਦੀ ਸ਼ਾਤੀ ਮਹਿਸ਼ੂਸ ਹੁੰਦੀ ਹੈ। ਹਰੇ-ਭਰੇ ਖੇਤ, ਖੇਤਾਂ ਵਿੱਚ ਲੱਗੇ ਰੁੱਖ, ਨਿੱਕੇ-ਨਿੱਕੇ ਟਿੱਲੇ, ਟਾਵੇ-ਟਾਵੇ ਚਲਦੇ ਪਾਣੀ ਦੇ ਪੰਪ ਆਦਿ ਸਾਡੇ ਪਿੰਡਾਂ ਵਲ ਜਾਦੀਆਂ ਰਾਹਾਂ ਦੇ ਸਿੰਗਾਰ ਬਣਦੇ ਹਨ ਅਤੇ ਇਹਨਾ ਦੀ ਰੋਣਕ ਨੂੰ ਚਾਰ-ਚਾਰ ਲਾਉਦੇ ਹਨ। ਪੰਜਾਬ ਦੇ ਪਿੰਡਾਂ ਵਿੱਚ ਬਜੁਰਗਾਂ ਦੀ ਪੂਰੀ ਟੋਹਰ ਹੈ। ਧੀਆਂ-ਪੁੱਤਾਂ ਨੂੰ ਵਿਆਹ ਕੇ ਅਤੇ ਆਪਣੀ ਕਬੀਲਦਾਰੀ ਉਹਨਾ ਦੇ ਹੱਥ ਦੇ ਕੇ, ਉਹ ਪੂਰੀ ਤਰਾਂ ਵਿਹਲੇ ਹੋ ਜਾਦੇ ਹਨ। ਇਹਨਾ ਬਜੁਰਗਾਂ ਦੀ ਬਾਕੀ ਦੀ ਜਿੰਦਗੀ ਨਾਮ-ਸਿਮਰਨ ਕਰਨ ਅਤੇ ਬੋਹੜਾਂ ਦੇ ਥੱਲੇ ਤਾਸ਼ ਖੇਡਦਿਆਂ ਗੁਜਰਦੀ ਹੈ। ਆਪਣੇ ਦਿਨ ਦਾ ਜਿਆਦਾ ਸਮਾਂ ਉਹ ਪਿੰਡ ਦੇ ਬੋਹੜਾਂ ਥੱਲੇ ਬੈਠ ਕੇ ਗੁਜਾਰਦੇ ਹਨ, ਜਿੱਥੇ ਉਹਨਾ ਦੇ ਹੋਰ ਵੀ ਹਾਣੀ ਆਂ ਜੁੜਦੇ ਹਨ। ਫਿਰ ਗੱਲਾਬਾਤਾਂ ਦਾ ਇਹੋ ਜਿਹਾ ਦੋਰ ਸੁਰੂ ਹੁੰਦਾ ਹੈ, ਜੋ ਸ਼ਾਮ ਤਕ ਖ਼ਤਮ ਹੀ ਨਹੀ ਹੁੰਦਾ। ਰਾਜਨੀਤੀ, ਸ਼ਭਿਆਚਾਰ, ਆਧੁਨਿਕਤਾਂ, ਪੁਰਾਣੇ ਸਮੇਂ, ਪਿੰਡ ਦੀਆ ਘਟਨਾਵਾਂ ਆਦਿ ਬਾਰੇ ਗੱਲਾਂ, ਬੋਹੜਾਂ ਥੱਲੇ ਬੈਠੇ ਇਹਨਾ ਬਜੁਰਗਾਂ
ਕੋਲੋ ਸੁਣੀਆਂ ਜਾ ਸਕਦੀਆ ਹਨ। ਕੁਝ ਬਜੁਰਗ ਤਾਸ਼ ਖੇਡਣ ਵਿੱਚ ਮਗਨ ਹੁੰਦੇ ਹਨ, ਜਿਹੜੇ ਲੜ ਪੈਣ ਵਾਲਿਆ ਵਾਗ, ਖੂਬ ਰੋਲਾ-ਰੱਪਾਂ ਪਾਉਦੇ ਹਨ। ਇਹਨਾ ਵਿੱਚੋ ਕਈ ਤਾਸ਼ ਦੇ ਮਾਹਿਰ ਬਜੁਰਗਾਂ ਦੀ ਖੇਡ ਨੂੰ ਦੇਖਣ ਦਾ ਬਹੁਤ ਆਨੰਦ ਆਉਦਾ ਹੈ, ਕਿਉਕਿ ਬਾਕੀ ਸਾਰੇ ਉਹਨਾ ਨੂੰ ਹਰਾਉਣ ਲਈ ਖੇਡਦੇ ਹਨ। ਪਿੰਡਾਂ ਦੀਆ ਵੱਖ-ਵੱਖ ਥਾਵਾਂ ਤੇ ਸ਼ਥਾਪਿਤ ਧਰਮਸ਼ਾਲਾ ਵਿੱਚ ਵੀ ਇਹੋ ਜਿਹੀ ਰੋਣਕ ਹੁੰਦੀ ਹੈ। ਹਰੇਕ ਧਰਮਸ਼ਾਲਾ, ਪਿੰਡ ਦੇ ਕਿਸੇਂ ਗੋਤ ਜਾ ਪੱਤੀ ਦੇ ਨਾਲ ਸੰਬੰਧ ਰੱਖਦੀ ਹੈ। ਇਹਨਾ ਧਰਮਸ਼ਾਲਾ ਨੇ, ਪਿੰਡ ਦੀ ਭਾਈਚਾਰਕ ਸਾਂਝ ਨੂੰ ਹੋਰ ਗੂੜਾਂ ਕੀਤਾ ਹੈ, ਕਿਉਕਿ ਇਹ ਸਾਰੇ ਪਿੰਡ ਦਾ ਸਾਝਾਂ ਸਥਾਂਨ ਹੁੰਦੀਆ ਹਨ। ਹਰ ਵਿਅਕਤੀ ਬਿਨਾ ਕਿਸੇ ਭੇਤ-ਭਾਵ ਦੇ, ਇਹਨਾ ਵਿੱਚ ਬੈਠ ਅਤੇ ਆਰਾਮ ਕਰ ਸਕਦਾ ਹੈ। ਪਿੰਡ ਦੇ ਲੋਕ ਕਿਸੇ ਸਾਝੇ ਵਿਚਾਰ ਜਾਂ ਮਸ਼ਲੇ ਲਈ, ਧਰਮਸ਼ਾਲਾ ਵਿੱਚ ਹੀ ਇਕੱਠੇ ਹੁੰਦੇ ਹਨ। ਪਿੰਡ ਦੇ ਸ਼ਕੂਲ ਸਾਡੀ ਜਿੰਦ-ਜਾਨ ਹਨ, ਜਿੱਥੇ ਸਾਨੂੰ ਜਿੰਦਗੀ ਦੇ ਮੁੱਢਲੇ ਵਰਿਆਂ ਵਿੱਚ ਗਿਆਨ ਦੀ ਸਭ ਤੋ ਪਹਿਲੀ ਕਿਰਨ ਨਸ਼ੀਬ ਹੁੰਦੀ ਹੈ, ਜਿੱਥੇ ਸਾਨੂੰ ਪਿੰਡ ਤੋ ਬਾਹਰਲੀ ਦੁਨਿਆਂ ਦਾ ਪਹਿਲੀ ਵਾਰ ਪਤਾ ਲਗਦਾ ਹੈ। ਪਿੰਡ ਦੇ ਸ਼ਕੂਲਾਂ ਵਿੱਚ, ਸਿਰਫ ਅਸੀ ਪਹਿਲਾਂ ਗਿਆਨ ਹੀ ਹਾਸ਼ਲ ਕਰਦੇ, ਬਲਕਿ ਦੋਸਤਾਂ ਨਾਲ ਦੋਸਤੀ ਦਾ ਪਹਿਲਾਂ ਸ਼ਵਾਦ ਅਤੇ ਅਧਿਆਪਕਾਂ ਦੀ ਗਿੱਦੜ-ਕੁੱਟ ਵੀ ਪਹਿਲੀ ਵਾਰ ਮਿਲਦੀ ਹੈ। ਇਸ ਕਰਕੇ ਹੀ, ਇਹਨਾ ਸ਼ਕੂਲਾ ਵਿੱਚ ਪੜਿਆਂ ਹਰ ਇਨਸ਼ਾਨ ਕਿੰਨੀ ਵੀ ਵੱਡੀ ਪਦਵੀ ਉਪਰ ਪਹੁੰਚ ਜਾਵੇ, ਉਹ ਪਿੰਡ ਦੇ ਸ਼ਕੂਲ ਨੂੰ ਕਦੇ ਵੀ ਨਹੀ ਭੁੱਲਦਾਂ। ਸਾਧਾਰਨ ਜਿਹੀ ਇਮਾਰਤ, ਨਿੱਕਾਂ ਜਿਹਾ ਗੇਟ, ਬਹੁਤ ਸਾਰੇ ਰੁੱਖ, ਨਲਕਾਂ, ਕੰਧਾਂ ਤੇ ਬਲੈਕ ਬੋਰਡ ਆਦਿ ਪਿੰਡਾਂ ਦੇ ਸਰਕਾਰੀ ਸ਼ਕੂਲਾਂ ਦੀਆ ਵਿਸ਼ੇਸਤਾਵਾਂ ਹਨ। ਪਿੰਡ ਦੇ ਸ਼ਕੂਲਾਂ ਦੇ ਵਿਚ ਪੜਾਈ ਕਰਦਿਆਂ, ਫੱਟੀ ਪੋਚਣ, ਪੂਰਨੇ ਪਾਉਣ, ਕਲਮ ਨਾਲ ਲਿਖਣਾਂ, ਝੋਲੇ ਚੁੱਕਣੇ, ਬੋਰੀਆਂ ਤੇ ਬੈਠਣ ਆਦਿ ਦਾ ਢੰਗ ਸ਼ਹਿਜੇ ਹੀ ਆਂ ਜਾਦਾਂ ਹੈ। ਇਹਨਾ ਸ਼ਕੂਲਾਂ ਦੇ ਵਿੱਚ ਪੜਾਈ ਦੋਰਾਨ ਬਤਾਇਆਂ ਬਚਪਨ, ਬੜਾਂ ਹੀ ਯਾਦਗਾਰ ਬਣ ਜਾਦਾਂ ਹੈ। ਜਿਹੜਾਂ ਕੋਈ ਬਹੁਤ ਦੇਰ ਬਾਅਦ ਆਪਣੇ ਪਿੰਡ ਆਉਦਾ ਹੈ, ਤਾਂ ਉਹ ਆਪਣੇ ਪਿੰਡ ਦੇ ਪਹਿਲੀ ਵਾਲੇ ਸ਼ਕੂਲ ਨੂੰ ਦੇਖਣਾ ਨਹੀ ਭੁੱਲਦਾਂ, ਜਿਸ ਨਾਲ ਉਸ ਦੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੁੰਦੀਆ ਹਨ। ਸਾਡੇ ਪਿੰਡਾ ਦੇ ਸ਼ਕੂਲਾਂ ਨੇ, ਹਰ ਪੜਨ ਵਾਲੇ ਦੇ ਬਚਪਨ ਨੂੰ ਵੀ ਸਾਭ ਕੇ ਰੱਖਿਆ ਹੈ, ਜਿਸ ਨੂੰ ਕਿਸੇ ਸਮੇ ਵੀ ਤਾਜਾਂ ਕੀਤਾਂ ਜਾ ਸਕਦਾਂ ਹੈ। ਪਿੰਡਾਂ ਦੇ ਵਿੱਚ ਸ਼ਥਾਪਿਤ ਗੁਰੂਦੁਆਰਿਆਂ ਨੇ ਵੀ ਪਿੰਡ ਵਾਸ਼ੀਆਂ ਦੀ ਜਿੰਦਗੀ ਨੂੰ ਇੱਕ ਨਵੀ ਸੇਧ ਦਿੱਤੀ ਹੈ। ਇਹਨਾ ਵਿੱਚ ਹੁੰਦੀ ਭਜ਼ਨ-ਬੰਦਗੀ ਨੇ, ਪਿੰਡ ਦੇ ਹਰ ਵਰਗ ਦੇ ਜੀਵਨ ਉਪਰ ਕਾਫ਼ੀ ਅਸ਼ਰ ਪਾਇਆਂ ਹੈ। ਸ਼ਵੇਰ ਦੀ ਸੁਰੂਆਤ ਬੰਦਗੀ ਨਾਲ ਹੋਣ ਕਰਕੇ, ਹਰ ਇੱਕ ਦਾ ਦਿਨ ਵਧੀਆਂ ਬੀਤਦਾਂ ਹੈ। ਪਿੰਡਾਂ ਦੇ ਜਿਆਦਾਤਰ ਬਜੁਰਗ ਸੁਭਾਂ-ਸ਼ਾਮ ਗੁਰੂਦੁਆਰੇ ਜਾਣਾ ਨਹੀ ਭੁੱਲਦੇ ਕਿਉਕਿ ਇਹਨਾ ਤੋ ਬਿਨਾਂ, ਉਹਨਾ ਨੂੰ ਜਿੰਦਗੀ ਅਧੂਰੀ ਲੱਗਦੀ ਹੈ। ਪਿੰਡ ਵਿੱਚ ਕੋਈ ਮਹੱਤਵਪੂਰਨ ਸੂਚਨਾਂ ਦੇਣੀ ਹੋਵੇ ਜਾਂ ਕੋਈ ਧਾਰਮਿਕ ਸਮਾਗਮ ਹੋਵੇ, ਤਾਂ ਗੁਰੂਦੁਆਰਿਆਂ ਦੇ ਸਪੀਕਰਾਂ ਰਾਹੀ, ਇਸ ਦੀ ਜਾਣਕਾਰੀ ਪਿੰਡ ਦੇ ਹਰ ਕੋਨੇ ਤਕ ਪਹੁੰਚਾਂ ਦਿੱਤੀ ਜਾਦੀ ਹੈ। ਪਿੰਡ ਦੇ ਲੋਕ, ਇਹਨਾ ਗੁਰੂਦੁਆਰਿਆਂ ਦੇ ਲਈ ਆਪਣੀ ਆਮਦਨ ਦੇ ਵਿੱਚੋ ਦਸ਼ਵੰਧ ਜਰੂਰ ਕੱਢਦੇ ਹਨ। ਦਸ਼ਵੰਧ ਦੇ ਰੂਪ ਵਿੱਚ ਉਹ ਮਾਇਆਂ, ਅਨਾਜ, ਰਸ਼ਦਾਂ, ਕੱਪੜਾਂ ਆਦਿ ਕਰਕੇ ਦਾਨ ਕਰਦੇ ਹਨ। ਹਰ ਸੰਗਰਾਦ ਜਾਂ ਪੁੰਨਿਆਂ ਵਾਲੇ ਦਿਨ ਪਿੰਡ ਦੇ ਗੁਰੂਦੁਆਰਿਆਂ ਦੇ ਵਿੱਚ ਪਾਠ ਦੇ ਭੋਗ ਪਾਏ ਜਾਦੇ ਹਨ, ਜਿੱਥੇ ਕਿ ਪਿੰਡ ਵਾਲਿਆਂ ਦਾ ਭਾਰੀ ਇਕੱਠ ਹੁੰਦਾਂ ਹੈ। ਪਿੰਡਾਂ ਦੇ ਵਿੱਚ ਗੁਰੂਦੁਆਰਿਆਂ ਦੀ ਗਿਣਤੀ ਵੱਖਰੀ-ਵੱਖਰੀ ਹੈ। ਜਿਹੜੇ ਪਿੰਡ ਛੋਟੇ ਹਨ, ਉਹਨਾਂ ਵਿੱਚ ਇੱਕ-ਇੱਕ ਗੁਰੂਦੁਆਰਾਂ ਹੈ ਅਤੇ ਜਿਹੜੇ ਪਿੰਡ ਵੱਡੇ ਹਨ, ਉੱਥੇ ਗੁਰੂਦੁਆਰਿਆਂ ਦੀ ਗਿਣਤੀ ਜਿਆਦਾ ਹੈ। ਕੁਝ ਪਿੰਡਾਂ ਦੇ ਵਿੱਚ ਮੰਦਰ ਅਤੇ ਮਸ਼ਜਿਦਾਂ ਵੀ ਸ਼ਥਾਪਿਤ ਹਨ। ਪਿੰਡ ਦੇ ਲੋਕ, ਇਹਨਾ ਦਾ ਵੀ ਪੂਰਾਂ ਆਦਰ-ਸ਼ਤਿਕਾਰ ਕਰਦੇ ਹਨ। ਪਿੰਡਾਂ ਨੇ ਪੁਰਾਤਨ ਪੰਜਾਬ ਦੀਆਂ ਬਹੁਤ ਸ਼ਾਰੀਆਂ ਯਾਦਗਾਰਾਂ ਨੂੰ ਵੀ ਸ਼ਾਭ ਕੇ ਰੱਖਿਆਂ ਹੋਇਆਂ ਹੈ। ਪੁਰਾਣੇ ਖੂਹ ਅੱਜ ਵੀ ਪਿੰਡਾਂ ਦੇ ਵਿੱਚ ਸ਼ਥਿਤ ਹਨ, ਜਿੰਨਾ ਵਿੱਚੋ ਕੁਝ ਨੂੰ ਪਿੰਡ ਵਾਸ਼ੀਆਂ ਨੇ ਨਵਾਂ ਰੂਪ ਦੇ ਕੇ, ਦੁਬਾਰਾ ਜਿਊਦਾਂ ਕਰ ਦਿੱਤਾ ਹੈ। ਇਹਨਾਂ ਪੁਰਾਣੇ ਖੂਹਾਂ ਨੂੰ ਵੇਖ ਕੇ ਇੰਜ ਲਗਦਾ ਹੈ, ਜਿਵੇ ਇਹ ਹੁਣ ਵੀ ਉਹਨਾ ਬਲਦਾਂ ਨੂੰ ਉਡੀਕਦੇ ਹੋਣ, ਜਿਹੜੇ ਕਦੇ ਇਹਨਾ ਦੀਆਂ ਟਿੰਡਾਂ ਨੂੰ ਗੇੜਦੇ ਹੁੰਦੇ ਸਨ।
ਇਹ ਖੂਹ, ਪਿੰਡ ਦੇ ਵਸ਼ਨੀਕਾਂ ਦੇ ਸਿੰਚਾਈ ਅਤੇ ਪਾਣੀ ਦੀ ਹੋਰ ਵਰਤੋ ਦੇ ਸ਼ਾਧਨ ਸਨ, ਜਿਸ ਕਰਕੇ ਪਿੰਡਾਂ ਵਾਲਿਆ ਦੇ ਲਈ, ਇਹ ਬਹੁਤ ਮਹੱਤਵ ਰੱਖਦੇ ਸਨ। ਅੱਜ ਇਹ ਪੁਰਾਤਨ ਸਮੇ ਦੀ ਮਿੱਠੀ ਯਾਦ ਹਨ। ਇਸ ਤੋ ਇਲਾਵਾ ਪਿੰਡਾਂ ਦੇ ਵਿੱਚ ਹੋਰ ਬਹੁਤ ਸਾਰੀਆਂ ਪੁਰਾਤਨ ਇਮਾਰਤਾਂ ਸਥਿਤ ਹਨ, ਜਿੰਨਾਂ ਤੋ ਪੁਰਾਣੇ ‘ਪੰਜਾਬ’ ਦੇ ਇਤਿਹਾਸ਼ ਬਾਰੇ ਜਾਣਕਾਰੀ ਮਿਲਦੀ ਹੈ। ਕਿਸੇ ਵੇਲੇ ਰਾਜਿਆਂ ਦੇ ਅਧੀਨ ਰਹੇ ਕੁਝ ਪਿੰਡਾਂ ਵਿੱਚ, ਅੱਜ ਵੀ ਉਹਨਾਂ ਦੁਆਰਾ ਬਣਾਈਆਂ ਗਈਆਂ ਮਹਿਲਨੁਮਾਂ ਇਮਾਰਤਾਂ ਦੇ ਕੁਝ ਅੰਸ਼ ਮੋਜੂਦ ਹਨ, ਜਿੰਨਾਂ ਤੋ ਸਾਨੂੰ ਉਹਨਾ ਦੇ ਜੀਵਨ ਅਤੇ ਰਹਿਣ-ਸਹਿਣ ਬਾਰੇ ਜਾਣਕਾਰੀ ਮਿਲਦੀ ਹੈ। ਨਿੱਕੀਆ-ਨਿੱਕੀਆ ਇੱਟਾਂ ਨਾਲ ਬਣੀਆਂ ਹੋਣ ਕਰਕੇ ਇਹ ਇਮਾਰਤਾਂ, ਆਧੁਨਿਕ ਇਮਾਰਤਾਂ ਨਾਲੋ ਵੱਖਰੀਆਂ ਨਜਰ ਆਉਦੀਆਂ ਹਨ। ਇਹਨਾ ਨੂੰ ਰੀਝ ਨਾਲ ਤੱਕਣ ਤੇ, ਉਹੀ ਪੁਰਾਣੇ ਵੇਲੇ ਮੁੜ ਅੱਖਾਂ ਮੂਹਰੇ ਆਂ ਜਾਦੇ ਹਨ। ਪਿੰਡਾਂ ਵਿੱਚ ਇਹਨਾਂ ਯਾਦਗਾਰਾਂ ਦਾ ਅੱਜ ਵੀ ਵਜੂਦ ਕਾਇਮ ਹੋਣ ਦਾ ਕਾਰਨ, ਪਿੰਡ ਦੇ ਲੋਕਾਂ ਦਾ ਇਹਨਾਂ ਨਾਲ ਪਿਆਰ ਹੈ। ਅੰਤ ਵਿੱਚ ਇਹ ਕਿਹਾ ਜਾ ਸਕਦਾ ਹੈ, ਕਿ ਇਹ ਪਿੰਡ ‘ਪੰਜਾਬ’ ਦਾ ਦਿਲ ਹਨ, ਜਿਹਨਾ ਕਰਕੇ ‘ਪੰਜਾਬ’ ਅਤੇ ‘ਪੰਜਾਬੀਅਤ’ ਹੁਣ ਵੀ ਜਿਊਦੀ ਹੈ। ਇਹਨਾ ਨੇ ਸਾਨੂੰ ਸਖਾਇਆਂ ਹੈ ਕਿ ਕਿਵੇ ਆਪਣੀਆਂ ਵਿਰਾਸ਼ਤਾ ਨੂੰ ਸਾਭਿਆਂ ਜਾ ਸਕਦਾ ਹੈ। ਪਿੰਡਾਂ ਦੇ ਵਿੱਚ ਰਹਿ ਕੇ ਅਤੇ ਵਿਚਰ ਕੇ ਹੀ ਪਤਾਂ ਲਗਦਾ ਹੈ, ਕਿ ਸਾਡੇ ਸਭਿਆਚਾਰ ਦੀਆ ਜੜਾਂ ਕਿੰਨੀਆ ਡੂੰਘੀਆਂ ਹਨ। ਜਿਸ ਨੇ ਪਿੰਡ ਨਹੀ ਵੇਖਿਆਂ, ਉਸ ਨੂੰ ਨਹੀ ਪਤਾ ਹੋਵੇਗਾ ਕਿ ‘ਪੰਜਾਬ’ ਕਿਸ ਨੂੰ ਕਹਿੰਦੇ ਹਨ। ਪਿੰਡਾਂ ਨੇ ਸਾਨੂੰ ਰਿਸਤੇ-ਨਾਤਿਆਂ ਵਿੱਚ ਵਿਚਰਨ ਦੀ ਜਾਚ ਸਿਖਾਈ ਹੈ ਅਤੇ ਹੋਰ ਬਹੁਤ ਸਾਰੇ ਵਖਰੇਵੇਆਂ ਨੂੰ ਇੱਕ ਮਾਲਾਂ ਦੇ ਵਿੱਚ ਪਰੋਇਆ ਹੈ। ਪਿੰਡਾਂ ਨੇ ਆਪਸੀ ਸਾਝਾਂ ਨੂੰ ਹੋਰ ਗੂੜਾਂ ਕੀਤਾ ਹੈ, ਜਿਸ ਨਾਲ ਸਾਡੇ ਰਿਸ਼ਤੇ ਸਦੀਵੀ ਨਿਬਣ ਯੋਗ ਹੋਏ ਹਨ ਅਤੇ ਜਿਹੜੇ ਅੱਜ ਵੀ ਪੂਰੀ ਤਰਾਂ ਉਵੇ ਹੀ ਕਾਇਮ ਹਨ। ਪਿੰਡਾਂ ਨੇ ਉਹ ਮਿਹਨਤੀ ਅਤੇ ਸ਼ਿਰੜੀ ਪੁੱਤ ਵੀ ਪੈਦਾ ਕੀਤੇ ਹਨ, ਜਿਹਨਾ ਨੇ ਪੰਜਾਬ ਦੀ ਧਰਤੀ ਤੇ ਹਲ ਚਲਾਂ ਕੇ, ਇਸ ਨੂੰ ਸੋਨੇ ਦੀ ਚਿੜੀ ਬਣਾ ਦਿੱਤਾ, ਜਿਸ ਕਰਕੇ ‘ਪੰਜਾਬ’ ਅੱਜ ਵੀ ਦੇਸ਼ ਦਾ ਅੰਨਦਾਤਾਂ ਕਹਾਉਦਾ ਹੈ। ਜਦੋ ਕਦੇ ਵੀ ਪੰਜਾਬ ਦੀ ਅਣਖ਼ ਦੀ ਗੱਲ ਤੁਰੀ ਹੈ, ਤਾਂ ਵੀ ਇਸਦੇ ਪਿੰਡ ਹਮੇਸ਼ਾ ਹਿੱਕ ਤਾਣ ਕੇ ਖ਼ਲੋਦੇ ਰਹੇ ਅਤੇ ਹਮੇਸ਼ਾ ‘ਪੰਜਾਬੀਅਤ’ ਦੀ ਰਾਖ਼ੀ ਕਰਦੇ ਰਹੇ। ਇਸ ਲਈ ਸਾਡੇ ਇਹ ਪਿੰਡ, ‘ਪੰਜਾਬ’ ਦੇ ਉਹ ਥੰਮ ਹਨ, ਜਿੰਨਾ ਦੇ ਸ਼ਹਾਰੇ ਸਾਰੀ ‘ਪੰਜਾਬੀਅਤ’ ਖੜੀ ਹੈ। ਅਸੀ ਆਸ਼ ਕਰਦੇ ਹਾਂ, ਕਿ ਇਹ ਥੰਮ ਕਦੇ ਵੀ ਨਹੀ ਡਿੱਗਣਗੇ ਅਤੇ ਇਹ ਹਮੇਸਾਂ ‘ਪੰਜਾਬ’ ਅਤੇ ‘ਪੰਜਾਬੀਅਤ’ ਦੇ ਪਹਿਰੇਦਾਰ ਬਣੇ ਰਹਿਣਗੇ।
By - ਐਂਡਵੋਕੇਟ ਉਂਕਾਰ ਸਿੰਘ ਭਲੂਰ, ਪਿੰਡ-ਭਲੂਰ, ਜਿਲਾਂ-ਮੋਗਾ, ਪੰਜਾਬ (ਭਾਰਤ)-151207
Subscribe to:
Posts (Atom)